Author Topic: Same Case of farag teaching fellows in Punjab as in Haryana  (Read 1149 times)

FTF

  • Guest
Same Case of farag teaching fellows in Punjab as in Haryana
« on: March 19, 2013, 04:22:09 PM »
ਅਧਿਆਪਕ ਭਰਤੀ ਘੁਟਾਲਾ--ਚੌਟਾਲਾ ਤੇ ਪੁੱਤਰ ਅਜੇ ਨੂੰ 10-10 ਸਾਲ ਦੀ ਕੈਦ


 ਦੋ ਆਈ.ਏ.ਐਸ. ਅਫਸਰਾਂ ਸਮੇਤ 53 ਹੋਰ ਦੋਸ਼ੀਆਂ ਨੂੰ ਵੀ ਚਾਰ ਤੋਂ 10 ਸਾਲ ਦੀ ਸਜ਼ਾ
 ਸਮਰਥਕਾਂ ਵਲੋਂ ਅਦਾਲਤ ਦੇ ਬਾਹਰ ਭਾਰੀ ਹੰਗਾਮਾ
 ਪੁਲਿਸ ਵਲੋਂ ਲਾਠੀਚਾਰਜ
ਨਵੀਂ ਦਿੱਲੀ, 22 ਜਨਵਰੀ (ਏਜੰਸੀਆਂ ਰਾਹੀਂ)-ਦਿੱਲੀ ਦੀ ਇਕ ਅਦਾਲਤ ਨੇ 16 ਜਨਵਰੀ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ, ਉਨ੍ਹਾਂ ਦੇ ਪੁੱਤਰ ਅਜੇ ਚੌਟਾਲਾ ਅਤੇ 53 ਹੋਰਨਾਂ ਨੂੰ ਸੰਨ 2000 ਵਿਚ ਹਰਿਆਣਾ ਵਿਚ ਗੈਰਕਾਨੂੰਨੀ ਤੌਰ 'ਤੇ 3206 ਜੇ. ਬੀ. ਟੀ. ਅਧਿਆਪਕ ਭਰਤੀ ਕਰਨ ਵਿਚ ਕਸੂਰਵਾਰ ਠਹਿਰਾਏ ਜਾਣ ਪਿੱਛੋਂ ਅੱਜ ਸ੍ਰੀ ਚੌਟਾਲਾ ਤੇ ਉਨ੍ਹਾਂ ਦੇ ਪੁੱਤਰ ਨੂੰ 10 ਸਾਲਾ ਕੈਦ ਦੀ ਸਜ਼ਾ ਸੁਣਾਈ ਹੈ | ਉਧਰ ਅੱਜ ਸਵੇਰੇ ਸ੍ਰੀ ਚੌਟਾਲਾ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ ਗੁੱਸੇ ਵਿਚ ਆਏ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੇ ਕਚਿਹਰੀ ਕੰਪਲੈਕਸ ਦੇ ਬਾਹਰ ਹਿੰਸਾ ਕੀਤੀ ਅਤੇ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ | ਸੀ. ਬੀ. ਆਈ ਦੇ ਵਿਸ਼ੇਸ਼ ਜੱਜ ਵਿਨੋਦ ਕੁਮਾਰ ਜਿਨ੍ਹਾਂ ਨੇ ਪਿਛਲੇ ਹਫਤੇ ਪਿਤਾ-ਪੁੱਤਰ ਅਤੇ ਦੋ ਆਈ. ਏ. ਐਸ ਅਧਿਕਾਰੀਆਂ ਤੇ 53 ਹੋਰਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ, ਨੇ ਸ੍ਰੀ ਚੌਟਾਲਾ ਅਤੇ ਅਜੇ ਚੌਟਾਲਾ 'ਤੇ ਚੋਣ ਲੜਨ 'ਤੇ ਵੀ ਪਾਬੰਦੀ ਲਾ ਦਿੱਤੀ ਹੈ | 78 ਸਾਲਾ ਸ੍ਰੀ ਓਮ ਪ੍ਰਕਾਸ਼ ਚੌਟਾਲਾ ਜਿਹੜੇ ਚਾਰ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਅਤੇ ਉਨ੍ਹਾਂ ਦਾ ਪੁੱਤਰ 51 ਸਾਲਾ ਅਜੇ ਚੌਟਾਲਾ ਮੌਜੂਦਾ ਵਿਧਾਇਕ ਹਨ ਅਤੇ ਜੇਕਰ ਹਾਈ ਕੋਰਟ ਨੇ ਉਨ੍ਹਾਂ ਦੀ ਸਜ਼ਾ 'ਤੇ ਰੋਕ ਨਾ ਲਾਈ ਤਾਂ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਨਹੀਂ ਲੜ ਸਕਣਗੇ | ਲੋਕ ਪ੍ਰਤੀਨਿਧ ਕਾਨੂੰਨ ਤਹਿਤ ਕੋਈ ਵੀ ਵਿਅਕਤੀ ਜਿਸ ਨੂੰ ਦੋ ਸਾਲ ਤੋਂ ਵੱਧ ਕੈਦ ਦੀ ਸਜ਼ਾ ਹੁੰਦੀ ਹੈ, ਤਾਂ ਉਹ ਸਜ਼ਾ ਸੁਣਾਏ ਜਾਣ ਤੋਂ ਲੈ ਕੇ ਆਪਣੀ ਰਿਹਾਈ ਦੇ 6 ਸਾਲ ਬਾਅਦ ਤਕ ਚੋਣ ਨਹੀਂ ਲੜ ਸਕਦਾ | ਅਦਾਲਤ ਨੇ ਇੰਡੀਅਨ ਲੋਕ ਦਲ ਦੇ ਨੇਤਾ ਸ੍ਰੀ ਚੌਟਾਲਾ ਨੂੰ ਮੁੱਖ ਸਾਜ਼ਿਸ਼ਕਾਰ ਕਰਾਰ ਦਿੱਤਾ ਹੈ | ਪਿਉ-ਪੁੱਤਰ ਤੋਂ ਇਲਾਵਾ ਤਿੰਨ ਹੋਰ ਮੁੱਖ ਦੋਸ਼ੀਆਂ ਆਈ. ਏ. ਐਸ. ਅਧਿਕਾਰੀ ਸੰਜੀਵ ਕੁਮਾਰ, ਸ੍ਰੀ ਚੌਟਾਲਾ ਦਾ ਸਾਬਕਾ ਸਪੈਸ਼ਲ ਡਿਊਟੀ ਆਈ . ਏ. ਐਸ. ਅਧਿਕਾਰੀ ਵਿਦਿਆ ਧਰ ਅਤੇ ਉਨ੍ਹਾਂ ਦੇ ਸਾਬਕਾ ਸਿਆਸੀ ਸਲਾਹਕਾਰ ਸ਼ੇਰ ਸਿੰਘ ਬਦਸ਼ਮੀ ਨੂੰ ਵੀ ਇਸ ਮਾਮਲੇ ਵਿਚ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਪੰਜਾਂ ਮੁੱਖ ਦੋਸ਼ੀਆਂ ਤੋਂ ਇਲਾਵਾ ਅਦਾਲਤ ਨੇ ਇਕ ਔਰਤ ਸਮੇਤ ਚਾਰ ਹੋਰਨਾਂ ਨੂੰ ਵੀ 10-10 ਸਾਲ ਕੈਦ ਦੀ ਸਜ਼ਾ ਦਿੱਤੀ ਹੈ, ਇਕ ਦੋਸ਼ੀ ਨੂੰ ਪੰਜ ਸਾਲ ਅਤੇ ਬਾਕੀ 45 ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜੱਜ ਵਲੋਂ ਸਜ਼ਾ ਸੁਣਾਏ ਜਾਣ ਸਮੇਂ ਓਮ ਪ੍ਰਕਾਸ਼ ਚੌਟਾਲਾ ਅਦਾਲਤ ਵਿਚ ਮੌਜੂਦ ਨਹੀਂ ਸੀ ਕਿਉਂਕਿ ਪਿਛਲੇ ਹਫਤੇ ਹਿਰਾਸਤ 'ਚ ਲ
ਏ ਜਾਣ ਸਮੇਂ ਤੋਂ ਹੀ ਉਹ ਹਸਪਤਾਲ ਦਾਖਲ ਹਨ ਜਦਕਿ ਉਨ੍ਹਾਂ ਦਾ ਪੁੱਤਰ ਅਤੇ ਦੂਸਰੇ ਦੋਸ਼ੀ ਅਦਾਲਤ ਵਿਚ ਮੌਜੂਦ ਸਨ | ਚੌਟਾਲਾ ਸਮਰਥਕਾਂ ਦੀ ਪੁਲਿਸ ਨਾਲ ਝੜਪ ਮਾਣਯੋਗ ਜੱਜ ਵਲੋਂ ਆਪਣਾ ਹੁਕਮ ਸੁਣਾਏ ਜਾਣ ਤੋਂ ਕਾਫੀ ਪਹਿਲਾਂ ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਖੀ ਦੇ ਸਮਰਥਕਾਂ ਦੀ ਪੁਲਿਸ ਨਾਲ ਝੜਪ ਹੋ ਗਈ ਅਤੇ ਪੁਲਿਸ ਨੇ ਕਚਹਿਰੀ ਕੰਪਲੈਕਸ ਦੇ ਬਾਹਰ ਉਨ੍ਹਾਂ 'ਤੇ ਕੰਟਰੋਲ ਕਰਨ ਲਈ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਸੁੱਟੇ | ਸ੍ਰੀ ਚੌਟਾਲਾ ਦੇ ਸਮਰਥਕਾਂ ਨੇ ਕਚਹਿਰੀ ਕੰਪਲੈਕਸ ਅੰਦਰ ਬਲਣਸ਼ੀਲ ਸਪਿਰਟ ਦੀਆਂ ਭਰੀਆਂ ਬੋਤਲਾਂ ਸੁੱਟੀਆਂ ਪਰ ਇਸ ਨਾਲ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ | ਸਮਰਥਕ ਸਵੇਰੇ ਹੀ ਕਚਹਿਰੀ ਕੰਪਲੈਕਸ ਸਾਹਮਣੇ ਇਕੱਤਰ ਹੋ ਗਏ ਸਨ ਅਤੇ ਜਦੋਂ ਉਨ੍ਹਾਂ ਨੂੰ ਪੁਲਿਸ ਨੇ ਕੰਪਲੈਕਸ ਵਿਚ ਦਾਖਲ ਹੋਣ ਤੋਂ ਰੋਕਿਆ ਤਾਂ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ | ਪੁਲਿਸ ਨੇ ਕੰਪਲੈਕਸ ਦੁਆਲੇ ਸੁਰੱਖਿਆ ਸਖਤ ਕਰ ਦਿੱਤੀ ਹੈ ਅਤੇ ਅਦਾਲਤੀ ਕੰਪਲੈਕਸ ਵਿਚ ਜਾਣ ਦੀ ਮਨਾਹੀ ਕਰ ਦਿੱਤੀ ਹੈ | ਇਸ ਝੜਪ ਕਾਰਨ ਅਦਾਲਤ ਦਾ ਕੰਮਕਾਜ ਵੀ ਪ੍ਰਭਾਵਤ ਹੋਇਆ ਅਤੇ ਵਕੀਲਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ | ਫ਼ੈਸਲਾ ਸੁਣਾਏ ਜਾਣ ਸਮੇਂ 54 ਦੋਸ਼ੀਆਂ, ਉਨ੍ਹਾਂ ਦੇ ਵਕੀਲਾਂ, ਸਰਕਾਰੀ ਵਕੀਲਾਂ ਅਤੇ ਅਦਾਲਤੀ ਸਟਾਫ ਤੋਂ ਇਲਾਵਾ ਕਿਸੇ ਨੂੰ ਵੀ ਅਦਾਲਤ ਦੇ ਕਮਰੇ ਵਿਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ |
« Last Edit: March 19, 2013, 04:25:56 PM by FTF »

