Author Topic: ਪਾਸ਼ ਦੀ ਕਵਿਤਾ...  (Read 11082 times)

Harpal

 • Intellectualist
 • *
 • Offline
 • Posts: 6657
 • Gender: Male
  • View Profile
  • Email
Re: ਪਾਸ਼ ਦੀ ਕਵਿਤਾ...
« Reply #20 on: December 07, 2013, 06:39:35 PM »
ਮੇਰੀ ਮਹਿਬੂਬਾ, ਤੈਨੂੰ ਵੀ ਗਿਲਾ ਹੋਣਾ ਮੁਹੱਬਤ ਤੇ

ਮੇਰੇ ਖਾਤਰ ਤੇਰੇ ਅੱਥਰੇ ਜੇਹੇ ਚਾਵਾ ਦਾ ਕੀ ਬਣਿਆ

ਤੂੰ ਰੀਝਾ ਦੀ ਸੂਈ ਨਾ, ਉੱਕਰੀਆਂ ਸੀ ਜੋ ਰੁਮਾਲਾਂ ਤੇ

ਉਹਨਾ ਧੁੱਪਾ ਦਾ ਕੀ ਬਣਿਆ, ਉਹਨਾ ਛਾਵਾਂ ਦਾ ਕੀ ਬਣਿਆ.......

ਤੇਰਾ ਬੂਹਾ ਹੀ ਹੈ ਪਰ ਜਿਸ ਥਾਂ ਝੁਕ ਜਾਂਦਾ ਹੈ ਸਿਰ ਮੇਰਾ

ਮੈਂ ਬੂਹੇ ਜੇਲ ਦੇ ਤੇ ਸੱਤ ਵਾਰ ਥੁੱਕ ਕੇ ਲੰਘਦਾ ਹਾਂ

ਮੇਰੀ ਪਿੰਡ ਵਿਚ ਹੀ ਸੱਤਿਆ(ਤਾਕਤ) ਹੈ, ਕਿ ਮੈਂ ਵਿਛ ਵਿਛ ਕੇ ਜੀਂਦਾ ਹਾਂ

ਮੈ ਅੱਗੀਉ ਹਾਕਮਾਂ ਦੇ, ਸੇ਼ਰ ਵਾਂਗੂੰ ਬੁੱਕ ਕੇ ਲੰਘਦਾ ਹਾਂ.........

ਕਵਿਤਾ- ਉਹਦੇ ਨਾਂ (ਪਾਸ਼)

Harpal

 • Intellectualist
 • *
 • Offline
 • Posts: 6657
 • Gender: Male
  • View Profile
  • Email
Re: ਪਾਸ਼ ਦੀ ਕਵਿਤਾ...
« Reply #21 on: December 14, 2013, 08:01:03 PM »
ਸੰਵਿਧਾਨ
 ---------
 ਇਹ ਪੁਸਤਕ ਮਰ ਚੁੱਕੀ ਹੈ
 ਇਹਨੂੰ ਨਾ ਪੜ੍ਹੋ
 ਇਸ ਦੇ ਲਫਜਾਂ ਵਿਚ ਮੌਤ ਦੀ ਠੰਡ ਹੈ
 ਤੇ ਇਹ ਇਕ ਸਫਾ
 ਜਿੰਦਗੀ ਦੇ ਆਖਰੀ ਪਲ ਵਰਗਾ ਭਿਆਨਕ
 ਇਹ ਪੁਸਤਕ ਜਦ ਬਣੀ ਸੀ
 ਤਾਂ ਮੈ ਇਕ ਪਸ਼ੂ ਸਾਂ
 ਸੁੱਤਾ ਪਿਆ ਪਸ਼ੂ
 ਤੇ ਜਦ ਮੈਂ ਜਾਗਿਆ
 ਤਾਂ ਮੇਰੇ ਇਨਸਾਨ ਬਣਨ ਤੀਕ
 ਇਹ ਪੁਸਤਕ ਮਰ ਚੁੱਕੀ ਸੀ
 ਹੁਣ ਜੇ ਇਸ ਪੁਸਤਕ ਨੂੰ ਪੜ੍ਹੋਗੇ
 ਤਾਂ ਪਸ਼ੂ ਬਣ ਜਾਓਗੇ
 ਸੁਤੇ ਹੋਏ ਪਸ਼ੂ
 ਪਾਸ਼ /
« Last Edit: December 25, 2013, 07:43:10 PM by Harpal »

