Author Topic: Morning News 11 October  (Read 1183 times)

Gaurav Rathore

 • News Editor
 • *****
 • Offline
 • Posts: 5504
 • Gender: Male
 • Australian Munda
  • View Profile
Morning News 11 October
« on: October 11, 2017, 04:32:12 AM »


ਡੀ-ਫਾਰਮੇਸੀ 'ਚ ਦਾਖ਼ਲਾ ਲੈਣ ਦੀ ਅੰਤਿਮ ਤਰੀਕ 14
ਮਲੇਰਕੋਟਲਾ, 10 ਅਕਤੂਬਰ (ਹਨੀਫ਼ ਥਿੰਦ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਗਰੂਰ ਆਯੂਰਵੈਦਿਕ ਕਾਲਜ ਲਾਗੇ ਗਰੇਵਾਲ ਚੌਕ ਮਲੇਰਕੋਟਲਾ ਵਿਖੇ ਡੀ-ਫਾਰਮੇਸੀ (ਉਪਵੈਦ) ਕੋਰਸ ਲਈ ਸੈਸ਼ਨ 2017-18 ਲਈ ਦਾਖ਼ਲਾ ਚੱਲ ਰਿਹਾ ਹੈ ਜਿਸ ਸਬੰਧੀ ਵਿਦਿਆਰਥੀ ਵਰਗ 'ਚ ਕਾਫ਼ੀ ਉਤਸ਼ਾਹ ਹੈ | ਇਸ ਕੋਰਸ ਵਿਚ ਦਾਖ਼ਲਾ ਲੈਣ ਦੀ ਅੰਤਿਮ ਮਿਤੀ 14 ਅਕਤੂਬਰ ਹੈ ਜਿਸ ਕਾਰਨ 12ਵੀਂ ਪਾਸ ਵਿਦਿਆਰਥੀ ਦਾਖ਼ਲਾ ਲੈ ਕੇ ਆਪਣਾ ਕੀਮਤੀ ਸਾਲ ਬਚਾ ਸਕਦੇ ਹਨ | ਕਾਲਜ ਦੇ ਪਿ੍ੰਸੀਪਲ ਡਾ. ਰਵਨੀਤ ਕੌਰ ਨੇ ਦਾਖ਼ਲਿਆਂ ਸਬੰਧੀ ਦੱਸਿਆ ਕਿ ਇਹ ਕੋਰਸ ਕਰਕੇ ਵਿਦਿਆਰਥੀ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ, ਕਿਉਂਕਿ ਆਯੂਰਵੈਦਿਕ ਡਿਸਪੈਂਸਰੀਆਂ 'ਚ ਇਸ ਦੀ ਭਾਰੀ ਲੋੜ ਹੈ ਅਤੇ ਇਸ ਦੇ ਨਾਲ ਹੀ ਕੋਰਸ ਕਰਨ ਤੋਂ ਬਾਅਦ ਉਹ ਆਪਣਾ ਮੈਡੀਕਲ ਸਟੋਰ ਵੀ ਖੋਲ੍ਹ ਕੇ ਸੇਵਾਵਾਂ ਦੇ ਸਕਦੇ ਹਨ | ਕਿਸੇ ਵੀ ਵਿਸ਼ੇ ਨਾਲ 12ਵੀਂ ਪਾਸ ਕੋਈ ਵੀ ਵਿਦਿਆਰਥੀ ਇਸ 'ਚ ਦਾਖ਼ਲਾ ਲੈ ਸਕਦਾ ਹੈ ਅਤੇ ਪਛੜੀਆਂ ਤੇ ਅਨੁਸੂਚਿਤ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਕਾਲਜ ਵਲੋਂ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਵਜ਼ੀਫ਼ਾ ਸਕੀਮ ਤਹਿਤ ਵੀ ਲਾਭ ਉਠਾ ਸਕਦੇ ਹਨ | ਦੂਰ-ਦਰਾਜ਼ ਦੇ ਵਿਦਿਆਰਥੀਆਂ ਲਈ ਬੱਸ ਪਾਸ ਦੀ ਸਹੂਲਤ ਦੇ ਨਾਲ-ਨਾਲ ਹੋਸਟਲ ਦੀ ਸੁਵਿਧਾ ਵੀ ਉਪਲਬਧ ਹੈ |

