Author Topic: punjabi poetry (ਬਾਬੂ ਰਾਜਬ ਅਲੀ ਜੀ )  (Read 29952 times)

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #10 on: July 08, 2012, 11:42:52 AM »
ਹੌਲੀ ਹੌਲੀ - ਦੀਪ ਜ਼ੀਰਵੀ.
ਟਿਕੀ ਚਾਨਣੀ ਰਾਤ ਓਹ ਮੇਰੀ ਛਾਤੀ ਤੇ ਸਰ ਧਰਕੇ ;
ਹੌਲੀ ਹੌਲੀ ਬਾਤਾਂ ਪਾਵੇ ,ਕੰਨ ਕੋਲੇ ਮੂੰਹ ਕਰ ਕੇ ।

ਓਹਦੀਆਂ ਜੁਲਫਾਂ ਦੀ ਖੁਸ਼ਬੋਈ ਲੂੰ ਲੂੰ ਨੂੰ ਨਸ਼ਿਆਵੇ;
ਜਾਪੇ ਓਹਦੇ ਅੰਗੀਂ  ਰੱਬ ਨੇ ਭੇਜਿਆ ਸੰਦਲ ਭਰ ਕੇ
 
ਨਿਘਾ ਮਿਠਾ ਨਾਤਾ ਮੋਹ ਦਾ ਜੋੜਿਆ ਓਸ ਨੇ ਐਸਾ ;
ਭੁੱਲ ਚੱਲਿਆ ਮੈਂ ਹੁਣ ਤੱਕ ਜੀਵਿਆ ਹਾਂ ਕੀਕਣ ਮਰ-ਮਰ ਕੇ

ਚਾਨਣੀ ਵੀ ਸੰਗ ਸੰਗ ਕੇ ਛੋਹੇ ,ਜਿਸਮ ਯਾਰ ਮੇਰੇ ਦਾ  ;
ਮਤੇ ਓਹਦੀ  ਛੋਹ ਯਾਰ ਦੇ ਪਿੰਡੇ  ਲੜ ਜੇ ਛਾਲਾ   ਕਰ ਕੇ। ।

ਓਹਦੇ ਬੁੱਕਲ ਵਿੱਚ ਹਰ ਸੰਝ ਤੋਂ ਸਰਘੀ ਤੋੜੀ ਹੋਵਾਂ ;
ਸਰਘੀ ਵੇਲੇ ਓਹ ਦਿਲ -ਖੋਹਣਾ ਖਵਰੇ ਕਿਧਰ ਸਰਕੇ।

ਸਾਹਵਾਂ ਵਾਲੀ ਆਵਾਗਵਨ ਹੀ ਮੁਲਕਾ ਜੀਵਨ ਨਹੀਓਂ ;
ਸਾਹ ਸਾਹ ਉੱਤੇ ਭਰੇ ਯਾਰ ਨੇ ਮੇਰੇ ਨਾਂ ਦੇ ਵਰਕੇ।

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #11 on: July 08, 2012, 11:43:21 AM »
ਤੇਰੇ ਸ਼ਹਿਰ - ਬਲਜਿੰਦਰ ਸੰਘਾ.
ਦੱਸ ਕਿੰਝ ਆਈਏ ਤੇਰੇ ਸ਼ਹਿਰ
ਰਹਿੰਦੀ ਹਿੰਸਾ ਚੱਤੋ ਪਹਿਰ
ਜਾਨਵਰ ਸੁਣਿਆ ਰਲਕੇ ਬਹਿੰਦੇ
ਆਦਮ ਦੇ ਵਿਚ ਡੂੰਘਾ ਵੈਰ
ਦੱਸ ਕਿੰਝ ਆਈਏ  

ਲਹੂ ਨਾ ਲਿਬੜੇ ਖ਼ਤ ਤੂੰ ਪਾਉਣਾ
ਕਲਮ ਨੀ ਲੱਗਦਾ ਖੱਜਰ ਵਾਹੁੰਨਾ
ਲਿਖਿਆ ਆਪਣੇ ਕਤਲ ਨੇ ਕਰਦੇ
ਅੱਥਰੂ ਵਾਹੁੰਦੇ ਜੋ ਨੇ ਗੈਰ
ਦੱਸ ਕਿੰਝ ਆਈਏ  

ਚਿੱਟੇ ਦਿਨ ਹੀ ਨੇਰ੍ਹ ਪਿਆ ਹੈ
ਅਣਜੰਮੀਆਂ ਦਾ ਢੇਰ ਪਿਆ ਹੈ
ਕੁੱਖ਼ ਨੂੰ ਕੁੱਖ਼ ਵਿਚ ਕਤਲ ਕਰਾਕੇ
ਜੱਗ ਜਣਨੀ ਦੀ ਮੰਗਣ ਖੈ਼ਰ
ਦੱਸ ਕਿੰਝ ਆਈਏ  

ਅਸੀਂ ਦੋਸਤਾ ਐਥੇ ਈ ਚੰਗੇ
ਮਿਲਕੇ ਰਹਿੰਦੇ ਰੰਗ-ਬਰੰਗੇ
ਤੇਰੇ ਸ਼ਹਿਰ ਦੇ ਦੰਗਿਆਂ ਨਾਲੋਂ
ਥੋੜਾ ਘੱਟ ਹੈ ਨਸਲੀ ਜ਼ਹਿਰ
ਦੱਸ ਕਿੰਝ ਆਈਏ ਤੇਰੇ ਸ਼ਹਿਰ
ਰਹਿੰਦੀ ਹਿੰਸਾ ਚੱਤੋ ਪਹਿਰ

