Author Topic: Surjit Patar  (Read 16152 times)

R S Sidhu

  • Real Savvy
  • *****
  • Offline
  • Posts: 4777
  • Gender: Male
    • View Profile
Re: Surjit Patar
« Reply #20 on: January 26, 2012, 09:08:03 PM »
ਤੇਰੀ ਕਿੱਥੇ ਮੈਂ ਕੱਲ ਤਸਵੀਰ ਦੇਖੀ
ਕਲੇਜੇ ਅਪਣੇ ਜਿਉਂ ਸ਼ਮਸ਼ੀਰ ਦੇਖੀ

ਮੈਂ ਅੱਖਾਂ ਮੀਟ ਕੇ ਆਪੇ ਨੂੰ ਤੱਕਿਆ
ਤਾਂ ਅਪਣੇ ਗਿਰਦ ਸੌ ਜ਼ੰਜੀਰ ਦੇਖੀ

ਲਿਖੀ ਇਕ ਰਾਤ ਉੱਤੇ ਸਾਨਗੀ ਨੇ
ਮੈਂ ਜਗਦੀ ਜਾਮਨੀ ਤਹਿਰੀਰ ਦੇਖੀ

ਮੈਂ ਏਨਾ ਨੇੜਿਓਂ ਪਾਣੀ ਨੂੰ ਤੱਕਿਆ
ਕਿ ਹਰ ਕਤਰੇ ਦੇ ਦਿਲ 'ਚ ਲਕੀਰ ਦੇਖੀ

ਨ ਮਿਲਿਆ ਗੀਤ ਸ਼ਬਦ ਖਿਆਲ ਕੋਈ
ਕਿਸੇ ਖੰਜ਼ਰ ਨੇ ਛਾਤੀ ਚੀਰ ਦੇਖੀ

ਜਦੋਂ ਦਾ ਨੇੜਿਓਂ ਤੱਕਿਆ ਮੈਂ ਖੁਦ ਨੂੰ
ਮੈਂ ਕੁਲ ਖਲਕਤ ਹੀ ਬੇ-ਤਕਸੀਰ ਦੇਖੀ

ਨਵੇਂ ਦੁੱਖ ਵਿਚ ਪੁਰਾਣੇ ਲਫਜ਼ ਤੜਪੇ
ਨਵੇਂ ਵਾਕਾਂ ਦੀ ਇਉਂ ਤਾਮੀਰ ਦੇਖੀ.......
 

R S Sidhu

  • Real Savvy
  • *****
  • Offline
  • Posts: 4777
  • Gender: Male
    • View Profile
Re: Surjit Patar
« Reply #21 on: January 26, 2012, 09:09:00 PM »
ਆਪੋਧਾਪੀ ਮੱਚ ਗਈ, ਝੂਠ ਬਦੀ ਖੁਦਗਰਜ਼ੀਆਂ

ਸਭ ਦੀ ਸਾਂਝੀ ਫੌਜ਼ ਦਾ ਸ਼ਹਿਰ 'ਤੇ ਹੱਲਾ ਹੋ ਗਿਆ

ਮੇਰੇ ਵੇਂਹਦਿਆਂ ਵੇਂਹਦਿਆਂ ਭੇਤ ਨਹੀਂ ਕਿਉਂ ਹਰ ਕੋਈ

ਵਸਦੇ ਰਸਦੇ ਸ਼ਹਿਰ ਵਿਚ ਕੱਲਾ ਕੱਲਾ ਹੋ ਗਿਆ




ਬਿਰਤੀ ਜਿਹੀ ਬਿਖੇਰਦਾ, ਲੱਗੀ ਟੇਕ ਉਖੇੜਦਾ

ਸੁਰਤ ਭੁਲਾਈ ਜਾਂਵਦਾ, ਅੱਖੀਂ ਘੱਟਾ ਪਾਂਵਦਾ

ਕੱਪੜ-ਲੀੜ ਉਡਾਂਵਦਾ, ਝੱਖੜ ਆਇਆ ਲਾਂਭ ਦਾ

ਮੈਂ ਤਾਂ ਸਭ ਕੁਝ ਸਾਂਭਦਾ ਯਾਰੋਂ ਝੱਲਾ ਹੋ ਗਿਆ




ਬੀਤੇ ਦਾ ਨਾ ਜ਼ਿਕਰ ਕਰ, ਬਸ ਤੂੰ ਅਗਲਾ ਫਿਕਰ ਕਰ

ਪੁੰਗਰੀ ਪੌਧ ਸੰਭਾਲ ਤੂੰ, ਮਰ ਨਾ ਮਰਦੇ ਨਾਲ ਤੂੰ

ਹੁਣ ਕੀ ਬਹਿ ਕੇ ਰੋਵਣਾ, ਗਮ ਦੀ ਚੱਕੀ ਝੋਵਣਾ

ਜਿਹੜਾ ਕੁੱਝ ਸੀ ਹੋਵਣਾ ਉਹ ਤਾਂ ਮੱਲਾ ਹੋ ਗਿਆ




ਸਿਮ ਸਿਮ ਬਰਫਾਂ ਢਲਦੀਆਂ, ਨਿਮ ਨਿਮ ਪਾਣੀ ਬਹਿ ਰਹੇ

ਛਮ ਛਮ ਕਣੀਆਂ ਵਰਦੀਆਂ, ਝਿਮ ਝਿਮ ਰਿਸ਼ਮਾਂ ਕਰਦੀਆਂ

ਕੀ ਸੁਣਨੇ ਉਪਦੇਸ਼ ਮੈਂ ਮੁੱਲਾਂ ਦੇ ਆਦੇਸ਼ ਮੈਂ

ਆਲਮ ਦਾ ਸੰਗੀਤ ਹੀ ਮੇਰਾ ਅੱਲਾ ਹੋ ਗਿਆ.....

