Author Topic: ਜਦੋਂ ਮੈਨੂੰ ਸ਼ੁੱਧ ਕੀਤਾ ਗਿਆ  (Read 984 times)

BHARPUR

 • Full Member
 • ***
 • Offline
 • Posts: 654
 • Gender: Male
 • SINGH BHARPUR
  • View Profile

ਗੱਲ ਬਚਪਨ ਦੀ ਹੈ। ਮਸਾਂ ਤੀਜੀ-ਚੌਥੀ ਵਿੱਚ ਪੜ੍ਹਦੀ
ਹੋਵਾਂਗੀ। ਸਾਡੀ ਪ੍ਰਾਇਮਰੀ ਦੀ ਅਧਿਆਪਕਾ ਬਹੁਤ ਚੰਗੀ
ਸੀ। ਸਾਡੇ ਮਾਪੇ ਵੀ ਉਨ੍ਹਾਂ ਉੱਤੇ ਰੱਬ ਵਰਗਾ ਭਰੋਸਾ ਕਰਦੇ
ਸਨ। ਉਨ੍ਹਾਂ ਦਾ ਕਿਹਾ ਸਾਡੇ ਲਈ ਰੱਬੀ ਹੁਕਮ ਵਾਂਗ ਹੁੰਦਾ
ਸੀ। ਉਨ੍ਹਾਂ ਦਾ ਬੱਚਿਆਂ ਨਾਲ ਬਹੁਤ ਮੋਹ ਹੁੰਦਾ ਸੀ। ਜੇ
ਉਹ ਐਤਵਾਰ ਨੂੰ ਵੀ ਬੱਚਿਆਂ ਨੂੰ ਸਕੂਲ ਬੁਲਾ ਲੈਂਦੇ ਤਾਂ
ਕੋਈ ਬੁਰਾ ਨਹੀਂ ਸੀ ਮਨਾਉਂਦਾ ਸਗੋਂ ਅਸੀਂ ਖ਼ੁਸ਼ੀ ਖ਼ੁਸ਼ੀ ਦੁੜੰਗੇ
ਮਾਰਦੇ ਸਕੂਲ ਨੂੰ ਭੱਜੇ ਜਾਂਦੇ। ਉਹ ਕਦੇ ਵੀ ਕਿਸੇ ਤਰ੍ਹਾਂ ਦੀ
ਮੰਗ ਸਾਡੇ ਮਾਪਿਆਂ ਅੱਗੇ ਨਾ ਰੱਖਦੇ। ਫਿਰ ਵੀ ਮਾਪੇ ਸਾਨੂੰ
ਕੁਝ ਨਾ ਕੁਝ ਦੇ ਕੇ ਉਨ੍ਹਾਂ ਦੇ ਘਰ ਤੋਰੀ ਰੱਖਦੇ। ਸਾਨੂੰ
ਬਹੁਤਾ ਚਾਅ ਉਨ੍ਹਾਂ ਦੀ ਨਿੱਕੀ ਜਿਹੀ ਪਿਆਰੀ ਧੀ ਨੂੰ
ਖਿਡਾਉਣ ਦਾ ਵੀ ਹੁੰਦਾ। ਇਸ ਲਈ ਅਸੀਂ ਆਪਣੀ ਉਸ
ਅਧਿਆਪਕਾ ਦੇ ਘਰ ਜਾਣ ਦਾ ਬਹਾਨਾ ਲੱਭਦੇ ਹੀ ਰਹਿੰਦੇ।
ਛੁੱਟੀ ਤੋਂ ਪਹਿਲਾਂ ਹੀ ਉਹ ਅਗਲੇ ਦਿਨ ਦੇ ਕੰਮ ਬਾਰੇ ਦੱਸ
ਦਿੰਦੇ। ਕਈ ਵਾਰ ਕਹਿੰਦੇ ਕਿ ਕੱਲ੍ਹ ਐਤਵਾਰ ਨੂੰ ਤੁਸੀਂ
ਸਾਰੀਆਂ ਆਇਓ ਆਪਾਂ ਸਕੂਲ ਸਜਾਵਾਂਗੇ। ਇੱਕ ਐਤਵਾਰ
ਸਾਨੂੰ ਉਸ ਅਧਿਆਪਕਾ ਨੇ ਸਕੂਲ ਬੁਲਾਇਆ। ਘਰੋਂ ਆਉਂਦੇ
