Author Topic: ਦਿੱਲੀ 'ਚ ਰਵਿਦਾਸ ਮੰਦਿਰ ਨਾਲ ਛੇੜਛਾੜ ਦਾ ਮਾਮਲਾ  (Read 4192 times)


August 10, 2019, 06:02:18 PM
Reply #11

sheemar

  • *****
  • Information Male Offline
  • News Editor
  • Posts: 18880
    • View Profile
    • Email
ਸ਼੍ਰੀ ਗੁਰੁ ਰਵਿਦਾਸ ਜੀ ਦੇ ਅਸਥਾਨ ਨੂੰ ਢਹਿ ਢੇਰੀ ਕਰਨ ਦੇ ਰੋਸ 'ਚ ਬਲਾਚੌਰ 'ਚ ਭਾਰੀ ਰੋਸ ਪ੍ਰਦਰਸ਼ਨ

ਬਲਾਚੌਰ, 10 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਦਿੱਲੀ ਵਿਖੇ ਸ਼੍ਰੀ ਗੁਰੁ ਰਵਿਦਾਸ ਜੀ ਮਹਾਰਾਜ ਦੇ ਪੁਰਾਤਨ ਅਸਥਾਨ ਨੂੰ ਢਹਿ ਢੇਰੀ ਕਰਨ ਦੇ ਰੋਸ ਵਜੋਂ ਅੱਜ ਸ਼੍ਰੀ ਗੁਰੁ ਰਵਿਦਾਸ ਨਾਮ ਲੇਵਾ ਸੰਗਤ ਅਤੇ ਵੱਖ-ਵੱਖ ਪਾਰਟੀਆਂ ਵੱਲੋਂ ਸ਼ਹਿਰ 'ਚ ਰੋਸ ਮਾਰਚ ਕਰਨ ਉਪਰੰਤ ਥਾਣਾ ਚੌਂਕ ਵਿਖੇ ਭਾਰੀ ਰੋਸ ਪ੍ਰਦਰਸ਼ਨ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਇਹ ਮੰਗ ਵੀ ਕੀਤੀ ਗਈ ਕਿ ਅਸਥਾਨ ਨੂੰ ਮੁੜ ਸੁਸ਼ੋਭਿਤ ਕੀਤਾ ਜਾਵੇ, ਨਹੀ ਤਾਂ ਸੰਘਰਸ਼ ਤੇਜ ਕਰ ਦਿੱਤਾ ਜਾਵੇਗਾ। ਇਸ ਮੌਕੇ ਲੋਕ ਸਭਾ ਹਲਕਾ ਇੰਚਾਰਜ ਹਰਬੰਸ ਲਾਲ ਚਣਕੋਆ, ਭੁਪਿੰਦਰ ਬੇਗਮਪੁਰੀ, ਗਿਆਨ ਚੰਦ, ਜਸਵੀਰ ਔਲੀਆਪੁਰ, ਸੁਰਿੰਦਰ ਸੀਂਹਮਾਰ ਤੇ ਹੋਰਨਾਂ ਨੇ ਸੰਬੋਧਨ ਕੀਤਾ।

August 10, 2019, 06:02:37 PM
Reply #12

sheemar

  • *****
  • Information Male Offline
  • News Editor
  • Posts: 18880
    • View Profile
    • Email
ਦਲਿਤ ਭਾਈਚਾਰੇ ਵੱਲੋਂ ਗੜ੍ਹਸ਼ੰਕਰ 'ਚ ਵੀ ਰੋਸ ਪ੍ਰਦਰਸ਼ਨ

ਗੜ੍ਹਸ਼ੰਕਰ, 10 ਅਗਸਤ (ਧਾਲੀਵਾਲ)- ਦਿੱਲੀ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਤੀਰਥ ਅਸਥਾਨ ਨੂੰ ਦਿੱਲੀ ਪ੍ਰਸ਼ਾਸਨ ਵੱਲੋਂ ਹਟਾਏ ਜਾਣ ਦੇ ਰੋਸ ਵਜੋਂ ਗੜ੍ਹਸ਼ੰਕਰ 'ਚ ਵੀ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ਹਿਰ ਦੇ ਮੁੱਖ ਬੰਗਾ ਚੌਂਕ 'ਚ ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਤੇ ਹੋਰ ਆਗੂਆਂ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਸ਼ਹਿਰ ਵਿਚ ਰੋਸ ਮਾਰਚ ਕੀਤਾ।