Author Topic: punjabi poetry (ਬਾਬੂ ਰਾਜਬ ਅਲੀ ਜੀ )  (Read 30747 times)

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #250 on: November 15, 2012, 01:35:17 PM »
ਅਵਾਰਾ ਕੁੱਤੇ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.
ਪੰਜਾਬ ਮੇਰੇ ਗੱਲ ਦੀ ਸੁਨਾਵਾ,ਮਸਲਾ ਹੈ ਇਕ  ਭਾਰਾ।
    ਗਲੀ ਗਲੀ ਵਿਚ ਹੋ ਗਿਆ, ਕੁੱਤਾ ਬਹੁਤ ਅਵਾਰਾ।
    ਬੱਚੇ,ਬੁੱਢੇ ਸਾਰੇ ਡਰਦੇ, ਸਹਿਮ ਪੈ ਗਿਆ ਭਾਰਾ।
    ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।

    ਰਾਤ ਬਰਾਤੇ ਹਰ ਕੋਈ ਡਰਦਾ,ਕੁੱਤਿਆਂ ਦਹਿਸ਼ਤ ਪਾਈ।
    ਵਿਚ ਬਜਾਰਾਂ ਲੰਘਣ ਵਾਲੇ,ਜਾਂਦੇ ਨੇ ਘਬਰਾਈ।
    ਕਈਆਂ ਤਾਂਈਂ ਨੋਚਿਆ ਇਨ੍ਹਾਂ,ਸਰਕਾਰ ਕਰੇ ਕੋਈ ਚਾਰਾ।
    ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।                                                   

    ਨਿੱਤ ਦਿਹਾੜੇ ਪੜ੍ਹਦੇ ,ਕੁੱਤਿਆਂ ਜ਼ੁਲਮ ਕਮਾਇਆ।
    ਦੋ ਸਾਲ ਦਾ ਨਿਆਣਿਆ,ਨੋਚ ਨੋਚ ਕੇ ਖਾਇਆ।
   ਨਿੱਤ ਨਵਾਂ ਇਹ ਚੰਦ ਚਾੜ੍ਹਦੇ, ਕਰਦੇ ਨਵਾਂ ਰੋਜ ਨੇ ਕਾਰਾ।
   ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।

   ਚੁੱਪ ਚਪੀਤੇ ਟੰਗਾਂ ਫੜ੍ਹਦੇ, ਡੂੰਘਾ ਵਾਰ ਚਲਾਉਂਦੇ।
   ਪੈਂਦਲ ਚਲ ਵਾਲੇ ਬਹੁਤੇ, ਦਾਅ ਇਨ੍ਹਾਂ ਦੇ ਆਉਂਦੇ।
   ਨੋਚ ਨੋਚ ਕ ਖਾ ਜਾਂਦੇ ਨੇ,ਕਿਸੇ ਮਾਂ ਦੀ ਅਂਖ ਦਾ ਤਾਰਾ।
   ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।

  ਨੋ ਸਾਲ ਦੀ ਗੁਡੀਆ ਖਾ ਗਏ,ਵਿਚ ਅਖਬਾਰਾ ਆਇਆ।
  ਤੁਰਿਆ ਜਾਂਦਾ  ਮਾਰ ਕੇ ਬੰਦਾ,ਢਿੱਡ ਇਨ੍ਹਾਂ ਨੇ ਪਾਇਆ।
  ਸੁਣ ਕੇ ਦਹਿਸ਼ਤ ਭਾਰੀ , ਸਹਿਮ ਗਿਆ ਪਿੰਡ ਸਾਰਾ।
  ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।
             
   ਕੋਈ ਕਾਨੂੰਨ ਨਹੀਂ ਇਨ੍ਹਾਂ ਲਈ,ਇਹ ਮਨਮਾਨੀਆਂ ਕਰਦੇ।
   ਸਰਕਾਰ ਵੀ ਕੋਈ ਨਾ ਸੁਣਦੀ ਯਾਰੋ ,ਪਏ ਬੇਦੋਸ਼ੇ ਮਰਦੇ।
   ਲਹੂ ਨਾਲ ਗਈ ਰੰਗੀ ਧਰਤੀ, ਮਿੱਝ ਦਾ ਬਣ ਗਿਆ ਗਾਰਾ।
   ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।

  ਵੱਡੇ ਵਹੀਕਲ ਜਾਂਦੇ ਭੱਜੇ, ਕੁੱਤੇ ਨਹੀਂ ਸਤਾਉਂਦੇ।
  ਪੈਦਲ  ਚੱਲਣ ਵਾਲੇ ਕਾਬੂ ਇਨ੍ਹਾਂ ਦੇ ਆਉਂਦੇ।
  ਮਾੜਾ ਬੰਦਾ ਮਰਦਾ ਜਾਵੇ,ਤਰਲੇ ਲਵੇ ਵਿਚਾਰਾ।
  ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।