ਸਮੇਂ ਕਿਸੇ ਨੂੰ ਲਿੱਪਣ ਵਾਲੀ ਮਿੱਟੀ, ਕਿਸੇ ਨੂੰ ਗੋਹਾ, ਕਿਸੇ ਨੂੰ
ਤੂੜੀ ਲਿਆਉਣ ਲਈ ਕਿਹਾ ਸੀ। ਸਕੂਲ ਵਿੱਚ ਸਭ ਨੇ
ਆਪਣੇ ਆਪਣੇ ਵਿੱਤ ਮੂਜਬ ਸਭ ਕੁਝ ਲੈ ਕੇ ਆਂਦਾ ਸੀ।
ਮਿੱਟੀ ਭਿਓਂ ਦਿੱਤੀ ਗਈ। ਓਨਾ ਚਿਰ ਸਾਨੂੰ ਸਕੂਲ ਸਾਫ਼
ਕਰਨ ਲਈ ਕਿਹਾ ਗਿਆ। ਅਸੀਂ ਆਪੋ ਆਪਣੇ ਝਾੜੂਆਂ ਨਾਲ
ਸਾਰਾ ਕੂੜਾ ਇਕੱਠਾ ਕਰ ਦਿੱਤਾ। ਕੁਝ ਕੁੜੀਆਂ ਦੀ ਡਿਊਟੀ
ਸਕੂਲ ਦੇ ਕੱਚੇ ਵਿਹੜਿਆਂ ਵਿੱਚ ਪਾਣੀ ਛਿੜਕਣ ਦੀ ਲੱਗ
ਗਈ ਅਤੇ ਦੋ-ਤਿੰਨ ਜਣੀਆਂ ਦੀ ਵਾਰੀ ਵਾਰੀ ਨਲਕਾ ਗੇੜਨ
ਦੀ। ਜਿੰਨਾ ਚਿਰ ਪਾਣੀ ਛਿੜਕਿਆ ਗਿਆ, ਭਿਓਂ ਹੋਈ ਮਿੱਟੀ
ਗਲ ਗਈ। ਕੁਝ ਮਿੱਟੀ ਵਿੱਚ ਤੂੜੀ ਦੀ ਰੀਣ ਰਲਾ ਕੇ
ਨੀਵੀਆਂ ਥਾਵਾਂ ਭਰ ਦਿੱਤੀਆਂ ਗਈਆਂ। ਦੂਜੀ ਮਿੱਟੀ ਵਿੱਚ
ਗੋਹਾ ਰਲਾ ਕੇ ਲਿੱਪਣ ਦੀ ਵੱਤ ਦਾ ਓਨਾ ਕੁ ਪਤਲਾ ਕਰ
ਲਿਆ ਗਿਆ ਜਿੰਨੇ ਨਾਲ ਸੋਹਣਾ ਲਿੱਪਿਆ ਜਾ ਸਕੇ ਅਤੇ
ਸੋਹਣੀ ਸਫ਼ਾਈ ਆ ਜਾਵੇ।  ਵੱਡੀਆਂ ਅਤੇ ਤਕੜੀਆਂ ਕੁੜੀਆਂ
ਲਿੱਪਣ ਲੱਗ ਪਈਆਂ। ਉਨ੍ਹਾਂ ਤੋਂ ਛੋਟੀਆਂ ਲਿੱਪਣ ਵਾਲੀ
ਮਿੱਟੀ ਢੋਅ-ਢੋਅ ਕੇ ਉਨ੍ਹਾਂ ਦੇ ਕੋਲ ਰੱਖਦੀਆਂ ਰਹੀਆਂ, ਕੁਝ
ਨਾਲ ਨਾਲ ਪਾਣੀ ਫੜਾਉਂਦੀਆਂ ਰਹੀਆਂ। ਇਉਂ ਅਸੀਂ
ਸਾਰੀਆਂ ਨੇ ਮਿਲ ਕੇ ਹਿੰਮਤ ਦਿਖਾਈ ਅਤੇ ਸਕੂਲ ਦੇ ਸਾਰੇ
ਵਿਹੜੇ ਲਿੱਪ ਹੋ ਗਏ। ਤਾਜ਼ੇ ਲਿੱਪੇ ਵਿਹੜੇ ਗੋਹੇ ਮਿੱਟੀ ਦੀ
ਬਹੁਤ ਹੀ ਮਨਮੋਹਕ ਖ਼ੁਸ਼ਬੂ ਖਿਲਾਰ ਰਹੇ ਸਨ।
ਜਦੋਂ ਇਹ ਕੰਮ ਖ਼ਤਮ ਹੋਇਆ ਤਾਂ ਭੈਣ ਜੀ ਵੀ ਨਹਾ ਧੋ ਕੇ
ਸਕੂਲ ਆ ਗਏ। ਉਨ੍ਹਾਂ ਨੇ ਸਾਡੇ ਲਈ ਬਹੁਤ ਹੀ ਸੁਆਦ
