Author Topic: ਜ਼ਿਲ੍ਹਾ ਮਾਨਸਾ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ  (Read 346 times)

SHANDAL

  • News Editor
  • *****
  • Offline
  • Posts: 59377
  • Gender: Male
  • English
    • View Profile

Posted On April - 2 - 2016

ਤਲਵੰਡੀ ਸਾਬੋ ਪਾਵਰ ਪਲਾਂਟ ਵਿਖੇ ਬੂਟੇ ਲਾਏ ਜਾਣ ਵੇਲੇ ਦੀ ਪੁਰਾਣੀ ਤਸਵੀਰ।

ਜੋਗਿੰਦਰ ਸਿੰਘ ਮਾਨ
 ਮਾਨਸਾ, 2 ਅਪਰੈਲ
 ਮਾਲਵਾ ਖੇਤਰ ਦੇ ਸਭ ਤੋਂ ਘੱਟ ਹਰਿਆਲੀ ਵਾਲੇ ਜ਼ਿਲ੍ਹਾ ਮਾਨਸਾ ਵਿੱਚ ਪਿਛਲੇ ਸਾਲ 30 ਅਕਤੂਬਰ ਨੂੰ 53 ਮਿੰਟਾਂ ਵਿੱਚ 2 ਲੱਖ 8 ਹਜ਼ਾਰ 751 ਬੂਟੇ ਲਗਾਉਣ ਦਾ ਵਿਸ਼ਵ ਰਿਕਾਰਡ ਹੁਣ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਦਰਜ ਹੋਇਆ ਹੈ। ਇਹ ਵਿਸ਼ਵ ਰਿਕਾਰਡ ਉੱਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਤਾਪ ਬਿਜਲੀ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ, ਬਣਾਂਵਾਲਾ ਵਿਖੇ ਵੇਦਾਂਤਾ ਕੰਪਨੀ ਦੇ ਚੀਫ਼ ਅਪਰੇਟਿੰਗ ਅਫ਼ਸਰ ਫਲਿਪ ਚਾਕੋ ਦੀ ਅਗਵਾਈ ਵਿੱਚ ਬਣਾਇਆ ਗਿਆ ਸੀ। ਇਸ ਵਿੱਚ 30 ਸਕੂਲਾਂ-ਕਾਲਜਾਂ, 23 ਪੰਚਾਇਤਾਂ, ਸਮਾਜ ਸੇਵੀਆਂ ਅਤੇ ਕਾਮਿਆਂ ਨੇ ਸਿੱਧੇ ਰੂਪ ਵਿੱਚ ਹਿੱਸਾ ਲਿਆ ਸੀ। ਕੰਪਨੀ ਵੱਲੋਂ ਇੱਕ ਘੰਟੇ ਵਿੱਚ 2 ਲੱਖ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਸੀ, ਪਰ 5650 ਜਣਿਆਂ ਨੇ ਟੀਚਾ ਤੈਅ ਸਮੇਂ ਤੋਂ ਪਹਿਲਾਂ ਹੀ ਸਰ ਕਰ ਲਿਆ ਸੀ।
 ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਲੱਖ 450 ਬੂਟੇ ਲਾਉਣ ਦਾ ਵਿਸ਼ਵ ਰਿਕਾਰਡ ਆਸਟਰੇਲੀਆ ਦੇ ਸ਼ਹਿਰ ਪਰਥ ਵਿੱਚ ਸਾਲ 2014 ਵਿੱਚ 25 ਜੁਲਾਈ ਨੂੰ ਬਣਾਇਆ ਗਿਆ ਸੀ, ਜਿਸ ਵਿੱਚ 1100 ਜਣੇ ਸ਼ਾਮਲ ਹੋਏ ਸਨ ਤੇ ਉਸ ਤੋਂ ਪਹਿਲਾਂ 99 ਹਜ਼ਾਰ ਬੂਟੇ ਲਾਉਣ ਦਾ ਰਿਕਾਰਡ ਪੰਜਾਬ ਵਿੱਚ ਬਣਾਇਆ ਗਿਆ ਸੀ। ਕੰਪਨੀ ਦੇ ਲੋਕ ਸੇਵਾ ਅਧਿਕਾਰੀ ਵਿਸ਼ਾਲ ਅਗਰਵਾਲ ਨੇ ਦੱਸਿਆ ਕਿ ਤਲਵੰਡੀ ਸਾਬੋ ਪਾਵਰ ਪਲਾਂਟ ਵਿੱਚ ਇਸ ਤੋਂ ਪਹਿਲਾਂ ਵੀ 300 ਏਕੜ ਜ਼ਮੀਨ ਵਿੱਚ ਗਰੀਨ ਬੈਲਟ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਖੇਤਰ 500 ਏਕੜ ਤੋਂ ਵੱਧ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਜ਼ਿਲ੍ਹਾ ਮਾਨਸਾ ਲਈ ਅਹਿਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੰਗਲਾਤ ਅਧੀਨ 50,362 ਵਰਗ ਕਿਲੋਮੀਟਰ ਇਲਾਕਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਇਕੱਲੇ ਬੂਟੇ ਲਾਉਣ ਦਾ ਹੀ ਵਿਸ਼ਵ ਰਿਕਾਰਡ ਕਾਇਮ ਨਹੀਂ ਕੀਤਾ ਗਿਆ, ਸਗੋਂ ਇਨ੍ਹਾਂ ਬੂਟਿਆਂ ਲਈ ਖ਼ਾਦ, ਪਾਣੀ, ਦਵਾਈ ਦੇ ਪ੍ਰਬੰਧ ਕਰ ਕੇ ਇਨ੍ਹਾਂ ਦੀ ਤੰਦਰੁਸਤੀ ਵੱਲ ਹਮੇਸ਼ਾ ਗ਼ੌਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਮਾਨਸਾ ਵਿੱਚ ਜੰਗਲਾਤ ਅਧੀਨ ਰਕਬਾ ਵੀ ਵਧੇਗਾ।
 ਵੇਦਾਂਤਾ ਕੰਪਨੀ ਦੇ ਚੀਫ਼ ਅਪਰੇਟਿੰਗ ਅਫ਼ਸਰ ਫਲਿਪ ਚਾਕੋ ਨੇ ਕਿਹਾ ਕਿ ਇਹ ਰਿਕਾਰਡ ਪੰਜਾਬ ਦੇ ਲੋਕਾਂ ਵੱਲੋਂ ਬਣਾਇਆ ਗਿਆ ਹੈ ਅਤੇ ਇਹ ਲੋਕਾਂ ਦੇ ਵਾਤਾਵਰਣ ਪ੍ਰਤੀ ਪਿਆਰ ਦਾ ਸੁਲੇਹਾ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਜਗਤ ਵੱਲੋਂ ਅਜਿਹੇ ਉਪਰਾਲੇ ਕਰਨਾ ਅਹਿਮ ਗੱਲ ਹੈ।

 

GoogleTagged