Harpal

 • Intellectualist
 • *
 • Offline
 • Posts: 6657
 • Gender: Male
  • View Profile
  • Email
Re: ਪਾਸ਼ ਦੀ ਕਵਿਤਾ...
« Reply #22 on: December 21, 2013, 08:53:49 PM »
[ ਖੁੱਲੀ ਚਿੱਠੀ ]
 ਮਸ਼ੂਕਾ ਨੂੰ ਖੱਤ ਲਿਖਣ ਵਾਲਿਉ ।
 ਜੇ ਤੁਹਾਡੀ ਕਲਮ ਦੀ ਨੌਕ ਬਾਂਝ ਹੈ
 ਤਾਂ ਕਾਗਜ਼ਾ ਦਾ ਗਰਭਪਾਤ ਨਾ ਕਰੋ ।
 ਤਾਰਿਆ ਵੱਲ ਤੱਕ ਕੇ ਕ੍ਾਂਤੀ ਲਿਆਉਣ ਦੀ
 ਨਸੀਹਤ ਦੇਣ ਵਾਲਿਉ !
 ਕਾ੍ਂਤੀ ਜਦ ਆਈ ਤਾਂ
 ਤਾਨੂੰ ਵੀ ਤਾਰੇ ਦਿਖਾ ਦਏਗੀ ।
 ਬੰਦੂਕਾਂ ਵਾਲਿਉ !
 ਜਾਂ ਤਾਂ ਬੰਦੂਕ ਦਾ ਮੂੰਹ ਦੁਸ਼ਮਣ ਵਲ ਕਰ ਦਿਉ
 ਤੇ ਜਾ ਆਪਣੇ ਵਲ
 ਕਾ੍ਂਤੀ ਕੋਈ ਦਾਅਵਤ ਨਹੀਂ ਨੁਮਾਇਸ਼ ਨਹੀ
 ਮੈਦਾਨ ਵਿਚ ਵਗਦਾ ਦਰਿਆ ਨਹੀਂ
 ਵਰਗਾਂ ਦਾ , ਰੁਚੀਆ ਦਾ ਦਰਿੰਦਰਾਨਾ ਭਿੜਨਾ ਹੈ
 ਮਾਰਨਾ ਹੈ , ਮਰਨਾ ਹੈ
 ਤੇ ਮੌਤ ਨੂੰ ਖਤਮ ਕਰਨਾ ਹੈ ।
 ਅੱਜ ਵਾਰਸ ਸ਼ਾਹ ਦੀ ਲਾਸ਼
 ਕੰਡਿਆਲੀ ਥੋਹਰ ਬਣ ਕੇ
 ਉੱਗ ਆਈ ਹੈ--
 ਉਸ ਨੂੰ ਕਹੋ ਕਿ
 ਇਹ ਵਾਰਸ ਦਾ ਯੁੱਗ ਨਹੀ
 ਵੀਅਤਨਾਮ ਦਾ ਯੁੱਗ ਹੈ
 ਹਰ ਖੇੜੇ ਵਿਚ ਹੱਕਾਂ ਦੇ ਸੰਗਰਾਮ ਦਾ ਯੁੱਗ ਹੈ

 ਪਾਸ਼ !!
« Last Edit: December 25, 2013, 07:44:08 PM by Harpal »

