Author Topic: Punjabi Poetry  (Read 96322 times)

RAJ

 • Guest
Re: Punjabi Poetry
« Reply #10 on: May 14, 2011, 04:01:55 PM »
ਜਿਕਰ ਤਾਂ ਮੇਰਾ ਵੀ ਜਰੂਰ ਹੁੰਦਾ ਹੋਵੇਗਾ ਤੇਰੀਆਂ ਮਹਿਫਲਾਂ ਚ,
ਓਹ ਗੱਲ ਹੋਰ ਏ ਕਿ ਮੇਰੇ ਸਿਰ ਦੋਸ਼ ਈ ਮੜਦੀ ਹੋਵੇਂਗੀ,

ਜਿਹੜੇ ਲੋਕ ਕਦੇ ਚੁਭਦੇ ਸੀ ਤੈਨੂੰ ਕੰਡਿਆਂ ਵਾਗੂੰ,
ਜਿਹਨਾ ਲੋਕਾਂ ਨਾਲ ਉਲਝਦਾ ਰਿਹਾ ਮੈ ਤੇਰੇ ਕਰਕੇ,
ਓਹਨਾਂ ਨਾਲ ਮਹਿਫਲਾਂ ਵਿੱਚ ਮੋਢਾ ਜੋੜ ਕੇ ਖੜਦੀ ਹੋਵੇਂਗੀ......

ਕਿਉਂ ਬਦਲੇ ਤੂੰ ਰੁੱਖ ਕਿਉਂ ਡੋਬਿਆ ਸਾਨੂੰ ਹੰਝੂਆਂ ਚ,
ਓਹੀ ਕਿਹੜੀ ਰੀਝ ਸੀ ਜਿਹੜੀ ਸਾਡੀਆਂ ਮਾਸੂਮ ਰੀਝਾਂ ਤਬਾਹ ਕਰ ਗਈ,
ਕੱਲੀ ਬਹਿ ਕੇ ਕਦੇ ਤਾਂ ਆਪਣੇ ਆਪ ਨਾਲ ਜਰੂਰ ਲੜਦੀ ਹੋਵੇਂਗੀ.......

ਵਿਛੋੜਿਆਂ ਦੀ ਅੱਗ ਗਮਾਂ ਦੇ ਸਮੁੰਦਰ,
ਪਤਾ ਨਈ ਕਿਉਂ ਆਸ਼ਕਾਂ ਦੀ ਤਕਦੀਰ ਹੀ ਬਣ ਕੇ ਰਹਿ ਗਏ ਨੇ,
ਇਹਨਾ ਦੁੱਖਾਂ ਦੇ ਭਾਂਬੜਾ ਵਿੱਚ ਤੂੰ ਵੀ ਤਾਂ ਸੜਦੀ ਹੋਵੇਂਗੀ.........

ਇੱਕ ਪਿਆਰ ਦਾ ਸਮੁੰਦਰ ਸੀ, ਤੇਰੀ ਮੇਰੀ ਸਾਂਝ ਸੀ,
ਸਮੁੰਦਰ ਤਾਂ ਓਹੀ ਪਰ ਵਹਾਅ ਉਲਟਾ ਹੋ ਗਿਆ,
ਤੁਫਾਨ ਭਰੇ ਪਾਣੀਆਂ ਚ ਕਦੇ ਤੂੰ ਵੀ ਤਾਂ ਹੜਦੀ ਹੋਵੇਂਗੀ...........


ਓਹ ਪਿਆਰ ਦੇ ਲਫਜਾਂ ਨਾਲ ਭਰੇ ਕਾਗਜਾਂ ਦੇ ਟੁਕੜੇ,
ਓਹ ਕਿਤਾਬਾਂ ਵਿੱਚ ਮੁਰਝਾ ਚੁੱਕੇ ਗੁਲਾਬ ਦੇ ਫੁੱਲ,
ਮੈਨੂੰ ਪਤਾ ਹੁਣ ਤੇਰੇ ਲਈ ਬਹੁਤੀ ਅਹਿਮੀਅਤ ਨਈ ਰੱਖਦੇ,
ਪਰ '   ' ' '    ''   '  " raj '   ' ' '    ''   '  " ਦਾ ਕੋਈ ਨਾ ਕੋਈ ਖਤ ਤਾਂ ਜਰੂਰ ਪੜਦੀ ਹੋਵੇਂਗੀ.............

ਜਿਕਰ ਤਾਂ ਮੇਰਾ ਵੀ ਜਰੂਰ ਹੁੰਦਾ ਹੋਵੇਗਾ ਤੇਰੀਆਂ ਮਹਿਫਲਾਂ ਚ,
ਓਹ ਗੱਲ ਹੋਰ ਏ ਕਿ ਮੇਰੇ ਸਿਰ ਦੋਸ਼ ਈ ਮੜਦੀ ਹੋਵੇਂਗੀ,


ਮੰਨਿਆ ਬਗੈਰ ਤੇਰੇ ਜ਼ਿੰਦਗੀ ਗੁਜ਼ਰ ਜਾਉ, ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ ਸੀ...!!!

