Author Topic: punjabi poetry (ਬਾਬੂ ਰਾਜਬ ਅਲੀ ਜੀ )  (Read 30749 times)

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #1 on: July 08, 2012, 11:36:32 AM »
ਮੁਲਾਕਾਤ - ਕੁਲਦੀਪ ਸਿੰਘ ਨੀਲਮ.
ਅੱਜ ਫਿਰ ਉਨ੍ਹਾਂ ਨਾਲ ਮੇਰੀ ਮੁਲਾਕਾਤ ਹੋਵੇਗੀ
ਫਿਰ ਸ਼ੋਹਲੇ ਭੱੜਕਣਗੇ ਤੇ ਬਰਸਾਤ ਹੋਵੇਗੀ

ਕੋਲ ਆਕੇ ਸੋਹਿਣਉ ਫਿਰ ਸ਼ਰਮਾ ਨਾ ਜਾਣਾ
ਅੱਖਾਂ ਦੀ ਅੱਖਾਂ ਨਾਲ ਅੱਜ ਗੂਹੜੀ ਬਾਤ ਹੋਵੇਗੀ

ਚੰਨ ਬੇਹਤਾਬ ਹੈ ਵਿਹਾੳੇਣ ਲਈ ਚਾਂਦਨੀ ਆਪਣੀ
ਤਾਰਿਆਂ ਨਾਲ ਸੱਝੀ ਖੂਬ ਉਸਦੀ ਬਾਰਾਤ ਹੋਵੇਗੀ

ਮੇਰੀਆਂ ਬਾਹਾਂ '   ..."ਚ ਮਹਿਕੇਗਾ ਗੁਲ-ਬਦਨ ਤੇਰਾ
ਹੱਰ ਪਾਸੇ ਤੇਰੇ ਹੁੱਸਨ ਦੀ ਬਾਢਾਤ ਹੋਵੇਗੀ

ਤੇਰੇ ਕਦਮਾਂ'ਚ ਰੱਖਾਂਗਾ ਦਿਲ ਆਪਣਾ ਜਾਨ ਆਪਣੀ
ਤੈਨੂੰ ਦੇਨ ਲਈ ਬੱਸ ਇਹੋ ਮੇਰੀ ਸੁਗਾਤ ਹੋਵੇਗੀ

ਇਹ ਸੋਚਕੇ ਖੁਸ਼ੀ ਨਾਲ ਕਿਤੇ ਮਰ ਨਾ ਜਾਵਾਂ ਮੈਂ
ਪਤਾ ਨਹੀਂ ਕਿਨੀ ਸੋਹਣੀ ਵੱਲ-ਦੀ-ਰਾਤ ਹੋਵੇਗੀ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #2 on: July 08, 2012, 11:37:03 AM »
ਸਤੀ ਵੀਹੀਂ - ਮਹਿੰਦਰ ਸਿੰਘ ਘੱਗ.
ਜੇ ਤੂੰ ਆਦ ਹੈਂ ਤਾਂ ਮੈਂ ਤੇਰੀ ਸਿਰਜਣਾ ਦਾ ਅੰਤ ਹਾਂ
ਜੇ ਤੂੰ ਨਾਦ ਹੈਂ ਤਾਂ ਮੈਂ ਤੇਰੇ ਬੁਲਾਂ ਨੂੰ ਛੂਹ ਰਿਹਾ ਸੰਖ ਹਾਂ
ਆਪਣੀਆਂ ਜ਼ਰੂਰੀਆਤ ਲਈ ਜੇ  ਮੈਨੂੰ ਤੇਰੀ ਲੋੜ ਹੈ
ਤਾਂ ਸੰਸਾਰ ਤੇ ਚੰਗੇ ਮੰਦੇ ਕਮ ਕਰਾਉਣ ਲਈ
ਤੈਨੂੰ ਵੀ ਮੇਰੀ ਲੋੜ ਹੈ
ਸਿਤਮ ਇਹ ਹੈ
ਚੰਗੇ ਕੱਮਾਂ ਨੂੰ ਆਪਣੇ ਨਾਮ ਕਰਾਕੇ
ਪੂਜਣਯੋਗ ਬਣ ਬੈਠਦਾ ਹੈਂ
ਅਤੇ ਮੰਦੇ ਕਮ ਮੇਰੇ ਨਾਮ ਦਰਜ ਕਰਾ ਕੇ
ਮੇਰੀ ਝੋਲੀ ਜ਼ਲਾਲਤ ਨਾਲ ਭਰ ਦਿੰਦਾ ਹੈ
ਪਰ ਕਿਊਂ ?
ਬਾਲਕੇ ! ਤੈਨੂੰ  ਕੋਣ ਸਮਝਾਵੇ, ਕਿ
ਜ਼ੋਰਾਵਰਾਂ  ਦਾ ਸਤੀ ਵੀਹੀਂ ਸੌ ਹੁੰਦਾ ਹੈ।

