Author Topic: punjabi poetry (ਬਾਬੂ ਰਾਜਬ ਅਲੀ ਜੀ )  (Read 30448 times)

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #20 on: July 08, 2012, 11:54:02 AM »
ਜੁੜਿਆ ਵਰ - ਭੂਪਿੰਦਰ ਸਿੰਘ.
ਜੁੜਿਆ ਵਰ, ਕੁੜਿਆ ਵਰ, ਹਰਦਮ ਲੜਦਾ ਰਹਿੰਦਾ।
ਆਖਾ ਮੰਨਾਂ, ਗੱਲ ਨਾ ਭੰਨਾਂ, ਫਿਰ ਵੀ ਸੜਦਾ ਰਹਿੰਦਾ।
ਬਾਬਲ ਮੇਰੇ ਕਈ ਸੌਗਾਤਾਂ, ਦਾਜ ਬਣਾ ਘਰ ਭਰਿਆ,
ਫਲਾਣੇ ਕਿਆਂ ਦੇ ਕੋਲ  "ਵਲੈਤਣ  , ਇਹ ਨਾ ਨੰਨਾ ਧਰਿਆ।
ਗੱਲ-ਗੱਲ ਤੇ ਸਾੜੇ, ਸੀਨਾ ਛਲਣੀ ਕਰਦਾ ਰਹਿੰਦਾ।
ਮਾਂ ਤਾਂ ਚੁੱਕਦੀ, ਨਣਦ ਵੀ ਆਖੇ, ਕੱਢ ਬਾਹਰ ਮਹਾਰਾਣੀ ਨੂੰ,
ਕੱਪੜੇ ਧੋਵੇ, ਭਾਂਡੇ ਮਾਂਜੇ, ਚੌਂਕੇ ਚਾੜ੍ਹ ਚੌਧਰਾਣੀ ਨੂੰ।
ਲਾਈ-ਲੱਗਾਂ ਦੇ ਵਾਂਗੂ ਇਹੀਓ ਪਾਹੜਾ ਪੜ੍ਹਦਾ ਰਹਿੰਦਾ।
ਵਿਆਹ ਨੂੰ ਹੋਏ ਮਹੀਨੇ ਗਿਆਰਾਂ, ਅਜੇ ਮਸਾਂ ਹੀ ਕਰਕੇ,
ਰੱਬ ਦੇ ਅੱਗੇ ਪੱਲਾ ਅੱਡਦੀ, ਬੋਲ  "ਬਾਂਝ   ਤੋਂ ਡਰਕੇ।
ਧੀ ਦੇ ਨਾਂ ਨੂੰ ਨਫ਼ਰਤ ਐਪਰ,  "ਪੁੱਤ   ਦੀ ਹਾਮੀ ਭਰਦਾ ਰਹਿੰਦਾ।
ਰੱਬ ਨੇ ਵੈਰ ਲੈ ਲਿਆ ਡਾਹਢਾ, ਜੰਮ ਪਈ ਜੋ ਕਲਹਿਣੀ,
ਕੁੱਖ ਮੰਦਭਾਗੀ ਨਫ਼ਰਤ ਬਣ ਗਈ, ਸੋਗੀ ਰਹਿਣੀ-ਬਹਿਣੀ।
 "ਥਾਲ਼   ਬਹਿ ਗਿਆ ਮੂੰਹ ਬਣਾ ਕੇ, ਚੰਦਰਾ ਇੱਜਤੋਂ ਡਰਦਾ ਰਹਿੰਦਾ।
ਚਾਤਰ ਜੇਠ-ਜੇਠਾਣੀ ਚੁੱਕਦੇ, ਰਹਿ ਗਈ ਲੋਹੜੀ ਪਾਉਣੀ,
ਚੰਦਰੀ ਨੀਤ ਨੂੰ ਜੰਮਦੀ ਕੁੜੀਆਂ, ਪੁੱਤਾਂ ਨੂੰ ਤਰਸਾਉਣੀ।
ਕੁਲ-ਦੇ-ਦੀਪਕ ਹੋਣ ਦੀਵਾਰਾਂ, ਘਰ-ਬਾਹਰ ਦਾ ਪੜਦਾ ਰਹਿੰਦਾ।
ਥੱਕ-ਹਾਰ ਮੁੜ ਪੱਲਾ ਅੱਡਿਆ, ਬਸ ਇੱਕ ਪੁੱਤ ਦੀ ਦਾਤ ਲਈ,
ਅਗਲਾ ਵਰਕਾ ਪਾੜ ਹੀ ਦੇਵੀਂ, ਰੱਬਾ ਧੀ ਦੀ ਜਾਤ ਲਈ।