Gaurav Rathore

 • News Editor
 • *****
 • Offline
 • Posts: 5504
 • Gender: Male
 • Australian Munda
  • View Profile
Re: Morning News 11 October
« Reply #1 on: October 11, 2017, 04:34:13 AM »
ਜਲੰਧਰ, 10 ਅਕਤੂਬਰ (ਮੇਜਰ ਸਿੰਘ)-ਸਿੱਖਿਆ ਵਿਭਾਗ ਦੇ ਪੰਜਾਬ ਭਰ ਦੇ ਦਫ਼ਤਰੀ ਅਮਲੇ ਨੇ ਅੱਜ ਇਥੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਵਤੀਰੇ ਵਿਰੁੱਧ ਤੇ ਮੰਗਾਂ ਦੇ ਹੱਕ 'ਚ ਸ਼ਹਿਰ ਦੀਆਂ ਸੜਕਾਂ ਉੱਪਰ ਰੋਸ ਮੁਜ਼ਾਹਰਾ ਕੀਤਾ ਅਤੇ ਪ੍ਰੈੱਸ ਕਲੱਬ ਤੇ ਬੀ. ਐਮ. ਸੀ. ਚੌਕ ਵਿਚ ਧਰਨੇ ਦੇ ਕੇ ਟ੍ਰੈਫਿਕ ਜਾਮ ਕਰ ਦਿੱਤਾ | ਹਜ਼ਾਰਾਂ ਦੀ ਗਿਣਤੀ ਵਿਚ ਛੁੱਟੀ ਲੈ ਕੇ ਪੁੱਜੇ ਦਫਤਰੀ ਅਮਲੇ ਦੇ ਪਹਿਲਾਂ ਦੇਸ਼ ਭਗਤ ਯਾਦਗਾਰ ਵਿਖੇ ਪੁੱਜੇ ਮੈਂਬਰਾਂ ਨੇ ਵਿਸ਼ਾਲ ਰੈਲੀ ਕੀਤੀ ਤੇ ਫਿਰ ਸ਼ਹਿਰ 'ਚ ਵਿਸ਼ਾਲ ਰੋਸ ਮਾਰਚ ਕੀਤਾ | ਬੀ. ਐਮ. ਸੀ. ਚੌਕ ਵਿਚ ਡੇਢ ਘੰਟੇ ਦੇ ਕਰੀਬ ਟ੍ਰੈਫਿਕ ਜਾਮ ਰਹਿਣ ਕਾਰਨ ਆਮ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਹੋਈ ਤੇ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਆਸ-ਪਾਸ ਤੋਂ ਕੱਢਣਾ ਸ਼ੁਰੂ ਕੀਤਾ | ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ (ਸਬ ਆਫਿਸ) ਐਸੋਸੀਏਸ਼ਨ ਦੇ ਪ੍ਰਧਾਨ ਸ: ਪਵਨਦੀਪ ਸਿੰਘ ਸਿੱਧੂ, ਜਨਰਲ ਸਕੱਤਰ ਸੰਜੀਵ ਕਾਲੜਾ ਤੇ ਵਿੱਤ ਸਕੱਤਰ ਲਖਬੀਰ ਸਿੰਘ ਆਦਿ ਨੇਤਾਵਾਂ ਨੇ ਸੰਬੋਧਨ ਕੀਤਾ | ਉਨ੍ਹਾਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵਲੋਂ ਦਫ਼ਤਰੀ ਅਮਲੇ ਪ੍ਰਤੀ ਧਾਰਨ ਕੀਤੇ ਵਤੀਰੇ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਐਸੋਸੀਏਸ਼ਨ ਵਲੋਂ ਮੰਗ ਕਰਨ 'ਤੇ ਵੀ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਉਲਟਾ ਸਗੋਂ ਦਫਤਰੀ ਅਮਲੇ ਦੀਆਂ ਥੋਕ 'ਚ ਬਦਲੀਆਂ ਕਰਨ ਦੇ ਹੁਕਮ ਚਾੜ੍ਹ ਦਿੱਤੇ ਹਨ | ਉਨ੍ਹਾਂ ਵਿਭਾਗ ਦੇ ਦਫਤਰੀ ਅਮਲੇ ਦੀ ਇਕ ਸੀਨੀਆਰਤਾ ਸੂਚੀ ਬਣਾਉਣ ਦੀ ਮੰਗ ਕੀਤੀ | ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਿਚ ਡਾਇਰੈਕਟੋਰੇਟ ਤੇ ਫੀਲਡ ਸਟਾਫ ਦੀ ਅੱਡ-ਅੱਡ ਸੀਨੀਆਰਤਾ ਸੂਚੀ ਹੈ | ਇਸ ਨਾਲ ਚੰਡੀਗੜ੍ਹ ਦਫਤਰ 'ਚ ਬੈਠੇ ਬਾਬੂ ਹੀ ਤਰੱਕੀਆਂ ਦਾ ਸੁੱਖ ਮਾਣ ਰਹੇ ਹਨ ਤੇ ਫੀਲਡ ਵਾਲੇ ਜਿਥੇ ਭਰਤੀ ਹੁੰਦੇ ਹਨ, ਉਥੇ ਹੀ ਰਿਟਾਇਰ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸੀਨੀਆਰਤਾ ਇਕ ਕਰਕੇ ਸਾਰੇ ਵਿਭਾਗ ਉੱਪਰ ਲਾਗੂ ਹੋਵੇ | ਉਨ੍ਹਾਂ ਵਿਭਾਗ ਦੀ ਮੁੜ ਬਣਤਰਬੰਦੀ ਕਰਨ ਦੇ ਨਾਂਅ 'ਤੇ ਦਫਤਰੀ ਅਮਲੇ ਦੀਆਂ ਅਸਾਮੀਆਂ ਖਤਮ ਕਰਨ ਦੇ ਅਮਲ ਉੱਪਰ ਰੋਕ ਲਗਾਏ ਜਾਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਦਫਤਰੀ ਅਮਲੇ ਦੇ ਮਾਸਟਰ ਕੇਡਰ 'ਚ ਤਰੱਕੀ ਦੇ ਨਿਯਮ ਬਣਾਉਣ 'ਚ ਕੀਤੀ ਜਾ ਰਹੀ ਦੇਰੀ ਖ਼ਤਮ ਹੋਵੇ ਅਤੇ ਤਰੱਕੀਆਂ ਕੀਤੀਆਂ ਜਾਣ | ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਤੁਰੰਤ ਨਾ ਮੰਨੀਆਂ ਤਾਂ ਉਹ ਡੀ. ਪੀ. ਆਈ. ਤੇ ਸਕੱਤਰ ਦੇ ਦਫਤਰਾਂ ਅੱ

