Author Topic: Punjabi Poetry- Roh 'TE Muskan-- Kaka Gill  (Read 15417 times)

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Punjabi Poetry- Roh 'TE Muskan-- Kaka Gill
« on: February 29, 2012, 08:13:30 PM »
ਰੋਹ ਤੇ ਮੁਸਕਾਣ

 

ਹੱਸਦਾ ਰਹਿ ਮੇਰੇ ਬੇਲੀਆ ਜਿੰਦਗੀ ਤੋਂ ਰਹਿਕੇ ਅਣਜਾਣ।

ਜਿਸ ਦਿਨ ਸੱਚ ਨਿੱਤਰੇਗਾ ਰੋਹ ਵਿੱਚ ਬਦਲੇਗੀ ਮੁਸਕਾਣ।

 

ਨਿੱਸਰੀਆਂ ਕਣਕਾਂ ਵੱਲ ਤੱਕਕੇ ਸੋਨੇ ਨਾਲ ਮੜਾਉਂਦਾ ਹਲ

ਉੱਸਰਦੇ ਬੰਗਲਿਆਂ ਨੂੰ ਘੋਖਕੇ ਦੂਣਾ ਕਰਦਾ ਆਪਣਾ ਦਿਲ

ਗੀਝੇ ਖੜਕਦੇ ਸਿੱਕੇ ਸੁਣਕੇ ਮਨ ਬਣਾ ਆਪਣਾ ਚੰਚਲ

ਯਾਦ ਤੈਨੂੰ ਨਹੀਂ ਆਉਂਦੀ ਅੱਗੇ ਖੜੀ ਤੇਰੇ ਮੁਸ਼ਕਲ।

 

ਖੋਲ੍ਹਿਆਂ ਵਿੱਚੋਂ ਧੂੰਆਂ ਉੱਠਦਾ ਤੂੰ ਇਸਤੋਂ ਲਾਪਰਵਾਹ ਬੈਠਾ

ਭੁੱਖ ਨਾਲ ਬੱਚਾ ਰੋਂਦਾ ਯਾਰਾ ਸੁਣਨਾ ਭੁਲਾ ਬੈਠਾ

ਨੰਗੇ ਤਨ ਮੰਗਤਾ ਰੁਲਦਾ ਐਨੇ ਨੈਣ ਚੁਰਾ ਬੈਠਾ

ਆਪਣੀਆਂ ਜਮੀਨਾਂ ਵਿਕਦੀਆਂ ਦੇਖਕੇ ਖੜ੍ਹਾ ਰਹੇਂਗਾ ਕਿ ਬੈਠਾ।

 

ਨਾਹਰੇ ਲਾਉਂਦਾ ਜਾ ਖੋਖਲੇ ਤੇਰੇ ਮਾਲਕ ਖ਼ੁਸ਼ ਹੋਣਗੇ

ਚੋਣਾਂ ਕਰਵਾਉਂਦਾ ਜਾਂ ਢਕੋਸਲੇ ਦੌਲਤਾਂ ਦੀਆਂ ਵੰਡੀਆਂ ਨਾ ਕਰਨਗੇ

ਨੇਤਾ ਚੁਣਦਾ ਜਾਂ ਪੋਪਲੇ ਗੱਦੀਆਂ ਉੱਤੇ ਉਹੀ ਰਹਿਣਗੇ

ਅਫਸਰਸ਼ਾਹੀ ਤੇਰਾ ਖੂਨ ਚੂਸਦੀ ਰਿਸ਼ਵਤਾਂ ਤੋਂ ਮਹੱਲ ਉੱਸਰਨਗੇ।

 

ਗੁਆਂਢੀ ਦੇ ਘਰ ਅੱਗ ਲੱਗੀ ਕਿਓਂ ਖੁਸ਼ੀ ਬਿਖੇਰਦਾ

ਨਿਰਦੋਸ਼ ਰੱਖਦਾ ਪੈਰੀਂ ਪੱਗ ਦੇਖਕੇ ਕਿਓਂ ਹਾਸੇ ਖਿਲੇਰਦਾ

ਕੁਆਰੀਆਂ ਦੀ ਰੁਲਦੀ ਅਸਮਤ ਬੁੱਲ੍ਹੀਂ ਕਿਓਂ ਜੀਭਾਂ ਫੇਰਦਾ

ਸਮਾਂ ਆਉਂਦਾ ਤਲਵਾਰ ਲੈਕੇ ਤੇਰੇ ਘਰ ਵਾਲੇ ਘੇਰਦਾ।

 

