Author Topic: Punjabi Poetry- Roh 'TE Muskan-- Kaka Gill  (Read 15544 times)

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #10 on: February 29, 2012, 08:20:24 PM »
ਗ਼ਜ਼ਲ

 

ਬਹਾਰੇ ਨਾ ਬਦਲ ਅਜੇ ਲੱਥਿਆ ਨਹੀਂ ਮੇਰਾ ਚਾਅ।

ਰੀਝਾਂ ਅਧੂਰੀਆਂ ਪਰ ਠੰਡਾ ਪੈ ਗਿਆ ਤੇਰਾ ਤਾਅ।

 

ਅੱਜ ਨਾ ਤੂੰ ਜਾਈਂ ਮੇਰੇ ਮਹਿਬੂਬ ਨੇ ਆਉਣਾ

ਫੁੱਲ ਨਾ ਜੇ ਖਿੜੇ ਉਹਦੇ ਦਿਲੋਂ ਨਿੱਕਲਣੀ ਧਾਅ।

 

ਕੱਲ ਨਾ ਜਾਈਂ ਮੈਂ ਫੁੱਲਾਂ ਦੇ ਹਾਰ ਪਰੋਕੇ

ਮਹਿਬੂਬ ਨੂੰ ਮਿਲਣ ਜਾਣਾ ਲੱਗਿਆ ਜੇ ਦਾਅ।

 

ਪਰਸੋਂ ਨਾ ਜਾਈਂ ਮੈਂ ਕਲੀਆਂ ਮੁੱਲ ਲੈਣੀਆਂ ਨੇ

ਲੈਣੀਆਂ ਜਰੂਰ ਨੇ ਚਾਹੇ ਵਿਕਣ ਜਿੰਦਗੀ ਦੇ ਭਾਅ।

 

ਜੁਆਨੀ ਦੇ ਵਰ੍ਹੇ ਨਾ ਜਾਈਂ ਮਿੰਨਤ ਕਰਾਂ ਤੇਰੀ

ਜੇ ਚਲੀ ਗਈਓਂ ਆਸ਼ਿਕਾਂ ਦੀ ਲੱਗ ਜਾਣੀ ਹਾਅ।

 

ਇਸ ਉਮਰੇ ਨਾ ਜਾਈਂ ਇਹ ਪਲ ਹੋਰ ਬਾਕੀ

ਹੱਸਦਿਆਂ ਮਰ ਜਾਣਾਂ ਜੇ ਨਾ ਤੂੰ ਲਾਵੇਂ ਢਾਅ।

 


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #11 on: February 29, 2012, 08:20:42 PM »
ਗੀਤ

 

ਜੇ ਨਾ ਤੂੰ ਮਾਲੀਆ ਧੋਖਾ ਦਿੰਦਾ ਮੈਨੂੰ ਵੀ ਫ਼ੁੱਲ ਲਗਦੇ।

ਜੜ੍ਹਾਂ ਵਿੱਚ ਸ਼ਰਾਬ ਨਾ ਸਿੰਜਦਾ ਧਿਆਈ ਨੂੰ ਨਾ ਸੁੱਲ ਲਗਦੇ।

 

ਕਦੇ ਇਸੇ ਬਗੀਚੜੇ ਦੀ ਹਰ ਇੱਕ ਦਿਸ਼ਾ ਮੈਂ ਮਹਿਕਾਉਣੀ ਸੀ

ਜਾਂਦੇ ਹੋਏ ਰਾਹੀਆਂ ਦੇ ਦਿਲਾਂ ਵਿੱਚ ਮੰਜ਼ਲ ਨੇੜ ਲਿਆਉਣੀ ਸੀ

ਉੱਡਦੀ ਜਾਂਦੀ ਬੁਲਬਲ ਦੇ ਗਲ਼ੇ ਗੀਤਾਂ ਦੀ ਰੌਅ ਜਗਾਉਣੀ ਸੀ

ਹੁਣ ਡੋਡੀਆਂ ਦੀ ਥਾਂ ਉੱਤੇ ਮੈਨੂੰ ਝਾੜ ਮਿੱਟੀ - ਮੁੱਲ ਲਗਦੇ।

 