Gaurav Rathore

 • News Editor
 • *****
 • Offline
 • Posts: 5504
 • Gender: Male
 • Australian Munda
  • View Profile
Re: Morning News 11 October
« Reply #2 on: October 11, 2017, 04:36:59 AM »
ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਤਿੰਨ ਰੋਜ਼ਾ ਖੇਡਾਂ ਅੱਜ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਚਰਨ ਸਿੰਘ ਨੇ ਲਿਆ ਖੇਡ ਪ੍ਰਬੰਧਾਂ ਦਾ ਜਾਇਜ਼ਾ
ਕਪੂਰਥਲਾ, 10 ਅਕਤੂਬਰ (ਅਮਰਜੀਤ ਕੋਮਲ)- 40ਵੀਂਆਂ ਪ੍ਰਾਇਮਰੀ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ 11 ਤੋਂ 13 ਅਕਤੂਬਰ ਤੱਕ ਸਰਕਾਰੀ ਐਲੀਮੈਂਟਰੀ ਸਕੂਲ ਪ੍ਰਵੇਜ਼ ਨਗਰ ਵਿਚ ਕਰਵਾਈਆਂ ਜਾ ਰਹੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡਾਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਚਰਨ ਸਿੰਘ ਦੀ ਅਗਵਾਈ ਵਿਚ ਹੋ ਰਹੀਆਂ ਇਨ੍ਹਾਂ ਖੇਡਾਂ ਵਿਚ ਕਪੂਰਥਲਾ ਜ਼ਿਲ੍ਹੇ ਦੇ 8 ਬਲਾਕਾਂ ਦੀਆਂ ਟੀਮਾਂ ਭਾਗ ਲੈਣਗੀਆਂ | ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਟੂਰਨਾਮੈਂਟ ਦੌਰਾਨ ਕਬੱਡੀ, ਖੋ-ਖੋ, ਐਥਲੈਟਿਕਸ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ | ਇਸੇ ਦੌਰਾਨ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਚਰਨ ਸਿੰਘ, ਬੀ. ਪੀ. ਈ. ਓ. ਬਲਾਕ ਕਪੂਰਥਲਾ 3 ਗੁਰਮੀਤ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਪ੍ਰਵੇਜ਼ ਨਗਰ ਵਿਚ ਜਾ ਕੇ ਖੇਡਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਸਟੇਟ ਐਵਾਰਡੀ ਸੁਖਵਿੰਦਰ ਸਿੰਘ ਚੀਮਾ, ਸੈਂਟਰ ਹੈੱਡ ਟੀਚਰ ਜੋਗਿੰਦਰ ਸਿੰਘ ਅਮਾਨੀਪੁਰ, ਸੈਂਟਰ ਹੈੱਡ ਟੀਚਰ ਅਮਰਜੀਤ ਸਿੰਘ ਬਾਬਾ, ਡੀ. ਟੀ. ਐਫ. ਦੇ ਆਗੂ ਜੋਤੀ ਮਹਿੰਦਰੂ, ਅਮਨਪ੍ਰੀਤ ਸਿੰਘ, ਸੁਖਪਾਲ ਸਿੰਘ, ਰਛਪਾਲ ਸਿੰਘ ਵੜੈਚ, ਰਾਜਬੀਰ ਸਿੰਘ ਤੋਂ ਇਲਾਵਾ ਟੂਰਨਾਮੈਂਟ ਕਮੇਟੀ ਦੇ ਹੋਰ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Gaurav Rathore