ਕੜਾਹ ਬਣਾ ਕੇ ਲਿਆਂਦਾ ਤੇ ਸਭ ਨੂੰ ਖੁਆਇਆ। ਖ਼ੁਸ਼ੀ ਨਾਲ
ਸਾਡੇ ਮੂੰਹ ਟਹਿਕ ਰਹੇ ਸਨ। ਭੈਣ ਜੀ ਚਲੇ ਗਏ। ਇੱਕ ਦੋ
ਨੇ ਚੁੰਨੀਆਂ ਨਲਕੇ ਦੇ ਦੁਆਲੇ ਤਾਣ ਦਿੱਤੀਆਂ। ਵਾਰੀ ਵਾਰੀ
ਕੁਝ ਨਹਾ ਲਈਆਂ ਤੇ ਕੁਝ ਨੇ ਮੂੰਹ ਹੱਥ ਧੋ ਲਏ। ਸਭ ਨਹਾ
ਕੇ ਖਿੜੀਆਂ ਪਈਆਂ ਸਨ। ਕੱਪੜੇ ਬਦਲਣ ਸਮੇਂ ਇੱਕ ਗ਼ਰੀਬ
ਕੁੜੀ ਨੇ ਮੇਰਾ ਕਮੀਜ਼ ਭੁਲੇਖੇ ਨਾਲ ਪਾ ਲਿਆ ਅਤੇ ਮੈਂ
ਉਹਦਾ ਪਾ ਲਿਆ। ਦੂਜੇ ਦਿਨ ਬਦਲ ਕੇ ਆਉਣ ਦੇ ਭਰੋਸੇ
ਨਾਲ ਅਸੀਂ ਆਪੋ-ਆਪਣੇ ਘਰ ਨੂੰ ਚਲੀਆਂ ਗਈਆਂ।
ਮੇਰੀ ਇੱਕ ਜਮਾਤਣ ਜਿਸ ਦਾ ਘਰ ਸਾਡੇ ਗੁਆਂਢ ਵਿੱਚ ਹੀ
ਸੀ, ਭੱਜੀ ਗਈ ਅਤੇ ਮੇਰੀ ਦਾਦੀ ਕੋਲ ਚੁਗਲੀ ਲਾ ਦਿੱਤੀ
ਕਿ ਤੁਹਾਡੀ ਕੁੜੀ ਨੇ ਗ਼ਰੀਬ ਕੁੜੀ ਦਾ ਝੱਗਾ ਪਾਇਆ
ਹੋਇਆ ਹੈ ਤੇ ਉਹ ਇਹਦਾ ਪਾ ਗਈ ਹੈ। ਉਹ ਤਾਂ ਇੰਨਾ
ਕਹਿ ਕੇ ਆਪਣੇ ਘਰ ਚਲੀ ਗਈ, ਪਰ ਜਦੋਂ ਮੈੈਂ ਘਰ ਪਹੁੰਚੀ
ਮੇਰੀ ਦਾਦੀ ਲੋਹੀ-ਲਾਖੀ ਹੋਈ ਦਰਵਾਜ਼ੇ ਵਿੱਚ ਖੜ੍ਹੀ ਸੀ।
ਦਾਦੀ ਨੇ ਗੁੱਸੇ ਨਾਲ ਕਿਹਾ, ਭਲਾ ਚਾਹੁੰਦੀ ਏਂ ਤਾਂ ਜਿੱਧਰੋਂ
ਆਈ ਏਂ ਉਧਰੇ ਮੁੜ ਜਾਹ। ਪਹਿਲਾਂ ਝੱਗਾ ਬਦਲ ਕੇ ਆ।
ਉਹਦੇ ਦੇ ਕੇ ਆ, ਆਪਣਾ ਪਾ ਕੇ ਆ। ਦਾਦੀ ਦੀਆਂ
ਝਿੜਕਾਂ ਸੁਣ ਕੇ ਮੈਂ ਪਿਛਲੇ ਪੈਰੀਂ ਉਸ ਕੁੜੀ ਦੇ ਘਰ ਚਲੀ
ਗਈ। ਹਾਲਾਂਕਿ ਉਸ ਦਾ ਘਰ ਬਹੁਤ ਦੂਰ ਸੀ। ਮੈਂ ਕਮੀਜ਼
ਬਦਲ ਕੇ ਆ ਗਈ। ਮੈਂ ਸਰਦਲ ਟੱਪਣ ਲੱਗੀ ਤਾਂ ਦਾਦੀ ਨੇ
ਫਿਰ ਘੂਰਿਆ, ਖੜ੍ਹ ਜਾ ਐਥੇ ਈ। ਦਾਦੀ ਨੇ ਪਾਣੀ ਦੀ
ਭਰੀ ਹੋਈ ਬਾਲਟੀ ਵਿੱਚ ਅੰਮ੍ਰਿਤ ਪਾਇਆ। ਸਾਰੀ ਬਾਲਟੀ
