Author Topic: YOU WILL B NXT ONE IF NOT UNITED  (Read 1969 times)

ksbhatia

 • Guest
YOU WILL B NXT ONE IF NOT UNITED
« on: July 08, 2012, 02:20:44 PM »
http://www.jagbani.com/news/jagbani_102857/
ਚਮਿਆਰੀ, (ਪ੍ਰੀਤ)-ਪਿੰਡ ਤਲਵੰਡੀ ਨਾਹਰ ਦੇ ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਦੀ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਸਕੂਲ ਦੇ ਬੱਚਿਆਂ ਸਾਹਮਣੇ ਬੇਰਹਿਮੀ ਨਾਲ ਕੁੱਟਮਾਰ ਕਰਨ, ਪੱਗ ਤੇ ਕੇਸਾਂ ਦੀ ਬੇਅਦਬੀ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਪੀੜਤ ਮੁੱਖ ਅਧਿਆਪਕ ਅਵਤਾਰ ਸਿੰਘ, ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲਾ ਸੀਨੀ. ਮੀਤ ਪ੍ਰਧਾਨ ਗੁਰਦੀਪ ਸਿੰਘ ਬਾਜਵਾ ਆਦਿ ਨੇ ਦੱਸਿਆ ਕਿ ਅੱਜ ਇਕ ਸਾਇੰਸ ਮਿਸਟ੍ਰੈਸ (ਰਮਸਾ) ਸਰਕਾਰੀ ਹਾਈ ਸਕੂਲ ਮੋਹਨ ਭੰਡਾਰੀਆਂ ਬਿਨਾਂ ਕਿਸੇ ਲਿਖਤੀ ਹੁਕਮ ਤੋਂ ਤਲਵੰਡੀ ਨਾਹਰ ਸਕੂਲ ਵਿਖੇ ਸਾਇੰਸ ਦੀ ਪੋਸਟ 'ਤੇ ਧੱਕੇ ਨਾਲ ਹਾਜ਼ਰ ਹੋਣ ਲਈ ਆਪਣੇ ਪਤੀ , ਸਹੁਰੇ ਤੇ 5-6 ਹੋਰ ਵਿਅਕਤੀਆਂ ਨਾਲ ਸਕੂਲ ਆਈ ਅਤੇ ਮੁੱਖ ਅਧਿਆਪਕ ਅਵਤਾਰ ਸਿੰਘ ਵਲੋਂ ਲਿਖਤੀ ਹੁਕਮਾਂ ਦੀ ਮੰਗ ਕਰਨ 'ਤੇ ਉਸਦੇ ਪਤੀ ਨੇ ਆਪਣੇ ਨਾਲ ਲਿਆਂਦੇ ਹੋਏ ਆਦਮੀਆਂ ਸਮੇਤ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਗਾਲੀ-ਗਲੋਚ ਕਰਦਿਆਂ ਉਸ ਦੀ ਪੱਗ ਲਾਹ ਦਿੱਤੀ ਅਤੇ ਵਾਲਾਂ ਤੇ ਦਾੜ੍ਹੀ ਤੋਂ ਫੜ ਕੇ ਬੱਚਿਆਂ ਦੇ ਸਾਹਮਣੇ ਸਾਰੇ ਸਕੂਲ ਵਿਚ ਘਸੀਟਣ ਉਪਰੰਤ ਬੁਰੀ ਤਰ੍ਹਾਂ ਕੁੱਟਿਆ ਅਤੇ ਸਰਕਾਰੀ ਕੰਮ ਵਿਚ ਵਿਘਨ ਪਾਇਆ। ਉਨ੍ਹਾਂ ਦੱਸਿਆ ਕਿ ਜਦੋਂ ਸਕੂਲ ਦੇ ਚੌਕੀਦਾਰ ਅਤੇ ਬੱਚਿਆਂ ਨੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਵੀ ਜਮ ਕੇ ਮਾਰਕੁੱਟ ਕੀਤੀ। ਪੀੜਤ ਅਧਿਆਪਕ ਅਨੁਸਾਰ ਹਮਲਾ ਕਰਨ ਵਾਲੇ ਵਿਅਕਤੀਆਂ ਨੇ ਉਸ ਦਾ ਮੋਬਾਈਲ ਫ਼ੋਨ ਵੀ ਖੋਹ ਲਿਆ।

