Author Topic: Ghazals  (Read 22013 times)

SHANDAL

 • News Editor
 • *****
 • Offline
 • Posts: 59306
 • Gender: Male
 • English
  • View Profile
Re: Ghazals
« Reply #170 on: June 16, 2013, 02:28:49 PM »
(ਪੰਜਾਬ ਦੇ ਉਦਾਸੇ ਦਿਨਾਂ ਦੇ ਨਾਂ)
 
ਛਾਂ ਵੀ ਸਹਿਮੀ ਧੁੱਪ ਵੀ ਸਹਿਮੀ ਸਾਡੇ ਵਿੱਚ ਗਿਰਾਂ।
 ਬਿਨਾਂ ਹੀ ਬੇਲਿਓਂ ਬੋਲੀ ਜਾਂਦੇ ਹੁਣ ਗਿੱਦੜ ਤੇ ਕਾਂ।
 
ਚੜ੍ਹਦੀ ਰੁੱਤ ਵੀ ਲੱਗੇ ਨਿਮਾਣੀ ਪੋਲੇ ਪੈਰੀਂ ਆਵੇ,
 ਪੈਹੇ-ਵਾੜੇ, ਤੀਆਂ ਤ੍ਰਿੰਜਣਾਂ ਲੱਗਣ ਸੁੰਨ ਮਸਾਂ।
 
ਸੰਝ-ਸਵੇਰੇ ਚੁੱਪ ਨੂੰ ਤੋੜੇ ਵਿਰਲਾ ਜੀ-ਭਿਆਣਾ
 ਹੁਣ ਪੰਖੇਰੂ ਭਰਨ ਉਡਾਰੀ ਨਿੱਕੀ ਜਿਹੀ ਮਸਾਂ।
 ਰੋਂਦੇ ਇਸ ਮੌਸਮ ਦੇ ਵਿੱਚ ਕੁਝ ਵੀ ਨਾ ਸੁਹਾਵੇ,
 ਮਹਿਲ ਦਿਲਾਂ ਦੇ ਹੋਏ ਨੇ ਹੁਣ ਖਾਲੀ ਸੁੰਨ ਸਰਾਂ।
 
ਛੱਡਗੇ ਵਿੱਚ ਤਕੱਲੁਫ਼ਾਂ ਸਾਰੇ ਨਾ ਕੋਈ ਵੀ ਨੇੜੇ,
 ਆਉਂਦੀ ਜਾਪੇ ਔਖੇ ਵੇਲੇ ਚੇਤੇ ਆਪਣੀ ਮਾਂ।
 
ਚੰਦ ਚਾਨਣੀ ਧੁੰਦਲੀ ਲੱਗਦੀ ਘਟੀ ਤਾਰੇ ਦੀ ਲੋਅ
 ਰੂਹ ਦਾ ਪੰਛੀ ਆਖਦਾ ਜਾਪੇ ਹਉਕਾ ਕਿੰਜ ਭਰਾਂ।
 
ਕੋਈ ਮੰਨੇ ਜਾਂ ਨਾ ਮੰਨੇ ਸੱਚ ਸਿਆਣੇ ਕਹਿੰਦੇ,
 ਔੜਾਂ ਮਾਰੇ ਰੁੱਖ ਨਾ ਦਿੰਦੇ ਕਦੇ ਵੀ ਸੰਘਣੀ ਛਾਂ।

SHANDAL

 • News Editor
 • *****
 • Offline
 • Posts: 59306
 • Gender: Male
 • English
  • View Profile
Re: Ghazals
« Reply #171 on: June 16, 2013, 02:31:39 PM »
ਲੰਘ ਗਏ ਦਿਨ ਬਹਾਰ ਦੇ।
 ਰੂਹ ਨੂੰ ਜੋ ਸਨ ਠਾਰਦੇ।
 ਖਾਲੀ ਖਾਲੀ ਲੱਗਦੇ ਉਹ
 ਜੋ ਠਾਠਾਂ ਸੀ ਮਾਰਦੇ।
 ਫੰਬਿਆਂ ਵਾਂਗੂੰ ਉਡਣ ਹਵਾਈਂ
 ਵਾਅਦੇ ਅਜ਼ਲੀ ਪਿਆਰ ਦੇ।
 ਸੁਰਮੇ ਦੀ ਥਾਂ ਅੱਖੀਂ ਪੈ ਗਏ
 ਘੱਟੇ ਹਿਜਰ ਦੀ ਮਾਰ ਦੇ।
 ਦਮ ਤੋੜਦੀ ਜਾਂਦੀ ਰੂਹ
 ਆ ਥੱਲੇ ਵਿਯੋਗੀ ਭਾਰ ਦੇ।
 ਆਪਣਿਆਂ ਨੂੰ ਕੀ ਕਰਨੈ
 ਜੋ ਵਾਂਗ ਬਿਗਾਨਿਆਂ ਮਾਰਦੇ।
 ਕੁੱਲੀਆਂ ਤੋਂ ਵੀ ਜਾਂਦੇ ਲੱਗਣ
 ਜੋ ਸੁਪਨੀਂ ਮਹਿਲ ਉਸਾਰਦੇ।
 ਲੱਗਦਾ ਹੈ ਨਿਸਫ਼ਲ ਹੀ ਜਾਊ
 ਆਉਣਾ ਵਿੱਚ ਸੰਸਾਰ ਦੇ।

SHANDAL

 • News Editor
 • *****
 • Offline
 • Posts: 59306
 • Gender: Male
 • English
  • View Profile
Re: Ghazals
« Reply #172 on: June 16, 2013, 02:39:05 PM »

ਅਮਰ ਜਿਉਤੀ ਦੀਆਂ ਤਿੰਨ ਰਚਨਾਵਾਂ

 Posted On June - 9 - 2013



ਮੋਬਾਈਲ: 00447506585135
 
ਅਮਰ ਜਿਉਤੀ ਸਮਕਾਲੀ ਪੰਜਾਬੀ ਕਵਿਤਾ ਵਿੱਚ ਆਪਣੀ ਵਿਸ਼ੇਸ਼ ਪਛਾਣ ਕਾਇਮ ਕਰ ਚੁੱਕੀ ਹੈ। ਆਪਣੀਆਂ ਕਵਿਤਾਵਾਂ ਰਾਹੀਂ ਉਸ ਨੇ ਨਾ ਸਿਰਫ਼ ਪਰਵਾਸੀ ਪੰਜਾਬੀ ਕਵਿਤਾ ਨੂੰ ਨਵਾਂ ਮੁਹਾਂਦਰਾ ਬਖ਼ਸ਼ਿਆ ਹੈ ਸਗੋਂ ਸਮਕਾਲੀ ਕਾਵਿ-ਸਿਰਜਣਾ ਨੂੰ ਵੀ ਨਵੀਂ ਦਿਸ਼ਾ ਪ੍ਰਾਪਤ ਕੀਤੀ ਹੈ। ਔਰਤ ਲੇਖਕ ਹੋਣ ਦੇ ਬਾਵਜੂਦ ਉਸ ਦੀ ਕਵਿਤਾ ਨਾਰੀਵਾਦੀ ਬੰਧਨਾਂ ਵਿੱਚ ਬੱਝਣ ਦੀ ਥਾਂ ਇਸ ਤੋਂ ਪਾਰ ਜਾਣ ਦੀ ਕੋਸ਼ਿਸ਼ ਕਰਦੀ ਹੈ। ਇਸੇ ਤਰ੍ਹਾਂ ਉਸ ਦੀ ਕਾਵਿ-ਸਿਰਜਣਾ ਪਰਵਾਸ ਦੇ ਸਮੁੱਚੇ ਮੰਡਲਾਂ ਤੋਂ ਪਾਰ ਜਾ ਕੇ ਪੰਜਾਬੀਅਤ ਨੂੰ ਰਚਣ ਅਤੇ ਪੁਨਰ ਰਚਣ ਦੇ ਕਾਰਜ ਵਿੱਚ ਸਰਗਰਮ ਰਹਿੰਦੀ ਹੈ। ਇਸ ਲਈ ਅਮਰ ਜਿਉਤੀ ਦੀ ਕਵਿਤਾ ਨੂੰ ਪੜ੍ਹਨਾ ਸਮਕਾਲੀ ਪੰਜਾਬੀ ਕਵਿਤਾ ਦੇ ਦੁਹਰਾਏ ਜਾਣ ਵਾਲੇ ਸੰਦਰਭਾਂ ਅਤੇ ਪ੍ਰਤਿਮਾਨਾਂ ਤੋਂ ਅੱਗੇ ਲੰਘਣ ਦੀ ਰਾਹਗੀਰ ਕਵਿਤਾ ਦੇ ਸਨਮੁਖ ਹੋਣਾ ਹੈ।
 -ਗੁਰਪਾਲ ਸਿੰਘ ਸਿੱਧੂ
 
