Author Topic: ਦਿੱਲੀ 'ਚ ਰਵਿਦਾਸ ਮੰਦਿਰ ਨਾਲ ਛੇੜਛਾੜ ਦਾ ਮਾਮਲਾ  (Read 4191 times)



August 10, 2019, 04:42:01 PM
Reply #2

sheemar

  • *****
  • Information Male Offline
  • News Editor
  • Posts: 18880
    • View Profile
    • Email
ਸ੍ਰੀ ਗੁਰੂ ਰਵਿਦਾਸ ਮੰਦਿਰ ਦੇ ਮਾਮਲੇ ਨੂੰ ਲੈ ਕੇ ਦਲਿਤ ਜਥੇਬੰਦੀਆਂ ਵੱਲੋਂ ਚੱਕਾ ਜਾਮ

ਨਵਾਂਸ਼ਹਿਰ, 10 ਅਗਸਤ (ਗੁਰਬਖ਼ਸ਼ ਸਿੰਘ ਮਹੇ)-  ਤੁਗਲਕਾਬਾਦ ਦਿੱਲੀ ਵਿਖੇ ਅੱਜ ਦੇ ਗੁਰਦੁਆਰਾ ਸਾਹਿਬ ਦੇ ਮਾਮਲੇ ਨੂੰ ਲੈ ਕੇ ਦਲਿਤ ਜਥੇਬੰਦੀਆਂ ਵੱਲੋਂ ਬਸਪਾ ਪੰਜਾਬ ਦੇ ਜਨਰਲ ਸਕੱਤਰ ਡਾ. ਨਛੱਤਰ ਪਾਲ ਦੀ ਅਗਵਾਈ 'ਚ ਜਾਮ ਲਗਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਸੁਰੱਖਿਆ ਦੇ ਵੱਡੇ ਪੱਧਰ 'ਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

August 10, 2019, 04:42:43 PM
Reply #3

sheemar

  • *****
  • Information Male Offline
  • News Editor
  • Posts: 18880
    • View Profile
    • Email
ਜਲੰਧਰ ਦੇ ਰਾਮਾ ਮੰਡੀ ਚੌਕ 'ਚ ਧਰਨਾ ਪ੍ਰਦਰਸ਼ਨ

ਜਲੰਧਰ, 10 ਅਗਸਤ (ਚਿਰਾਗ਼ ਸ਼ਰਮਾ)- ਦਿੱਲੀ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਛੇ ਸੋ ਸਾਲਾ ਪੁਰਾਣੇ ਇਤਿਹਾਸਕ ਤੀਰਥ ਅਸਥਾਨ ਨੂੰ ਦਿੱਲੀ ਪ੍ਰਸ਼ਾਸਨ ਵਲੋਂ ਹਟਾਏ ਜਾਣ ਦੇ ਰੋਸ ਵਜੋਂ ਜਲੰਧਰ ਦੇ ਰਾਮਾ ਮੰਡੀ ਚੌਕ 'ਚ ਧਰਨਾ ਲਗਾਇਆ ਗਿਆ ਹੈ ਜਿਸ ਕਾਰਨ ਜਲੰਧਰ-ਫਗਵਾੜਾ ਅਤੇ ਜਲੰਧਰ-ਆਦਮਪੁਰ ਹਾਈਵੇ ਜਾਮ ਹੋ ਗਿਆ ਹੈ।

August 10, 2019, 04:43:21 PM
Reply #4

sheemar

  • *****
  • Information Male Offline
  • News Editor
  • Posts: 18880
    • View Profile
    • Email
ਰਵੀਦਾਸ ਭਾਈਚਾਰੇ ਵੱਲੋਂ ਪਠਾਨਕੋਟ ਦੇ ਚੱਕੀ ਪੁਲ 'ਤੇ ਰੋਡ ਜਾਮ ਕਰ ਪ੍ਰਦਰਸ਼ਨ