ਪਾਂਧਾ, ਯੋਗੀ, ਪੀਰ ਮਨਾਵਾਂ, ਜੋ ਸਭ ਦੀ ਝੋਲੀ ਭਰਦਾ ਰਹਿੰਦਾ।
ਜੁੜਿਆ ਵਰ, ਕੁੜਿਆ ਵਰ, ਹਰਦਮ ਲੜਦਾ ਰਹਿੰਦਾ।
ਆਖਾ ਮੰਨਾਂ, ਗੱਲ ਨਾ ਭੰਨਾਂ, ਫਿਰ ਵੀ ਸੜਦਾ ਰਹਿੰਦਾ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #21 on: July 08, 2012, 11:54:38 AM »
ਇਥੇ - ਜਗਤਾਰ ਸਿੰਘ ਭਾਈ ਰੂਪਾ.
ਕਿਥੋਂ ਲੱਭਦੈਂ ਬਹਾਰਾਂ
ਹਰ ਥਾਂ ਤੇ ਖਾਰ ਇਥੇ
ਜਿਨੇ ਸ਼ਹੀਦ ਦਿਸਦੇ
ਉਨੇ ਗਦਾਰ ਇਥੇ
ਪੁੱਤਾਂ ਨੂੰ ਲੱਭਦੇ ਫਿਰਦੇ
ਮਾਪੇ ਹਜਾਰ ਇਥੇ
ਧੀਆਂ ਨੀ ਆਉਣ ਦਿੰਦੇ
ਕੁੱਖਾਂ ਚੋਂ ਬਾਹਰ ਇਥੇ
ਬਣਕੇ ਦਿਲਾਂ ਦੇ ਜਾਨੀ
ਕਰਦੇ ਨੇ ਵਾਰ ਇਥੇ
ਲੱਭਦੇ ਨੇ ਭਾਈ ਬਣਕੇ
ਆਪਣਾਂ ਸ਼ਿਕਾਰ ਇਥੇ
ਬੰਦੇ ਵੀ ਬੁੱਤ ਬਣੇ ਨੇ
ਕਰ ਕਰ ਪੁਕਾਰ ਇਥੇ
ਵੈਰੀ ਦੇ ਦਿੱਲ ਨੂੰ ਰਹਿੰਦਾ
ਚੀੜਆ ਖੁਮਾਰ ਇਥੇ
ਜਿਸਮਾਂ ਦੀ ਮੰਡੀ ਲਉਦੇ
ਧਰਮਾਂ ਦੇ ਯਾਰ ਇਥੇ
ਤੂੰ ਦੱਸ ਖਾਂ ਕਿਹੜਾ ਲਭਦੈਂ
ਲੱਖਾਂ ਜਗਤਾਰ ਇਥੇ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #22 on: July 08, 2012, 11:54:55 AM »
ਕਤਲਾਂ - ਜਗਤਾਰ ਸਿੰਘ ਭਾਈ ਰੂਪਾ.
ਬੜੀ ਜਾਂਚ ਹੋ ਗਈ ਕਤਲਾਂ ਦੇ ਪਿਛੋ
ਹੁਣ ਦੋਸ਼ੀ ਲਈ ਗੱਲ ਸਜਾਂਵਾਂ ਦੀ ਕਰਿਉ।
ਬੜੇ ਗੀਤ ਲਿਖ ਲਏ ਜਿਸਮਾਂ ਦੀ ਖਾਤਰ
ਹੁਣ ਕੋਈ ਕਵਿਤਾਂ ਮਾਂਵਾਂ ਦੀ ਕਰਿਉ।
ਕਿਵੇਂ ਬਾਗ ਉਜੜੇ,ਕਿਵੇਂ ਮਾਲੀ ਰੋਏ
ਉਦਾਸੀਆਂ ਨੇ ਕਿਵੇਂ ਫਿਜਾਂਵਾਂ ਦੀ ਕਰਿਉ।
ਛੱਡ ਕੇ ਤਾਂ ਤੁਰ ਪਏ ਹੋ ਆਪਣੇ ਘਰਾਂ ਨੂੰ
ਪਰ ਜਿਥੇ ਵੀ ਕਰਿਉ ਭਰਾਂਵਾਂ ਦੀ ਕਰਿਉ।
ਕਿਥੋਂ ਅੱਗਾਂ ਤੁਰੀਆਂ ਕਿਥੇ ਪੱਗਾਂ ਰੁਲੀਆਂ
ਉਜੜੇ ਕਿਵੇਂ ਉਨ੍ਹਾਂ ਰਾਵਾਂ ਦੀ ਕਰਿਉ।
