Author Topic: ਚੰਡੀਗੜ੍ਹ ਪ੍ਰਸ਼ਾਸਨ ਨੇ ਨੌਕਰੀਆਂ ਵਿੱਚ ਭਰਤੀ ਦੀ ਉ  (Read 304 times)

SHANDAL

 • News Editor
 • *****
 • Offline
 • Posts: 58152
 • Gender: Male
 • English
  • View Profile
ਚੰਡੀਗੜ੍ਹ ਪ੍ਰਸ਼ਾਸਨ ਨੇ ਨੌਕਰੀਆਂ ਵਿੱਚ ਭਰਤੀ ਦੀ ਉਮਰ ਹੱਦ ਵਧਾਈ
Posted On November - 4 - 2016
ਤਰਲੋਚਨ ਸਿੰਘ
ਚੰਡੀਗੜ੍ਹ, 4 ਨਵੰਬਰ
ਹੁਣ ਚੰਡੀਗੜ੍ਹ ਪ੍ਰਸ਼ਾਸਨ ਵਿੱਚ 25 ਦੀ ਥਾਂ 37 ਸਾਲ ਤੱਕ ਦੀ ਉਮਰ ਵਾਲੇ ਵਿਅਕਤੀਆਂ ਨੂੰ ਨੌਕਰੀ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਨੋਟੀਫਿਕੇਸ਼ਨ (ਨੰਬਰ 28/6/94-1ਐਚ-7-2016/30204) ਜਾਰੀ ਕਰਕੇ ਭਰਤੀ ਦੀ ਮੌਜੂਦਾ 18 ਤੋਂ 25 ਸਾਲ ਦੀ ਹੱਦ ਨੂੰ ਵਧਾ ਕੇ ਪੰਜਾਬ ਪੈਟਰਨ ਤੇ 18 ਤੋਂ 37 ਸਾਲ ਕਰ ਦਿੱਤਾ ਹੈ। ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਤਾਂ ਉਹ ਖੁਸ਼ੀ ਵਿਚ ਇਕਦਮ ਰੋਣ ਲੱਗ ਪਈ। ਕਿਰਨ ਖੇਰ ਨੇ ਨੌਜਵਾਨਾਂ, ਮੁਲਾਜ਼ਮਾਂ, ਦੁਕਾਨਦਾਰਾਂ, ਪਿੰਡਾਂ ਦੇ ਲੋਕਾਂ ਅਤੇ ਹੋਰ ਸੰਸਥਾਵਾਂ ਦੇ ਪ੍ਰਤੀਨਿਧਾਂ ਨਾਲ ਖਚਾਖਚ ਭਰੇ ਕਾਨਫਰੰਸ ਹਾਲ ਵਿਚ ਮੌਜੂਦ ਲੋਕਾਂ ਵੱਲ ਇਸ਼ਾਰਾ ਕਰਦਿਆਂ ਭਰੇ ਮਨ ਨਾਲ ਕਿਹਾ ਕਿ ਇਹ ਮੰਗ ਪ੍ਰਵਾਨ ਕਰਵਾ ਕੇ ਉਨ੍ਹਾਂ ਨੂੰ ਬੜਾ ਸਕੂਨ ਮਿਲਿਆ ਹੈ। ਕਿਰਨ ਖੇਰ ਨੇ ਦੱਸਿਆ ਕਿ ਸਾਲ 2014 ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ਕਲਰਕਾਂ, ਜੂਨੀਅਰ ਸਕੇਲ ਸਟੈਨੋਗ੍ਰਾਫਰਾਂ ਅਤੇ ਸਟੈਨੋ ਟਾਈਪਿਸਟਾਂ ਦੀ ਯੋਗਤਾ 10+2 ਕੀਤੀ ਸੀ ਪਰ ਭਰਤੀ ਦੀ ਉਮਰ ਹੱਦ ਪਹਿਲਾਂ ਵਾਲੀ 18-25 ਸਾਲ ਹੀ ਚੱਲਦੀ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਕਈ ਜਥੇਬੰਦੀਆਂ ਨੇ ਭਰਤੀ ਦੀ ਉਮਰ ਹੱਦ ਪੰਜਾਬ ਪੈਟਰਨ ਤੇ 18-37 ਸਾਲ ਕਰਨ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਨੇ ਇਹ ਮਾਮਲਾ ਕੇਂਦਰੀ ਗ੍ਰਹਿ ਵਿਭਾਗ ਕੋਲ ਉਠਾਇਆ ਸੀ। ਉਨ੍ਹਾਂ ਦੱਸਿਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸ ਰਾਜ ਗੰਗਾ ਰਾਮ ਅਹੀਰ ਨੇ 22 ਸਤੰਬਰ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਸੀ ਕਿ ਇਸ ਮੁੱਦੇ ਨਾਲ ਭਾਰਤ ਸਰਕਾਰ ਦਾ ਕੋਈ ਸਬੰਧ ਨਹੀਂ ਹੈ ਅਤੇ ਚੰਡੀਗੜ੍ਹ ਪ੍ਰਸ਼ਾਸਨ ਆਪਣੇ ਪੱਧਰ ਤੇ ਹੀ ਭਰਤੀ ਦੀ ਉਮਰ ਹੱਦ ਵਧਾ ਸਕਦਾ ਹੈ। ਕਿਰਨ ਖੇਰ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਇਹ ਮੁੱਦਾ 13 ਅਕਤੂਬਰ ਨੂੰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਕੋਲ ਉਠਾਇਆ ਸੀ ਅਤੇ ਪ੍ਰਸ਼ਾਸਨ ਨੇ ਭਰਤੀ ਦੀ ਉਮਰ ਹੱਦ 18-37 ਸਾਲ ਕਰਨ ਦੀ ਨੋਟੀਫਿਕੇਸ਼ਨ ਅੱਜ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਉਮਰ ਹੱਦ ਕਲਰਕਾਂ, ਸਟੈਨੋਗ੍ਰਾਫਰਾਂ, ਜੂਨੀਅਰ ਇੰਜਨੀਅਰਾਂ, ਅਧਿਆਪਕਾਂ ਅਤੇ ਗਰੁੱਪ ਡੀ ਦੇ ਸਾਰੇ ਮੁਲਾਜ਼ਮਾਂ ਦੀ ਭਰਤੀ ਮੌਕੇ ਲਾਗੂ ਹੋਵੇਗੀ। ਜਿਉਂ ਹੀ ਕਿਰਨ ਖੇਰ ਨੇ ਇਹ ਨੋਟੀਫਿਕੇਸ਼ਨ ਜਨਤਕ ਕੀਤੀ ਤਾਂ ਪਹਿਲਾਂ ਹੀ ਉਥੇ ਮੌਜੂਦ ਯੂਟੀ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਹੰਸ, ਜਨਰਲ ਸਕੱਤਰ ਰਾਜਿੰਦਰ ਕੁਮਾਰ, ਹਰਦੀਪ ਸਿੰਘ ਸਮੇਤ ਹੋਰ ਜਥੇਬੰਦੀਆਂ ਦੇ ਆਗੂਆਂ ਅਜੀਤ ਸਿੰਘ, ਡਿਪਟੀ ਮੇਅਰ ਹਰਦੀਪ ਸਿੰਘ ਬੁਟੇਰਲਾ, ਕੌਂਸਲਰ ਹੀਰਾ ਨੇਗੀ, ਦਵਿੰਦਰ ਔਲਖ ਸਮੇਤ ਬੇਰੁਜ਼ਗਾਰ ਨੌਜਵਾਨਾਂ, ਕਰੈਕਰਜ਼ ਐਸੋਸੀਏਸ਼ਨ ਆਦਿ ਨੇ ਢੋਲ-ਢਮੱਕੇ, ਲੱਡੂਆਂ ਅਤੇ ਫੁੱਲਾਂ ਨਾਲ ਕਿਰਨ ਖੇਰ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਕਿਰਨ ਖੇਰ ਨੇ ਬੜੇ ਮਿੱਠੇ ਰੂਪ ਵਿਚ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਉਪਰ ਵਾਰ ਕਰਦਿਆਂ ਕਿਹਾ ਕਿ ਸ੍ਰੀ ਬਾਂਸਲ ਚੰਗੇ ਬੰਦੇ ਹਨ ਅਤੇ ਉਹ ਉਨ੍ਹਾਂ ਦੀ ਬੜੀ ਇੱਜ਼ਤ ਵੀ ਕਰਦੀ ਹੈ ਪਰ ਕੇਂਦਰ ਵਿਚ ਪਾਵਰਫੁੱਲ ਮੰਤਰੀ ਹੋਣ ਦੇ ਬਾਵਜੂਦ ਉਹ ਚੰਡੀਗੜ੍ਹ ਦੇ ਲੋਕਾਂ ਦੀ ਇਹ ਮੰਗ ਪੂਰੀ ਕਰਵਾਉਣ ਤੋਂ ਫੇਲ੍ਹ ਰਹੇ ਹਨ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਚੰਡੀਗੜ੍ਹ ਵਸਾਉਣ ਲਈ ਉਜਾੜੇ ਪਿੰਡਾਂ ਦੀ ਨਵੀਂ ਪੌਦ ਲਈ ਯੂਟੀ ਪ੍ਰਸ਼ਾਸਨ ਦੀਆਂ ਨੌਕਰੀਆਂ ਚ ਕੋਟਾ ਨਿਰਧਾਰਿਤ ਕਰਨ ਲਈ ਵੀ ਉਹ ਯਤਨ ਕਰਨਗੇ। ਇਸ ਤੋਂ ਇਲਾਵਾ ਉਹ ਯੂਟੀ ਪ੍ਰਸ਼ਾਸਨ ਦੀਆਂ ਨੌਕਰੀਆਂ ਕੇਵਲ ਇਥੋਂ ਦੇ ਹੀ ਵਸਨੀਕਾਂ ਨੂੰ ਦੇਣ ਲਈ ਵੀ ਕੋਈ ਹੱਲ ਕੱਢਣ ਦਾ ਯਤਨ ਕਰ ਰਹੇ ਹਨ।

