Author Topic: Various newspapers Stories on english and math middle posts  (Read 2382 times)

EDUCATION

 • Unionist
 • *****
 • Offline
 • Posts: 1361
  • View Profile
ਜਲੰਧਰ :
ਸੰਪਾਦਕੀ AJIT
ਸਕੂਲਾਂ 'ਚ ਅਧਿਆਪਕਾਂ ਦੀ ਘਾਟ-ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਏ

ਸੂਬੇ ਦੇ ਸਰਕਾਰੀ ਸਿੱਖਿਆ ਢਾਂਚੇ ਵਿਚ ਸੁਧਾਰ ਦੀ ਗੱਲ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ। ਸਰਕਾਰ ਵੱਲੋਂ ਇਸ ਸਬੰਧੀ ਅਕਸਰ ਵੱਡੇ-ਵੱਡੇ ਦਾਅਵੇ ਵੀ ਕੀਤੇ ਜਾਂਦੇ ਹਨ ਪਰ ਸਿੱਖਿਆ ਪ੍ਰਬੰਧ ਦੀਆਂ ਜ਼ਮੀਨੀ ਹਕੀਕਤਾਂ ਕਿਸੇ ਪੱਖੋਂ ਵੀ ਇਨ੍ਹਾਂ ਦਾਅਵਿਆਂ ਦੀ ਸ਼ਾਹਦੀ ਨਹੀਂ ਭਰਦੀਆਂ। ਪੰਜਾਬ ਦੇ ਬਹੁਤੇ ਸਰਕਾਰੀ ਸਕੂਲਾਂ ਵਿਚ ਹੈੱਡਮਾਸਟਰਾਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀਆਂ ਅਨੇਕਾਂ ਅਸਾਮੀਆਂ ਖਾਲੀ ਪਈਆਂ ਹਨ। ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਕੋਈ ਯਤਨ ਹੁੰਦੇ ਨਜ਼ਰ ਨਹੀਂ ਆਉਂਦੇ। ਦੂਜੇ ਪਾਸੇ ਹੁਣ ਨਵੀਂ ਜਾਰੀ ਕੀਤੀ ਗਈ ਰੈਸ਼ੇਨੇਲਾਈਜ਼ੇਸ਼ਨ (ਅਧਿਆਪਕਾਂ ਦੀ ਤਰਕਸੰਗਤ ਤਾਇਨਾਤੀ) ਦੀ ਨੀਤੀ ਤਹਿਤ ਸੂਬੇ ਦੇ ਢਾਈ ਹਜ਼ਾਰ ਮਿਡਲ ਸਕੂਲਾਂ ਵਿਚ ਗਣਿਤ ਅਤੇ ਅੰਗਰੇਜ਼ੀ ਵਿਸ਼ੇ ਦੀਆਂ ਕੋਈ ਅਸਾਮੀਆਂ ਨਹੀਂ ਰੱਖੀਆਂ ਗਈਆਂ। ਇਸ ਦੀ ਥਾਂ ਸਾਇੰਸ ਵਿਸ਼ੇ ਦੇ ਅਧਿਆਪਕਾਂ ਨੂੰ ਗਣਿਤ ਦੀਆਂ ਅਤੇ ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਅੰਗਰੇਜ਼ੀ ਵਿਸ਼ੇ ਦੀਆਂ ਕਲਾਸਾਂ ਲੈਣ ਲਈ ਕਿਹਾ ਗਿਆ ਹੈ। ਇਸ ਦਾ ਸਿੱਧਾ ਜਿਹਾ ਭਾਵ ਇਹ ਹੈ ਕਿ ਇਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਹਜ਼ਾਰਾਂ ਗ਼ਰੀਬ ਵਿਦਿਆਰਥੀਆਂ ਨੂੰ ਅੰਗਰੇਜ਼ੀ ਅਤੇ ਗਣਿਤ ਜਿਹੇ ਔਖੇ ਵਿਸ਼ੇ ਇਨ੍ਹਾਂ ਵਿਸ਼ਿਆਂ ਦੇ ਮਾਹਿਰ ਅਧਿਆਪਕਾਂ ਵੱਲੋਂ ਨਹੀਂ ਸਗੋਂ ਹੋਰ ਹੋਰ ਵਿਸ਼ਿਆਂ ਦੇ ਅਧਿਆਪਕਾਂ ਵੱਲੋਂ ਪੜ੍ਹਾਏ ਜਾਣਗੇ। ਅਜਿਹੀ ਸਿੱਖਿਆ ਦੀ ਗੁਣਵੱਤਾ ਕੀ ਹੋਵੇਗੀ, ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ।
ਪੰਜਾਬ ਵਿਚ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਚੱਲੇ ਖਾੜਕੂਵਾਦ ਦੇ ਦੌਰ ਦੌਰਾਨ ਸੂਬੇ ਦੀ ਸਿੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਲੀਹੋਂ ਲਹਿ ਗਈ ਸੀ। ਸੰਕਟ ਦੇ ਇਸ ਸਮੇਂ ਦੌਰਾਨ ਬਾਕੀ ਪੱਖਾਂ ਦੇ ਨਾਲ-ਨਾਲ ਅਕਾਦਮਿਕ ਪੱਖੋਂ ਵੀ ਪੰਜਾਬ ਨੂੰ ਵੱਡਾ ਨੁਕਸਾਨ ਹੋਇਆ। ਪੰਜਾਬ ਉਸ ਸੰਕਟ 'ਚੋਂ ਤਾਂ ਬਾਹਰ ਆ ਗਿਆ ਪਰ ਸਿੱਖਿਆ ਦੇ ਮਿਆਰਾਂ ਨੂੰ ਪਹਿਲਾਂ ਵਾਲੀਆਂ ਬੁਲੰਦੀਆਂ 'ਤੇ ਨਹੀਂ ਪਹੁੰਚਾਇਆ ਜਾ ਸਕਿਆ ਕਿਉਂਕਿ ਇਸ ਤੋਂ ਬਾਅਦ ਹੋਂਦ ਵਿਚ ਆਈਆਂ ਵੱਖ-ਵੱਖ ਸਰਕਾਰਾਂ ਸਿੱਖਿਆ ਪ੍ਰਤੀ ਆਪਣੇ ਬਣਦੇ ਫ਼ਰਜ਼ ਨਿਭਾਉਣ 'ਚ ਨਾਕਾਮ ਰਹੀਆਂ। ਚਾਹੀਦਾ ਤਾਂ ਇਹ ਸੀ ਕਿ ਉਸ ਸਮੇਂ ਦੌਰਾਨ ਪਏ ਘਾਟੇ ਦੀ ਪੂਰਤੀ ਲਈ ਅਤੇ ਅਕਾਦਮਿਕ ਪੱਖੋਂ ਪੰਜਾਬ ਨੂੰ ਆਧੁਨਿਕ ਸਮੇਂ ਦੀਆਂ ਲੋੜਾਂ ਦਾ ਹਾਣੀ ਬਣਾਉਣ ਲਈ ਉਚੇਚੇ ਯਤਨ ਕੀਤੇ ਜਾਂਦੇ। ਸੂਬੇ ਦਾ ਸਰਕਾਰੀ ਸਿੱਖਿਆ ਪ੍ਰਬੰਧ ਏਨਾ ਸ਼ਕਤੀਸ਼ਾਲੀ ਅਤੇ ਚੁਸਤ-ਦਰੁਸਤ ਬਣਾਇਆ ਜਾਂਦਾ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ 10ਵੀਂ, 12ਵੀਂ ਤੋਂ ਬਾਅਦ ਹਰ ਤਰ੍ਹਾਂ ਦੇ ਕਿੱਤਾ-ਮੁਖੀ ਕੋਰਸਾਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਸਾਰੇ ਮਿਆਰਾਂ 'ਤੇ ਖਰੇ ਉਤਰਦੇ। ਪਰ ਅਫ਼ਸੋਸ ਕਿ ਅਜਿਹਾ ਹੋ ਨਹੀਂ ਸਕਿਆ। ਸਰਕਾਰੀ ਇੱਛਾ-ਸ਼ਕਤੀ ਦੀ ਘਾਟ ਅਤੇ ਬਾਅਦ ਵਿਚ ਨਿੱਜੀਕਰਨ ਦੀਆਂ ਨੀਤੀਆਂ ਦੇ ਪ੍ਰਭਾਵ ਨੂੰ ਇਸ ਦਾ ਇਕ ਵੱਡਾ ਕਾਰਨ ਕਿਹਾ ਜਾ ਸਕਦਾ ਹੈ। ਅਜਿਹੀਆਂ ਨੀਤੀਆਂ ਕਾਰਨ ਹੀ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਸਖ਼ਤ ਮੁਕਾਬਲੇ ਦੇ ਇਸ ਦੌਰ ਵਿਚ ਮਿਆਰੀ ਸਿੱਖਿਆ ਮੁਹੱਈਆ ਨਹੀਂ ਹੋ ਰਹੀ। ਉਹ ਬੁਰੀ ਤਰ੍ਹਾਂ ਪਛੜ ਰਹੇ ਹਨ। ਅਜੋਕੀ ਸਿੱਖਿਆ ਵਿਚ ਅੰਗਰੇਜ਼ੀ ਅਤੇ ਗਣਿਤ ਵਰਗੇ ਵਿਸ਼ਿਆਂ ਦਾ ਖ਼ਾਸ ਮਹੱਤਵ ਹੈ। ਹਰ ਤਰ੍ਹਾਂ ਦੀ ਉਚੇਰੀ ਸਿੱਖਿਆ ਦੀ ਪ੍ਰਾਪਤੀ ਲਈ ਜਾਂ ਕੋਈ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨ ਲਈ ਇਨ੍ਹਾਂ ਵਿਸ਼ਿਆਂ 'ਤੇ ਮਜ਼ਬੂਤ ਪਕੜ ਹੋਣੀ ਜ਼ਰੂਰੀ ਹੈ। ਪਰ ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀ ਗਣਿਤ, ਅੰਗਰੇਜ਼ੀ ਅਤੇ ਵਿਗਿਆਨ ਵਰਗੇ ਵਿਸ਼ਿਆਂ 'ਚ ਮਾਰ ਖਾ ਰਹੇ ਹਨ। ਜੇ ਲੋੜੀਂਦੇ ਅਧਿਆਪਕ ਹੀ ਨਹੀਂ ਹੋਣਗੇ ਤਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਭਵਿੱਖ ਦੀ ਸਿੱਖਿਆ ਲਈ ਕਿਵੇਂ ਤਿਆਰ ਹੋ ਸਕਣਗੇ? ਉਹ ਜੀਵਨ ਵਿਚ ਕੋਈ ਉੱਚ-ਅਕਾਦਮਿਕ ਪ੍ਰਾਪਤੀ ਦੀ ਆਸ ਕਿੱਥੋਂ ਲਾ ਸਕਣਗੇ?
ਸਰਕਾਰੀ ਸਕੂਲਾਂ ਵਿਚ ਬਹੁਗਿਣਤੀ ਵਿਦਿਆਰਥੀ ਗ਼ਰੀਬ ਪਰਿਵਾਰਾਂ ਨਾਲ ਸਬੰਧਤ ਹੁੰਦੇ ਹਨ, ਜਿਨ੍ਹਾਂ ਕੋਲ ਮਹਿੰਗੇ ਨਿੱਜੀ ਸਕੂਲਾਂ ਵਿਚ ਪੜ੍ਹਨ ਲਈ ਆਮਦਨ ਦੇ ਲੋੜੀਂਦੇ ਸਰੋਤ ਨਹੀਂ ਹੁੰਦੇ। ਸੂਬੇ ਦੇ ਅਜਿਹੇ ਲੱਖਾਂ ਵਿਦਿਆਰਥੀਆਂ ਦੀ ਟੇਕ ਸਿਰਫ਼ ਤੇ ਸਿਰਫ਼ ਸਰਕਾਰੀ ਸਕੂਲਾਂ 