R S Sidhu

  • Real Savvy
  • *****
  • Offline
  • Posts: 4777
  • Gender: Male
    • View Profile
Re: Surjit Patar
« Reply #22 on: January 26, 2012, 09:10:47 PM »
ssa frns........kuj din hoe " surzameen"book kharidi c.....jo v patar sahib de fan han plz eh book jaroor padyo.

 

eh poem bahut pasand aei so tuhade naal share kar rahe han.




ਕਿਸੇ ਖਾਬ ਜਾਂ ਖਿਆਲੋਂ, ਕਿਸੇ ਸ਼ਖਸ਼ ਦੇ ਜਮਾਲੋਂ

ਬਲਿਹਾਰ ਹੋ ਕੇ ਮਰਨਾ, ਕੁਰਬਾਨ ਹੋ ਕੇ ਜਿਉਣਾ

ਸੀਨੇ ਦੇ ਨਾਲ ਲਾ ਕੇ, ਧੜਕਣ ਦੇ ਵਿਚ ਰਲਾ ਕੇ

ਕਵਿਤਾ ਦੇ ਨਾਲ ਕਵੀਓ, ਇਕ ਜਾਨ ਹੋ ਕੇ ਜਿਉਣਾ

 

ਜਗਣਾ ਮਸ਼ਾਲ ਬਣ ਕੇ, ਜਿਊਣਾ ਮਿਸਾਲ ਬਣ ਕੇ

ਛੁੱਪਣਾ ਨਾ ਓਹਲਿਆਂ ਵਿਚ ਧੜਿਆਂ ਜਾਂ ਟੋਲਿਆਂ ਵਿਚ

ਜੀਵਨ ਦੇ ਪਲ ਨ ਡਰਨਾ, ਸਾਡੀ ਤਰਾਂ ਨ ਕਰਨਾ

ਘੁਟ ਘੁਟ ਨ ਐਵੇਂ ਮਰਨਾ, ਐਲਾਨ ਹੋ ਕੇ ਜਿਉਣਾ

 

ਹਾਂ ਮੈਂ ਵੀ ਜਾਣਦਾ ਹਾਂ ਇਖਲਾਕ ਦੇ ਤਕਾਜ਼ੇ

ਸਭ ਰਿਸ਼ਤਿਆਂ ਦੀ ਸੀਮਾ ਹਰ ਸਾਕ ਦੇ ਤਕਾਜ਼ੇ

ਰੁਕਦਾ ਨ ਖੂਨ ਇਹ ਨੇ ਦਿਲ ਚਾਕ ਦੇ ਤਕਾਜ਼ੇ

ਕੀ ਰੱਤ ਦੇ ਪੁਤਲਿਆਂ ਨੇ ਚੱਟਾਨ ਹੋ ਕੇ ਜਿਉਣਾ

 

ਬੇਦਾਗ ਨੇ ਉਹ ਸਾਰੇ ਬੱਸ ਦਾਗਦਾਰ ਮੈਂ ਹੀ

ਉਹ ਲਿਸ਼ਕਦੇ ਨੇ ਸ਼ੀਸ਼ੇ ਮੈਲੀ ਨੁਹਾਰ ਮੈਂ ਹੀ

ਤੁਸੀਂ ਖੁਦ ਹੀ ਧਿਆਨ ਮਾਰੋ, ਕਿੰਨਾ ਕਠਿਨ ਹੈ ਯਾਰੋਂ,

ਏਨੇ ਖੁਦਾਵਾਂ ਅੰਦਰ ਇਨਸਾਨ ਹੋ ਕੇ ਜਿਉਣਾ

 

ਇਕ ਦੂਸਰੇ ਦੇ ਦੁੱਖ ਦਾ ਹੀ ਸਾਨੂੰ ਆਸਰਾ ਹੈ

ਸਾਰੇ ਉੱਜੜ ਗਏ ਹਾ ਬੱਸ ਇਹੀ ਹੌਂਸਲਾ ਹੈ

ਕਿਆ ਬਾਤ ਹੈ ਇਹ ਵੱਸਣਾ ਇਸ ਉੱਜੜਿਆਂ ਦੀ ਬਸਤੀ

ਕਿਆ ਬਾਤ ਹੈ ਇਹ ਏਨੇ ਬੇਜਾਨ ਹੋ ਕੇ ਜਿਉਣਾ

 

ਇਸ ਕਹਿਰ ਪਹਿਰ ਅੰਦਰ ਅਵੱਲ ਲੁਕੇ ਹੀ ਰਹਿਣਾ

ਦਰਵਾਜ਼ਿਆਂ ਦੇ ਪਿੱਛੇ ਯਾਰੋਂ ਰੁਕੇ ਹੀ ਰਹਿਣਾ

ਆਉਣਾ ਪਿਆ ਜੇ ਬਾਹਰ ਤਾਂ ਤੀਰ ਹੋ ਕੇ ਆਉਣਾ

ਜਿਉਣਾ ਪਿਆ ਨਗਨ ਤਾਂ ਕਿਰਪਾਨ ਹੋ ਕੇ ਜਿਉਣਾ

 

ਇਹ ਸ਼ਹਿਰ ਸ਼ਹਿਰ ਉਹ ਹੈ ਇਹ ਪਹਿਰ ਪਹਿਰ ਉਹ ਹੈ

ਪੱਥਰ ਦੇ ਬੁੱਤ ਨੇ ਸਾਰੇ ਛਵੀਆਂ ਦੀ ਰੁੱਤ ਨੇ ਸਾਰੇ

ਪੈਸੇ ਦੇ ਪੁੱਤ ਨੇ ਸਾਰੇ ਏਥੇ ਬੋਲ ਕਹਿਣਾ ਸੱਚ ਦਾ

ਹੈ ਇਉਂ ਜਿਵੇਂ ਕਿ ਕੱਚ ਦਾ ਸਾਮਾਨ ਹੋ ਕੇ ਜਿਉਣਾ

 

ਕੀ ਮੋੜ ਮੁੜ ਗਏ ਹਾਂ ਗੈਰਾਂ ਨਾ ਜੁੜ ਗਏ ਹਾਂ

ਜਿਹਦੇ ਗਲ ਸੀ ਹਾਰ ਹੋਣਾ ਉਹਦੀ ਹਿਕ 'ਚ ਪੁੜ ਗਏ ਹਾਂ

ਕੀ ਜਿਉਣ ਹੈ ਇਹ ਏਦਾਂ ਵੀਰਾਨ ਹੋ ਕੇ ਜਿਉਣਾ

ਆਪਣੀ ਨਜ਼ਰ 'ਚ ਆਪਣਾ ਅਪਮਾਨ ਹੋ ਕੇ ਜਿਉਣਾ
« Last Edit: January 26, 2012, 09:11:57 PM by Randhir Sidhu »

R S Sidhu

  • Real Savvy
  • *****
  • Offline
  • Posts: 4777
  • Gender: Male
    • View Profile
Re: Surjit Patar
« Reply #23 on: January 26, 2012, 09:13:33 PM »
ਇਸ ਨਗਰੀ ਤੇਰਾ ਜੀ ਨਹੀਂ ਲਗਦਾ
ਇਕ ਚੜ੍ਹਦੀ ਇਕ ਲਹਿੰਦੀ ਏ
ਤੈਨੂੰ ਰੋਜ਼ ਉਡੀਕ ਖ਼ਤਾਂ ਦੀ
ਸਿਖਰ ਦੁਪਹਿਰੇ ਰਹਿੰਦੀ ਏ

ਇਕ ਖ਼ਤ ਆਵੇ ਧੁੱਪ ਦਾ ਲਿਖਿਆ
ਮਹਿੰਦੀ-ਰੰਗੇ ਪੰਨੇ ' '  '"ਤੇ
ਤੇਰੇ ਵਿਹੜੇ ਬੂਟਾ ਬਣ ਕੇ
ਉਗ ਆਵਾਂ ਜੇ ਮੰਨੇ ' '  '"ਤੇ

ਇਕ ਖ਼ਤ ਆਵੇ ਮਾਂ-ਜਾਈ ਦਾ
ਬਾਂਝ ਵਿਯੋਗਣ ਰੁੱਤੇ ਵੀ
ਵੀਰਾ ਪੱਤ ਸ਼ਰੀਂਹ ਦੇ ਬੱਝ ਗਏ
ਮੇਰੇ ਬੂਹੇ ਉੱਤੇ ਵੀ

ਇਕ ਖ਼ਤ ਆਵੇ ਜਿਸ ਵਿਚ ਹੋਵੇ
ਤੇਰੇ ਨਾਂ ਇਤਿਹਾਸ ਦਾ ਬੋਲ
ਤੇਰੀ ਰਚਨਾ ਦੀ ਵਡਿਆਈ
ਤੇਰੇ ਮਹਾਂ ਵਿਕਾਸ ਦਾ ਬੋਲ

ਇਹ ਖ਼ਤ ਆਵਣਗੇ ਤਾਂ ਆਖ਼ਰ
ਲਿਖ ਲਿਖ ਲੋਕੀਂ ਪਾਵਣਗੇ
ਤੇਰੇ ਚਾਹੇ ਖ਼ਤ ਨੇ ਐਪਰ
ਹੋਰ ਕਿਸੇ ਘਰ ਜਾਵਣਗੇ

ਪਰ ਤੂੰ ਆਸ ਨ ਛੱਡੀਂ ਆਖ਼ਰ
ਤੈਨੂੰ ਵੀ ਖ਼ਤ ਆਵੇਗਾ
ਤੇਰਾ ਲਗਦਾ ਕੋਈ ਤਾਂ ਆਖ਼ਰ
ਲਿਖ ਲਿਖ ਚਿੱਠੀਆਂ ਪਾਵੇਗਾ

ਖ਼ਤ ਆਵੇਗਾ ਰਾਤ ਬਰਾਤੇ
ਖ਼ਤ ਆਵੇਗਾ ਅੰਮੀ ਦਾ
ਪੁੱਤਰਾ ਇਉਂ ਨਹੀਂ ਭੁੱਲ ਜਾਈਦਾ
ਜਿਹੜੀ ਕੁੱਖੋਂ ਜੰਮੀਦਾ
ਖੜਾ ਖੜੋਤਾ ਹਾਲ ਤਾਂ ਪੁੱਛ ਜਾ
ਬੁੱਢੀ ਜਾਨ ਨਿਕੰਮੀ ਦਾ
ਉਮਰਾਂ ਵਾਂਗੂੰ ਅੰਤ ਵੀ ਹੁੰਦਾ
ਕਿਤੇ ਉਦਾਸੀ ਲੰਮੀ ਦਾ

ਖ਼ਤ ਆਵੇਗਾ ਬਹੁਤ ਕੁਵੇਲੇ
ਧਰਤੀਓਂ ਲੰਮੀ ਛਾਂ ਦਾ ਖ਼ਤ
ਚੁੱਪ ਦੇ ਸਫ਼ਿਆਂ ਉਤੇ ਲਿਖਿਆ
ਉਜੜੀ ਸੁੰਨ ਸਰਾਂ ਦਾ ਖ਼ਤ
ਇਕ ਬੇਨਕਸ਼ ਖ਼ਿਲਾਅ ਦਾ ਲਿਖਿਆ
ਤੇਰੇ ਅਸਲੀ ਨਾਂ ਦਾ ਖ਼ਤ
ਲੋਕ ਕਹਿਣਗੇ ਕਬਰ ਦਾ ਖ਼ਤ ਹੈ
ਤੂੰ ਆਖੇਂਗਾ ਮਾਂ ਦਾ ਖ਼ਤ