ਕਿਸੇ ਆਜੜੀ ਦੀਆਂ ਬੱਕਰੀਆਂ ਵੀ ਮੇਰੇ ਕੋਲ ਜਾਣੋਂ ਘਬਰਾਉਂਦੀਆਂ ਨੇ

ਮੈਨੂੰ ਦੇਖਕੇ ਕੋਇਲਾਂ ਮਸਤੀ ਭੁੱਲ ਬਿਰਹੋਂ ਦੇ ਗੀਤ ਗਾਉਂਦੀਆਂ ਨੇ

ਛਾਂ ਮੇਰੀ ਥੱਲੇ ਕੀੜੀਆਂ ਤੱਕ ਭੌਣ ਵੀ ਨਹੀਂ ਲਗਾਉਂਦੀਆਂ ਨੇ

ਬਾਲਣ ਲਈ ਕੋਈ ਮੈਨੂੰ ਵੱਢਣ ਦੇਖਕੇ ਹੰਝੂ ਡੁੱਲ ਵਗਦੇ।

 

ਤੇਰੀ ਇੱਕ ਬੇਵਫ਼ਾਈ ਸਦਕਾ ਭੌਰੇ ਮੇਰਾ ਜਹਾਨ ਛੱਡਦੇ ਚਲੇ ਗਏ

ਤਿਤਲੀਆਂ ਦੇ ਸੋਹਣੇ ਖੰਭਾਂ ਨੂੰ ਤਿੱਖੇ ਕੰਡੇ ਵੱਢਦੇ ਚਲੇ ਗਏ

ਜ਼ਹਿਰੀਲੇ ਸੱਪ ਮੇਰਾ ਦਾਮਨ ਜ਼ਹਿਰੀ ਜੀਭਾਂ ਨਾਲ ਡੰਗਦੇ ਚਲੇ ਗਏ

ਰੁਕ ਜਾਂਦੇ ਹੁਣ ਹਾਰ ਪਰੋਣ ਵਾਲੇ ਹੱਥ ਮੇਰੇ ਵੱਲ ਵਧਦੇ।

 


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #12 on: February 29, 2012, 08:21:02 PM »
ਨਜ਼ਮ

 

ਟਿੱਬਿਆਂ ਉੱਤੇ ਉੱਗੀ ਬੇਰੀ ਦਾ ਫਲ ਕੋਈ ਖਾਣ ਨਹੀਂ ਜਾਂਦਾ।

ਕੰਡੇ ਦੇਖਕੇ ਲੋਕ ਮੁੜ ਜਾਵਣ ਪੱਥਰ ਵੀ ਨਾ ਕੋਈ ਚਲਾਂਦਾ।

 

ਮੇਰੇ ਟੁੱਟੇ ਦਿਲ ਦਾ ਹਾਲ ਉਸ ਬੇਰੀ ਨਾਲੋਂ ਤਨਹਾ ਤਨਹਾ

ਕੋਈ ਗੱਲ ਕਰਨ ਨੂੰ ਰਾਜੀ ਬੀਤੇ ਨਾ ਚੁੱਪ ਦਾ ਲਮਹਾ।

 

ਮੈਨੂੰ ਕੋਹੜੀ ਮੇਰੇ ਗ਼ਮਾਂ ਨੇ ਕੀਤਾ ਜਦ ਦੋਸਤਾਂ ਦਗਾ ਕਮਾਇਆ

ਬਿਰਹੋਂ ਦੀਆਂ ਗੁੱਝੀਆਂ ਸੱਟਾਂ ਦੇਕੇ ਛੱਡ ਗਏ ਰੇਗਸਤਾਨੀ ਤ੍ਰਿਹਾਇਆ।

 

ਅੱਖਾਂ ਮੇਰੀਆਂ ਵਿੱਚੋਂ ਖਾਰਾ ਜਿਹਾ ਪਾਣੀ ਹਰ ਵਕਤ ਵਗਦਾ ਰਹਿੰਦਾ

ਸੁੱਧ ਨਾ ਰਹਿੰਦੀ ਵਜੂਦ ਦੀ ਮਨ ਯਾਦਾਂ ਵਿੱਚ ਵਿਚਰਦਾ ਰਹਿੰਦਾ।

 

