Author Topic: Psychologists Say :  (Read 10276 times)

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
Re: Psychologists Say :
« Reply #20 on: June 07, 2013, 10:03:58 PM »

be happy for good life .

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
Re: Psychologists Say :
« Reply #21 on: June 25, 2013, 10:36:42 PM »
ਸਮਾਜਿਕ
ਨੈੱਟਵਰਕ
ਸਾਈਟਾਂ ਨੇ
ਮਨੁੱਖੀ ਜ਼ਿੰਦਗੀ 'ਤੇ
ਡੂੰਘਾ ਅਸਰ
ਕੀਤਾ ਹੈ
ਜਿਸ
ਨਾਲ
ਦੁਨੀਆ
ਦੇ
ਵੱਖ-
ਵੱਖ ਹਿੱਸਿਆਂ ਵਿਚ ਵੱਸਦੇ ਵਿਅਕਤੀਆਂ ਵਿਚਕਾਰ ਸਾਂਝ
ਦੀਆਂ ਤੰਦਾਂ ਮਜ਼ਬੂਤ ਹੋਈਆਂ ਹਨ। ਆਓ
ਇਨ੍ਹਾਂ ਸਾਈਟਾਂ ਬਾਰੇ ਵਿਸਥਾਰ ਨਾਲ ਜਾਣਨ ਦੀ ਕੋਸ਼ਿਸ਼
ਕਰੀਏ :
ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ ਕਿ ਸਮਾਜਿਕ
ਵੈੱਬਸਾਈਟਾਂ ਰਾਹੀਂ ਅਸੀਂ ਪੁਰਾਣੇ ਦੋਸਤਾਂ ਦੇ ਸੰਪਰਕ ਵਿਚ
ਰਹਿ ਸਕਦੇ ਹਾਂ ਅਤੇ ਨਵੇਂ ਦੋਸਤ ਬਣਾ ਕੇ ਆਪਣਾ ਸਮਾਜਿਕ
ਦਾਇਰਾ ਵਧਾ ਸਕਦੇ ਹਾਂ। ਇਨ੍ਹਾਂ ਸਾਈਟਾਂ ਰਾਹੀਂ ਗਿਆਨ
ਦਾ ਆਦਾਨ-ਪ੍ਰਦਾਨ ਕੀਤਾ ਜਾ ਸਕਦਾ ਹੈ।
ਪਰਿਭਾਸ਼ਾ
ਸਮਾਜਿਕ ਨੈੱਟਵਰਕ ਸਾਈਟਾਂ ਅਜਿਹੀਆਂ ਵੈੱਬ ਆਧਾਰਿਤ
ਸੇਵਾਵਾਂ ਹਨ ਜਿਨ੍ਹਾਂ ਦੀ ਨਿਮਨ ਕਾਰਜਾਂ ਲਈ ਵਰਤੋਂ ਹੋ
ਸਕਦੀ ਹੈ:
ਕੁੱਝ ਨਿਯਮਾਂ ਵਿਚ ਰਹਿ ਕੇ ਆਪਣਾ ਰੇਖਾ-ਚਿੱਤਰ
ਜਾਂ ਪ੍ਰੋਫਾਈਲ ਬਣਾਉਣ ਦੀ
ਦੋਸਤਾਂ-ਮਿੱਤਰਾਂ ਦੀ ਸੂਚੀ ਬਣਾਉਣ ਅਤੇ ਉਨ੍ਹਾਂ ਨਾਲ
ਸੰਪਰਕ ਕਾਇਮ ਕਰਨ ਅਤੇ ਉਸ ਸਿਸਟਮ/ਨੈੱਟਵਰਕ ਨਾਲ
ਜੁੜੇ ਹੋਰਨਾਂ ਵਰਤੋਂਕਾਰਾਂ (ਦੋਸਤਾਂ ਦੇ ਦੋਸਤਾਂ) ਬਾਰੇ ਜਾਣਨ
ਅਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦੀ।
ਇਤਿਹਾਸ
ਸਮਾਜਿਕ ਨੈੱਟਵਰਕ ਸਾਈਟਾਂ ਦਾ ਇਤਿਹਾਸ ਕੋਈ 12 ਕੁ
ਸਾਲ ਪੁਰਾਣਾ ਹੈ। ਸਭ ਤੋਂ ਪਹਿਲੀ ਸਿਕਸ ਡਿਗਰੀ ਡਾਟ
ਕਾਮ (SixDegree.com) ਨਾਂ ਦੀ ਵੈੱਬਸਾਈਟ ਸਾਲ
1997 ਵਿਚ ਸ਼ੁਰੂ ਕੀਤੀ ਗਈ। ਇਸ ਵੈੱਬਸਾਈਟ 'ਤੇ
ਆਪਣੀ ਪ੍ਰੋਫਾਈਲ ਬਣਾਉਣ ਅਤੇ ਆਪਣੇ