ਜੋ ਤੁਰ ਪਏ ਲੱਭਣ ਸਚਾਈ ਦੇ ਕਤਰੇ
ਉਹਨਾਂ ਲਈ ਗੱਲ ਦੁਆਵਾਂ ਦੀ ਕਰੋ।
ਬੜੀ ਦੇਰ ਵੰਡੀਆਂ ਨੇ ਸਿਖਰ ਦੁਪਹਿਰਾਂ
ਹੁਣ ਗੱਲ ਠੰਡੀਆਂ ਛਾਂਵਾਂ ਦੀ ਕਰਿਉ।
ਬੜੀ ਜਾਂਚ ਹੋ ਗਈ ਕਤਲਾਂ ਦੇ ਪਿਛੋਂ
ਦੋਸ਼ੀ ਲਈ ਗੱਲ ਸਜਾਂਵਾਂ ਦੀ ਕਰਿਉ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #23 on: July 08, 2012, 11:55:31 AM »
ਬਥੇਰੀ - ਜਗਤਾਰ ਸਿੰਘ ਭਾਈ ਰੂਪਾ.
ਅੱਜ ਕੱਲ ਕਾਂ ਨੀ ਬਨੇਰੇ ਕੋਈ ਬੋਲਦਾ
ਉੱਝ ਕਾਂਵਾਂ ਰੌਲੀ ਪਈ ਏ ਬਥੇਰੀ ਸੱਜਣਾਂ
ਲੋੜ ਵੇਲੇ ਕਿਸੇ ਕੋਲੌਂ ਧੇਲੀ ਨਹੀ ਲੱਭੇ
ਉੱਝ ਨੋਟਾਂ ਵਾਲੀ ਸਭ ਕੋਲੇ ਢੇਰੀ ਸੱਜਣਾਂ
ਕਈ ਵਾਰ ਹਵਾ ਨਾਲ ਪੱਤਾ ਵੀ ਨਾ ਹੱਲੇ
ਕਦੇ ਚੱਤੋ ਪੈਂਰ ਚੱਲਦੀ ਹੈ ਹਨੇਰੀ ਸੱਜਣਾਂ
ਦੁਜਿਆਂ ਦਾ ਲਿਖਿਆ ਨੀ ਚੰਗਾ ਮੈਨੂੰ ਲੱਗਦਾ
ਰਵੇ ਚਰਚਾ \'ਚ ਕਵਿਤਾ ਹੀ ਮੇਰੀ ਸੱਜਣਾਂ
ਪਹਿਲਾਂ ਪਹੁੰਚ ਜਾਂਵਾਂ ਕੋਈ ਪੁਛਦਾ ਨੀ ਮੈਨੂੰ
ਗੁਸਾ ਨੇ ਮਨੌਦੇ ਜੇ ਹੋਜੇ ਦੇਰੀ ਸੱਜਣਾਂ
ਪੀਰਾਂ ਦਰ ਲਈ ਜਿਨਾਂ ਰੱਖਦੀ ਹੈ ਮੁੱਲ
ਗਲੀ ਮਿੱਤਰਾਂ ਦੀ ਲਾਈ ਇੱਕ ਫੇਰੀ ਸੱਜਣਾਂ
ਫੇਰ ਭਾਂਵੇ ਜਿੰਦ ਸਾਡੀ ਨਾਲੇ ਲੈ ਜਾਈਂ ਤੂੰ
ਸਾਨੂੰ ਗਲ ਨਾਲ ਲਾ ਇਕ ਵੇਰੀ ਸੱਜਣਾਂ
ਮੈਂ ਜਿੰਦਗੀ ਦਾ ਪੂਰਾ ਮੁੱਲ ਇਕੋ ਸਾਹੇ ਲੈਲਾਂ
ਜੇ ਤੂੰ ਇੱਕ ਵਾਰੀ ਕਹਿੰਦੇ ਮੈਂ ਹਾਂ ਤੇਰੀ ਸੱਜਣਾਂ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #24 on: July 08, 2012, 11:55:48 AM »
ਖਿਆਲ - ਜਗਤਾਰ ਸਿੰਘ ਭਾਈ ਰੂਪਾ.
ਕੌਮ ਲਈ ਉਹ ਘਰ ਛੱਡ ਕੇ ਜਦ ਤੁਰਿਆ ਹੋਵੇ ਗਾ
ਨੰਦਪੁਰ ਦਾ ਦਿਲ ਉਦੋਂ ਵੀ ਕੁਝ ਘਿਰਿਆ ਹੋਵੇ ਗਾ