ਇਸ ਦੌਰਾਨ ਵੱਖ-ਵੱਖ ਅਧਿਆਪਕ ਯੂਨੀਅਨਾਂ ਦੇ ਆਗੂਆਂ ਤੋਂ ਇਲਾਵਾ ਇਲਾਕੇ ਦੇ ਅਨੇਕਾਂ ਹੀ ਅਧਿਆਪਕਾਂ ਨੇ ਮੌਕੇ 'ਤੇ ਪਹੁੰਚ ਕੇ ਅਧਿਆਪਕ ਦੀ ਸਰਕਾਰੀ ਡਿਊਟੀ ਦੌਰਾਨ ਕੀਤੀ ਗਈ ਕੁੱਟਮਾਰ ਤੇ ਇਸ ਗੁੰਡਾਗਰਦੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪੀੜਤ ਅਧਿਆਪਕ ਦਾ ਮੈਡੀਕਲ ਕਰਵਾਉਣ ਉਪਰੰਤ ਥਾਣਾ ਰਮਦਾਸ ਦੇ ਮੁਖੀ ਨੂੰ ਮਿਲ ਕੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਕੇ ਪੀੜਤ ਮੁੱਖ ਅਧਿਆਪਕ ਨੂੰ ਇਨਸਾਫ ਦਿਵਾਉਣ ਦੀ ਪੁਰਜ਼ੋਰ ਮੰਗ ਕੀਤੀ। ਇਸ ਮੌਕੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਦਲਵਿੰਦਰਜੀਤ ਸਿੰਘ ਗੁਰਦਾਸਪੁਰ, ਬਲਾਕ ਪ੍ਰਧਾਨ ਅਜਨਾਲਾ ਗੁਰਮੇਜ ਸਿੰਘ ਕਲੇਰ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਦਵਿੰਦਰ ਸਿੰਘ ਰਸੂਲਪੁਰ, ਸਤਨਾਮ ਸਿੰਘ ਜੱਸੜ, ਮੰਗਲ ਸਿੰਘ ਟਾਂਡਾ, ਸ਼ਮਸ਼ੇਰ ਸਿੰਘ ਕਾਹਲੋਂ, ਗੁਰਿੰਦਰਜੀਤ ਸਿੰਘ, ਪ੍ਰਭਜਿੰਦਰ ਸਿੰਘ, ਸਾਹਿਬ ਰਣਜੀਤ ਸਿੰਘ, ਜਤਿੰਦਰ ਬੱਬਰ, ਗੁਲਜਿੰਦਰ ਸਿੰਘ, ਅਵਤਾਰ ਸਿੰਘ, ਗੁਰਿੰਦਰ ਸਿੰਘ ਚਮਿਆਰੀ, ਅਮਨਦੀਪ ਸਿੰਘ, ਜਗਜੀਤ ਸਿੰਘ ਗਿੱਲ, ਹਰਪ੍ਰੀਤ ਸਿੰਘ ਅਤੇ ਪਵਨ ਕੁਮਾਰ ਅਜਨਾਲਾ ਆਦਿ ਹਾਜ਼ਰ ਸਨ।'ਜਾਣਬੁੱਝ ਕੇ ਮੇਰੀ ਪਤਨੀ ਨੂੰ ਡਿਊਟੀ 'ਤੇ ਹਾਜ਼ਰ ਨਹੀਂ ਕਰਵਾਇਆ ਜਾ ਰਿਹਾ ਸੀ': ਇਸ ਘਟਨਾ ਸਬੰਧੀ ਜਦੋਂ ਦੂਜੀ ਧਿਰ ਨਾਲ ਟੈਲੀਫ਼ੋਨ 'ਤੇ ਰਾਬਤਾ ਕੀਤਾ ਗਿਆ ਤਾਂ ਅਧਿਆਪਕਾ ਨਾਲ ਤਾਂ ਸਪੰਰਕ ਨਹੀਂ ਹੋ ਸਕਿਆ ਪਰ ਉਸਦੇ ਪਤੀ ਨੇ ਦੱਸਿਆ ਕਿ ਮਹਿਕਮੇ ਵਲੋਂ ਬਦਲੀਆਂ ਰੱਦ ਹੋਣ ਦੇ ਆਏ ਜ਼ੁਬਾਨੀ ਹੁਕਮਾਂ ਅਨੁਸਾਰ ਮੇਰੀ ਪਤਨੀ ਨੂੰ ਤਲਵੰਡੀ ਨਾਹਰ ਸਕੂਲ ਵਿਚ ਹਾਜ਼ਰ ਨਾ ਕਰਵਾ ਕੇ ਇਸ ਮੁੱਖ ਅਧਿਆਪਕ ਵਲੋਂ ਜਾਣ ਬੁੱਝ ਕੇ ਕਈ ਦਿਨਾਂ ਤੋਂ ਖੱਜਲ-ਖੁਆਰ ਕੀਤਾ ਜਾ ਰਿਹਾ ਸੀ।

ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ : ਥਾਣਾ ਮੁਖੀ :  ਇਸ ਸਬੰਧੀ ਜਦੋਂ ਸਬੰਧਿਤ ਥਾਣਾ ਰਮਦਾਸ ਦੇ ਪੁਲਸ ਮੁਖੀ ਸੁਰਜੀਤ ਸਿੰਘ ਬੁੱਟਰ ਨਾਲ ਟੈਲੀਫ਼ੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਪੂਰੀ ਬਰੀਕੀ ਨਾਲ ਜਾਂਚ ਕਰਨ ਉਪਰੰਤ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

teacher MATH

 • Senior Member
 • ****
 • Offline
 • Posts: 1103
 • Gender: Male
  • View Profile
Re: YOU WILL B NXT ONE IF NOT UNITED
« Reply #1 on: July 08, 2012, 02:26:35 PM »
shame on the part of govt. that no action has been taken so far.
on Monday their should be a protest at every distt. headquarter in front of D C office to get justice if anything is not done who knows who is next ?

DEEPAK

 • Unionist
 • *****
 • Offline
 • Posts: 632
 • Gender: Male
  • View Profile
  • Email
Re: YOU WILL B NXT ONE IF NOT UNITED
« Reply #2 on: July 08, 2012, 02:50:31 PM »
Us teacher te action lena chahida hai jisde well wisher si. Ajehe teacher di bahishkar hona chahida hai.

Ajay Pal Singh

 • Real Savvy
 • *****
 • Offline
 • Posts: 983
 • Gender: Male
  • View Profile
Re: YOU WILL B NXT ONE IF NOT UNITED
« Reply #3 on: July 08, 2012, 05:13:41 PM »
One culprit is Husband and other one is Father in law of that lady teacher. Hun politically pressure paya ja riha hai samjaute vaaste.

glamboy88

 • Guest
Re: YOU WILL B NXT ONE IF NOT UNITED
« Reply #4 on: July 08, 2012, 07:28:12 PM »
waiting for protest or action call from our leaders....
post here if you too feel same..

jashanpal

 • Guest
Re: YOU WILL B NXT ONE IF NOT UNITED
« Reply #5 on: July 08, 2012, 07:45:54 PM »
etho pata lagda hai k hun society vch teacher di kini ku ijjat reh gai hai.te eh sb sarkar da kasoor hai jisne teachers nu bahut sare caders vch vandia hoya hai

deepak soni

 • Guest
Re: YOU WILL B NXT ONE IF NOT UNITED
« Reply #6 on: July 08, 2012, 08:06:36 PM »
ACTION IS MUST.
F.I.R MUST BE LAUNCHED AGAINST THEM.

Amar Jyoti

 • Guest
Re: YOU WILL B NXT ONE IF NOT UNITED
« Reply #7 on: July 08, 2012, 08:07:41 PM »
This is really bad

rajinder26

 • Real Savvy
 • *****
 • Offline
 • Posts: 423
  • View Profile
  • Email
Re: YOU WILL B NXT ONE IF NOT UNITED
« Reply #8 on: July 08, 2012, 08:35:08 PM »
Its really very bad.

sidhu.sahab

 • Guest
Re: YOU WILL B NXT ONE IF NOT UNITED
« Reply #9 on: July 08, 2012, 08:54:09 PM »
Mere respected friends this is very bad indeed but es case da kuch nahi hona kise teacher ne us vichare bande naal nai khadna saare 2 vaje tak di udeek karnge fer DEO office 5-6 bande massan hi pahunchange .
saareyaan nu pata ke teachers ta aap ikk duje dian lattan khichan te lagge rehnde ne bahute tan kall swaad lele ke gallan karange.because apne ton kise teacher di khushi dekhi nahi jaandi but dukh te hassna jaru aaunda

 

united we won divided we loose

Started by Sukhraj bajwa

Replies: 4
Views: 1626
Last post September 17, 2011, 06:50:21 AM
by bhajniks