ਖ਼ਤ ਖੁੱਲ੍ਹੇਗਾ ਖ਼ਤ ਵਿਚੋਂ ਇਕ
ਹੱਥ ਉਠੇਗਾ ਸ਼ਾਮ ਜਿਹਾ
ਤੇਰੇ ਪਿੰਜਰ ਨੂੰ ਫੋਲੇਗਾ
ਬੇਕਿਰਕਾ ਬੇ' '  'ਰਾਮ ਜਿਹਾ
ਤੇਰੇ ਅੰਦਰੋਂ ਚੀਸ ਉੱਠੇਗੀ
ਮਚ ਜਾਊ ਕੁਹਰਾਮ ਜਿਹਾ
ਤੇਰੇ ਅੰਦਰੋਂ ਪੰਛੀ ਉਡ ਉਡ
ਭਰ ਜਾਊ ਅਸਮਾਨ ਜਿਹਾ
ਜਿਹੜਾ ਕਦੀ ਨਹੀਂ ਸੀ ਉਠਿਆ
ਉੱਠੂ ਦਰਦ ਬੇਨਾਮ ਜਿਹਾ
ਪਰ ਫਿਰ ਤੇਰੀ ਤਪਦੀ ਰੂਹ ਨੂੰ
ਆ ਜਾਊ ਆਰਾਮ ਜਿਹਾ

ਉਸ ਤੋਂ ਮਗਰੋਂ ਨਾ ਕੋਈ ਨਗਰੀ
ਨਾ ਕੋਈ ਸੰਝ ਸਵੇਰਾ ਹੀ
ਨਾ ਕੋਈ ਫੇਰ ਉਡੀਕ ਖ਼ਤਾਂ ਦੀ
ਨਾ ਕੋਈ ਤੂੰ ਨਾ ਤੇਰਾ ਜੀ

ਇਸ ਨਗਰੀ ਤੇਰਾ ਜੀ ਨਹੀਂ ਲਗਦਾ
ਇਕ ਚੜ੍ਹਦੀ ਇਕ ਲਹਿੰਦੀ ਏ
ਤੈਨੂੰ ਰੋਜ਼ ਉਡੀਕ ਖ਼ਤਾਂ ਦੀ
ਸਿਖਰ ਦੁਪਹਿਰੇ ਰਹਿੰਦੀ ਏ

R S Sidhu

  • Real Savvy
  • *****
  • Offline
  • Posts: 4777
  • Gender: Male
    • View Profile
Re: Surjit Patar
« Reply #24 on: January 26, 2012, 09:14:35 PM »
ਸੁੰਨੇ ਸੁੰਨੇ ਰਾਹਾਂ ਵਿਚ
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ

ਦੂਰ ਇਕ ਪਿੰਡ ਵਿਚ ਛੋਟਾ ਜਿਹਾ ਘਰ ਸੀ
ਕੱਚੀਆਂ ਸੀ ਕੰਧਾਂ ਉਹਦਾ ਥੋੜਾ ਜਿਹਾ ਦਰ ਸੀ
ਅੰਮੀ ਮੇਰੀ ਚਿੰਤਾ ਸੀ ਬਾਪੂ ਮੇਰਾ ਡਰ ਸੀ
ਓਦੋਂ ਮੇਰੀ ਅਉਧ ਯਾਰੋ ਐਵੇਂ ਫੁੱਲ ਭਰ ਸੀ
ਜਦੋਂ ਦਾ ਅਸਾਡੇ ਨਾਲ ਖ਼ੁਸ਼ੀਆਂ ਨੂੰ ਵੈਰ ਏ' '  '

ਦੋਦਲੀ ਦਸੂਤੀ ਫੁੱਲ ਪਾਉਣ ਭੈਣਾਂ ਮੇਰੀਆਂ
ਫੁੱਲੀਆਂ ਨੇ ਕਿੱਕਰਾਂ ਤੇ ਫੁੱਲੀਆਂ ਨੇ ਬੇਰੀਆਂ
ਕੰਧਾਂ ਨਾਲੋਂ ਉੱਚੀਆਂ ਧਰੇਕਾਂ ਹੋਈਆਂ ਤੇਰੀਆਂ
ਤੋਰ ਡੋਲੀ ਤੋਰ ਹੁਣ ਕਾਹਦੀਆਂ ਨੇ ਦੇਰੀਆਂ
ਸਾਹ ਲੈ ਲੋਕਾ ਹਾਲੇ ਮੇਰੀ ਲੇਖਾਂ ਨਾਲ ਕੈੜ ਏ' '  '

ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ
ਸੂਰਜ ਦੇ ਚੜ੍ਹਨ ' '  '"ਚ ਹਾਲੇ ਬੜੀ ਦੇਰ ਸੀ
ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ
ਮੇਰੀ ਮਾਂ ਦੇ ਨੈਣਾਂ ਵਿਚ ਹੰਝੂ ਤੇ ਹਨ੍ਹੇਰ ਸੀ
ਹਾਲੇ ਤੀਕ ਨੈਣਾਂ ਵਿਚ ਮਾੜੀ ਮਾੜੀ ਗਹਿਰ ਏ' '  '

