Author Topic: Punjabi Poetry- Roh 'TE Muskan-- Kaka Gill  (Read 15432 times)

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #100 on: February 29, 2012, 09:15:54 PM »
ਗ਼ਜ਼ਲ

 

ਸੁੱਜੀਆਂ ਹੋਈਆਂ ਅੱਖਾਂ ਤੋਂ ਵਗਦਾ ਨੀਰ ਸਲੂਣਾ।

ਜ਼ਿੰਦਗੀ ਭੁਲਾਈ ਬੈਠਾ ਹੈ ਯਾਰ ਹੋ ਕੇ ਨਿੰਮੋਝੂਣਾ।

 

ਗ਼ਮਾਂ ਨਾਲ ਇਸਦਾ ਦਿਲ ਭਰਨ ਵਿੱਚ ਕਸਰ ਥੋੜੀ

ਇਹਦੇ ਵਿੱਚ ਅਜੇ ਜਗ੍ਹਾ ਬਚਦੀ ਇਹ ਜ਼ਰਾ ਊਣਾ।

 

ਉਮੀਦਾਂ ਲਾਈ ਰੱਖੀਆਂ ਇਸਨੇ ਕਿਸਮਤ ਦੇ ਉੱਤੇ

ਕਿਸਮਤ ਸੁੱਕੀ ਕੁੱਖ ਵਾਲੀ ਔਂਤਰੀ ਇਸਨੇ ਕੀ ਸੂਣਾ।

 

ਸ਼ੱਕ ਮੈਨੂੰ ਪੈਂਦੀ ਇਹਦੀ ਅਜ਼ੀਬ ਹਾਲਤ ਦੇਖਕੇ

ਕੋਈ ਭੈੜੇ ਦਿਲ ਵਾਲੀ ਕਰ ਗਈ ਟੂਣਾ।

 

ਯਕੀਨ ਹੈ ਪਰ ਇਸਨੂੰ ਤਾਂ ਬੇਵਫ਼ਾਈ ਖਾ ਗਈ

ਹੱਕਾਬੱਕਾ ਹੋਇਆ ਬੈਠਾ ਬੇਸਮਝ ਵਿਚਾਰਾ ਨਿਗੂਣਾ।

 

ਕਿਸੇ ਸੁਫ਼ਨੇ ਵਿੱਚ ਇਹ ਸ਼ਾਇਦ ਰੁੱਝਿਆ ਹੋਇਆ

ਉੱਠਦਾ ਨਹੀਂ ਮੈਂ ਦੇਖ ਲਿਆ ਦੇਕੇ ਹਲੂਣਾ।

 

ਖਾਣਾ ਪੀਣਾ ਛੱਡੀ ਜ਼ਿੰਦਗੀ ਤੋਂ ਮੁੱਖ ਮੋੜੀ ਬੈਠਾ

ਇਹ ਛੇਤੀ ਹੀ ਮਰ ਜਾਏਗਾ ਯਾਰ-ਵਿਹੂਣਾ।


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #101 on: February 29, 2012, 09:16:30 PM »
ਗੀਤ

 

ਥੱਕ ਗਈ ਹਾਂ ਤੁਰ ਤੁਰਕੇ ਐਡੀ ਲੰਮੀ ਵਾਟ ਵੇ।

ਲੱਭਿਆ ਨਾ ਤੂੰ ਬਣੀ ਰਹੀ ਤੇਰੀ ਚੁਭਵੀਂ ਘਾਟ ਵੇ।

 

ਫ਼ੁੱਲਾਂ ਦੇ ਦਾਮਨ ਸੂਲਾਂ ਨੇ ਪਾੜਕੇ ਲਹੂ ਲੁਹਾਣ ਕੀਤੇ

ਪੱਤਿਆਂ ਨੇ ਹੰਝੂ ਵਹਾਉਂਦੇ ਹੋਏ ਗ਼ਮਾਂ ਵਿੱਚ ਜਾਮ ਪੀਤੇ

ਜਾਕੇ ਸੁਣਲੈ ਬਾਗੀਂ ਤਿਤਲੀਆਂ ਭੌਰਿਆਂ ਦਾ ਤਿੱਖਾ ਕੁਰਲਾਟ ਵੇ।

 