ਮੈਂ ਤਾਂ ਗ਼ਮ ਗਲਤ ਕਰਨ ਲਈ ਪਿਆਲੇ ਨੂੰ ਸਾਥੀ ਬਣਾਇਆ

ਪਰ ਏਸ ਫ਼ਰੇਬੀ ਸ਼ਰਾਬ ਨੇ ਪੀੜ ਨੂੰ ਹੋਰ ਜਿਆਦਾ ਭੜਕਾਇਆ।

 

ਰੋਗ ਕਸੂਤਾ ਬਿਰਹੋਂ ਦਾ ਅੰਦਰੇ ਅੰਦਰ ਮੈਨੂੰ ਘੁਣ ਵਾਂਗੂ ਖਾਵੇ

ਦੋਸਤ ਤਾਂ ਬੇਵਫ਼ਾ ਬਣੇ ਹੁਣ ਜ਼ਖਮਾਂ ਤੇ ਮੱਲ੍ਹਮ ਕੌਣ ਲਾਵੇ?

 

ਇਹ ਰੋਗ ਉੱਤਰਨਾ ਉਸ ਦਿਨ ਜਿੱਦਣ ਅਰਥੀ ਮੇਰੇ ਘਰੋਂ ਜਾਣੀ

ਗ਼ਮਾਂ ਦਾ ਭਾਰ ਹੌਲਾ ਹੋਣਾ ਜਦੋਂ ਖੱਫ਼ਣ ਦੀ ਚਾਦਰ ਤਾਣੀ।

 

ਇੱਕ ਖਾਹਿਸ਼ ਪੂਰੀ ਕਰ ਦੇਵੇ ਜੋ ਚਿਤਾ ਨੂੰ ਅੱਗ ਲਾਏ

ਪੁੱਛ ਲੈਣਾਂ ਖੱਲ ਦੀ ਜੁੱਤੀ ਸ਼ਾਇਦ ਬੇਵਫ਼ਾ ਦੇ ਕੰਮ ਆਏ।

 

 


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #13 on: February 29, 2012, 08:22:10 PM »
ਗੀਤ

 

ਮੇਰੇ ਅੰਦਰ ਵੀ ਆਖਰ ਇੱਕ ਇਨਸਾਨ ਹੈ।

ਤੂੰ ਸਮਝਿਆ ਕਿੱਦਾਂ ਕਿ ਇਹ ਬੇਜਾਨ ਹੈ।

 

ਕੀ ਜਾਣਕੇ ਤੂੰ ਚੋਟਾਂ ਦਿਲ ਉੱਤੇ ਲਾਉਂਨੈਂ

ਨਸੂਰ ਬਣੇ ਜ਼ਖਮਾਂ ਨੂੰ ਹੱਥਾਂ ਨਾਲ ਦੁਖਾਉਨੈਂ

ਇਸ ਦਿਲ ਦਾ ਆਖਰੀ ਵਕਤ ਇਮਤਿਹਾਨ ਹੈ।

 

ਤੂੰ ਤਾਂ ਹੱਸਨੈਂ ਦੇਖਕੇ ਮੇਰੇ ਅੱਖੀਂ ਨੀਰ

ਦਿਲ ਮੋਇਆ ਬਹੁਤ ਪਹਿਲਾਂ ਜਿੰਦਾ ਚਾਹੇ ਸਰੀਰ

ਰੁੱਖ ਬਦਲਦੇ ਦੇਖਕੇ ਮੌਤ ਪਰਵਾਨ ਹੈ।

 

ਆਖਰ ਤੂੰ ਕਿਹੜੀਆਂ ਗੁੰਝਲਾਂ ਦਾ ਸ਼ਿਕਾਰ ਹੋਕੇ

ਸੱਚੇ ਆਸ਼ਿਕਾਂ ਦੇ ਨਾਲ ਕਰਦਾ ਰਹਿਨੈਂ ਧੋਖੇ

ਹੱਡ-ਮਾਸ ਦੇ ਪੁਤਲਿਆਂ ਅੰਦਰ ਵੱਸਦੇ ਅਰਮਾਨ ਹੈ।

 