         ਬਲਜਿੰਦਰ ਸੰਘਾ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #12 on: July 08, 2012, 11:43:43 AM »
ਵਿਛੋੜੇ ਦਾ ਦਰਦ - ਗੁਰਸ਼ਰਨ ਸਿੰਘ 'ਜੀਤ' ਰਾਜੋਆਣਾ.
ਕਿਤੇ  ਸਾਡੇ  ਸਨਮੁੱਖ  ਹੋ ਕੇ  ਬਹਿ ਤਾ ਸਹੀ,
                        ਸਾਡੀ  ਸੁਣ ਗੱਲ  ਆਪਣੀ ਕਹਿ  ਤਾ ਸਹੀ ।

ਕਿਉ  ਰਹਿਨਾ  ਏ  ਹੁਸਨ  ਦੇ  ਗਰੂਰ  ਦੇ ਵਿੱਚ,
                         ਦਰਦ  ਸਾਡੇ  ਹਿਜਰ  ਦਾ  ਸਹਿ  ਤਾ  ਸਹੀ ।

ਕਿੳ  ਮਿਲ  ਕੇ  ਤੂੰ  ਜਾਣ  ਦੀ  ਗੱਲ  ਪਿਆ  ਕਰਨਾ  ਏ,
                         ਕਿਤੇ  ਸਦਾ  ਲਈ  ਸਾਡੇ  ਕੋਲ  ਰਹਿ  ਤਾ ਸਹੀ।

ਤੂੰ  ਅਨਜਾਣ  ਏ  ਸੱਜਣਾਂ  ਵਿਛੋੜਿਆਂ  ਦੀ  ਮਾਰ  ਤੋ,
                          ਕਿਤੇ   ਦਰਦ  ਇਹ  ਵਿਛੋੜੇ ਵਾਲਾ  ਸਹਿ  ਤਾ  ਸਹੀ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #13 on: July 08, 2012, 11:44:16 AM »
ਆਓ ਕਲਮਾਂ ਵਾਲਿਓ - ਪਰਸ਼ੋਤਮ ਲਾਲ ਸਰੋਏ.
ਆਓ ਕਲਮਾਂ ਵਾਲਿਓ, ਆਓ ਅਕਲਾਂ ਵਾਲਿਓ,
ਕੁਝ ਐਸਾ ਲਿਖ ਦੇਈਏ, ਤੇ ਬਦਲ ਦੇਈਏ ਇਤਿਹਾਸ।
ਚਿਰਾਂ ਤੋਂ ਲਾਈ ਬੈਠਾ ਹੈ, ਸਾਰਾ ਮੁਲਕ ਸਾਡੇ ਤੋਂ ਆਸ।
ਆਓ ਅਕਲਾਂ ਵਾਲਿਓ, ਆਓ ਕਲਮਾਂ ਵਾਲਿਓ------।

 ਏਥੇ ਬੇੜਾ ਗਰਕ ਹੈ ਹੋਈ ਜਾਂਦਾ
ਇੱਕ ਮੇਹਨਤੀ ਭੁੱਬਾਂ ਮਾਰ ਕੇ ਰੋਈ ਜਾਂਦਾ।
ਨਾ ਹੀ ਉਹਦੇ \'ਚ ਖ਼ੂਨ ਰਹਿ ਗਿਆ,
ਤੇ ਨਾ ਹੀ ਰਹਿ ਗਿਆ ਮਾਸ।
ਆਓ ਅਕਲਾਂ ਵਾਲਿਓ, ਆਓ ਕਲਮਾਂ ਵਾਲਿਓ-------।

 ਦੇਸ ਸਾਡੇ ਦੀ ਦੇਖੋ ਅਜ਼ਬ ਕਹਾਣੀ,
ਕੋਈ ਨਵੀਂ ਗੱਲ ਨਹੀਂ ਇਹ ਹੈ ਪੁਰਾਣੀ,
ਦੇਖਣ ਤਾਂ ਇੱਥੈ ਜ਼ੀਅ ਰਿਹਾ ਹੈ ਹਰ ਕੋਈ,
ਅਸਲ ਵਿੱਚ ਢੋਅ ਰਿਹਾ ਹੈ ਲਾਸ਼।
ਆਓ ਅਕਲਾਂ ਵਾਲਿਓ, ਆਓ ਕਲਮਾਂ ਵਾਲਿਓ--------।

 ਕਿਹੜੀ ਬੁਰਾਈ ਹੈ, ਜਿਹੜੇ ਇੱਥੇ ਨਾਂ ਆਈ,
ਭ੍ਰਿਸ਼ਟਾਚਾਰੀਆਂ ਵੀ ਲੁੱਟ ਮਚਾਈ,
ਲੁੱਟ-ਖਾਣ ਵਾਲੇ ਏਥੇ ਐਸ਼ਾਂ ਪਏ ਕਰਦੇ,
ਪਰ ਮੇਹਨਤੀਆਂ ਨੂੰ ਇਹ ਦੁਨੀਆਂ ਨਾ ਆਈ ਰਾਸ।
ਆਓ ਅਕਲਾਂ ਵਾਲਿਓ, ਆਓ ਕਲਮਾਂ ਵਾਲਿਓ--------।

ਕਲਮ ਰਲ ਕੇ ਐਸੀ ਚਲਾਈਏ,
ਵੈਰ-ਵਿਰੋਧ ਨੂੰ ਦੂਰ ਭਜ਼ਾਈਏ,
ਆਮ ਬਣ ਕੇ ਵਿਚਰਨ ਨਾਲੋਂ,
ਅਸੀਂ ਬਣ ਕੇ ਦਿਖਾਉਣ ਏ ਖ਼ਾਸ਼।
ਆਓ ਅਕਲਾਂ ਵਾਲਿਓ, ਆਓ ਕਲਮਾਂ ਵਾਲਿਓ--------।

ਪਰਸ਼ੋਤਮ ਸਭ ਕੁਝ ਯਾਦ ਕਰਾਉਣਾ,
ਕਿਸੇ ਕੋਲੋਂ ਨਹੀਂ ਘੱਟ ਕਹਾਉਣਾ,
ਦੁਨੀਆਂ \'ਤੇ ਜ਼ਿਨੀਆਂ ਵੀ ਬੁਰਾਈਆਂ,
ਉਨ੍ਹਾਂ ਦਾ ਰਲ ਮਿਲ ਕਰੀਏ ਨਾਸ਼।
ਆਓ ਕਲਮਾਂ ਵਾਲਿਓ, ਆਓ ਅਕਲਾਂ ਵਾਲਿਓ-------

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #14 on: July 08, 2012, 11:45:19 AM »
ਕਲਮ - ਕਮਲਪ੍ਰੀਤ ਕੌਰ ਮੱਲ੍ਹੀ.
ਮੈਂ ਕੁਝ ਲਿਖਦੀ ਹਾਂ ਜਦੋਂ
ਕਲਮ ਇਹ ਰੋ ਕੇ ਕਹਿੰਦੀ
ਸੁੱਤਾ ਇਸ਼ਕ ਜਗਾਈਂ ਨਾ ਤੂੰ
ਹੁਣ ਪੀੜ ਨਾ ਮੈਥੋਂ ਸਹਿੰਦੀ
ਮੈਂ ਕਿਹਾ, ਤੂੰ ਤਾਂ ਹੈ ਲਿਖਣਾ
ਪਰ ਮੈਂ ਹੈ ਦਿਲ ਵਿਚ ਰੱਖਿਆ
ਗੁੱਜੇ ਭੇਦ ਨਾ ਰਹਿੰਦੇ ਏਥੇ
ਜਾਂਦਾ ਸਭ ਕੁਝ ਦੱਸਿਆ|
ਤੇਰੇ ਵਰਗੀ ਮੈਂ ਨੀ ਹੈਗੀ
ਕਿ ਸਿਆਹੀ ਨਾਲ ਮੁੱਕ ਜਾਵਾਂ
ਮੈਂ ਉਹ ਟਾਹਣੀ ਵਰਗੀ ਵੀ ਨੀ
ਕਿ ਬੁੱਲੇ ਨਾਲ ਝੁੱਕ ਜਾਵਾਂ
ਜੋ ਹੁੰਦੇ ਨੇ ਰੂਹ ਦੇ ਸਾਥੀ
ਦਿਲ ਵਿੱਚ ਥਾਂ ਬਣਾਉਂਦੇ
ਜੇ ਦੱਸ ਜਾਂਦੇ ਜਾਣ ਲੱਗੇ ਉਹ
ਖਤ ਸੱਜਣਾਂ ਦੇ ਨਾ ਪਾਉਂਦੇ
ਹੁਣ ਜਾਦੀ ਵਾਰੀ ਲਿਖ ਦੇਵਾਂ
ਆਪਣੀ ਇਹ ਕਹਾਣੀ
ਕਦੇ ਤਾਂ ਕਿਸੇ ਹੱਥ ਲੱਗੂ
ਕੋਈ ਪੜ੍ਹ ਲਊ ਕਥਾ ਪੁਰਾਣੀ
ਭੇਦ ਸਾਰੇ ਮੈਂ ਦਿਲ ਵਿੱਚ ਲੈਕੇ
ਕਿੰਝ ਦੁਨੀਆਂ ਤੋਂ ਜਾਵਾਂ
ਰਹਿਜੂ ਰੂਹ ਤੜਫਦੀ ਮੇਰੀ
ਫੇਰ ਨਾ ਮੁੜ ਕੇ ਆਵਾਂ
ਉਹਨੂੰ ਕੁਝ ਮੈਂ ਦੱਸ ਤਾਂ ਦੇਵਾਂ
ਕਿੱਥੇ ਯਾਦਾਂ ਰੱਖੀਆਂ
ਤਰਸੂ ਨੀਲੇ ਨੈਣਾਂ ਨੂੰ ਫਿਰ
ਬੰਦ ਜਦ ਹੋਣੀਆਂ ਅੱਖੀਆਂ
ਆ ਕੇ ਸੁਣ ਲਵੇ ਉਹ ਜੇ ਮੇਰੀ
ਮਿੰਨਤ ਨੀ ਤੇਰੀ ਕਰਦੀ
ਲਿਖਦੀ ਨਾ ਕੋਈ ਪੰਨਾ ਬਹਿਕੇ
ਨਾ ਕਲਮ 'ਚੋਂ ਸਿਆਹੀ ਭਰਦੀ
ਕੁਝ ਪਲ ਰੱਖੇ ਸਾਂਭ "ਕਮਲ' ਨੇ
ਨਾਮ ਮੈਂ ਉਹਦੇ ਕਰਜਾਂ
ਮੂੰਹ ਵਿੱਚ ਪਾਣੀ ਪਾ ਦੇਵੇ ਉਹ
ਫਿਰ ਮੈਂ ਚਾਹੇ ਮਰਜਾਂ
ਸੱਜਣਾ ਫੇਰ ਮੈਂ ਚਾਹੇ ਮਰਜਾਂ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #15 on: July 08, 2012, 11:45:50 AM »
ਮੈਂ ਪੁੱਛਦਾ ਹਾਂ - ਡਾ ਅਮਰਜੀਤ ਟਾਂਡਾ.
ਇਹ ਗੱਲ ਓਦੋਂ ਦੀ ਹੈ

