ਭਾਰਤ ਦੇ ਇੱਕ ਮਹਾਨ ਰਾਸ਼ਟਰਪਤੀ ਤੇ ਦੇਸ਼ ਦੇ ਉੱਗੇ ਵਿਗਿਆਨੀ ਦਾ ਇਸ ਦੁਨੀਆਂ ਵਿੱਚੋਂ ਚਲੇ ਜਾਣਾ ਬਹੁਤ ਹੀ ਦੁੱਖਦਾਈ ਹੈ।ਇਹ ਦੁੱਖ ਹਰ ਭਾਰਤੀ ਲਈ ਬਹੁਤ ਵੱਡੇ ਸਦਮੇ ਤੋਂ ਘੱਟ ਨਹੀਂ।ਹਰ ਭਾਰਤੀ ਨੇ ਇਸ ਦੁੱਖ ਨੂੰ ਸਮਝਿਆਂ ਹੈ।ਇਸ ਮਹਾਨ ਨੇਤਾ ਦੀ ਮੌਤ ਤੋਂ ਬਾਅਦ ਛੁੱਟੀ ਦੇ ਭੰਬਲ ਭੂਸੇ ਨੂੰ ਲੈ ਕੇ ਕਵਿਤਾ ਲਿਖਣੀ ਬਹੁਤ ਘਟੀਆਂ ਸੋਚ ਹੈ।ਕਰਮਚਾਰੀਆਂ,ਮੀਡੀਆ ਅਤੇ ਸਰਕਾਰ ਨੂੰ ਇਸ ਸਥਿਤੀ ਨੂੰ ਇੱਕ ਅਚੁੱਕ ਭੁੱਲ ਸਮਝ ਕੇ ਉਸ ਮਹਾਨ ਸਖਸ਼ੀਅਤ ਨੂੰ ਸੱਚੀ ਸ਼ਰਧਾਜਲੀ ਦੇਣੀ ਚਾਹੀਦੀ ਹੈ।ਅੱਗੇ ਤੋਂ ਉਸ ਦੇ ਦਰਸਾਏ ਮਾਰਗ ਦਰਸ਼ਨ ਤੇ ਚਲਣਾ ਚਾਹੀਦਾ ਹੈ।ਆਓ ਹੁਣ ਇਸ ਸਥਿਤੀ ਨੂੰ ਛੱਡਦੇ ਹੋਏ ਪ੍ਰਮਾਤਮਾ,ਅੱਲਾ,ਵਾਹਿਗੁਰੁ ਅੱਗੇ ਉਸ ਵਿਛੜੀ ਰੂਹ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੀਏ। ਜੇਕਰ ਕੁੱਝ ਗਲਤ ਲਿਖ ਹੋ ਗਿਆ ਹੋਵੇ ਖਿਮਾ ਮੰਗਦਾ ਹਾਂ।