ਐਵੇ ਨੀ ਸਰਸਾ ਵਿਚ ਉਦੋਂ ਹੜ ਆਇਆ ਹੋਣਾ।।।।
ਜਜਬਾਤਾਂ ਦਾ ਟੁਕੜਾ ਦਿਲ ਵਿਚ ਖੁਰਿਆ ਹੋਵੇ ਗਾ
ਜਦ ਚਮਕੌਰ ਚ ਪੁੱਤ ਛਵੀਆਂ ਨਾਲ ਘਿਰਦੇ ਵੇਖ ਲਏ
ਕੱਚੀ ਗੜੀ ਦਾ ਸੀਨਾ ਜਰ ਜਰ ਭੁਰਿਆ ਹੋਵੇ ਗਾ
ਜੀ ਬੜਾ ਨਸੀਬਾ ਉੱਚਾ ਏ ਉਸ ਪਾਪੀ ਕੰਡੇ ਦਾ।।।।
ਜੋ ਮੇਰੇ ਦਸਮੇਸ਼ ਦੇ ਕੁਲੇ ਕਦਮੀਂ ਪੁਰਿਆ ਹੋਵੇ ਗਾ
ਕਿਦਾ ਕਰਾਂ ਯਕੀਨ ਕਿ ਉਹ ਦਿਲ ਸੱਚੇ ਹੋਵਣ ਗੇ
ਜਿਸ ਵਿਚ ਤੇਰੀ ਨਕਲ ਦਾ ਫੁਰਨਾਂ ਫਰਿਆ ਹੋਵੇ ਗਾ
ਅਜੇ ਵੀ ਉਹਨਾਂ ਰਾਹਾਂ ਵਿਚੋ ਹੌਕੇ ਉੱਠਦੇ ਹੋਵਣ ਗੇ
ਮਾਛੀਵਾੜੇ ਵੱਲ ਨੂੰ ਜਦ ਉਹ ਕੱਲਾ ਤੁਰਿਆ ਹੋਵੇ ਗਾ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #25 on: July 08, 2012, 11:56:10 AM »
ਮੁੱਲ - ਜਗਤਾਰ ਸਿੰਘ ਭਾਈ ਰੂਪਾ.
ਕੋਈ ਨੀ ਮੁੱਲ ਪਉਦਾ
ਕਰੀਆਂ ਵਫਾਂਵਾਂ ਦਾ
ਕਿੱਦਾਂ ਮੈਂ ਪੂਰ ਮੋੜਾਂ
ਲੰਘੀਆਂ ਹਵਾਵਾਂ ਦਾ
ਚੱਲਿਆ ਏ ਫਿਰ ਜਨਾਜਾ
ਮਰਿਆਂ ਇਸ਼ਾਂਵਾਂ ਦਾ
ਬਲਦਾ ਏ ਸਿਵਾ ਨਿਸ ਦਿਨ
ਮੇਰੇ ਹੀ ਚਾਵਾਂ ਦਾ
ਭੁਲਦਾ ਨਾ ਮੈਨੂੰ ਚੇਤਾ
ਸੱਜਣਾਂ ਦੇ ਰਾਂਵਾਂ ਦਾ
ਮੇਰੇ ਲਈ ਯਾਰਾਂ ਪੜਿਆ
ਫਤਵਾ ਸਜਾਵਾਂ ਦਾ
ਕਰਜਾ ਨੀ ਮੈਥੋਂ ਲਹਿਣਾਂ
ਰੁੱਖਾਂ ਤੇ ਮਾਂਵਾਂ ਦਾ
ਝੋਰਾ ਹੀ ਦਿਲ ਨੂੰ ਰਹਿਦਾ
ਪਿੰਡਾਂ ਤੇ ਥਾਂਵਾਂ ਦਾ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #26 on: July 08, 2012, 11:56:42 AM »
ਤਲਾਸ਼ - ਦਿਲ੍ਜੋਧ ਸਿੰਘ.
ਚਾਰੇ ਦਿਸ਼ਾਵਾਂ ਮੈਨੂੰ ਮਿੱਠੀਆਂ  ਲੱਗਣ
ਕਿਸ ਦਿਸ਼ਾ  ਤੂੰ  ਵਸਦਾ ।
ਮਾਹੀ ਮੇਰਾ ਵੀ ਰਬ ਦੇ ਵਰਗਾ  ,
ਅਪਣਾ ਪਤਾ  ਨਹੀਂ  ਦਸਦਾ ।

