Author Topic: EPU PUNJAB - AJMER AULAKH  (Read 95644 times)

Navdeep Brar

 • Guest
EPU PUNJAB - AJMER AULAKH
« on: July 15, 2012, 11:07:41 AM »
ਸਿੱਖਿਆ ਪ੍ਰੋਵਾਈਡਰ ਯੂਨੀਅਨ ਦੀ ਮੁੱਖ ਮੰਤਰੀ ਨਾਲ ਮੀਟਿੰਗ ਅੱਜ

ਮੋਗਾ, 10 ਜੁਲਾਈ (ਸੁਰਿੰਦਰਪਾਲ ਸਿੰਘ)- ਪੰਜਾਬ ਸਰਕਾਰ ਦੇ ਲਿਖਤੀ ਪੱਤਰ ਅਨੁਸਾਰ ਕੱਲ੍ਹ ਮਿਤੀ 11 ਜੁਲਾਈ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਸਿੱਖਿਆ ਸਕੱਤਰ ਹੁਸਨ ਲਾਲ ਅਤੇ ਡੀ.ਜੀ.ਐੱਸ.ਈ. ਕਾਹਨ ਸਿੰਘ ਪੰਨੂ ਨਾਲ ਮੀਟਿੰਗ ਹੋਈ। ਉਸ ਮੀਟਿੰਗ ਵਿਚ ਯੂਨੀਅਨ ਦੀਆਂ ਮੁੱਖ ਮੰਗਾਂ ਰੈਗੂਲਰ ਕਰਨ, ਬੀ.ਐੱਡ. ਵਿਚ ਦਾਖਲਾ ਦਿਵਾਉਣ, ਤਨਖਾਹ ਵਿਚ ਵਾਧੇ ਸਬੰਧੀ ਗੱਲਬਾਤ ਹੋਈ ਸੀ ਤੇ ਅਧਿਕਾਰੀਆਂ ਨੇ ਕਿਹਾ ਕਿ ਉਹ ਯੋਗ ਕਾਰਵਾਈ ਕਰਕੇ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਵਿਚ ਮਸਲੇ ਜਲਦੀ ਹੱਲ ਕਰਵਾਉਣਗੇ। ਜਿਸ ਸਬੰਧ ਵਿਚ ਅੱਜ 11 ਜੁਲਾਈ ਨੂੰ ਸਵੇਰੇ 10 ਵਜੇ ਲਿਖਤੀ ਰੂਪ ਵਿਚ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ ਅਤੇ ਯੂਨੀਅਨ ਦੇ ਸਰਪ੍ਰਸਤ ਕਸ਼ਮੀਰ ਸਿੰਘ ਢੇਰੂ ਅਤੇ ਸਟੇਟ ਕਮੇਟੀ ਮੈਂਬਰਾਂ ਦਾ ਮੋਗਾ ਵਿਖੇ ਪਗੁੱਜਣ ਤੇ ਜ਼ਿਲ੍ਹਾ ਕਮੇਟੀ ਮੋਗਾ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜ਼ਿਲ੍ਹਾ ਕਮੇਟੀ ਮੋਗਾ ਵੱਲੋਂ ਸਮੁੱਚੀ ਸਟੇਟ ਕਮੇਟੀ ਨੂੰ ਸਫਲਤਾ ਪੂਰਵਕ ਮੀਟਿੰਗ ਹੋਣ ਦੀ ਆਸ ਨਾਲ ਚੰਡੀਗੜ੍ਹ ਲਈ ਰਵਾਨਾ ਕੀਤਾ। ਇਸ ਸਮੇਂ ਜਨਰਲ ਸਕੱਤਰ ਪੰਜਾਬ ਕੁਲਦੀਪ ਸਿੰਘ, ਜਸਬੀਰਸਿੰਘ, ਮੀਤ ਪ੍ਰਧਾਨ ਨਵਦੀਪ ਸਿੰਘ, ਸੁਖਪਾਲ ਸਿੰਘ, ਸੁਖਮੰਦਰ ਸਿੰਘ, ਰਾਮ ਅਵਤਾਰ ਸਿੰਘ, ਨਿਰਮਲ ਸਿੰਘ, ਨਵਦੀਪ ਸਿੰਘ, ਮਨਪ੍ਰੀਤ ਸਿੰਘ, ਮਨਜਿੰਦਰ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ।