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #3 on: July 08, 2012, 11:37:36 AM »
ਚੰਨ - ਡਾ ਅਮਰਜੀਤ ਟਾਂਡਾ.
ਇਕ ਚੰਨ ਸਾਥੋਂ \'ਨੇਰੇ \'ਚ ਗੁਆ ਹੋ ਗਿਆ
ਆਇਆ ਪੌਣ ਬਣ ਵਿਦਾ ਹੋ ਖ਼ੁਦਾ ਹੋ ਗਿਆ
 
ਸਾਡੇ ਰਾਹਾਂ ਵਿਚ ਕੇਰ ਕੇ ਉਦਾਸ ਜੇਹੇ ਹੰਝੂ
ਵਸ ਖਾਬਾਂ ਵਿਚ ਸਦਾ ਲਈ ਜੁਦਾ ਹੋ ਗਿਆ
 
ਯਾਦ ਹੈ ਜਦੋਂ ਸੀ ਉਹਦੇ ਨੈਣਾਂ ਨੂੰ ਪਿਆਸ
ਹਿੱਕ ਚੰਦਰੀ ਜੇਹੀ ਦਾ ਹੁਣ ਸਾਹ ਹੋ ਗਿਆ
 
ਕਦੇ ਮਿਲਦਾ ਸੀ ਬਣ ਕੇ ਮਹਿਕ ਜਾਂ ਬਹਾਰ
ਓਹਨਾਂ ਪਲਾਂ ਦੀ ਉਡੀਕ ਤੇ ਹਾਅ ਹੋ ਗਿਆ
 
ਜਦੋਂ ਮਿਲਿਆ ਸੀ ਪੈੜਾਂ ੱਤੇ ਬਣਿਆ ਸੀ ਫੁੱਲ
ਜਦੋਂ ਛੁਪਿਆ ਤਾਂ ਸਾਡਾ ਸੁੰਨ੍ਹਾ ਰਾਹ ਹੋ ਗਿਆ
 
ਹੁਣ ਸੀਨੇ ਨਾ ਸਾਹ ਨਾਹੀਂ ਉਡੀਕਦੇ ਨੇ ਰਾਹ
ਫੁੱਲ ਇੱਕ 2 ਬਹਾਰਾਂ ਦਾ ਤਬਾਅ ਹੋ ਗਿਆ
 
ਹੁਣ ਰਾਤਾਂ ਵਿਚ ਯਾਦਾਂ ਜਾਂ ਓਟ ਹੈ ਚਿਰਾਗਾਂ
ਵਾਂਗ ਬੱਦਲੀ ਦੇ ਚੰਨ ਜੇਹਾ ਹਵਾ ਹੋ ਗਿਆ
 
ਬਚੇ ਸਾਹ ਕਿੱਥੇ ਜਾਣ ਕਿੱਥੋਂ ਪੁੱਛ ਉਹ ਪਵਾਣ
ਸਾਡਾ ਸਮਾਂ ਓਸ ਵੇਲੇ ਦਾ ਗਵਾਹ ਹੋ ਗਿਆ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #4 on: July 08, 2012, 11:38:01 AM »
ਆਪਹੁਦਰਾ ਮਾਨੁੱਖ - ਸ਼ਿਵਚਰਨ ਜੱਗੀ ਕੁੱਸਾ.
ਜਿਹੜੇ ਦਿਲ \'ਤੇ ਤੂੰ ਛੱਡ ਗਈ ਸੀ ਸੰਦਲੀ ਪੈੜਾਂ
ਉਸ ਚੌਰਾਹੇ ਨੂੰ ਅਸੀਂ,
ਮਿੱਠੀਆਂ ਯਾਦਾਂ ਦੀ ਵਾੜ ਕਰ ਕੇ ਰੱਖੀ,
ਸਾਂਭ-ਸਾਂਭ ਕੇ ਰੱਖੇ ਤੇਰੀਆਂ ਪੈੜਾਂ ਦੇ ਨਿਸ਼ਾਨ
ਇਸ ਜੂਹ ਵਿਚ ਅਸੀਂ ਕਿਸੇ ਨੂੰ ਪੈਰ ਨਹੀਂ ਪਾਉਣ ਦਿੱਤਾ,
ਮਜ਼ਾਲ ਹੈ ਕੋਈ ਗ਼ੈਰ ਪ੍ਰਵੇਸ਼ ਕਰ ਗਿਆ ਹੋਵੇ?
'   ।।