ਤੂੰ ਅਵੇਸਲਾ ਹੋਕੇ ਅੱਖਾਂ ਮੀਟੀ ਬੈਠਾਂ ਦੀਨ ਜਹਾਨ ਤੋਂ

ਚੜ੍ਹੇ ਹੋਏ ਦਰਿਆ ਖੋਹ ਲੈ ਗਏ ਸਾਰੀ ਚੰਗੀ ਭੋਂ

ਖੜ੍ਹੀਆਂ ਫਸਲਾਂ ਨੂੰ ਖਾਰ ਖਾਕੇ ਕੋਈ ਲਾਗਿਆ ਲਾਟ ਵੇ।

 

ਠੇਡੇ ਖਾਕੇ ਡਿੱਗਦੀ ਫਿਰ ਉੱਠ ਸੰਭਲਦੀ ਕੈਸਾ ਜੀਣਾ ਏ

ਗਲ਼ ਤੇਰੇ ਲੱਗਣਾਂ ਦੂਰ ਬੜੀ ਮੈਥੋਂ ਤੇਰਾ ਸੀਨਾ ਏ

ਦਰਦ ਦੇ ਨਾਲ ਮੇਰਾ ਦਿਲ ਪ੍ਰੀਐ ਚੱਲਿਆ ਪਾਟ ਵੇ।

 


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #102 on: February 29, 2012, 09:17:05 PM »
ਗੀਤ

 

ਮੇਰੀ ਰੂਹ ਦਾ ਕਤਲੇਆਮ ਬੰਦ ਕਰੋ।

ਉੱਚੀ ਅਵਾਜੇ ਕਰਨਾ ਬਦਨਾਮ ਬੰਦ ਕਰੋ।

 

ਹਾਂ, ਹਾਂ ਕਿਸੇ ਨੂੰ ਮੈਂ ਪਿਆਰ ਕਰਨਾਂ

ਪਰ ਝੂਠ ਹੈ ਵਾਸ਼ਨਾ ਦੀ ਅੱਗ ਚ ਜਲਣਾਂ

ਲੰਘ ਗਏ ਜਮਾਨੇ ਯਾਰ ਦਾ ਮੁੱਖ ਦੇਖੇ

ਮੈਲ਼ੀ ਭਾਵਨਾ ਨਹੀਂ ਖੁਲ੍ਹਾਓ ਕਰਮਾਂ ਦੇ ਲੇਖੇ

ਸੁੱਚੇ ਤਿੱਲੇ ਨੂੰ ਕਾਲ਼ਾ ਕਰਨਾ ਰੋਕ ਦਿਓ,

ਹਲਾਲ ਨੂੰ ਕਹਿਣਾ ਹਰਾਮ ਬੰਦ ਕਰੋ।

 

ਇਹ ਠੀਕ ਹੈ ਮੈਂ ਪੀਂਦਾ ਹਾਂ ਨਸ਼ਾ

ਇਹੀ ਕਰੇਗਾ ਉਹ ਬੇਗ਼ੁਨਾਹ ਜਿਸਨੂੰ ਮਿਲੇ ਸਜ਼ਾ

ਗ਼ਮਾਂ ਦਾ ਤੋੜ ਜੇਕਰ ਕੋਈ ਹੋਰ ਲੱਭਦਾ

ਕਲਮ ਤੋਂ ਗੀਤਾਂ ਦਾ ਰੌਅ ਨਾ ਉੱਠਦਾ

ਗੀਤਾਂ ਵਿੱਚੋਂ ਇੱਕ ਅਸ਼ਲੀਲ ਸ਼ਬਦ ਦਿਖਾ ਦਿਓ,

ਭੈੜੇ ਮੈਨੂੰ ਦੇਣੇ ਉਪਨਾਮ ਬੰਦ ਕਰੋ।

 

 

 

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #103 on: February 29, 2012, 09:17:53 PM »
ਗ਼ਜ਼ਲ

 

ਜ਼ਿੰਦਗੀ ਦੀਆਂ ਘਟਾਵਾਂ ਵਿੱਚ ਪਾਣੀ ਜੇ ਮੁੱਕਿਆ

ਗ਼ਮਾਂ ਦੇ ਆਸਮਾਨ ਅਜੇ ਵੀ ਜ਼ਿੰਦਾ ਨੇ।

 