ਅੰਨ੍ਹੇ ਜੁਲਮ ਦੀ ਚੱਕੀ ਕਰ ਰਹੀ ਤੇਰਾ ਘਾਣ

ਬਚਿਆ ਜੇ ਕੁਝ ਬਾਕੀ ਗਿਣ ਲਵੀਂ ਆਪਣਾ ਨੁਕਸਾਨ

ਤੇਰੇ ਲਈ ਚਿਤਾ ਸਜੀ ਉਡੀਕਦਾ ਹੁਣ ਤੈਨੂੰ ਮਸਾਣ

ਮੈਂ ਦੇਖ ਰਿਹਾ ਹਾਂ ਤੇਰੀ ਰੋਹ ਵਿੱਚ ਬਦਲਦੀ ਮੁਸਕਾਣ।

 

ਇਸ ਰੋਹ ਨੂੰ ਦੇਦੇ ਲਾਲ ਰੰਗ ਸਮਾਜਵਾਦ ਦਾ

ਹਾਕਮਾਂ ਨੂੰ ਬੜ੍ਹਕਾਂ ਮਾਰਦੇ ਤਖਤਾ ਹਿਲਾ ਪੂੰਜੀਵਾਦ ਦਾ

ਯਾਰਾਂ ਤੱਕ ਸੁਨੇਹਾ ਪਹੁੰਚਾਦੇ ਰੋਕ ਲੈਣ ਭਾਵ ਪਿਆਰ ਦਾ

ਮੁਸਕਾਣ ਛੱਡਕੇ ਅਪਣਾਉਣ ਗੰਭੀਰਤਾ ਭਰਿਆ ਰੋਹ ਇਨਕਲਾਬ ਦਾ।

 

ਜਦ ਸਰਮਾਏਦਾਰੀ ਦੇ ਵਪਾਰੀ ਗਾਂਧੀ ਟੋਪੀਆਂ ਉਤਾਰ ਦੇਣਗੇ

ਜਦ ਇਨਕਲਾਬ ਦੇ ਪੁਜਾਰੀ ਮਜਦੂਰਾਂ ਦੇ ਸਰਦਾਰ ਬਣਨਗੇ

ਜਦ ਹਟੇਗੀ ਗਰੀਬੀ ਦੀ ਬਿਮਾਰੀ ਜਦ ਬੱਚੇ ਰੱਜਕੇ ਹੱਸਣਗੇ

ਤਦ ਤੂੰ ਅਤੇ ਤੇਰੇ ਯਾਰ ਰੋਹ ਬਜਾਇ ਮੁਸਕਰਾ ਸਕਣਗੇ।
« Last Edit: February 29, 2012, 08:15:25 PM by R S Sidhu »

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #1 on: February 29, 2012, 08:16:38 PM »
ਗ਼ਜ਼ਲ

 

ਜਿੰਨਾਂ ਰਾਹਾਂ ਤੇ ਮੈਂ ਤੁਰਿਆਂ ਜਾਵਾਂ ਵਾਪਸ ਜਾਣ ਜੋਗਾ ਨਹੀਂ।

ਗ਼ਮਾਂ ਤੇ ਸ਼ਰਾਬ ਬੁੱਲ੍ਹ ਮੇਰੇ ਸਿਉਂਤੇ ਗ਼ਜ਼ਲਾਂ ਗਾਉਣ ਜੋਗਾ ਨਹੀਂ।

 

ਕਾਹਤੋਂ ਹੋਸ਼ ਕਰਾਂ ਹੋਸ਼ ਦੇ ਵਿੱਚ ਮੈਨੂੰ ਗ਼ਮ ਸਤਾਉਂਦੇ ਨੇ

ਟੁੱਟਿਆ ਦਿਲ ਲੈਕੇ ਦੁੱਖਾਂ ਨਾਲ ਮੈਂ ਮੱਥਾ ਲਾਉਣ ਜੋਗਾ ਨਹੀਂ।

 