ਬੇਵਫ਼ਾ ਜਿਹੇ ਤੈਨੂੰ ਮਿਲ ਗਏ ਨਾਮ ਅਗਰ

ਦੋਸਤ ਮੇਰੇ ਤੂੰ ਅਣਡਿੱਠੇ ਅੰਜਾਮ ਤੋਂ ਡਰ

ਤੋੜ ਨਾ ਆਸ਼ਿਕਾਂ ਦਾ ਦਿਲ ਬੇਜੁਬਾਨ ਹੈ।

 

ਜੇ ਇੱਕ ਦਿਲ ਦਾ ਭੇਦ ਜਾਣ ਲਿਆ

ਯਕੀਨ ਕਰੀਂ ਫਿਰ ਤੂੰ ਖੁਦਾ ਪਛਾਣ ਲਿਆ

ਦੇਖਣਾ ਨੱਚਦਾ ਤੇਰੇ ਲਈ ਸਾਰਾ ਜਹਾਨ ਹੈ।

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #14 on: February 29, 2012, 08:22:31 PM »
ਗੀਤ

 

ਤੇਰੇ ਜਾਣ ਦਾ ਸਦਮਾ ਅਜਿਹਾ

ਜ਼ਹਿਰ ਖਾਣ ਦੀ ਜ਼ਰੂਰਤ ਨਹੀਂ।

 

ਮਹਿਰਮ ਬਣਕੇ ਦਗਾ ਕਰ ਗਿਐਂ

ਝੋਲ਼ੀ ਗ਼ਮਾਂ ਨਾਲ ਭਰ ਗਿਐਂ

ਖ਼ੁਸ਼ੀਆਂ ਦਾ ਨਿੱਕਲਦਾ ਮਹੂਰਤ ਨਹੀਂ।

 

ਦਿਲ ਦੇ ਸੁਫਨੇ ਢਹਿ ਹੋਏ

ਅੱਖੀਓਂ ਹੰਝੂ ਨਾ ਰਹਿ ਹੋਏ

ਮਨੋਂ ਗਈ ਤੇਰੀ ਸੂਰਤ ਨਹੀਂ।

 

ਨ੍ਹੇਰਾ ਦਿਸੇ ਮੈਨੂੰ ਹਰ ਪਾਸੇ

ਨਹੀਂ ਸੁਆਰਦੇ ਕਿਸੇ ਦੇ ਦਿਲਾਸੇ

ਜੀਵਨ ਵਿੱਚ ਕੁਝ ਖੂਬਸੂਰਤ ਨਹੀਂ।

 

ਜਿਸਨੂੰ ਮੈਂ ਉਮਰ ਭਰ ਪੂਜਿਆ

ਉਹ ਮੰਦਰ ਚੌਰਾਹੇ ਵਿੱਚ ਡਿਗਿਆ

ਬਚੀ ਕੋਈ ਸੰਗਮਰਮਰੀ ਮੂਰਤ ਨਹੀਂ।

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #15 on: February 29, 2012, 08:22:55 PM »
ਗੀਤ

 

ਅੱਗ ਵਰਗੀਆਂ ਧੁੱਪਾਂ ਕਾਲ਼ਾ ਕੀਤਾ ਸਰੀਰ ਨੀ।

ਚੱਲਿਆ ਤੈਂਥੋਂ ਦੂਰ ਜਿੱਥੇ ਲੈਜਾਵੇ ਤਕਦੀਰ ਨੀ।

 

ਜੋ ਤੂੰ ਵਿੱਛੜਕੇ ਇੰਨ੍ਹਾਂ ਥੱਲੇ ਨਾ ਬਹੀ

ਵਣਾਂ ਦੀ ਛਾਂ ਮਿਠਾਸ ਵਾਲੀ ਨਾ ਰਹੀ

ਖੇਤਾਂ ਵਿੱਚੋਂ ਕਣਕ ਦੇ ਕਸੀਰ ਨੀ।

 

ਇੰਨਾਂ ਨੰਗੇ ਪੈਰਾਂ ਨੂੰ ਮੱਛਰ ਖਾ ਗਏ

ਸੱਪ ਠੂੰਹੇਂ ਚੰਗੇ ਮੌਕੇ ਮੋਹਰਾਂ ਲਾ ਗਏ

ਰਾਹੀਂ ਵਿਛੇ ਕੰਡੇ ਬੇਰੀਆਂ ਕਿੱਕਰ ਕਰੀਰ ਨੀ।

 