Harpal

 • Intellectualist
 • *
 • Offline
 • Posts: 6657
 • Gender: Male
  • View Profile
  • Email
Re: ਪਾਸ਼ ਦੀ ਕਵਿਤਾ...
« Reply #23 on: December 25, 2013, 07:44:49 PM »
ਮੈਂ ਸਿਧ ਕਰ ਸਕਦਾ ਹਾਂ-
ਕਿ ਦੋ ਤੇ ਦੋ ਤਿੰਨ ਹੁੱਦੇ ਹਨ
ਵਰਤਮਾਨ ਮਿਥਿਹਾਸ ਹੁੰਦਾ ਹੈ
ਮੁਨੱਖੀ ਸ਼ਕਲ ਚਮਚੇ ਵਰਗੀ ਹੁੰਦੀ ਹੈ ।
ਕਚਹਿਰੀਆਂ , ਬੱਸ ਅੱਡਿਆ
ਤੇ ਪਾਰਕਾਂ ਵਿਚ ਸੌ-ਸੌ ਦੇ ਨੋਟ ਤੁਰੇ ਫਿਰਦੇ ਹਨ। ਡਾਇਰੀਆਂ ਲਿਖਦੇ, ਤਸਵੀਰਾਂ ਲੈਦੇ ਤੇ
ਰਿਪੋਟਾ ਭਰਦੇ ਹਨ,
ਕਾਨੂੰਨ ਰੱਖਿਆ ਕੇਂਦਰ ਵਿਚ ਪੁੱਤਰ ਨੂੰ ਮਾਂ ਤੇ ਚੜਾਇਆ ਜਾਦਾਂ ਹੈ ।
ਖੇਤਾ ਵਿਚ "ਡਾਕੂ" ਦਿਹਾੜੀਆ ਤੇ ਕੰਮ ਕਰਦੇ ਹਨ ।
ਮੰਗਾ ਮੰਨੀਆ ਜਾਣ ਦਾ ਐਲਾਨ
ਬੰਬਾ ਨਾਲ ਕੀਤਾ ਜਾਦਾਂ ਹੈ ।
ਆਪਣੇ ਲੋਕਾਂ ਦੇ ਪਿਆਰ ਦਾ ਅਰਥ
"ਦੁਸ਼ਮਣ ਦੇਸ਼" ਦੀ ਏਜੰਟੀ ਹੁੰਦਾ ਹੈ ।
ਅਤੇ ਵੱਧ ਤੋਂ ਵੱਧ ਗਦਾਰੀ ਦਾ ਤਗਮਾ
ਵੱਡੇ ਤੋਂ ਵੱਡਾ ਰੁਤਬਾ ਹੋ ਸਕਦਾ ਹੈ
ਤਾਂ-
ਦੋ ਤੇ ਦੋ ਤਿੰਨ ਵੀ ਹੋ ਸਕਦੇ ਹਨ ।
ਵਰਤਮਾਨ ਮਿਥਿਹਾਸ ਵੀ ਹੋ ਸਕਦਾ ਹੈ
ਮੁਨੱਖੀ ਸ਼ਕਲ ਚਮਚੇ ਵਰਗੀ ਹੋ ਸਕਦੀ ਹੈ

