Author Topic: Surjit Patar  (Read 16875 times)

punjabi mistress

 • Unionist
 • *****
 • Offline
 • Posts: 352
 • Gender: Female
  • MSN Messenger - rajwant_kaur79@yahoo.com
  • View Profile
Re: Surjit Patar
« Reply #60 on: February 26, 2013, 07:50:59 PM »
ਸ਼ਬਦਕੋਸ਼ ਦੇ ਬੂਹੇ ’ਤੇ

ਮਾੜਕੂ ਜਿਹਾ ਕਵੀ
ਟੰਗ ਅੜਾ ਕੇ ਬਹਿ ਗਿਆ
ਸ਼ਬਦਕੋਸ਼ ਦੇ ਬੂਹੇ ’ਤੇ
ਅਖੇ ਮੈਂ ਨਹੀਂ ਆਉਣ ਦੇਣੇ
ਏਨੇ ਅੰਗਰੇਜ਼ੀ ਸ਼ਬਦ
ਪੰਜਾਬੀ ਸ਼ਬਦਕੋਸ਼ ਵਿੱਚ

ਓਏ ਆਉਣ ਦੇ ਕਵੀਆ ,ਆਉਣ ਦੇ
ਅੰਦਰੋਂ ਭਾਸ਼ਾ ਵਿਗਿਆਨੀ ਬੋਲਿਆ
ਨਾ ਆਉਣ ਦੇਈ ਆਪਣੀ ਕਵਿਤਾ ਵਿੱਚ
ਡਿਕਸ਼ਨਰੀ ਵਿੱਚ ਤਾਂ ਆਉਣ ਦੇ
ਅੱਗੇ ਨਹੀਂ ਆਈ ਲਾਲਟੈਣ
ਰੇਲ ,ਟਾਈਮਪੀਸ ,ਰੇਡੀਓ ,ਕਲਾਕ
ਐਕਸ-ਰੇ ,ਟੀ ਵੀ ਵੀਡੀਓ ,ਟੈਸਟ ਟਿਊਬ
ਇਹ ਸਭ ਤਾਂ ਤੇਰੀ ਕਵਿਤਾ ਵਿੱਚ ਵੀ ਆ ਗਏ

ਹਜ਼ੂਰ ਇਹ ਕੋਈ ਲਫ਼ਜ਼ ਥੋੜ੍ਹੀ ਨੇ
ਇਹ ਤਾਂ ਚੀਜ਼ਾਂ ਨੇ
ਚੀਜ਼ਾਂ ਨੂੰ ਮੈਂ ਹੁਣ ਕਿਹੜਾ ਰੋਕਦਾਂ
ਜੰਮ ਜੰਮ ਆਉਣ ਇਨਕੂਵੇਟਰ ,ਇਨਹੇਲਰ ,ਅਕੁਏਰੀਅਮ
ਇਨਵਰਟਰ ,ਡਿਸ਼ ,ਸੀ ਡੀ
ਵੀ ਸੀ ਡੀ
ਡੀ ਵੀ ਡੀ
ਜੰਮ ਜੰਮ ਆਉਣ
ਅਪਣੇ ਪਿਤਾਵਾਂ
ਮਾਤਾਵਾਂ
ਨਿਰਮਾਤਾਵਾਂ ਦੇ ਰੱਖੇ ਹੋਏ ਨਾਵਾਂ ਸਮੇਤ

ਤੇ ਮੈਂ ਉਨ੍ਹਾਂ ਵਿੱਚੋਂ ਨਹੀਂ
ਜਿਹੜੇ
ਬੀਅਰ ਨੂੰ ਯਵਿਰਾ
ਰੰਮ ਨੂੰ ਫਣਿਰਾ
ਤੇ ਵਾਈਨ ਨੂੰ ਦਕਸ਼ਿਰਾ ਕਹਿਣ ਦੀ ਸਲਾਹ ਦਿੰਦੇ ਨੇ

ਪਰ ਜਦੋਂ ਤੁਸੀਂ
ਸੂਚਨਾ ਦੇ ਹੁੰਦਿਆਂ ਇਨਫ਼ਰਮੇਸ਼ਨ ਨਾਲ
ਇਕਰਾਰਨਾਮੇ ਦੇ ਹੁੰਦਿਆਂ ਐਗਰੀਮੈਟ ਨਾਲ
ਅਸਰ ਤੇ ਪ੍ਰਭਾਵ ਦੇ ਹੁੰਦਿਆਂ ਇਫ਼ੈਕਟ ਨਾਲ
ਸਤਹ ਦੇ ਹੁੰਦਿਆਂ ਸਰਫ਼ੇਸ ਨਾਲ
ਅੱਖ ਮਟੱਕਾ ਕਰਦੇ ਓ
ਤਾਂ ਮੈਨੂੰ ਬੁਰਾ ਲੱਗਦਾ