ਨਰਤਕੀ
 
ਤੰੂ ਸੰਸਕ੍ਰਿਤੀ ਦੇ ਪੈਰਾਂ ਵਿੱਚ
 ਝਾਂਜਰਾਂ ਪਾ ਕੇ
 ਉਨ੍ਹਾਂ ਦੇ ਬੋਰ ਗਿਣਦਾ ਰਿਹਾ
 ਮੈਂ ਉਡੀਕਦੀ ਰਹੀ
 ਜ਼ਿੰਦਗੀ ਦਾ ਛਨ ਛਨ ਛਣਕਦਾ
 ਸੰਗੀਤ ਸੁਣਨ ਵਾਸਤੇ
 ਅੱਡੀ ਦੀ ਜੁੰਬਸ਼
 ਪੈਰਾਂ ਦੀ ਆਹਟ
 ਵਕਤ ਦੀ ਸਿੰਫਨੀ ਵਿੱਚ
 ਤੇਰੇ ਸਾਹਾਂ ਦੀ ਲਰਜ਼ਸ਼
 ਪੌਣ ਦੇ ਕੰਧਾੜੇ ਚੜ੍ਹ ਕੇ
 ਤਿਤਲੀਆਂ ਦੇ ਰੰਗ ਵਿੱਚ ਰੰਗੀ
 ਪਹੁੰਚੇਗੀ ਕਦੀ
 ਮੁਹੱਬਤ ਦੇ ਰੰਗ ਮਹਿਲ
 ਉਡੀਕ ਅੱਖਾਂ ਤੇ ਹੱਥ ਧਰ
 ਰਾਹ ਵੇਖਦੀ ਰਹੀ
 ਕੰਨ ਪ੍ਰੇਮ-ਗੀਤ ਸੁਣਨ ਲਈ
 ਤਰਸਦੇ ਰਹੇ
 ਹੋਂਠ ਚੁੰਮਣ ਲਈ ਬੇਤਾਬ
 ਲਰਜ਼ਦੇ ਰਹੇ
 ਰੰਗ ਮਹਿਲ ਵਿੱਚ ਨਰਤਕੀ
 ਬਿਰਹਾ ਦੀ ਤਾਲ ਤੇ ਨੱਚਦੀ
 ਗਾਉਂਦੀ ਰਹੀ।

SHANDAL

 • News Editor
 • *****
 • Offline
 • Posts: 59306
 • Gender: Male
 • English
  • View Profile
Re: Ghazals
« Reply #173 on: June 16, 2013, 02:39:49 PM »
ਕਾਗਜ਼ ਦੀ ਕਿਸ਼ਤੀ
 