ਨੀਲ ਗਗਨ ਵਿਚ ਨਜ਼ਰ ਦੌੜਾਵਾਂ ,
ਕਿਸ ਸੀਮਾਂ  ਤਕ ਦੇਖਾਂ ।
ਹਰ ਤਾਰਾ ਕੋਈ  ਭੇਦ  ਛੁਪਾਵੇ ,
ਮੇਰੇ ਹਾਲ ਤੇ  ਹਸਦਾ ।

ਰੁੱਤਾਂ  ਦੀਆਂ  ਖੁਸ਼ਬੋਆਂ  ਵਿੱਚੋਂ ,
ਤੇਰੀ ਮਿਲਣੀਂ ਸੁੰਘਾਂ  ।
ਜਿਸ ਰੁੱਤ ਵਲ ਹੀ ਬਾਹਾਂ ਪਸਾਰਾਂ ,
ਉਸ ਰੁੱਤੋਂ ਹੀ ਤੂੰ  ਨਸਦਾ ।

ਫੁੱਲ  ਦਾ ਬੂੱਟਾ  ਵਿਹੜੇ  ਲਾਵਾਂ ,
ਪਾਲਾਂ ਪੋਸਾਂ ਲਾਡ ਲ੍ਡਾਵਾਂ ।
ਫੁਲ ਤਾਂ  ਮੇਰੇ ਸਜਨਾਂ  ਵਰਗਾ ,
ਦਿਲ  ਦੇਖ ਦੇਖ ਨਾਂ  ਰਜਦਾ ।

ਅਜ ਦਾ ਵੇੱਲਾ  ਕੱਲ ਦਾ ਵੇਲਾ ,
ਕਿਹੜਾ  ਭਾਗਾਂ  ਭਰਿਆ ।
ਡਰ  \'ਤੇ ਸ਼ਕ  ਦੀ ਦਲ ਦਲ ਕਿੰਝ  ਦੀ ,
ਮਨ ਜਾਕੇ  ਝੱਟ    ਫਸਦਾ ।