ਛੜਿਆਂ ਲਈ ਲੈ ਆਵੋ ਮੇਮਾਂ
ਭਾਂਵੇਂ ਕੁਦੇਸਣਾਂ
ਪਰ ਵਿਆਹਿਆਂ ਵਰਿਆਂ ਦੇ ਘਰੀਂ
ਸੌਕਣਾਂ ਕਿਉਂ ਵਾੜਦੇ ਓ ?
ਵਸਦੇ ਰਸਦੇ ਘਰ ਕਿਉਂ ਉਜਾੜਦੇ ਓਂ

ਓਏ ਕਵੀਆ ਕਮਲਿਆ
ਅਸੀ ਕੋਈ ਵਿਚੋਲੇ ਨਹੀਂ
ਅਸੀਂ ਸਿਰਫ਼ ਗਿਣਤੀ ਕਰਦੇ ਆਂ
ਕਿ ਲੋਕ ਕਿਸੇ ਲਫ਼ਜ਼ ਨੂੰ
ਕਿੰਨੀ ਵਾਰੀ ਲਿਖਦੇ ਪੜ੍ਹਦੇ ਬੋਲਦੇ ਨੇ
ਏਸੇ ਆਧਾਰ ’ਤੇ ਅਸੀਂ ਕਿਸੇ ਲਫ਼ਜ਼ ਨੂੰ
ਡਿਕਸ਼ਨਰੀ ਵਿੱਚ ਥਾਂ ਦੇਣ ਦਾ ਫ਼ੈਸਲਾ ਕਰਦੇ ਹਾਂ
ਇਹ ਨੂੰ ਫ਼੍ਰੀਕਿਊਸੀ ਕਹਿੰਦੇ ਨੇ
ਤੂੰ ਇਹ ਨੂੰ ਵਾਰਵਾਰਤਾ ਕਹਿ
ਜਾਂ ਕੋਈ ਹੋਰ ਲਫ਼ਜ਼ ਘੜ

ਤੇ ਜਾਹ
ਜਾ ਕੇ ਅਖ਼ਬਾਰਾਂ ਪੜ੍ਹ
ਲੋਕਾਂ ਦੇ ਮੂੰਹ ਫੜ
ਸਾਡੇ ਨਾਲ ਲੜਨ ਦੀ ਥਾਂ
ਉਹਨਾਂ ਨਾਲ ਲੜ
ਜਿਹੜੇ ਆਭੂ ,ਖਿੱਲਾਂ ਤੇ ਰੋੜ ਚੱਬਣ ਦੀ ਥਾਂ
ਪੌਪਕੌਰਨ  ਖਾਣੇ ਪਸੰਦ ਕਰਦੇ ਨੇ

ਤੇ ਅਹੁ ਦੇਖ ਆਲੂ
ਸੜਕਾਂ ਤੇ ਰੁਲੇ ਫਿਰਦੇ ਨੇ
ਤੇ ਪਟੈਟੋ ਚਿਪਸ
ਕਾਰਾਂ ’ਤੇ ਚੜ੍ਹੇ ਫਿਰਦੇ ਨੇ

ਤਾਂ ਜਾ ਕੇ ਕਵੀ ਨੂੰ ਗੱਲ ਸਮਝ ਆਈ
ਕਿ ਕਿੱਥੇ ਅਸਲ ਵਿੱਚ ਭਾਸ਼ਾ
ਲੜ ਰਹੀ ਹੈ
ਜ਼ਿੰਦਗੀ ਤੇ ਮੌਤ ਦੀ ਲੜਾਈ

ਉਹਨੇ ਸ਼ਬਦਕੋਸ਼ ਦੇ ਬੂਹੇ ਤੋਂ
ਆਪਣੀ ਟੰਗ ਪਾਸੇ ਹਟਾਈ
ਤੇ ਲਫ਼ਜ਼ਾਂ ਨੂੰ ਕਹਿਣ ਲੱਗਾ :
ਲੰਘ ਅਓ ਭਾਈ
ਜਿਹੜੇ ਜਿਹੜੇ ਕਰਦੇ ਆ ਕੁਆਲੀਫ਼ਾਈ

ਕਵੀ ਨੂੰ ਸਮਝ ਆਈ
ਕਿ ਭਾਸ਼ਾ ਨੂੰ ਭਾਸ਼ਾ ਵਿਗਿਆਨੀ ਨਹੀਂ
ਉਹ ਲੋਕ ਬਣਾਉਂਦੇ ਨੇ
ਜਿਹੜੇ ਜੂਝਦੇ ਨੇ
ਖੇਤਾਂ ਵਿੱਚ
ਕਾਰਖਾਨਿਆਂ ਵਿੱਚ
ਵਰਕਸ਼ਾਪਾਂ ਵਿੱਚ
ਆਪਣੇ ਮਨਾਂ ਵਿੱਚ
ਆਤਮਾਵਾਂ ਵਿੱਚ

