Author Topic: Punjabi Poetry- Roh 'TE Muskan-- Kaka Gill  (Read 15310 times)

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #20 on: February 29, 2012, 08:24:47 PM »
ਗੀਤ

 

ਬਦਨਸੀਬੀ ਦੇ ਲੁਟੇਰੇ ਮੇਰੀ ਦੁਨੀਆਂ ਲੁੱਟ ਗਏ।

ਬੇਰਹਿਮ ਦੁਨੀਆਂ ਲੁੱਟਕੇ ਮੈਨੂੰ ਜਿਉਂਦਾ ਛੱਡ ਗਏ।

 

ਕੁਝ ਰੰਗ ਉੱਡਿਆ ਊਸ਼ਾ ਦੀ ਲਾਲੀ ਦਾ

ਕੁਝ ਰੰਗ ਗੂੜ੍ਹਾ ਹੋਇਆ ਰਾਤ ਕਾਲ੍ਹੀ ਦਾ

ਫਿਰ ਕਾਲ੍ਹੇ ਬੱਦਲ ਸੂਰਜ ਮੇਰਾ ਢਕ ਗਏ।

 

ਸਾਂਝੇ ਦਿਲਾਂ ਵਿੱਚ ਸ਼ੱਕ ਦੀ ਦੀਵਾਰ ਬਣੀ

ਰਿਸ਼ਤੇ ਡਾਢੇ ਕੱਟਣ ਲਈ ਤਿੱਖੀ ਧਾਰ ਬਣੀ

ਪੜ੍ਹਦੇ ਸਾਡੇ ਪਿਆਰ ਤੋਂ ਆਪੇ ਢਲਕ ਗਏ।

 

ਚਿੰਤਾ ਲਈ ਥਾਂ ਛੱਡਕੇ ਗਾਇਬ ਮੁਸਕਾਣ ਹੋਈ

ਆਸ਼ਿਕ ਨੂੰ ਮੁਰਦਾ ਦੇਖਕੇ ਹੈਰਾਨ ਹੋਈ

ਕੌਣ ਜਾਣੇ '   ..."ਕਾਕੇ' ਨੂੰ ਆਪਣੇ ਪੱਟ ਗਏ।

ਬਣਕੇ ਨਸੀਬਾਂ ਦੇ ਲੁਟੇਰੇ ਦੁਨੀਆਂ ਲੁੱਟ ਗਏ।

ਬੇਰਹਿਮ ਦਿਲ ਤੋੜਕੇ ਮੈਨੂੰ ਜਿਉਂਦਾ ਛੱਡ ਗਏ।


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #21 on: February 29, 2012, 08:25:11 PM »
ਗੀਤ

 

ਸੂਰਜ ਛਿਪ ਗਿਆ ਪ੍ਰਛਾਵਾਂ ਢਲਦਾ ਰਿਹਾ।

ਤੂੰ ਨਹੀਂ ਆਈ ਦਿਲ ਜਲਦਾ ਰਿਹਾ।

 

ਹਲ਼ ਛੱਡਕੇ ਮੁੜ ਆਏ ਹਾਲ਼ੀ ਨੀ

ਮੈਂ ਸਾਰੀ ਸ਼ਾਮ ਉਡੀਕਦੇ ਗਾਲੀ ਨੀ

ਲੰਮਾ ਹੁੰਦਾ ਜਾਂਦਾ ਪ੍ਰਛਾਵਾਂ ਛਲਦਾ ਰਿਹਾ।

 

ਸਰੋਂ ਦੇ ਫੁੱਲਾਂ ਉੱਤੇ ਸੋਨਾ ਚੜ੍ਹਿਆ

ਸੋਹਣਾ ਜਿਹਾ ਬਹਾਨਾ ਜ਼ਾਲਿਮ ਤੂੰ ਘੜਿਆ

ਮੈਂ ਸੁਨੇਹੇਂ ਤੇ ਸੁਨੇਹਾ ਘੱਲਦਾ ਰਿਹਾ।

 

ਇਸ ਘੜੀ ਪਿੱਛੋਂ ਨ੍ਹੇਰਾ ਹੋ ਜਾਣਾ

ਦਿਲਬਰ ਫਿਰ ਕੁਝ ਨਜਰ ਨਹੀਂ ਆਣਾ

ਬਿਰਹੋਂ ਦਾ ਕੁੜੱਤਣ ਅੰਦਰ ਪਲ਼ਦਾ ਰਿਹਾ।

 