ਓ ਮੇਰੀ ਲਾਸ਼ ਨੂੰ ਮੁਰਦਾ ਨਾ ਕਹੋ

ਇਸ ਦੇ ਅਰਮਾਨ ਅਜੇ ਵੀ ਜ਼ਿੰਦਾ ਨੇ।

 

ਜ਼ਖਮਾਂ ਤੇ ਨਜ਼ਰ ਨਾ ਜਾਂਦੀ ਕਿਸੇ ਦੀ

ਦਿਲ ਉੱਪਰ ਨਿਸ਼ਾਨ ਅਜੇ ਵੀ ਜ਼ਿੰਦਾ ਨੇ।

 

ਮੇਰੇ ਮੂੰਹ ਵਿੱਚ ਗੰਗਾ ਜਲ ਪਾਉਣ ਵਾਲੇ

ਕੁਝ ਅਜਿਹੇ ਮਿਹਰਬਾਨ ਅਜੇ ਵੀ ਜ਼ਿੰਦਾ ਨੇ।

 

ਖੱਫ਼ਣ ਵਿੱਚੋਂ ਉੱਠੇ ਮਹਿਕ ਅਤਰ ਫਲੇਲਾਂ ਦੀ

ਆਸ਼ਿਕਾਂ ਦੇ ਕਦਰਦਾਨ ਅਜੇ ਵੀ ਜ਼ਿੰਦਾ ਨੇ।

 

ਅਰਥੀ ਉੱਤੇ ਫ਼ੁੱਲ ਵਿਛਾਕੇ ਰੋਣਾ ਨਾ ਯਾਰੋ

ਆਸ਼ਿਕ ਮੇਰੇ ਤੋਂ ਮਹਾਨ ਅਜੇ ਵੀ ਜ਼ਿੰਦਾ ਨੇ।

 

ਚੰਦਨ ਦੀ ਲੱਕੜੀ ਚਿਤਾ ਵਿੱਚ ਨਾ ਬਾਲਣੀ

ਤੁਹਾਡੇ ਪਹਿਲੇ ਅਹਿਸਾਨ ਅਜੇ ਵੀ ਜ਼ਿੰਦਾ ਨੇ।


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #104 on: February 29, 2012, 09:18:24 PM »
ਗ਼ਜ਼ਲ

 

ਚੋਭ ਜੇ ਤੂੰ ਲਾਉਣੀ ਤੇਰਾ ਯਾਰ ਨਹੀਂ ਬਣਨਾ।

ਰੁੱਸੀ ਨੂੰ ਨਾ ਮਨਾਵੇਂ ਤੇਰਾ ਪਿਆਰ ਨਹੀਂ ਬਣਨਾ।

 

ਘੜੀ ਘੜੀ ਤੂੰ ਰੁੱਸ ਪੈਨਾਂ ਬਗਾਨਾ ਸਮਝਕੇ ਮੈਨੂੰ

ਭੈੜਿਆ ਮੁਹੱਬਤ ਦੇ ਪੌਦੇ ਲਈ ਬਹਾਰ ਨਹੀਂ ਬਣਨਾ।

 

ਦਿਲ ਤੋੜਕੇ ਤੁਰ ਜਾਨੈਂ ਜਦ ਵੀ ਜੀਅ ਚਾਹੇ

ਮੈਂ ਤੇਰੀ ਐਸੀ ਦਿੱਲਗੀ ਦਾ ਸ਼ਿਕਾਰ ਨਹੀਂ ਬਣਨਾ।

 

ਬੇਰਹਿਮ ਬਣਕੇ ਮੈਨੂੰ ਮਜ਼ਬੂਰ ਕਰੇਂ ਤੂੰ ਤੜਫਣ ਲਈ

ਮੈਂ ਤੜਪਣ ਦਾ ਡੱਸਿਆ ਤੇਰਾ ਦਿਲਦਾਰ ਨਹੀਂ ਬਣਨਾ।

 

ਕਸਮਾਂ ਵਾਅਦਿਆਂ ਤੋਂ ਬੇਪ੍ਰਵਾਹ ਰਹਿਕੇ ਨਹੀਂ ਹੈ ਸਰਦਾ

ਮਾੜੇ ਵਤੀਰੇ ਵਾਲਿਆ ਮੈਂ ਤੇਰਾ ਕਰਾਰ ਨਹੀਂ ਬਣਨਾ।

 