ਤੇ ਸਿਰਫ਼ ਭਾਸ਼ਾ ਨੂੰ ਬਚਾਇਆਂ
ਨਹੀਂ ਬਚਦੀ ਕੋਈ ਭਾਸ਼ਾ
ਭਾਸ਼ਾ ਬਚਦੀ ਹੈ ਸਦਾ
ਕਿਸੇ ਮਹਾਨ ਖ਼ਿਆਲ
ਮਹਾਂ ਕਰੁਣਾ
ਕਿਸੇ ਮਹਾਂ ਲਹਿਰ ਦਾ
ਸਰਗੁਣ ਸਰੂਪ ਬਣ ਕੇ

ਕਵੀ ਨੂੰ ਯਾਦ ਆਏ ਉਹ ਲੋਕ
ਜਿਨ੍ਹਾਂ ਨੇ ਬੁਰੇ ਵਕਤਾਂ ਵਿੱਚ
ਮੱਕੀ ਨੂੰ ਬਸੰਤ ਕੌਰ
ਗਾਜਰਾਂ ਨੂੰ ਗੁਬਿੰਦੀਆਂ
ਬਹਾਰੀ ਨੂੰ ਸੁੰਦਰੀ
ਤਲਾਈ ਨੂੰ ਸੁਖਦੇਈ
ਹਾਂਡੀ ਨੂੰ ਜਗਨਨਾਥੀ
ਬਿੱਲੀ ਨੂੰ ਮਲਕਾ
ਸ਼ਾਮ ਨੂੰ ਅੰਜਨੀ
ਰਾਤ ਨੂੰ ਕਾਲੀ ਦੇਵੀ
ਨੀਂਦ ਨੂੰ ਧਰਮ ਰਾਜ ਦੀ ਧੀ
ਤੇ ਠੰਢੀ ਹਵਾ ਦੀ ਰੁਮਕਣੀ ਨੂੰ ਇੰਦ੍ਰਾਣੀ ਦੇਵੀ ਦੀਆਂ ਜੱਫੀਆਂ
ਕਹਿ ਕੇ ਹੱਸ ਹਸਾ ਲਿਆ
ਆਪਣਾ ਜਹਾਨ ਰੰਗਲਾ ਬਣਾ ਲਿਆ
ਤੇ ਬੁਰੇ ਵਕਤਾਂ ਨੂੰ ਭਲਾ ਬਣਾ ਲਿਆ

ਉਹ ਜਿਹੜੇ ਜੁੱਤੀ ਨੂੰ ਅਥੱਕ ਸਵਾਰੀ
ਤਾਪ ਨੂੰ ਧਰਮ ਰਾਜ ਦਾ ਪੁੱਤ
ਚਿਣੀ ਹੋਈ ਚਿਖ਼ਾ ਨੂੰ ਕਾਠਗੜ੍ਹ
ਰੋਣ ਪਿੱਟਣ ਨੂੰ ਮਾਰੂ ਰਾਗ
ਟੁੱਟੀ ਛੰਨ ਨੂੰ ਸ਼ੀਸ਼ ਮਹਿਲ
ਝਾੜੂ ਬਰਦਾਰ ਨੂੰ ਸੂਬੇਦਾਰ
ਟਾਕੀਆਂ ਵਾਲੀ ਗੋਦੜੀ ਨੂੰ ਹਜ਼ਾਰ-ਮੇਖੀ
ਨੋਟਾਂ ਨੂੰ ਛਿੱਲੜ
ਸਿੱਕਿਆਂ ਨੂੰ ਠੀਕਰੇ
ਤੇ ਗਜਾ ਕਰਨ ਨੂੰ ਮਾਮਲਾ ਉਗਰਾਹੁਣਾ ਕਹਿ ਕੇ
ਸ਼ਹਿਨਸ਼ਾਹ ਬਣ ਬਹਿੰਦੇ
ਤੇ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ

ਉਹ ਜਿਹੜੇ ਬੋਲ਼ੇ ਨੂੰ ਚੁਬਾਰੇ ਚੜ੍ਹਿਆ
ਰੇਲ ਨੂੰ ਭੂਤਨੀ
ਮੱਛੀ ਨੂੰ ਜਲਤੋਰੀ
ਬੈਗਣ ਨੂੰ ਇਕ-ਟੰਗਾ ਬਟੇਰਾ
ਵੜੇਵੇਂ ਨੂੰ ਕੱਪੜਬੀਜ
ਕਹੀ ਨੂੰ ਪਤਾਲ-ਮੋਚਨੀ
ਛਾਨਣੀ ਨੂੰ ਸੁਜਾਖੀ
ਛੱਜ ਨੂੰ ਗੁਣਗ੍ਰਾਹੀ
ਮਿਰਚ ਨੂੰ ਲੜਾਕੀ
ਹੁੱਕਾ-ਪੀਣੇ ਨੂੰ ਗਧੀ-ਚੁੰਘ
ਭੰਗ ਛਾਨਣ ਵਾਲੇ ਰੁਮਾਲ ਦੀਆਂ ਕੰਨੀਆਂ ਨੂੰ
                 