Navdeep Brar

 • Guest
Re: EPU PUNJAB - AJMER AULAKH
« Reply #1 on: July 15, 2012, 11:16:43 AM »
ਸਿੱਖਿਆ ਪ੍ਰੋਵਾਈਡਰਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ
ਠੋਸ ਨੀਤੀ ਬਣਾਈ ਜਾਵੇਗੀ-ਮੁੱਖ ਮੰਤਰੀ

ਅਜੀਤਗੜ੍ਹ, 11 ਜੁਲਾਈ (ਸ਼ੇਰਗਿੱਲ)-ਸਿੱਖਿਆ ਪ੍ਰੋਵਾਈਡਰ ਦਾ ਭਵਿੱਖ ਕਾਨੂੰਨੀ ਤੌਰ 'ਤੇ ਸੁਰੱਖਿਅਤ ਕਰਨ ਲਈ ਠੋਸ ਨੀਤੀ ਬਣਾਈ ਜਾਵੇਗੀ। ਇਸ ਗੱਲ ਦਾ ਭਰੋਸਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਵਫਦ ਨੂੰ ਦਿਵਾਇਆ। ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ 12 ਮੈਂਬਰੀ ਵਫਦ ਨੇ ਆਪਣੀਆਂ ਮੰਗਾਂ ਮੁੱਖ ਮੰਤਰੀ ਅੱਗੇ ਪੇਸ਼ ਕੀਤੀਆਂ। ਮੌਜੂਦਾ ਸਮੇਂ ਤਨਖਾਹ 'ਚ 1000 ਰੁਪਏ ਵਾਧਾ, ਬੀ. ਐੱਡ. ਕਰਵਾਉਣ ਦੀ ਪ੍ਰਕਿਰਿਆ, ਬਦਲੀਆਂ ਆਦਿ ਅਨੇਕਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ, ਸਿੱਖਿਆ ਸਕੱਤਰ, ਡੀ. ਜੀ. ਐਸ. ਈ. ਨੂੰ ਆਦੇਸ਼ ਜਾਰੀ ਕੀਤੇ। ਇਸ ਮੌਕੇ ਹਾਜ਼ਰ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ 14 ਜੁਲਾਈ ਨੂੰ ਹੋ ਰਹੀ ਡੀ. ਈ. ਓ. ਦੀ ਮੀਟਿੰਗ 'ਚ ਭਾਗ ਲੈਣ ਲਈ ਯੂਨੀਅਨ ਦੇ 4 ਮੈਂਬਰੀ ਵਫਦ ਨੂੰ ਸੱਦਾ ਦਿੱਤਾ। ਇਸ ਸਮੇਂ ਪ੍ਰਿੰਸੀਪਲ ਸਕੱਤਰ ਐਸ. ਕੇ. ਸੰਧੂ, ਸਿੱਖਿਆ ਸਕੱਤਰ ਹੁਸਨ ਲਾਲ, ਡੀ. ਜੀ. ਐਸ. ਈ. ਕਾਹਨ ਸਿੰਘ ਪੰਨੂੰ ਤੇ ਹੋਰ ਸਿੱਖਿਆ ਵਿਭਾਗ ਦੇ ਉਚ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਯੂਨੀਅਨ ਦੇ ਆਗੂ ਅਜਮੇਰ ਸਿੰਘ ਔਲਖ, ਹਰਉਪਿੰਦਰ ਸਿੰਘ, ਨਵਦੀਪ ਸਿੰਘ ਬਰਾੜ, ਕਸ਼ਮੀਰ ਸਿੰਘ ਢੇਰੂ, ਕੁਲਦੀਪ ਸਿੰਘ ਬੱਡੂਵਾਲ ਤੇ ਸ਼ਮਸ਼ੇਰ ਸਿੰਘ ਮੁਹਾਲੀ ਆਦਿ ਹਾਜ਼ਰ ਸਨ।

Navdeep Brar

 • Guest
Re: EPU PUNJAB - AJMER AULAKH
« Reply #2 on: July 15, 2012, 11:17:58 AM »
ਸਿੱਖਿਆ ਪ੍ਰੋਵਾਈਡਰਾਂ ਦੀ ਉੱਚ ਅਧਿਕਾਰੀਆਂ ਨਾਲ ਮੀਟਿੰਗ