'ਤੇ ਹੁੰਦੀ ਹੈ। ਦਿਹਾਤੀ ਖ਼ੇਤਰਾਂ ਵਿਚ ਸਰਕਾਰੀ ਸਕੂਲਾਂ ਦਾ ਹਾਲ ਹੋਰ ਵੀ ਮੰਦਾ ਹੈ। ਨਤੀਜੇ ਵਜੋਂ ਅਨੇਕਾਂ ਹੁਸ਼ਿਆਰ ਵਿਦਿਆਰਥੀ ਸਿਰਫ਼ ਇਸੇ ਕਰਕੇ ਜ਼ਿੰਦਗੀ 'ਚ ਕੋਈ ਪ੍ਰਾਪਤੀ ਕਰਨ ਤੋਂ ਅਸਮਰੱਥ ਰਹਿੰਦੇ ਹਨ ਕਿ ਸਰਕਾਰੀ ਸਕੂਲ ਉਨ੍ਹਾਂ ਦੀ ਪ੍ਰਤਿਭਾ ਨੂੰ ਪਰਵਾਜ਼ ਲਈ ਖੰਭ ਨਹੀਂ ਦੇ ਸਕਦੇ ਅਤੇ ਨਿੱਜੀ ਸਕੂਲਾਂ ਵਿਚ ਦਾਖਲੇ ਜੋਗੇ ਉਨ੍ਹਾਂ ਕੋਲ ਵਸੀਲੇ ਨਹੀਂ ਹੁੰਦੇ। ਅੰਕੜੇ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ। ਦਿਹਾਤੀ ਖ਼ੇਤਰਾਂ 'ਚੋਂ ਮਸਾਂ 4 ਕੁ ਫ਼ੀਸਦੀ ਵਿਦਿਆਰਥੀ ਹੀ ਉਚੇਰੀ ਸਿੱਖਿਆ ਲਈ ਕਾਲਜਾਂ ਤੱਕ ਪਹੁੰਚਦੇ ਹਨ। ਸਮੁੱਚੇ ਤੌਰ 'ਤੇ ਇਹ ਸਥਿਤੀ ਸੂਬੇ ਦੇ ਭਵਿੱਖ ਪ੍ਰਤੀ ਬੜੀ ਹਨੇਰੀ ਤਸਵੀਰ ਪੇਸ਼ ਕਰਦੀ ਹੈ। ਸਰਕਾਰ ਨੂੰ ਸਿੱਖਿਆ ਦੇ ਖੇਤਰ ਸਬੰਧੀ ਆਪਣੀਆਂ ਤਰਜੀਹਾਂ ਮੁੜ ਨਿਰਧਾਰਤ ਕਰਨ ਦੀ ਲੋੜ ਹੈ। ਸਸਤੀ ਅਤੇ ਮਿਆਰੀ ਸਿੱਖਿਆ ਸਭ ਦੀ ਪਹੁੰਚ ਵਿਚ ਲਿਆਉਣੀ ਸਰਕਾਰ ਦੀ ਜ਼ਿੰਮੇਵਾਰੀ ਹੈ, ਜੋ ਇਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਸਕੂਲਾਂ ਵਿਚ ਹਰ ਵਿਸ਼ੇ ਦੇ ਅਧਿਆਪਕਾਂ ਦੀ ਘਾਟ ਪੂਰੀ ਕੀਤੀ ਜਾਣੀ ਚਾਹੀਦੀ ਹੈ। ਇਕ ਪਾਸੇ ਸੂਬੇ ਦੀਆਂ ਦਰਜਨਾਂ ਅਧਿਆਪਕ ਸਿਖਲਾਈ ਸੰਸਥਾਵਾਂ ਰਾਹੀਂ ਹਰ ਵਰ੍ਹੇ ਹਜ਼ਾਰਾਂ ਅਧਿਆਪਕ ਸਿੱਖਿਅਤ ਕੀਤੇ ਜਾ ਰਹੇ ਹਨ, ਲੱਖਾਂ ਬੇਰੁਜ਼ਗਾਰ ਅਧਿਆਪਕ ਡਿਗਰੀਆਂ ਲਈ ਵਿਹਲੇ ਫਿਰ ਰਹੇ ਹਨ ਤਾਂ ਦੂਜੇ ਪਾਸੇ ਸਕੂਲਾਂ ਨੂੰ ਅਧਿਆਪਕਾਂ ਤੋਂ ਸੱਖਣੇ ਰੱਖਣ ਦੀ ਕੀ ਤੁਕ ਬਣਦੀ ਹੈ? ਇਸ ਸਬੰਧੀ ਸਰਕਾਰ ਵੱਲੋਂ ਜਵਾਬ ਦਿੱਤਾ ਜਾਣਾ ਬਣਦਾ ਹੈ।
« Last Edit: May 06, 2013, 04:05:05 PM by EDUCATION »