ਮੇਰੇ ਉਪਰ ਡੋਲ੍ਹ ਦਿੱਤੀ। ਮੈਂ ਸਿਰ ਤੋਂ ਪੈਰਾਂ ਤੱਕ ਨੁੱਚੜ
ਰਹੀ ਸੀ ਤਾਂ ਕਿਤੇ ਜਾ ਕੇ ਦਾਦੀ ਨੇ ਮੈਨੂੰ ਸਾਫ਼, ਧੋਤੇ ਹੋਏ
ਕੱਪੜੇ ਪਾਉਣ ਨੂੰ ਦਿੱਤੇ। ਉਸ ਨੇ ਉਹ ਗਿੱਲੇ ਅਤੇ ਅਸ਼ੁੱਧ
ਕੱਪੜੇ ਸੋਟੀ ਨਾਲ ਧੱਕ ਕੇ ਧੋਣ ਲਈ ਖੁਰੇ ਵਿੱਚ ਕਰ ਦਿੱਤੇ।
ਇਸ ਤਰ੍ਹਾਂ ਦਾਦੀ ਨੇ ਆਪਣੇ ਵੱਲੋਂ ਮੈਨੂੰ ਸ਼ੁੱਧ ਕਰ ਦਿੱਤਾ।
ਦੂਜੇ ਦਿਨ ਇਹ ਗੱਲ ਸਾਡੀ ਗੁਆਂਢਣ ਕੁੜੀ ਨੇ ਸਾਰੇ ਸਕੂਲ
ਵਿੱਚ ਧੁੰਮਾ ਦਿੱਤੀ। ਆਖ਼ਰ ਇਹ ਗੱਲ ਭੈਣ ਜੀ ਤਕ ਪੁੱਜ
ਗਈ। ਭੈਣ ਜੀ ਨੇ ਸ਼ਿਕਾਇਤ ਕਰਨ ਵਾਲੀ ਕੁੜੀ ਦੇ ਕੰਨ
ਖਿੱਚੇ ਤੇ ਕਿਹਾ, ਇੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਘਰ ਜਾ
ਕੇ ਨਹੀਂ ਦੱਸੀਦੀਆਂ। ਬਜ਼ੁਰਗਾਂ ਨੂੰ ਤਾਂ ਜਾਤ-ਪਾਤ ਤੇ ਭਿੰਨ-
ਭੇਦ ਤੋਂ ਨਿਕਲਣ ਨੂੰ ਅਜੇ ਬਹੁਤ ਸਮਾਂ ਲੱਗਣਾ ਹੈ, ਪਰ
ਤੁਸੀਂ ਹੁਣੇ ਸਿਆਣੀਆਂ ਬਣੋ ਕਿ ਜਾਤ-ਪਾਤ ਕੁਝ ਨਹੀਂ ਹੁੰਦੀ।
ਉਹ ਕੁੜੀ ਤੁਹਾਡੇ ਵਿੱਚੋਂ ਕਿਸੇ ਨਾਲੋਂ ਘੱਟ ਸੋਹਣੀ ਨਹੀਂ ਹੈ।
ਹੁਸ਼ਿਆਰ ਵੀ ਹੈ। ਉਹਦਾ ਬਾਪ ਪਿੰਡ ਦਾ ਸਰਪੰਚ ਹੈ। ਕੁਝ
ਦਿਨ ਪਹਿਲਾਂ ਇੱਕ ਜਥੇਦਾਰ ਉਹਦੇ ਘਰ ਆਇਆ ਸੀ।
ਤੁਹਾਡੇ ਵਿੱਚੋਂ ਬਹੁਤੀਆਂ ਦੇ ਅੰਮ੍ਰਿਤਧਾਰੀ ਬਾਪ, ਚਾਚੇ, ਤਾਏ
ਉਸ ਘਰ ਕੀਰਤਨ ਕਰ ਕੇ ਅਤੇ ਲੰਗਰ ਛੱਕ ਕੇ ਆਏ ਹਨ,
ਪਰ ਤੁਸੀਂ ਕਿੱਥੋਂ ਮਾੜੀਆਂ ਗੱਲਾਂ ਸਿੱਖਦੀਆਂ ਹੋ? ਗੁਆਂਢਣ
ਕੁੜੀ ਸ਼ਰਮਿੰਦੀ ਹੋਈ ਅਤੇ ਉਸ ਨੇ ਕੀਤੀ ਗ਼ਲਤੀ ਮੁੜ
ਦੁਹਰਾਉਣ ਤੋਂ ਤੋਬਾ ਕੀਤੀ।
 ਜਸਵੰਤ ਕੌਰ (ਡਾ.)
ਆਪਬੀਤੀ