ਪੰਛੀਆਂ ਅਤੇ ਜਾਨਵਰਾਂ ਦੇ ਸਾਹ ਸੁੱਕੇ ਹੋਏ

ਗਰਮੀ ਦੇ ਨਾਲ ਦਰਿਆ ਵੀ ਰੁਕੇ ਹੋਏ

ਵਾਪਸ ਕਦਮਾਂ ਨਾ ਟੱਪਣੀ ਲਛਮਣ ਲਕੀਰ ਨੀ।

 

ਵੈਰੀ ਹੋਏ ਬੱਦਲ ਸੂਰਜ ਨੂੰ ਢਕਦੇ ਨਹੀਂ

ਮੌਤ ਦੇ ਵੀ ਹੱਥ ਮੈਨੂੰ ਚੱਕਦੇ ਨਹੀਂ

ਸੀਨੇ ਮੱਧਮ ਨਾ ਹੋਈ ਤੇਰੀ ਤਸਵੀਰ ਨੀ।

 

ਜਾਣਨਾ ਤੈਥੋਂ ਦੂਰ ਜਾਕੇ ਮੈਂ ਨਹੀਂ ਬਚਦਾ

ਪਰ ਤੇਰਾ ਬਗਾਨਾ ਹੋਣਾ ਸਹਿ ਨਹੀਂ ਸਕਦਾ

ਤੇਰੇ ਮੱਥੇ ਲੱਗਣੋਂ ਵਰਜੇ ਮੇਰੀ ਜ਼ਮੀਰ ਨੀ।


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #16 on: February 29, 2012, 08:23:17 PM »
ਗੀਤ

 

ਇਸ ਕੁੜੀ ਨੂੰ ਬੇਵਫ਼ਾ ਨਾ ਆਖੋ

ਇਹ ਕੁੜੀ ਨਹੀਂ ਹੈ ਮੇਰਾ ਦਿਲ

 

ਮੇਰਾ ਦਿਲ ਮੇਰਾ ਦਿਲ ਮੇਰਾ ਦਿਲ।

 

ਇੱਕ ਦਿਨ ਮੇਰੇ ਮਨ ਦੀ ਰਾਣੀ ਬਣਕੇ

ਤਾਜ ਪਹਿਨੀ ਖੜੀ ਸੀ

ਰਿਸ਼ਮਾਂ ਇਸਚੋਂ ਹਰ ਦਿਸ਼ਾ ਵੱਲ ਨਿੱਕਲਣ

ਕੁੜੀ ਕਾਹਦੀ ਇਹ ਫੁੱਲਝੜੀ ਸੀ

ਫਿਰ ਇਹ ਦੁਨੀਆਂਦਾਰੀ ਵਿੱਚ ਫਸ ਗਈ

ਮੈਨੂੰ ਛੱਡਕੇ ਲੋਕਾਂ ਵਿੱਚ ਰਚ ਗਈ

ਵਾਪਸ ਮੈਂ ਲੈ ਸਕਿਆ ਨਾ ਦਿਲ।

 

ਕੱਲ ਤੱਕ ਇਹ ਮੇਰੀ ਮਹਿਬੂਬਾ ਸੀ

ਅੱਜ ਕਿਸੇ ਘਰ ਦੀ ਰਾਣੀ ਹੈ

ਮੈਂ ਬਿਰਹੋਂ ਦਾ ਲੁੱਟਿਆ ਹੋਇਆ ਪ੍ਰੇਮੀ

ਮੇਰੀ ਹਾਲਤ ਇਸਤੋਂ ਅਣਜਾਣੀ ਹੈ

ਮੇਰੀ ਹਾਲਤ ਇਹ ਸਹਿ ਨਾ ਸਕੇਗੀ

ਜਮਾਨੇ ਦੇ ਬੰਧਨ ਤੋੜ ਨਾ ਸਕੇਗੀ

ਇਸ ਕਰਕੇ ਇਸ ਕੋਲ ਮੇਰਾ ਦਿਲ।

 