EDUCATION

 • Unionist
 • *****
 • Offline
 • Posts: 1361
  • View Profile
Re: Today ajit editorial on english and math middle posts
« Reply #1 on: May 06, 2013, 03:55:41 PM »
Punjabi tribune 6/5/2013


EDUCATION

 • Unionist
 • *****
 • Offline
 • Posts: 1361
  • View Profile
Re: Today ajit editorial on english and math middle posts
« Reply #2 on: May 06, 2013, 04:03:29 PM »
JAG BANI

EDUCATION

 • Unionist
 • *****
 • Offline
 • Posts: 1361
  • View Profile
Re: Various newspapers Stories on english and math middle posts
« Reply #3 on: May 06, 2013, 04:17:59 PM »
ENGLISH teachers association should also give support to the above movement.

EDUCATION

 • Unionist
 • *****
 • Offline
 • Posts: 1361
  • View Profile
Re: Various newspapers Stories on english and math middle posts
« Reply #4 on: May 06, 2013, 04:18:50 PM »
JACK Sir please give your valuable comments on the topic.

EDUCATION

 • Unionist
 • *****
 • Offline
 • Posts: 1361
  • View Profile
Re: Various newspapers Stories on english and math middle posts
« Reply #5 on: May 06, 2013, 04:21:26 PM »

EDUCATION

 • Unionist
 • *****
 • Offline
 • Posts: 1361
  • View Profile
Re: Various newspapers Stories on english and math middle posts
« Reply #6 on: May 06, 2013, 04:23:25 PM »

EDUCATION

 • Unionist
 • *****
 • Offline
 • Posts: 1361
  • View Profile
Re: Various newspapers Stories on english and math middle posts
« Reply #7 on: May 06, 2013, 04:23:48 PM »
Government schools sans English, maths teachers
Shivani Bhakoo
Tribune News Service

Ludhiana, April 28
The state government is in process of implementing the Right to Education (RTE) in true spirits. But at maximum government middle schools in the state, there are no teachers for teaching important subjects like maths and English. The only alternative adopted by the state government has been hiring the services of science and social science teachers to teach maths and English, respectively. The impact shows is projected in their results as maximum students get compartment in maths and English in Classes from VI to VIII.

According to available information, there are about 2,500 government middle schools in Punjab. For the classes between VI to VIII, about 24 periods of maths (eight periods each class) are to be taken each week. Similar is the case with English. But to teach both these subjects, there are no "subject" teachers and services of master cadre science and social science teachers are hired to take maths and English classes, respectively.

One of the science teachers wishing not to be quoted said that any master cadre teacher could take maximum 34 periods each week.

"We have to take about 18 periods of science (for three classes) and in addition to that about 16 periods of maths. But the remaining about six periods are taken by other teachers including physical education, Hindi or other subjects. By not providing the subject teachers in middle schools, the government may be saving money but this is certainly showing in the results of the students, majority of whom get compartment in both maths and English subjects, respectively. One can get the list of the students and majority of students fail to get pass-marks in both the important subjects", rued the teacher.

The president of Maths Teacher Association  Gurbachan Singh, said how could government expects excellent results in Classes IX and X when there are no subject teachers to teach maths and English?. He said, "There are no posts of maths and English in the middle schools. The science or social science teacher can not justify by teaching maths or English subjects. Government wants to bring change in the education system but there needs to be proper way."

Gurbir Singh, a  maths teacher said the government needs to recruit subject teachers in middle schools as the poor and needy students in middle schools need strong foundation on the subjects and only then they could compete with their counterparts in this competitive era.

EDUCATION

 • Unionist
 • *****
 • Offline
 • Posts: 1361
  • View Profile
Re: Various newspapers Stories on english and math middle posts
« Reply #8 on: May 06, 2013, 04:26:47 PM »
In prposed policy for Session 2014/15 Social science and punjabi will be taught by single teacher. So be prepared for that or do some thing now . >:( >:( >:( >:( >:( >:( >:( >:(

Ranjit Sandhu

 • Unionist
 • *****
 • Offline
 • Posts: 359
 • Gender: Male
 • Math Teachers Association, Punjab
  • View Profile
  • Email
Re: Various newspapers Stories on english and math middle posts
« Reply #9 on: May 06, 2013, 05:29:57 PM »

 

GoogleTaggedDRAMA of UP-GRADED Schools.Posts Manzoor nahin.Session ki shuruat bina Teachers?

Started by Yeniv

Replies: 1
Views: 1265
Last post July 23, 2016, 08:34:53 PM
by rajkumar
ETT 2005 Posts - Station allotment on 17th and 18th November 2016. Extended

Started by SHANDAL

Replies: 4
Views: 769
Last post November 25, 2016, 05:19:30 AM
by SHANDAL
cancellation of clerk cum library assistant posts for Rmsa upgrade schools

Started by sigma tarn taran

Replies: 0
Views: 812
Last post June 23, 2015, 11:29:57 AM
by sigma tarn taran
Punjab Government seeks info on posts filled on interview basis

Started by sheemar

Replies: 2
Views: 919
Last post November 03, 2015, 09:30:18 AM
by sheemar
News related to Teaching Fellows, 9998 posts, Ads 2007

Started by RAJ

Replies: 214
Views: 63570
Last post February 17, 2017, 10:54:25 AM
by jackwarner