Author Topic: phy.eduਵਿਸ਼ੇ ’ਚੋਂ 4 ਅੰਕ ਲੈਣ ਵਾਲਾ ਹੋਵੇਗਾ ਪਾਸ  (Read 1808 times)

February 08, 2020, 03:51:22 PM
Read 1808 times

sheemar

  • *****
  • Information Male Offline
  • News Editor
  • Posts: 18880
    • View Profile
    • Email
ਫਿਜ਼ੀਕਲ ਐਜੂਕੇਸ਼ਨ ਵਿਸ਼ੇ ’ਚੋਂ 4 ਅੰਕ ਲੈਣ ਵਾਲਾ ਹੋਵੇਗਾ ਪਾਸ


ਪਟਿਆਲਾ ()-ਹਰ ਸਾਲ ਸਰਕਾਰੀ ਸਕੂਲਾਂ ਦੇ ਨਤੀਜੇ ਵਧੀਆ ਨਾ ਆਉਣ ਕਾਰਣ ਹੋਣ ਵਾਲੀ ਕਿਰਕਿਰੀ ਤੋਂ ਬਚਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਨਵੇਂ-ਨਵੇਂ ਪੈਂਤਰੇ ਅਪਣਾ ਰਿਹਾ ਹੈ। ਇਨ੍ਹਾਂ ਫੈਸਲਿਆਂ ਵਿਚ ਹੁਣ 8ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਨੂੰ ਵਧੀਆ ਲਿਖਾਈ ਲਈ 5 ਅੰਕ ਮਿਲਣਗੇ। 12ਵੀਂ ਦੇ ਪੰਜਾਬੀ ਅਤੇ ਅੰਗਰੇਜ਼ੀ ਵਿਸ਼ੇ ਵਿਚ ਸੁੰਦਰ ਲਿਖਾਈ ਲਈ 5 ਅੰਕ ਹੋਣਗੇ। ਇਹ ਅੰਕ ਗਣਿਤ ਵਿਸ਼ੇ ਲਈ ਨਹੀਂ ਹੋਣਗੇ। ਇਸ ਤੋਂ ਇਲਾਵਾ ਸੀ. ਬੀ. ਐੱਸ. ਈ. ਦੀ ਤਰਜ਼ ’ਤੇ ਕਈ ਬਦਲਾਅ ਹੋਏ ਹਨ। ਇਸ ਨਾਲ ਜਿਥੇ ਪਾਸ ਦਰ ਨੂੰ ਲਗਾਤਾਰ ਘਟਾਇਆ ਜਾ ਰਿਹਾ ਹੈ, ਉਥੇ ਹੀ ਨਵੀਂ ਸੋੋਧ ਵੀ ਕੀਤੀ ਜਾ ਰਹੀ ਹੈ। ਇਸ ਵਿਚ ਸੁੰਦਰ ਲਿਖਾਈ ਲਈ ਨੰਬਰ ਦਿੱਤੇ ਜਾਣੇ ਅਤੇ ਫਿਜ਼ੀਕਲ ਐਜੂਕੇਸ਼ਨ ਦੀ ਥਿਊਰੀ ਦੇ ਨੰਬਰ 30 ਤੋਂ 20 ਕੀਤਾ ਜਾਣਾ ਸ਼ਾਮਲ ਹੈ।



ਸਿੱਖਿਆ ਮਾਹਿਰਾਂ ਦੀ ਮੰਨੀ ਜਾਵੇ ਤਾਂ ਇਸ ਨਾਲ ਨਤੀਜੇ ਵਧੀਆ ਹੋ ਸਕਦੇ ਹਨ। ਵਿਦਿਆਰਥੀ ਦੀ ਯੋਗਤਾ ਘੱਟ ਹੁੰਦੀ ਜਾਵੇਗੀ। ਇਸੇ ਤਰ੍ਹਾਂ ਕਈ ਸੋਧਾਂ ਸਬੰਧੀ ਬੋਰਡ ਦੇ ਡਾਇਰੈਕਟਰ ਅਕਾਦਮਿਕ ਅਤੇ ਹੋਰ ਵਿਸ਼ੇ ਮਾਹਿਰਾਂ ਦੀ ਇਕ ਮੀਟਿੰਗ ਮੋਹਾਲੀ ਵਿਚ ਹੋਈ। ਇਸ ਵਿਚ ਸੌ ਫੀਸਦੀ ਨਤੀਜੇ ਹਾਸਲ ਕਰਨ ਸਮੇਤ 2020 ਦੇ ਸਿਲੇਬਸ ਵਿਚ ਬਦਲਾਅ ਸਬੰਧੀ ਚਰਚਾ ਹੋਈ। ਜਾਣਕਾਰੀ ਅਨੁਸਾਰ ਫਿਜ਼ੀਕਲ ਐਜੂਕੇਸ਼ਨ ਦੇ ਥਿਊਰੀ ਦੇ 20 ਨੰਬਰਾਂ ਵਿਚੋਂ 4 ਅੰਕ ਲੈਣ ਵਾਲਾ ਵਿਦਿਆਰਥੀ ਵੀ ਪਾਸ ਹੋਵੇਗਾ।