ਉਜਾੜੇ ਦੇ ਪ੍ਰਤੀਕ, ਉੱਲੂ ਤੇ ਕਾਂ ਫ਼ਿਰਦੇ ਨੇ,
ਸਾਡੇ ਦਿਲ ਦੀਆਂ ਜੂਹਾਂ ਵਿਚ
ਕਦੇ-ਕਦੇ ਬਦਸ਼ਗਨੀ ਤੋਂ ਵੀ ਡਰ ਜਾਂਦਾ ਹਾਂ,
ਤੇ ਸਹਿਮ ਜਾਂਦਾ ਹਾਂ ਉੱਜੜਿਆ ਚਮਨ ਦੇਖ
ਜੋ ਸਦੀਆਂ ਪੁਰਾਣਾਂ ਦੱਸਿਆ ਜਾਂਦਾ ਸੀ
ਕਿ ਕਿਤੇ ਆਹੀ ਹਾਲਤ ਕਦੇ ਮੇਰੀ ਨਾ ਹੋਵੇ?
'   ।।
ਕਿਸ ਗੁਲਜ਼ਾਰ ਤੇ ਕਿਸ ਬਾਗ ਦੀ ਬਾਤ ਪਾਵਾਂ ਮੈਂ'   ?
ਜੀਵਨ ਦਾ ਸੂਰਜ ਤਾਂ \'ਅਸਤ\' ਹੋਣ \'ਤੇ ਆ ਗਿਆ
ਗ੍ਰਹਿਣ ਵੇਲ਼ੇ ਤਾਂ ਚੰਦਰਮਾਂ ਵੀ ਨਹੀਂ ਦਿਸਦਾ,
ਨਹੀਂ ਤਾਂ ਰਾਤ ਨੂੰ,
ਉਸ ਦੀ ਰੌਸ਼ਨੀ ਹੀ ਬਥੇਰੀ ਸੀ!
'   ।।
ਸਵਰਗ ਦੇ ਅੱਧ ਤੱਕ, ਜਾਂ ਨਰਕ ਦੇ ਧੁਰ ਤੱਕ
ਕਿਹੜਾ ਰਸਤਾ ਚੁਣਾਂ'   ? ਲੱਗਦੇ ਤਾਂ ਚਾਰ ਚੁਫ਼ੇਰੇ ਹੀ,
ਮੌਸਮ ਖ਼ਰਾਬ ਨੇ!
ਜ਼ਿੰਦਗੀ ਦੀ ਖਿੱਚ-ਧੂਹ ਚਾਹੇ ਸੌ ਸਾਲ ਲੰਬੀ ਹੋਵੇ
ਤੇ ਚਾਹੇ ਪੰਜਾਹ ਸਾਲ,
ਪਰ ਵਾਹ ਤਾਂ ਮਾਨੁੱਖ ਨਾਲ਼ ਹੀ ਪੈਣੈ ਨ੍ਹਾਂ'   ?
'   ਤੇ ਮਾਨੁੱਖ ਜਾਨਵਰ ਨਾਲ਼ੋਂ ਕਦੇ ਵੀ
ਵਫ਼ਾਦਾਰ ਨਹੀਂ ਹੋ ਸਕਦਾ!
'   ।।
ਕਦੇ ਖ਼ਾਹਿਸ਼ ਨਾ ਕਰੂੰਗਾ ਮਾਨੁੱਖੀ ਜਾਮੇਂ ਦੀ ਮੁੜ