ਅਜੀਤਗੜ੍ਹ, 14 ਜੁਲਾਈ (ਸ਼ੇਰਗਿੱਲ)-ਸਿੱਖਿਆ ਪ੍ਰੋਵਾਈਡਰ ਯੂਨੀਅਨ ਵੱਲੋਂ ਆਪਣੀਆਂ ਪ੍ਰਵਾਨ ਕੀਤੀਆਂ ਮੰਗਾਂ ਨੂੰ ਲਾਗੂ ਕਰਾਉਣ ਸਬੰਧੀ ਸਿੱਖਿਆ ਸਕੱਤਰ ਸ੍ਰੀ ਹੁਸਨ ਲਾਲ ਤੇ ਡੀ. ਜੀ. ਐਸ. ਈ. ਡਾ: ਕਾਹਨ ਸਿੰਘ ਪੰਨੂੰ ਨਾਲ ਅਜੀਤਗੜ੍ਹ ਵਿਖੇ ਮੀਟਿੰਗ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਬੱਡੂਵਾਲ ਤੇ ਨਵਦੀਪ ਬਰਾੜ ਨੇ ਦੱਸਿਆ ਕਿ ਮੀਟਿੰਗ 'ਚ ਸਿੱਖਿਆ ਸਕੱਤਰ ਹੁਸਨ ਲਾਲ ਨੇ ਸਿੱਖਿਆ ਪ੍ਰੋਵਾਈਡਰਾਂ ਵੱਲੋਂ ਪੇਸ਼ ਕੀਤੀਆਂ ਮੰਗਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਸੁਣਦੇ ਹੋਏ ਭਰੋਸਾ ਦਿਵਾਇਆ ਕਿ ਇਹ ਜਲਦ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ, ਜਿਨ੍ਹਾਂ 'ਚ ਤਨਖਾਹਾਂ ਦਾ ਦੋ ਮਹੀਨੇ ਦਾ ਬਜਟ ਜਾਰੀ ਕਰਨ ਤੇ ਬਾਕੀ ਮਹੀਨਿਆਂ ਦੀ ਰਿਪੋਰਟ ਵਿੱਤ ਵਿਭਾਗ ਨੂੰ ਭੇਜਣ, ਅਧਿਆਪਕਾਂ ਦੇ ਤਬਾਦਲਿਆਂ ਸਬੰਧੀ ਕੇਸਾਂ ਦਾ ਨਿਪਟਾਰਾ, ਸਰਵਿਸ ਬੁੱਕ ਲਗਾਉਣ ਤੇ ਐਸ. ਐਸ. ਏ ਅਧਿਆਪਕਾਂ ਵਾਂਗ ਛੁੱਟੀਆਂ ਆਦਿ ਮੰਗਾਂ ਜਲਦ ਹੀ ਹੱਲ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਦੱਸਿਆ ਕਿ ਅਧਿਆਪਕ ਆਗੂਆਂ ਦੇ ਵਫਦ ਦੀ ਅਗਵਾਈ ਯੂਨੀਅਨ ਦੇ ਸਰਪ੍ਰਸਤ ਕਸ਼ਮੀਰ ਸਿੰਘ ਨੇ ਕੀਤੀ ਤੇ ਇਸ 'ਚ ਜ਼ੋਨ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ, ਸੁਖਬੀਰ ਸਿੰਘ ਫਤਿਹਗੜ੍ਹ ਸਾਹਿਬ ਅਤੇ ਰਾਕੇਸ਼ ਆਦਿ ਆਗੂ ਹਾਜ਼ਰ ਸਨ।

Lali brar

 • Guest
Re: EPU PUNJAB - AJMER AULAKH
« Reply #3 on: July 17, 2012, 09:40:28 PM »
saveena ji halat eh ho gye hai k pehla jado meeting hundi c tan bhut aas hundi c.hun tan pehla pta hunda hai k mithi goli miln wali hai.jisnu union thori der choos k fer mangdi hai tan badal sahb fer de dinde hai.i think je eh hal reha tan kuj nhi hona sada.