ਪਤਾ ਨਹੀਂ ਇਹ ਕਿੰਨੀ ਬੇਬਸ ਹੈ

ਕਿਸ ਮਜ਼ਬੂਰੀ ਦੀ ਸ਼ਿਕਾਰ ਇਹ ਹੋਈ

ਦੋਸ਼ ਇਸਨੂੰ ਦੇਣ ਦਾ ਫਾਇਦਾ ਨਹੀਂ

ਮੈਥੋਂ ਵਿੱਛੜਕੇ ਦੁਖੀ ਬਹੁਤ ਇਹ ਰੋਈ

ਕੱਜਲਾ ਵਹਿ ਗਿਆ ਅਥਰੂਆਂ ਦੇ ਰਾਹੀਂ

ਸੁੱਜੀਆਂ ਅੱਖਾਂ ਇਸਦੀ ਦੇਣ ਗਵਾਹੀ

ਹੁਣ ਵੀ ਇਸਨੂੰ ਚੇਤੇ ਮੇਰਾ ਦਿਲ।

 


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #17 on: February 29, 2012, 08:23:34 PM »
ਗੀਤ

 

ਬਰਸਾਤ ਰੁੱਤੇ ਅੱਖੋਂ ਹੰਝੂਆਂ ਦੀ ਵਰਸੇ ਫੁਹਾਰ ਜਿੰਦੇ।

ਵਿਛੋੜੇ ਦੀਆਂ ਸੁਰਾਂ ਛੇੜਨ ਨਾਲ ਜਾਗਪੇ ਸਿਤਾਰ ਜਿੰਦੇ।

 

ਸੱਤ ਰੰਗੀਆਂ ਪੀਘਾਂ ਵਰਗੇ ਕਈ ਰੰਗ ਮੈਂ ਭਰਕੇ

ਇਸ਼ਕ ਦੀ ਤਸਵੀਰ ਵਿੱਚ ਝਿਲਮਿਲ ਕਰਦੇ ਮੋਤੀ ਜੜਕੇ

ਬਿਰਹੋਂ ਦੀ ਅੱਗ ਵਿੱਚ ਹੋ ਗਿਆ ਸ਼ਿਕਾਰ ਜਿੰਦੇ।

 

ਬੱਦਲਾਂ ਦੀ ਗਰਜ ਅਤੇ ਮੇਰੀ ਉਦਾਸ ਤਰਜ ਮਿਲਦੇ

ਤਕਦੀਰ ਦੀਆਂ ਲੜੀਆਂ ਵਿੱਚੋਂ ਗ਼ਮ ਦੇ ਮੋਤੀ ਚੁਣਦੇ

ਕੁਝ ਗੀਤ ਪਰੋਕੇ ਮੇਰੇ ਉੱਤੇ ਕਰਦੇ ਉਪਕਾਰ ਜਿੰਦੇ।

 

ਲੋਕਾਂ ਨੇ ਜਲਾਏ ਦੀਪ ਦਵਾਲੀ ਦੇ ਨ੍ਹੇਰੇ ਲਈ

ਮੇਰੇ ਕੁਝ ਗੀਤ ਜਲੇ ਪਰ ਮੱਸਿਆ ਨਾ ਗਈ

ਚਾਨਣ ਤਾਂ ਮੈਨੂੰ ਕਿਤੋਂ ਮਿਲਦਾ ਨਹੀਂ ਉਧਾਰ ਜਿੰਦੇ।

R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #18 on: February 29, 2012, 08:23:55 PM »
ਗ਼ਜ਼ਲ

 

ਮੈਨੂੰ ਯਾਰ ਦੇ ਵਿੱਚ ਰੱਬ ਦਿਸਦਾ।

ਤਾਂਹੀਓਂ ਹਰ ਸਮੇਂ ਕਰਾਂ ਜ਼ਿਕਰ ਉਸਦਾ।

 

ਮਦਹੋਸ਼ ਹੋ ਜਾਵਾਂ ਮੁਲਾਕਾਤ ਦੇ ਵਕਤ

ਨਹੀਂ ਬਿਆਨ ਕਰ ਸਕਦਾ ਹਾਲ ਦਿਲਦਾ।

 

ਨਾਜ਼ੁਕ ਹੱਥ ਉਸਦੇ ਹੰਝੂ ਪੂੰਝਣ ਮੇਰੇ

ਉਹਨਾਂ ਹੱਥਾਂ ਦਾ ਮੈਂ ਕਰਾਂ ਸਿਜਦਾ।

 

