Author Topic: ਸਿੱਖਿਆ ਵਿਭਾਗ ਦੀਆਂ ਸਾਰੀਆਂ ਅਸਾਮੀਆਂ ਭਰ ਲਈਆਂ ਜ  (Read 1153 times)

Gaurav Rathore

  • News Editor
  • *****
  • Offline
  • Posts: 5513
  • Gender: Male
  • Australian Munda
    • View Profile

ਸਿੱਖਿਆ ਵਿਭਾਗ ਦੀਆਂ ਸਾਰੀਆਂ ਅਸਾਮੀਆਂ ਭਰ ਲਈਆਂ ਜਾਣਗੀਆਂ- ਡਾ: ਦਲਜੀਤ ਸਿੰਘ ਚੀਮਾ


ਚੰਡੀਗੜ੍ਹ, 7 ਮਈ- ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਦੀਆਂ ਸਾਰੀਆਂ ਖਾਲ਼ੀ ਅਸਾਮੀਆਂ ਭਰੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਖ਼ਾਲੀ ਪਈ ਅਸਾਮੀਆਂ ਹੀ ਨਹੀਂ ਬਲਕਿ ਜਿਹੜੇ ਅਧਿਆਪਕ 2017 ਤੋਂ ਪਹਿਲਾਂ ਰਿਟਾਇਰ ਹੋਣਗੇ, ਉਨ੍ਹਾਂ ਦੀ ਥਾਂ 'ਤੇ ਵੀ ਭਰਤੀ ਕੀਤੀ ਜਾਵੇਗੀ।
« Last Edit: May 07, 2016, 07:49:04 PM by G.Rathore »

rattan_kataria

  • Real Member
  • **
  • Offline
  • Posts: 148
  • Gender: Male
    • View Profile
    • Email

PATIALA CITY

  • News Caster
  • *****
  • Offline
  • Posts: 5321
    • View Profile
Hale tak tet pass da subject test da koi aata -pta nhi.

rajkumar

  • Full Member
  • ***
  • Offline
  • Posts: 553
    • View Profile
    • Email
July to mid dec da process hai
Jive jive electiin najdik aayega bharti hovegi
Harek sarkar even hi kardi hai
« Last Edit: May 07, 2016, 08:03:20 PM by rajkumar »

Gaurav Rathore

  • News Editor
  • *****
  • Offline
  • Posts: 5513
  • Gender: Male
  • Australian Munda
    • View Profile
ਸਿੱਖਿਆ ਵਿਭਾਗ ਦੀਆਂ ਸਾਰੀਆਂ ਆਸਾਮੀਆਂ ਭਰਨ ਦਾ ਫੈਸਲਾ