ਗੱਡਿਆਂ ਦੀ ਧੂੜ ਥੱਲੇ ਅਕਸ ਛੁਪਾਕੇ

ਉਲਾਂਭਾ ਦੇਵਾਂਗਾ ਤੈਨੂੰ ਬੇਲਿਓਂ ਵਾਪਸ ਆਕੇ

ਸ਼ਿਕਾਇਤਾਂ ਮੇਰੀਆਂ ਦਾ ਕਾਫ਼ਲਾ ਚਲਦਾ ਰਿਹਾ।

 

ਰਹਿਰਾਸ ਦੇ ਵੇਲੇ ਘੰਡਿਆਲ ਦੂਰ ਖੜਕੇ

ਕਾਂਬਾ ਛਿੜਿਆ ਸਰੀਰੇ ਦਿਲ ਪਾਗਲ ਧੜ੍ਹਕੇ

'   ..."ਕਾਕਾ' ਬਣਕੇ ਬਾਲਣ ਚੁੱਲ੍ਹੇ ਬਲਦਾ ਰਿਹਾ।

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #22 on: February 29, 2012, 08:25:31 PM »
ਗ਼ਜ਼ਲ

 

ਰੁੱਸਿਆ ਕਿਓਂ ਮੇਰਾ ਪਿਆਰ ਮੈਨੂੰ ਨਾ ਮਿਲੀ ਟੋਹ।

ਕੰਧਾਂ ਪਿੱਛੇ ਲੁਕਕੇ ਰੋਵਾਂ ਕੋਈ ਨਾ ਦਿੰਦਾ ਢੋਅ।

 

ਖੂਹ ਮੈਂ ਚਲਾਵਾਂ ਕੱਪੜੇ ਧੋਣ ਨਹੀਂ ਆਉਂਦੀ

ਪਾਣੀ ਵਿੱਚ ਖੜ੍ਹਾ ਉਡੀਕਾਂ ਹੋਵੇ ਮਾਘ ਜਾਂ ਪੋਹ।

 

ਭੱਠੀ ਤਪੇ ਚੁਰਸਤੇ ਉੱਤੇ ਦਾਣੇ ਨਹੀਂ ਤੂੰ ਭੁਨਾਉਂਦੀ

ਪਤਾ ਤੈਨੂੰ ਰਸਤੇ ਖੜ੍ਹਾ ਮੈਂ ਤਰਸਾਂ ਤੇਰੀ ਛੋਹ।

 

ਸੰਗਰਾਂਦ ਨੂੰ ਭੋਗ ਪਵੇ ਸਭ ਆਉਣ ਤੈਥੋਂ ਬਗੈਰ

ਘਰ ਤੇਰੇ ਵੱਲ ਤੱਕ ਤੱਕ ਵਾਟ ਰਿਹਾ ਹਾਂ ਜੋਹ।

 

ਚੁਗਣ ਤੂੰ ਆਉਣੋਂ ਹਟੀ ਕਪਾਹ ਖਿੜਦੀ ਹੀ ਨਹੀਂ

ਤੇਰੀ ਦਿੱਲਗੀ ਮੇਰੇ ਖੇਤਾਂ ਦੀ ਬਰਕਤ ਲਈ ਖੋਹ।

 

ਸਾਰਾ ਦਿਨ ਖੇਤਾਂ ਵਿੱਚ ਮੁੜ੍ਹਕਾ ਵਹਾਉਂਦਾ ਹਾਂ ਮੈਂ

ਸਾਰੀ ਰਾਤ ਤੇਰੀ ਯਾਦ ਮੈਨੂੰ ਮਾਰਦੀ ਕੋਹ ਕੋਹ।

 

ਐਨਾਂ ਰੁਸੇਵਾਂ ਯਾਰ ਨਾਲ ਚੰਗਾ ਨਹੀਂ ਹੁੰਦਾ ਯਾਰ

ਨਾਹੀਂ ਐਨੀ ਛੇਤੀ ਟੁੱਟਦਾ ਸੱਚੇ ਦਿਲਾਂ ਦਾ ਮੋਹ।

 

 