ਕਿੱਥੋਂ ਦਿਆਂ ਪੰਛੀਆਂ ਨੂੰ ਕਿਥੋਂ ਚੋਗਾ ਲੱਭਿਆ
ਧੀਆਂ ਦੇ ਵਸੇਬੇ ਲਈ ਬਾਪੂ ਦੇਸ ਛੱਡਿਆ
ਕਿੰਨਾ ਹੈ ਮਹਾਨ ਦੇਸ ਓਦੋਂ ਪਤਾ ਲੱਗਿਆ
ਡੂੰਘਾ ਮੇਰੀ ਹਿੱਕ ' '  '"ਚ ਤਰੰਗਾ ਗਿਆ ਗੱਡਿਆ
ਝੁਲ ਓ ਤਰੰਗਿਆ ਤੂੰ ਝੁੱਲ ਸਾਡੀ ਖ਼ੈਰ ਏ' '  '

ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ।
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ।
 

R S Sidhu

  • Real Savvy
  • *****
  • Offline
  • Posts: 4777
  • Gender: Male
    • View Profile
Re: Surjit Patar
« Reply #25 on: January 26, 2012, 09:16:04 PM »
ਇੱਕ ਦਿਨ
ਓ ਖੁਸ਼ਦਿਲ ਸੋਹਣੀਓ ਰੂਹੋ,
ਰੁਮਝੁਮ ਰੁਮਕਦੇ ਖੂਹੋ,
ਮੇਰੇ ਪਿੰਡ ਦੀਉ ਜੂਹੋ,
ਤੁਸੀਂ ਹਰਗਿਜ਼ ਨਾ ਕੁਮਲਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ...

ਨੀ ਕਿੱਕਰੋ ਟਾਹਲੀਉ ਡੇਕੋ,
ਨੀ ਨਿੰਮੋ, ਸਾਫ਼ਦਿਲ ਨੇਕੋ,
'ਤੇ ਪਿੱਪਲ਼ੋ, ਬਾਬਿਉ ਵੇਖੋ,
ਤੁਸੀਂ ਧੋਖਾ ਨਾ ਦੇ ਜਾਇਉ,
ਮੈਂ ਛਾਵੇਂ ਬਹਿਣ ਆਉਣਾ ਹੈ
ਮੈਂ ਇੱਕ ਦਿਨ ਫੇਰ ਆਉਣਾ ਹੈ...

ਇਹਨਾਂ ਹਾੜਾਂ 'ਤੇ ਚੇਤਾਂ ਨੂੰ,
ਲੁਕੇ ਕੁਦਰਤ ਦੇ ਭੇਤਾਂ ਨੂੰ
ਇਹਨਾਂ ਰਮਣੀਕ ਖੇਤਾਂ ਨੂੰ
ਮੇਰਾ ਪ੍ਰਣਾਮ ਪਹੁੰਚਾਇਉ
ਮੈਂ ਇੱਕ ਦਿਨ ਫੇਰ ਆਉਣਾ ਹੈ...

ਜੋ ਚੱਕ ਘੁੰਮੇ ਘੁਮਾਰਾਂ ਦਾ,
ਤਪੇ ਲੋਹਾ ਲੁਹਾਰਾਂ ਦਾ,
ਮੇਰਾ ਸੰਦੇਸ਼ ਪਿਆਰਾਂ ਦਾ,
ਉਹਨਾਂ ਤੀਕਰ ਵੀ ਪਹੁੰਚਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ...

ਕਿਸੇ ਵੰਝਲੀ ਦਿਉ ਛੇਕੋ,
ਮੇਰੇ ਮਿਰਜ਼ੇ ਦੀਉ ਹੇਕੋ,
ਮੇਰੇ ਸੀਨੇ ਦਿਉ ਸੇਕੋ,
ਕਿਤੇ ਮੱਠੇ ਨਾ ਪੈ ਜਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ...

ਇਹਨਾਂ ਦੋ-ਚਾਰ ਸਾਲਾਂ ਵਿੱਚ,
ਕਿ ਬੱਸ ਆਉਂਦੇ ਸਿਆਲ਼ਾਂ ਵਿੱਚ,
ਕਿ ਜਾਂ ਸ਼ਾਇਦ ਖਿਆਲਾਂ ਵਿੱਚ,
ਤੁਸੀਂ ਦਿਲ ਤੋਂ ਨਾ ਵਿਸਰਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ

ਸਮੁੰਦਰ ਭਾਫ ਬਣ ਉੱਡਦਾ,
ਬਰਫ਼ ਬਣ ਪਰਬਤੀਂ ਚੜ੍ਹਦਾ,
ਇਹ ਨਦੀਆਂ ਬਣ ਕੇ ਫਿਰ ਮੁੜਦਾ,
ਮੇਰਾ ਇਕਰਾਰ ਪਰਤਾਇਉ,
ਮੈਂ ਇੱਕ ਦਿਨ ਫੇਰ ਆਉਣਾ
 

R S Sidhu

  • Real Savvy
  • *****
  • Offline
  • Posts: 4777
  • Gender: Male
    • View Profile
Re: Surjit Patar
« Reply #26 on: January 26, 2012, 09:19:50 PM »
ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ' '  'ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ

ਕਿਸੇ ਵੀ ਸ਼ੀਸ਼ੇ ' '  'ਚ ਅਕਸ ਆਪਣਾ
ਗੰਦਲਦਾ ਤੱਕ ਨ ਉਦਾਸ ਹੋਵੀਂ
ਸਜਨ ਦੀ ਨਿਰਮਲ ਕਦਰ ' '  'ਚ ਹਰਦਮ
ਤੂੰ ਧਿਆਨ ਆਪਣੇ ਨੂੰ ਲੀਨ ਰੱਖੀਂ

ਕਿਸੇ ਨੂੰ ਮਾਰਨ ਦਾ ਢੰਗ ਏ ਇਹ ਵੀ
ਕਿ ਸ਼ੀਸ਼ਿਆਂ ' '  'ਚ ਵਿਕਾਰ ਪਾਵੋ
ਤੇ ਸ਼ਖ਼ਸੋਂ ਪਹਿਲਾਂ ਹੀ ਅਕਸ ਮਾਰੋ
ਸੋ ਖੁਦ ' '  'ਚ ਪੂਰਾ ਯਕੀਨ ਰੱਖੀਂ