ਉਸ ਨੂੰ ਚੰਨ ਆਖਿਆ
 ਸੋਚਿਆ ਉਹ ਆਵੇਗਾ
 ਮੁਹੱਬਤ ਦੀ ਚਾਂਦਨੀ ਵਿੱਚ ਬਿਠਾਵੇਗਾ
 ਮਖਮਲੀ ਚੀਚ ਵਹੁਟੀਆਂ ਜਿਹੇ
 ਸੋਹਲ ਪਲ ਰਚਾਂਗੇ
 ਚਿੱਟੇ ਗੁਲਾਬਾਂ ਵਰਗਾ
 ਮਹਿਕਾਂ ਭਰਿਆ
 ਪੱਤੀਆਂ ਵਰਗਾ ਸੋਹਲ
 ਰੇਨਬੋ ਦੇ ਰੰਗਾਂ ਵਰਗਾ
 ਰਮਜ਼ਾਂ ਭਰਿਆ
 ਰੋਮਾਂਸ ਜੀਵਾਂਗੇ;
 ਉਹ ਆਇਆ
 ਆਕਾਸ਼ ਦੇ ਤਖ਼ਤ ਤੇ ਸਜਿਆ
 ਰਾਜਾ ਬਣ ਬੈਠਾ
 ਤਾਰਿਆਂ ਦੇ ਝੁਰਮਟ ਨਾਲ ਘਿਰਿਆ।
 ਉਸ ਨੂੰ ਸੂਰਜ ਆਖਿਆ
 ਸੋਚਿਆ ਉਹ ਆਵੇਗਾ
 ਸਰਘੀ ਦੇ ਰੱਥ ਵਿੱਚ
 ਸਰਘੀ ਦੇ ਕੂਲੇ ਨਿੱਘੇ
 ਕੇਸਰੀ ਲਿਬਾਸ ਵਿੱਚ ਸਜਿਆ
 ਰਾਜਕੁਮਾਰ ਵਾਂਗ; ਦੇਵੇਗਾ
 ਚਾਨਣ ਦਾ ਨਜ਼ਰਾਨਾ
 ਮੁਹੱਬਤ ਨੂੰ ਸੁਬਕ ਜਿਹੀ
 ਕੋਮਲ ਜਿਹੀ ਛੋਹ ਨਾਲ
 ਕਿਰਨਾਂ ਦੇ ਰੱਥ ਚ ਬਿਠਾਏਗਾ
 ਚੱਲਾਂਗੇ ਵਾਦੀਆਂ ਦੀ ਸੈਰ ਲਈ
 ਖਿਲਾਅ ਵਿੱਚ ਉਡਾਂਗੇ
 ਸਿਆਰਿਆਂ ਨੂੰ ਛੋਹਾਂਗੇ
 ਉੱਚੇ ਪਰਬਤਾਂ ਤੇ ਤੁਰਾਂਗੇ
 ਚੀਲ ਦੇ ਜੰਗਲਾਂ ਵਿੱਚ ਲੁਕਾਂਗੇ
 ਪੱਤਿਆਂ ਦੀ ਖ਼ੁਸ਼ਬੂ ਪੀਂਦੇ
 ਹਵਾਵਾਂ ਤੋਂ ਗੀਤ ਸੁਣ
 ਸਾਗਰ ਉੱਤੇ ਤੁਰਦੇ
 ਗਹਿਰਾ ਗਹਿਰਾ ਗਵਾਚਦੇ
 ਸਿੱਪੀ ਦੇ ਰੋਮਾਂਸ ਜੀਵਾਂਗੇ
 ਉਹ ਆਇਆ- ਪਰ
 ਰਵਾਇਤਾਂ ਦਾ ਗੁਲਾਮ ਬਣ ਕੇ
 ਭੀੜ ਤੋਂ ਡਰਦਾ
 ਬਿਨਾਂ ਸੰਗ ਤੁਰਿਆਂ ਮੁੜ ਗਿਆ
 ਸਾਗਰ ਕੰਢੇ ਕੱਲੀ ਖੜ੍ਹੀ
 ਕਾਗਜ਼ ਦੀ ਕਿਸ਼ਤੀ ਬਣਾ
 ਕਰ ਰਹੀ ਉਸ ਨੂੰ ਹਵਾਲੇ
 ਅਥਾਹ ਪਾਣੀਆਂ ਦੇ।

SHANDAL

 • News Editor
 • *****
 • Offline
 • Posts: 59306
 • Gender: Male
 • English
  • View Profile
Re: Ghazals
« Reply #174 on: June 16, 2013, 02:40:43 PM »
ਸਮਾਈਲਿੰਗ ਫੇਸ
 