 ਨਸਬੰਦੀ ਕਰਵਾਓ ਇਨ੍ਹਾਂ ਦੀ,ਜਾਂ ਫੜ੍ਹ ਪਿੰਜਰੇ ਵਿਚ ਪਾਓ।
 ਫੜ੍ਹ ਕੇ ਅਵਾਰਾ ਕੁੱਤਿਆਂ ਤਾਈ, ਵੈਕਸੀਨ ਜਰੂਰ ਲਗਾਓ।
 ਨੇਕ ਨੀਅਤ ਨਾਲ ਕੰਮ ਕਰੀਏ,ਨਾ ਲਾਈਏ ਝੂਠਾ ਲਾਰਾ।
 ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।

 ਸਰਕਾਰੀ ਵੈਕਸੀਨ ਮਿਲਦੀ ਨਾਹੀਂ ,ਜੇ ਕੁੱਤਾ ਵਂਡ ਜਾਵੇ।
 ਗ਼ਰੀਬ ਲਈ ਬਿਪਤਾ ਬਣਦੀ ,ਮਹਿੰਗੇ ਟੀਕੇ ਕਿੱਥੋ ਲਵਾਵੇ।
 ਕਿਧਰੇ ਮਾਂ ਦਾ ਪੁੱਤ ਮਾਰਤਾ,ਕਿਧਰੇ ਭੈਣ ਦਾ ਵੀਰ ਪਿਆਰਾ।
 ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।

