Author Topic: ਹੈਰਾਨ ਕਰਨ ਵਾਲੇ ਵਿਗਿਆਨਕ ਤੱਥ  (Read 564 times)

SHANDAL

 • News Editor
 • *****
 • Offline
 • Posts: 35824
 • Gender: Male
 • English
  • View Profile

PATIALA CITY

 • News Caster
 • *****
 • Offline
 • Posts: 5321
  • View Profile
nice one..
good topic

Baljit NABHA

 • News Caster
 • *****
 • Offline
 • Posts: 51589
 • Gender: Male
 • Bhatia
  • View Profile

SHANDAL

 • News Editor
 • *****
 • Offline
 • Posts: 35824
 • Gender: Male
 • English
  • View Profile
ਨੀਂਦ ਅਤੇ ਸਫ਼ਰ: ਕੁਝ ਵਿਗਿਆਨਕ ਪੱਖ

 Posted On July - 2 - 2015


ਡਾ. ਹਰਸ਼ਿੰਦਰ ਕੌਰ

ਬਹੁਤ ਘੱਟ ਜਣਿਆਂ ਨੂੰ ਪਤਾ ਹੋਵੇਗਾ ਕਿ ਕੁਦਰਤ ਨੇ ਇਨਸਾਨੀ ਸਰੀਰ ਅੰਦਰ ਇੱਕ ਘੜੀ ਫਿਟ ਕੀਤੀ ਹੋਈ ਹੈ ਜਿਸ ਨੂੰ ਬਾਇਓਲੌਜੀਕਲ ਕਲੌਕ ਕਿਹਾ ਜਾਂਦਾ ਹੈ। ਇਹ ਪੂਰੇ ਦਿਨ ਅਤੇ ਰਾਤ ਦੇ ਚੱਕਰ ਤਹਿਤ ਸਰੀਰ ਉੱਤੇ ਅਸਰ ਛੱਡਦੀ ਹੈ ਕਿ ਸਰੀਰ ਨੇ ਕਦੋਂ ਨੀਂਦ ਲੈਣੀ ਹੈ ਤੇ ਕਦੋਂ ਜਾਗਣਾ ਹੈ। ਇਸ ਘੜੀ ਨੂੰ ਡਾਕਟਰੀ ਜ਼ੁਬਾਨ ਵਿੱਚ ਸੁਪਰਾਕਿਆਜ਼ਮੈਟਿਕ ਨਿਊਕਲੀਅਸ ਕਹਿੰਦੇ ਹਨ।