ਸ਼ਰਮ ਸ਼ਰਾਬੀ ਹੋਣੋਂ ਕਿਉਂ ਕਰਾਂ ਯਾਰੋ ਬਦਨਾਮ ਪਹਿਲਾਂ ਹੀ ਹਾਂ

ਖੁੱਲ੍ਹਕੇ ਚੁਗਲੀ ਕਰੋ ਮੇਰੀ ਮੈਂ ਪਿਆਲਾ ਮੂੰਹੋਂ ਹਟਾਉਣ ਜੋਗਾ ਨਹੀਂ।

 

ਮੁਹੱਬਤ ਕਰਕੇ ਧਾਰਿਆ ਸੀ ਮਜ਼ਹਬ ਜੱਗ ਨੇ ਕਾਫ਼ਿਰ ਬਣਾਇਆ

ਮਾਸ਼ੂਕ ਨਿੱਕਲਿਆ ਬੇਵਫ਼ਾ ਹੁਣ ਮੋਮਨਾਂ ਵਿੱਚ ਨਾਂ ਲਿਖਾਉਣ ਜੋਗਾ ਨਹੀਂ।

 

ਜਾਣਦਾ ਹਾਂ ਮੇਰੇ ਕਦਮ ਹੇਠਲਾ ਰਾਹ ਨਰਕਾਂ ਵੱਲ ਮੈਨੂੰ ਲਿਜਾਂਦਾ

ਆਪਣੀ ਹਾਲਤ ਉੱਤੇ ਸੋਕੇ ਮਾਰੇ ਨੈਣੋਂ ਅਥਰੂ ਵਹਾਉਣ ਜੋਗਾ ਨਹੀਂ।

 

ਚੰਦ ਸੂਰਜ ਸਭ ਸੁੱਖ ਵੇਲੇ ਦੋਸਤ, ਦੁੱਖਾਂ ਵੇਲੇ ਛਿਪ ਜਾਂਦੇ

ਪੀੜਾਂ ਦੇ ਹਨੇਰੇ ਮੇਰਾ ਰਸਤਾ ਛਿਪਿਆ ਮਸ਼ਾਲ ਜਗਾਉਣ ਜੋਗਾ ਨਹੀਂ।

 

ਬੇਮੌਕੇ ਬੇਦਰਦਾਂ ਨੂੰ ਯਾਦ ਕਰਕੇ ਮੇਰੇ ਕਦਮ ਡਗਮਗਾ ਜਾਂਦੇ

ਜਿੰਦਗੀ ਨਹੀਂ ਮੈਂ ਮੌਤ ਨੂੰ ਵੀ ਮੂੰਹ ਦਿਖਾਉਣ ਜੋਗਾ ਨਹੀਂ।

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #2 on: February 29, 2012, 08:17:15 PM »
ਗ਼ਜ਼ਲ

 

ਸਾਡੀ ਮੁਹੱਬਤ ਨੂੰ ਜਾਣ ਗਿਆ ਸਾਰਾ ਨਗਰ।

ਅੱਜ ਸਾਡੇ ਵੱਲ ਉੱਠੇ ਹਰ ਇੱਕ ਨਜ਼ਰ।

 

ਇਖਲਾਕੀ ਇਲਜਾਮ ਦਿਵਾਨਿਆਂ ਉੱਤੇ ਜਮਾਨਾ ਲਾ ਚੁੱਕਾ

ਵਧਦੇ ਰਹੇ ਕਦਮਾਂ ਨਾ ਛੱਡੀ ਪ੍ਰੀਤ-ਡਗਰ।

 

ਸਮੇਂ ਦੀਆਂ ਪਤਝੜਾਂ ਬੇਸ਼ੱਕ ਜੋਰ ਲਾ ਦੇਖਣ

ਮੁਰਝਾਉਣੀ ਨਹੀਂ ਕਦੇ ਸੱਚੇ ਪਿਆਰ ਦੀ ਲਗਰ।

 

ਨਾ ਲਗਦੀਆਂ ਤੁਹਮਤਾਂ ਦੀ ਪ੍ਰਵਾਹ ਅਸੀਂ ਕਰਨੀਂ

ਖਿੜੇ ਮੱਥੇ ਝੱਲਾਂਗੇ ਕੱਲ ਜੋ ਹੋਵੇਗਾ ਹਸ਼ਰ।

 