ਚੁਫੇਰੇ ਚੀਕਾਂ ਦੀ ਕਿਣਮਿਣ,ਵੈਣ ਹੀ ਵੈਣ

ਘਰਾਂ ਵਿਚ ਖੌਫ਼ ਰਿੱਝਦੇ ਸਨ,

ਤਲਵਾਰਾਂ, ਗੋਲੀਆਂ ਤੇ ਅਸਾਲਟਾਂ ਦਾ ਪਹਿਰਾ ਸੀ-

ਜਦੋਂ ਮੇਰੇ ਪਿੰਡਾਂ ਸ਼ਹਿਰਾਂ ਦੀ ਮਿੱਟੀ ਲਹੂ ਨਾਲ ਭਿੱਜ ਗਈ ਸੀ

ਕਲਮਾਂ ਤੜਫ਼ 2 ਹਵਾਵਾਂ ਨੂੰ ਕਹਿੰਦੀਆਂ ਰਹੀਆਂ

ਕਿ ਕੋਈ ਪੰਜਾਬ ਨੂੰ ਲੱਗੀ ਨਜ਼ਰ ਉਤਾਰੋ--

ਕਿਸੇ ਸੋਚਿਆ ਵੀ ਨਹੀਂ ਸੀ ਕਿ

ਇਸ ਦੌਰ ਦੀ ਸੀਮਾ ਹਰਫ਼ਾਂ ਨੂੰ ਵੀ ਟੱਪ ਜਾਵੇਗੀ-

ਮੱਥੇ ਦੀਆਂ ਲਕੀਰਾਂ ਤੋਂ ਪਰੇ ਜੇਹੇ ਹੋਇਆ ਸਾਰਾ ਕੁਝ -

ਬਿਰਖਾਂ ਅਰਜ਼ਾਂ ਕੀਤੀਆਂ ਕਿ ਇਹ ਰੁੱਤ ਬਦਲ ਜਾਵੇ

ਡਾਲੀਆਂ ਦੇ ਜਿਸਮ ਤੇ ਹਰੀਆਂ ਕਰੂੰਬਲਾਂ ਖਿੜ੍ਹ ਪੈਣ

ਤੇ ਰੁੱਖਾਂ ਨੂੰ ਓੁਹਨਾਂ ਦੀ ਉਮਰ ਮਿਲੇ -

ਇਨਸਾਨੀਅਤ ਦੇ ਸੂਰਜਾ, ਮਨੁੱਖਤਾ ਦੇ ਸਹਾਰਿਆ,

ਤੇਰੇ ਮਹਾਨ ਸ਼ਹੀਦੀ ਦਿਵਸ ਤੇ

ਚਰਨਾਂ ਨੂੰ ਪ੍ਰਣਾਮ ਕਰਨ ਗਏ

ਬੇਗੁਨਾਹ ਮਾਂਵਾਂ ਦੇ ਪੁੱਤ, ਮਤਾਂਵਾਂ, ਭੈਣਾਂ ਤੇ ਬਜੁਰਗ 

ਸਮੇਂ ਨੇ ਪਲਾਂ ਚ ਹੀ ਮੌਤ ਦੀ ਗੋਦ ਚ ਸੁਆ ਦਿਤੇ-

ਮਨ ਝੰਜੋੜੇ ਗਏ, ਤਨ ਵਲੂੰਧਰੇ ਗਏ ਸਨ-

ਦੁਖਾਂਤ ਨੇ ਇਨਸਾਨੀਅਤ ਨੂੰ ਮਿੱਟੀ ਚ ਰੋਲਿਆ-

ਇਨਸਾਨੀਅਤ ਦਾ ਸ਼ਰੇਆਮ ਕਤਲ ਹੋਇਆ-

ਜ਼ਾਲਮਾਂ ਨੇ ਬੱਚਿਆਂ ਦੀਆਂ ਚੀਕਾਂ ਵੀ ਨਾ ਸੁਣੀਆਂ-
ਮੈਂ ਪੁੱਛਦਾ ਹਾਂ -ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ

ਦੇਗਾਂ ਨੂੰ ਠਾਰਨ ਵਾਲਿਆ,

ਓਸ ਵੇਲੇ ਮੇਰੇ ਕੋਲ ਤੇਰੇ ਤੋਂ ਵੱਡਾ ਕਿਹੜਾ ਸਹਾਰਾ ਸੀ -

ਜਦੋਂ ਦਰ 2 ਲਹੂ ਨਾਲ ਭਿੱਜਿਆ-

ਰਾਵੀ \'ਚ ਟੁੱਬੀ ਮਾਰ ਕੇ ਛੁਪ ਜਾਣ ਵਾਲਿਆ,

ਤੇਰੇ ਤੇ ਬਹੁਤ ਆਸਾਂ ਸਨ-

ਆਪਣੇ ਅੰਮ੍ਰਿਤਸਰ ਦਾ ਹਾਲ ਤਾਂ ਪੁੱਛ ਜਾਂਦਾ,

ਤੇਰੇ ਪੰਜਾਬ ਨਾਲ ਕੀ ਬੀਤਿਆ -

ਰਾਵੀ ਝਨਾਂ੍ਹ ਦੇ ਪਾਣੀਆਂ ਚ ਤੂਫਾਨ ਆਏ

ਉੱਜੜੇ ਲੋਕ ਹੱਕ ਮੰਗਦੇ 2 ਥੱਕ ਗਏ ਨੇ -

ਜਲਾਵਤਨ ਹੋਏ ਬੈਠੇ ਹਾਂ ਅਸੀਂ ਆਪਣੇ ਘਰਾਂ ਚੋਂ-

ਘਰ 2 ਸੁੰਨਾ੍ਹ ਹੋਇਆ ਦਿਸਦਾ ਹੈ-

ਗਭਰੂਆਂ ਦੀਆਂ ਟੋਲੀਆਂ ਜਾਂ ਤਾਂ ਰਹੀਆਂ ਨਹੀਂ

ਜਾਂ ਜੋ ਬਚੇ ਛੁਪ ਕੇ ਬਦੇਸ਼ਾਂ \'ਚ ਜਾ ਵਸੇ

ਹਾਕਮ ਦੀਆਂ ਗੋਲੀਆਂ ਤੋਂ -

ਰਾਹ ਖਹਿੜੇ ਬੇਗੁਨਾਹ ਵਿੰਨ੍ਹ ਹੋ ਜਾਣ ਤੋਂ ਡਰਦੇ-

ਪੰਜਾਬ ਦੀਆਂ ਛਾਂਵਾਂ ਵਰਗੀਆਂ ਮਾਂਵਾਂ ਦੇ ਹੱਥ

ਰੱਸੀਆਂ ਨਾਲ ਬੰਨ੍ਹ 2

ਕਿਸੇ ਔਰੰਗੇ ਦੇ ਸਿਪਾਹੀ ਜੋਰੋ ਜ਼ਰਬੀ ਲਈ ਜਾ ਰਹੇ ਸਨ-

ਸੱਚ ਤੇ ਪਹਿਰਾ ਦੇਣ ਵਾਲਿਆਂ ਨੂੰ

ਬਲਦੀਆਂ ਸਲਾਖਾਂ ਨਾਲ ਤਸੀਹੇ ਦੇ 2 ਛੁਪਾਇਆ ਗਿਆ

ਅਦਾਲਤ ਅੰਨੀ੍ਹ ਹੋ ਗਈ ਸੀ-

ਜੰਗਲ ਰਾਜ ਸੀ - ਫਰਿਆਦ ਮਰ ਗਈ ਸੀ,

ਤਾਰੀਖ ਦੇ ਵਰਕੇ ਦੇਖ ਬੇਸਹਾਰਾ ਹੋ ਗਏ ਸਨ-

ਤੂੰ ਕਹੇਂਗਾ ਮੈ ਕੌਣ ਹਾਂ-

ਜ਼ਬਰ ਜ਼ਨਾਹ \'ਚ ਲਿਤਾੜੀ-ਮੈਂ ਲੋਕਾਂ ਦੀ ਹੀ ਅਵਾਜ਼ ਹਾਂ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #16 on: July 08, 2012, 11:50:48 AM »
ਅੱਗ ਸੁੱਲਗਦੀ ਪਈ ਏ - ਮਲਕੀਅਤ ਸਿੰਘ ਸੁਹਲ.
ਮੈਨੂੰ ਅਜੇ ਨਾ ਬੁਲਾਉ ਅੱਗ ਸੁੱਲਗਦੀ ਪਈ ਏ।
ਹੋਰ  ਤੇਲ ਨਾ  ਪਾਉ, ਅੱਗ ਸੁੱਲਗਦੀ ਪਈ ਏ।
ਢਲ ਲੈਣ  ਦਿਉ  ਸ਼ਾਮ , ਤਾਰੇ  ਵੇਖ  ਲੈਣਗੇ,
ਮੈਨੂੰ ਵੈਣ ਨਾ ਸੁਣਾਉ, ਅੱਗ ਸੁੱਲਗਦੀ ਪਈ ਏ।
ਅੱਜ ਮਸਿਆ ਦੀ ਰਾਤ, ਚੰਨ ਚੜ੍ਹਨਾ ਤਾਂ ਨਹੀ,
ਮੋਮ ਬੱਤੀਆਂ ਜਗਾਉ, ਅੱਗ ਸੁੱਲਗਦੀ ਪਈ ਏ।
ਦਰਵਾਜੇ ਖੁਲ੍ਹ ਜਾਣਗੇ, ਜਦ ਅਉਣਗੇ ਜਮਦੂਤ,
ਤਿੱਪ,ਤੇਲ ਤਾਂ ਚੁਆਉ,ਅੱਗ ਸੁੱਲਗਦੀ ਪਈ ਏ।
ਪਾਠ ਕਰ ਕੇ  ਵਜਾਉ,  ਵਾਜੇ, ਢੋਲਕੀ , ਛੈਣੇਂ,
ਆ ਕੇ ਰਾਗਨੀ ਗਾਉ,  ਅੱਗ ਸੁੱਲਗਦੀ ਪਈ ਏ
ਯਾਰ ਬੇਲੀਆਂ ਦੇ ਸੰਗ,  ਦੁਸ਼ਮਣ ਵੀ ਆਉਣਗੇ,
ਰੁੱਸੇ ਯਾਰ ਨਾ ਮਨਾਉ,  ਅੱਗ ਸੁੱਲਗਦੀ ਪਈ ਏ।
ਵਿਰੋਧ ਕਰ ਕੇ ਮੇਰਾ ,  ਤੁਸੀਂ \'ਮਾਨ ਨਾ ਕਰਿਉ,
ਮੇਰੇ ਐਬ ਨਾ ਲੁਕਾਉ,  ਅੱਗ ਸੁੱਲਗਦੀ ਪਈ ਏ।
ਉਲਮਤ ਕਰੋ ਨਾ ਝੂੱਠੀ,  ਦੁਨੀਆਂ ਦੇ  ਸਾਹਮਣੇ,