 ਇਹ ਨਿਊਕਲੀਅਸ ਦਿਮਾਗ ਦੇ ਹਾਈਪੋਥੈਲਮਸ ਹਿੱਸੇ ਵਿੱਚ ਪਿਨ ਦੇ ਸਿਰੇ ਜਿੱਡਾ ਹੁੰਦਾ ਹੈ ਪਰ ਇਸ ਵਿੱਚ ਘੜੀ ਦੇ ਪੁਰਜ਼ਿਆਂ ਵਾਂਗ ਬਰੀਕ ਬਰੀਕ 20,000 ਨਿਊਰੌਨ ਸੈੱਲ ਭਰੇ ਪਏ ਹਨ। ਇਸ ਦੇ ਬਿਲਕੁੱਲ ਹੇਠਾਂ ਅੱਖਾਂ ਵੱਲ ਜਾਂਦੀਆਂ ਨਸਾਂ ਲੰਘਦੀਆਂ ਹਨ। ਅੱਖਾਂ ਦੀ ਅੰਦਰਲੀ ਪਰਤ ਰੈਟੀਨਾ ਵਿੱਚੋਂ ਰੌਸ਼ਨੀ ਦੀਆਂ ਕਿਰਨਾਂ ਦਾ ਫੜਿਆ ਸੁਨੇਹਾ ਇਨ੍ਹਾਂ ਨਸਾਂ ਰਾਹੀਂ ਨਿਊਕਲੀਅਸ ਤਕ ਪੁੱਜਦਾ ਹੈ।
 ਇਸ ਨਿਊਕਲੀਅਸ ਦਾ ਅਸਲ ਕੰਮ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਕਿਉਂਕਿ ਇਹ ਲਾਈਟ ਦੇ ਸਿਗਨਲ ਨੂੰ ਦਿਮਾਗ ਦੇ ਕਈ ਹਿੱਸਿਆਂ ਵਿੱਚ ਅਗਾਂਹ ਭੇਜ ਦਿੰਦਾ ਹੈ। ਇਨ੍ਹਾਂ ਹਿੱਸਿਆਂ ਵਿੱਚੋਂ ਇੱਕ ਹਿੱਸਾ ਪੀਨੀਅਲ ਗਲੈਂਡ ਹੈ ਜਿਹੜਾ ਨੀਂਦ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਰੌਸ਼ਨੀ ਦਾ ਸੁਨੇਹਾ ਮਿਲਦੇ ਸਾਰ ਪੀਨੀਅਲ ਗਲੈਂਡ ਮੈਲਾਟੋਨਿਕ ਹਾਰਮੋਨ ਬਣਾਉਣਾ ਬੰਦ ਕਰ ਦਿੰਦਾ ਹੈ।
 ਮੈਲਾਟੋਨਿਕ ਉੱਤੇ ਹੀ ਨੀਂਦ ਦਾ ਸਾਈਕਲ ਆਧਾਰਿਤ ਹੈ ਜਿਸ ਉੱਤੇ ਸਾਡੀ ਬਾਇਓਲਾਜੀਕਲ ਘੜੀ ਟਿਕੀ ਹੈ। ਦਰਅਸਲ ਜਿਉਂ ਹੀ ਹਨ੍ਹੇਰਾ ਹੋਣਾ ਸ਼ੁਰੂ ਹੋ ਜਾਏ ਤਾਂ ਮੈਲਾਟੋਨਿਨ ਦੀ ਮਾਤਰਾ ਵਧਣ ਲੱਗ ਪੈਂਦੀ ਹੈ, ਜਿਸ ਨਾਲ ਸਰੀਰ ਸੁਸਤ ਪੈਣਾ ਸ਼ੁਰੂ ਹੋ ਜਾਂਦਾ ਹੈ। ਜਿਉਂ ਹੀ ਸੁਪਰਾਕਿਆਜ਼ਮੈਟਿਕ ਨਿਊਕਲੀਅਸ ਨੂੰ ਚਾਨਣ ਦਾ ਸੁਨੇਹਾ ਪਹੁੰਚੇ, ਉਹ ਝਟਪਟ ਮੈਲਾਟੋਨਿਨ ਦੀ ਮਾਤਰਾ ਘਟਾਉਣ ਤੇ ਫੇਰ ਬੰਦ ਕਰਨ ਦਾ ਸੁਨੇਹਾ ਘੱਲ ਦਿੰਦਾ ਹੈ ਜਿਸ ਨਾਲ ਸਰੀਰ ਹਲਕਾ ਹਿੱਲਜੱੁਲ ਕੇ ਜਾਗ ਪੈਂਦਾ ਹੈ।


