Author Topic: private schools walo teachers tha shoshan  (Read 649 times)

Gaurav Rathore

 • News Editor
 • *****
 • Offline
 • Posts: 5524
 • Gender: Male
 • Australian Munda
  • View Profile
private schools walo teachers tha shoshan
« on: July 08, 2013, 05:52:06 PM »
ਅਧਿਆਪਕਾਂ ਦਾ ਸ਼ੋਸ਼ਣ ਕਰ ਰਹੇ ਹਨ ਨਿੱਜੀ ਸਿੱਖਿਆ ਅਦਾਰੇ


ਪਿਛਲੇ ਕੁਝ ਸਮੇਂ ਤੋਂ ਭਾਰਤ ਵਿਚ ਸਿੱਖਿਆ ਦੇ ਖੇਤਰ ਵਿਚ ਨੌਕਰੀਆਂ ਦੀ ਘਟ ਭਰਤੀ ਸਮਾਜ ਵਾਸਤੇ ਬਹੁਤ ਗੰਭੀਰ ਵਿਸ਼ਾ ਹੈ | ਜੇਕਰ ਨਿੱਜੀ ਸਕੂਲਾਂ/ਕਾਲਜਾਂ ਵਿਚ ਅਧਿਆਪਕ ਰੱਖੇ ਵੀ ਜਾਂਦੇ ਹਨ ਤਾਂ ਬਹੁਤੇ ਅਧਿਆਪਕਾਂ ਦੀਆਂ ਤਨਖਾਹਾਂ ਪ੍ਰਤੀ ਮਹੀਨਾ 3000-7000 ਰੁਪਏ ਤੱਕ ਸੀਮਤ ਹੁੰਦੀਆਂ ਹਨ, ਉਹ ਵੀ 8 ਮਹੀਨੇ ਲਈ, ਕੀ ਇਹ ਇਨਸਾਨੀਅਤ ਹੈ, ਉਸ ਅਧਿਆਪਕ ਲਈ ਜੋ ਸਿੱਖਿਆ ਦੇ ਖੇਤਰ ਵਿਚ ਲੰਮੇ ਸਮੇਂ ਦੀ ਸਿੱਖਿਆ ਲੈਣ ਤੋਂ ਬਾਅਦ ਅਧਿਆਪਕ ਬਣਦਾ ਹੈ | ਇਹ ਸੋਚੋ ਉਹ ਵਿਅਕਤੀ ਗਰੀਬੀ ਦੀ ਮਾਰ ਹੇਠਾਂ ਦੱਬਿਆ ਬੱਚਿਆਂ ਨੂੰ ਕੀ ਸਿੱਖਿਆ ਦੇਵੇਗਾ | ਇਕ ਗਰੀਬ ਦਿਹਾੜੀ ਵਾਲਾ ਮਜ਼ਦੂਰ ਵੀ 300/-ਰੁਪਏ ਪ੍ਰਤੀ ਦਿਨ ਦਿਹਾੜੀ ਲੈ ਰਿਹਾ ਹੈ ਜੋ ਕਿ 10000/-ਰੁਪਏ ਪ੍ਰਤੀ ਮਹੀਨਾ ਹੈ | ਇਨ੍ਹਾਂ ਸਭ ਨਿੱਜੀ ਸੰਸਥਾਵਾਂ ਵੱਲੋਂ ਬੱਚਿਆਂ ਤੋਂ ਸਰਕਾਰੀ ਅਦਾਰਿਆਂ ਦੇ ਮੁਕਾਬਲੇ ਕਈ ਗੁਣਾਂ ਵੱਧ ਫੀਸਾਂ ਲਈਆਂ ਜਾ ਰਹੀਆਂ ਹਨ | ਇਹ ਦੱਸਿਆ ਜਾਂਦਾ ਹੈ ਕਿ ਸੰਸਥਾ ਚਲਾਉਣ ਦੇ ਖਰਚੇ ਬਹੁਤ ਹਨ | ਜੇਕਰ ਧਿਆਨ ਨਾਲ ਦੇਖਿਆ ਜਾਵੇ, ਇਨ੍ਹਾਂ ਸੰਸਥਾਵਾਂ ਦੇ ਬੈਂਕਾਂ ਵਿਚ ਪਏ ਪੈਸੇ ਤੋਂ ਆਉਂਦੇ ਵਿਆਜ ਦੀ ਆਮਦਨ ਅਧਿਆਪਕਾਂ ਦੀਆਂ ਤਨਖਾਹਾਂ ਦੇ ਕੁਲ ਜੋੜ ਤੋਂ ਕਈ ਗੁਣਾ ਜ਼ਿਆਦਾ ਹੁੰਦੀ ਹੈ ਤੇ ਇਨ੍ਹਾਂ ਨੂੰ ਵਿਆਜ ਦਾ ਕੁਝ ਹਿੱਸਾ ਜੋ ਹਰ ਅਧਿਆਪਕ ਦਾ ਹੱਕ ਹੈ ਉਹ ਵੀ ਦੇਣਾ ਔਖਾ ਲੱਗਦਾ ਹੈ |
 ਬਹੁਤ ਸਾਰੇ ਸਕੂਲਾਂ/ਕਾਲਜਾਂ ਵਿਚ ਇਸ ਵਕਤ ਕੁਝ ਲੋੜੀਂਦੇ ਅਧਿਆਪਕਾਂ ਦੀ ਥਾਂ 1/3 ਅਧਿਆਪਕ ਹੀ ਭਰਤੀ ਹਨ, ਉਹ ਵੀ 1/3 ਤਨਖਾਹਾਂ 'ਤੇ ਜਿਸ ਕਾਰਨ ਸਮਾਜ ਵਿਚ ਸਿੱਖਿਆ ਦੀ ਦਸ਼ਾ ਲਗਾਤਾਰ ਵਿਗੜਦੀ ਜਾ ਰਹੀ ਹੈ | ਸਰਕਾਰਾਂ ਨੂੰ ਧਿਆਨ ਨਾਲ ਦੇਖਣਾ ਸੋਚਣਾ ਚਾਹੀਦਾ ਹੈ ਕਿ ਕਿਵੇਂ ਇਕ ਛੋਟਾ ਜਿਹਾ ਸਕੂਲ ਕੁਝ ਸਾਲਾਂ ਵਿਚ ਕਾਲਜ ਤੇ ਫਿਰ ਕੁਝ ਸਮੇਂ ਬਾਅਦ ਯੂਨੀਵਰਸਿਟੀ ਦਾ ਰੂਪ ਧਾਰਨ ਕਰ ਲੈਂਦਾ ਹੈ | ਸਰਕਾਰਾਂ ਇਹ ਵੀ ਧਿਆਨ ਨਾਲ ਸੋਚਣ ਕਿ ਬਹੁਤ ਸਾਰੇ ਨਿੱਜੀ ਸਕੂਲ, ਕਾਲਜ, ਯੂਨੀਵਰਸਿਟੀਆਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਸਰਕਾਰ ਨੂੰ ਕੋਈ ਆਮਦਨ ਨਹੀਂ ਹੈ | ਨਾ ਇਹ ਆਮਦਨ ਕਰ, ਸੇਵਾ ਕਰ, ਪੁੂੰਜੀ ਕਰ ਦੇ ਰਹੀਆਂ ਹਨ, ਨਾ ਹੀ ਪੂਰੇ ਅਧਿਆਪਕਾਂ ਦੀ ਭਰਤੀ ਕਰ ਰਹੀਆਂ ਹਨ ਤੇ ਭਰਤੀ ਕੀਤੇ ਅਧਿਆਪਕਾਂ ਨੂੰ ਮਜ਼ਦੂਰਾਂ ਜਿੰਨੀ ਤਨਖਾਹ ਦਿੱਤੀ ਜਾ ਰਹੀ ਹੈ | ਇਨ੍ਹਾਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦਾ ਮੁਨਾਫਾ ਕਈ ਕਰੋੜਾਂ ਦਾ ਹੈ ਤੇ ਉਨ੍ਹਾਂ ਪ੍ਰਬੰਧਕਾਂ ਨੂੰ ਵੀ ਧਿਆਨ ਨਾਲ ਸੋਚਣਾ ਚਾਹੀਦਾ ਹੈ ਕਿ ਅਧਿਆਪਕਾਂ ਤੇ ਵਿਦਿਆਰਥੀਆਂ ਕਰਕੇ ਹੀ ਉਹ ਦਿਨ-ਬ ਦਿਨ ਅਮੀਰੀ ਦੇ ਸਿਖਰ 'ਤੇ ਜਾ ਰਹੇ ਹਨ ਤੇ ਪ੍ਰਬੰਧਕਾਂ ਵੱਲੋਂ ਕਰੋੜਾਂ ਰੁਪਏ ਦੀਆਂ ਹਰ ਮਹੀਨੇ ਗੱਡੀਆਂ ਬਦਲੀਆਂ ਜਾਂਦੀਆਂ ਹਨ ਤੇ ਅਧਿਆਪਕ ਉਨ੍ਹਾਂ ਦੇ ਰਹਿਮ 'ਤੇ ਹੋਣ ਕਰਕੇ ਸਕੂਟਰਾਂ ਤੋਂ ਸਾਈਕਲਾਂ 'ਤੇ ਆ ਗਏ ਹਨ | ਸਰਕਾਰਾਂ ਦੀ ਇਨ੍ਹਾਂ ਨਿੱਜੀ ਸਕੂਲਾਂ/ਕਾਲਜਾਂ ਪ੍ਰਤੀ ਅਣਗਹਿਲੀ ਕਈ ਹੋਰ ਤਰ੍ਹਾਂ ਦੇ ਸ਼ੋਸ਼ਣਾਂ ਨੂੰ ਪੈਦਾ ਕਰ ਰਹੀ ਹੈ |
 ਜੇਕਰ ਕੋਈ ਪੂੰਜੀਕਾਰ ਕੋਈ ਕਾਲਜ/ਸਕੂਲ ਬਣਾਉਣ ਵਾਸਤੇ ਖੇਤੀਬਾੜੀ ਵਾਲੀ ਜ਼ਮੀਨ ਖਰੀਦਦਾ ਹੈ ਜਾਂ ਕੋਈ ਜ਼ਮੀਨ ਅਲਾਟ ਕਰਾਉਂਦਾ ਹੈ ਤਾਂ ਪ੍ਰਬੰਧਕੀ ਕਮੇਟੀਆਂ ਹਲਫੀਆ ਬਿਆਨ ਦਿੰਦੀਆਂ ਹਨ ਤਾਂ ਉਹ ਜ਼ਮੀਨ ਦੀ ਕੀਮਤ ਤੇ ਰਜਿਸਟਰੀ ਦਾ ਮੁੱਲ 10 ਫ਼ੀਸਦੀ ਰਹਿ ਜਾਂਦਾ ਹੈ ਕਿਉਂਕਿ ਇਨ੍ਹਾਂ ਪ੍ਰਬੰਧਕ ਕਮੇਟੀਆਂ ਦੇ ਬਿਆਨ ਸਮਾਜ-ਸੇਵਾ, ਗਰੀਬੀ ਦੂਰ ਕਰਨ, ਨੌਕਰੀਆਂ, ਸਿੱਖਿਆ, ਨਵੀਂ ਸਮਾਜ ਉਸਾਰੀ ਦੀ ਅਲੱਗ ਹੀ ਤਸਵੀਰ ਪੇਸ਼ ਕਰਦੇ ਹਨ ਪਰ ਹੁੰਦਾ ਇਨ੍ਹਾਂ ਦੇ ਬਿਲਕੁਲ ਉਲਟ ਹੈ |
 ਦੇਸ਼ ਦੀ ਸਰਕਾਰਾਂ ਨਾਲ ਬਹੁਤ ਸਾਰੀਆਂ ਸਿੱਖਿਆ ਦੀਆਂ ਨਿੱਜੀ ਸੰਸਥਾਵਾਂ ਵੱਲੋਂ ਧੋਖਾ ਕੀਤਾ ਜਾ ਰਿਹਾ ਹੈ | ਆਪਣੇ ਸਬੰਧਤ ਅਦਾਰਿਆਂ ਜਿਨ੍ਹਾਂ ਹੇਠ ਇਹ ਸਕੂਲ/ਕਾਲਜ/ਯੂਨੀਵਰਸਿਟੀਆਂ ਆਉਂਦੀਆਂ ਹਨ, ਉਨ੍ਹਾਂ ਵਿਚ ਲਗਾਤਾਰ ਹਰ ਸਾਲ ਆਪਣੀਆਂ ਨਿਰੀਖਣ ਟੀਮਾਂ ਭੇਜ ਕੇ ਉਨ੍ਹਾਂ ਵਿਚ ਵਿਦਿਆਰਥੀਆਂ, ਅਧਿਆਪਕਾਂ ਦੀ ਭਰਤੀ ਤੇ ਤਨਖਾਹਾਂ ਅਤੇ ਵਿਦਿਆਰਥੀ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਆਦਿ ਦਾ ਚੰਗੀ ਤਰ੍ਹਾਂ ਨਿਰੀਖਣ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਮਿਲ ਰਹੀਆਂ ਹਨ ਜਾਂ ਨਹੀਂ |