ਕਿਉਂਕਿ, ਇਸ ਜਾਮੇਂ ਵਿਚ ਤਾਂ ਧੋਖੇ ਹੀ ਧੋਖੇ ਨੇ'   !
ਰੁੱਖ, ਪਵਣ, ਅੱਗ ਅਤੇ ਬਨਸਪਤੀ ਤਾਂ ਰੱਬੀ ਹੁਕਮ ਵਿਚ ਨੇ
ਬੱਸ ਮਾਨੁੱਖ ਹੀ ਹੈ, ਜੋ \'ਆਪਹੁਦਰਾ\' ਹੈ'   !
ਇਸ ਲਈ ਰੱਬਾ ਮੈਨੂੰ,
ਮਾਨੁੱਖਾ ਜੂਨੀ ਨਾ ਦੇਵੀਂ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #5 on: July 08, 2012, 11:39:14 AM »
ਵਾਂਗ ਸੂਰਜਾਂ ਦੇ ਜਗਣਾ - ਡਾ ਅਮਰਜੀਤ ਟਾਂਡਾ.
ਵਾਂਗ ਸੂਰਜਾਂ ਦੇ ਜਗਣਾ ਤੇ ਝਨਾਂਵਾਂ ਵਾਂਗ ਵਹਿਣਾ
ਇਹ ਕਾਫ਼ਲਾ ਜੁਗਾਂ ਤੀਕ ਇੰਜ਼ ਚੱਲਦਾ ਹੀ ਰਹਿਣਾ
 
ਇਹ ਜੋ ਉੱਚੇ 2 ਪਰਬਤ ਮੇਰੇ ਆਇਨੇ ਦਾ ਸਫ਼ਰ ਨੇ
ਇਹਨਾਂ ਅਰਸ਼ਾਂ ਵੱਲ ਟੁਰਨਾ ਲੋਕਾਂ ਰੁੱਖਾਂ ਹੇਠ ਬਹਿਣਾ
 
ਬੋਲਣਾ ਬੁੱਤਾਂ ਨਾ ਕਦੇ ਵੀ ਸੀਨਾ ਖੋਲਣਾ ਨਾ ਕਦੇ ਵੀ
ਚੜ੍ਹ ਗਏ ਜਿਹੜੇ ਵੀ ਸੂਲੀ ਕਦੇ ਉਹਨਾਂ ਨੇ ਨਾ ਲਹਿਣਾ
 
ਇਹ ਜੋ ਰੁੱਖ ਨੇ ਰਾਹਾਂ ਦੇ ਮੇਰੇ ਸਾਜ਼ ਨੇ ਸਾਹਾਂ ਦੇ
ਇਹਨਾਂ ਦੇ ਪੱਤਿਆਂ ਦੇ ਉੱਤੇ ਮੇਰਾ ਨਾਂ ਲਿਖਿਆ ਰਹਿਣਾ
 