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #23 on: February 29, 2012, 08:25:54 PM »
ਗੀਤ

 

ਬਾਹਾਂ ਵਿੱਚ ਤਾਕਤ ਹੋਵੇ ਸਲਾਮ ਕਰਦਾ ਹੈ ਜਹਾਨ।

ਹਿੰਮਤ ਵਾਲੇ ਦੇ ਅੱਗੇ ਝੁਕ ਜਾਂਦੇ ਹੈ ਅਸਮਾਨ।

 

ਇਸ ਸੰਸਾਰ ਤੋਂ ਕੁਝ ਕਮਜੋਰ ਮਨੁੱਖ ਡਰ ਜਾਂਦੇ

ਦੁਨੀਆਂ ਉਹਨਾਂ ਨੂੰ ਪਿੱਛੇ ਛੱਡੇ ਉਹ ਜਿੱਥੇ ਮਰ ਜਾਂਦੇ

ਜਮਾਨੇ ਨੂੰ ਕਠਪੁਤਲੀ ਬਣਾਏ ਅਸਲੀ ਉਹ ਹੈ ਇਨਸਾਨ।

 

ਵਾਰ ਸਹਿਕੇ ਸਮੇਂ ਦੇ ਕੋਈ ਵੀ ਨਹੀਂ ਬਚਦਾ

ਜਿੰਦਗੀ ਨਾਲ ਜੋ ਖੇਡੇ ਸਮਾਂ ਉਹਦੇ ਮੂਹਰੇ ਨੱਚਦਾ

ਮੌਤ ਤੋਂ ਜੋ ਡਰਿਆ ਬਚਦੀ ਨਹੀਂ ਉਹਦੀ ਸ਼ਾਨ।

 

ਮਜ਼ਬੂਰੀ ਦੀ ਨਦੀ ਦਾ ਪਾਣੀ ਲੰਘਣਾ ਬਹੁਤ ਮੁਸ਼ਕਿਲ

ਕਰਕੇ ਇਰਾਦਾ ਜੋ ਤਰਦਾ ਲੱਭ ਲੈਂਦਾ ਚਿੱਕੜੋਂ ਕਮਲ

ਸਾਂਭ ਰੱਖਦੀ ਦੁਨੀਆਂ ਉਸਦੇ ਯਾਦਗਾਰਾਂ ਬਣਾਕੇ ਹੈ ਨਿਸ਼ਾਨ।

 

 

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #24 on: February 29, 2012, 08:26:10 PM »
ਗ਼ਜ਼ਲ

 

ਮਸੂਮ ਜਿਹੇ ਅਰਮਾਨਾਂ ਦੀ ਡਾਢੀ ਹੁੰਦੀ ਸੱਟ ਯਾਰ।

ਕੀਤਾ ਸੀ ਪਿਆਰ ਤਾਂ ਹੁਣ ਸਜਾ ਕੱਟ ਯਾਰ।

 

ਆਪਣੇ ਬਗਾਨੇ ਦੀ ਸਮਝ ਆਈ ਪਰ ਦੇਰ ਨਾਲ

ਬੇਵਫ਼ਾ ਦਿਲ-ਤੋੜਕੇ ਨੰਘਦੇ ਆਪਣੇ ਮੂੰਹ ਵੱਟ ਯਾਰ।

 

ਝਗੜੇ ਤਕਦੀਰ ਨਾਲ ਨਿਪਟਾਉਣ ਦਾ ਸਵਾਲ ਨਹੀਂ ਰਿਹਾ

ਇਹ ਵਧਦੇ ਹੀ ਜਾਣੇ, ਨਹੀਂ ਹੋਣੇ ਘੱਟ ਯਾਰ।

 

ਦਵਾ ਦਾਰੂ ਕਰ ਲੈਂਦੇ ਜ਼ਖਮ ਜੇ ਬਾਹਰੀ ਹੁੰਦੇ

ਇਹ ਜ਼ਰੂਰ ਬਣਨੇ ਨਸੂਰ ਇਹ ਅੰਦਰੂਨੀ ਫੱਟ ਯਾਰ।

 

ਦਰਦ ਦੀ ਲਹਿਰ ਉੱਚੀ ਮੌਤ ਤੱਕ ਸੰਗ ਰਹਿਣੀ

ਝੱਲਣ ਦੀ ਜਾਚ ਸਿੱਖਲੈ ਘਬਰਾਈਂ ਨਾ ਝੱਟ ਯਾਰ।

 