BHARPUR

 • Full Member
 • ***
 • Offline
 • Posts: 654
 • Gender: Male
 • SINGH BHARPUR
  • View Profile
Re: ਜਦੋਂ ਮੈਨੂੰ ਸ਼ੁੱਧ ਕੀਤਾ ਗਿਆ
« Reply #1 on: May 17, 2015, 07:21:53 AM »
ਬੋਝ
ਸਖ਼ਤ ਸਰਦੀ ਦੀ ਮਾਰ ਸਹਿੰਦਾ, ਅਤਿ ਕਕਰੀਲੇ ਦਿਨ
ਕੱਟਦਾ ਬੂਟਾ ਬਿਨਾਂ ਬੂਟਾਂ ਤੋਂ ਸਕੂਲ ਆ ਰਿਹਾ ਸੀ। ਉਹ
ਇਕੱਲਾ ਹੀ ਅਧਿਆਪਕਾਂ ਦੀ ਕੁਣੱਖੀ ਨਜ਼ਰ ਦਾ ਸ਼ਿਕਾਰ
ਬਣਦਾ। ਨਜ਼ਰਬੱਟੂ ਬਣੇ ਬੂਟੇ ਨੂੰ ਭੂਰੀਆਂ ਮੁੱਛਾਂ ਪਲੋਸਦਿਆਂ
ਮਾਸਟਰ ਕੰਡਾ ਸਿੰਘ ਨੇ ਪੁੱਛਿਆ, ਦੱਸ ਓਏ ਬੂਟ ਲੈਣੇ ਕਿ
ਨਹੀਂ। ਸਹਿਮਦਿਆਂ ਬੂਟਾ ਬੋਲਿਆ, ਜੀ, ਮਾਂ ਕਹਿੰਦੀ
ਏ ਪਿਛਲੇ ਸਾਲ ਕੋਠਿਆਂ ਦੀਆਂ ਡਿੱਗੀਆਂ ਛੱਤਾਂ ਤੇ ਪਹਿਲਾਂ
ਕਾਨੇ ਪਾ ਲਈਏ, ਲੈ ਲਾਂ..ਗੇਬੂ ਟਵੀ। ਬੂਟੇ ਦੇ
ਦਰਦੀਲੇ ਬੋਲ ਸੁਣ ਕੇ ਮਾਸਟਰ ਸੁੰਨ ਹੋ ਗਿਆ। ਉਸ ਦੇ
ਹੱਥਾਂ ਵਿਚਲਾ ਡੰਡਾ ਛੁੱਟ ਕੇ ਧਰਤੀ ਤੇ ਡਿੱਗ ਪਿਆ।
- ਬਲਵਿੰਦਰ ਸਿੰਘ ਬੇਚੈਨ