ਸਮਾਜ ਦੇ ਠੇਕੇਦਾਰ ਜਿੰਨੇ ਚਾਹੁਣ ਤਸੀਹੇ ਦੇਣ

ਆਪਣੀ ਚਾਲ ਚੱਲਣਾ ਅਸੀਂ ਮੌਤ ਤੋਂ ਬੇਖ਼ਬਰ।

 

ਖੱਫਣ ਸਿਰ ਉੱਤੇ ਬੰਨਕੇ ਪਹਿਲਾਂ ਹੀ ਚੱਲੇ

ਆਸ਼ਿਕਾਂ ਦੀ ਮੌਤ ਮਰਕੇ ਹੋ ਜਾਵਾਂਗੇ ਅਮਰ।

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #3 on: February 29, 2012, 08:17:33 PM »
ਗ਼ਜ਼ਲ

 

ਜੀਅ ਕਰਦਾ ਤੇਰੇ ਗ਼ਮ ਨੂੰ ਦਿਲ ਵਿੱਚ ਸਮੋ ਲਵਾਂ।

ਜਾਂ ਤੇਰਾ ਸਿਤਮ ਯਾਦ ਕਰਕੇ ਥੋੜਾ ਰੋ ਲਵਾਂ।

 

ਅੱਖਾਂ ਵਿੱਚ ਵੱਸਦੀ ਸਨਮ ਹਰ ਵਕਤ ਸੂਰਤ ਤੇਰੀ

ਕਿਸ ਤਰਾਂ ਭੁਲਾਕੇ ਤੇਰੀ ਯਾਦ ਹੌਲਾ ਹੋ ਲਵਾਂ।

 

ਮੇਰੇ ਨਸੀਬਾਂ ਵਿੱਚ ਦਰਦ ਦੇ ਸਿਵਾ ਕੁਝ ਨਹੀਂ

ਦਾਗ ਤੇਰੇ ਦਾਮਨ ਦੇ ਹੰਝੂਆਂ ਨਾਲ ਧੋ ਲਵਾਂ।

 

ਤੇਰੇ ਨਾਲ ਲਾਕੇ ਦਿਲ ਮੈਂ ਸੱਚ ਜਾਣਿਆ ਇਹ

ਗ਼ਮਾਂ ਨੂੰ ਮੋਤੀ ਸਮਝਕੇ ਗੀਤਾਂ ਦੇ ਹਾਰ ਪਰੋ ਲਵਾਂ।

 

ਭੇਤੀ ਦਿਲ ਦੇ ਹੀ ਜਦ ਦੇ ਗਏ ਧੋਖਾ

ਮੈਂ ਹੱਸਦਾ ਦੁਨੀਆਂ ਲਈ ਦਰਦ ਸੀਨੇ ਲੁਕੋ ਲਵਾਂ।

 

ਬਾਹਰ ਸੁੱਟਦਾ ਹਾਂ ਤਾਂ ਕਿਸੇ ਨੂੰ ਘਾਇਲ ਕਰਨਗੇ

ਕੰਡਿਆਂ ਨੂੰ ਫੁੱਲ ਸਮਝਕੇ ਪੋਟਿਆਂ ਵਿੱਚ ਚੁਭੋ ਲਵਾਂ।

 

ਚਾਹਤ ਦੇ ਸਮੁੰਦਰ ਵਿੱਚ ਅਜੇ ਵੀ ਠਾਠਾਂ ਮਾਰ ਰਹੇ

ਕਰਕੇ ਦਿਲ ਕਰੜਾ ਭਾਵਨਾਵਾਂ ਨੂੰ ਅੰਦਰੇ ਸੰਜੋ ਲਵਾਂ।

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #4 on: February 29, 2012, 08:18:04 PM »
ਗ਼ਜ਼ਲ

 

ਦਿਲ ਤੇਰੇ ਤੇ ਡੁੱਲਿਆ ਚੰਗਾ ਸਮਝ ਚਾਹੇ ਬੁਰਾ।

ਮੈਂ ਤੇਰਾ ਆਸ਼ਿਕ ਬਣਿਆ ਚੰਗਾ ਸਮਝ ਚਾਹੇ ਬੁਰਾ।

 