ਉੱਕਰੇ ਹਰਫ਼ਾਂ ਨੇ ਮਿਟਣਾ ਪਲੀਂ ਤਸਵੀਰਾਂ ਨੇ ਖੁਰਨਾ
ਲਹੂ ਸੂਹੇ ਨਾਲ ਲਿਖੇ ਸਦਾ ਅੱਖਰਾਂ ਨੇ ਲਿਖੇ ਰਹਿਣਾ
 
ਨਾ ਬਦੇਸੋਂ ਕਿਸੇ ਆਉਣਾ ਨਾ ਸੁੱਤੀਆਂ ਮਾਂਵਾਂ ਨੂੰ ਜਗਾਉਣਾ
ਪੁੱਤਾਂ ਰੋਂਦਿਆਂ ਨੇ ਆਖਰ ਕਬਰੀਂ ਸਿਵੇ ਕੋਲ ਬਹਿਣਾ
 
ਲੱਭਣੀਆਂ ਨਾ ਖੇਡਣ ਵਾਲੀਆਂ ਥਾਵਾਂ ਨਾ ਚੁੱਲ੍ਹੇ ਕੋਲ ਮਾਂਵਾਂ
ਗਲ ਲੱਗ ਬੂਹਿਆਂ ਨੇ ਰੋਣਾ ਜਦੋਂ ਕੋਲ ਜਾ ਤੂੰ ਬਹਿਣਾ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #6 on: July 08, 2012, 11:39:43 AM »
ਦਿਲ ਦੀਆਂ ਗੱਲਾਂ - ਜੋਗਿੰਦਰ ਸੰਘੇੜਾ.
ਸਾਡੀ ਬੇ ਵਸੀ ਤੇ ਬੇ ਸ਼ੱਕ ਓਹੋ ਮਿੰਨਾ ਮਿੰਨਾ ਹੱਸਦੇ ਰਹੇ
ਸਾਡੀ ਵੀ ਮਜ਼ਬੂਰੀ ਸੀ ਅਸੀਂ ਦਿਲ ਦੀਆਂ ਗੱਲਾਂ ਦੱਸਦੇ ਗਏ=॥

ਓ੍ਹਨਾਂ ਦੀਆਂ ਸੋਚਾਂ ਦੇ ਵਿੱਚ ਸਾਡੇ ਲਈ ਉਹ ਕਾਦਰ ਸੀ
ਖ਼ੁਦ ਨੂੰ ਸਮਝ ਰਹੇ ਸੀ ਓਹੋ ਭਰੀ ਹੋਈ ਕੋਈ ਗਾਗਰ ਸੀ
ਸਾਡੇ ਉਤੇ ਤਰਸ ਕਰਨ ਲਈ ਤਾਹਨੇ ਮੇਹਣੇ ਕੱਸਦੇ ਰਹੇ
ਸਾਡੀ ਵੀ ਮਜ਼ਬੂਰੀ ਸੀ ਅਸੀਂ ਦਿਲ ਦੀਆਂ ਗੱਲਾਂ ਦੱਸਦੇ ਗਏ=॥

ਓਹੋ ਨੇ ਉਚੇ ਰੁਤਬਿਆਂ ਵਾਲੇ ਸਾਡੀ ਕੋਈ ਔਕਾਤ ਨਹੀਂ
ਓ੍ਹਨਾਂ ਲਈ ਨਿੱਤ ਨਵੇਂ ਸਵੇਰੇ ਸਾਡੇ ਲਈ ਭਰਬਾਤ ਨਹੀਂ
ਅਸੀਂ ਉਮਰ ਗਵਾਈ ਐਵੇਂ ਓ ਉਮਰਾਂ ਵਿੱਚ ਵੱਸਦੇ ਰਹੇ
ਸਾਡੀ ਵੀ ਮਜ਼ਬੂਰੀ ਸੀ ਅਸੀਂ ਦਿਲ ਦੀਆਂ ਗੱਲਾਂ ਦੱਸਦੇ ਗਏ=॥