ਲਿਬਾਸ ਮੰਗਾਂ ਨਾ ਓਟ ਮੰਗਾਂ
ਨਾ ਪਰਦਾਦਾਰੀ ਦਾ ਖੋਟ ਮੰਗਾਂ
ਬਸ ਅਪਣੀ ਉਲਫ਼ਤ ਦੇ ਓਹਲਿਆਂ ਵਿਚ
ਤੂੰ ਮੈਨੂੰ ਪਰਦਾਨਸ਼ੀਨ ਰੱਖੀਂ

ਪਤਾ ਨਾ ਲੱਗੇ ਇਹ ਚੰਨ ਤਾਰੇ
ਬਦਨ ਹੈ ਜਾਂ ਕਿ ਲਿਬਾਸ ਤੇਰਾ
ਤੂੰ ਅਪਣੀ ਕੁਦਰਤ ਤੇ ਅਪਣੇ ਵਿਚਲਾ
ਇਹ ਪਰਦਾ ਇਉਂ ਹੀ ਮਹੀਨ ਰੱਖੀਂ

ਮਿਲਾਪ ਵਿਚ ਵੀ ਕੋਈ ਵਿਛੋੜਾ
ਹਮੇਸ਼ ਰਹਿੰਦਾ ਏ ਥੋੜ੍ਹਾ ਥੋੜ੍ਹਾ
ਘੁਲੇ ਪਲਾਂ ' '  'ਚ ਕਹੇ ਕੋਈ
ਨ ਘੁਲੇ ਰਹਿਣ ਦਾ ਯਕੀਨ ਰੱਖੀਂ

ਨਹੀਂ ਮੁਹੱਬਤ ਕੋਈ ਮਸੀਹਾ
ਹੈ ਕਿਸਮ ਅਪਣੀ ਦਾ ਇਹ ਤਸੀਹਾ
ਇਹ ਤਪਦੇ ਸਹਿਰਾ ' '  'ਚ ਮਿਰਗਜਲ ਹੈ
ਨ ਇਸ ' '  'ਚ ਦਿਲ ਦੀ ਤੂੰ ਮੀਨ ਰੱਖੀਂ

ਅਗਨ ' '  'ਚ ਬਲ਼ ਕੇ ਹਵਾ ' '  'ਚ ਰਲ਼ ਕੇ
ਨਾ ਆਉਣਾ ਦੇਖਣ ਅਸਾਂ ਨੇ ਭਲ਼ਕੇ
ਅਸਾਡੇ ਮਗਰੋਂ ਤੂੰ ਨਾਮ ਸਾਡੇ ਨੂੰ
ਪਾਕ ਰੱਖੀ ਮਲੀਨ ਰੱਖੀਂ

ਹਨੇਰਿਆਂ ਦਾ ਇਲਾਜ ਕੀ ਹੈ
ਇਹ ਬੁਝ ਕੇ ਜੀਣਾ ਰਿਵਾਜ ਕੀ ਹੈ
ਬਲ਼ਣ ਬਿਨਾਂ ਹੀ ਮਿਲੇਗਾ ਚਾਨਣ
ਇਹ ਆਸ ਦਿਲ ਵਿਚ ਕਦੀ ਨਾ ਰੱਖੀਂ

ਵਫ਼ਾ ਦੇ ਵਾਅਦੇ, ਇਹ ਅਹਿਦ ਇਰਾਦੇ
ਰਹੀ ਨਾ ਸ਼ਿੱਦਤ ਤਾਂ ਫੇਰ ਕਾਹਦੇ
ਇਹ ਰੀਤਾਂ ਰਸਮਾਂ ਇਹ ਕੌਲ ਕਸਮਾਂ
ਤੂੰ ਸ਼ਿੱਦਤਾਂ ਦੇ ਅਧੀਨ ਰੱਖੀਂ

ਮੈਂ ਤੇਰੇ ਬਾਝੋਂ ਕੀ ਪੁੱਗਣਾ ਹੈ
ਖ਼ਿਲਾਵਾਂ ਅੰਦਰ ਕੀ ਉਗਣਾ ਹੈ
ਮੈਂ ਅੰਤ ਕਿਰਨਾ ਹੈ ਬੀਜ ਬਣਕੇ
ਜ਼ਰਾ ਕੁ ਸਿੱਲੀ ਜ਼ਮੀਨ ਰੱਖੀਂ

ਬੁਰੇ ਦਿਨਾਂ ਤੋਂ ਡਰੀਂ ਨਾ 'ਪਾਤਰ'
ਭਲੇ ਦਿਨਾਂ ਨੂੰ ਲਿਆਉਣ ਖ਼ਾਤਰ
ਤੂੰ ਸਿਦਕ ਦਿਲ ਵਿਚ ਤੇ ਆਸ ਰੂਹ ਵਿਚ
ਨਜ਼ਰ ' '  'ਚ ਸੁਪਨੇ ਹਸੀਨ ਰੱਖੀਂ
 

R S Sidhu

  • Real Savvy
  • *****
  • Offline
  • Posts: 4777
  • Gender: Male
    • View Profile
Re: Surjit Patar
« Reply #27 on: January 26, 2012, 09:20:48 PM »
ਆਇਆ ਨੰਦ ਕਿਸ਼ੋਰ
ਪਿੱਛੇ ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ
ਗੱਡੀ ਬੈਠ ਸਿਆਲਦਾ
ਨਾਲ ਬਥੇਰੇ ਹੋਰ