ਐਵੇਂ ਮਨ ਨਾ ਪਰਚਾਉ, ਅੱਗ ਸੁਲਗਦੀ ਪਈ ਏ।
ਕਿਉਂ ਹੋਏ ਹੋ  ਉਦਾਸ,  ਮੇਰੇ  ਕੋਲ ਤਾਂ  ਆਉ,
ਸੱਚਾ ਧਰਮ ਤਾਂ ਕਮਾਉ, ਅੱਗ ਸੁੱਲਗਦੀ ਪਈ ਏ।
\"ਸੁਹਲ\" ਮੁੱਕਿਆ ਹਨੇਰਾ,  ਚੜ੍ਹ ਜਾਊਗਾ ਸਵੇਰਾ,
ਗੱਲ ਏਥੇ ਹੀ  ਮੁਕਾਉ, ਅੱਗ ਸੁੱਲਗਣੋਂ ਗਈ ਏ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #17 on: July 08, 2012, 11:51:15 AM »
ਬੋਲ - ਮਲਕੀਅਤ ਸਿੰਘ ਸੁਹਲ.
ਬਹੁਤਾ ਨਾ  ਤੂੰ  ਉੱਚੀ  ਬੋਲ।
ਮਾਂ ਮੇਰੀ ਵੀ ਪੜ੍ਹੀ- ਲਿਖੀ ਹੈ,
ਮੈ ਵੀ ਉਸਤੋਂ ਨਹੀਂ ਹਾਂ ਘੱਟ।
ਚੂੰ-ਚਾਂ  ਜੇ  ਕੀਤੀ  ਤੂੰ  ਵੀ,
ਮੈਂ ਡਢ੍ਹ ਦਿਆਂਗੀ  ਤੇਰੇ ਵੱਟ।
ਦੋ ਬੱਚਿਆਂ ਦੀ,  ਮੈਂ  ਹਾਂ ਮਾਂ,
ਮੈਨੂੰ  ਤੇਰੀ  ਨਹੀਂ  ਪਰਵਾਹ।
ਜੇ ਤੂੰ ਮੇਰੀ ਗੱਲ ਨਹੀਂ ਸੁਣਨੀ
ਤਾਂ ਫਿਰ ਕਰ ਲੈ ਹੋਰ ਵਿਆਹ।
ਹੁਣ ਤੂੰ ਬੰਦਾ  ਬਣਕੇ ਸੁਣ ਲੈ,
ਤੇਰੇ ਨਾਲ ਮੈਂ ਨਹੀਂਉਂ ਰਹਿਣਾ।
ਬੱਸੇ ਬਹਿ ਕੇ  ਤੁਰ ਚੱਲੀ  ਹਾਂ,
ਲੈ ਕੇ ਸਾਰਾ  ਗੱਟਾ- ਗਹਿਣਾ।
ਤੇਰੇ ਮਾਂ-ਪਿਉ  ਦੀਆਂ  ਗੱਲਾਂ,
ਮੇਰੇ ਤੋਂ  ਨਾ ਹੁੰਦੀਆਂ ਸਹਿਣ।
ਮੈਨੂੰ ਨਾ ਉਹ  ਚੰਗੇ  ਲੱਗਣ,
ਬੇਸ਼ਕ  ਭਾਵੇਂ ਕੁਝ ਨਾ ਕਹਿਣ।
ਨਣਦਾਂ  ਤੇ ਨਣਦੋਈਏ  ਸਾਰੇ,
ਮੈਨੂੰ ਵਢ੍ਹ -ਵਢ੍ਹ  ਪੈਂਦੇ ਖਾਣ।
ਤੇਰੇ ਘਰ ਵਿਚ  ਮੇਰੇ ਤੋਂ ਵੀ,
ਉਹਨਾਂ ਦੀ ਹੈ  ਉੱਚੀ  ਸ਼ਾਨ।
ਛੋਟੀ-ਛੋਟੀ  ਗੱਲ ਉਤੇ ਵੀ,
ਮੇਰੇ ਤੇ ਉਹ  ਪਉਂਦੇ ਰੋਹਬ।
ਐਹੋ ਜਿਹੀ ਉ ਲੂੱਤੀ ਲਉਂਦੇ,
ਦਿਲ ਵਿਚ ਛੁਰਾ ਦੇਂਦੇ ਖ੍ਹੋਬ।
ਤੇਰੇ ਘਰ ਵਿਚ  ਮੇਰਾ  ਏਥੇ,
ਚਲਦਾ ਨਹੀਉਂ  ਮੇਰਾ ਜ਼ੋਰ।
ਆਪਣੇ ਨਾਲ  ਲੈ ਜਾ ਮੈਨੂੰ,
ਹੁਣ ਤੇਰੇ ਹੱਥ ਹੈ ਮੇਰੀ ਡੋਰ।
ਤਰਲੇ ਤੇਰੇ ਨਹੀਂ ਮੈਂ ਕਰਨੇ,
ਮੈਨੂੰ ਤੇਰੀ  ਨਹੀਂ ਪਰਵਾਹ।
ਫਿਰ ਲੋਕ ਤਮਾਸ਼ਾ ਵੇਖਣਗੇ
ਤੇ ਪੈਣੀ ਤੇਰੇ ਸਿਰ ਸਵਾਹ।
ਹੁਣ ਛੁੱਟੀ, ਜਦ ਵੀ ਆਵਾਂ
ਤੈਨੂੰ ਨਾਲ ਲੈ ਆਊਂ ਜਰੂਰ।
ਹੱਥ ਜੋੜ ਕੇ ਅਰਜ਼ ਗੁਜ਼ਾਰਾਂ
\"ਸੁਹਲ\"ਦੀ ਮੰਨ ਲਉ ਹਜ਼ੂਰ।
ਮੋਬਾਈਲ ਉਤੇ ਕਹਿਕੇ ਸੌਰੀ,
ਗੱਭਰੂ ਨੇ ਸੀ ਜਾਨ ਛੁਡਾਈ।
ਕੰਪੀਊਟਰ ਉਤੇ ਫੇਸਬੁੱਕ ਨੇ,
ਸਾਰੇ ਘਰ ਦੀ ਖੇਹ ਉਡਾਈ।

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #18 on: July 08, 2012, 11:52:00 AM »
ਧੀਆਂ ਨੂੰ ਮਾਰੋ ਨਾ - ਮਲਕੀਅਤ ਸਿੰਘ ਸੁਹਲ.
          ਮਾਰੋ ਨਾ  ਮਾਰੋ ਲੋਕੋ! ਧੀਆਂ ਨੂੰ ਮਾਰੋ ਨਾ।

            ਖ਼ੂਨ ਦੇ ਨਾਲ ਇਹਦੀ ਡੋਲੀ ਸ਼ਿੰਗਾਰੋ  ਨਾ।            ਕੰਜਕਾਂ ਨੂੰ  ਪੂਜਦੇ ਨੇ  ਸੰਤ  ਮਹਾਤਮਾ ।

            ਇਹਨਾ \'ਚ ਵਸਦਾ ਹੈ  ਸਚਾ  ਪ੍ਰਮਾਤਮਾ ।

            ਦੁਖੀ ਨਾ ਕਰੋ ਕਦੇ  ਧੀਆਂ ਦੀ  ਆਤਮਾ

            ਆਪਣੀ ਹੀ ਕੁੱਲ ਦਾ ਕਰਿਉ ਨਾ ਖਾਤਮਾ।

            ਦਾਜ ਦੀ ਅੱਗ ਵਿਚ ਇਨ੍ਹਾ ਨੂੰ ਸਾੜੋ ਨਾ,

            ਮਾਰੋ ਨਾ ਮਾਰੋ ਲੋਕੋ ! ਧੀਆਂ ਨੂੰ ਮਾਰੋ ਨਾ

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: punjabi poetry (ਬਾਬੂ ਰਾਜਬ ਅਲੀ ਜੀ )
« Reply #19 on: July 08, 2012, 11:52:25 AM »
ਵਹੁਟੀ ਦਾ ਫੋਨ - ਮਲਕੀਅਤ ਸਿੰਘ ਸੁਹਲ.
ਅੱਧੀ ਰਾਤੀਂ  ਵਹੁਟੀ ਜੀ  ਦਾ,
ਆ ਗਿਆ ਯਾਰੋ  ਮੈਨੂੰ  ਫੋਨ ।
ਉੱਚੀ - ਉੱਚੀ  ਰੋਵਣ  ਲਗੀ,
ਆ ਗਿਆ ਮੈਨੂੰ ਵੀ ਫਿਰ ਰੋਣ।

ਕਹਿੰਦੀ  ਮੈਥੋਂ  ਸੱਸ-ਸਿਆਪਾ,
ਰੋਜ ਨਹੀਂ ਹੈ  ਕਰਿਆ ਜਾਂਦਾ।
ਮਾਂ  ਤੇਰੀ ਹੈ  ਬੜੀ  ਕਪੱਤੀ,
ਰੋਜ਼ ਨਹੀਂ ਹੈ ਲੜਿਆ ਜਾਂਦਾ।

ਸੁਭ੍ਹਾ- ਸਵੇਰੇ   ਸ਼ਾਮੀਂ  ਵੇਖੋ,
ਰਹਿੰਦਾ ਤੇਰਾ  ਪਿਉ  ਸ਼ਰਾਬੀ।
ਉਹ ਪੀ ਕੇ ਦਾਰੂ ਚੀਕਾਂ ਮਾਰੇ,
ਗਾਲਾਂ  ਕਢ੍ਹੇ  ਕਰੇ  ਖਰਾਬੀ।

ਮੈਂ  ਬੜੀ ਹਾਂ  ਔਖੀ  ਢੋਲਾ,
ਤੱਤੜੀ ਦਾ ਵੀ ਕਰ ਖਿਆਲ।
ਜੇਠ ਹਾੜ ਦੀ ਗਰਮੀ ਵਾਂਗਰ,
ਮੇਰੇ ਦਿਲ ਨੂੰ ਆਉਣ ਉਬਾਲ।

ਸੜੀਆਂ-ਬਲੀਆਂ, ਸੱਭੇ ਗੱਲਾਂ,
ਕਹਿ ਕੇ ਤੈਨੂੰ ਅੱਕ ਗਈ ਹਾਂ।
ਮਾਂ ਤੇਰੀ ਦੀ  ਕਰ-ਕਰ ਸੇਵਾ,
ਹੁਣ ਮੈਂ ਚੰਨਾ ਥੱਕ ਗਈ ਹਾਂ।

ਤੋਬਾ ਰੱਬ ਦੀ!  ਕੀ ਮੈਂ ਦੱਸਾਂ,
ਜੀਊਣਾ ਹੋਇਆ ਬੜਾ ਹਰਾਮ।
ਬੇਬੇ ਕੁੜ-ਕੁੜ ਕਰਦੀ ਰਹਿੰਦੀ,
ਦੇਂਦੀ ਨਾ ਉਹ ਕਰਨ ਆਰਾਮ।

ਹੁਣ ਮੈਂ ਆਪਣੇ  ਬੱਚੇ  ਸਾਂਭ੍ਹਾਂ,
ਜਾਂ ਸਾਂਭ੍ਹਾਂ ਫਿਰ ਤੇਰਾ  ਪਰਵਾਰ।
ਮੇਰੇ ਤੋਂ ਇਹ ਕੁਝ ਨਹੀਂ ਹੁੰਦਾ,
ਹੁਣ ਤੂੰ ਵੀ ਹੋ ਜਾ ਖ਼ਬਰਦਾਰ।

ਮੈਂ ਵੀ ਧੀ  ਸਰਦਾਰਾਂ  ਦੀ ਹਾਂ,
ਨੌਕਰ - ਚਾਕਰ  ਸਾਡੇ  ਕੋਲ।
ਖੁੰਬ ਤੇਰੀ ਉਹ  ਠੱਪ  ਦੇਣਗੇ,
ਬਹੁਤਾ ਨਾ  ਤੂੰ  ਉੱਚੀ  ਬੋਲ।