ਡਾ. ਹਰਸ਼ਿੰਦਰ ਕੌਰ

ਨਿਊਕਲੀਅਸ ਸਿਰਫ਼ ਜਾਗਣ ਜਾਂ ਸੌਣ ਦਾ ਸੁਨੇਹਾ ਹੀ ਨਹੀਂ ਘੱਲਦਾ, ਬਲਕਿ ਸੌਣ ਜਾਂ ਜਾਗਣ ਦੀ ਕਿਰਿਆ ਦੇ ਨਾਲ ਹੀ ਸਰੀਰਕ ਤਾਪਮਾਨ, ਬਲੱਡ ਪ੍ਰੈੱਸ਼ਰ, ਹਾਰਮੋਨਾਂ ਦਾ ਨਿਕਲਣਾ
       see next
« Last Edit: July 03, 2015, 02:28:54 PM by SHANDAL »

SHANDAL

 • News Editor
 • *****
 • Offline
 • Posts: 35824
 • Gender: Male
 • English
  • View Profile
ਨਿਊਕਲੀਅਸ ਸਿਰਫ਼ ਜਾਗਣ ਜਾਂ ਸੌਣ ਦਾ ਸੁਨੇਹਾ ਹੀ ਨਹੀਂ ਘੱਲਦਾ, ਬਲਕਿ ਸੌਣ ਜਾਂ ਜਾਗਣ ਦੀ ਕਿਰਿਆ ਦੇ ਨਾਲ ਹੀ ਸਰੀਰਕ ਤਾਪਮਾਨ, ਬਲੱਡ ਪ੍ਰੈੱਸ਼ਰ, ਹਾਰਮੋਨਾਂ ਦਾ ਨਿਕਲਣਾ, ਪਿਸ਼ਾਬ ਨੂੰ ਰੋਕਣਾ ਤੇ ਉਸ ਦੀ ਮਾਤਰਾ ਵਿੱਚ ਬਦਲਾਵ ਆਦਿ ਸਭ ਕੁਝ ਸੌਣ ਜਾਂ ਜਾਗਣ ਦੇ ਨਾਲ ਹੀ ਤਬਦੀਲ ਕਰਦਾ ਰਹਿੰਦਾ ਹੈ।
 ਕੈਦੀਆਂ ਉੱਤੇ, ਹਿਟਲਰ ਸਮੇਂ ਜਾਂ ਹੋਰ ਵੀ ਕਈ ਕੇਸਾਂ ਵਿੱਚ ਕੀਤੀਆਂ ਖੋਜਾਂ ਦੇ ਆਧਾਰ ਉੱਤੇ ਇਹ ਸਪਸ਼ਟ ਕੀਤਾ ਗਿਆ ਕਿ ਸਰੀਰ ਅੰਦਰਲੀ ਘੜੀ ਦਾ ਚੱਕਰ 24 ਦੀ ਥਾਂ ਪੰਝੀ ਘੰਟਿਆਂ ਦਾ ਹੁੰਦਾ ਹੈ। ਨਿਊਕਲੀਅਸ ਨੂੰ ਰੌਸ਼ਨੀ ਦਾ ਸੁਨੇਹਾ ਪਹੁੰਚਦੇ ਸਾਰ, ਉਹ ਆਪਣੀ ਘੜੀ ਝਟਪਟ ਦੁਬਾਰਾ ਸੈੱਟ ਕਰ ਲੈਂਦਾ ਹੈ ਅਤੇ 25 ਦੀ ਥਾਂ 24 ਘੰਟਿਆਂ ਅਨੁਸਾਰ ਤੁਰਨ ਲੱਗ ਪੈਂਦਾ ਹੈ। ਇਹ ਨਿਊਕਲੀਅਸ ਇੰਨਾ ਸੂਖਮ ਜੰਤਰ ਹੈ ਕਿ ਸਿਰਫ਼ ਰੌਸ਼ਨੀ ਨਾਲ ਹੀ ਨਹੀਂ, ਬਲਕਿ ਕੁਝ ਹੋਰ ਤਰ੍ਹਾਂ ਦੀਆਂ ਆਵਾਜ਼ਾਂ ਨਾਲ ਵੀ ਆਪਣੇ ਆਪ ਨੂੰ ਰੀਸੈੱਟ ਕਰ ਲੈਂਦਾ ਹੈ। ਇਸ ਨੂੰ ਜ਼ੀਜੈਬਰਜ਼ ਕਹਿੰਦੇ ਹਨ, ਭਾਵ ਵਕਤ ਉੱਤੇ ਆਧਾਰਿਤ ਆਵਾਜ਼ਾਂ! ਇਹ ਆਵਾਜ਼ਾਂ ਹੁੰਦੀਆਂ ਹਨ: ਘੜੀ ਦਾ ਅਲਾਰਮ, ਕੁੱਕਰ ਦੀ ਸੀਟੀ ਜਾਂ ਰਸੋਈ ਦੇ ਭਾਂਡੇ ਖੜਕਣੇ, ਕੂੜੇ ਵਾਲੇ ਵੱਲੋਂ ਚੁੱਕਿਆ ਗਿਆ ਕੂੜੇ ਦੇ ਡੱਬੇ ਦਾ ਖੜਕਾ ਅਤੇ ਅਖ਼ਬਾਰ ਵਾਲੇ ਵੱਲੋਂ ਸੁੱਟੀਆਂ ਅਖ਼ਬਾਰਾਂ ਦਾ ਖੜਕਾ ਆਦਿ।
 ਹੁਣ ਗੱਲ ਕਰੀਏ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਵਾਲਿਆਂ ਦੀ ਜਾਂ ਜਹਾਜ਼ ਉੱਤੇ ਸਫ਼ਰ ਕਰਨ ਵਾਲਿਆਂ ਦੀ ਜਿਹੜੇ ਦਿਨ ਰਾਤ ਦੇ ਵਕਤ ਵਿੱਚ ਉਲਟ ਫੇਰ ਕਰ ਜਾਂਦੇ ਹਨ। ਉਨ੍ਹਾਂ ਦੇ ਸਰੀਰ ਦੀ ਘੜੀ ਦਾ ਸਾਰਾ ਕੰਮ ਉਲਟ ਪੁਲਟ ਹੋ ਜਾਂਦਾ ਹੈ ਤੇ ਸੁਨੇਹੇ ਵੀ ਪੁੱਠੇ ਸਿੱਧੇ ਹੋ ਜਾਂਦੇ ਹਨ, ਜਿਸ ਨਾਲ ਸਰੀਰ ਦਾ ਨੁਕਸਾਨ ਹੋ ਸਕਦਾ ਹੈ।
 ਰਤਾ ਗਹੁ ਨਾਲ ਵੇਖੀਏ ਕਿ ਜੈੱਟ ਲੈਗ ਦੌਰਾਨ ਹੁੰਦਾ ਕੀ ਹੈ? ਜਦੋਂ ਸਫ਼ਰ ਕਰਕੇ ਪਹੁੰਚੇ ਬੰਦੇ ਦਾ ਸਰੀਰ ਰਾਤ ਦੇ ਹਿਸਾਬ ਨਾਲ ਥਕਾਵਟ ਮਹਿਸੂਸ ਕਰ ਰਿਹਾ ਹੋਵੇ ਪਰ ਦੂਜੇ ਪਾਸੇ ਦਿਨ ਚੜ੍ਹਿਆ ਹੋਵੇ, ਭਾਵ ਸਵੇਰ ਦੇ ਪੰਜ ਵਜੇ ਦਾ ਅਲਾਰਮ ਜਦੋਂ ਵੱਜੇ ਤਾਂ ਸਰੀਰ ਰਾਤ ਵੇਲੇ ਦੇ ਸੌਣ ਲਈ ਤਿਆਰ ਹੋ ਰਿਹਾ ਹੋਵੇ ਅਤੇ ਜਾਂ ਫੇਰ ਇਸ ਦੇ ਉਲਟ ਰਾਤ ਦੇ ਅੱਠ ਵਜੇ ਪੂਰੇ ਚੌਕੰਨੇ ਹੋ ਕੇ ਸਰੀਰ ਜਾਗਣ ਲਈ ਤਿਆਰ ਬੈਠਾ ਹੋਵੇ।