Last Updated: Saturday, 7 May 2016 6:45 PM

ਚੰਡੀਗੜ੍ਹ: 2017 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਦੀਆਂ ਸਾਰੀਆਂ ਖਾਲ਼ੀ ਅਸਾਮੀਆਂ ਭਰੀਆਂ ਜਾਣਗੀਆਂ। ਇਸ ਦੀ ਪਹਿਲੀ ਵਾਰ ਪੰਜਾਬ ਦੀ ਕੈਬਨਿਟ ਨੇ ਪ੍ਰਵਾਨਗੀ ਦਿੱਤੀ ਹੈ। ਇਹ ਗੱਲ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਏਬੀਪੀ ਸਾਂਝਾ ਨੂੰ ਇੰਟਰਵਿਊ ਦੌਰਾਨ ਕਹੀ। ਉਨ੍ਹਾਂ ਅਸਾਮੀਆਂ ਭਰਨ ਨੂੰ ਵੱਡਾ ਫ਼ੈਸਲਾ ਦੱਸਦਿਆਂ ਕਿਹਾ ਕਿ ਇਨ੍ਹਾਂ ਵਿੱਚ ਖ਼ਾਲੀ ਪਈ ਅਸਾਮੀਆਂ ਹੀ ਨਹੀਂ ਬਲਕਿ ਜਿਹੜੇ ਅਧਿਆਪਕ 2017 ਤੋਂ ਪਹਿਲਾਂ ਰਿਟਾਇਰ ਹੋਣਗੇ, ਉਨ੍ਹਾਂ ਦੀ ਥਾਂ ਤੇ ਵੀ ਭਰਤੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਕੜੀ ਵਜੋਂ ਪਹਿਲਾਂ ਹੀ 12 ਹਜ਼ਾਰ ਅਧਿਆਪਕਾਂ ਦੀਆਂ ਅਸਾਮੀਆਂ ਕੱਢੀਆਂ ਗਈਆਂ ਹਨ ਤੇ 31 ਮਈ ਤੱਕ ਭਰਤੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਇਸ ਤੋਂ ਇਲਾਵਾ ਸਾਢੇ ਚਾਰ ਹਜ਼ਾਰ ਦੇ ਕਰੀਬ ਖ਼ਾਲੀ ਪੋਸਟਾਂ ਤਰੱਕੀ ਦੇ ਕੇ ਹਫ਼ਤੇ ਦੇ ਅੰਦਰ ਭਰੀਆਂ ਜਾਣਗੀਆਂ। ਉਨ੍ਹਾਂ 6 ਹਜ਼ਾਰ ਮਾਸਟਰ ਕੇਡਰ ਦੀਆਂ ਪੋਸਟਾਂ ਦੀ ਹਾਲੇ ਤੱਕ ਭਰਤੀ ਪ੍ਰਕਿਰਿਆ ਸ਼ੁਰੂ ਨਾ ਹੋਣ ਸਬੰਧੀ ਕਿਹਾ ਕਿ ਟੈੱਟ ਨੂੰ ਕੋਰਟ ਵਿੱਚ ਚੈਲੰਜ ਕਰਨ ਕੰਮ ਰੁਕਿਆ ਹੋਇਆ ਸੀ। ਇਸ ਦੇ ਹੱਲ ਲਈ ਉਨ੍ਹਾਂ ਨੇ ਕੋਰਟ ਵਿੱਚ ਅਪੀਲ ਕੀਤੀ ਹੈ ਤੇ ਕੋਰਟ ਅਕਸਰ ਅਧਿਆਪਕਾਂ ਦੀ ਲੋੜ ਨੂੰ ਦੇਖਦੇ ਹੋਏ ਅਪੀਲ ਨੂੰ ਸਵੀਕਾਰ ਕਰ ਲੈਂਦਾ ਹੈ।

ਚੀਮਾ ਨੇ ਬਾਹਰੀ ਯੂਨੀਵਰਸਿਟੀਆਂ ਤੋਂ ਡਿਗਰੀਆਂ ਲੈ ਕੇ ਭਰਤੀ ਹੋਏ ਅਧਿਆਪਕਾਂ ਸਬੰਧੀ ਕਿਹਾ ਕਿ ਬੋਗਸ ਯੂਨੀਵਰਸਿਟੀਆਂ ਤੋਂ ਸਰਟੀਫਿਕੇਟ ਪ੍ਰਾਪਤ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਹੀ ਯੂਨੀਵਰਸਿਟੀਆਂ ਤੋਂ ਸਰਟੀਫਿਕੇਟ ਪ੍ਰਾਪਤ ਅਧਿਆਪਕਾਂ ਦੇ ਵੱਖਰੇ ਕੇਸ ਹਨ। ਅਜਿਹੇ ਕੇਸਾਂ ਵਿੱਚ ਜਿੰਨ੍ਹਾਂ ਦੀਆਂ ਤਰੱਕੀਆਂ ਰੁਕੀਆਂ ਹੋਈਆਂ ਹਨ ਜਾਂ ਪੱਕਾ ਕਰਨ ਦਾ ਮਸਲਾ ਹੈ, ਇਸ ਦੇ ਹੱਲ ਲਈ ਐਡਵੋਕੇਟ ਜਰਨਲ ਤੋਂ ਲੀਗਲ ਰਾਏ ਲਈ ਕੇਸ ਭੇਜੇ ਗਏ ਹਨ।