rajpalsinghbrar

 • Unionist
 • *****
 • Offline
 • Posts: 1986
 • Gender: Male
 • neweptupjb@yahoo.com
  • MSN Messenger - rajpalsingh1975@yahoo.com
  • View Profile
Re: EPU PUNJAB - AJMER AULAKH
« Reply #4 on: July 18, 2012, 04:37:44 PM »
Dear mdm ji,aap ji da sujation bhut hi thik h,jo sade mind vich hi nhi ci very good aap ji ne sade yad  krva ditta,but sikhia providers nu appointmnt letters vi ditte ne jo sade kol puj gae ne.but AJMER AOLUKH TE NAVDIP VARGE BHUT VADE THAG NE AHNA LOGAN TON BACHO,AHNA MKSD FUND EKATHA KRNA TE APNA GHAR CHALANA H,NA KE THUADE PRTI KOI KM KR RAHE NE ,AHNA LOGAN NAL MAIN 4 YEARS TON KM KR RAHA HAN BUT AH LOG CHANGE NHI H,AJMER KOL MERA NUMBER 8146520060 CHALDA CI  JO 3YEARS TON VART RAHA CI BUT US DA BILL 7766 RS NHI PAY KITA JIS COURT CASE MARE TE KHARRAR DIST COURT VICH CHALIA CI,BUT MAIN APNE KOLN PAY KITA H,SO PLEASE AH LOG CHOR H,AHNA TON BACHO TE KOI VI FUND NA DIO

rajpalsinghbrar

 • Unionist
 • *****
 • Offline
 • Posts: 1986
 • Gender: Male
 • neweptupjb@yahoo.com
  • MSN Messenger - rajpalsingh1975@yahoo.com
  • View Profile
Re: EPU PUNJAB - AJMER AULAKH
« Reply #5 on: July 18, 2012, 06:00:41 PM »
DEAR SIR/MDM JI,SADI PURANI UNION WALE KDE VI GOVT OF PUNJAB NAL HON WALI MEETING VICH LEGAL TOR TE KDE VI PARPARE NHI HO KE GAE,AH LOG KDE VI KISE HOR TEACHERS JN LEADERS DI VI KOI ADVICE NHI LANDE SN,AHNA LOGAN DA KM TE JANG DE MADDAN VICH WITHOUT WAPON WALA HI CI,OR DUSRE PASE GOVT DI CREAM IAS OFFICERS SN,BUT AAP JI NU DSNA H KE RAJASTHAN STATE GOVT VICH JO KAACHE EMPOLIES NU 3 YEARS BAAD RAGULAR KR DITTA JANDA H,BUT AH WALA KANON SADE PUNJAB GOVT NE VI 23.1.2001 NU NOTIFICATION KR KE LAGU KITTA CI,BUT RAJASTHAN GOVT NE EN BIN LAGU KITA,BUT SADI PUNJAB GOVT NE IS DI SECRACY KISE NU PTA HI NHI LGN DITI,OR SADE LEADERS NU CM BADAL SAHIB NAL HOI 11.7.2012 DI MEETING VICH VI IS VARE KOI PTA NHI CI,PJB GOVT DE NOTIFICATION NO:11/34/2000-4PP3/130/GOVT OF PUNJAB,DEPARTMNT OF PERSONEL(P.P.BRANCH),DATED CHANDIGARH THE 23.01.2001,TO ALL THE HEAD OF THE DEPARTMNTS,IN THE PUNJAB AND HARYANA HIGH COURT CHD,IN THE STATE OF PUNJAB REJISTRAR,ALL COMMISIONERS,AND DUPTY COMMISIONERS

Well-wishers Panel

 • Guest
Re: EPU PUNJAB - AJMER AULAKH
« Reply #6 on: July 19, 2012, 02:36:29 PM »
Mr. Ajmer Aulakh,
Why y r mum on the questions raised by your colleagues ? Come forward and answer all quarries.
Only press notes releasing do not rid off your responsibilities. Being union president you have to attend all the phone calls & reply for each blog comments. OK take care of it.
Your comments are found only on or before the meeting with IAS officers or CM. Try to be education provider's leader not political leader.
Best of luck for future.

Ajay Pal Singh

 • Real Savvy
 • *****
 • Offline
 • Posts: 983
 • Gender: Male
  • View Profile
Re: EPU PUNJAB - AJMER AULAKH
« Reply #7 on: July 19, 2012, 03:29:50 PM »
Mainu ih Leader Sahib Sarkari lagde han

Navdeep Brar

 • Guest
Re: EPU PUNJAB - AJMER AULAKH
« Reply #8 on: July 19, 2012, 09:18:43 PM »
ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀ ਮੀਟਿੰਗ