 • News Editor
 • *****
 • Offline
 • Posts: 5504
 • Gender: Male
 • Australian Munda
  • View Profile
Re: Morning News 11 October
« Reply #3 on: October 11, 2017, 04:38:13 AM »
ਿਮਡਲ ਸਕੂਲਾਂ ਨੂੰ ਬਿਜਲੀ ਦੇ ਬਿੱਲ ਅਦਾ ਕਰਨ ਲਈ ਗਰਾਂਟ ਜਾਰੀ ਕੀਤੀ ਜਾਵੇ-ਮਾਸਟਰ ਕੇਡਰ ਯੂਨੀਅਨ
ਸੁਲਤਾਨਪੁਰ ਲੋਧੀ, 10 ਅਕਤੂਬਰ (ਥਿੰਦ, ਹੈਪੀ)- ਮਾਸਟਰ ਕੇਡਰ ਯੂਨੀਅਨ ਦੀ ਮੀਟਿੰਗ ਬਲਾਕ ਪ੍ਰਧਾਨ ਨਰੇਸ਼ ਕੋਹਲੀ ਤੇ ਸਰਪ੍ਰਸਤ ਸੁਖਦੇਵ ਸਿੰਘ ਸੰਧੂ ਦੀ ਅਗਵਾਈ ਹੇਠ ਨਿਰਮਲ ਕੁਟੀਆ ਵਿਖੇ ਹੋਈ | ਇਸ ਮੌਕੇ ਇਕੱਤਰ ਹੋਏ ਅਧਿਆਪਕਾਂ ਨੇ ਵੱਖ-ਵੱਖ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨਰੇਸ਼ ਕੋਹਲੀ ਨੇ ਕਿਹਾ ਕਿ ਸਰਕਾਰੀ ਮਿਡਲ ਸਕੂਲਾਂ ਦੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਸਰਕਾਰ ਤੁਰੰਤ ਗਰਾਂਟ ਜਾਰੀ ਕਰੇ | ਸਕੂਲਾਂ ਵਿਚ ਬਿਜਲੀ ਦੇ ਬਿੱਲ 2000 ਤੋਂ ਲੈ ਕੇ 3000 ਆ ਰਹੇ ਹਨ | ਸਕੂਲਾਂ ਕੋਲ ਬਿਜਲੀ ਦੇ ਬਿੱਲ ਅਦਾ ਕਰਨ ਲਈ ਕੋਈ ਫ਼ੰਡ ਨਹੀਂ ਹੈ | ਅਧਿਆਪਕਾਂ ਵੱਲੋਂ ਆਪਣੀਆਂ ਜੇਬਾਂ ਵਿਚੋਂ ਬਿੱਲਾਂ ਦਾ ਭੁਗਤਾਨ ਕੀਤਾ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਸਰਕਾਰ ਨੇ ਤੁਰੰਤ ਗਰਾਂਟ ਜਾਰੀ ਨਾ ਕੀਤੀ ਤਾਂ ਸਕੂਲਾਂ ਵਿਚੋਂ ਕੁਨੈਕਸ਼ਨ ਕਟਾ ਦਿੱਤੇ ਜਾਣਗੇ | ਜਿਸ ਕਾਰਨ ਕੰਪਿਊਟਰ ਲੈਬਾਂ, ਪੱਖੇ ਅਤੇ ਪੀਣ ਦਾ ਪਾਣੀ ਬੰਦ ਹੋ ਜਾਵੇਗਾ | ਸਕੱਤਰ ਗੁਰਮੀਤ ਸਿੰਘ ਪੰਛੀ ਨੇ ਕਿਹਾ ਕਿ ਮਿਡੇ ਡੇ ਮੀਲ ਦੀ ਵੀ ਗਰਾਂਟ ਜਾਰੀ ਨਾ ਹੋਣ ਕਰਕੇ ਅਧਿਆਪਕਾਂ ਨੂੰ ਇਸ ਸਕੀਮ ਨੂੰ ਚਲਾਉਣ ਲਈ ਕੋਲੋਂ ਪੈਸੇ ਖ਼ਰਚਣੇ ਪੈ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਬਿੱਲਾਂ ਦੇ ਭੁਗਤਾਨ ਲਈ ਯੂਨੀਅਨ ਦਾ ਇਕ ਵਫ਼ਦ ਬਿਜਲੀ ਦੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਜਲਦ ਮਿਲੇਗਾ |
ਇਸ ਮੌਕੇ ਮਨਜੀਤ ਸਿੰਘ ਸੈਦਪੁਰ, ਇੰਦਰਵੀਰ ਸਿੰਘ ਅਰੋੜਾ, ਗੋਪਾਲ ਕ੍ਰਿਸ਼ਨ, ਸੁਰਜੀਤ ਸਿੰਘ, ਦਵਿੰਦਰ ਸ਼ਰਮਾ, ਸੁਖਜਿੰਦਰ ਸਿੰਘ ਡੌਲਾ, ਸੁਖਦੇਵ ਸਿੰਘ, ਤਰਮਿੰਦਰ ਸਿੰਘ ਮੱਲ੍ਹੀ, ਸੂਰਤ ਸਿੰਘ, ਗੁ