ਓਹਨਾ ਨੂੰ ਪਦਵੀ ਮਾਹਿਰਾਂ ਦੀ ਜੁੰਡੀ ਦੇ ਯਾਰਾਂ ਦੇ ਛੱਡੀ
ਸਾਡੀ ਤਾਂ ਪਹਿਚਾਣ ਵੀ ਬੇ ਸਮਝੇ ਨੇ ਸਰਕਾਰਾਂ ਦੇ ਛੱਡੀ
ਅਸੀਂ ਸੀ ਨਾ ਕੀਤੀ ਮੁੱਖੋਂ ਓ ਛਵੀਆਂ ਨਾਲ ਪੱਛਦੇ ਰਹੇ
ਸਾਡੀ ਵੀ ਮਜ਼ਬੂਰੀ ਸੀ ਅਸੀਂ ਦਿਲ ਦੀਆਂ ਗੱਲਾਂ ਦੱਸਦੇ ਗਏ=॥

ਓਹੋ ਗੱਲਾਂ ਨਾਲ ਹੀ ਬਾਜ਼ੀ ਜਿੱਤ ਜਾਂਦੇ ਹਰ ਵਾਰ ਕੋਈ
ਸਾਡੇ ਪੱਲੇ ਵਿੱਚ ਹਰ ਵਾਰੀ ਹੀ ਪੈਂਦੀ ਭੈੜੀ ਹਾਰ ਕੋਈ
ਅਸੀਂ ਜੋਗੀ ਜਿੰਨਾਂ ਨੇੜੇ ਹੋਏ ਓਹੋ ਪਰੇ ਪਰੇ ਨੱਸਦੇ ਰਹੇ
ਸਾਡੀ ਵੀ ਮਜ਼ਬੂਰੀ ਸੀ ਅਸੀਂ ਦਿਲ ਦੀਆਂ ਗੱਲਾਂ ਦੱਸਦੇ ਗਏ