-ਸਹਾਇਕ ਪ੍ਰੋਫੈਸਰ, ਕੰਪਿਊਟਰ ਵਿਭਾਗ, ਜੀ. ਐਨ. ਆਈ. ਐਮ. ਟੀ., ਗੁਜਰਖਾਨ ਕੈਂਪਸ, ਲੁਧਿਆਣਾ | ਮੋਬਾ: 9872021122

 

anil saini

 • Guest
Re: private schools walo teachers tha shoshan
« Reply #1 on: July 08, 2013, 06:01:50 PM »
je kisay schl bare complain krni hove tan kive kr sakde han ?

gurujisingh.singh

 • Guest
Re: private schools walo teachers tha shoshan
« Reply #2 on: July 08, 2013, 06:08:24 PM »
me v ek private college vich kaam karda siga... pichle 2-3 sala toh 10,000 lae rea si... college di condition mutabik ... increment tahi laggu ga.. j tussi 3 admission's karwao ge college wich...
eethe takk k...
ehna institites da ehh haal hai ki..
diploma di admission te 7000 commission te.. b.tech di admission te 15000 comission ditta janda hai...  haar techer toh kutte di tarah kaam lea janda hai..
aajkal oothe teachers  pamplet vand rahe han bajaran vich jake... te deewaran te poster lga rahe hann..
jis karke.. mainu apna Resign dena pea..
eena parh likh k v koi faida nahi hai...
now m unemployed... :P

gurujisingh.singh

 • Guest
Re: private schools walo teachers tha shoshan
« Reply #3 on: July 08, 2013, 06:15:13 PM »
veerji checking v haar 6 mahine baad hundi hai univ vallo.... baas checking wale paise khande ne :(

himanshu

 • Guest
Re: private schools walo teachers tha shoshan
« Reply #4 on: July 08, 2013, 06:35:52 PM »
teachers nu 15000 salary show karde ne te register te sign karwa ke 7000 salary dinde ne je kite account wich salary jama honi hove te pehla cheque book te sign karwa ke rakh lende ne

 

GoogleTaggedSafai Abhiyan of Teachers Versus Railways """Difference""""

Started by vineysharma68

Replies: 7
Views: 3727
Last post September 29, 2014, 09:04:47 PM
by vineysharma68
Teachers’ work hours in tech colleges increased by 2 hours a week t:

Started by SHANDAL

Replies: 0
Views: 967
Last post May 22, 2015, 07:48:55 AM
by SHANDAL
Training of untrained in service Elementary Teachers in the Govt./Govt.Aided/una

Started by sheemar

Replies: 0
Views: 419
Last post September 08, 2017, 07:21:26 PM
by sheemar
Breaking news , Regular order of 3442 teachers uploaded on ssapunjab.org .. Cong

Started by Gaurav Rathore

Replies: 1
Views: 5194
Last post March 02, 2016, 06:00:31 PM
by Gaurav Rathore
Prepration of the data base of teaching staff due to lack of teachers in india

Started by RAJ

Replies: 0
Views: 1373
Last post June 04, 2012, 09:59:12 AM
by RAJ