ਸ਼ੇਰ ਦੇ ਕੰਨ
ਚੁੱਲ੍ਹੇ ਦੀਆਂ ਬਲਦੀਆਂ ਲੱਕੜਾਂ ਨੂੰ ਮਸ਼ਾਲਾਂ ਕਹਿ ਕੇ
ਆਪਣੀ ਕਵਿਤਾ ਦਾ ਜਹਾਨ ਰੁਸ਼ਨਾ ਲੈਂਦੇ

ਜਿਨ੍ਹਾਂ ਨੇ
ਗੰਨੇ ਨੂੰ ਬ੍ਰਹਮਰਸ
ਹਲਦੀ ਨੂੰ ਕੇਸਰ
ਗੰਢੇ ਨੂੰ ਰੁੱਪਾ ਆਖ ਕੇ
ਰੁੱਖੇ ਸੁੱਖੇ ਨੂੰ ਅੰਤਾਂ ਦਾ ਸੁਆਦ ਬਣਾ ਕੇ ਖਾ ਲਿਆ

ਕੜਕਦੀਆਂ ਧੁੱਪਾਂ ਵਿੱਚ
ਰੁੱਖ ਨੂੰ ਸਬਜ਼ ਮੰਦਰ ਬਣਾ ਲਿਆ

ਤੇ ਜਿਹੜੇ ਸ਼ਬਦਾਂ ਦੀ ਛਾਂਵੇਂ
ਦੁੱਖ ਦੇ ਥਲਾਂ ਨੂੰ
ਹੱਸ ਕੇ ਪਾਰ ਕਰ ਗਏ

ਉਹ ਹਸਮੁਖ ਹਾਜ਼ਰ-ਜਵਾਬ
ਹੌਸਲੇ ਵਾਲੇ ਕਲਾਧਾਰੀ
ਬੜੇ ਕਰਾਮਾਤੀ ਲੋਕ ਸਨ

ਉਨ੍ਹਾਂ ਦੀ ਟਕਸਾਲ ਸ਼ਬਦ ਕੀ ਘੜਦੀ
ਨਵੇਂ ਬੰਦੇ ਘੜਦੀ
ਨਵੇਂ ਲੋਕ ਪਰਲੋਕ ਸਿਰਜਦੀ

ਉਨ੍ਹਾਂ ਦੇ ਮੂੰਹੋਂ
ਅਪਣਾ ਨਾਮ ਸੁਣ ਕੇ
ਚੀਜ਼ਾਂ ਹੱਸ ਪੈਂਦੀਆਂ

ਪੈਰਾਂ ਦੀ ਧੂੜ ਬਣਾ ਲਈਆਂ ਜਿਨ੍ਹਾਂ ਨੇ ਸਲਤਨਤਾਂ
ਕਉਡੀਆਂ ਕਰ ਦਿੱਤੇ ਮੋਤੀਆਂ ਜੜੇ ਤਾਜ
ਤਖ਼ਤੇ ਤਾਊਸ ਸੁਆਹ
ਤੇ ਕੱਖੋਂ ਹੌਲੇ ਕਰ ਦਿੱਤੇ
ਜਿਨ੍ਹਾਂ ਨੇ ਆਲਮਗੀਰ ਸ਼ਹਿਨਸ਼ਾਹ
ਕਹਿ ਕੇ ਅਪਣੇ ਗੁਰੂ ਨੂੰ ਸੱਚਾ ਪਾਤਸ਼ਾਹ

ਕਵੀ ਨੂੰ ਯਾਦ ਆਇਆ ਮਹਾਂ ਕਵੀ
ਜਿਸ ਨੇ ਇੱਕ ਨਦਰ ਪਾ ਕੇ
ਆਰਤੀ ਦੇ ਥਾਲ ਨੂੰ ਬ੍ਰਹਿਮੰਡ ਤੱਕ ਫ਼ੈਲਾ ਦਿੱਤਾ

ਕਵੀ ਨੂੰ ਯਾਦ ਆਏ
ਅਭਿਧਾ
ਲਕਸ਼ਣਾ
ਵਿਅੰਜਨਾਂ
ਸਫ਼ੋਟ ਤੇ ਨੌਂ ਰਸ
ਜਿਹੜੇ ਸ਼ਾਨ ਨਾਲ ਜਾਂਦੇ ਨੇ
ਦੇਸ ਬਿਦੇਸ ਦੇ ਸੈਮੀਨਾਰਾਂ ਵਿਚ
ਅਪਣੀ ਭਾਸ਼ਾ ਬੋਲਦੇ