ਜਲੰਧਰ, 18 ਜੁਲਾਈ (ਦੁੱਗਲ)-ਦੁਆਬਾ ਜ਼ੋਨ ਦੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿਚ ਹੋਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਕੀਤੀ। ਇਸ ਮੀਟਿੰਗ ਵਿਚ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਤਾਂ ਜੋ ਕੰਮ ਸੁਚਾਰੂ ਰੂਪ ਨਾਲ ਚੱਲ ਸਕੇ। ਇਸ ਮੌਕੇ 'ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੰਦੀਪ ਸੰਧੂ ਨੇ ਦੱਸਿਆ ਕਿ ਸਰਕਾਰ ਨਾਲ ਸੂਬਾ ਕਮੇਟੀ ਦੀਆਂ ਕਈ ਅਹਿਮ ਮੀਟਿੰਗਾਂ ਪਿਛਲੇ ਕਈ ਦਿਨਾਂ ਵਿਚ ਹੋਈਆਂ ਜਿਸ ਦੇ ਬਹੁਤ ਜ਼ਿਆਦਾ ਸਕਾਰਾਤਮਕ ਸਿੱਟੇ ਨਿਕਲੇ ਤੇ ਬਹੁਤ ਸਾਰੀਆਂ ਮੰਗਾਂ ਜਿਵੇਂ ਤਨਖਾਹ ਵਾਧਾ, ਬਦਲੀਆਂ, ਸਰਵਿਸ ਬੁੱਕ, ਬੀ.ਐਡ ਆਦਿ ਸਰਕਾਰ ਜਲਦ ਲਾਗੂ ਕਰ ਰਹੀ ਹੈ। ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਸਿੱਖਿਆ ਪ੍ਰੋਵਾਈਡਰਾਂ ਨੇ ਇਹ ਮੰਗ ਕੀਤੀ ਕਿ ਸਰਕਾਰ ਮੰਨੀਆਂ ਹੋਈਆਂ ਮੰਗਾਂ ਨੂੰ ਜਲਦ ਤੋਂ ਜਲਦ ਲਾਗੂ ਕਰੇ। ਇਸ ਮੌਕੇ 'ਤੇ ਪੂਰੀ ਜ਼ਿਲ੍ਹਾ ਕਮੇਟੀ ਮੈਂਬਰ ਦਲਬੀਰ ਚੰਦ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਕੁਲਵੰਤ, ਪਰਵਿੰਦਰ ਕੁਮਾਰ, ਸਰਬਜੀਤ, ਬਲਜਿੰਦਰ ਅਤੇ ਹੋਰ ਬਲਾਕ ਪ੍ਰਧਾਨ ਸੁਮਨ, ਕੁਲਵੰਤ ਰਾਏ, ਤਨੂੰ, ਭਰਤ ਭੂਸ਼ਣ, ਜਸਵਿੰਦਰ ਕੌਰ ਜੱਸੀ, ਰਾਜ ਕੁਮਾਰੀ, ਊਸ਼ਾ, ਸ਼ਸ਼ੀ ਪਾਲ, ਰਣਜੀਤ ਕੌਰ, ਸੰਤੋਸ਼ ਕੌਰ, ਮੰਜੂ, ਅਮਨਦੀਪ ਕੌਰ ਆਦਿ ਸਿੱਖਿਆ ਪ੍ਰੋਵਾਈਡਰ ਅਧਿਆਪਕ ਹਾਜ਼ਰ ਸਨ।

Lali brar

 • Guest
Re: EPU PUNJAB - AJMER AULAKH
« Reply #9 on: July 20, 2012, 06:10:11 AM »
eh jald ton jald wala time kado auga eh v das do

 

GoogleTaggedEGS teachers roughed up by Punjab Police at village Sukhna Abloo village,

Started by Gaurav Rathore

Replies: 2
Views: 3307
Last post December 07, 2011, 05:10:47 PM
by sheemar
Punjab Education Reforms Committee demands to fill up vacant posts of BPEOs and school heads

Started by RAJ

Replies: 0
Views: 1116
Last post July 22, 2012, 04:06:44 PM
by RAJ
Punjab College Teachers Union demands to fill vacant posts in colleges immediately

Started by RAJ

Replies: 1
Views: 1578
Last post December 15, 2016, 10:16:44 AM
by Baljit NABHA
ssarmsacss tchr union karage arthi phook mujahre on teacher day in whole punjab

Started by amansidhu6800

Replies: 2
Views: 1655
Last post September 02, 2013, 09:37:06 AM
by SUNITA VIJ
Sarva Shiksha Abhiyan Employee Union, Punjab rally LUDHIANA

Started by LUBANA

Replies: 0
Views: 1635
Last post October 18, 2011, 07:53:59 PM
by LUBANA