ਚਾਰ ਦਿਸ਼ਾਵਾਂ ਕੋਇਲਾਂ ਬੋਲਣ ਦੇਖਕੇ ਅੰਬਾਂ ਤੇ ਬੂਰ

ਮੁਲਾਕਾਤ ਲਈ ਥਾਂ ਬਹੁਤ ਪਰ ਤੂੰ ਰਹਿਨੈਂ ਦੂਰ

ਠੰਢੇ ਸਾਹ ਭਰਦਾ ਰਹਾਂ ਹੋਕੇ ਦਿਲ ਤੋਂ ਮਜ਼ਬੂਰ

ਜਿੰਦਗੀ ਨਾਲ ਖੇਡਾਂ ਜੂਆ ਚੰਗਾ ਸਮਝ ਚਾਹੇ ਬੁਰਾ।

 

ਰਾਤਾਂ ਨੂੰ ਨੀਂਦ ਨਹੀਂ ਆਉਂਦੀ ਗਿਣਦਾ ਰਹਾਂ ਤਾਰੇ

ਮੇਰੀਆਂ ਅੱਖਾਂ ਵਿੱਚ ਬੇਚੈਨੀ ਜਾਗੇ ਜਦ ਸੌਂਦੇ ਸਾਰੇ

ਮਨ ਵਿੱਚ ਇੱਕ ਮਿੱਠਾ ਜਿਹਾ ਦਰਦ ਝਾਤੀਆਂ ਮਾਰੇ

ਭਾਵਨਾਵਾਂ ਨੇ ਸਿਰ ਚੁੱਕਿਆ ਚੰਗਾ ਸਮਝ ਚਾਹੇ ਬੁਰਾ।

 

ਘਾਹ ਉੱਤੇ ਤਰੇਲ ਦੇ ਮੋਤੀ ਸਵੇਰੇ ਲੈਣ ਅੰਗੜਾਈ

ਇੱਕ ਹੂਕ ਮਨ ਵਿੱਚੋਂ ਉੱਠੇ ਸੁਣਕੇ ਕਿਤੇ ਸ਼ਹਿਨਾਈ

ਸੂਰਜ ਦੀਆਂ ਕਿਰਨਾਂ ਨੇ ਬੱਦਲਾਂ ਦੀ ਮਾਪੀ ਗਹਿਰਾਈ

ਤੇਰੀ ਮੁਹੱਬਤ ਵਿੱਚ ਠਰਿਆ ਚੰਗਾ ਸਮਝ ਚਾਹੇ ਬੁਰਾ।

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #5 on: February 29, 2012, 08:18:28 PM »
ਗ਼ਜ਼ਲ

 

ਕੀ ਕਰਾਂ ਦੋਸਤਾ ਦਿਨ ਦੂਰ ਜਾਣ ਦੇ ਆਏ।

ਦਿਲ ਉੱਤੇ ਉਦਾਸੀ ਨਾਲ ਭਰੇ ਕਾਲੇ ਬੱਦਲ ਛਾਏ।

 

ਇਨਸਾਨ ਦੀਆਂ ਮਜ਼ਬੂਰੀਆਂ ਫਾਂਸੀ ਬਣਕੇ ਗਲ਼ ਪੈ ਜਾਂਦੀਆਂ

ਤੇ ਫਿਰ ਆਸ਼ਾਵਾਂ ਦਾ ਵਕਤ ਹੀ ਮੁੱਕ ਜਾਏ।

 

ਦੋ ਠੰਢੇ ਸਾਹ ਭਰਨੇ ਮੁਸ਼ਕਿਲ ਜੁਦਾਈ ਦੇ ਮੌਸਮ

ਜਦੋਂ ਹੌਸਲਾ ਵੀ ਡਰਕੇ ਪੱਲਾ ਮੇਰੇ ਤੋਂ ਛੁਡਾਏ।

 

ਬੇਸਮਝੀ ਜਿਹੀ ਵਿੱਚ ਮੁਹੱਬਤ ਦੀਆਂ ਗੰਢਾਂ ਪੈ ਗਈਆਂ

ਗੰਢਾਂ ਖੁੱਲ੍ਹਣ ਦੇ ਨਾਲ ਮੇਰੀ ਜਾਨ ਨਿੱਕਲਦੀ ਜਾਏ।

 

ਬਾਂਹ ਨਾਲੋਂ ਹੱਥ ਜੁਦਾ ਹੁੰਦਾ ਕਦੇ ਨਾ ਸੁਣਿਆ

ਤੇਰੇ ਤੋਂ ਵਿੱਛੜਾਂ ਕਿਵੇਂ ਬਿਨਾਂ ਮੈਂ ਹੰਝੂ ਵਹਾਏ।

 