ਰਾਮਕਲੀ ਵੀ ਨਾਲ ਸੀ
ਸੁਘੜ ਲੁਗਾਈ ਓਸ ਦੀ

ਲੁਧਿਆਣੇ ਦੇ ਕੋਲ ਹੀ
ਇਕ ਪਿੰਡ ਬਾੜੇਵਾਲ ਵਿਚ
ਜੜ੍ਹ ਲੱਗੀ ਤੇ ਪੁੰਗਰੀ
ਰਾਮਕਲੀ ਦੀ ਕੁੱਖ ' '  '"ਚੋਂ
ਜਨਮੀ ਬੇਟੀ ਓਸ ਦੀ
ਨਾਂ ਧਰਿਆ ਸੀ ਮਾਧੁਰੀ

ਕੱਲ੍ਹ ਮੈਂ ਦੇਖੀ ਮਾਧੁਰੀ
ਓਸੇ ਪਿੰਡ ਸਕੂਲ ਵਿਚ
ਗੁੱਤਾਂ ਬੰਨ੍ਹ ਕੇ ਰਿਬਨ ਵਿਚ
ਸੁਹਣੀ ਪੱਟੀ ਪੋਚ ਕੇ
ਊੜਾ ਐੜਾ ਲਿਖ ਰਹੀ

ਊੜਾ ਐੜਾ ਲਿਖ ਰਹੀ
ਬੇਟੀ ਨੰਦ ਕਿਸ਼ੋਰ ਦੀ

ਕਿੰਨਾ ਗੂੜਾ ਸਾਕ ਹੈ
ਅੱਖਰਾਂ ਤੇ ਰਿਜ਼ਕ ਦਾ

ਏਸੇ ਪਿੰਡ ਦੇ ਲਾਡਲੇ
ਪੋਤੇ ਅੱਛਰ ਸਿੰਘ ਦੇ
ਆਪਣੇ ਪਿਓ ਦੀ ਕਾਰ ਵਿਚ
ਬਹਿ ਲੁਧਿਆਣੇ ਆਂਵਦੇ
ਕੌਨਵੈਂਟ ਵਿਚ ਪੜ੍ਹ ਰਹੇ
ਏ.ਬੀ.ਸੀ.ਡੀ. ਸਿੱਖਦੇ

ਏ.ਬੀ.ਸੀ.ਡੀ. ਸਿੱਖਦੇ
ਪੋਤੇ ਅੱਛਰ ਸਿੰਘ ਦੇ

ਕਿੰਨਾ ਗੂੜ੍ਹਾ ਸਾਕ ਹੈ
ਅੱਖਰ ਅਤੇ ਅਕਾਂਖਿਆ' '  '

ਪਿੱਛੇ ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ
 

R S Sidhu

  • Real Savvy
  • *****
  • Offline
  • Posts: 4777
  • Gender: Male
    • View Profile
Re: Surjit Patar
« Reply #28 on: January 26, 2012, 09:21:33 PM »
ਸ਼ਬਦਾਂ ਦਾ ਜਾਦੂਗਰ
ਮੈਡਲਿਨ ਸਹਿਰ ਵਿਚ
ਕਵਿਤਾ ਉਤਸਵ ਦੇ ਦਿਨੀਂ
ਉਬਰੇਰੁ ਪਾਰਕ ਵਿਚ
ਸਾਈਕਲ ਤੇ ਇਕ ਬੱਚਾ ਮੇਰੇ ਕੋਲ ਆਇਆ... See More
ਮੇਰੀ ਪਗੜੀ ਤੇ ਦਾੜੀ ਦੇਖ ਕੇ ਪੁੱਛਣ ਲੱਗਾ " ਤੂੰ ਜਾਦੂਗਰ ਏਂ" ?
ਮੈਂ ਹੱਸ ਪਿਆ
ਕਹਿਣ ਲੱਗਾ ਸੀ ਨਹੀਂ ਪਰ ਅਚਾਨਕ ਕਿਹਾ " ਹਾਂ, ਮੈਂ ਜਾਦੂਗਰ ਹਾਂ"
ਮੈਂ ਅੰਬਰਾਂ ਤੋਂ ਤਾਰੇ ਤੋੜ ਕੇ ਕੁੜੀਆਂ ਲਈ ਹਾਰ ਬਣਾ ਸਕਦਾ ਹਾਂ
ਮੈਂ ਜ਼ਖਮਾਂ ਨੂੰ ਫੁੱਲਾਂ ਵਿਚ ਬਦਲ ਸਕਦਾ ਹਾਂ
ਰੁੱਖਾਂ ਨੂੰ ਸਾਜ਼ ਬਣਾ ਸਕਦਾ ਹਾਂ
ਤੇ ਹਵਾ ਨੂੰ ਸਾਜ਼ਨਵਾਜ਼
ਸਚਮੁਚ ! ਬੱਚੇ ਨੇ ਕਿਹਾ
ਤਾਂ ਫਿਰ ਤੂੰ ਮੇਰੇ ਸਾਈਕਲ ਨੂੰ ਘੋੜਾ ਬਣਾ ਦੇ
ਨਹੀਂ ! ਮੈਂ ਬੱਚਿਆਂ ਦਾ ਜਾਦੂਗਰ ਨਹੀਂ
ਮੈਂ ਵੱਡਿਆਂ ਦਾ ਜਾਦੂਗਰ ਹਾਂ
ਤਾਂ ਫਿਰ ਸਾਡੇ ਘਰ ਨੂੰ ਮਹਿਲ ਬਣਾ ਦੇ
ਨਹੀਂ ! ਸੱਚੀ ਗੱਲ ਤਾਂ ਇਹ ਹੈ
ਕਿ ਮੈਂ ਚੀਜ਼ਾਂ ਦਾ ਜਾਦੂਗਰ ਨਹੀਂ
ਮੈਂ ਸ਼ਬਦਾਂ ਦਾ ਜਾਦੂਗਰ ਹਾਂ
ਉਹ! ਹੁਣ ਸਮਝਿਆ
ਬੱਚਾ ਸਾਈਕਲ ਚਲਾਉਂਦਾ ਮੁਸਕੁਰਾਉਂਦਾ ਹੱਥ ਹਿਲਾਉਂਦਾ
ਪਾਰਕ ਤੋਂ ਬਾਹਰ ਚਲਾ ਗਿਆ
ਤੇ ਦਾਖ਼ਲ ਹੋ ਗਿਆ ਮੇਰੀ ਕਵਿਤਾ ਵਿਚ
 