ਮੁਹੱਬਤ ਦੀ ਝੌਂਪੜੀ ਦੀ ਮੈਂ ਦਾਸੀ ਹੀ ਚੰਗੀ

ਟੁੱਟੇ ਦਿਲ ਦੇ ਮਹਿਲਾਂ ਦਾ ਸਰਦਾਰ ਨਹੀਂ ਬਣਨਾ।

 

ਕਰਾਂ ਜੇ ਕਸੂਰ ਮੈਂ ਸਜ਼ਾ ਜੋ ਚਾਹੇ ਦੇਵੀਂ

ਜੇ ਕੀਤਾ ਨਹੀਂ ਕਸੂਰ ਮੈਂ ਕਸੂਰਵਾਰ ਨਹੀਂ ਬਣਨਾ।

 


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #105 on: February 29, 2012, 09:18:51 PM »
ਗ਼ਜ਼ਲ

 

ਹੁਣ ਤਾਂ ਠਹਿਰਜਾ ਐ ਮੇਰਿਆ ਦਿਲਾ ਭੋਲ੍ਹਿਆ।

ਉੰਨਾਂ ਗਲ਼ੀਆਂ ਜਾਣਾਂ ਛੱਡਦੇ ਜਿੰਨਾਂ ਨੇ ਤੈਨੂੰ ਰੋਲਿਆ।

 

ਤੇਰੀ ਜ਼ਿੰਦਗੀ ਦਾ ਹਮਰਾਜ਼ ਖਾਲਿਆ ਇੰਨਾਂ ਨੇ

ਕਰੜਾ ਰਹਿ ਪੈਰ ਪਾਉਣੋਂ ਉੱਥੇ ਉਏ ਪੋਲਿਆ।

 

ਖ਼ੁਸ਼ੀਆਂ ਤੇਰੀਆਂ ਨੂੰ ਅੱਗ ਲੱਗੀ ਇੰਨਾਂ ਦੇ ਬਜਾਰੀਂ

ਪਿਆਰ ਤੇਰਾ ਕੌਡੀਆਂ ਬਦਲੇ ਇੰਨਾ ਨੇ ਚੌਰਾਹੇ ਤੋਲਿਆ।

 

ਤੇਰੀਆਂ ਭਾਵਨਾਵਾਂ ਨੂੰ ਖ਼ੱਫ਼ਣ ਨਾ ਮਿਲਿਆ ਇੱਥੇ

ਦੋ ਹੰਝੂ ਵਹਾਕੇ ਤੂੰ ਕਿਓਂ ਹੌਲ਼ਾ ਹੋ ਲਿਆ।

 

ਯਾਰ ਤੇਰਾ ਸਿਸਕਕੇ ਮਰਿਆ ਇਹ ਨਾ ਪਸੀਜੀਆਂ

ਜ਼ਖਮਾਂ ਨੂੰ ਚੋਭਾਂ ਲਾਕੇ ਇੰਨਾਂ ਨੇ ਫੋਲਿਆ।

 

ਤੂੰ ਫਿਰ ਆ ਬੈਠਾਂ ਇੰਨਾਂ ਦੇ ਠੇਕੇ

ਪਹਿਲਾਂ ਬਹੁਤ ਜ਼ਹਿਰ ਤੇਰੀ ਜ਼ਿੰਦਗੀ ਵਿੱਚ ਘੋਲ਼ਿਆ।

 

ਜੇ ਗ਼ਮਾਂ ਦੀ ਭੇਟਾ ਚੜ੍ਹਨਾਂ ਹੀ ਚਾਹੁੰਨੈਂ

ਇੰਨਾਂ ਗਲ੍ਹੀਆਂ ਚੋਂ ਬਿਰਹੋਂ ਮੁਫ਼ਤ ਮਿਲੇ ਫੋਲਿਆ।


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #106 on: February 29, 2012, 09:19:18 PM »
ਗ਼ਜ਼ਲ

 

ਸਾਨੂੰ ਮਿਟਾਇਆ ਬੇਵਫ਼ਾਈ ਦੇ ਇਲਜਾਮ ਨੇ।

ਦਿੱਤਾ ਸਹਾਰਾ ਸ਼ਰਾਬ ਦੇ ਜਾਮ ਨੇ।

 