Harpal

 • Intellectualist
 • *
 • Offline
 • Posts: 6657
 • Gender: Male
  • View Profile
  • Email
Re: ਪਾਸ਼ ਦੀ ਕਵਿਤਾ...
« Reply #24 on: December 25, 2013, 07:45:35 PM »
( ਸੱਚ )
ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ,
ਸੱਚ ਨੂੰ ਕੋਈ ਫਰਕ ਨਹੀ ਪੈਦਾਂ
ਇਨਾਂ ਦੁਖਦੇ ਅੰਗਾ ਤੇ ਸੱਚ ਨੇ ਉਕ ਜੂਨ ਭੋਗੀ ਹੈ ।
ਤੇ ਹਰ ਸੱਚ ਜੂਨ ਭੋਗਣ ਬਾਅਦ ,
ਯੁੱਗ ਵਿਚ ਬਦਲ ਜਾਦਾਂ ਹੈ ,
ਤੇ ਇਹ ਯੁੱਗ ਹੁਣ ਖੇਤਾਂ ਤੇ ਮਿੱਲਾਂ ਵਿਚ ਹੀ ਨਹੀ , ਫੌਜਾਂ ਦੀਆਂ ਕਤਾਰਾ ਵਿਚ ਵਿਚਰ ਰਿਹਾ ਹੈ ।
ਕਲ ਜਦ ਇਹ ਯੁੱਗ ,
ਲਾਲ ਕਿਲੇ ਉਪਰ ਸਿੱਟਿਆਂ ਦਾ ਤਾਜ ਪਹਿਨੀ ,
ਸਮੇ ਦੀ ਸਲਾਮੀ ਲਏਗਾ ,
ਤਾਂ ਤੁਸਾ ਨੂੰ ਸੱਚ ਦੇ ਅਸਲ ਅਰਥ ਸਮਝ ਆਵਣਗੇ ।
ਹੁਣ ਸਾਡੀ ਉਪਦਰੀ ਜਾਤ ਨੂੰ ,
ਇਸ ਯੁੱਗ ਦੀ ਫਿਤਰਤ ਤਾਂ ਭਾਵੇ ਆਖ ਸਕਦੇ ਹੋ:
ਇਹ ਕਹਿ ਛੱਡਣਾ ,
ਕਿ ਝੁੱਗੀਆ ਚ ਪਸਰਿਆ ਸੱਚ ,
ਕੋਈ ਛੈਅ ਨਹੀ ਕੇਡਾ ਕੁ ਸੱਚ ਹੈ?
ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ,
ਸੱਚ ਨੂੰ ਕੋਈ ਫਰਕ ਨਹੀ ਪੈਦਾਂ

Harpal

 • Intellectualist
 • *
 • Offline
 • Posts: 6657
 • Gender: Male
  • View Profile
  • Email
Re: ਅਸਵੀਕਾਰ ਪਾਸ਼
« Reply #25 on: December 30, 2013, 03:33:27 PM »

ਚਿੜੀਆਂ ਦਾ ਚੰਬਾ ਉਡ ਕੇ ਕਿਤੇ ਨਹੀਂ ਜਾਵੇਗਾ

ਅੈਥੇ ਹੀ ਕਿਤੇ ਉਰੇ ਪਰੇ ਲੁਕ ਕੇ

ਕੱਲਮ-ਕੱਲਾ ਰੋਇਆ ਕਰੇਗਾ

ਸਰਾਪੇ ਜੋਬਨਾਂ ਦੇ ਮਰਸੀਏ ਗਾਇਆ ਕਰੇਗਾ

ਪਾਸ਼ !!

Harpal

 • Intellectualist
 • *
 • Offline
 • Posts: 6657
 • Gender: Male
  • View Profile
  • Email
Re: ਪਾਸ਼ ਦੀ ਕਵਿਤਾ...
« Reply #26 on: January 02, 2014, 06:59:50 PM »
ਸਭ ਤੋ ਖਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਕੁਝ ਦੇਖਦੀ ਹੋਈ ਵੀ ਠੰਡੀ ਯੱਖ ਹੁੰਦੀ ਹੈ
ਿਜਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ

Harpal

 • Intellectualist
 • *
 • Offline
 • Posts: 6657
 • Gender: Male
  • View Profile
  • Email
Re: ਪਾਸ਼ ਦੀ ਕਵਿਤਾ...
« Reply #27 on: January 28, 2014, 07:45:21 PM »
ਜ਼ਿੰਦਗੀ !
ਤੂੰ ਮੈਨੂੰ ਇੰਝ ਪਰਚਾਉਣ ਦੀ ਕੋਸ਼ਿਸ਼ ਨਾ ਕਰ-
ਇਹ ਵਰਿਆਂ ਦੇ ਖਿਡਾਉਣੇ
ਬਹੁਤ ਨਾਜ਼ੁਕ ਹਨ !
ਜਿਹਨੂੰ ਵੀ ਹੱਥ ਲਾਵਾਂ
ਟੁਕੜਿਆਂ ਵਿੱਚ ਖਿੰਡ ਜਾਂਦਾ ਹੈ।
ਹੁਣ ਇਹਨਾਂ ਮੂੰਹ ਚਿੜਾਉਂਦੇ ਟੁਕੜਿਆਂ ਨੂੰ
ਉਮਰ ਕੀਕਣ ਆਖ ਦੇਵਾਂ ਮੈਂ,
ਅੜੀਏ, ਕੋਈ ਤਾਂ ਟੁਕੜਾ
ਸਮੇ ਦੇ ਪੈਰ ਵਿਚ ਵੱਜ ਕੇ
ਫਰਸ਼ ਨੂੰ ਲਹੂ ਲੁਹਾਨ ਕਰ ਦੇਵੇ !
...ਪਾਸ਼...

Harpal

 • Intellectualist
 • *
 • Offline
 • Posts: 6657
 • Gender: Male
  • View Profile
  • Email
Re: ਪਾਸ਼ ਦੀ ਕਵਿਤਾ...
« Reply #28 on: February 03, 2014, 10:37:03 AM »
ਵਿਸਥਾਪਣ|

ਜਦ ਅਮਲੀ ਤੋਂ ਅਫੀਮ ਛੁੱਟਦੀ ਹੈ

ਤਾਂ ਅੱਧੀ-ਅੱਧੀ ਰਾਤੇ ਜਾ ਛੱਪੜ ਚ ਵੜਦਾ ਹੈ

ਖੂਹ ਚ ਉਤਰ ਕੇ ਵੀ ਪਿੰਡਾ ਸਾੜਦਾ ਹੈ

ਪਲ ਪਲ ਪਿਛੋਂ ਜੰਗਲ ਪਾਣੀ ਜਾਦਾਂ ਹੈ

ਆਪਣੇ ਅੰਦਰ ਮਰੇ ਪਏ ਸ਼ੇਰ ਦੀ ਬੜੀ ਬੋ ਆਉਦੀ ਹੈ

ਅਮਲੀ ਬੀੜਾ ਲਾਕੇ

ਮੁਰਦਾ ਸ਼ੇਰ ਨੂੰ ਦੋ ਸਾਹ ਹੋਰ ਦਿਵਾਉਣਾ ਚਾਹੁੰਦਾ ਹੈ

ਪਰ ਮਰਿਆ ਹੋਇਆ ਸ਼ੇਰ ਕਦੋ ਦਮ ਫੜਦਾ ਹੈ ਅਮਲੀ ਤੋਂ ਜਦ ਅਫੀਮ ਛੁੱਟਦੀ ਹੈ

ਪਾਸ਼ !!

 

GoogleTaggedਮੇਰੇ ਦੇਸ਼ ਮਹਾਨ

Started by BHARPUR

Replies: 10
Views: 2578
Last post November 22, 2012, 10:39:24 PM
by raju.ei
punjabi poetry (ਬਾਬੂ ਰਾਜਬ ਅਲੀ ਜੀ )

Started by GURSHARAN NATT

Replies: 259
Views: 30447
Last post October 27, 2013, 08:02:31 PM
by GURSHARAN NATT
ਪੰਜਾਬੀ ਕਾਫ਼ੀਆਂ ਸਾਈਂ ਮੌਲਾ ਸ਼ਾਹ

Started by SHANDAL

Replies: 0
Views: 1969
Last post June 15, 2015, 09:25:03 AM
by SHANDAL