Gaurav Rathore

 • News Editor
 • *****
 • Offline
 • Posts: 5504
 • Gender: Male
 • Australian Munda
  • View Profile
Re: Morning News 11 October
« Reply #4 on: October 11, 2017, 04:41:50 AM »
Five unions to gherao DPI’s office
Posted at: Oct 11, 2017, 1:34 AM
Last updated: Oct 11, 2017, 1:34 AM (IST)
Sangrur: Five employee unions on Tuesday announced to gherao the DPI (Secondary) and Subordinate Selection Service Board office in Chandigarh on October 13. They will protest the state government’s “double standard” on adopting a pick-and-choose policy. They alleged Guriqbal Singh, youngest grandson of former CM late Beant Singh, got the DSP’s post based on a degree from a universuity from other state, but hundreds of contractual employees were denied regular service because of the same reason. Gurwinder Singh Rattan, a contractual teacher posted in Sangrur’s Raj High Senior Secondary School, said: “Rules must be same for all citizens.” tns

Gaurav Rathore

 • News Editor
 • *****
 • Offline
 • Posts: 5504
 • Gender: Male
 • Australian Munda
  • View Profile
Re: Morning News 11 October
« Reply #5 on: October 11, 2017, 04:44:48 AM »
ਸਾਲਾ ਲੜਕੀ ਅਮਰੀਕਾ ’ਚ ਲਾਪਤਾ !    ਜ਼ਹਿਰੀਲੀ ਗੈਸ ਨਾਲ 300 ਵਿਦਿਆਰਥੀ ਬਿਮਾਰ !    ਫੇਸਬੁੱਕ ਇੰਡੀਆ ਦੇ ਐਮਡੀ ਉਮੰਗ ਬੇਦੀ ਵੱਲੋਂ ਅਸਤੀਫ਼ਾ !    ਸਿੱਧ ਗੋਸ਼ਟਿ ਨਾਲ ਸਬੰਧਤ ਕੰਧ ਚਿੱਤਰ !    ਕਿਲ੍ਹਾ ਗੋਬਿੰਦਗੜ੍ਹ ਦੀ ਦਾਸਤਾਨ !    ਸੰਤ ਰੇਣ ਦਾਸ ਜੀ !    ਪਟਨਾ ਸਾਹਿਬ ਦੇ ਇਤਿਹਾਸਕ ਗੁਰਦੁਆਰੇ !    ਕਾਬਲ ਵਿੱਚ ਗ਼ਦਰੀ ਬਾਬਿਆਂ ਦਾ ਅਕਾਲੀ ਸਟੋਰ !   
ਪੇਂਡੂ ਡਿਸਪੈਂਸਰੀਆਂ ’ਚ ਡਾਕਟਰਾਂ ਦੀਆਂ 40 ਫ਼ੀਸਦ ਅਸਾਮੀਆਂ ਖ਼ਾਲੀ
Posted On October - 10 - 2017