ਬੇਕਸੂਰ ਤੂੰ, ਕਸੂਰਵਾਨ ਮੈਂ ਪਿਆਰ ਕੀਤਾ

ਤੇਰੇ ਚੌਰਾਹੇ ਹੁੰਦੀਆਂ ਮੁਹੱਬਤਾਂ ਨਿਲਾਮ ਨੇ।

 

ਦਿਲ ਲੁੱਟਕੇ ਦਿਵਾਨੇ ਦੇ ਠੋਕਰ ਮਾਰੀ

ਹੁਸੀਨ ਚਿਹਰੇ ਫ਼ਰੇਬ ਦਾ ਨਾਮ ਨੇ।

 

ਦਿਨੇ ਪੜਦੇ ਪਿੱਛੇ ਮੂੰਹ ਛੁਪਾ ਰੱਖਦੇ

ਵਿਕਦੇ ਹੁਸਨ ਵਾਲੇ ਹਰ ਸ਼ਾਮ ਨੇ।

 

ਮੈਨੂੰ ਵੀ ਅਦਾਵਾਂ ਮੁੱਲ ਵੇਚ ਦਿੰਦੇ

ਦਿਲ ਤੋੜਕੇ ਭੈੜੇ ਬਣਾਏ ਅੰਜਾਮ ਨੇ।

 

ਮੇਰੇ ਪਿਆਰ ਦੀ ਸਚਾਈ ਪਰਖ ਲੈਂਦੇ

ਵਫ਼ਾ ਦੇ ਨਾ ਬਣੇ ਅਜੇ ਦਾਮ ਨੇ।

 

ਬੁਝਦੀ ਜ਼ਿੰਦਗੀ ਦੇ ਖ਼ੂਨ ਨਾਲ ਲਿਖੇ

ਦੋਸ਼ੀ ਕਾਕੇ ਤੇ ਮੇਰੇ ਕਲਾਮ ਨੇ।

 

 


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #107 on: February 29, 2012, 09:19:51 PM »
ਕੌੜਾ ਸੱਚ

 

ਸੁਣੋਂ ਚੁੱਪ ਕਰਕੇ ਬੰਦ ਕਰ ਦਿਓ ਬਾਤ ਚੀਤ।

ਗੂੰਜੇ ਦੂਰ ਹੌਂਕੇ ਭਰਿਆ ਨਿਰਾਸ਼ ਆਸ਼ਿਕ ਦਾ ਗੀਤ।

 

ਫਿਰ ਅੱਜ ਕਿਸੇ ਹੀਰ ਨੂੰ ਖ਼ੇੜੇ ਲੈ ਗਏ

ਰਾਂਝੇ ਦੀ ਵੰਞਲੀ ਦੇ ਗੀਤ ਮੱਠੇ ਪੈ ਗਏ

ਜੋਗੀਆਂ ਨੇ ਖੋਹ ਲਿਆ ਬੁੱਲ੍ਹਾਂ ਤੇ ਥਿਰਕਦਾ ਸੰਗੀਤ।

 

ਕੁਝ ਪਲ ਹੀ ਹਾਸੇ ਤੁਸੀਂ ਬੰਦ ਕਰਕੇ ਦੇਖੋ

ਆਸ਼ਿਕਾਂ ਵਾਂਗ ਇਸ਼ਕ ਦੀ ਭੱਠੀ ਵਿੱਚ ਸੜਕੇ ਦੇਖੋ

ਰੱਬ ਤੁਹਾਨੂੰ ਮਿਲ ਜਾਣਾਂ ਦਿਲਾਂ ਵਿੱਚ ਜਗਾਓ ਪ੍ਰੀਤ।

 

ਪਰ ਮੁਹੱਬਤਾਂ ਨੂੰ ਤੋੜਨਾਂ ਤੁਹਾਡਾ ਸੁਭਾਅ ਬਣ ਚੁੱਕਾ

ਬਣਕੇ ਤੁਸੀਂ ਖੁਦਾ ਰੱਬ ਤੋਂ ਡਰੋ ਨਾ ਉੱਕਾ

ਆਸ਼ਿਕਾਂ ਨੂੰ ਸੂਲ਼ੀ ਚੜ੍ਹਾਉਣ ਵਾਲੀ ਬਣਾਈ ਤੁਸੀਂ ਰੀਤ।

 