ਸਾਡੀ ਬੇ ਵਸੀ ਤੇ ਬੇ ਸ਼ੱਕ ਓਹੋ ਮਿੰਨਾ ਮਿੰਨਾ ਹੱਸਦੇ ਰਹੇ
ਸਾਡੀ ਵੀ ਮਜ਼ਬੂਰੀ ਸੀ ਅਸੀਂ ਦਿਲ ਦੀਆਂ ਗੱਲਾਂ ਦੱਸਦੇ ਗਏ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #7 on: July 08, 2012, 11:40:14 AM »
ਪਰ ਗਾ ਸਕਿਆ ਮੈਨੂੰ ਕੋਈ ਕੋਈ - ਜੋਗਿੰਦਰ ਸੰਘੇੜਾ.
ਮੈਨੂੰ ਲਿਖਿਆ ਤਾਂ ਲੱਖ ਕਵੀਆਂ ਨੇ, ਪਰ ਗਾ ਸਕਿਆ ਮੈਨੂੰ ਕੋਈ ਕੋਈ
ਮੈਨੂੰ ਚਾਹਿਆ ਤਾਂ ਲੱਖ ਸੱਜਣਾ ਨੇ, ਪਰ ਪਾ ਸਕਿਆ ਮੈਨੂੰ ਕੋਈ ਕੋਈ॥
ਮੈਂ ਇਤਹਾਸ ਜਮਾਨੇ ਬੀਤੇ ਦਾ ਤੇ ਅੱਜ ਕਲ ਨਵੀਂ ਕਹਾਣੀ ਹਾਂ
ਮੈਂ ਚਾਲ ਹਾਂ ਆਸ਼ਕ ਰੱਬ ਦੇ ਦੀ ਤੇ ਪੰਜ ਦਰਿਆ ਦਾ ਪਾਣੀ ਹਾਂ
ਮੈਨੂੰ ਢਾਇਆ ਤਾਂ ਲੱਖ ਜ਼ੁਲਮਾਂ ਨੇ, ਪਰ ਬਣਾ ਸਕਿਆ ਮੈਨੂੰ ਕੋਈ ਕੋਈ
ਮੈਨੂੰ ਲਿਖਿਆ ਤਾਂ ਲੱਖ ਕਵੀਆਂ ਨੇ, ਪਰ ਗਾ ਸਕਿਆ ਮੈਨੂੰ ਕੋਈ ਕੋਈ
ਮੈਂ ਮੰਜ਼ਲ ਹਾਂ ਕਦੇ ਸਜਦੇ ਦੀ ਕਦੇ ਵੈਰੀ ਸ਼ਰਾ ਤੇ ਸ਼ਰੀਅਤ ਦਾ
ਈਦ ਹਾਂ ਈਦਾਂ ਵਾਲਿਆਂ ਲਈ ਪੈਗ਼ਾਮ ਬਣਾ ਮੈਂ ਖ਼ੈਰੀਅਤ ਦਾ
ਮੈਨੂੰ ਰੁਸਾਇਆ ਤਾਂ ਲੱਖ ਲੋਕਾਂ ਨੇ, ਪਰ ਮਨਾ ਸਕਿਆ ਮੈਨੂੰ ਕੋਈ ਕੋਈ
ਮੈਨੂੰ ਲਿਖਿਆ ਤਾਂ ਲੱਖ ਕਵੀਆਂ ਨੇ, ਪਰ ਗਾ ਸਕਿਆ ਮੈਨੂੰ ਕੋਈ ਕੋਈ
ਕਈ ਧੋਖਾ ਮੈਨੂੰ ਦੇ ਤੁਰ ਗਏ ਮੇਰਾ ਕਰ ਕਤਲ ਤੇ ਮੈਨੂੰ ਮਾਰ ਗਏ
ਕੋਈ ਜਿੱਤ ਗਿਆ ਜੰਗ ਇਸ਼ਕੇ ਦੀ ਮੁਹੱਬਤ ਵਿਚ ਲੱਖ ਹਾਰ ਗਏ
ਮੈਨੂੰ ਮਿਟਾਇਆ ਤਾਂ ਲੱਖ ਹੱਥਾਂ ਨੇ, ਪਰ ਬਚਾ ਸਕਿਆ ਮੈਨੂੰ ਕੋਈ ਕੋਈ
ਮੈਨੂੰ ਲਿਖਿਆ ਤਾਂ ਲੱਖ ਕਵੀਆਂ ਨੇ, ਪਰ ਗਾ ਸਕਿਆ ਮੈਨੂੰ ਕੋਈ ਕੋਈ
ਮੈਂ ਬਣਤਰ ਬਣੀ ਹਾਂ ਕੁਦਰਤ ਦੀ ਅਤੇ ਕੁਦਰਤ ਮੇਥੋਂ ਵੱਖ ਨਹੀਂ
ਕਿਸੇ ਜੋਗੀ ਮਰ ਮੁੱਕ ਜਾਣੇ ਵਰਗੇ ਕੋਲ ਵੇਖਣ ਵਾਲੀ ਅੱਖ ਨਹੀਂ
ਮੈਨੂੰ ਰੁਆਇਆ ਤਾਂ ਲੱਖ ਮਜ਼ਬਾਂ ਨੇ, ਪਰ ਹਸਾ ਸਕਿਆ ਮੈਨੂੰ ਕੋਈ ਕੋਈ
ਮੈਨੂੰ ਲਿਖਿਆ ਤਾਂ ਲੱਖ ਕਵੀਆਂ ਨੇ, ਪਰ ਗਾ ਸਕਿਆ ਮੈਨੂੰ ਕੋਈ ਕੋਈ
ਮੈਨੂੰ ਚਾਹਿਆ ਤਾਂ ਲੱਖ ਸੱਜਣਾ ਨੇ, ਪਰ ਪਾ ਸਕਿਆ ਮੈਨੂੰ ਕੋਈ ਕੋਈ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #8 on: July 08, 2012, 11:40:45 AM »