ਸੂਲ਼ੀ ਚੜ੍ਹਦੇ ਰਹਿਣਾ ਸੁੱਚੇ ਪਿਆਰ ਦੇ ਜੌਹਰੀਆਂ ਨੇ

ਇਸ਼ਕ ਦੀ ਸੁਦਾਗਰੀ ਵਿੱਚੋਂ ਬਦਨਾਮੀ ਹੁੰਦੀ ਖੱਟ ਯਾਰ।


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #25 on: February 29, 2012, 08:26:25 PM »
ਪ੍ਰੇਰਣਾ ਦਾ ਰਾਜ

 

ਬਾਂਕੀ ਕੁੜੀ ਦਾ ਰੂਪ ਗੀਤਾਂ ਚੋਂ ਢਲਕ ਆਉਂਦਾ।

ਪੁੱਛਦੇ ਨੇ ਲੋਕ ਮੈਨੂੰ ਕੌਣ ਪ੍ਰੇਰਣਾ ਦੇਣ ਆਉਂਦਾ।

 

ਚਾਰ ਕੰਧਾਂ ਦਾ ਕੈਦੀ ਨਾਮ ਖੁਣੋਂ ਬੇਨਾਮ ਕਹਾਵਾਂ

ਦੂਜਿਆਂ ਦੇ ਉੱਤੇ ਨਿਰਭਰ, ਜ਼ਮੀਰ ਵੇਚ ਮਰਦਾ ਜਾਵਾਂ

ਉੱਤਰ ਦੇਵਾਂ ਲੋਕਾਂ ਨੂੰ ਕਿੱਥੋਂ ਪ੍ਰੇਰਣਾ ਮੈਂ ਚੁਰਾਵਾਂ

ਇੱਕ ਭੁਲਾਵਾ ਜਿਹਾ ਮੈਨੂੰ ਸਾਹ ਉਧਾਰ ਦੇਣ ਆਉਂਦਾ।

 

ਸ਼ਰਮੀਲੀ ਜਿਹੀ ਇੱਕ ਕੁੜੀ ਤਰਸ ਮੇਰੇ ਉੱਤੇ ਖਾਕੇ

ਜਿਉਣ ਲਈ ਪ੍ਰੇਰਿਆ ਜਿਸਨੇ ਮੁਹੱਬਤ ਦਾ ਵਾਸਤਾ ਪਾਕੇ

ਹੌਸਲਾ ਦਿੰਦੀ ਸੀ ਮੈਨੂੰ ਬਾਹਾਂ ਦੇ ਵਿੱਚ ਆਕੇ

ਦੇਵੀ ਕਰਗਾ ਚਾਨਣ ਮੈਨੂੰ ਉਸਦੇ ਮੁੱਖੜੇ ਤੋਂ ਆਉਂਦਾ।

 

ਮੇਰੇ ਦੁਸ਼ਮਣ ਜਹਾਨ ਨੂੰ ਮੇਰਾ ਹੱਸਣਾ ਨਹੀਂ ਭਾਇਆ

ਓਸ ਕੁੜੀ ਨਾਲ ਮੇਰੇ ਮਿਲਣੇ ਉੱਤੇ ਬੰਧਨ ਲਾਇਆ

ਮੈਨੂੰ ਚੇਤਾ ਨਹੀਂ ਜੁਲਮ ਕਿੰਨਾ ਮੇਰੇ ਉੱਤੇ ਢਾਇਆ

ਜੁਲਮ ਉਸਤੇ ਏਨਾ ਹੋਇਆ ਅੱਖੀਓਂ ਲਹੂ ਸਿੰਮ ਆਉਂਦਾ।

 