ਮਾਂ ਮੇਰੀ ਵੀ ਪੜ੍ਹੀ- ਲਿਖੀ ਹੈ,
ਮੈ ਵੀ ਉਸਤੋਂ ਨਹੀਂ ਹਾਂ ਘੱਟ।
ਚੂੰ-ਚਾਂ  ਜੇ  ਕੀਤੀ  ਤੂੰ  ਵੀ,
ਮੈਂ ਡਢ੍ਹ ਦਿਆਂਗੀ  ਤੇਰੇ ਵੱਟ।

ਦੋ ਬੱਚਿਆਂ ਦੀ,  ਮੈਂ  ਹਾਂ ਮਾਂ,
ਮੈਨੂੰ  ਤੇਰੀ  ਨਹੀਂ  ਪਰਵਾਹ।
ਜੇ ਤੂੰ ਮੇਰੀ ਗੱਲ ਨਹੀਂ ਸੁਣਨੀ
ਤਾਂ ਫਿਰ ਕਰ ਲੈ ਹੋਰ ਵਿਆਹ।

ਹੁਣ ਤੂੰ ਬੰਦਾ  ਬਣਕੇ ਸੁਣ ਲੈ,
ਤੇਰੇ ਨਾਲ ਮੈਂ ਨਹੀਂਉਂ ਰਹਿਣਾ।
ਬੱਸੇ ਬਹਿ ਕੇ  ਤੁਰ ਚੱਲੀ  ਹਾਂ,
ਲੈ ਕੇ ਸਾਰਾ  ਗੱਟਾ- ਗਹਿਣਾ।

ਤੇਰੇ ਮਾਂ-ਪਿਉ  ਦੀਆਂ  ਗੱਲਾਂ,
ਮੇਰੇ ਤੋਂ  ਨਾ ਹੁੰਦੀਆਂ ਸਹਿਣ।
ਮੈਨੂੰ ਨਾ ਉਹ  ਚੰਗੇ  ਲੱਗਣ,
ਬੇਸ਼ਕ  ਭਾਵੇਂ ਕੁਝ ਨਾ ਕਹਿਣ।

ਨਣਦਾਂ  ਤੇ ਨਣਦੋਈਏ  ਸਾਰੇ,
ਮੈਨੂੰ ਵਢ੍ਹ -ਵਢ੍ਹ  ਪੈਂਦੇ ਖਾਣ।
ਤੇਰੇ ਘਰ ਵਿਚ  ਮੇਰੇ ਤੋਂ ਵੀ,
ਉਹਨਾਂ ਦੀ ਹੈ  ਉੱਚੀ  ਸ਼ਾਨ।

ਛੋਟੀ-ਛੋਟੀ  ਗੱਲ ਉਤੇ ਵੀ,
ਮੇਰੇ ਤੇ ਉਹ  ਪਉਂਦੇ ਰੋਹਬ।
ਐਹੋ ਜਿਹੀ ਉ ਲੂੱਤੀ ਲਉਂਦੇ,
ਦਿਲ ਵਿਚ ਛੁਰਾ ਦੇਂਦੇ ਖ੍ਹੋਬ।

ਤੇਰੇ ਘਰ ਵਿਚ  ਮੇਰਾ  ਏਥੇ,
ਚਲਦਾ ਨਹੀਉਂ  ਮੇਰਾ ਜ਼ੋਰ।
ਆਪਣੇ ਨਾਲ  ਲੈ ਜਾ ਮੈਨੂੰ,
ਹੁਣ ਤੇਰੇ ਹੱਥ ਹੈ ਮੇਰੀ ਡੋਰ।

ਤਰਲੇ ਤੇਰੇ ਨਹੀਂ ਮੈਂ ਕਰਨੇ,
ਮੈਨੂੰ ਤੇਰੀ  ਨਹੀਂ ਪਰਵਾਹ।
ਫਿਰ ਲੋਕ ਤਮਾਸ਼ਾ ਵੇਖਣਗੇ
ਤੇ ਪੈਣੀ ਤੇਰੇ ਸਿਰ ਸਵਾਹ।

ਹੁਣ ਛੁੱਟੀ, ਜਦ ਵੀ ਆਵਾਂ
ਤੈਨੂੰ ਨਾਲ ਲੈ ਆਊਂ ਜਰੂਰ।
ਹੱਥ ਜੋੜ ਕੇ ਅਰਜ਼ ਗੁਜ਼ਾਰਾਂ
\"ਸੁਹਲ\"ਦੀ ਮੰਨ ਲਉ ਹਜ਼ੂਰ।

ਮੋਬਾਈਲ ਉਤੇ ਕਹਿਕੇ ਸੌਰੀ,
ਗੱਭਰੂ ਨੇ ਸੀ ਜਾਨ ਛੁਡਾਈ।
ਕੰਪੀਊਟਰ ਉਤੇ ਫੇਸਬੁੱਕ ਨੇ,
ਸਾਰੇ ਘਰ ਦੀ ਖੇਹ ਉਡਾਈ

 

GoogleTaggedHindi Poetry

Started by RAMAN RAI

Replies: 32
Views: 10759
Last post July 03, 2017, 05:29:27 PM
by anshika154
Punjabi Poetry- Roh 'TE Muskan-- Kaka Gill

Started by R S Sidhu

Replies: 108
Views: 15112
Last post February 29, 2012, 09:20:21 PM
by R S Sidhu
Punjabi Poetry

Started by <--Jack-->

Replies: 492
Views: 95011
Last post July 03, 2017, 05:33:30 PM
by anshika154
ਮੇਰੇ ਦੇਸ਼ ਮਹਾਨ

Started by BHARPUR

Replies: 10
Views: 2501
Last post November 22, 2012, 10:39:24 PM
by raju.ei
ਪਾਸ਼ ਦੀ ਕਵਿਤਾ...

Started by AMRIK

Replies: 28
Views: 10914
Last post February 03, 2014, 10:37:03 AM
by Harpal