Baljit NABHA

 • News Caster
 • *****
 • Offline
 • Posts: 57018
 • Gender: Male
 • Bhatia
  • View Profile

 

GoogleTaggedA BIG Lesson From First deception: ਧੋਖੇਬਾਜ਼ੀ

Started by SHANDAL

Replies: 0
Views: 447
Last post August 26, 2016, 01:45:36 AM
by SHANDAL
ਸਕੂਲ ਸਮੇਂ ਬਾਰੇ

Started by jandi11

Replies: 8
Views: 2685
Last post June 30, 2016, 05:55:09 PM
by Gaurav Rathore
ਛੁਟੀਆਂ ਬਾਰੇ

Started by jandi11

Replies: 3
Views: 2613
Last post May 09, 2016, 07:59:28 PM
by rajkumar
ਜਦੋਂ ਮੈਂ ਚਾਪਲੂਸ ਅਧਿਆਪਕ ਬਣਿਆ

Started by LUBANA

Replies: 0
Views: 1320
Last post October 18, 2015, 12:02:31 PM
by LUBANA
ਰੈਲੀ ਲਈ ਨਾਅਰੇ

Started by Charanjeet Singh Zira

Replies: 18
Views: 3743
Last post November 24, 2013, 04:20:43 PM
by rajvirhamirgarh