Author Topic: New Guidelines for General Transfers  (Read 1271 times)

<--Jack-->

  • Editor-in-Chief
  • *****
  • Offline
  • Posts: 11988
  • Gender: Male
    • View Profile
    • Real Info
    • Email


<--Jack-->

  • Editor-in-Chief
  • *****
  • Offline
  • Posts: 11988
  • Gender: Male
    • View Profile
    • Real Info
    • Email
Re: New Guidelines for General Transfers
« Reply #2 on: August 02, 2013, 07:13:31 AM »
SOURCE-Babushahi.com
ਸਰਕਾਰੀ ਮੁਲਾਜਮਾਂ ਤੇ ਅਫਸਰਾਂ ਦੀਆਂ ਬਦਲੀਆਂ ਬਾਰੇ ਨੀਤੀ ਜਾਰੀ
 (News posted on: 01 Aug 2013)
   
      ਚੰਡੀਗੜ੍ਹ, 1 ਅਗਸਤ (ਗਗਨਦੀਪ ਸੋਹਲ) : ਪੰਜਾਬ ਸਰਕਾਰ ਨੇ ਸਾਲ 2013-14 ਦੌਰਾਨ ਰਾਜ ਵਿੱਚ ਸਰਕਾਰੀ ਅਫ਼ਸਰਾਂ ਅਤੇ ਕਰਮਚਾਰੀਆਂ ਦੀਆਂ ਆਮ ਨਿਯੁਕਤੀਆਂ ਤੇ ਬਦਲੀਆਂ ਬਾਰੇ ਸੇਧਾਂ ਜਾਰੀ ਕੀਤੀਆਂ ਹਨ।
ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਹ ਬਦਲੀਆਂ 01 ਅਗਸਤ ਤੋ' 31 ਅਗਸਤ, 2013 ਤੱਕ ਕੀਤੀਆਂ ਜਾਣਗੀਆਂ। ਇਹਨਾਂ ਬਦਲੀਆਂ ਲਈ ਅਪਣਾਈਆਂ ਜਾਣ ਵਾਲੀਆਂ ਵਿਸ਼ਾਲ ਸੇਧਾਂ ਬਾਰੇ ਵਿਸਥਾਰ ਦੇਦਿਆਂ ਬੁਲਾਰੇ ਨੇ ਕਿਹਾ ਕਿ ਰਾਜ ਸਰਕਾਰ ਦੀ ਬਦਲੀਆਂ ਬਾਰੇ ਨੀਤੀ ਤਹਿਤ ਇਸ ਵਾਰੀ ਬਦਲੀਆਂ ਘੱਟ ਤੋ' ਘੱਟ ਕੀਤੀਆਂ ਜਾਣਗੀਆਂ ਅਤੇ ਇਹ ਕੇਵਲ ਖਾਲੀ ਅਸਾਮੀਆਂ ਵਿਰੁੱਧ, ਪ੍ਰਬੰਧਕੀ ਕਾਰਨਾਂ ਕਰਕੇ ਜਾਂ ਤਰਸ ਦੇ ਆਧਾਰ ਤੇ ਹੀ ਕੀਤੀਆਂ ਜਾਣਗੀਆਂ। ਬੁਲਾਰੇ ਨੇ ਇਹ ਵੀ ਦੱਸਿਆ ਕਿ ਜਿਹੜੇ ਗਜ਼ਟਿਡ ਜਾਂ ਨਾਨ-ਗਜ਼ਟਿਡ ਕਰਮਚਾਰੀ ਅਗਲੇ ਦੋ ਸਾਲਾਂ ਵਿੱਚ ਸੇਵਾ-ਮੁਕਤ ਹੋਣ ਵਾਲੇ ਹਨ, ਉਨਾ੍ਹਂ ਨੂੰ ਜਿਥੋਂ ਤੱਕ ਸੰਭਵ ਹੋ ਸਕਿਆ ਨਿਯੁਕਤੀ ਵਾਲੇ ਉਸੇ ਸਥਾਨ ਉੱਤੇ ਹੀ ਰਹਿਣ ਦਿੱਤਾ ਜਾਵੇਗਾ।
ਪਤੀ-ਪਤਨੀ ਵਾਲੇ ਕੇਸਾਂ ਸਬੰਧੀ ਬਦਲੀਆਂ ਦੀ ਨੀਤੀ ਦਾ ਹਵਾਲਾ ਦੇਂਦਿਆਂ ਬੁਲਾਰੇ ਨੇ ਕਿਹਾ ਕਿ ਜੇਕਰ ਪਤੀ-ਪਤਨੀ ਦੋਵੇਂ ਸਰਕਾਰੀ ਸੇਵਾ ਵਿੱਚ ਹਨ ਤਾਂ ਸਰਕਾਰ ਉਨਾਂ ਨੂੰ ਪੰਜ ਸਾਲ ਤੱਕ ਇਕੋ ਸਟੇਸ਼ਨ ਤੇ ਰੱਖਣ ਦੀ ਇਛੁੱਕ ਹੈ ਅਤੇ ਉਸ ਉਪਰੰਤ ਤਬਾਦਲਾ ਨੀਤੀ ਤਹਿਤ ਉਨਾਂ ਦੀ ਬਦਲੀ ਕੀਤੀ ਜਾ ਸਕਦੀ ਹੈ। ਉਨਾਂ ਕੇਸਾਂ ਵਿੱਚ ਵੀ ਇਹੋ ਪ੍ਰਣਾਲੀ ਅਪਣਾਈ ਜਾਵੇਗੀ। ਫਿਰ ਵੀ ਅਣਵਿਆਹੀਆਂ ਲੜਕੀਆਂ ਅਤੇ ਵਿਧਵਾਵਾਂ ਨੂੰ ਜਿਥੋ' ਤੱਕ ਸੰਭਵ ਹੋ ਸਕਿਆ ਉਨਾਂ ਦੀ ਮਰਜ਼ੀ ਦੀ ਥਾਂ ਉਤੇ ਨਿਯੁਕਤ ਕੀਤਾ ਜਾਵੇਗਾ।
ਬੁਲਾਰੇ ਨੇ ਕਿਹਾ ਕਿ ਅਪਾਹਜ਼ ਅਤੇ ਨੇਤਰਹੀਣ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੁੰ ਵੇਖਦਿਆਂ ਸਰਕਾਰ ਉਨਾਂ ਦੀ ਮਰਜ਼ੀ ਦੀ ਥਾਂ ਉਤੇ ਨਿਯੁਕਤ ਕਰਨ ਦਾ ਯਤਨ ਕਰੇਗੀ। ਅਜਿਹੇ ਕਰਮਚਾਰੀਆਂ ਨੁੰ ਉਨਾਂ ਦੇ ਘਰਾਂ ਦੇ ਸਭ ਤੋਂ ਨੇੜਲੇ ਸਟੇਸ਼ਨ ਤੇ ਨਿਯੁਕਤ ਕੀਤਾ ਜਾਵੇਗਾ। ਜਿਨਾਂ ਸਰਕਾਰੀ ਅਫਸਰਾਂ ਜਾਂ ਕਰਮਚਾਰੀਆਂ ਦਾ ਕੋਈ ਬੱਚਾ ਦਿਮਾਗੀ ਤੌਰ ਤੇ ਅਪਾਹਜ ਹੋਵੇਗਾ ਅਜਿਹੇ ਕਰਮਚਾਰੀ ਨੂੰ ਵੀ ਉਸ ਦੀ ਮਰਜ਼ੀ ਦੀ ਥਾਂ ਤੇ ਨਿਯੁਕਤ ਕਰਨ ਦਾ ਯਤਨ ਕੀਤਾ ਜਾਵੇਗਾ।