ਮਿੱਠੇ ਪਾਣੀ  ,  ਮਿਲਕੇ    ਸਾਗਰ ,
ਹੋ ਜਾਂਦੇ  ਨੇ  ਖਾਰੇ ।
ਜਿੰਦਗੀ  ਦੀ ਇਹ ਕੌੜੀ ਗਾਥਾ  ,
ਕੋਈ ਵੀ ਕਰ ਕੀ ਸਕਦਾ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #27 on: July 08, 2012, 11:57:12 AM »
ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ - ਸਤਵਿੰਦਰ ਕੌਰ ਸੱਤੀ ਕੈਲਗਰੀ.
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ।। ਸਿਮਿਰਿ ਸਿਮਿਰਿ ਤਿਸੁ ਸਦਾ ਸਮ੍ਹਹਾਲੇ ॥
ਤੇਰਾ ਕੀਆ ਮੀਠਾ ਲਾਗੈ।। ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।।
ਹਾੜ ਦਾ ਮਹੀਨਾ ਤੱਪਦਾ , ਸੂਰਜ ਗਰਮ ਤੱਪਦਾ।
ਦੇਖ ਦੇਖ ਗੁਰੂ ਠੰਡਾ, ਚੰਦੂ ਦਾ ਹਿਰਦਾ ਤੱਪਦਾ।
ਭਾਣਾ ਤੇਰਾ ਪਿਆਰਾ ਲੱਗਦਾ, ਮਿੱਠਾ ਲੱਗਦਾ।
ਤੱਤੀ ਤਵੀਂ ਤੇ ਬੈਠਾਂ, ਗੁਰੂ ਜਰਾਂ ਨੀਂ ਤੱਪਦਾ।
ਰੱਬ ਰੱਬ ਕਹੇ ਪਿਆਰਾ, ਸਿਦਕੋ ਨੀਂ ਡੋਲਦਾ।
ਜੱਗਤ ਦਾ ਗੁਰੂ, ਪੰਜਵਾਂ ਪਾਤਸ਼ਾਹ ਲੱਗਦਾ।
ਚੰਦੂ ਪਾਪੀ ਨੇ ਜੁਲਮ, ਪਾਪ, ਨੂੰ ਕਮਾਂਲਿਆ।
ਗੁਰੂ ਅਰਜਨ ਦੇਵ ਜੀ ਨੂੰ, ਤਵੀਂ ਤੇ ਬੈਠਾਲਿਆ।
ਤੱਤੀ ਤਵੀਂ ਦਾ ਰੰਗ, ਲਾਲਾ ਅੰਗਿਆਰ ਹੋਗਿਆ।
ਪਿੰਡਾਂ ਮਾਹਾਰਾਜ ਦਾ, ਲਾਲੋ ਲਾਲ ਹੋ ਗਿਆ।
ਤੱਤੇ ਰੇਤ ਨੂੰ, ਗੁਰੂ ਜੀ ਦੇ ਸਿਰ ਵਿੱਚ ਪਾਇਆ।
ਚੰਦੂ ਦਿਵਾਨ ਦਾ, ਗੁਰੂ ਨੂੰ ਦੇਖ ਹਿਰਦਾ ਕੰਭਿਆ।
ਪੰਜਵੇਂ ਪਾਤਸ਼ਾਹ ਨੂੰ, ਤਵੀਂ ਤੋਂ ਥੱਲੇ ਲਾਲਿਆ।
ਫਿਰ ਪਾਪੀਆਂ ਤੱਤੇ, ਪਾਣੀ ਦਾ ਦੇਗਾ ਉਬਾਲਿਆ।
ਪਾਤਸ਼ਾਹ ਨੂੰ, ਪਾਣੀ ਉਬਲਦੇ ਵਿੱਚ ਬੈਠਾਲਿਆ।
ਤੱਤੇ ਪਾਣੀ ਵਿਚੋ ਵੀ, ਕੱਢਣ ਦਾ ਹੁਕਮ ਕਰਿਆ।
ਸਾਰਾ ਮਾਸ, ਹੱਡੀਆਂ ਤੋਂ ਅੱਲਗ ਹੋ ਗਿਆ।
ਤੱਪਦਾ ਸਰੀਰ, ਠੰਡੇ ਪਾਣੀ ਵਿੱਚ ਠੇਲਿਆ।
ਰਾਵੀ ਦਰਿਆ ਨੇ ਗੱਲਵੱਕੜੀ ਵਿੱਚ ਕੈ ਲਿਆ।
ਸੱਤੀ, ਗੁਰੂ ਜੀ ਨੇ, ਸ਼ਹੀਦੀ ਨੂੰ ਸੀ ਪਾਲਿਆ।
ਗੁਰੂ ਜੀ ਨੇ ਸ਼ਹੀਦਾ ਦਾ, ਸਿਰਤਾਜ ਕਹਾਲਿਆ।
ਅੰਬਰ ਤੇ ਹਰ, ਗੁਰੂ ਪਿਆਰਾ ਰੂਹੋ ਰੋਂਇਆ।
ਸਤਵਿੰਦਰ ਕੌਰ ਨੇ ਸਿਰ, ਗੁਰੂ ਨੂੰ ਝੁਕਾਇਆ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #28 on: July 08, 2012, 11:58:00 AM »
ਚੁੱਪ - ਜਨਮੇਜਾ ਸਿੰਘ ਜੌਹਲ.
ਚੁੱਪ
 
