ਅੱਜ ਮਿਤੀ 4/11/2016 ਨੂੰ ਚੰਡੀਗੜ੍ਹ ਵਿਖੇ ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਦੀ ਮੀਿਟੰਗ ਮੁੱਖ ਮੰਤਰੀ ਪੰਜਾਬ ਨਾਲ ਸੂਬਾ ਪਰਧਾਨ ਸਰਦਾਰ ਸੁਖਜੀਤ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ । ਮੁੱਖ ਮੰਤਰੀ ਪੰਜਾਬ ਵੱਲੋਂ ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਨੂੰ ਤਾਮਿਲਨਾਡੂ ਸਰਕਾਰ ਦੀ ਤਰਜ਼ ਤੇ ਕਮੇਟੀ ਬਣਾਉਣ ਦਾ ਭਰੋਸਾ ਦਿਤਾ ਗਿਆ । ਪਰ ਚੋਣਾਂ ਦਾ ਸਮਾਂ ਨਜਦੀਕ ਹੋਣ ਕਾਰਨ ਸਰਕਾਰ ਤੇ ਦਬਾਅ ਬਣਾਈ ਰੱਖਣ ਤੇ ਆਪਣੀ ਮੰਗ ਦੀ ਪ੍ਰਾਪਤੀ ਲਈ ਸੰਘਰਸ਼ ਦਾ ਰਸਤਾ ਜਾਰੀ ਰੱਖਣਾ ਪਵੇਗਾ । ਇਸ ਲਈ ਕੱਲ 05/11/16 ਸਮਾਂ 11 ਵਜੇ ਸਵੇਰੇ ਦੀ ਮੀਟਿੰਗ ਵਿੱਚ ਵੱਧ ਤੋ ਵੱਧ ਗਿਣਤੀ ਵਿੱਚ ਪਹੁੰਚੋ। ਇਸ ਸਮੇ ਸੂਬਾ ਜਨਰਲ ਸਕੱਤਰ ਸ. ਰਣਬੀਰ ਸਿੰਘ ਢੰਡੇ,ਸ. ਅਮਨਦੀਪ ਸਿੰਘ ਸੂਬਾ ਵਿੱਤ ਸਕੱਤਰ, ਰਣਜੀਤ ਸਿੰਘ ਬਾਠ, ਰਜਿੰਦਰ ਸ਼ਰਮਾ, ਗੁਰਕਿ੍ਪਾਲ ਸਿੰਘ,ਜਰਨੈਲ ਸਿੰਘ ਅੋਜਲਾ,ਅਮਰਜੀਤ ਸਿੰਘ ਸ਼ਾਮਿਲ ਸਨ।
ਮੀਟਿੰਗ ਸਥਾਨ : ਦਫਤਰ ਉਪ-ਰਜਿਸਟਰਾਰ ਕੋਆਪਰੇਟਵ ਵਿਭਾਗ ਕੰਪਲੈਕਸ ਨੰ 3 ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕਿਟ ਨਜ਼ਦੀਕ ਦਿਵਾਲ ਸਵੀਟਸਾਪ ਗਿੱਲ ਰੋਡ ਲੁਿਧਆਣਾ।