ਕਮਲਜੀਤ ਸਿੰਘ ਬਨਵੈਤ
ਚੰਡੀਗੜ੍ਹ, 10 ਅਕਤੂਬਰ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀਆਂ ਪੇਂਡੂ ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀਆਂ 40 ਫ਼ੀਸਦ ਅਸਾਮੀਆਂ ਖ਼ਾਲੀ ਹਨ। ਵਿਭਾਗ ਤਹਿਤ ਚੱਲ ਰਹੀਆਂ 1183 ਡਿਸਪੈਂਸਰੀਆਂ ਵਿੱਚੋਂ 466 ਵਿੱਚ ਡਾਕਟਰ ਨਹੀਂ ਹਨ। ਕਈ ਡਾਕਟਰਾਂ ਨੂੰ ਦੋ ਤੋਂ ਤਿੰਨ ਡਿਸਪੈਂਸਰੀਆਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਡਾਕਟਰਾਂ ਦੀ ਗ਼ੈਰਹਾਜ਼ਰੀ ਵਿੱਚ ਫਾਰਮਾਸਿਸਟ ਹੀ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਪੇਂਡੂ ਡਿਸਪੈਂਸਰੀਆਂ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਇੱਕ ਕਰੋੜ ਸਾਲਾਨਾ ਹੈ। ਇਸ ਦਾ ਖੁਲਾਸਾ ਇੱਕ ਸਰਕਾਰੀ ਰਿਪੋਰਟ ਵਿੱਚ ਹੋਇਆ ਹੈ।
ਰਿਪੋਰਟ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਤਹਿਤ ਚਲਦੀਆਂ ਪੇਂਡੂ ਡਿਸਪੈਂਸਰੀਆਂ ਦੀ ਗਿਣਤੀ 1183 ਹੈ। ਇਨ੍ਹਾਂ ਵਿੱਚ ਡਾਕਟਰਾਂ ਦੀਆਂ 717 ਅਸਾਮੀਆਂ ਭਰੀਆਂ ਹੋਈਆਂ ਹਨ। ਕੁੱਲ 717 ਡਾਕਟਰਾਂ ਵਿੱਚੋਂ 558 ਸਿਹਤ ਵਿਭਾਗ ਵਿੱਚ ਰਲੇਵੇਂ ਦੇ ਵਿਰੋਧ ’ਚ ਹਨ ਅਤੇ 129 ਨੇ ਸਿਹਤ ਵਿਭਾਗ ਦੀਆਂ ਡਿਸਪੈਂਸਰੀਆਂ ਵਿੱਚ ਜਾਣ ਲਈ ਰਜ਼ਾਮੰਦੀ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਰੂਰਲ ਮੈਡੀਕਲ ਅਫ਼ਸਰਾਂ ਨੂੰ ਸਿਹਤ ਵਿਭਾਗ ਵਿੱਚ ਰਲਾਉਣ ਦੀ ਇੱਕ ਤਜਵੀਜ਼ ਤਿਆਰ ਕੀਤੀ ਗਈ ਹੈ ਪਰ ਪੇਂਡੂ ਡਾਕਟਰਾਂ ਦੇ ਵਿਰੋਧ ਕਾਰਨ ਸਰਕਾਰ ਨੂੰ ਇਨ੍ਹਾਂ ਦੀ ਸਲਾਹ ਲੈਣੀ ਪੈ ਗਈ ਹੈ।
ਪੰਜਾਬ ਸਰਕਾਰ ਵੱਲੋਂ 2006 ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਦੇ ਘੇਰੇ ਵਿੱਚੋਂ ਬਾਹਰ ਪੈਂਦੀਆਂ ਡਿਸਪੈਂਸਰੀਆਂ ਨੂੰ ਸਿਹਤ ਵਿਭਾਗ ਵਿੱਚੋਂ ਅਲੱਗ ਕਰਕੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦਾਂ ਦੇ ਸਿੱਧੇ ਕੰਟਰੋਲ ਵਿੱਚ ਹਨ। ਇਨ੍ਹਾਂ ਡਿਸਪੈਂਸਰੀਆਂ ਵਾਸਤੇ ਵੱਖਰੇ ਰੂਰਲ ਮੈਡੀਕਲ ਅਫ਼ਸਰ ਭਰਤੀ ਕੀਤੇ ਗਏ ਸਨ। ਰੂਰਲ ਮੈਡੀਕਲ ਅਫ਼ਸਰਾਂ ਨੂੰ ਤੀਹ ਹਜ਼ਾਰ ਰੁਪਏ ਉਕਾ-ਪੁੱਕਾ ਦੇ ਕੇ ਪੇਂਡੂ ਡਿਸਪੈਂਸਰੀਆਂ ਚਲਾਉਣ ਦਾ ਠੇਕਾ ਦੇ ਦਿੱਤਾ ਗਿਆ ਸੀ, ਜਿਸ ਵਿੱਚ ਇੱਕ ਫਾਰਮਾਸਿਸਟ ਅਤੇ ਇੱਕ ਦਰਜਾ ਚਾਰ ਮੁਲਾਜ਼ਮ ਦੀ ਤਨਖ਼ਾਹ ਵੀ ਸ਼ਾਮਲ ਸੀ। ਸਰਕਾਰ ਨੇ 2011 ਵਿੱਚ ਰੂਰਲ ਮੈਡੀਕਲ ਅਫ਼ਸਰਾਂ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਸਨ, ਪਰ ਫਾਰਮਾਸਿਸਟ ਅਤੇ ਦਰਜਾ ਚਾਰ ਮੁਲਾਜ਼ਮ ਅਜੇ ਵੀ ਠੇਕੇ ’ਤੇ ਹਨ। ਰੂਰਲ ਮੈਡੀਕਲ ਅਫ਼ਸਰਾਂ ਨੂੰ ਮੈਡੀਕਲ ਦੀ ਉੱਚ ਪੜ੍ਹਾਈ ਲਈ 60 ਫ਼ੀਸਦ ਰਾਖਵੇਂ ਕੋਟੇ ਦੇ ਲਾਭ ਤੋਂ ਬਾਹਰ ਰੱਖਿਆ ਗਿਆ ਹੈ, ਜਦੋਂ ਕਿ ਸਿਹਤ ਵਿਭਾਗ ਤਹਿਤ ਕੰਮ ਕਰਦੇ ਡਾਕਟਰ ਇਸ ਦਾ ਲਾਭ ਲੈ ਰਹੇ ਹਨ।
ਇੱਕ ਵੱਖਰੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਪਟਿਆਲਾ ਦੀਆਂ ਡਿਸਪੈਂਸਰੀਆਂ ਵਿੱਚ ਮੌਸਮੀ ਦਵਾਈਆਂ ਦੀ ਕਿੱਲਤ ਹੈ। ਪੇਂਡੂ ਵਿਕਾਸ ਵਿਭਾਗ ਵੱਲੋਂ 2013 ਤੋਂ ਬਾਅਦ ਡਾਕਟਰਾਂ ਦੀ ਭਰਤੀ ਨਹੀਂ ਕੀਤੀ ਗਈ ਹੈ। ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ 2015 ਵਿੱਚ ਅਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ ਸਨ, ਪਰ ਤਿੰਨ ਸਾਲਾਂ ਦੇ ਪਰਖ ਕਾਲ ਦੌਰਾਨ ਬੇਸਿਕ ਤਨਖ਼ਾਹ ਦੇ ਡਰੋਂ ਕੋਈ ਵੀ ਉਮੀਦਵਾਰ ਅੱਗੇ ਨਹੀਂ ਆਇਆ ਸੀ। ਇਸ ਦੇ ਉਲਟ ਸਿਹਤ ਵਿਭਾਗ ਵਿੱਚ ਕੋਟੇ ਦੇ ਲਾਭ ਦੇ ਲਾਲਚ ਨੂੰ ਕਈ ਉਮੀਦਵਾਰ ਬੇਸਿਕ ਤਨਖ਼ਾਹ ’ਤੇ ਨੌਕਰੀ ਕਰ ਰਹੇ ਹਨ। ਐਸੋਸੀਏਸ਼ਨ ਆਫ਼ ਰੂਰਲ ਮੈਡੀਕਲ ਅਫ਼ਸਰ ਦੇ ਸੂਬਾ ਪ੍ਰਧਾਨ ਡਾਕਟਰ ਜਗਜੀਤ ਸਿੰਘ ਬਾਜਵਾ ਨੇ ਸਿਹਤ ਵਿਭਾਗ ਵਿੱਚ ਰਲੇਵੇਂ ਦੇ ਵਿਰੋਧ ਵਿੱਚ ਸਮੂਹਿਕ ਅਸਤੀਫ਼ਿਆਂ ਦੀ ਧਮਕੀ ਦੇ ਦਿੱਤੀ ਹੈ।
aa copyਦਵਾਈਆਂ ਦੀ ਕੋਈ ਘਾਟ ਨਹੀਂ: ਰੂਜ਼ਮ
ਪੰਜਾਬ