ਜਦੋਂ ਵੀ
ਕੋਈ ਪਿਆਰਾ
ਇਸ ਸੰਸਾਰ ਤੋਂ
ਤੁਰ ਜਾਂਦਾ ਹੈ
ਤਾਂ ਮੈਂ
ਕਿਸੇ ਨਾ ਕਿਸੇ
ਦਰਖਤ ਦੇ
ਗਲ ਲੱਗ ਕਿ ਰੋਂਦਾ ਹਾਂ।
ਆਪਣੇ ਗਮ ਦੀ
ਗਲ ਕਰਦਾ ਹਾਂ
ਦਰਖਤ
ਚੁੱਪ ਚਾਪ ਸੁਣਦਾ ਹੈ
ਤੇ ਆਪਣੀ ਚੁੱਪ
ਮੇਰੇ ਅੰਦਰ ਭਰਦਾ ਹੈ
ਮੈਂ ਸ਼ਾਂਤ ਹੋ ਕੇ
ਜੀਵਨ ਦੇ
ਅਗਲੇ ਸਫਰ ਤੇ ਤੁਰ ਪੈਂਦਾ ਹਾਂ।

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #29 on: July 08, 2012, 11:58:33 AM »
ਦਿਲ ਦੇ ਸ਼ਿਕਵੇ - ਕੁਲਦੀਪ ਸਿੰਘ ਨੀਲਮ.
ਰਾਤ ਮੁਕ ਜਾਵੇਗੀ
ਕਾਨੀ ਸੁਕ ਜਾਵੇਗੀ
ਦਿਲ ਦੇ ਸ਼ਿਕਵੇ ਬੁਲਾਂ
ਉਤੇ ਧਰੇ ਰਹਿਣਗੇ

ਦਿਨ ਢਲਿ ਜਾਵੇਗਾ
ਸ਼ਾਮ ਫਿਰ ਆਵੇਗੀ
ਸਵੇਰ ਹੁੰਦਿਆਂ ਕਲੀ
ਫਿਰ ਖਿੱੜ ਜਾਵੇਗੀ

ਕਿਸੇ ਦੇ ਵਿਹੜੇ ਵਜੇਗੀ
ਫਿਰ ਤੰਹਨਾਈ
ਜਾਮ ਸਾਡੇ ਨੇ ਨਾਲ
ਭਰੇ ਰਹਿਣਗੇ

ਕੀ ਹੋਇਆ ਜੇ ਉਹ
ਖਫਾ ਹੋ ਗਏ?
ਕੋਲ ਆਕੇ ਤੇ
ਫਿਰ ਜੁਦਾ ਹੋ ਗਏ

ਦਿਲ ਨੂੰ ਹਾਲੇ ਵੀ
ਵਿੰਵਾਸ ਹੁੰਦਾ ਨਹੀ
ਦਿਲ ਦੇ ਜਾਨੀ ਅਸਾਂ
ਤੋਂ ਪਰੇ ਰਹਿਣਗੇ

ਸਾਡੇ ਰਾਹਾਂ 'ਚ ਆ
ਗਈਆਂ ਮਜਬੂਰੀਆਂ
ਨੇੜੇ ਹੋਕੇ ਵੀ ਵੱਧ
ਗਈਅ੍ਹ ਨੇ ਦੂਰੀਆਂ

ਦਿਲ ਦੇ ਕੂਚੇ ਤੇ ਗਲੀਆਂ
ਅੱਜ ਵੀਰਾਨ ਨੇ
ਬਾਲ -ਯਾਦਾਂ ਦੇ
ਸਾਥੋਂ ਡਰੇ ਰਹਿਣਗੇ

ਜਿਹੜੇ ਰੀਝਾਂ ਦੇ ਮਹਿਲ
ਬਨਾਏ ਅਸਾਂ
ਜਿਹੜੇ ਅੱਖਾਂ 'ਚ
ਸੁਪਨੇ ਸਜਾਏ ਅਸਾਂਜੋ ਗੀਤ ਅਸਾਂ ਪਿਆਰ
ਦੇ ਗਾਉਨੇ ਸੀ
ਉਹ ਗੀਤ ਹੁਨ ਸਦਾ
ਲਈ ਮਰੇ ਰਹਿਣਗੇ

ਜੇ ਕਿਸੇ ਪੁਛਿਆ ਤੇਰਾ
ਹਾਲ ਕੀ ਦਸਾਂਗੇ?
ਕਦੀ ਰੋਇਆ ਕਰਾਂਗੇ
ਕਦੇ ਹੱਸਾਂਗੇ

ਇਹ ਸੋਚ ਕੇ ਭੁੱਲ
ਨ ਹੋ ਜਾਵੇ ਕੋਈ
ਮੂੰਹ ਤੇ ਜਿੰਦਰੇ ਵੱਫਾ
ਦੇ ਜੜੇ ਰਹਿਣਗੇ

ਹੈ ਮੇਰੀ ਦੁਆ ਕਿ
ਤੂੰ ਵੱਸਦੀ ਰਹੇਂ
ਸਦਾ ਖਿੱੜਦੀ ਰਹੇਂ
ਤੇ ਹੱਸਦੀ ਰਹੈਂ

ਫੁੱਲ ਬਣਕੇ ਮਹਿਕਣ
ਗੇ ਆਂਸੂ ਮੇਰੇ
ਡਖੱਮ ਦਿਲ ਦੇ ਸਦਾ
ਲਈ ਹਰੇ ਰਹਿਣਗੇ

ਰਾਤ ਮੁਕ ਜਾਵੇਗੀ
ਕਾਨੀ ਸੁਕ ਜਾਵੇਗੀ
ਦਿਲ ਦੇ ਸਿਕਵੇ ਬੁਲਾਂ
ਉਤੇ ਧਰੇ ਰਨਿਣਗੇ

ਦਿਲ ਦੇ ਸ਼ਿਕਵੇ ਬੁਲਾਂ
ਉਤੇ ਧਰੇ ਰਹਿਨਗੇ

 

GoogleTaggedHindi Poetry

Started by RAMAN RAI

Replies: 32
Views: 10870
Last post July 03, 2017, 05:29:27 PM
by anshika154
Punjabi Poetry- Roh 'TE Muskan-- Kaka Gill

Started by R S Sidhu

Replies: 108
Views: 15309
Last post February 29, 2012, 09:20:21 PM
by R S Sidhu
Punjabi Poetry

Started by <--Jack-->

Replies: 492
Views: 95519
Last post July 03, 2017, 05:33:30 PM
by anshika154
ਮੇਰੇ ਦੇਸ਼ ਮਹਾਨ

Started by BHARPUR

Replies: 10
Views: 2578
Last post November 22, 2012, 10:39:24 PM
by raju.ei
ਪਾਸ਼ ਦੀ ਕਵਿਤਾ...

Started by AMRIK

Replies: 28
Views: 11082
Last post February 03, 2014, 10:37:03 AM
by Harpal