Author Topic: ***Indian Premier League UPDATE HERE***  (Read 1507 times)

bawa

  • Guest
Re: ***Indian Premier League UPDATE HERE***
« Reply #10 on: May 27, 2013, 06:57:35 PM »

bawa

  • Guest
Re: ***Indian Premier League UPDATE HERE***
« Reply #11 on: May 27, 2013, 06:59:42 PM »
ਮੁੰਬਈ ਬਣਿਆ ਆਈ. ਪੀ. ਐਲ.-6 ਦਾ ਸਰਤਾਜ
ਕੋਲਕਾਤਾ, 26 ਮਈ (ਏਜੰਸੀ)- ਮੁੰਬਈ ਇੰਡੀਅਨਜ਼ ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ-6 ਦਾ ਖਿਤਾਬ ਜਿੱਤ ਲਿਆ ਹੈ | ਅੱਜ ਕੋਲਕਾਤਾ ਦੇ ਈਡਨ ਗਾਰਡਜ਼ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 23 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਖਿਤਾਬ ਜਿੱਤਣ ਦਾ ਮਾਣ ਹਾਸਲ ਕੀਤਾ | ਮੁੰਬਈ ਵੱਲੋਂ ਮਿਲੇ 149 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੇਨਈ ਦੀ ਟੀਮ ਨਿਰਧਾਰਤ 20 ਓਵਰਾਂ ਵਿਚ 9 ਵਿਕਟਾਂ ਪਿੱਛੇ 125 ਦੌੜਾਂ ਹੀ ਬਣਾ ਸਕੀ | ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਦੀ ਸ਼ੁਰੂਆਤ ਖਰਾਬ ਰਹੀ ਅਤੇ ਉਸ ਦੀਆਂ ਤਿੰਨ ਵਿਕਟਾਂ 16 ਦੇ ਸਕੋਰ 'ਤੇ ਡਿੱਗ ਪਈਆਂ | ਇਸ ਤੋਂ ਬਾਅਦ ਦਿਨੇਸ਼ ਕਾਰਤਿਕ ਅਤੇ ਅੰਬਾਤੀ ਰਾਇਡੂ ਨੇ ਪਾਰੀ ਨੂੰ ਸੰਭਾਲਿਆ, ਪਰ ਕਾਰਤਿਕ 21 ਦੌੜਾਂ ਦਾ ਯੋਗਦਾਨ ਦੇ ਕੇ ਆਊਟ ਹੋ ਗਏ | ਮੁੰਬਈ ਵੱਲੋਂ ਕੀਰੋਨ ਪੋਲਾਰਡ ਨੇ 32 ਗੇਂਦਾਂ ਦਾ ਸਾਹਮਣਾ ਕਰਦਿਆਂ ਸਭ ਤੋਂ ਵੱਧ 60 ਦੌੜਾਂ ਬਣਾਈਆਂ ਜਿਸ ਵਿਚ 7 ਚੌਕੇ ਅਤੇ 3 ਛੱਕੇ ਸ਼ਾਮਿਲ ਹਨ | ਇਸ ਤੋਂ ਇਲਾਵਾ ਰਾਇਡੂ ਨੇ 37 ਦੌੜਾਂ ਦਾ ਯੋਗਦਾਨ ਦਿੱਤਾ |
ਹੋਰ ਕੋਈ ਵੀ ਬੱਲੇਬਾਜ਼ ਚੰਗਾ ਪਰਦਰਸ਼ਨ ਨਾ ਕਰ ਸਕਿਆ ਅਤੇ ਮੁੰਬਈ ਦੀ ਟੀਮ ਨੇ ਚੇਨਈ ਸਾਹਮਣੇ ਜਿੱਤ ਲਈ 149 ਦੌੜਾਂ ਦਾ ਟੀਚਾ ਰੱਖਿਆ |ਵੱਲੋਂ ਡਵੇਨ ਬਰਾਵੋ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 42 ਦੌੜਾਂ ਦੇ 4 ਵਿਕਟਾਂ ਹਾਸਲ ਕੀਤੀਆਂ | ਇਸ ਤੋਂ ਇਲਾਵਾ ਐਲ ਬੀ ਮੋਰਕਲ ਨੇ 2 ਜਦਕਿ ਮੋਹਿਤ ਸ਼ਰਮਾ ਅਤੇ ਕ੍ਰਿਸ ਮੌਰਿਸ ਨੇ 1-1 ਵਿਕਟ ਹਾਸਲ ਕੀਤੀ | ਜਵਾਬ ਵਿਚ ਚੇਨਈ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਮਲਿੰਗਾ ਨੇ ਪਹਿਲੇ ਹੀ ਓਵਰ ਵਿਚ ਮਾਈਕਲ ਹਸੀ ਅਤੇ ਸੁਰੇਸ਼ ਰੈਨਾ ਨੂੰ ਆਊਟ ਕਰ ਦਿੱਤਾ | ਅਗਲੇ ਓਵਰ ਵਿਚ ਮਿਸ਼ੇਲ ਜਾਨਸਨ ਨੇ ਬਦਰੀਨਾਥ ਨੂੰ ਆਊਟ ਕਰ ਦਿੱਤਾ | ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮੁੰਬਈ ਦੇ ਗੇਂਦਬਾਜ਼ਾਂ ਦਾ ਡਟ ਕੇ ਮੁਕਾਬਲਾ ਕੀਤਾ | ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 3 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 45 ਗੇਂਦਾਂ 'ਤੇ ਅਜੇਤੂ 63 ਦੌੜਾਂ ਬਣਾਈਆਂ | ਹੋਰ ਕਿਸੇ ਵੀ ਬੱਲੇਬਾਜ਼ ਨੇ ਧੋਨੀ ਦਾ ਸਾਥ ਨਾ ਦਿੱਤਾ ਅਤੇ ਚੇਨਈ ਨੂੰ 23 ਦੌੜਾਂ ਨਾਲ ਹਾਰ ਹੋਈ | ਮੁੰਬਈ ਇੰਡੀਅਨਜ਼ ਵੱਲੋਂ ਲਸਿਥ ਮਲਿੰਗਾ, ਮਿਸ਼ੇਲ ਜਾਨਸਨ ਅਤੇ ਹਰਭਜਨ ਸਿੰਘ ਨੇ 2-2 ਜਦਕਿ ਪ੍ਰਗਿਆਨ ਓਝਾ, ਰਿਸ਼ੀ ਧਵਨ ਅਤੇ ਕੀਰੋਨ ਪੋਲਾਰਡ ਨੇ 1-1 ਵਿਕਟ ਹਾਸਲ ਕੀਤੀ | ਮੁੰਬਈ ਦੇ ਹਰਫਨ ਮੌਲਾ ਖਿਡਾਰੀ ਕੀਰੋਨ ਪੋਲਾਰਡ ਨੂੰ ਮੈਨ ਆਫ ਦ ਮੈਚ ਐਲਾਨਿਆ ਗਿਆ | ਐਸ. ਆਰ. ਵਾਟਸਨ ਨੂੰ ਮੈਨ ਆਫ਼ ਦ ਸੀਰੀਜ਼ ਐਲਾਨਿਆ ਗਿਆ |

 

Dipa Karmakar becomes first ever Indian woman gymnast to qualify for Olympics

Started by SHANDAL

Replies: 15
Views: 618
Last post December 10, 2017, 06:52:06 AM
by SHANDAL
Indian hockey legend Major Dhyan chand

Started by sheemar

Replies: 2
Views: 711
Last post August 30, 2013, 10:46:27 AM
by sheemar
Indian Boxing Council (IBC )

Started by SHANDAL

Replies: 4
Views: 492
Last post July 17, 2015, 04:01:59 AM
by SHANDAL
Ramdev defeats Olympic wrestling medalist in Patanjali Pro-Wrestling league

Started by sheemar

Replies: 4
Views: 261
Last post January 19, 2017, 09:54:06 AM
by sheemar
Gurpreet Makes History , Plays in Europa League

Started by SHANDAL

Replies: 5
Views: 375
Last post September 03, 2016, 02:52:07 AM
by SHANDAL