 ਜਦੋਂ ਵੀ ਸੱਤ ਸਮੁੰਦਰ ਪਾਰ ਦਾ ਸਫ਼ਰ ਕਰ ਕੇ ਪਹੁੰਚੋ ਤਾਂ ਸਰੀਰ ਆਪਣੀ ਘੜੀ ਸਹੀ ਕਰਨ ਵਿੱਚ ਚਾਰ ਪੰਜ ਦਿਨ ਲੈ ਲੈਂਦਾ ਹੈ। ਕਈ ਢਿੱਲੇ ਸਰੀਰਾਂ ਵਿੱਚ ਹਫ਼ਤਾ ਵੀ ਲੱਗ ਜਾਂਦਾ ਹੈ। ਅਜਿਹੇ ਜੈੱਟ ਲੈਗ ਨੂੰ ਠੀਕ ਕਰਨਾ ਸੌਖਾ ਹੈ। ਕਾਫ਼ੀ ਡਾਕਟਰ ਲਾਈਟ ਥੈਰਪੀ ਨਾਲ ਇਲਾਜ ਕਰਦੇ ਹਨ। ਇਸ ਵਿੱਚ ਬੰਦੇ ਨੂੰ ਸਪੈਸ਼ਲ ਕਿਸਮ ਦੀ ਤੇਜ਼ ਲਾਈਟ, ਜੋ ਆਮ ਘਰੇਲੂ ਬਲਬਾਂ ਤੋਂ ਕੁਝ ਵੱਧ ਤੇਜ਼ ਹੁੰਦੀ ਹੈ, ਦੇ ਨੇੜੇ ਲਿਟਾਇਆ ਜਾਂਦਾ ਹੈ। ਜਦੋਂ ਬੰਦੇ ਨੂੰ ਜਗਾਉਣ ਦਾ ਵੇਲਾ ਹੋਵੇ ਤਾਂ ਇਹ ਲਾਈਟ ਉਸ ਤੋਂ ਤਿੰਨ ਕੁ ਘੰਟੇ ਪਹਿਲਾਂ ਜਗਾ ਦਿੱਤੀ ਜਾਂਦੀ ਹੈ। ਇੰਜ ਕਰਨ ਨਾਲ ਬੰਦੇ ਦੇ ਸਰੀਰ ਅੰਦਰਲੀ ਕੁਦਰਤੀ ਘੜੀ ਝਟਪਟ ਆਪਣੇ-ਆਪ ਹੀ ਸੈੱਟ ਹੋਣ ਲੱਗ ਪੈਂਦੀ ਹੈ ਤੇ ਅਗਲੇ ਦਿਨ ਤਕ ਬੰਦਾ ਠੀਕ ਮਹਿਸੂਸ ਕਰਨ ਲੱਗ ਪੈਂਦਾ ਹੈ ਕਿਉਂਕਿ ਥਾਂ ਦੇ ਹਿਸਾਬ ਨਾਲ ਉਸ ਦਾ ਸੌਣਾ ਜਾਗਣਾ ਸੈੱਟ ਹੋ ਜਾਂਦਾ ਹੈ।