ਕਵੀ ਨੂੰ ਯਾਦ ਆਇਆ ਨਾਅਰਾ :
ਮਾਂ-ਬੋਲੀ ਜੇ ਭੁੱਲ ਜਾਓਗੇ
ਕੱਖਾਂ ਵਾਂਗੂੰ ਰੁਲ ਜਾਓਗੇ
ਨਾਲ ਹੀ ਯਾਦ ਆਏ ਉਹ ਲੋਕ
ਜੋ ਮਾਂ-ਬੋਲੀ ਤਾਂ ਨਹੀ ਭੁੱਲੇ
ਫਿਰ ਵੀ ਕੱਖਾਂ ਵਾਂਗੂੰ ਰੁਲ ਰਹੇ ਹਨ

ਕਵੀ ਉਠ ਕੇ ਚਲਾ ਗਿਆ
ਸ਼ਬਦਕੋਸ਼ ਦੇ ਬੂਹੇ ਤੋਂ ਸੋਚਦਾ
ਕਿ ਜੇ ਕੱਖਾਂ ਵਾਂਗ ਰੁਲਦਿਆਂ ਨੂੰ
ਦੇ ਸਕੀਏ ਕੋਈ ਮਹਾਨ ਖ਼ਾਬ
         
ਖ਼ਿਆਲ         
ਲਹਿਰ
ਜੇ ਦੇ ਸਕੀਏ
ਨਿਮਾਣਿਆਂ ਨੂੰ ਮਾਣ
ਨਿਤਾਣਿਆਂ ਨੂੰ ਤਾਣ
ਨਿਓਟਿਆਂ ਨੂੰ ਓਟ
ਨਿਆਸਰਿਆਂ ਨੂੰ ਆਸਰਾ
ਤਾਂ ਸ਼ਾਇਦ ਮਾਂ-ਬੋਲੀ ਬਚ ਜਾਵੇ
ਕੱਖਾਂ ਵਾਂਗ ਰੁਲਦੇ ਅਪਣੇ ਜਾਇਆਂ ਦੇ ਸਹਾਰੇ

ਜੇ ਨੀਚਾਂ ਨੂੰ ਸੰਭਾਲ ਲਈਏ
ਤਾਂ ਖ਼ਬਰੇ ਹੋ ਹੀ ਜਾਵਦਦੇ
ਨਦਰ ਦੀ ਬਖ਼ਸ਼ੀਸ਼

ਥੀ ਜਾਣ
ਤਨ
ਮਨ
ਤੇ ਸ਼ਬਦ ਹਰੇ

punjabi mistress

 • Unionist
 • *****
 • Offline
 • Posts: 352
 • Gender: Female
  • MSN Messenger - rajwant_kaur79@yahoo.com
  • View Profile
Re: Surjit Patar
« Reply #61 on: February 26, 2013, 08:06:23 PM »
ਜੇ ਆਈ ਪੱਤਝੜ…

ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ

ਕਿਸੇ ਵੀ ਸ਼ੀਸ਼ੇ ‘ਚ ਅਕਸ ਅਪਣਾ
ਗੰਧਲਦਾ ਤੱਕ ਨ ਉਦਾਸ ਹੋਵੀਂ
ਸਜਨ ਦੀ ਨਿਰਮਲ ਨਦਰ ‘ਚ ਹਰਦਮ
ਤੂੰ ਧਿਆਨ ਅਪਣੇ ਨੂੰ ਲੀਨ ਰੱਖੀਂ

ਕਿਸੇ ਨੂੰ ਮਾਰਨ ਦਾ ਢੰਗ ਏ ਇਹ ਵੀ
ਕਿ ਸ਼ੀਸ਼ਿਆਂ ‘ਚ ਵਿਕਾਰ ਪਾਵੋ
ਤੇ ਸ਼ਖ਼ਸੋਂ ਪਹਿਲਾਂ ਹੀ ਅਕਸ ਮਾਰੋ
ਸੋ ਖ਼ੁਦ ‘ਚ ਪੂਰਾ ਯਕੀਨ ਰੱਖੀਂ।

ਲਿਬਾਸ ਮੰਗਾਂ ਨ ਓਟ ਮੰਗਾਂ
ਨ ਪਰਦਾਦਾਰੀ ਦਾ ਖੋਟ ਮੰਗਾਂ
ਬੱਸ ਅਪਣੀ ਕੁਦਰਤ ਤੇ ਅਪਣੇ ਵਿਚਲਾ
ਇਹ ਪਰਦਾ ਇਉਂ ਹੀ ਮਹੀਨ ਰੱਖੀਂ

ਮਿਲਾਪ ਵਿਚ ਵੀ ਕੋਈ ਵਿਛੋੜਾ
ਹਮੇਸ਼ ਰਹਿੰਦਾ ਏ ਥੋੜ੍ਹਾ ਥੋੜ੍ਹਾ
ਘੁਲੇ ਪਲਾਂ ‘ਚ ਕਹੇ ਕੋਈ
ਨ ਘੁਲੇ ਰਹਿਣ ਦਾ ਯਕੀਨ ਰੱਖੀਂ