R S Sidhu

  • Real Savvy
  • *****
  • Offline
  • Posts: 4777
  • Gender: Male
    • View Profile
Re: Surjit Patar
« Reply #29 on: January 26, 2012, 09:22:17 PM »
ਮੈਂ ਰਾਹਾਂ ' '  '"ਤੇ ਨਹੀਂ ਤੁਰਦਾ
ਮੈਂ ਰਾਹਾਂ ' '  '"ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫ਼ਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ।

ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ
ਇਹ ਸੜਦੇ ਪੈਰ, ਠਰਦੇ ਦਿਲ, ਮੇਰੇ ਸੱਚ ਦੇ ਗਵਾਹ ਬਣਦੇ।

ਜੁ ਲੋ ਮੱਥੇ ' '  '"ਚੋਂ ਫੁੱਟਦੀ ਹੈ, ਉਹ ਅਸਲੀ ਤਾਜ ਹੁੰਦੀ ਹੈ
ਤਵੀ ਦੇ ਤਖ਼ਤ ' '  '"ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ

ਇਹ ਪੰਡਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ
ਮੇਰੇ ਹਉਕੇ ਹੀ ਪਹਿਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ

ਅਸਾਨੂੰ ਰੀਤ ਤੋਂ ਵਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ
ਤੂੰ ਲਿਖ ਲੇਖਾ ਤੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬਣਦੇ

ਜੇ ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕੈਦੋਂ
ਅਸੀਂ ਜਾਂ ਨਾਥ ਹੁੰਦੇ ਜਾਂ ਅਸੀਂ ਲੁੱਡਣ ਮਲਾਹ ਬਣਦੇ

ਉਦੋਂ ਤੱਕ ਤੂੰ ਹੈਂ ਸਾਡੀ ਹਿੱਕ ਦੇ ਵਿਚ ਮਹਿਫ਼ੂਜ਼ ਮਰ ਕੇ ਵੀ
ਜਦੋਂ ਤਕ ਜਿਸਮ ਸਾਡੇ ਹੀ ਨਹੀਂ ਸੜ ਕੇ ਸੁਆਹ ਬਣਦੇ

ਫ਼ਕੀਰਾਂ ਦੇ ਸੁਖ਼ਨ, ਕੁਛ ਯਾਰ, ਕੁਝ ਤਾਰੀਖ਼ ਦੇ ਮੰਜ਼ਰ
ਜਦੋਂ ਮੈਂ ਜ਼ਖ਼ਮ ਖਾ ਲੈਨਾਂ, ਮੇਰੀ ਖ਼ਾਤਰ ਪਨਾਹ ਬਣਦੇ

ਮੈਂ ਇਕ ਗੱਲ ਜਾਣਦਾਂ ਕਿ ਹੈ ਕੋਈ ਸ਼ੈ ਇਸ ਵਜੂਦ ਅੰਦਰ
ਉਹ ਜਿਹੜੀ ਲਿਸ਼ਕ ਉਠਦੀ ਹੈ ਜਦੋਂ ਸਭ ਰੁਖ਼ ਸਿਆਹ ਬਣਦੇ

ਕਦੀ ਦਰਿਆ ਇਕੱਲਾ ਤੈ ਨਹੀਂ ਕਰਦਾ ਦਿਸ਼ਾ ਅਪਣੀ
ਜ਼ਮੀਂ ਦੀ ਢਾਲ, ਜਲ ਦਾ ਵੇਲ ਹੀ ਰਲ ਮਿਲ ਕੇ ਰਾਹ ਬਣਦੇ

ਅਚਨਚੇਤੀ ਕਿਸੇ ਬਿੰਦੂ ' '  '"ਚੋਂ ਚਸ਼ਮਾ ਫੁੱਟ ਪੈਂਦਾ ਹੈ
ਇਹ ਦਾਅਵੇਦਾਰ ਦਾਅਵੇਦਾਰ ਐਵੇਂ ਖਾਹਮਖਾਹ ਬਣਦੇ

ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਣ-ਬਿੰਦੂ ਹਾਂ, ਮੈਂ ਕੀ ਹਾਂ
ਜੇ ਮੈਂ ਆਖਾਂ ਕਿ ਮੈਂ ਕੁਝ ਹਾਂ ਕਥਨ ਮੇਰੇ ਗੁਨਾਹ ਬਣਦੇ

ਇਹ ਤੁਰਦਾ ਕੌਣ ਹੈ, ਮੈਂ ਕੌਣ ਹਾਂ ਤੇ ਕੌਣ ਪੁੱਛਦਾ ਹੈ
ਇਹ ਸੋਚਾਂ ਦਾ ਸਫ਼ਰ ਹੈ ਜਿਸ ਲਈ ਸੀਨੇ ਹੀ ਰਾਹ ਬਣਦੇ

ਜਦੋਂ ਤਕ ਲਫ਼ਜ਼ ਜਿਊਂਦੇ ਨੇ, ਸੁਖ਼ਨਵਰ ਜਿਓਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸੁਆਹ ਬਣਦੇ

ਹਮੇਸ਼ਾ ਲੋਚਿਆ ਬਣਨਾ, ਤੁਹਾਡੇ ਪਿਆਰ ਦਾ ਪਾਤਰ
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ
 

 

GoogleTagged