 ਜਿਹੜੇ ਰਾਤ ਦੀ ਡਿਊਟੀ ਕਰਦੇ ਹੋਣ ਜਾਂ ਸ਼ਿਫਟਾਂ ਵਿੱਚ ਕੰਮ ਕਰਦੇ ਹੋਣ, ਉਨ੍ਹਾਂ ਲਈ ਸੂਰਜ ਚੜ੍ਹਦੇ ਸਾਰ ਰੌਸ਼ਨੀ ਵਾਲਾ ਸੁਨੇਹਾ ਸਹੀ ਵਕਤ ਆਉਂਦਾ ਰਹਿੰਦਾ ਹੈ, ਇਸੇ ਲਈ ਕੰਮ ਦੌਰਾਨ ਨੀਂਦਰ ਆ ਜਾਣੀ ਸੁਭਾਵਿਕ ਹੁੰਦੀ ਹੈ। ਕਈ ਸ਼ਿਫਟਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਠੀਕ ਤਰ੍ਹਾਂ ਨੀਂਦਰ ਆਉਣੀ ਬੰਦ ਹੋ ਜਾਂਦੀ ਹੈ। ਇਹ ਖੋਜ ਰਾਹੀਂ ਸਾਬਿਤ ਹੋ ਚੁੱਕਿਆ ਹੈ ਕਿ ਸ਼ਿਫਟਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਦਿਲ ਦੇ ਰੋਗ ਵੱਧ ਹੁੰਦੇ ਹਨ, ਹਾਜ਼ਮੇ ਵਿੱਚ ਦਿੱਕਤ ਆਉਂਦੀ ਹੈ, ਹਾਵ ਭਾਵ ਕਾਬੂ ਵਿੱਚ ਰੱਖਣ ਵਿੱਚ ਦਿੱਕਤ ਆਉਂਦੀ ਹੈ, ਛੇਤੀ ਤਣਾਓ ਅਧੀਨ ਆ ਜਾਂਦੇ ਹਨ ਅਤੇ ਗੁੱਸਾ ਵੀ ਵੱਧ ਕਰਦੇ ਹਨ। ਕੁਝ ਲੋਕ ਬਿਲਕੁੱਲ ਹੀ ਆਪਣੇ ਆਪ ਵਿੱਚ ਸਿਮਟ ਜਾਂਦੇ ਹਨ ਅਤੇ ਆਪਣੀ ਗੱਲ ਵੀ ਸਹੀ ਤਰੀਕੇ ਦੂਜੇ ਤਕ ਪਹੁੰਚਾ ਨਹੀਂ ਸਕਦੇ। ਇਹ ਸਾਰੀਆਂ ਤਕਲੀਫ਼ਾਂ ਨੀਂਦ ਦੀ ਗੜਬੜੀ ਕਰਦੇ ਹੁੰਦੀਆਂ ਹਨ। ਫੈਕਟਰੀਆਂ ਵਿੱਚ ਰਾਤ ਵੇਲੇ ਕੰਮ ਕਰਦੇ ਲੋਕਾਂ ਵਿੱਚ ਐਕਸੀਡੈਂਟਾਂ ਦਾ ਰੇਟ ਵੱਧ ਲੱਭਿਆ ਗਿਆ ਹੈ। ਲੈਬਾਰਟਰੀਆਂ ਵਿੱਚ ਵੀ ਰਾਤ ਦੀ ਸ਼ਿਫਟ ਦੌਰਾਨ ਕੰਮ ਕਰਨ ਵਾਲਿਆਂ ਵਿੱਚ ਨੀਂਦ ਦੀ ਝਪਕੀ ਵੇਲੇ ਹੋਏ ਵੱਡੇ ਹਾਦਸੇ ਸਾਹਮਣੇ ਆ ਚੁੱਕੇ ਹੋਏ ਹਨ। ਮਸਲਨ, ਚਰਨੋ ਬਿਲ ਦੇ ਨਿਊਕਲੀਅਰ ਪਲਾਂਟ ਵਿੱਚ ਹੋਇਆ ਹਾਦਸਾ, ਐਕਜ਼ੋਨ ਵਾਲਡੇ ਤੇਲ ਦਾ ਰੁੜ੍ਹ ਜਾਣਾ ਅਤੇ ਬਾਹਵਾਂ ਦਾ ਮਸ਼ੀਨ ਵਿੱਚ ਵੱਢੇ ਜਾਣਾ ਆਦਿ।