ਉਸਦਾ ਮੁਸਕਰਾਉਂਦਾ ਹੋਇਆ ਚਿਹਰਾ ਅੱਜ ਵੀ ਮੈਨੂੰ ਹਸਾਵੇ

ਨੈਣੋਂ ਉਸਦੇ ਚੋਂਦੀ ਮੁਹੱਬਤ ਪਲ ਪਲ ਯਾਦ ਆਵੇ

ਖਿਆਲਾਂ ਵਿੱਚ ਉਸਦਾ ਹਾਸਾ ਗੀਤਾਂ ਲਈ ਸਾਜ ਵਜਾਵੇ

ਆਪ-ਮੁਹਾਰੇ '   ..."ਕਾਕੇ' ਦਾ ਕਲਮ ਗੀਤ ਲਿਖਦਾ ਆਉਂਦਾ।


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #26 on: February 29, 2012, 08:38:23 PM »
ਗੀਤ

 

ਦਿਲ ਲਾਕੇ ਅਰੋਗੀ ਬਿਮਾਰ ਬਣ ਜਾਂਦੇ।

ਚੰਗੇ ਭਲੇ ਬੰਦੇ ਸਹਿਕਦੇ ਮਰ ਜਾਂਦੇ।

 

ਹਰੇਕ ਸਿੱਪੀ ਵਿੱਚੋਂ ਮੋਤੀ ਨਹੀਂ ਨਿੱਕਲਦੇ

ਬਹੁਤੇ ਜਤਨ ਕਰਕੇ ਮਹਿਬੂਬ ਨਹੀਂ ਮਿਲਦੇ

ਇੱਕ ਮੁਕਾਮ ਤੇ ਰਾਹ ਪਾਟ ਜਾਂਦੇ।

 

ਜ਼ਹਿਰੀ ਡੂੰਮਣਾ ਮੱਖੀ ਮਿੱਠਾ ਸ਼ਹਿਦ ਬਣਾਉਂਦੀ

ਰਸ-ਭਰੀ ਜੁਬਾਨ ਗਹਿਰੇ ਫੱਟ ਲਾਉਂਦੀ

ਹੱਥ ਦੁਨੀਆਂ ਦੇ ਆਸ਼ਿਕ ਚੜ੍ਹ ਜਾਂਦੇ।

 

ਦੜ ਵੱਟਕੇ ਜ਼ਮਾਨਾ ਕੱਟਿਆਂ ਨਾ ਕਟਦਾ

ਬਿਰਹੋਂ ਵਾਲਾ ਗ਼ਮ ਮਰਕੇ ਹੀ ਮਿਟਦਾ

ਮੁਹੱਬਤ ਨਹੀਂ ਮਰਦੀ ਆਸ਼ਿਕ ਉੱਜੜ ਜਾਂਦੇ।

 

ਇਸ਼ਕ ਇੱਕ ਸ਼ੈਅ ਸੋਨੇ ਨਾਲੋਂ ਚਮਕਣੀ

ਹੱਥ ਲਾਇਆਂ ਤੋਂ ਕੁਸੰਭੜੇ ਵਾਂਗਰ ਮੁਰਝਾਣੀ

ਇਹਨੂੰ ਪਾਉਣ ਵਾਲੇ ਪਾਰਸ ਬਣ ਜਾਂਦੇ।

 


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #27 on: February 29, 2012, 08:38:58 PM »
ਗੀਤ

 

ਯਾਦਾਂ ਦੇ ਡੂੰਘੇ ਸਾਗਰ ਦਰਦ ਭਰਿਆ ਨਜ਼ਰ ਆਉਂਦਾ।

ਫਰੋਲਕੇ ਬੀਤੇ ਦਿਨਾਂ ਨੂੰ ਗ਼ਮ ਲੱਭਦੇ ਤਾਂ ਪਛਤਾਉਂਦਾ।

 

ਲੈਂਦਾ ਰੱਬ ਦਾ ਨਾਂ ਮੂੰਹੋਂ ਤੇਰਾ ਨਾਮ ਉੱਚਰੇ

ਕਲਮ ਕਾਗਜ਼ ਤੇ ਰੱਖਾਂ ਝੱਟ ਤੇਰਾ ਚਿੱਤਰ ਉੱਕਰੇ

ਅਕਲ ਗਈ ਐ ਮਾਰੀ ਪੱਟੀ ਬੰਨੀ ਗਈ ਅੱਖੀਂ

ਤੇਰੇ ਗ਼ਮਾਂ ਮੈਨੂੰ ਖਾਧਾ ਬੱਸ ਏਨਾਂ ਯਾਦ ਰੱਖੀਂ।

 

ਹਨੇਰੇ ਵਿੱਚ ਰੁਲ਼ ਚੱਲਿਆ ਗੁੰਮਨਾਮੀ ਮੈਨੂੰ ਖਾ ਚੱਲੀ

ਮੈਂ ਹੱਸਦਾ ਸੀ ਕਦੀ ਦੁਨੀਆਂ ਇਹ ਭੁਲਾ ਚੱਲੀ

ਪਿਆਲਾ ਪੀ ਗਿਆ ਮੈਨੂੰ ਅੱਖਾਂ ਸੁੱਕ ਗਈਆਂ ਮੇਰੀਆਂ

ਪੀੜਾਂ ਦਿੰਦੇ ਝੁੱਲਦੇ ਤੁਫਾਨ ਜ਼ਖਮ ਲਾਂਦੀਆਂ ਨੇ ਹਨੇਰੀਆਂ।

 

ਮੈਨੂੰ ਨਹੀਂ ਪਤਾ ਤੇਰਾ ਮੇਰੇ ਵਾਂਗੂੰ ਤੜਫਦਾ ਤੂੰ

ਮੁਰਝਾਇਆ ਏ ਜਾਂ ਟਹਿਕਦਾ ਲਾਲੀ ਵੱਸਦੀ ਤੇਰੇ ਮੂੰਹ

ਜਾਗਦੇ ਰਾਤ ਪੂਰੀ ਲੰਘਦੀ ਨੈਣਾਂ ਨੇੜੇ ਨੀਂਦ ਕਿੱਥੇ

ਲੁਕਕੇ ਨਿੱਕਲਜਾ ਜੇ ਔਖਾ ਗ਼ਮ ਪਾਦੇ ਮੇਰੇ ਹਿੱਸੇ।

 

ਬਿਰਹੋਂ ਪਹਿਲਾਂ ਹੀ ਸਹਿੰਦਾ ਬੇਵਫ਼ਾਈ ਵੀ ਸਹਿ ਲਵਾਂਗਾ

ਹੱਡ ਮੇਰੇ ਬੜੇ ਚੀੜ੍ਹੇ ਕਿਸੇ ਨੂੰ ਨਹੀਂ ਕਹਾਂਗਾ

ਸੋਚ ਲਵਾਂਗਾ ਮੇਰੇ ਕਰਮੀਂ ਜੰਮਣੋਂ ਪਹਿਲਾਂ ਗ਼ਮ ਲਿਖ਼ੇ

ਮਰ ਜਾਵਾਂਗਾ ਚੁੱਪ ਚੁਪੀਤੇ ਇਲਜ਼ਾਮ ਨਹੀਂ ਤੇਰੇ ਉੱਤੇ।


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #28 on: February 29, 2012, 08:39:13 PM »
ਤਾਰੇ ਦਾ ਗੀਤ

 

ਅਸਮਾਨ ਦੀ ਬੁੱਕਲ ਵਿੱਚ ਇੱਕ ਤਾਰਾ ਚਮਕਦਾ।

 

ਜਿਸ ਰਾਤ ਚੰਨ ਮੱਸਿਆ ਤੋਂ ਡਰਕੇ ਲੁਕਦਾ

ਉਹ ਅੱਖਾਂ ਚੌੜੀਆਂ ਕਰਕੇ ਧਰਤੀ ਵੱਲ ਤੱਕਦਾ।

 

ਜਿੰਨਾਂ ਰਾਤਾਂ ਨੂੰ ਰੱਬ ਤੇ ਬੱਦਲਵਾਈ ਰਹਿੰਦੀ

ਉਸ ਤਾਰੇ ਵਿਚਾਰੇ ਤੇ ਕਿਆਮਤ ਢਹਿੰਦੀ

ਫਿਰ ਉਹ ਰੋਂਦਾ ਹੰਝੂਆਂ ਨਾਲ ਟਿਮਕਦਾ।

 

ਕਈਆਂ ਤੋਂ ਵੱਡਾ ਕਈਆਂ ਤੋਂ ਛੋਟਾ

ਕਦੇ ਬਣਾਵੇ ਤਿੱਖੜ ਕਦੇ ਬਣਾਵੇ ਜੋਟਾ

ਸੱਤ ਰਿਸ਼ੀਆਂ ਨੂੰ ਅਕਾਸ਼ਗੰਗਾ ਵੱਲ ਖਿੱਚਦਾ।

 