 ਮੈਂ ਨਹੀਂ ਕਹਿੰਦਾ ਕੁੱਤੇ ਮਾਰੋ,ਪਰ ਕਾਬੂ ਕਰਨਾ ਚਾਹੀਦਾ।
 ਮਨੁਂਖਤਾ ਦੇ ਭਲੇ ਦੀ ਖਾਤਰ, ਕੁੱਝ ਸਰਕਾਰ ਨੂੰ ਕਰਨਾ ਚਾਹੀਦਾ।
ਢਿੱਲੋਂ ਉਹੀ ਜਾਣਦਾ, ਜਿਸ ਦੇ ਸਿਰ ਤੇ ਚਲਦਾ ਆਰਾ।
ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #251 on: November 15, 2012, 01:35:39 PM »
ਰੱਬ - ਰਵੇਲ ਸਿੰਘ ਇਟਲੀ.
ਕਈਆਂ ਦੀ ਬੁੱਕਲ ਵਿਚ ਰੱਬ ,ਕਈਆਂ ਦੇ ਰੱਬ ਮਨ ਦੇ ਅੰਦਰ ,
ਕਈਆਂ ਨੇ ਰੱਬ ਕੈਦ ਕਰ ਲਿਆ , ਮਸਜਿਦ ਗੁਰੂ ਦੁਆਰੇ ਮੰਦਰ ,
ਢੋਲਕੀਆਂ ਛੈਣੇ ਫੜਵਾ ਕੇ ਰੱਬ ਨੇ ਲਾਇਆ ਸੱਭ ਨੂੰ ਲਾਰੇ ।
ਧਰਮਾਂ ਦੀ ਹੈ ਠੇਕੇ ਦਾਰੀ ,ਥਾਂ ਥਾਂ ਹੋ ਗਈ ਡੇਰੇ ਦਾਰੀ ,
ਦੁਨੀਆ ਹੋ ਗਈ ਵਹਿਮਾਂ ਮਾਰੀ ,ਮਾਇਆ ਦੀ ਸਾਰੇ ਸਰਦਾਰੀ ,
ਰੱਬ ਦੇ ਘਰ ਵਿਚ ਹਰ ਖੂੰਜੇ ਵਿਚ ਮਾਇਆ ਨੇ ਹੀ ਪੈਰ ਪਸਾਰੇ ।
ਚੌਧਰ ਤੇ ਪਰਧਾਨੀ ਬਦਲੇ ,ਰੱਬ ਦੇ ਘਰ ਵਿਚ ਹੁੰਦੇ ਝਗੜੇ ।
ਰੱਬ ਦੇ ਘਰ ਵਿਚ ਵੜੀ ਸਿਆਸਤ ,ਰੱਬ ਦੇ ਘਰ ਨੂੰ ਸਮਝ ਵਿਰਾਸਿਤ ,
ਰੱਬ ਦੇ ਨਾਂ ਤੇ ਕੱਲੂ ਕਾਰੇ ,ਲੱਖਾਂ ਜਾਣ ਬੇਦੋਸ਼ੇ ਮਾਰੇ ।
ਲੱਗਦੈ ਰੱਬ ਨੂੰ ਖੂੰਜੇ ਲਾਕੇ ,ਉਸ ਦੇ ਡਰ ਨੂੰ ਮਨੋਂ ਭੁਲਾ ਕੇ ,
ਲਗਦੈ ਰੱਬ ਦੀ ਹੋਂਦ ਭੁਲਾ ਕੇ,ਸੱਭ ਦੇ ਅੱਖੀਂ ਘੱਟਾ ਪਾ ਕੇ ,
ਰੱਬ ਨੂੰ ਮੁਠੀ ਵਿਚ ਕਰਨ ਦੇ ,ਕਰਦੇ ਪੁੱਠੇ ਕਾਰੇ ।
ਲੋਕਾਂ ਨੇ ਰੱਬ ਕੈਦ ਕਰ ਲਿਆ ,ਮੰਦਰ ਮਸਜਿਦ ਗੁਰੂ ਦੁਆਰੇ ।
ਚੱਕਰਾਂ ਦੇ ਵਿਚ ਪੈ ਗਈ ਦੁਨੀਆ ,ਫਿਰਦੀ ਦੁਆਰੇ ਦੁਆਰੇ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #252 on: November 15, 2012, 01:36:42 PM »
ਪੰਜਾਬ - ਰਵੇਲ ਸਿੰਘ ਇਟਲੀ.
ਜਦ ਤੋਂ ਵੰਡਿਆ ਗਿਆ ਪੰਜਾਬ ,ਦੱਸੋ ਕੀ ਹੈ ਰਿਹਾ ਜਨਾਬ ।