SHANDAL

 • News Editor
 • *****
 • Offline
 • Posts: 35824
 • Gender: Male
 • English
  • View Profile
ਡਾਕਟਰ ਵਿਦਿਆਰਥੀਆਂ ਖ਼ਾਸ ਕਰ ਇੰਟਰਨਸ਼ਿਪ ਹਾਊਸ ਜਾਬ ਅਤੇ ਐਮ.ਡੀ ਦੌਰਾਨ ਰਾਤ ਦੀਆਂ ਸ਼ਿਫਟਾਂ ਵੇਲੇ ਅਨੇਕ ਕੇਸਾਂ ਵਿੱਚ ਗ਼ਲਤ ਟੈਸਟ ਰਿਪੋਰਟ ਪੜ੍ਹ ਲੈਣੀ ਜਾਂ ਗ਼ਲਤ ਟੀਕਾ ਲਿਖ ਦਿੱਤਾ ਜਾਣਾ ਵੀ ਵੇਖਿਆ ਜਾ ਚੁੱਕਿਆ ਹੈ। ਇੰਜ ਹੀ ਨਰਸਾਂ ਵੱਲੋਂ ਠੀਕ ਤਰ੍ਹਾਂ ਪੜ੍ਹੇ ਬਿਨਾਂ ਗ਼ਲਤ ਟੀਕਾ ਲਾ ਦੇਣਾ ਆਦਿ ਵੀ ਆਮ ਹੀ ਹੁੰਦੇ ਵੇਖੇ ਗਏ ਹਨ।
 ਇਸ ਸਾਰੇ ਉਲਟੇ-ਪੁਲਟੇ ਨੀਂਦ  ਚੱਕਰ ਕਾਰਨ ਉਤਪੰਨ ਹੋ ਰਹੇ ਖ਼ਤਰਿਆਂ ਤੋਂ ਨਿਜਾਤ ਪਾਉਣ ਲਈ ਬਿਹਤਰ ਤਾਂ ਇਹੋ ਹੈ ਕਿ ਸ਼ਿਫਟਾਂ ਘਟਾ ਲਈਆਂ ਜਾਣ ਤੇ ਲਗਾਤਾਰ ਰਾਤ ਦੀ ਡਿਊਟੀ ਦੀ ਥਾਂ ਤਿੰਨ ਹਫ਼ਤੇ ਦਿਨ ਤੇ ਇੱਕ ਹਫ਼ਤਾ ਰਾਤ ਦੀ ਡਿਊਟੀ ਤਕ ਹੀ ਸੀਮਤ ਕਰ ਲਿਆ ਜਾਵੇ।
 ਰਾਤ ਦੀ ਸ਼ਿਫਟ ਦੌਰਾਨ ਕੰਮ ਦੀ ਥਾਂ ਉੱਤੇ ਤੇਜ਼ ਰੌਸ਼ਨੀ ਹੋਣੀ ਜ਼ਰੂਰੀ ਹੈ ਤਾਂ ਜੋ ਬਾਇਲੌਜੀਕਲ ਕਲੌਕ ਨੂੰ ਰਵਾਂ ਰੱਖਿਆ ਜਾ ਸਕੇ। ਦਿਨ ਵੇਲੇ ਮੋਟੇ ਪਰਦੇ ਲਾ ਕੇ ਕਮਰੇ ਨੂੰ ਨਿੱਘਾ ਤੇ ਆਵਾਜ਼ ਰਹਿਤ ਕਰ ਕੇ ਪੂਰੀ ਨੀਂਦ ਲੈਣੀ ਜ਼ਰੂਰੀ ਹੁੰਦੀ ਹੈ। ਹਰ ਦੂਜੇ ਜਾਂ ਤੀਜੇ ਦਿਨ ਰਾਤ ਦੀ ਡਿਊਟੀ ਕਰਦੇ ਰਹਿਣ ਨਾਲ ਐਕਸੀਡੈਂਟ ਹੋਣ ਦੇ ਖ਼ਤਰੇ ਕਈ ਗੁਣਾ ਵੱਧ ਹੋ ਜਾਂਦੇ ਹਨ। ਇੰਜ ਹੀ ਕਦੇ ਕਦਾਈਂ ਰਾਤ ਦੀ ਡਿਊਟੀ ਕਰਨ ਵਾਲੇ ਲਈ ਵੀ ਰਾਤ ਦੋ ਢਾਈ ਵਜੇ ਤੋਂ ਬਾਅਦ ਜਾਗਣਾ ਲਗਪਗ ਅਸੰਭਵ ਜਿਹਾ ਹੀ ਹੋ ਜਾਂਦਾ ਹੈ। ਸੋ ਹਫ਼ਤਾ ਭਰ ਲਗਾਤਾਰ ਰਾਤ ਦੀ ਡਿਊਟੀ ਤੇ ਫੇਰ ਤਿੰਨ ਹਫ਼ਤੇ ਦਿਨ ਦੀ ਡਿਊਟੀ ਕਰ ਲੈਣੀ ਹੀ ਬਿਹਤਰ ਗਿਣੀ ਗਈ ਹੈ। ਬਸ਼ਰਤੇ ਕਿ ਦਿਨ ਵੇਲੇ ਪੂਰੇ ਸੱਤ ਤੋਂ ਅੱਠ ਘੰਟੇ ਦੀ ਨੀਂਦਰ ਪੂਰੀ ਕੀਤੀ ਜਾਵੇ।