ਨਹੀਂ ਮੁਹੱਬਤ ਕੋਈ ਮਸੀਹਾ
ਹੈ ਕਿਸਮ ਅਪਣੀ ਦਾ ਇਹ ਤਸੀਹਾ
ਇਹ ਤਪਦੇ ਸਹਿਰਾ ‘ਚ ਮਿਰਗਜਲ ਹੈ
ਨ ਇਸ ‘ਚ ਦਿਲ ਦੀ ਤੂੰ ਮੀਨ ਰੱਖੀਂ

ਅਗਨ ‘ਚ ਬਲ਼ ਕੇ ਹਵਾ ‘ਚ ਰਲ਼ ਕੇ
ਨ ਆਉਣਾ ਦੇਖਣ ਅਸਾਂ ਨੇ ਭਲ਼ਕੇ
ਅਸਾਡੇ ਮਗਰੋਂ ਤੂੰ ਨਾਮ ਸਾਡੇ ਨੂੰ
ਪਾਕ ਰੱਖੀਂ ਮਲੀਨ ਰੱਖੀਂ

ਹਨ੍ਹੇਰਿਆਂ ਦਾ ਇਲਾਜ ਕੀ ਹੈ
ਇਹ ਬੁਝ ਕੇ ਜੀਣਾ ਰਿਵਾਜ ਕੀ ਹੈ
ਬਲ਼ਣ ਬਿਨਾਂ ਹੀ ਮਿਲੇਗਾ ਚਾਨਣ
ਇਹ ਆਸ ਦਿਲ ਵਿਚ ਕਦੀ ਨ ਰੱਖੀਂ

ਵਫ਼ਾ ਦੇ ਵਾਅਦੇ, ਇਹ ਅਹਿਦ ਇਰਾਦੇ
ਰਹੀ ਨ ਸ਼ਿੱਦਤ ਤਾਂ ਫੇਰ ਕਾਹਦੇ
ਇਹ ਰੀਤਾਂ ਰਸਮਾਂ ਇਹ ਕੌਲ ਕਸਮਾਂ
ਤੂੰ ਸ਼ਿੱਦਤਾਂ ਦੇ ਅਧੀਨ ਰੱਖੀਂ

ਮੈਂ ਤੇਰੇ ਬਾਝੋਂ ਕੀ ਪੁੱਗਣਾ ਹੈ
ਖ਼ਿਲਾਵਾਂ ਅੰਦਰ ਕੀ ਉੱਗਣਾ ਹੈ
ਮੈਂ ਅੰਤ ਕਿਰਨਾ ਹੈ ਬੀਜ ਬਣ ਕੇ
ਜ਼ਰਾ ਕੁ ਸਿੱਲੀ ਜ਼ਮੀਨ ਰੱਖੀਂ

ਬੁਰੇ ਦਿਨਾਂ ਤੋਂ ਡਰੀਂ ਨ ਪਾਤਰ
ਭਲੇ ਦਿਨਾਂ ਨੂੰ ਲਿਆਉਣ ਖ਼ਾਤਰ
ਤੂੰ ਸਿਦਕ ਦਿਲ ਵਿਚ ਤੇ ਆਸ ਰੂਹ ਵਿਚ
ਨਜ਼ਰ ‘ਚ ਸੁਪਨੇ ਹਸੀਨ ਰੱਖੀਂ


punjabi mistress

 • Unionist
 • *****
 • Offline
 • Posts: 352
 • Gender: Female
  • MSN Messenger - rajwant_kaur79@yahoo.com
  • View Profile
Re: Surjit Patar
« Reply #62 on: February 26, 2013, 08:10:38 PM »
ਇੱਕ ਲਰਜ਼ਦਾ ਨੀਰ
ਇੱਕ ਲਰਜ਼ਦਾ ਨੀਰ ਸੀ,
ਉਹ ਮਰ ਕੇ ਪੱਥਰ ਹੋ ਗਿਆ |
ਦੂਸਰਾ ਇਸ ਹਾਦਸੇ ਤੋਂ,
ਡਰ ਕੇ ਪੱਥਰ ਹੋ ਗਿਆ |
ਤੀਸਰਾ ਇਸ ਹਾਦਸੇ ਨੂੰ ਕਰਨ,
ਲੱਗਿਆ ਸੀ ਬਿਆਨ
ਉਹ ਕਿਸੇ ਪੱਥਰ ਦੇ ਘੂਰਨ ਕਰਕੇ
ਪੱਥਰ ਹੋ ਗਿਆ |
ਇੱਕ ਸ਼ਾਇਰ ਬਚ ਗਿਆ ਸੀ,
ਸੰਵੇਦਨਾ ਸੰਗ ਲਰਜਦਾ
ਏਨੇ ਪੱਥਰ ਉਹ ਗਿਣਤੀ ਕਰਕੇ ,
ਪੱਥਰ ਹੋ ਗਿਆ |