ਆਪਸ ਦ ਵਿਚ ਰਲ ਕੇ ਭਾਈਆਂ ,ਵੰਡ ਲਿਆ ਹੈ ਫੁੱਲ ਗੁਲਾਬ ।
ਖਿਲਰ ਗਿਆ ਹੈ ਇੱਸ ਨੂੰ ਖੋਹੰਦੇ ,ਮਹਿਕ ਸੁਗੰਧੀ ਅਤੇ ਸ਼ਬਾਬ ।
ਰਾਵੀ ਵੰਡੀ ਸਤੁਲਜ ਵੰਡਿਆ ,ਕਿਧਰੇ ਜੇਹਲਮ ਰਿਹਾ ਚਨਾਬ ।
ਕਿਧਰੇ ਰਹਿ ਗਈ ਨਦੀ ਬਿਆਸ ,ਕਿਵੇਂ ਕਹੀਏ ਇੱਸ ਨੂੰ ਪੰਜਾਬ ।
ਹੁਨ ਦੱਸੋ ਰੱਖੀਏ ਨਾਂ ਕੇਹੜਾ ,ਸਾਰੇ ਫੋਲੋ ਕੋਈ ਕਿਤਾਬ ।
ਕੀ ਮਿਲਿਆ ਹੈ ਵੰਡ ਕੇ ਇਸ ਨੂੰ ,ਕਿਧਰੇ ਬਹਿ ਕੇ ਕਰੋ ਹਿਸਾਬ ।
ਅਜੇ ਵੀ ਓਹੋ ਰਹਿਣੀ ਬਹਿਣੀ ,ਅਜੇ ਵੀ ਓਹੋ ਅਦਬ ਅਦਾਬ ।
ਅਜੇ ਵੀ ਸਾਡੀ ਬੋਲੀ ਓਹੋ ,ਅਜੇ ਵੀ ਓਹੋ ਰਸਮ ਰਿਵਾਜ ।
ਪਰ ਇੱਸ ਕੁਰਸੀ ਖਾਤਿਰ ਵੰਡ ਕੇ ,ਕੀਤਾ ਸੱਭ ਨੂੰ ਬੜਾ ਖਰਾਬ ।
ਕਿਧਰੇ ਹਿੰਮ ਆਂਚਲ ਹਰਿਆਣਾ,ਜ਼ਖਮੀ ਹੈ ਉਡਦਾ ਉਕਾਬ ।
ਟੋਟੇ ਟੋਟੇ ਹੋ ਕੇ ਖਿਲਰੇ, ਚੂਰ ਹੋ ਗਏ ਸਾਂਝਾਂ ਦੇ ਖਾਬ ,
ਜਦ ਤੋਂ ਵੰਡਿਆ ਗਿਆ ਪੰਜਾਬ , ਦੱਸੋ ਕੀ ਹੈ ਰਿਹਾ ਜਨਾਬ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #253 on: November 15, 2012, 01:37:03 PM »
ਭੁਲੇਖਾ - ਰਵੇਲ ਸਿੰਘ ਇਟਲੀ.
ਪਸ਼ੂਆਂ ਵਾਂਗੋਂ ,
ਬੰਦੇ ਦੇ ,ਸਿੰਗ ਹੈ ਨਹੀਂ ਬੇਸ਼ੱਕ ,
ਲੜਨ ਲਈ ਤੇ ਭਿੜਨ ਲਈ ,
ਪਰ ਬੰਦੇ ਨੇ ਲੋੜਾਂ ਤੋਂ ਵੱਧ ,
ਆਪ ਬਨਾ ਕੇ ਪੈਦਾ ਕਰ ਲਏ ,
ਸਿੰਗਾਂ ਤੋਂ ਵੱਧ ,ਤਾਕਤ ਵਰ ਤੇ ਖਤਰਨਾਕ ,
ਅੱਗ ਲਾਣੇ ਤੇ ਜ਼ਹਿਰ ਉਗਲਣੇ ,
ਅਪਨੀਂ ਹੱਥੀਂ ,ਅਪਨੀ ਜ਼ਾਤੀ ,
ਆਪ ਮਿਟਾਣੇ ,ਪਸੂਆਂ ਦੇ ਸਿੰਗਾਂ ਤੋਂ ਵੱਧ ਕੇ ,
ਲੜਨ ਲਈ ਜਾਂ ਭਿੜਨ ਲਈ ,ਅਮਨਾ ਦੇ ਨਾਂ ਹੇਠਾਂ ,
ਤਾਕਤ ਵਰ ,ਅਥਰੇ ਹੱਥਿਆਰ ।
ਬੰਦਾ ਵੀ ਹੈ ਪਸੂ  ਨਿਰਾਲਾ ,
ਪਰ ਉਹ ਸਮਝੇ ,ਹੈਂਕੜ ਦੇ ਵਿਚ ,
ਉਹ ਨਹੀਂ ਪਸੂ ,
ਉਹ ਤਾਂ ਹੈ ਇੱਕ ਇਸਾਨ ,
ਏਸ ਭੁਲੇਖੇ ਜੀਵੇ ਬੰਦਾ ,