 ਜਿਹੜੇ ਬਿਲਕੁੱਲ ਹੀ ਵੇਖ ਨਾ ਸਕਦੇ ਹੋਣ, ਉਨ੍ਹਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਕੁ ਉੱਕਾ ਹੀ ਨਾ ਦੇਖ ਸਕਣ ਵਾਲੇ ਸਾਰੀ ਉਮਰ ਨੀਂਦਰ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਰੈਟੀਨਾ ਤੋਂ ਰੌਸ਼ਨੀ ਦੇ ਸੁਨੇਹੇ ਨਿਊਕਲੀਅਸ ਤਕ ਪਹੁੰਚਦੇ ਹੀ ਨਹੀਂ। ਇਸੇ ਲਈ ਕਈਆਂ ਦਾ ਸਦੀਵੀ ਜੈੱਟ ਲੈਗ ਵਾਂਗ ਨੀਂਦਰ ਦਾ ਸਿਸਟਮ ਉਲਟ-ਪੁਲਟ ਹੋਇਆ ਰਹਿੰਦਾ ਹੈ। ਕਈਆਂ ਦਾ ਆਵਾਜ਼ ਨਾਲ ਜੁੜ ਕੇ ਨੀਂਦਰ ਦਾ ਦੌਰ ਸੈੱਟ ਹੋ ਜਾਂਦਾ ਹੈ। ਜਿਵੇਂ ਕੁੱਕੜ ਦੀ ਵਾਂਗ ਜਾਂ ਘੜੀ ਦਾ ਅਲਾਰਮ, ਰਾਤ ਨੂੰ ਚੌਕੀਦਾਰ ਦੀ ਸੋਟੀ ਦੀ ਆਵਾਜ਼ ਆਦਿ। ਰੋਜ਼ ਮੈਲਾਟੋਨਿਨ ਦੀ ਦਵਾਈ ਖਾਣ ਨਾਲ ਅਜਿਹੇ ਮਰੀਜ਼ਾਂ ਦੀ ਨੀਂਦ ਠੀਕ ਕੀਤੀ ਜਾ ਸਕਦੀ ਹੈ।
 ਕੁਝ ਕੁ ਖੋਜਾਂ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਥੋੜ੍ਹੀ ਦੇਰ ਮੈਲਾਟੋਨਿਨ ਖਾਣ ਨਾਲ ਜੈੱਟ ਲੈਗ ਝੱਟ ਠੀਕ ਕੀਤਾ ਜਾ ਸਕਦਾ ਹੈ ਪਰ ਲੰਮੇ ਸਮੇਂ ਲਈ ਮੈਲਾਟੋਨਿਨ ਖਾਂਦੇ ਰਹਿਣ ਨਾਲ ਕਈ ਵਾਰ ਸਰੀਰ ਅੰਦਰ ਵਾਧੂ ਮੈਲਾਟੋਨਿਨ ਇਕੱਠੇ ਹੋਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ ਜੋ ਵੱਖ ਤਕਲੀਫ਼ਾਂ ਦੀ ਸ਼ੁਰੂਆਤ ਕਰ ਦਿੰਦਾ ਹੈ। ਇਸੇ ਲਈ ਜ਼ਿਆਦਾ ਮੈਲਾਟੋਨਿਨ ਨਹੀਂ ਖਾਣੀ ਚਾਹੀਦੀ। ਪਰ, ਥੋੜ੍ਹੇ ਸਮੇਂ ਲਈ ਮੈਲਾਟੋਨਿਨ ਖਾਣੀ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਚੁੱਕੀ ਹੈ।
 ਨੀਂਦ ਦੀ ਅਹਿਮੀਅਤ ਸਮਝਦੇ ਹੋਏ ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਦਵਾਈਆਂ ਦੇ ਚੱਕਰਵਿਊਹ ਵਿੱਚ ਫਸਣ ਦੀ ਥਾਂ ਪਿਆਰ ਵੰਡੋ ਤੇ ਦੁਸ਼ਮਣੀਆਂ ਖ਼ਤਮ ਕਰਕੇ ਚਿੰਤਾ-ਮੁਕਤ ਹੋ ਕੇ ਡੂੰਘੀ ਤੇ ਪੂਰੀ ਨੀਂਦ ਲਵੋ।

ਫੋਨ ਨੰ: 0175-2216783

 

GoogleTaggedਅੱਖਰ 2016

Started by SHANDAL

Replies: 0
Views: 305
Last post July 13, 2016, 02:10:40 AM
by SHANDAL