Author Topic: ਪੀਟੀਯੂ ਵੱਲੋਂ ਪੀਐਚ.ਡੀ. ਸਬੰਧੀ ਨਿਯਮ ਤਬਦੀਲ  (Read 674 times)

SHANDAL

  • News Editor
  • *****
  • Offline
  • Posts: 46962
  • Gender: Male
  • English
    • View Profile

Posted On April - 3 - 2016


ਨਿੱਜੀ ਪੱਤਰ ਪ੍ਰੇਰਕ
ਜਲੰਧਰ, 3 ਅਪੈਰਲ
 ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਪੀਐਚ.ਡੀ. ਸਬੰਧੀ ਨਿਯਮਾਂ ਵਿੱਚ ਤਬਦੀਲੀਆਂ ਕਰਦਿਆਂ ਓਐਮਆਰ ਉੱਤਰ ਪੱਤਰੀਆਂ ਦੀ ਪ੍ਰਣਾਲੀ, ਦਾਖ਼ਲਾ ਇੰਟਰਵਿਊ ਦੇ 20 ਅੰਕਾਂ ਦੇ ਨਾਲ-ਨਾਲ ਰੈਗੂਲਰ ਕੋਰਸ ਵਰਕ ਲਾਉਣ ਅਤੇ ਕਰੈਡਿਟ ਸਿਸਟਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਬੋਰਡ ਆਫ਼ ਗਵਰਨਰਜ਼ ਦੀ ਮੀਟਿੰਗ ਵਿੱਚ ਇਹ ਫ਼ੈਸਲੇ ਲਏ ਗਏ ਹਨ ਤੇ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੇ ਕੀਤੀ। ਹਫ਼ਤਾਵਾਰੀ (ਸ਼ਨਿਚਰਵਾਰ-ਐਤਵਾਰ) ਕੋਰਸ ਵਰਕ ਲਗਾਉਣ ਤੇ ਰੋਕ ਲਾ ਦਿੱਤੀ ਗਈ ਹੈ। ਯੂਨੀਵਰਸਿਟੀ ਤੇ ਇਸ ਨਾਲ ਸਬੰਧਤ ਕਾਲਜਾਂ ਦੇ ਕਰਮਚਾਰੀਆਂ, ਅਧਿਕਾਰੀਆਂ, ਫੈਕਲਟੀ ਦਾ ਦਾਖ਼ਲੇ ਵਿੱਚ ਕੋਟਾ ਬੰਦ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਕੋਟਾ ਕੁਲ ਸੀਟਾਂ ਦਾ 5 ਫ਼ੀਸਦੀ ਹੁੰਦਾ ਸੀ। ਹਰ ਵਿਸ਼ੇ ਦਾ ਕੋਰਸ ਵਰਕ ਯੂਨੀਵਰਸਿਟੀ ਕੈਂਪਸ ਵਿੱਚ ਹੀ ਹੋਵੇਗਾ। ਯੂਨੀਵਰਸਿਟੀ ਵਿੱਚ ਰੈਗੂਲਰ ਫੈਕਲਟੀ ਦੀ ਭਰਤੀ ਯੂਜੀਸੀ ਨਿਯਮਾਂ ਅਨੁਸਾਰ ਕਰਨ ਨੂੰ ਬੋਰਡ ਨੇ ਮਨਜ਼ੂਰੀ ਦੇ ਦਿੱਤੀ ਹੈ। ਉਪ ਕੁਲਪਤੀ ਰਾਕੇਸ਼ ਵਰਮਾ ਦੀ ਪਹਿਲਕਦਮੀ ਤੇ ਬੋਰਡ ਨੇ ਹਰ ਵਿਸ਼ੇ ਵਿੱਚ ਹੁਨਰ ਵਿਕਾਸ ਸਿੱਖਿਆ ਨੂੰ ਸ਼ਾਮਲ ਕਰਨ ਸਬੰਧੀ ਛੇਤੀ ਹੀ ਪ੍ਰਾਜੈਕਟ ਲਿਆਉਣ ਨੂੰ ਵੀ ਪ੍ਰਵਨਾਗੀ ਦਿੱਤੀ ਹੈ।
 ਬੋਰਡ ਵੱਲੋਂ ਦੂਰਵਰਤੀ ਸਿੱਖਿਆ ਪ੍ਰੋਗਰਾਮ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਉਚ ਪੱਧਰੀ ਮੀਟਿੰਗ ਵਿੱਚ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਐਮ.ਪੀ. ਸਿੰਘ ਬਤੌਰ ਉਪ ਚੇਅਰਮੈਨ ਹਾਜ਼ਰ ਹੋਏ। ਬਠਿੰਡਾ ਤਕਨੀਕੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਈਸ਼ਰ, ਡੀਨ ਡਾ. ਐਨ.ਪੀ. ਸਿੰਘ, ਡੀਨ ਬੂਟਾ ਸਿੰਘ, ਡੀਨ ਡਾ. ਏ.ਪੀ ਸਿੰਘ ਤੇ ਰਜਿਸਟਰਾਰ ਡਾ. ਅਮਨਪ੍ਰੀਤ ਸਿੰਘ ਹਾਜ਼ਰ ਸਨ।

 

GoogleTagged



ਸਕੂਲ ਸਮੇਂ ਬਾਰੇ

Started by jandi11

Replies: 8
Views: 2627
Last post June 30, 2016, 05:55:09 PM
by Gaurav Rathore
ਰੈਲੀ ਲਈ ਨਾਅਰੇ

Started by Charanjeet Singh Zira

Replies: 18
Views: 3666
Last post November 24, 2013, 04:20:43 PM
by rajvirhamirgarh
ਸੈਨਿਕਾਂ ਦੇ ਅਾਸਰਿਤਾਂ ਨਾਲ ਹੋ ਿਰਹਾ ਧੋਖਾ

Started by RR

Replies: 0
Views: 645
Last post March 19, 2016, 05:28:47 PM
by RR
A BIG Lesson From First deception: ਧੋਖੇਬਾਜ਼ੀ

Started by SHANDAL

Replies: 0
Views: 415
Last post August 26, 2016, 01:45:36 AM
by SHANDAL
ਛੁਟੀਆਂ ਬਾਰੇ

Started by jandi11

Replies: 3
Views: 2483
Last post May 09, 2016, 07:59:28 PM
by rajkumar