ਬੰਦੇ ਦਾ ਲਹੂ ਪੀਵੇ ਬੰਦਾ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #254 on: November 15, 2012, 01:37:32 PM »
ਬਜ਼ੁਰਗ - ਰਵੇਲ ਸਿੰਘ ਇਟਲੀ.
ਕੋਲ ਬਜ਼ੁਰਗਾਂ ਉਮਰ ਆਖਿਰੀ ,ਹੁੰਦੀਆਂ ਸਦਾ ਦੁਆਵਾਂ ,
ਹਰ ਵੇਲੇ ਜੋ ਦੇਂਦੇ ਰਹਿੰਦੇ ,ਚੰਗੀਆਂ ਨੇਕ ਸਲਾਂਹਵਾ ।
ਜੀਵਣ ਦੀਆਂ ਤ੍ਰੈਕਾਲਾਂ ਵੇਲੇ ,ਇਹ ਹਨ ਢਲਦੇ ਸੂਰਜ ,
ਗੁੰਮ ਹੋ ਜਾਣਾ ਹੈ ਆਖਿਰ ਨੂੰ , ਨ੍ਹੇਰੇ ਵਿਚ ਪ੍ਰਛਾਂਵਾਂ ।
ਕਈ ਸਿਆਲੇ ਕਈ ਹੁਨਾਲੇ ,ਉਮਰਾਂ ਸੰਗ ਹੰਢਾੲੈ ,
ਜੀਵਣ ਦੇ ਕਈ ਤਲਕ ਤਜਰਬੇ ,ਦੱਖ ਸੁੱਖ ਤੇ ਘਟਨਾਂਵਾ ।
ਬੈਠ ਕਦੇ ਸੱਥਾਂ ਦੇ ਵਿਚ ,ਮਹਿਫਲ ਸਨ ਗਰਮਾਂਉਂਦੇ ,
ਪਰ ਹੁਣ ਮੰਜਾ ਅਤੇ ਡੰਗੋਰੀ,ਓਨ੍ਹਾਂ ਦਾ ਸਿਰਨਾਂਵਾਂ ।
ਅੱਖਾਂ ਵਿਚੋਂ ਚਮਕ ਗੁਆਚੀ ,ਤਲਖੀ ਭਰੀਆਂ ਸਾਹਵਾਂ ,
ਯਾਦਾਂ ਦੀ ਗੰਢ ਰੱਖ ਸਿਰ੍ਹਾਣੇ ,ਬਾਕੀ ਨਾ ਕੁੱਝ ਪੱਲੇ ,
ਹਰ ਕੋਈ ਅਪਨੇ ਕੰਮੀ ਰੁੱਝਾ , ਲਗੱਣ ਸੁੰਜੀਆਂ ਥਾਂਵਾਂ ।
ਸਾਰੀ ਉਮਰ ਕਮਾਇਆ ਖਟਿੱਆ ,ਪਰ ਖਾਲੀ ਦੇ ਖਾਲੀ ,
ਜਿਓਂ ਸਾਵਣ ਦੀ ਰੁੱਤੇ ਵਰ੍ਹ ਕੇ ਖਾਲੀ ਮੁੜਨ ਘਟਾਂਵਾਂ ।
ਬਚਪਣ ਫੇਰ ਜੁਆਨੀ , ਗ੍ਰਿਸਤੀ ਚੌਥਾ ਪਹਿਰ ਬੁਢੇਪਾ ,
ਆਖਿਰ ਇੱਕ ਦਿਨ ਮਿੱਟੀ ਦੇ ਵਿਚ ਮਿਲ ਜਾਣਾ , ਸੱਭ ਨਾਂਵਾਂ ।
ਇਹ ਵੇਲਾ ਸਤਿਕਾਰ ਦਾ ਭੁੱਖਾ,ਨਾ ਮੰਗੇ ਕੁੱਝ ਹੋਰ ,
ਏਸੇ ਰਸਤੇ ਹੋ ਕੇ ਜਾਣਾ , ਸਭਨਾਂ ਭੈਣ ਭਰਾਂਵਾਂ ।
ਜੇ ਕੋਈ ਇੱਸ ਤੋਂ ਪਹਿਲਾਂ ਜਾਂਦਾ ,ਇਹ ਵੀ ਰੱਬ ਦਾ ਭਾਣਾ ,
ਇਹ ਜੀਵਣ ਬਦਲੋਟੀ ਵਰਗਾ , ਤੁਰਦਾ ਨਾਲ ਹਵਾਂਵਾਂ ।
ਕੁੱਝ ਪਲ ਬਹੀਏ ਕੋਲ ਬਜ਼ੁਰਗਾਂ ,ਛੱਡ ਕੇ ਕੰਮ ਰੁਝੇਵੇਂ ,
ਇੱਸ ਤੋਂ ਚੰਗਾ ਕੰਮ ਨਾ ਕੋਈ , ਜੀਵਣ ਵਾਂਗ ਸਰਾਂਵਾਂ ।
ਕੋਲ ਬਜ਼ੁਰਗ ਉਮਰ ਆਖਿਰੀ ਹੁੰਦੀਆਂ ਸਦਾ ਦੁਆਵਾਂ ,