« Reply #9 on: July 08, 2012, 11:41:34 AM »
ਪਾਣੀ - ਦੀਪ ਜ਼ੀਰਵੀ.
ਖੜੀਆਂ ਹਰੀਆਂ ਸੜੀਆਂ ਫਸਲਾਂ ਨੂੰ ਵੀ ਲੋਕੋ ਪੁਛੋ ਪਾਣੀ ।
ਘੜਿਆਂ ਅਨ ਘੜਿਆਂ ਪਥਰਾਂ ਤੇ ਭਰ ਭਰ ਘੜੇ ਨਾ ਸੁੱਟੋ ਪਾਣੀ ।

ਪਾਣੀ ਦੀ ਤਿੱਪ ਦਾ ਮੁੱਲ ਪੁਛਣਾ ਤਾ ਫਿਰ ਜਾ ਕੇ ਪੁਛੋ ਉਹਨੂੰ ,
ਜਿਹਨੂੰ ਆਖਰੀ ਦਮ ਵੇਲੇ ਵੀ ਲਭਿਆ ਨਹੀਂ ਸੀ ਘੁੱਟ ਓ ਪਾਣੀ

ਪਾਣੀ ਜੀਵ ਹੈ ਪਰਮਾਰਥ ਹੀ ਏਹਦੀ ਸਾਰ ਰਮਜ਼ ਜਾਣੇ ;
ਪਾਣੀ ਜਿਨਸ ਹੈ ਜਿਸ ਦੀ ਸੋਚੀਂ ,ਓਹ ਤੇ ਆਖੇ ਲੁੱਟੋ ਪਾਣੀ ।

ਪਾਣੀ ਨੈਣੀਂ ਭਰਦੀ ਕੋਈ ਧੀ ,ਮਾਂ, ਭੈਣ ,ਸੁਹਾਗਣ ਹੁੰਦੀ ।
ਨੂੰਹ ਪੁਤ੍ਤਰ ਦੇ ਸਿਰ ਤੋਂ ਵਾਰੇ ਪੀਏ ਸੁਲਖਣਾ ਘੁੱਟ ਓ ਪਾਣੀ ।

ਸੜਕਾਂ, ਜ਼ਿਹਨ,ਭਵਿਖ ਤੇ ਗਹਿਣੇ ਧਰ ਆਏ ਰਹਿਬਰ ਲੋਕੋ ;
ਤਾੜਨਾ ਕਰੀਏ ਸਖਤ: ਰਹਿਬਰੋ !ਨਾ ਲੁੱਟੋ ਨਾ ਲੁੱਟੋ ਪਾਣੀ

GoogleTaggedHindi Poetry

Started by RAMAN RAI

Replies: 32
Views: 10934
Last post July 03, 2017, 05:29:27 PM
by anshika154
Punjabi Poetry- Roh 'TE Muskan-- Kaka Gill

Started by R S Sidhu

Replies: 108
Views: 15417
Last post February 29, 2012, 09:20:21 PM
by R S Sidhu
Punjabi Poetry

Started by <--Jack-->

Replies: 492
Views: 95871
Last post July 03, 2017, 05:33:30 PM
by anshika154
ਮੇਰੇ ਦੇਸ਼ ਮਹਾਨ

Started by BHARPUR

Replies: 10
Views: 2620
Last post November 22, 2012, 10:39:24 PM
by raju.ei
ਪਾਸ਼ ਦੀ ਕਵਿਤਾ...

Started by AMRIK

Replies: 28
Views: 11166
Last post February 03, 2014, 10:37:03 AM
by Harpal