ਮੈਂ ਪੰਛੀ ਉੱਡਣ ਵਾਲਾ ਖੰਭ ਮੇਰੇ ਤੂੰ ਬਣਿਆ

ਖੰਭ ਜਦੋਂ ਕੱਟੇ ਜਾਵਣ ਪੰਛੀ ਉਡਾਰੀ ਨਾ ਲਾਏ।

 

ਮਣਾਂ ਬੋਝਲ ਪਲਕਾਂ ਹੋਈਆਂ ਅੱਖਾਂ ਹੀ ਨਾ ਖੁੱਲ੍ਹਦੀਆਂ

ਖੋਲ੍ਹਕੇ ਅੱਖਾਂ ਦਿਸਦਾ ਨਹੀਂ ਹੜ੍ਹ ਹੰਝੂਆਂ ਦਾ ਆਏ।

 

ਮੈਂ ਮਲਾਹ ਤੂੰ ਕਿਨਾਰਾ ਖਿੱਚ ਦੋਹਾਂ ਵਿੱਚ ਡਾਢੀ

ਜਦ ਮਿਲਣ ਲੱਗੀਏ ਸਮੇਂ ਦੀ ਛੱਲ ਕਿਸ਼ਤੀ ਡੁਬਾਏ।

 

 

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #6 on: February 29, 2012, 08:18:51 PM »
ਗ਼ਜ਼ਲ

 

ਤੇਰੀ ਗਲੀ ਤਾਂ ਸੂਰਜ ਚੜ੍ਹਿਆ ਮੇਰੇ ਦਰ ਹਨੇਰੇ।

ਦੋਸਤਾ ਦੁੱਖ ਦੇਣੋਂ ਹਟਜਾ ਦੁੱਖ ਸਹਿ ਲਏ ਬਥੇਰੇ।

 

ਥੋਹਰ ਵੀ ਦਰਵਾਜੇ ਬੰਨ੍ਹਿਆ ਗ਼ਮਾਂ ਪਿੱਛਾ ਨਹੀਂ ਛੱਡਿਆ

ਘਿਓ ਦੀ ਧੂਣੀ ਦੇ ਚੁੱਕਾਂ ਮਹਿਕੇ ਨਾ ਚੁਫੇਰੇ।

 

ਸੰਧੂਰ ਥੋੜਾ ਸੁਹਾਗਣ ਦੀ ਮਾਂਗ ਵਿੱਚੋਂ ਚੁਰਾਕੇ ਛਿੜਕਿਆ

ਮੇਰੀ ਵਿਧਵਾ ਜਿੰਦਗੀ ਨਾਲ਼ ਨਾ ਲਵੇ ਕੋਈ ਫੇਰੇ।

 

ਖੋਪੇ ਦੀਆਂ ਗਿਰੀਆਂ ਸਾਧਾਂ ਦੇ ਚਰਨੀਂ ਕਈ ਟੇਕੀਆਂ

ਊਸ਼ਾ ਦੀ ਲਾਲੀ ਨਾ ਦਿਸੀ ਮੈਨੂੰ ਸੁਭਾ ਸਵੇਰੇ।

 

ਮੱਸਿਆ ਦੀਆਂ ਰਾਤਾਂ ਦਾ ਨ੍ਹੇਰਾ ਮੂੰਹ ਪਾੜ ਆਉਂਦਾ

ਚੰਦਰਮਾ ਨੂੰ ਲੁਕੋ ਲੈਂਦੇ ਲਾਕੇ ਅਕਾਸ਼ੀਂ ਬੱਦਲ ਡੇਰੇ।

 

ਗ਼ਮਾਂ ਦੀ ਚਾਦਰ ਲਈ ਫਿਰਦਾ ਬਿਰਹੋਂ ਦੇ ਬਜਾਰੀਂ

ਮੁਸਕਾਣਾਂ ਨੂੰ ਖਰੀਦ ਲਵਾਂ ਇੰਨੇ ਵੀ ਨਹੀਂ ਜੇਰੇ।

 