 

 


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #108 on: February 29, 2012, 09:20:21 PM »
ਮੈਂ ਅਤੇ ਮੇਰਾ ਮਾਸ਼ੂਕ

 

ਆਦਰਸ਼ ਅਕਾਸ਼ਾਂ ਵਿੱਚ ਉੱਠਦੇ ਮੇਰੇ ਖੰਭ ਟੁੱਟ ਗਏ।

ਗ਼ਮ ਐਨੇ ਮਿਲੇ ਕਿ ਉਮੀਦਾਂ ਦੇ ਮਹਿਲ ਗਿਰ ਗਏ।

 

ਸ਼ਾਇਦ ਗ਼ਮਾਂ ਸਦਕਾ ਮੇਰੀਆਂ ਲਿਖਤਾਂ ਦੇ ਭੰਡਾਰ ਭਰਦੇ

ਯੁੱਗਾਂ ਤੱਕ ਜਿਉਂਦੇ ਰਹਿਣਗੇ ਅੱਗ ਲਾਇਆਂ ਗੀਤ ਨਾ ਮਰਦੇ

ਸਿਤਾਰਿਆਂ ਵਾਂਗ ਸਦਾ ਚਮਕਕੇ ਰਾਤਾਂ ਨੂੰ ਅਕਾਸ਼ੀਂ ਰਹਿਣਾ,

ਮੇਰੇ ਬੇਦਰਦ ਮਾਸ਼ੂਕ ਦੀ ਨੀਂਦ ਵਿੱਚ ਖਲਲ ਕਰਦੇ।

 

ਬਿਨਾਂ ਪੱਤਿਆਂ ਦੇ ਰੁੱਖਾਂ ਥੱਲੇ ਵਕਤ ਗੁਜ਼ਾਰਾਂ ਮੈਂ

ਬੇਦਰਦਾਂ ਦਾ ਵਿਸਾਹ ਕਰਕੇ ਗੁਆ ਲਈਆਂ ਬਹਾਰਾਂ ਮੈਂ

ਅਜੇ ਤਾਂ ਜੁਆਨੀ ਅੱਧੋਵਾਟੇ ਢੋਰਾ ਹੱਡਾਂ ਨੂੰ ਲੱਗਿਆ,

ਗਲ਼ਿਆ ਜਾਂਦਾ ਸਰੀਰ ਬਚਣ ਲਈ ਹੱਥ ਮਾਰਾਂ ਮੈਂ।

 

ਮਹਿਬੂਬ ਤੋਂ ਬੇਉਮੀਦੀ ਬੇਵਫ਼ਾਈ ਖੱਟਕੇ ਜੀਵਨ ਚੁੱਲ੍ਹੇ ਜਲਾਤਾ

ਆਹ! ਕੋਹੜੀ ਜ਼ਿੰਦਗੀ ਜਿਉਣ ਜੋਗਾ ਮੇਰਾ ਉਦੇਸ਼ ਗੁਆਚਾ

ਜਜ਼ਬਿਆਂ ਦੀਆਂ ਕਪੋਲਾਂ ਤੋੜਕੇ ਬੂਟਾਂ ਵਧਣ ਤੋਂ ਰੋਕਾਂ,

ਸਿਜ਼ਦੇ ਕਰਕੇ ਮੈਂ ਮੰਗਨਾਂ, ਮੌਤ ਨਹੀਂ ਦਿੰਦਾ ਵਿਧਾਤਾ।

 


 

GoogleTaggedHindi Poetry

Started by RAMAN RAI

Replies: 32
Views: 10948
Last post July 03, 2017, 05:29:27 PM
by anshika154
punjabi poetry (ਬਾਬੂ ਰਾਜਬ ਅਲੀ ਜੀ )

Started by GURSHARAN NATT

Replies: 259
Views: 30771
Last post October 27, 2013, 08:02:31 PM
by GURSHARAN NATT
Punjabi Poetry

Started by <--Jack-->

Replies: 492
Views: 95914
Last post July 03, 2017, 05:33:30 PM
by anshika154