Pali

 • Unionist
 • *****
 • Offline
 • Posts: 151
 • Gender: Male
 • “Educate, organize and Agitate”
  • View Profile
  • Email
Re: Surjit Patar
« Reply #63 on: April 29, 2013, 03:42:51 PM »
Patar Sahib jeha koi nhi aa

bawa

 • Guest
Re: Surjit Patar
« Reply #64 on: June 13, 2013, 03:44:28 PM »
ਸੁਰਜੀਤ ਪਾਤਰ ਵਲੋਂ ਗੁਰਭਜਨ ਗਿੱਲ ਅਤੇ ਉਜਾਗਰ ਸਿੰਘ ਕੰਵਲ ਲਿਖਤ ਸੰਗ੍ਰਹਿ ਰਿਲੀਜ਼ ਪੰਜਾਬੀ ਸੰਗੀਤ ਨੂੰ ਕੋਮਲ ਭਾਵਨਾਵਾਂ ਵਾਲੀਆਂ ਲਿਖਤਾਂ ਨਾਲ ਅਮੀਰ ਕਰੋ : ਡਾ. ਸੁਰਜੀਤ ਪਾਤਰ
ਲੁਧਿਆਣਾ, 12 ਜੂਨ (ਬਾਬੂਸ਼ਾਹੀ ਬਿਊਰੋ): ਸਰਸਵਤੀ ਪੁਰਸਕਾਰ ਵਿਜੇਤਾ ਪੰਜਾਬੀ ਕਵੀ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਅੱਜ ਪੰਜਾਬੀ ਭਵਨ, ਲੁਧਿਆਣਾ ਵਿਖੇ ਸ਼ਿਵ ਕੁਮਾਰ ਮੈਮੋਰੀਅਲ ਫ਼ਾਉਾਂਡੇਸ਼ਨ(ਰਜਿ.) ਬਟਾਲਾ ਵਲੋਂ ਤਿਆਰ ਕੀਤੀ ਪੰਜਾਬੀ ਕਵੀ ਸ. ਉਜਾਗਰ ਸਿੰਘ ਕੰਵਲ (ਟਰਾਂਟੋ) ਅਤੇ ਪ੍ਰੋ. ਗੁਰਭਜਨ ਗਿੱਲ ਦੀਆਂ ਲਿਖੀਆਂ ਅਤੇ ਉੱਘੇ ਸੰਗੀਤਕਾਰ ਤੇ ਗਾਇਕ ਦਲਜੀਤ ਕੈਸ ਦੀਆਂ ਗਾਈਆਂ ਅੱਠ ਗ਼ਜ਼ਲਾਂ ਦੇ ਸੰਗ੍ਰਹਿ 'ਸਰੂਰ' ਨੂੰ ਰੀਲੀਜ਼ ਕਰਦਿਆਂ ਕਿਹਾ ਕਿ ਪੰਜਾਬੀ ਲੋਕ ਸੰਗੀਤ ਅਤੇ ਸੁਗ਼ਮ ਸੰਗੀਤ ਨੂੰ ਅੱਜ ਕੋਮਲ ਭਾਵਨਾਵਾਂ ਵਾਲੀਆਂ ਲਿਖਤਾਂ ਰਾਹੀਂ ਅਮੀਰ ਕਰਨ ਦੀ ਲੋੜ ਹੈ| ਇਹ ਲੋੜ ਪੰਜਾਬੀ ਲੇਖਕਾਂ ਨੂੰ ਹੀ ਪੂਰੀ ਕਰਨੀ ਪਵੇਗੀ| ਉਨ੍ਹਾਂ ਕਿਹਾ ਕਿ ਉਜਾਗਰ ਸਿੰਘ ਕੰਵਲ ਨੇ ਆਪਣੀ ਵਿਛੜੀ ਜੀਵਨ ਸਾਥਣ ਸਰਦਾਰਨੀ ਸੁਖਜਿੰਦਰ ਕੌਰ ਦੀ ਯਾਦ ਵਿਚ ਇਹ ਪੇਸ਼ਕਾਰੀ ਸ਼ਿਵ ਕੁਮਾਰ ਬਟਾਲਵੀ ਫ਼ਾਉਾਂਡੇਸ਼ਨ੨ਲੋਂ ਕਰਵਾ ਕੇ ਇਸ ਪਾਸੇ ਸਾਰਥਕ ਕਦਮ ਪੁੱਟਿਆ ਹੈ| ਦਲਜੀਤ ਕੈਸ ਦੀ ਸੁਰੀਲੀ ਆਵਾਜ਼ ਦੀ ਲੰਮੇ ਸਮੇਂ ਤੋਂ ਪੰਜਾਬੀ ਸੰਗੀਤ ਨੂੰ ਉਡੀਕ ਸੀ ਇਹ ਟਿਪਣੀ ਕਰਦਿਆਂ ਪ੍ਰੋ. ਰਵਿੰਦਰ ਭੱਠਲ ਨੇ ਕਿਹਾ ਕਿ ਪੰਜਾਬੀ ਕਵਿਤਾ ਨੂੰ ਆਡੀਓ ਕੈਸਟਾਂ ਵਿਚ ਪੇਸ਼ ਕਰਨਾ 21ਵੀਂ ਸਦੀ ਦੇ ਅਨੁਕੂਲ ਹੈ|