ਕੀ ਤੂੰ ਪਿਆਲਾ ਮੇਰੇ ਹੱਥ ਦੇਖਕੇ ਖੁਸ਼ ਹੈਂ

ਇਹੋ ਆਖਰੀ ਦਵਾ ਹੈ ਜੋ ਭੁਲਾਵੇ ਗ਼ਮ ਮੇਰੇ।


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #7 on: February 29, 2012, 08:19:17 PM »
ਗ਼ਜ਼ਲ

 

ਪਾਕੇ ਬਦਨਾਮੀ ਦੇ ਹਾਰ, ਅਸੀਂ ਕਰਨਾ ਹੈ ਪਿਆਰ।

ਮਰ ਜਾਵਾਂ ਇਸ਼ਕ ਵਿੱਚ, ਜੇ ਸੂਲ਼ੀ ਚੜ੍ਹਾਵੇ ਸੰਸਾਰ।

 

ਮੇਰਾ ਮਸੀਹਾ ਮੇਰਾ ਕਾਤਿਲ, ਬਹੁਤ ਸਤਾਕੇ ਦੁਖਾਉਂਦਾ ਦਿਲ

ਦੁੱਖ ਦਿੰਦਾ ਮੈਨੂੰ ਬੇਸ਼ੁਮਾਰ।

 

ਚੱਲਣ ਲਹਿਰਾਂ ਤੁਫਾਨੀ ਚਾਲ, ਉਸਨੂੰ ਉਡੀਕੇ ਮਹੀਂਵਾਲ

ਸੱਧਰਾਂ ਖੁਰਨ ਲੱਗੀਆਂ ਯਾਰ।

 

ਰਾਹ ਆਸ਼ਿਕਾਂ ਦਾ ਚੁਣਿਆ, ਦਾਮਨ ਅਥਰੂਆਂ ਨਾਲ ਬੁਣਿਆਂ

ਮਰ ਜਾਣਾ ਉਸਦੇ ਦੁਆਰ।

 

ਟੁੱਟਿਆ ਸ਼ੀਸ਼ਾ ਮੇਰਾ ਮਨ, ਉਸਦੇ ਵਿਛੋੜੇ ਸੁਕਾਇਆ ਮੇਰਾ ਤਨ

ਜ਼ਿੰਦਗੀ ਮੈਨੂੰ ਗਈ ਵਿਸਾਰ।

 

ਲੈਕੇ ਯਾਦਾਂ ਦੇ ਤਿਣਕੇ, ਇਕੱਠੇ ਕਰਾਂ ਗਿਣ ਗਿਣਕੇ

ਹੌਕਿਆਂ ਨਾਲ ਜੋੜਾਂ ਟੁੱਟੇ ਇਕਰਾਰ।

 

ਉਮੀਦ ਉੱਤੇ ਰੱਖਕੇ ਸਹਾਰਾ, ਦੁੱਖ ਸਹਿਕੇ ਕਰਦਾਂ ਗੁਜਾਰਾ

ਮੁੜੇਗਾ ਜਰੂਰ ਮੇਰਾ ਯਾਰ।


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #8 on: February 29, 2012, 08:19:47 PM »
ਗੀਤ

 

ਮੇਰੀ ਜਿੰਦਗੀ ਉੱਤੇ ਬਿਰਹੋਂ ਦੀ ਪਾਣ ਚੜ੍ਹੀ।

ਹਰ ਇੱਕ ਉਮੰਗ ਚੜ੍ਹਦੀ ਉਮਰੇ ਸ਼ਮਸ਼ਾਨ ਸੜੀ।

 

ਜਦ ਦੇਖਾਂ ਤੀਆਂ ਨੱਚਦੀਆਂ ਹਾਣ ਦੀਆਂ ਮੁਟਿਆਰਾਂ

ਮੈਂ ਖੋਲ੍ਹਿਆਂ ਦੇ ਕੰਧੀਂ ਲੱਗਕੇ ਧਾਹਾਂ ਮਾਰਾਂ

ਯਾਰ ਚਲਾ ਗਿਆ ਮੈਂ ਰਾਹ ਤੱਕਦੀ ਖੜ੍ਹੀ।

 

ਭੱਠੀ ਭੁਨਾਵਣ ਦਾਣੇ ਜਾਵਾਂ ਲੋਕ ਊਝਾਂ ਲਾਉਂਦੇ

ਘਰੋਂ ਬਾਹਰ ਨਾ ਨਿੱਕਲਾਂ ਤਾਂ ਦੁੱਖ ਸਤਾਉਂਦੇ

ਚੜ੍ਹਦੀ ਜੁਆਨੀ ਨੂੰ ਗ਼ਮਾਂ ਦੀ ਸੱਪਣੀ ਲੜੀ।

 