ਹਰ ਵੇਲੇ ਜੋ ਦੇਂਦੇ ਰਹਿੰਦੇ ,ਚੰਗੀਆਂ ਨੇਕ ਸਲਾਹਵਾਂ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #255 on: November 15, 2012, 01:37:53 PM »
ਵਾਘੇ ਦੀਏ ਕੰਧੇ - ਰਵੇਲ ਸਿੰਘ ਇਟਲੀ.
ਵਾਘੇ ਦੀਏ ਕੰਧੇ , ਨੀ ਵਾਘੇ ਦੀਏ ਕੰਧੇ ,
ਤੇਰੇ ਆਰ ਪਾਰ ਇਹ ਦੋ ਦੇਸ਼ਾਂ ਦੇ ਝੰਡੇ ।
ਇੱਸ ਪਾਰ ਰਾਵੀ ਤੇ ਉਸ ਪਾਰ ਰਾਵੀ ,
ਕਿਵੇਂ ਤੂੰ ਨੀਂ ਅੜੀਏ ਪਾਣੀ ਨੇ ਵੰਡੇ ,
ਪੰਜਾਬੀ ਪੰਜਾਬੀ ਭਰਾਂਵਾਂ ਦੇ ਵਾਂਗੋਂ ,
ਅਜੇ ਸਾਂਝ ਰੱਖਦੇ ਨੇ ਰਾਵੀ ਦੇ ਕੰਢੇ ।
ਕੇਹੀ ਤੂੰ ਖਲੋਤੀ ਹੈਂ ਹੱਥਾਂ ਚ ਲੈ ਕੇ ,
ਇਹ ਤਾਰਾਂ ਦੇ ਤਿੱਖੇ ਡਰਾਓਣੇ ਜੇਹੇ ਕੰਡੇ ।
ਇਹ ਕੁਰਸੀ ਦੀ ਖਾਤਿਰ ਤੇ ਚੌਧਰ ਦੀ ਖਾਤਿਰ ,
ਫੜਾਈਆਂ ਬੰਦੂਕਾਂ , ਤੇ ਲਾਏ ਨੇ ਫੰਦੇ ।
ਸਮੇਂ ਤੋਂ ਪੰਜਾਬੀ ਰਹੇ ਹਾਂ ਇਕੱਠੇ ,
ਕਿਵੇਂ ਤੂੰ ਭਰਾ ਨੇ ਭਰਾਵਾਂ ਚ ਵੰਡੇ ।
ਇੱਕੱਠੇ ਹੀ ਖੇਡੇ ਇਕੱਠੇ ਪਲੇ ਹਾਂ ,
ਗਲੀਆਂ ਚ ਖੇਡੇ ਨੇ ਗੁੱਲੀ ਤੇ ਡੰਡੇ ।
ਇੱਕੱਠੇ ਹੀ ਵੇਖੇ ਨੇ ਛਿੰਜਾਂ ਅਖਾੜੇ ,
ਇੱਕੱਠੇ ਹੀ ਚਾਰੇ ਨੇ ਬੂਰੀ ਤੇ ਲੰਡੇ ।
ਕੇਹੀ ਮਾਰ ਮਾਰੀ ਸਿਆਸਤ ਨੇ ਸਾਨੂੰ ,
ਇਹ ਹੱਦਾਂ ਤੇ ਤਾਰਾ ਨੇ ਸਾਨੂੰ ਤਰੰਡੇ ।
ਜੋ ਬੀਜ ਸਾਂਝਾਂ ਦੇ ਬੀਜੇ ਇਕੱਠੇ ,
ਕੇਹੀ ਰੁੱਤ ਆਈ ਗਏ ਨੇ ਕਰੰਡੇ ।
ਆਓ ਰਲ ਕੇ ਬਹੀਏ ਅਜੇ ਵੀ ਭਰਾਵੋ ,
ਨਫਰਤਾਂ ਚ ਜਾਈਏ ਨਾ ਝੁਲਸੇ ਤੇ ਫੰਡੇ ।
ਨੀ ਵਾਘੇ ਦੀਏ ਕੰਧੇ ਪੁਆੜੇ ਕੀ ਪਾਏ ,
ਕਿਉਂ ਦੂਰ ਕੀਤੇ ਨੇ ਅਪਨੇ ਹੀ ਬੰਦੇ ।
ਸਭੇ ਸਾਂਝ ਬਦਲੇ ਬਾਂਹਵਾਂ ਉਲਾਰੋ ,
ਝੁਲਣ ਦੇਵੋ ਬੇਸਕ਼ ਇਹ ਦੇਸ਼ਾਂ ਦੇ ਝੰਡੇ ।
ਵਾਘੇ ਦੀਏ ਕੰਧੇ ਨੀ ਵਾਘੇ ਦੀਏ ਕੰਧੇ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #256 on: November 15, 2012, 01:38:13 PM »