sheemar

  • News Editor
  • *****
  • Offline
  • Posts: 17432
  • Gender: Male
    • View Profile
    • Email

<--Jack-->

  • Editor-in-Chief
  • *****
  • Offline
  • Posts: 11988
  • Gender: Male
    • View Profile
    • Real Info
    • Email
Re: New Guidelines for General Transfers
« Reply #4 on: August 02, 2013, 07:13:49 AM »
ਬੁਲਾਰੇ ਨੇ ਅੱਗੇ ਕਿਹਾ ਕਿ ਇਕੋ ਥਾਂ ਉਤੇ ਘੱਟ ਤੋ' ਘੱਟ ਜਾਂ ਵੱਧ ਤੋਂ ਵੱਧ ਸਮਾਂ ਨਿਯੁਕਤ ਰਹਿਣ ਲਈ ਕ੍ਰਮਵਾਰ 3 ਅਤੇ 5 ਸਾਲ ਦਾ ਸਮਾਂ ਗਿਣਿਆ ਜਾਵੇਗਾ, ਇਸੇ ਤਰਾਂ ਗਰੁੱਪ 'ਏ' ਅਤੇ ਗਰੁੱਪ 'ਬੀ' ਦੇ ਅਫਸਰਾਂ ਨੁੰ ਪੂਰੀ ਸੇਵਾ ਦੌਰਾਨ ਕਿਸੇ ਇਕੋ ਜਿਲੇ ਵਿੱਚ 7 ਸਾਲਾਂ ਤੋਂ ਵੱਧ ਸਮੇਂ ਲਈ ਨਿਯੁਕਤ ਨਹੀਂ ਕੀਤਾ ਜਾਵੇਗਾ। ਵਿਸ਼ੇਸ਼ ਦਫ਼ਤਰਾਂ ਵਿੱਚ ਜਿੰਨਾਂ ਸੀਟਾਂ ਦੇ ਕਰਮਚਾਰੀਆਂ ਦਾ ਆਮ ਲੋਕਾਂ ਨਾਲ ਵਧੇਰੇ ਵਾਹ ਪੈਂਦਾ ਹੋਵੇਗਾ ਉਨਾ੍ਹਂ ਕਰਮਚਾਰੀਆਂ ਨੁੰ 2 ਸਾਲਾਂ ਤੋ ਵਧੇਰੇ ਸਮਾਂ ਇਕੋ ਸੀਟ ਤੇ ਨਹੀਂ ਰਹਿਣ ਦਿੱਤਾ ਜਾਵੇਗਾ।
ਬੁਲਾਰੇ ਨੇ ਸਪੱਸਟ ਕੀਤਾ ਕਿ ਜਿਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦਾ ਇਕ ਥਾਂ ਉਤੇ 3 ਸਾਲਾਂ ਦਾ ਸੇਵਾ ਕਾਲ ਮੁਕੰਮਲ ਨਹੀ ਹੋਇਆ ਉਨ੍ਹਾਂ ਦੀ ਬਦਲੀ ਕੇਵਲ ਕਿਸੇ ਸ਼ਿਕਾਇਤ ਵਿਚ ਸਜ਼ਾ ਦੇ ਆਧਾਰ 'ਤੇ ਜਾਂ ਕਿਸੇ ਠੋਸ ਪ੍ਰਬੰਧਕੀ ਕਾਰਨ ਹੀ ਕੀਤੀ ਜਾ ਸਕੇਗੀ। ਜਿਨਾ੍ਹਂ ਅਫਸਰਾਂ ਜਾਂ ਕਰਮਚਾਰੀਆਂ ਨੂੰ ਸਰਹੱਦੀ ਖੇਤਰਾਂ, ਬੇਟ ਦੇ ਇਲਾਕੇ ਜਾਂ ਕੰਡੀ ਖੇਤਰ ਵਿੱਚ ਨਿਯੁਕਤ ਕੀਤਾ ਗਿਆ ਹੋਵੇ ਉਹ ਉਥੇ ਘੱਟੋ ਘੱਟ 2 ਸਾਲ ਲਈ ਨਿਯੁਕਤ ਰਹਿਣਗੇ। ਬਾਰਡਰ ਏਰੀਆ, ਬੇਟ ਏਰੀਆ ਅਤੇ ਕੰਡੀ ਏਰੀਆ ਵਿੱਚ ਤੈਨਾਤ ਕੀਤੇ ਕਰਮਚਾਰੀ ਅਤੇ ਅਧਿਕਾਰੀ ਘੱਟ ਤੋ ਘੱਟ ਸਮੇ ਲਈ ਉਥੇ ਰਹਿਣੇ ਚਾਹੀਦੇ ਹਨ।


sheemar

  • News Editor
  • *****
  • Offline
  • Posts: 17432
  • Gender: Male
    • View Profile
    • Email

 

teachers transfers di first list 24th june nu hovegi jari..

Started by LUBANA

Replies: 2
Views: 2942
Last post June 01, 2016, 04:26:57 PM
by BUNTY
EDUCATION DEPARTMENT TRANSFERS NEWS 2016 & 2017

Started by Gaurav Rathore

Replies: 102
Views: 23505
Last post September 09, 2017, 08:29:28 PM
by PRITAM DASS
Jalandhar Primary transfers list 2012

Started by LUBANA

Replies: 5
Views: 1598
Last post July 14, 2012, 09:22:47 AM
by LUBANA
DELAY IN RELEASING THE SECOND LIST OF TEACHERS TRANSFERS

Started by manojk

Replies: 0
Views: 1198
Last post July 17, 2012, 09:45:39 AM
by manojk
letter regarding transfers teaching and non taching MANSA

Started by LUBANA

Replies: 1
Views: 852
Last post August 14, 2012, 04:35:19 PM
by LUBANA