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ 'ਸਰੂਰ' ਵਿਚ ਸ਼ਾਮਲ ਅੱਠ ਗ਼ਜ਼ਲਾਂ ਰੂਹ ਨੂੰ ਆਵਾਜ਼ ਰਾਹੀਂ ਰੁਸ਼ਨਾਉਾਂਦੀਆਂ�ਨ| ਆਪਣਾ ਕਲਾਮ ਹੋਰ ਵੀ ਚੰਗਾ ਚੰਗਾ ਲੱਗਦਾ ਹੈ| ਉਨ੍ਹਾਂ ਕਿਹਾ ਕਿ ਇਸ ਕੈਸਟ ਨੂੰ ਅਗਲੇ ਹਫ਼ਤੇ ਵੈਨਕੂਵਰ ਅਤੇ ਟਰਾਂਟੋ ਵਿਖੇ ਵੀ ਰੀਲੀਜ਼ ਕੀਤਾ ਜਾ ਰਿਹਾ ਹੈ| ਪੰਜਾਬੀ ਕਵੀ ਸ੍ਰੀ ਸਤੀਸ਼ ਗੁਲਾਟੀ ਇਸ ਕੈਸਟ ਨੂੰ ਵੈਨਕੂਵਰ ਵਿਚ ਜਦਕਿ ਟਰਾਂਟੋ ਵਿਖੇ ਸ. ਉਜਾਗਰ ਸਿੰਘ ਕੰਵਲ ਇਸ ਨੂੰ ਸਥਾਨਕ ਲੇਖਕਾਂ ਦੇ ਸਹਿਯੋਗ ਨਾਲ ਰੀਲੀਜ਼ ਕਰਵਾਉਣਗੇ| ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦਸਿਆ ਕਿ ਇਸ ਤੋਂ ਬਾਅਦ ਬਰਕਤ ਸਿੱਧੂ ਦੀ ਆਵਾਜ਼ ਵਿਚ ਪੰਜਾਬੀ ਡਾ. ਸੁਰਜੀਤ ਪਾਤਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਅਤੇ ਮੇਰਾ ਕਲਾਮ ਵੀ ਨੇੜ ਭਵਿੱਖ ਵਿਚ ਰੀਲੀਜ਼ ਕਰਵਾਇਆ ਜਾਵੇਗਾ|

ਇਸ ਮੌਕੇ ਡਾ. ਤੇਜਵੰਤ ਸਿੰਘ ਮਾਨ, ਬਲਦੇਵ ਸਿੰਘ, ਮੋਗਾ, ਜਗਦੀਸ਼ਪਾਲ ਸਿੰਘ ਗਰੇਵਾਲ, ਡਾ. ਅਨੂਪ ਸਿੰਘ ਬਟਾਲਾ ਅਤੇ ਡਾ. ਸੁਰਜੀਤ ਸਿੰਘ ਭੱਟੀ ਨੂੰ ਕੈਸਟ ਦੀਆਂ ਪਹਿਲੀਆਂ ਕਾਪੀਆਂ ਡਾ. ਸੁਰਜੀਤ ਪਾਤਰ ਨੇ ਭੇਟ ਕੀਤੀਆਂ| ਇਸ ਮੌਕੇ ਪ੍ਰਿੰ. ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜਿੰਦਰ ਧਨੋਆ, ਦਲਬੀਰ ਲੁਧਿਆਣਵੀ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਕੀ, ਡਾ. ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਨਿੰਦਰ ਘੁਗਿਆਣਵੀ, ਸਤੀਸ਼ ਗੁਲਾਟੀ, ਇੰਦਰਜੀਤਪਾਲ ਕੌਰ, ਕੁਲਵਿੰਦਰ ਕਿਰਨ, ਪਰਮਜੀਤ ਮਹਿਕ, ਭਗਵਾਨ ਢਿੱਲੋਂ, ਸੁਰਿੰਦਰ ਰਾਮਪੁਰੀ, ਹਰਭਜਨ ਸਿੰਘ ਬਾਜਵਾ, ਬੁੱਧ ਸਿੰਘ ਨੀਲੋਂ, ਸੁਰਜੀਤ ਬਰਾੜ, ਤਰਲੋਚਨ ਝਾਂਡੇ ਤੇ ਹੋਰ ਕਈ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ|

 

GoogleTagged