ਸਾਕਾ ਸਾਹਨੇਵਾਲ ਦਾ - ਜੋਗਾ ਸਿੰਘ ਨਿਊ ਜਰਸੀ.
ਨਿੱਤ ਹੋ ਰਹੇ ਸਤਿਗੁਰ ਤੇ ਹਮਲਿਆਂ ਨੂੰ,
ਵੈਰਾਗ ਵਿੱਚ ਆਕੇ ਸਿੰਘ ਵੀਚਾਰੇ।
ਸੀਨਾ ਛੱਲਣੀ ਕੀਤਾ ਇਨਾਂ ਜ਼ਾਲਮ ਨੇ,
ਗੁਰੁ ਜੀ ਸੁਣੇ ਨ ਕੋਈ ਸਰਕਾਰੇ ।
ਇਹ ਟੋਡੀ ਬਣ ਗਏ ਜ਼ਾਲਮ ਦੇ,
ਅਕਾਲੀ ਛੱਡ ਗਏ ਫ਼ਰਜ ਨਿਆਰੇ।
ਜਿਹੜੇ ਕਾਤਲ ਗੁਰਮਿਤ ਦੇ,
ਉਨਾਂ ਨੂੰ ਸ਼ਰੇਆਮ ਹੀ ਦੇਣ ਸਹਾਰੇ।
ਜੋ ਖ਼ਾਲਸਾਈ ਰੰਗ ਵਿੱਚ ਰੰਗੇ ਸੀ,
ਉਹ ਫੜ ਕੇ ਫ਼ਾਂਸੀਆਂ ਉਂਤੇ ਚਾੜੇ।
ਜੋ ਖ਼ਾਲਸਾ ਪੰਥ ਦੇ ਪਾਂਧੀ ਨੇ,
ਉਹ ਜਾਂਦੇ ਜੇਲਾਂ ਦੇ ਵਿੱਚ ਤਾੜੇ।
ਸਿੰਘ ਆਪੋ ਵਿੱਚ ਹੀ ਉਲਜ ਗਏ,
ਦੁਸ਼ਮਣ ਮਾਰ ਰਹੇ ਲਲਕਾਰੇ।
ਕੋਈ ਢਾਹ ਰਿਹਾ ਗੁਰਧਾਮਾਂ ਨੂੰ,
ਕੋਈ ਆਕੇ ਅੰਗ ਗੁਰੁ ਦੇ ਪਾੜੇ।
ਆਪਣੇ ਉਂਪਰ ਝੱਲਦੇ ਜ਼ੁਲਮਾਂ ਨੂੰ,
ਗੁਰੂ ਜੀ ਨ ਸਹਿਣਗੇ ਸਿੰਘ ਪਿਆਰੇ।
ਗਲ੍ਹ ਵਿੱਚ ਪੱਲਾ ਪਾਕੇ ਮੰਗਦੇ ਹਾਂ,
ਆਗਿਆ ਸੋਧਣ ਲਈ ਹੱਤਿਆਰੇ।
ਗੁਰਤਾ-ਗੱਦੀ ਦਿਵਸ ਮਨਾਉਦਿਆਂ ਤੇ,
ਸਾਹਨੇਵਾਲ ਵਰਤ ਗਏ ਵਰਤਾਰੇ।
ਹੁਣ ਮਨਦੀਪ ਸਿੰਘ ਖ਼ਾਲਸੇ ਨੂੰ,
ਸੇਵਾ ਬਖ਼ਸ਼ ਦਿੱਤੀ ਗੁਰੁ ਪਿਆਰੇ।
ਸਿੰਘ ਨੇ ਚਾਲੇ ਪਾ ਲਏ ਥਾਣੇ ਨੂੰ,
ਕਰਨ ਲਈ ਵੇਰੀ ਨਾਲ ਹੱਥ ਕਰਾਰੇ।
ਖ਼ਾਲਸੇ ਖੜ ਕੇ ਸਾਹਮਣੇ ਪਾਪੀ ਦੇ,
ਸਹਿਜ਼ ਚੌ ਰਹਿ ਕੇ ਬਚਨ ਵੀਚਾਰੇ।
ਸੁਣ ਕੇ ਗੱਲਾਂ ਪਾਪੀ ਦੀਆਂ,
ਡੋਲ੍ਹੇ ਫ਼ਰਕੇ ਕੱਡੇ ਅੱਖਾਂ ਨੇ ਅੰਗਿਆਰੇ।
ਲੋਡ ਕਰਕੇ ਸਿੰਘ ਨੇ ਪਿਸਟਲ ਨੂੰ,
ਜਾ ਮਾਰੇ ਵੇਰੀ ਨੂੰ ਲਲਕਾਰੇ।
ਤੈਨੂੰ ਨਾ ਦੇਣੀ ਸਜ਼ਾ ਹਾਕਮਾ ਨੇ,
ਸਤਿਗੁਰ ਆਪਣੇ ਆਪੇ ਕਾਜ਼ ਸਵਾਰੇ।
ਤਿੰਨ ਗੋਲੀਆਂ ਦਾਗ ਤੀਆਂ,
ਪਾਪੀ ਪਹੁੰਚ ਗਿਆ ਮਰਨ ਕਿਨਾਰੇ।
ਪੁਲਸੀਉ ਹੁਣ ਲਾ ਲਉ ਹੱਥ ਕੜੀਆਂ,
ਖ਼ਾਲਸਾ ਕਰ ਗਿਆ ਆਪਣੇ ਕਾਰੇ।
ਸਿਰ ਝੁਕਦਾ ਜੋਗੇ ਦਾ ਤਕ ਕੇ,
ਮਨਦੀਪ ਸਿੰਘ ਵਰਗੇ ਸਿੰਘ ਪਿਆਰੇ