ਹੁਣ ਇਕ ਹੀ ਭਾਸ਼ਾ ਲੈ ਸਕਦੇ ਹਨ 12ਵੀਂ ਦੇ ਵਿਦਿਆਰਥੀ
 ਸੀ. ਬੀ. ਐੱਸ. ਈ. ਦੀ ਤਰਜ਼ ’ਤੇ ਫੈਸਲਾ ਲੈਂਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਹੈ। ਨਵੇਂ ਸੈਸ਼ਨ ਤੋਂ 12ਵੀਂ ਵਿਚ ਇਕ ਹੀ ਭਾਸ਼ਾ ਨੂੰ ਜ਼ਰੂਰੀ ਕਰ ਦਿੱਤਾ ਹੈ। ਪਹਿਲਾਂ ਜਿਥੇ 12ਵੀਂ ਦੇ ਵਿਦਿਆਰਥੀ ਪੰਜਾਬੀ ਅਤੇ ਅੰਗਰੇਜ਼ੀ ਕੰਪੱਲਸਰੀ ਵਿਸ਼ੇ ਵਜੋਂ ਪਡ਼੍ਹ ਰਹੇ ਸਨ, ਹੁਣ ਉਹ ਪੰਜਾਬੀ ਅਤੇ ਅੰਗਰੇਜ਼ੀ ਵਿਚੋਂ ਇਕ ਹੀ ਭਾਸ਼ਾ ਚੁਣ ਸਕਦੇ ਹਨ। ਇਹ ਆਰਟਸ ਦੇ ਵਿਦਿਆਰਥੀਆਂ ਲਈ ਹੈ।
 ਸਾਇੰਸ ਦੇ ਵਿਦਿਆਰਥੀ ਆਪਸ਼ਨਲ ਫਿਜ਼ੀਕਲ ਐਜੂਕੇਸ਼ਨ ਚੁਣ ਸਕਦੇ ਹਨ।

12ਵੀਂ ਸਾਇੰਸ ਦੇ ਵਿਦਿਆਰਥੀਆਂ ਲਈ ਵੀ ਆਪਸ਼ਨ ਦਿੱਤੀ ਗਈ ਹੈ। ਇਸ ਵਿਚ ਉਹ ਫਿਜ਼ਿਕਸ ਅਤੇ ਕੈਮਿਸਟਰੀ ਵਿਚੋਂ ਇਕ ਵਿਸ਼ੇ ਨਾਲ ਫਿਜ਼ੀਕਲ ਐਜੂਕੇਸ਼ਨ ਆਪਸ਼ਨ ਵਜੋਂ ਚੁਣ ਸਕਦੇ ਹਨ। ਪਹਿਲਾਂ ਫਿਜ਼ਿਕਸ ਅਤੇ ਕੈਮਿਸਟਰੀ ਜ਼ਰੂਰੀ ਵਿਸ਼ੇ ਸਨ। ਇਸ ਨੂੰ ਵੀ ਸੀ. ਬੀ. ਐੱਸ. ਈ. ਪੈਟਰਨ ’ਤੇ ਹੀ ਤਿਆਰ ਕੀਤਾ ਗਿਆ ਹੈ। ਹੁਣ ਸਾਇੰਸ ਦੇ ਵਿਦਿਆਰਥੀ ਫਿਜ਼ੀਕਲ ਐਜੂਕੇਸ਼ਨ ਦਾ ਵਿਸ਼ਾ ਲੈ ਕੇ ਨੰਬਰਾਂ ਵਿਚ ਹੋਰ ਵੀ ਵਾਧਾ ਕਰ ਸਕਦੇ ਹਨ।

February 08, 2020, 04:48:06 PM
Reply #1

Baljit

  • *****
  • Information Male Offline
  • News Caster
  • Posts: 81548
  • Bhatia
    • View Profile

February 10, 2020, 10:42:39 AM
Reply #2

Baljit

  • *****
  • Information Male Offline
  • News Caster
  • Posts: 81548
  • Bhatia
    • View Profile

February 10, 2020, 10:43:29 AM
Reply #3

Baljit

  • *****
  • Information Male Offline
  • News Caster
  • Posts: 81548
  • Bhatia
    • View Profile

 

ਛੁਟੀਆਂ ਬਾਰੇ

Started by jandi11

Replies: 3
Views: 3923
Last post May 09, 2016, 07:59:28 PM
by rajkumar
A BIG Lesson From First deception: ਧੋਖੇਬਾਜ਼ੀ

Started by SHANDAL

Replies: 0
Views: 1082
Last post August 26, 2016, 01:45:36 AM
by SHANDAL
ਗੁਰਦਾਸਪੁਰ:ਕਰਮਚਾਰੀਆਂ ਦੀਆਂ 30 NOV ਤਕ ਛੁੱਟੀਆਂ ਰੱਦ

Started by sheemar

Replies: 0
Views: 391
Last post October 11, 2019, 08:03:18 AM
by sheemar
ਫਰਜ਼ੀ ਡਿਗਰੀਆਂ ਦੇ ਇਲਜ਼ਾਮ 'ਚ ਘਿਰਿਆ ਪੀ.ਟੀ.ਯੂ

Started by sheemar

Replies: 0
Views: 790
Last post June 07, 2017, 08:13:42 PM
by sheemar
ਰੈਲੀ ਲਈ ਨਾਅਰੇ

Started by Charanjeet Singh Zira

Replies: 18
Views: 5038
Last post November 24, 2013, 04:20:43 PM
by rajvirhamirgarh