ਸੰਸੋਧਨ ਦਾ ਬੇਟਾ ਉਦਾਸ ਹੈ
 ਉਸ ਦਾ ਸਮਾਈਲਿੰਗ ਫੇਸ
 ਵਿਕ ਰਿਹਾ ਬਾਜ਼ਾਰ ਵਿੱਚ
 ਗਿਫਟ ਹੋ ਰਿਹਾ ਲੋਕਾਂ ਵਿੱਚ
 ਬੁੱਤ ਉਹਦੇ ਲੱਗ ਰਹੇ
 ਰਾਜਨੀਤਕ ਗਲਿਆਰਿਆਂ ਵਿੱਚ
 ਜਿੱਥੇ ਸੌਦੇ ਹੁੰਦੇ
 ਦਹਿਸ਼ਤ ਦੇ
 ਵਹਿਸ਼ਤ ਦੇ
 ਮੌਤ ਦੇ
 ਮਰ ਰਹੇ ਧਰਤੀ ਤੇ ਲੋਕ
 ਜੰਗਲਾਂ ਚ ਜੀਵ
 ਸਾਗਰ ਚ ਮੱਛੀਆਂ
 ਖੱਲਾਂ ਦਾ ਵਪਾਰ
 ਮਾਸ ਦਾ ਕਾਰੋਬਾਰ;
 ਠੰਢੀ ਜੰਗ
 ਹੀਰੋਸ਼ੀਮਾ ਵਿੱਚ
 ਧਰਤੀ ਦਾ ਹਰ ਖਿੱਤਾ
 ਬਦਲ ਰਿਹਾ
 ਜੇਲ੍ਹਾਂ ਚ ਸੜ ਰਿਹਾ
 ਇਰਾਕ ਵਿੱਚ
 ਇਜ਼ਰਾਈਲ ਵਿੱਚ
 ਫਲਸਤੀਨ ਵਿੱਚ।
 ਧਰਤੀ ਦੀਆਂ ਸਰਹੱਦਾਂ ਚ
 ਵਿਗਸੇ ਦੇਸ਼ਾਂ ਚ
 ਗਲੋਬੇਲਾਈਜ਼ੇਸ਼ਨ ਦਾ ਢੰਡੋਰਾ
 ਫਿਰ ਰਿਹਾ।
 ਇਸ਼ਤਿਹਾਰੀ ਬਾਜ਼ਾਰ ਫੈਲਦਾ
 ਪ੍ਰਿੰਟ ਮੀਡੀਆ ਦੇ ਪੰਨਿਆਂ ਤੇ
 ਟੀ.ਵੀ. ਸਕਰੀਨ ਤੇ
 ਕੰਪਿਊਟਰ ਵਿੱਚ ਫੀਡ ਕਰਕੇ
 ਸ਼ਾਂਤੀ ਸੁਨੇਹਾ ਘੱਲਦੇ
 ਦਫ਼ਤਰਾਂ ਦੇ ਕਰਮਚਾਰੀ।
 ਅਸ਼ਾਂਤੀ ਫੈਲਾਉਂਦੇ
 ਕੁਫ਼ਰ ਤੋਲਦੇ
 ਝੂਠ ਬੋਲਦੇ
 ਨਾ ਅੱਕਦੇ
 ਨਾ ਥੱਕਦੇ
 ਹੱਸਦੇ ਮਿਸਾਲਾਂ ਦਿੰਦੇ
 ਬੁੱਧ ਚਿੰਤਨ ਚੋਂ।
 ਦਲਾਈਲਾਮਾ ਨੂੰ ਅੱਖਾਂ ਤੇ ਬਿਠਾ ਕੇ
 ਸ਼ਾਂਤੀ ਲਿਟਰੇਚਰ ਵੇਚਦੇ।
 ਭਰਮਾਉਂਦੇ
 ਫੁਸਲਾਉਂਦੇ
 ਗ਼ਰੀਬੀ ਰੇਖਾ ਥੱਲੇ ਦੱਬੇ ਲੋਕ
 ਮਰ ਰਹੇ
 ਸੜ ਰਹੇ
 ਮਾਨਵ ਬੰਬ ਬਣ ਰਹੇ
 ਧਰਤੀ ਨੂੰ ਬਲਦਾ ਵੇਖ ਕੇ
 ਜਨਤਾ ਨੂੰ ਸੜਦਾ ਵੇਖ ਕੇ
 ਉਦਾਸ ਹੈ
 ਸੰਸੋਧਨ ਦਾ ਬੇਟਾ- ਸਿਧਾਰਥ
 ਬੜਾ ਹੀ ਉਦਾਸ ਹੈ।


 

GoogleTagged