ਖਿੱਤੀਆਂ ਨਾਲ ਬੜਾ ਹੀ ਪਿਆਰ ਉਸਦਾ

ਊਸ਼ਾ ਦੀ ਲਾਲੀ ਤੋਂ ਬੜਾ ਹੀ ਡਰਦਾ

ਕਿਉਂਕਿ ਸੂਰਜ ਨਾਲ ਉਸਦਾ ਚਾਨਣ ਮਰਦਾ।

 


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #29 on: February 29, 2012, 08:39:33 PM »
ਸ਼ਿਕਵੇ

 

ਦੁੱਖ ਮੇਰੇ ਦੀ ਰਹਿਬਰ, ਮੇਰਾ ਪਿਆਰ ਭੁਲਾ ਚੱਲੀ।

ਲੁੱਟਕੇ ਮੇਰੀ ਹੋਂਦ ਨੂੰ, ਸਿਰ ਸੰਧੂਰ ਪਾ ਚੱਲੀ।

 

ਹੁੰਦੇ ਨੇ ਆਸ਼ਿਕ, ਛੋਲੇ ਚੱਬਕੇ ਜਿਉਂਦੇ ਰਹਿੰਦੇ

ਸੂਲ਼ੀ ਤੇ ਲਟਕਦੇ ਹੁੰਦੇ, ਮੂੰਹੋਂ ਉਫ਼ ਨਾ ਕਹਿੰਦੇ

ਡੋਲਦੇ ਨਹੀਂ ਪੱਕੇ ਮਨੋਂ, ਝੱਖੜ ਚਾਹੇ ਹਵਾ ਚੱਲੀ।

 

ਕਿੱਥੇ ਗਏ ਉਹ ਕੀਤੇ, ਪਹਾੜ ਵਰਗੇ ਮਜ਼ਬੂਤ ਇਰਾਦੇ

ਗ਼ਮਾਂ ਦੀ ਸ਼ੁਰੂਆਤ ਦੇਖਕੇ, ਤੋੜ ਗਈ ਸਾਰੇ ਵਾਦੇ

ਹੱਥ ਛੁਡਾਕੇ ਤਰ ਨਿੱਕਲੀ, ਮੈਨੂੰ ਮੰਝਦਾਰ ਡੁਬਾ ਚੱਲੀ।

 

ਸੱਤ ਸਮੁੰਦਰਾਂ ਜਿੰਨੀ ਦੂਰੀ, ਸਾਡੇ ਵਿੱਚ ਆਣ ਖੜ੍ਹੀ,

ਗ਼ਮਾਂ ਦੀ ਮੱਸਿਆ ਛਾਈ, ਬਿਰਹੋਂ ਨਾਗਣ ਬਣ ਲੜੀ

ਕਰਕੇ ਬੇਵਫ਼ਾਈ ਇਸ਼ਕ ਉੱਤੇ, ਚੰਗੀ ਮਿੱਟੀ ਉਡਾ ਚੱਲੀ।

 

ਅਸੀਂ ਰੇਲ ਦੀਆਂ ਲੀਹਾਂ, ਜਿੰਨਾਂ ਨਾ ਮਿਲਣਾ ਕਦੇ

ਉਹਦੀਆਂ ਮੁਸਕਾਣਾਂ ਖੱਟਣ ਸ਼ੋਭਾ, ਅਸੀਂ ਮੌਤ ਲਈ ਸਹਿਕਦੇ

ਮੇਰੀ ਅਰਥੀ ਦੇ ਪਿੱਛੇ, ਆਪਣੀ ਡੋਲੀ ਉਠਵਾ ਚੱਲੀ।

 

GoogleTaggedHindi Poetry

Started by RAMAN RAI

Replies: 32
Views: 10870
Last post July 03, 2017, 05:29:27 PM
by anshika154
punjabi poetry (ਬਾਬੂ ਰਾਜਬ ਅਲੀ ਜੀ )

Started by GURSHARAN NATT

Replies: 259
Views: 30448
Last post October 27, 2013, 08:02:31 PM
by GURSHARAN NATT
Punjabi Poetry

Started by <--Jack-->

Replies: 492
Views: 95519
Last post July 03, 2017, 05:33:30 PM
by anshika154