ਪਾਗਲ ਨਹੀਂ ਮੈਂ ਜੋ ਲੋਕੀਂ ਕਹਿੰਦੇ

ਇਹ ਦੀਵਾਨਗੀ ਦਾ ਅਸਰ ਯਾਰੋ ਦਿਸਦਾ।

 

ਜਾਦੂ ਉਸਦੇ ਹੁਸਨ ਦਾ ਬਹੁਤ ਪੱਕਾ

ਚੜ੍ਹਿਆ ਰਹੇ ਫਤੂਰ ਬਣਕੇ ਵਿਚਾਰ ਉਸਦਾ।

 

ਰਹਿੰਦਾ ਗੁੰਮ ਹਾਂ ਉਸਦੀ ਯਾਦ ਵਿੱਚ

ਯਾਦ ਉਸਦੀ ਵਿੱਚ ਮੈਨੂੰ ਖੁਦਾ ਮਿਲਦਾ।


R S Sidhu

 • Real Savvy
 • *****
 • Offline
 • Posts: 4777
 • Gender: Male
  • View Profile
Re: Punjabi Poetry- Roh 'TE Muskan-- Kaka Gill
« Reply #19 on: February 29, 2012, 08:24:26 PM »
ਗ਼ਜ਼ਲ

 

ਯਾਰ ਦੀ ਬੇਵਫ਼ਾਈ ਦੇਖਕੇ ਬਚੀ ਚਾਹ ਕੋਈ ਨਾ।

ਹੁਣ ਮੌਤ ਦੇ ਸਿਵਾ ਰਿਹਾ ਰਾਹ ਕੋਈ ਨਾ।

 

ਇਸ਼ਕ ਦੀ ਨੀਂਹ ਵਿਸ਼ਵਾਸ਼ ਜੋ ਉਸ ਕੀਤਾ ਨਹੀਂ

ਪਾ ਸਕਿਆ ਉਸਦੇ ਮਨ ਦੀ ਥਾਹ ਕੋਈ ਨਾ।

 

ਜੇ ਮੌਕਾ ਮਿਲਦਾ ਦਿੰਦਾ ਸਬੂਤ ਆਪਣੀ ਵਫ਼ਾ ਦਾ

ਕੀ ਕਰਾਂ ਉਸਦੇ ਅੱਗੇ ਚੱਲੀ ਵਾਹ ਕੋਈ ਨਾ।

 

ਸਾਥ ਜਿਉਣ ਮਰਨ ਦੇ ਭੁਲਾਕੇ ਵਾਅਦੇ ਦੂਰ ਗਏ

ਦਿਲ ਜਲਿਆ ਬਾਕੀ ਜਿਸਮ ਵਿੱਚ ਸਾਹ ਕੋਈ ਨਾ।

 

ਜੀਵਨ ਦੀ ਹਰ ਖੁਸ਼ੀ ਲੈ ਗਏ ਨਿਚੋੜ ਕੇ

ਹੋ ਜਾਵੇ ਜੇਕਰ ਇਹ ਜਿੰਦਗੀ ਤਬਾਹ ਕੋਈ ਨਾ।

 

ਕਦੇ ਉਸਦੇ ਸਹਾਰੇ ਇਹ ਜਿੰਦਗੀ ਹੱਸ ਰਹੀ ਸੀ

ਅੱਜ '   ..."ਕਾਕੇ' ਦੇ ਹੰਝੂਆਂ ਨੂੰ ਢਾਹ ਕੋਈ ਨਾ।


 

GoogleTaggedHindi Poetry

Started by RAMAN RAI

Replies: 32
Views: 11063
Last post July 03, 2017, 05:29:27 PM
by anshika154
punjabi poetry (ਬਾਬੂ ਰਾਜਬ ਅਲੀ ਜੀ )

Started by GURSHARAN NATT

Replies: 259
Views: 30983
Last post October 27, 2013, 08:02:31 PM
by GURSHARAN NATT
Punjabi Poetry

Started by <--Jack-->

Replies: 492
Views: 96321
Last post July 03, 2017, 05:33:30 PM
by anshika154