Author Topic: 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਅਡਹਾਕ,ਠੇਕਾ, ਡੇਲੀਵć  (Read 1543 times)

Gaurav Rathore

  • News Editor
  • *****
  • Offline
  • Posts: 5506
  • Gender: Male
  • Australian Munda
    • View Profile

10 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਅਡਹਾਕ,ਠੇਕਾ, ਡੇਲੀਵੇਜ਼ ,ਟੈਮਰੇਰੀ ਕਰਮਚਾਰੀ ਹੋਣਗੇ ਰੈਗੂਲਰ
Update Punjab | September 1, 2017 | Punjab | No Comments
2016 ਚ ਅਕਾਲੀ ਸਰਕਾਰ ਵੱਲੋਂ ਪਾਸ ਕੀਤੇ ਐਕਟ ਚ ਸੋਧ ਕਰੇਗੀ ਅਮਰਿੰਦਰ ਸਰਕਾਰ
ਅਪਡੇਟ ਪੰਜਾਬ ਵਿਸੇਸ਼

ਪੰਜਾਬ ਦੀ ਪਿਛਲੀ ਅਕਾਲੀ ਸਰਕਾਰ ਵਲੋਂ 25000 ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਫੈਸਲੇ ਨੂੰ ਅਮਰਿੰਦਰ ਸਰਕਾਰ ਬਦਲਣ ਜਾ ਰਹੀ ਹੈ ਜਿਸ ਦੇ ਤਹਿਤ 10 ਸਾਲ ਦੀ ਨੌਕਰੀ ਪੂਰੀ ਕਰਨ ਵਾਲੇ ਕਰਮਚਾਰੀਆ ਨੂੰ ਹੀ ਰੈਗੂਲਰ ਕੀਤਾ ਜਾਵੇਗਾ ਸਰਕਾਰ ਨੇ ਇਹ ਫ਼ੈਸਲਾ ਕਾਨੂੰਨੀ ਰਾਏ ਲੈਣ ਤੋਂ ਬਾਅਦ ਲਿਆ ਹੈ ।ਇਸ ਦਾ ਕਾਰਨ ਹੈ ਕਿ ਉਮਾ ਦੇਵੀ ਫ਼ੈਸਲੇ ਚ ਕੋਰਟ ਵਲੋਂ ਸਪਸ਼ਟ ਕੀਤਾ ਹੈ ਕਿ ਸਿਰਫ਼ ਉਹ ਹੀ ਕਰਮਚਾਰੀ ਰੈਗੂਲਰ ਹੋ ਸਕਦੇ ਹਨ ਜੋ ਪ੍ਰੋਪਰ ਚੈਨਲ ਰਾਹੀਂ ਨੌਕਰੀ ਚ ਆਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪਿਛਲੀ ਬਾਦਲ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਜਲਦਬਾਜ਼ੀ ਚ ਫ਼ੈਸਲਾ ਲੈ ਲਿਆ ਅਤੇ ਵਿਧਾਨਸਭਾ ਚ ਐਕਟ ਪਾਸ ਕਰ ਦਿੱਤਾ ਹੁਣ ਇਹ ਮਾਮਲਾ ਕਾਨੂੰਨੀ ਅੜਚਨ ਚ ਫਸ ਗਿਆ ਹੈ ਇਸ ਲਈ ਹੁਣ ਉਹ ਕਰਮਚਾਰੀ ਹੀ ਰੈਗੂਲਰ ਹੋ ਸਕਣਗੇ ਜਿਨ੍ਹਾਂ ਨੂੰ ਨੌਕਰੀ ਚ ਆਏ 10 ਸਾਲ ਹੋ ਗਏ ਹਨ ਤੇ ਜੋ ਮਨਜੂਰ ਪੋਸਟਾਂ ਤੇ ਭਰਤੀ ਹੋਏ ਹਨ। ਅਕਾਲੀ ਸਰਕਾਰ ਨੇ ਵਿਧਾਨਸਭਾ ਚੋਣ ਤੋਂ ਪਹਿਲਾਂ ਵਿਧਾਨਸਭਾ ਚ ਪੰਜਾਬ ਅਡਹੋਕ ,ਠੇਕਾ, ਡੇਲੀਵੇਜ਼,ਟੈਂਪਰੇਰੀ, ਵਰਕ ਚਾਰਜ਼, ਐਂਡ ਆਊਟਸੌਰਸ ਇੰਪਲਾਈਜ਼ ਵੈਲਫ਼ੇਅਰ ਐਕਟ 2016 ਪਾਸ ਕੀਤਾ ਸੀ ਜਿਸ ਦੇ ਤਹਿਤ 25000 ਕਰਮਚਾਰੀਆ ਨੂੰ ਰੈਗੂਲਰ ਕਰਨ ਤੇ 15000 ਆਊਟ ਸੌਰਸ ਕਰਮਚਾਰੀਆਂ ਨੂੰ ਠੇਕੇ ਤੇ ਰੱਖਣ ਦਾ ਫ਼ੈਸਲਾ ਕੀਤਾ ਸੀ ਸੂਤਰਾਂ ਦਾ ਕਹਿਣਾ ਹੈ ਉਸ ਸਮੇਂ ਵੀ ਐਲ ਆਰ ਨੇ ਉਮਾ ਦੇਵੀ ਕੇਸ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਸਿਰਫ਼ ਉਹ ਹੀ ਕਰਮਚਾਰੀ ਰੈਗੂਲਰ ਹੋ ਸਕਦੇ ਹਨ ਕਿ ਜੋ ਸਹੀ ਭਰਤੀ ਨਾਲ ਨੌਕਰੀ ਚ ਆਏ ਹਨ। ਕਰਮਚਾਰੀਆਂ ਨੂੰ ਰੈਗੂਲਰ ਕਰਨ ਤੋਂ ਪਹਿਲਾਂ ਉਮਾ ਦੇਵੀ ਕੇਸ ਨੂੰ ਵਿਚਾਰ ਲਿਆ ਜਾਵੇ। ਉਮਾ ਦੇਵੀ ਕੇਸ ਚ ਸਪਸ਼ਟ ਕਿਹਾ ਗਿਆ ਕਿ ਸਿਰਫ਼ ਮਨਜੂਰ ਪੋਸਟਾਂ ਦੇ ਭਰਤੀ ਹੋਣ ਵਾਲੇ ਕਰਮਚਾਰੀ ਹੀ ਰੈਗੂਲਰ ਹੋ ਸਕਦੇ ਹਨ ਜੋ ਨੌਕਰੀ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਇਸ ਲਈ ਸਰਕਾਰ ਹੁਣ ਇਸ ਐਕਟ ਚ ਸੋਧ ਕਰਨ ਜਾ ਰਹੀ ਹੈ ਕਿ ਸਿਰਫ਼ 10 ਸਾਲ ਦੀ ਨੌਕਰੀ ਪੂਰੀ ਕਰਨ ਵਾਲੇ ਹੀ ਰੈਗੂਲਰ ਹੋਣਗੇ । ਸਰਕਾਰ ਨੇ ਇਹ ਫ਼ੈਸਲਾ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਲਿਆ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਆਊਟ ਸੌਰਸ ਕਰਮਚਾਰੀ ਵੀ ਠੇਕੇ ਤੇ ਭਾਰਤੀ ਨਹੀਂ ਹੋ ਸਕਣਗੇ ਕਿਉਂਕਿ ਇਹ ਕਰਮਚਾਰੀ ਇਸ਼ਤਿਹਾਰ ਦੇ ਰਾਹੀਂ ਨੌਕਰੀ ਚ ਨਹੀਂ ਆਏ ਇਹ ਕਰਮਚਾਰੀ ਠੇਕੇਦਾਰ ਦੇ ਕਰਮਚਾਰੀ ਹਨ ਤੇ ਸਿੱਧੀ ਭਰਤੀ ਰਾਹੀਂ ਨੌਕਰੀ ਚ ਨਹੀਂ ਆਏ ਹਨ। ਵੈਸੇ ਵੀ ਅਮਰਿੰਦਰ ਸਰਕਾਰ ਨੇ ਆਉਂਦੇ ਹੀ ਠੇਕੇ ਤੇ ਭਰਤੀ ਤੇ ਰੋਕ ਲਗਾ ਦਿੱਤੀ ਹੈ ਕਿ ਸਿਰਫ਼ ਰੈਗੂਲਰ ਭਰਤੀ ਹੀ ਕੀਤੀ ਜਾਵੇਗੀ।