ਪਠਾਨਕੋਟ, 10 ਅਗਸਤ (ਆਸ਼ੀਸ਼ ਸ਼ਰਮਾ/ਚੌਹਾਨ)- ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਦੇ ਇਤਿਹਾਸਕ ਤੀਰਥ ਅਸਥਾਨ ਨੂੰ ਹਟਾਏ ਜਾਣ ਅਤੇ ਉਸ ਦੇ ਸੰਬੰਧ 'ਚ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਰਵੀਦਾਸ ਭਾਈਚਾਰੇ ਵੱਲੋਂ ਪਠਾਨਕੋਟ ਦੇ ਚੱਕੀ ਪੁਲ 'ਤੇ ਰੋਡ ਜਾਮ ਕਰ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਡੀ.ਡੀ.ਏ ਦਾ ਪੁਤਲਾ ਸਾੜ ਕੇ ਕੇਂਦਰ ਅਤੇ ਦਿੱਲੀ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਗਿਆ।


August 10, 2019, 04:45:10 PM
Reply #5

sheemar

  • *****
  • Information Male Offline
  • News Editor
  • Posts: 18880
    • View Profile
    • Email
ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਤੀਰਥ ਅਸਥਾਨ ਨੂੰ ਹਟਾਏ ਜਾਣ ਦੇ ਰੋਸ ਵਜੋਂ ਫਿਲੌਰ 'ਚ ਚੱਕਾ ਜਾਮ

ਫਿਲੌਰ, 10 ਅਗਸਤ (ਇੰਦਰਜੀਤ ਚੰਦੜ੍ਹ) - ਤੁਗਲਕਾਬਾਦ ਦਿੱਲੀ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਛੇ ਸੋ ਸਾਲਾ ਪੁਰਾਣੇ ਇਤਿਹਾਸਕ ਤੀਰਥ ਅਸਥਾਨ ਨੂੰ ਦਿੱਲੀ ਪ੍ਰਸ਼ਾਸਨ ਵਲੋਂ ਹਟਾਏ ਜਾਣ ਦੇ ਰੋਸ ਵਜੋਂ ਸਥਾਨਕ ਨੂਰਮਹਿਲ ਰੋਡ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਹੰਗਾਮੀ ਮੀਟਿੰਗ ਬੁਲਾਉਣ ਉਪਰੰਤ ਸੰਗਤਾਂ ਸਮੇਤ ਸ਼ਹਿਰ ਅੰਦਰ ਰੋਸ ਮਾਰਚ ਕਰਦਿਆਂ ਸਥਾਨਕ ਨੂਰਮਹਿਲ ਨਕੋਦਰ ਰੋਡ ਨੂੰ ਜਾਮ ਕਰ ਦਿੱਤਾ ਗਿਆ। ਇਸ ਮੌਕੇ ਸੰਗਤਾਂ ਵਲੋਂ ਕੇਂਦਰ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ।

August 10, 2019, 04:45:58 PM
Reply #6

sheemar

  • *****
  • Information Male Offline
  • News Editor
  • Posts: 18880
    • View Profile
    • Email
ਜਲੰਧਰ- ਫਗਵਾੜਾ ਹਾਈਵੇ ਪੂਰੀ ਤਰ੍ਹਾਂ ਬੰਦ

ਜਲੰਧਰ, 10 ਅਗਸਤ (ਪਵਨ)- ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਮੰਦਿਰ 'ਤੇ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਰਵੀਦਾਸ ਭਾਈਚਾਰੇ ਵੱਲੋਂ ਜਲੰਧਰ- ਫਗਵਾੜਾ ਹਾਈਵੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।

August 10, 2019, 04:47:01 PM
Reply #7

sheemar

  • *****
  • Information Male Offline
  • News Editor
  • Posts: 18880
    • View Profile
    • Email
ਰਵਿਦਾਸ ਭਾਈਚਾਰੇ ਵੱਲੋਂ ਪਠਾਨਕੋਟ, ਲੰਬਾ ਪਿੰਡ ਅਤੇ ਮਕਸੂਦਾਂ ਚੌਂਕ 'ਚ ਧਰਨਾ

ਜਲੰਧਰ, 10 ਅਗਸਤ (ਲਖਵਿੰਦਰ ਪਾਠਕ)- ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਮੰਦਿਰ 'ਤੇ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਰਵੀਦਾਸ ਭਾਈਚਾਰੇ ਵੱਲੋਂ ਪਠਾਨਕੋਟ ਚੌਂਕ, ਲੰਬਾ ਪਿੰਡ ਚੌਂਕ, ਮਕਸੂਦਾਂ ਚੌਂਕ ਆਦਿ ਥਾਵਾਂ 'ਤੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਲੋਕਾਂ 'ਚ ਤਕਰਾਰ ਵੀ ਹੋ ਰਹੀ ਹੈ।