bawa

 • Guest
RANGLA PUNJAB
« Reply #257 on: February 08, 2013, 06:45:03 PM »

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #258 on: June 10, 2013, 08:58:22 AM »
...ਤੇਰੇ ਜਾਣ ਮਗਰੋਂ

ਹਰਭਜਨ ਸਿੰਘ ਬੈਂਸ

ਕਈ ਚੇਤ ਗੁਜ਼ਰੇ ਤੇ ਸਾਵਣ ਵੀ ਆਏ ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ।
ਤੂੰ ਆਵੇਂ ਤਾਂ ਨਹਿਰਾਂ, ਚੁਰਾਹਿਆਂ ਨੇ ਦੱਸਣੈ ਕਿ ਕੀ ਕੀ ਨਹੀਂ ਹੋਇਆ ਤੇਰੇ ਜਾਣ ਮਗਰੋਂ।

ਇਹ ਗਲ਼ੀਆਂ ਨੇ ਰੋਈਆਂ, ਇਹ ਕੰਧਾਂ ਵੀ ਰੋਈਆਂ, ਤੇ ਥੜ੍ਹਿਆਂ ਦੀ ਰੌਣਕ ਨੂੰ ਡੱਸ ਗਈ ਉਦਾਸੀ,
ਇਹ ਦਿਲ ਜੋ ਰਿਹਾ ਏ ਸਦਾ ਗੁਣਗੁਣਾਉਂਦਾ ਸੁਭਾ ਸ਼ਾਮ ਰੋਇਆ ਤੇਰੇ ਜਾਣ ਮਗਰੋਂ।

ਉਹ ਰੁੱਤਾਂ ਨਾ ਮੁੜੀਆਂ, ਉਹ ਮੌਸਮ ਨਾ ਪਰਤੇ, ਤੇ ਬਾਗਾਂ 'ਚ ਸੁਣਦੇ ਨੇ ਨਗਮੇ ਉਦਾਸੇ,
ਸੁਰਾਂ ਨੇ ਵੀ ਮੇਰੇ ਨਾ ਪੋਟੇ ਪਛਾਣੇ, ਜਦੋਂ ਸਾਜ਼ ਛੋਹਿਆ ਤੇਰੇ ਜਾਣ ਮਗਰੋਂ।

ਤੇਰੀ ਪੈੜ ਸੁੰਘਦੇ ਨੇ ਗਦਰੇ ਤੇ ਸਾਵੇ, ਤੇ ਸੁੱਕਗੇ ਬਰੋਟੇ ਤੇਰੀ ਦੀਦ ਬਾਝੋਂ
ਹੈ ਨੱਚਦੀ ਚੁਫੇਰੇ ਸਦਾ ਮੌਤ ਅੱਜਕੱਲ੍ਹ, ਹੈ ਜੀਵਨ ਖਲੋਇਆ ਤੇਰੇ ਜਾਣ ਮਗਰੋਂ।

ਇਹ ਅਮਨਾਂ ਦੇ ਰਾਖੇ, ਇਹ ਲੋਕਾਂ ਦੇ ਮੋਢੀ, ਬੜਾ ਨਾਜ਼ ਕਰਦੇ ਨੇ ਦੇ ਦੇ ਤਸੀਹੇ,
ਹੈ ਚੁਣ ਚੁਣ ਕੇ ਮਾਰੀ ਬੇਦੋਸ਼ੀ ਜਵਾਨੀ, ਤੇ ਕੰਜਕਾਂ ਨੂੰ ਕੋਹਿਆ ਤੇਰੇ ਜਾਣ ਮਗਰੋਂ।

ਹੈ ਮਾਤਾ ਵਿਚਾਰੀ ਤਾਂ ਮੰਜੀ ਨੂੰ ਲੱਗ ਗਈ, ਤੇ ਭੈਣਾਂ ਭਰਾਵਾਂ ਨੇ ਲਏ ਨੇ ਹੌਕੇ,
ਮੈਂ ਬਾਪੂ ਵਿਚਾਰੇ ਦਾ ਕੀ ਹਾਲ ਆਖਾਂ, ਨਾ ਜਿਉਂਦਾ ਨਾ ਮੋਇਆ ਤੇਰੇ ਜਾਣ ਮਗਰੋਂ।

ਖੁਸ਼ੀ ਏ ਤੇਰਾ ਲਾਲ ਤੇਰੇ ਹੀ ਵਾਂਗੂੰ ਹੈ ਹੱਕ ਤੇ ਨਿਆਂ ਲਈ ਬੇਚੈਨ ਹੋਇਆ
ਇਹ ਕੌਮੀ ਅਮਾਨਤ ਤੁਰੀ ਕੌਮ ਖਾਤਰ, ਮੈਂ ਘਰ ਨਹੀਂ ਲਕੋਇਆ ਤੇਰੇ ਜਾਣ ਮਗਰੋਂ।

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #259 on: October 27, 2013, 08:02:31 PM »

 

GoogleTaggedHindi Poetry

Started by RAMAN RAI

Replies: 32
Views: 10934
Last post July 03, 2017, 05:29:27 PM
by anshika154
Punjabi Poetry- Roh 'TE Muskan-- Kaka Gill

Started by R S Sidhu

Replies: 108
Views: 15416
Last post February 29, 2012, 09:20:21 PM
by R S Sidhu
Punjabi Poetry

Started by <--Jack-->

Replies: 492
Views: 95870
Last post July 03, 2017, 05:33:30 PM
by anshika154
ਮੇਰੇ ਦੇਸ਼ ਮਹਾਨ

Started by BHARPUR

Replies: 10
Views: 2620
Last post November 22, 2012, 10:39:24 PM
by raju.ei
ਪਾਸ਼ ਦੀ ਕਵਿਤਾ...

Started by AMRIK

Replies: 28
Views: 11166
Last post February 03, 2014, 10:37:03 AM
by Harpal