« Last Edit: September 01, 2017, 03:38:59 PM by Gaurav Rathore »

KANG MR.SINGH

  • Real Member
  • **
  • Offline
  • Posts: 477
    • View Profile
koi v nahi auna es ghere ch...
ssa rmsa teaching non teaching mdm staff koi v sanction post te nahi

Baljit NABHA

  • News Caster
  • *****
  • Offline
  • Posts: 50552
  • Gender: Male
  • Bhatia
    • View Profile

Baljit NABHA

  • News Caster
  • *****
  • Offline
  • Posts: 50552
  • Gender: Male
  • Bhatia
    • View Profile

Baljit NABHA

  • News Caster
  • *****
  • Offline
  • Posts: 50552
  • Gender: Male
  • Bhatia
    • View Profile

Yeniv

  • Member
  • *
  • Offline
  • Posts: 82
    • View Profile
what is the future of Sikhiya Karmis?'

KANG MR.SINGH

  • Real Member
  • **
  • Offline
  • Posts: 477
    • View Profile
AT PRESENT DE HISAB NAAL KOI FUTURE NAHI ...

 

GoogleTagged



A BIG Lesson From First deception: ਧੋਖੇਬਾਜ਼ੀ

Started by SHANDAL

Replies: 0
Views: 352
Last post August 26, 2016, 01:45:36 AM
by SHANDAL
ਜਦੋਂ ਮੈਨੂੰ ਸ਼ੁੱਧ ਕੀਤਾ ਗਿਆ

Started by BHARPUR

Replies: 3
Views: 1127
Last post May 17, 2015, 09:29:39 AM
by Varinder
ਛੁਟੀਆਂ ਬਾਰੇ

Started by jandi11

Replies: 3
Views: 2106
Last post May 09, 2016, 07:59:28 PM
by rajkumar
ਜਦੋਂ ਮੈਂ ਚਾਪਲੂਸ ਅਧਿਆਪਕ ਬਣਿਆ

Started by LUBANA

Replies: 0
Views: 1239
Last post October 18, 2015, 12:02:31 PM
by LUBANA
ਕੀ ਕੋਈ ਮੈਨੂੰ pmspunjabsoftwereਦਾ ਦੱਸ ਸਕਦਾ ਹੈ

Started by Mandeep Singh

Replies: 1
Views: 792
Last post May 29, 2016, 05:08:28 PM
by gunnu