BHARPUR

 • Full Member
 • ***
 • Offline
 • Posts: 654
 • Gender: Male
 • SINGH BHARPUR
  • View Profile
Re: ਜਦੋਂ ਮੈਨੂੰ ਸ਼ੁੱਧ ਕੀਤਾ ਗਿਆ
« Reply #2 on: May 17, 2015, 07:22:49 AM »
ਸਫ਼ਾਈ
ਮਾਸਟਰ ਜੀ! ਅੱਜ ਆਹ ਕੀ ਕਰੀ ਜਾਂਦੇ ਹੋ?
ਤੇਜਾ ਸਿਹਾਂ! ਨਾਲੀ ਵਿੱਚ ਕਾਫ਼ੀ ਪੱਤੇ ਜਿਹੇ ਫਸੇ ਪਏ ਸਨ,
ਮੈਂ ਸੋਚਿਆ ਜ਼ਰਾ ਸਾਫ਼ ਕਰ ਦੇਵਾਂ ਪਾਣੀ ਲੰਘਦਾ ਹੋ ਜਾਊ।
ਮਾਸਟਰ ਜੀ! ਨਾਲੀਆਂ ਸਾਫ਼ ਕਰਨਾ ਤੁਹਾਡਾ ਕੰਮ ਨਹੀਂ,
ਤੁਹਾਡਾ ਕੰਮ ਤਾਂ ਬੱਚਿਆਂ ਨੂੰ ਪੜ੍ਹਾਉਣਾ ਹੈ।
ਨਹੀਂ ਤੇਜਾ ਸਿਹਾਂ! ਜੇ ਵੇਖੀਏ ਤਾਂ ਮੇਰਾ ਅਤੇ ਸਫ਼ਾਈ
ਕਰਮਚਾਰੀ ਦਾ ਕੰਮ ਇੱਕੋ ਹੀ ਹੈ।
ਉਹ ਕਿੱਦਾਂ?
ਸਫ਼ਾਈ ਕਰਮਚਾਰੀ ਗਲੀਆਂ-ਨਾਲੀਆਂ ਦੀ ਸਫ਼ਾਈ ਕਰਦਾ
ਹੈ ਅਤੇ ਅਧਿਆਪਕ ਦਾ ਕਿੱਤਾ ਸਮਾਜ ਵਿੱਚੋਂ ਅਗਿਆਨਤਾ
ਨੂੰ ਸਾਫ਼ ਕਰਨਾ ਹੀ ਹੈ। ਹੋਇਆ ਨਾ ਦੋਵਾਂ ਦਾ ਕੰਮ ਇੱਕੋ
ਹੀ?
ਮਾਸਟਰ ਜੀ। ਜੇ ਤੁਹਾਡੇ ਵਰਗੀ ਭਾਵਨਾ ਸਾਰਿਆਂ ਦੀ ਹੋ
ਜਾਵੇ।
- ਬਲਜਿੰਦਰ ਪ੍ਰਭ

Varinder

 • Real Savvy
 • *****
 • Offline
 • Posts: 855
 • Gender: Male
 • Hello....
  • View Profile
  • Email
Re: ਜਦੋਂ ਮੈਨੂੰ ਸ਼ੁੱਧ ਕੀਤਾ ਗਿਆ
« Reply #3 on: May 17, 2015, 09:29:39 AM »
Very nice

 

ਰੈਲੀ ਲਈ ਨਾਅਰੇ

Started by Charanjeet Singh Zira

Replies: 18
Views: 3171
Last post November 24, 2013, 04:20:43 PM
by rajvirhamirgarh
ਸਕੂਲ ਸਮੇਂ ਬਾਰੇ

Started by jandi11

Replies: 8
Views: 2339
Last post June 30, 2016, 05:55:09 PM
by Gaurav Rathore
A BIG Lesson From First deception: ਧੋਖੇਬਾਜ਼ੀ

Started by SHANDAL

Replies: 0
Views: 232
Last post August 26, 2016, 01:45:36 AM
by SHANDAL
ਛੁਟੀਆਂ ਬਾਰੇ

Started by jandi11

Replies: 3
Views: 1745
Last post May 09, 2016, 07:59:28 PM
by rajkumar
Delete ਕੀਤੇ ਬਚੇ ਨੂੰ TC ਦੇਣ ਬਾਰੇ l

Started by Bhatti

Replies: 9
Views: 3807
Last post July 18, 2015, 06:10:41 PM
by gourav_sharmas