ਸਿੱਖਿਆ ਮੰਤਰੀ ਨੇ ਕਿਹਾ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਤੇ ਰੋਕ ਲਈ ਛੇਤੀ ਹੀ ਰੈਗੂਲੇਟਰ ਅਥਾਰਿਟੀ ਬਣੇਗੀ ਜਿਸ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਪ੍ਰੇਸ਼ਾਨ ਮਾਪਿਆਂ ਦੀਆਂ ਸ਼ਿਕਾਇਤਾਂ ਤੇ ਸੁਣੀਆਂ ਜਾਣਗੀਆਂ। ਇਸ ਅਥਾਰਿਟੀ ਦਾ ਖਰੜਾ ਤਿਆਰ ਕਰ ਲਿਆ ਗਿਆ ਹੈ ਜਿਹੜਾ ਕੈਬਨਿਟ ਦੀ ਮੀਟਿੰਗ ਵਿੱਚ ਚਰਚਾ ਤੋਂ ਬਾਅਦ ਲਾਗੂ ਕਰ ਦਿੱਤਾ ਜਾਵੇਗਾ। ਮੰਤਰੀ ਨੇ ਸਰਕਾਰੀ ਸਿੱਖਿਆ ਦੇ ਸੁਧਾਰ ਸਬੰਧੀ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੱਡਾ ਸੁਧਾਰ ਹੋਇਆ ਹੈ ਜਿਸ ਦੀ ਗਵਾਹ 2015 ਦੀ ਸਰਕਾਰੀ ਸਕੂਲ ਦੀ ਸਾਲਾਨਾ ਰਿਪੋਰਟ ਹੈ।

ਉਨ੍ਹਾਂ ਕਿਹਾ ਕਿ 5ਵੀਂ ਤੇ 8ਵੀਂ ਕਲਾਸ ਦੇ ਬੋਰਡ ਰਾਹੀਂ ਪੇਪਰ ਲੈਣਾ ਸ਼ੁਰੂ ਕੀਤਾ ਗਿਆ ਹੈ। ਸਕੂਲਾਂ ਦਾ ਬੁਨਿਆਦੀ ਵਿਕਾਸ ਕੀਤਾ ਹੈ। ਜਿੱਥੇ ਲੋੜ ਪਈ, ਉੱਥੇ ਅਧਿਆਪਕ ਤਬਦੀਲ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁਝ ਅਜਿਹੇ ਸਕੂਲ ਹਨ ਜਿਨ੍ਹਾਂ ਨੂੰ ਚਲਾਉਣ ਲਈ ਅਧਿਆਪਕ ਚੰਗੀ ਮਿਹਨਤ ਕਰ ਰਹੇ ਹਨ। ਅਜਿਹੇ ਅਧਿਆਪਕਾਂ ਨੂੰ ਸਨਮਾਨਤ ਕਰਨ ਲਈ ਲਾਈਫ਼-ਟਾਈਮ ਅਚੀਵਮੈਂਟ ਐਵਾਰਡ ਸ਼ੁਰੂ ਕੀਤਾ ਜਾਵੇਗਾ।

 

GoogleTagged



Delete ਕੀਤੇ ਬਚੇ ਨੂੰ TC ਦੇਣ ਬਾਰੇ l

Started by Bhatti

Replies: 9
Views: 4315
Last post July 18, 2015, 06:10:41 PM
by gourav_sharmas
A BIG Lesson From First deception: ਧੋਖੇਬਾਜ਼ੀ

Started by SHANDAL

Replies: 0
Views: 353
Last post August 26, 2016, 01:45:36 AM
by SHANDAL
ਰੈਲੀ ਲਈ ਨਾਅਰੇ

Started by Charanjeet Singh Zira

Replies: 18
Views: 3523
Last post November 24, 2013, 04:20:43 PM
by rajvirhamirgarh
ਕੀ ਕੋਈ ਮੈਨੂੰ pmspunjabsoftwereਦਾ ਦੱਸ ਸਕਦਾ ਹੈ

Started by Mandeep Singh

Replies: 1
Views: 792
Last post May 29, 2016, 05:08:28 PM
by gunnu
ਸਕੂਲ ਸਮੇਂ ਬਾਰੇ

Started by jandi11

Replies: 8
Views: 2492
Last post June 30, 2016, 05:55:09 PM
by Gaurav Rathore