Gaurav Rathore

 • News Editor
 • *****
 • Offline
 • Posts: 5504
 • Gender: Male
 • Australian Munda
  • View Profile
Re: Morning News 11 October
« Reply #6 on: October 11, 2017, 04:46:10 AM »
ਪੰਜਾਬ ’ਵਰਸਿਟੀ ਨੇ ਛੁੱਟੀਆਂ ਬਦਲੀਆਂ
Posted On October - 10 - 2017

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਅਕਤੂਬਰ
ਪੰਜਾਬ ਯੂਨੀਵਰਸਿਟੀ ਨੇ ਦੀਵਾਲੀ ਦੇ ਤਿਉਹਾਰ ਦੀਆਂ ਛੁੱਟੀਆਂ ਵਿੱਚ ਤਬਦੀਲੀ ਕੀਤੀ ਹੈ। ਯੂਨੀਵਰਸਿਟੀ ਵੱਲੋਂ ਦੋ ਛੁੱਟੀਆਂ 19 ਅਤੇ 20 ਅਕਤੂਬਰ ਨੂੰ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਯੂਨੀਵਰਸਿਟੀ ਨੇ ਦੀਵਾਲੀ ਦੀਆਂ ਛੁੱਟੀਆਂ 18 ਅਤੇ 19 ਅਕਤੂਬਰ ਨੂੰ ਕਰਨ ਦਾ ਐਲਾਨ ਕੀਤਾ ਸੀ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਵਾਂ ਫੈਸਲਾ ਕੈਂਪਸ ਨਾਲ ਸਬੰਧਤ ਕਾਲਜਾਂ ਵਿੱਚ ਵੀ ਲਾਗੂ ਹੋਵੇਗਾ।

Baljit NABHA

 • News Caster
 • *****
 • Online
 • Posts: 57036
 • Gender: Male
 • Bhatia
  • View Profile
Re: Morning News 11 October
« Reply #7 on: October 11, 2017, 04:54:11 AM »

Baljit NABHA

 • News Caster
 • *****
 • Online
 • Posts: 57036
 • Gender: Male
 • Bhatia
  • View Profile
Re: Morning News 11 October
« Reply #8 on: October 11, 2017, 05:05:17 AM »

Baljit NABHA

 • News Caster
 • *****
 • Online
 • Posts: 57036
 • Gender: Male
 • Bhatia
  • View Profile
Re: Morning News 11 October
« Reply #9 on: October 11, 2017, 05:10:01 AM »

 

Good news, REGARDING FAMILY PENSION IN NPS Family Pension for NPS Employees –

Started by Gaurav Rathore

Replies: 3
Views: 10640
Last post November 28, 2015, 12:59:46 PM
by sukhbir
News related to Property Details of "A" and "B" Class Employees

Started by rupinderjit

Replies: 3
Views: 6737
Last post December 05, 2015, 07:01:31 PM
by Hannibal
Breaking news , Regular order of 3442 teachers uploaded on ssapunjab.org .. Cong

Started by Gaurav Rathore

Replies: 1
Views: 7193
Last post March 02, 2016, 06:00:31 PM
by Gaurav Rathore
NEWS ABOUT TEACHING FELLOW JOINING AFTER COMBINED MERIT COUR DECISON

Started by Naresh4Sachar

Replies: 31
Views: 14445
Last post September 28, 2015, 10:23:41 AM
by punjabi mistress
News related to Teaching Fellows, 9998 posts, Ads 2007

Started by RAJ

Replies: 214
Views: 67567
Last post February 17, 2017, 10:54:25 AM
by jackwarner