RAJ

 • Guest
Re: Punjabi Poetry
« Reply #11 on: May 14, 2011, 04:03:20 PM »
ਕੱਝ ਲਿਖਣ ਲੱਗਾਂ ਹਾਂ,
ਕਲਮ ਤੂੰ ਹੀ ਹੁਣ ਇਨਸਾਫ਼ ਕਰੀਂ,
ਮੇਰੇ ਸੱਚ ਅਤੇ ਝੂਠ ਦਾ ਹਿਸਾਬ ਕਰੀਂ,
ਅੱਜ ਲਿੱਖ ਦੇਣਾ ਮੈਂ,
ਕਿਸ ਕਿਸ ਨੇ ਦਿਲ ਮੇਰਾ ਤੋੜਿਆ,
......ਜੇ ਕਿੱਧਰੇ ਤੇਰਾ ਵੀ ਨਾਮ ਆ ਜਾਵੇ,

ਤਾਂ ਮੈਨੂੰ ਮੁਆਫ ਕਰੀਂ........

<--Jack-->

 • Editor-in-Chief
 • *****
 • Offline
 • Posts: 12336
 • Gender: Male
  • View Profile
  • Real Info
  • Email
Re: Punjabi Poetry
« Reply #12 on: May 14, 2011, 05:01:01 PM »
that's good work............ with Teachers News try to paste these kinda stuff..............

RAJ

 • Guest
Re: Punjabi Poetry
« Reply #13 on: May 14, 2011, 08:28:30 PM »
that's good work............ with Teachers News try to paste these kinda stuff..............
thanks sir..........

RAJ

 • Guest
Re: Punjabi Poetry
« Reply #14 on: May 18, 2011, 05:41:51 PM »
ਮੈਂ ਇੱਕ ਕਤਰਾ ਛੌਟਾ ਜਿਹਾ
ਦਰਿਆ ਦੇ ਨਾਲ ਜੌ ਵਹਿੰਦਾ ਹਾਂ...
ਨਾ ਕੌਈ ਮੇਰੀ ਖਵਾਇਸ਼ ਏ
ਬਸ ਉਹਦੀ ਰਜ਼ਾ ਚ' ਹੀ ਰਹਿੰਦਾ ਹਾਂ...
ਇਸ ਦੁਨਿਆ ਵਿੱਚ ਅੱਜ ਸਭ ਦੁਖੀ ਨੇ
ਪਰ ਮੈਂ ਪਾਗਲ ਐਵੇ ਹੀ ਖੁਸ਼ ਰਹਿੰਦਾ ਹਾਂ...
ਝੂਠ ਦੀ ਇਸ ਬਸਤੀ ਵਿਚ..
ਸੱਚੀਆ ਗਲਾਂ ਕਹਿੰਦਾ ਹਾਂ...
ਪਤਾ ਨਹੀ ਕਿਉ ਰੌੰਦੇ ਨੇ ਲੌਕੀ ਇਥੇ
ਇਹੌ ਸੌਚ ਕੇ ਹੱਸਦਾ ਰਹਿੰਦਾ ਹਾਂ..
ਜੱਦ ਦਰਦ ਕੌਈ ਕਿਸੇ ਦਾ ਸਮਝ ਸਕਦਾ ਨਹੀ
ਫਿਰ ਛੱਡ ਲੌਕਾਂ ਨੂੰ ਕਲਾ ਹੀ ਤੂਰ ਪੈਦਾਂ ਹਾਂ...
ਮਤਲੱਬੀ ਲੌੜ ਪੈਣ ਤੇ ਸਾਥ ਉਤੌ - ਉਤੌ ਦਿੰਦੇ ਨੇ
ਹੁੰਦਾ ਦਿਲਾ ਚ' ਪਿਆਰ ਭੌਰਾ ਨਹੀ ਇਹੌ ਹੀ ਕਹਿੰਦਾ ਹਾਂ...
ਵਕਤ ਨੇ ਦੁਨਿਆ ਘੁਮਾ ਛੱਡੀ..
ਇੱਥੇ ਕਿਹੜਾ ਆਪਣਾ ਕਿਹੜਾ ਬੇਗਾਨਾ ਇਹੌ ਹੀ ਲੱਭਦਾ ਰਹਿੰਦਾ ਹਾਂ..
ਪਤਾ ਏ ਹੰਝੂਆ ਦੀ ਭਾਸ਼ਾ ਕਿਸੇ ਨਹੀ ਸਮਝਨੀ..
ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾਂRAJ

 • Guest
Re: Punjabi Poetry
« Reply #15 on: May 21, 2011, 08:06:56 PM »
ਹਸਰਤ ਸੀ ਫੁੱਲ ਬਣਨ ਦੀ, ਰੱਬ ਗਲਤੀ ਖਾ ਗਿਆ,
ਓਸੇ ਹੀ ਟਹਿਣੀ ਤੇ ਮੈਨੂੰ, ਕੰਡੇ ਦੀ ਜੂਨੇ ਪਾ ਗਿਆ।
ਨਾ ਭੌਰਾ ਨਾ ਕੋਈ ਤਿੱਤਲੀ ਕਦੇ ਮੇਰੇ ਉੱਤੇ ਬੈਠਦੀ,
ਖੋਰੇ ਰੱਬ ਕਿਹੜੇ ਜਨਮ ਦਾ ਮੇਰੇ ਨਾਲ ਵੈਰ ਕਮਾ ਗਿਆ।
ਫੁੱਲ ਸੁੰਘਦੇ ਫੁੱਲ ਚੁੰਮਦੇ 'ਤੇ ਹੱਥਾਂ ਨਾਲ ਪਿਆਰਦੇ।
ਮੇਰੇ ਤੋਂ ਸਾਰੇ ਬਚਦੇ ਮੈਨੂੰ ਕੈਸੀ ਚੀਜ਼ ਬਣਾ ਗਿਆ।
ਜੇਕਰ ਮੈਂ ਤਿੱਖੀ ਸੂਲ ਹਾਂ, ਇਹ ਵੀ ਤਾਂ ਰੱਬ ਦੀ ਦੇਣ ਹੈ,
ਫੁੱਲਾਂ ਦੀ ਰਾਖੀ ਕਰਨ ਲਈ ਮੈਨੂੰ ਪਹਿਰੇਦਾਰ ਬਿਠਾ ਗਿਆ।
ਅਸੀਂ ਛੋਟੇ-ਵੱਡੇ ਸਾਰੇ ਹੀ ਇੱਕੋ ਜਿਹਾ ਡੰਗ ਮਾਰਦੇ
ਕੌਣ ਸਾਨੂੰ ਜੰਮਦਿਆਂ ਨੂੰ ਚੁਭਣ ਦੇ ਗੁਰ ਸਿਖਾ ਗਿਆ।
ਮੈਨੂੰ ਕਵੀਆਂ ਸ਼ਾਇਰਾਂ ਲੇਖਕਾਂ ਰੱਜ-ਰੱਜ ਕੀਤਾ ਬਦਨਾਮ ਏ,
ਕੋਈ ਦਿਲ ਵਿੱਚ ਖਬੋ ਗਿਆ ਕੋਈ ਰਾਹਵਾਂ ਵਿੱਚ ਵਿਛਾ ਗਿਆ।
ਮੈਂ ਟਹਿਣੀ ਤੇ ਲਟਕਦਾ, ਫੁੱਲ ਟੁੱਟ ਕੇ ਭੁੰਜੇ ਤੜਫਦਾ,
ਅੱਜ ਪੈਰੀਂ ਡਿੱਗਾ ਵੇਖ ਕੇ, ਮੈਨੂੰ ਤਰਸ ਜਿਹਾ ਆ ਗਿਆ।
ਅਹਿਸਾਨ ਮੰਦ ਹਾਂ ਫੇਰ ਵੀ ਤੇ ਤਹਿ ਦਿਲੋਂ ਮਸ਼ਕੂਰ ਹਾਂ,
ਫੁੱਲ ਵੇਖਣ ਆਇਆ ਜੇ ਕੋਈ ਮੇਰੇ 'ਤੇ ਨਜ਼ਰ ਘੁਮਾ ਗਿਆ।Satish mjmc

 • Member
 • *
 • Offline
 • Posts: 37
 • Gender: Male
  • View Profile
Re: Punjabi Poetry
« Reply #16 on: May 21, 2011, 09:43:16 PM »
nice..........

reet

 • Guest
Re: Punjabi Poetry
« Reply #17 on: May 21, 2011, 11:46:25 PM »
very nice...and vry touching..............Raj sir....

RAJ

 • Guest
Re: Punjabi Poetry
« Reply #18 on: May 22, 2011, 06:51:02 AM »
thanks to all

jasvir bakhtu

 • Guest
Re: Punjabi Poetry
« Reply #19 on: May 22, 2011, 06:09:15 PM »

 

GoogleTaggedHindi Poetry

Started by RAMAN RAI

Replies: 32
Views: 11063
Last post July 03, 2017, 05:29:27 PM
by anshika154
punjabi poetry (ਬਾਬੂ ਰਾਜਬ ਅਲੀ ਜੀ )

Started by GURSHARAN NATT

Replies: 259
Views: 30983
Last post October 27, 2013, 08:02:31 PM
by GURSHARAN NATT
Punjabi Poetry- Roh 'TE Muskan-- Kaka Gill

Started by R S Sidhu

Replies: 108
Views: 15544
Last post February 29, 2012, 09:20:21 PM
by R S Sidhu