mahashaboy

  • Guest
Re: Same Case of farag teaching fellows in Punjab as in Haryana
« Reply #1 on: March 19, 2013, 05:43:57 PM »
Ftf g main suneya hai k sarkar dubara commetie bana rahi hai jehre merit wale ne shayad ohna nu vaps bula lain ki eh sach hai

 

GoogleTagged



EGS teachers roughed up by Punjab Police at village Sukhna Abloo village,

Started by Gaurav Rathore

Replies: 2
Views: 3166
Last post December 07, 2011, 05:10:47 PM
by sheemar
Punjab Education Reforms Committee demands to fill up vacant posts of BPEOs and school heads

Started by RAJ

Replies: 0
Views: 1013
Last post July 22, 2012, 04:06:44 PM
by RAJ
Punjab College Teachers Union demands to fill vacant posts in colleges immediately

Started by RAJ

Replies: 1
Views: 1412
Last post December 15, 2016, 10:16:44 AM
by Baljit NABHA
ssarmsacss tchr union karage arthi phook mujahre on teacher day in whole punjab

Started by amansidhu6800

Replies: 2
Views: 1548
Last post September 02, 2013, 09:37:06 AM
by SUNITA VIJ
Sarva Shiksha Abhiyan Employee Union, Punjab rally LUDHIANA

Started by LUBANA

Replies: 0
Views: 1514
Last post October 18, 2011, 07:53:59 PM
by LUBANA