ਚੁੰਨੀ ਉੱਤੇ ਬਦਨਾਮੀ ਦੇ ਗਹਿਰੇ ਦਾਗ ਪਏ

ਸਾਬਣ ਕੀ ਅਥਰੂਆਂ ਨਾਲ ਧੋਤਿਆਂ ਨਾ ਗਏ

ਗ਼ਮਾਂ ਦੀ ਅਦਾਲਤ ਮੇਰੀ ਤਸਵੀਰ ਗਈ ਜੜੀ।

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #9 on: February 29, 2012, 08:20:03 PM »
ਗ਼ਜ਼ਲ

 

ਮੈਂ ਮੱਖੀ ਬਿਰਹੋਂ ਦੇ ਜਾਲੇ ਵਿੱਚ ਪਕੜੀ ਗਈ।

ਅੱਧਵਾਟੇ ਮੁਹੱਬਤ ਦੇ, ਖਾ ਗ਼ਮਾਂ ਦੀ ਮੱਕੜੀ ਗਈ।

 

ਜੀਵਨ ਨੂੰ ਕੁਝ ਇਹੋ ਜਿਹੇ ਖਤਰਨਾਕ ਰੋਗ ਲੱਗੇ

ਕਿ ਇਸ਼ਕ ਦੇ ਗਠੀਏ ਨਾਲ ਮੈਂ ਜਕੜੀ ਗਈ।

 

ਕਹਿੰਦੀ ਦੁਨੀਆਂ, '  "ਤੂੰ ਕੋਹੜੀ, ਕੋਹੜ ਫੈਲਾ ਨਾ ਦੇਵੀਂ'  

ਦੇਸ਼ਨਿਕਾਲਾ ਦੇਕੇ ਪੀਹਣ ਲਈ ਹੱਥ ਫੜਾ ਚੱਕੜੀ ਗਈ।

 

ਯਾਰ ਧੋਖਾ ਕਰ ਗਏ ਸਾਰੀ ਖਲਕਤ ਜਾਲਮ ਬਣੀ

ਸਿਰ ਸਵਾਹ ਦੇ ਨਾਲ ਪਾ ਸਿਰ ਕੱਕੜੀ ਗਈ।

 

ਰਿਸ਼ਵਤ ਸਲੂਣੇ ਹੰਝੂਆਂ ਦੀ ਜਮਾਨਾ ਕਬੂਲ ਨਾ ਕਰੇ

ਨਿਆਂ ਦੇਣ ਵਾਲੇ ਇਨਸਾਫ਼ ਦੀ ਟੁੱਟ ਤੱਕੜੀ ਗਈ।

 

ਮੈਂ ਮੌਤ ਗਲ਼ੇ ਲਗਾਈ ਦੁਨੀਆਂ ਦੇ ਹਨੇਰੇ ਖੂੰਜੇ

ਜਲਾਉਣ ਕਾਕੇ ਦੇ ਸਰੀਰ ਨੂੰ ਗਿੱਲੀ ਲੱਕੜੀ ਗਈ।

 

ਬੱਦਲਾਂ ਨਾਲ ਮਿਲਦੇ ਹੋਏ ਨੂੰ ਭੁਲਾਉਂਦੇ ਸਾਰੇ

ਮੇਰੇ ਵਜੂਦ ਨੂੰ ਨ੍ਹੇਰੇ ਵੱਲ ਬਦਨਾਮੀ ਧੱਕੜੀ ਗਈ।

 

GoogleTaggedHindi Poetry

Started by RAMAN RAI

Replies: 32
Views: 10934
Last post July 03, 2017, 05:29:27 PM
by anshika154
punjabi poetry (ਬਾਬੂ ਰਾਜਬ ਅਲੀ ਜੀ )

Started by GURSHARAN NATT

Replies: 259
Views: 30748
Last post October 27, 2013, 08:02:31 PM
by GURSHARAN NATT
Punjabi Poetry

Started by <--Jack-->

Replies: 492
Views: 95871
Last post July 03, 2017, 05:33:30 PM
by anshika154