ਦੋਸਤਾਂ ਦੀ ਸੂਚੀ ਬਣਾਉਣ ਦੀ ਸੁਵਿਧਾ ਸੀ। ਬਾਅਦ ਵਿਚ
ਇਸ ਵੈੱਬਸਾਈਟ ਨੇ ਇੱਕ ਟੂਲ ਮੁਹੱਈਆ ਕਰਵਾਇਆ
ਜਿਹੜਾ ਨੈੱਟਵਰਕ ਨਾਲ ਜੁੜੇ ਵਿਅਕਤੀਆਂ ਦਰਮਿਆਨ
ਸੰਦੇਸ਼ਾਂ ਦਾ ਅਦਾਨ-ਪ੍ਰਦਾਨ ਕਰ ਸਕਦਾ ਸੀ। ਇਸ ਮਗਰੋਂ
ਬਲੈਕ ਪਲਾਨਿਟ (Black Planet), ਫਰੈਂਡਸਟਰ
(Friendster), ਸਕਾਈ ਬਲੌਗ (Skyblog), ਮਾਈ
ਸਪੇਸ (My Space), ਓਰਕੁਟ (Orkut), ਯਾਹੂ
(Yahoo), ਯੂ ਟਿਊਬ (You Tube), ਬਿਗ
ਅੱਡਾ (Big adda), ਇਬੀਬੋ (Ibibo), ਫੇਸਬੁਕ
(Facebook) ਆਦਿ ਸਾਈਟਾਂ ਹੋਂਦ 'ਚ ਆਈਆਂ।
ਪ੍ਰੋਫਾਈਲ ਜਾਂ ਰੇਖਾ ਚਿੱਤਰ
ਪ੍ਰੋਫਾਈਲ ਅਜਿਹੇ ਪੰਨੇ ਹੁੰਦੇ ਹਨ ਜਿਨ੍ਹਾਂ ਵਿਚ
ਅਸੀਂ ਆਪਣੇ ਬਾਰੇ ਜਾਣਕਾਰੀ ਦਿੰਦੇ ਹਾਂ। ਇਹਨਾਂ ਪੰਨਿਆਂ
ਵਿਚ ਨੈੱਟਵਰਕ ਨਾਲ ਜੁੜਨ (ਮੈਂਬਰ ਬਣਨ) ਸਮੇਂ
ਜਾਣਕਾਰੀ ਅੰਕਿਤ ਕੀਤੀ ਜਾਂਦੀ ਹੈ। ਆਮ ਤੌਰ 'ਤੇ ਇਹ
ਪ੍ਰੋਫਾਈਲ ਅਨੇਕਾਂ ਸਵਾਲਾਂ ਦੇ ਰੂਪ ਵਿਚ ਹੁੰਦੀ ਹੈ
ਜਿਨ੍ਹਾਂ ਵਿਚ ਉਮਰ, ਸਥਾਨ, ਰੁਚੀਆਂ ਆਦਿ ਬਾਰੇ
ਵਿਸਤਰਿਤ ਬਿਉਰਾ ਮੰਗਿਆ ਜਾਂਦਾ ਹੈ। ਕਈ
ਵੈੱਬਸਾਈਟਾਂ ਆਪਣੀ ਫ਼ੋਟੋ ਨੂੰ ਨੈੱਟਵਰਕ ਦੀ ਪ੍ਰੋਫਾਈਲ 'ਤੇ
ਪਾਉਣ ਅਤੇ ਮਲਟੀਮੀਡੀਆ ਸਮਗਰੀ ਪਾਉਣ
ਦੀ ਸੁਵਿਧਾ ਵੀ ਪ੍ਰਦਾਨ ਕਰਵਾਉਂਦੀਆਂ ਹਨ। ਫੇਸਬੁਕ
ਤਾਂ ਤੁਹਾਨੂੰ ਆਪਣੀ ਪ੍ਰੋਫਾਈਲ ਨਾਲ ਕੋਈ ਮਾਡਿਊਲ
(ਪ੍ਰਯੋਗੀ ਔਜ਼ਾਰ ਜਾਂ ਐਪਲੀਕੇਸ਼ਨ) ਪਾਉਣ ਦੀ ਆਗਿਆ
ਵੀ ਦੇ ਦਿੰਦੀ ਹੈ।
ਤੁਸੀਂ ਚਾਹੋ ਤਾਂ ਆਪਣੀ ਪ੍ਰੋਫਾਈਲ ਛੁਪਾ ਕੇ ਰੱਖ ਸਕਦੇ
ਹੋ, ਇਹ ਸਿਰਫ਼ ਤੁਹਾਡੇ ਨਾਲ ਸਿੱਧੇ ਰੂਪ ਵਿਚ ਜੁੜੇ
ਵਿਅਕਤੀ ਹੀ ਇਸ ਨੂੰ ਵੇਖ ਸਕਦੇ ਹਨ। ਇਸੇ
ਤਰ੍ਹਾਂ ਤੁਸੀਂ ਆਪਣੀ ਪ੍ਰੋਫਾਈਲ ਨੂੰ ਨੈੱਟਵਰਕ (ਸਾਈਟ)
ਨਾਲ ਜੁੜੇ ਸਾਰੇ ਵਰਤੋਂਕਾਰਾਂ ਦੇ ਦੇਖਣ ਲਈ ਰੱਖ ਸਕਦੇ
ਹੋ। ਆਪਣੀ ਪ੍ਰੋਫਾਈਲ ਨੂੰ ਛੁਪਾਉਣਾ ਜਾਂ ਵਿਖਾਉਣਾ ਤੁਹਾਡੇ
ਖ਼ੁਦ 'ਤੇ ਨਿਰਭਰ ਤਾਂ ਕਰਦਾ ਹੀ ਹੈ ਸਬੰਧਿਤ ਵੈੱਬਸਾਈਟ
'ਤੇ ਵੀ ਨਿਰਭਰ ਕਰਦਾ ਹੈ ਕਿ ਉਸ ਨੇ ਕਿਸ
ਤਰ੍ਹਾਂ ਦੀ ਸਹੂਲਤ ਦਿਵਾਈ ਹੈ। ਮਿਸਾਲ ਵਜੋਂ ਜੇਕਰ
ਫੇਸਬੁਕ ਦਾ ਵਰਤੋਂਕਾਰ ਚਾਹੇ ਤਾਂ ਆਪਣੀ ਪ੍ਰੋਫਾਈਲ
ਸਾਈਟ ਨਾਲ ਜੁੜੇ ਸਭਨਾਂ ਵਰਤੋਂਕਾਰਾਂ ਦੇ ਵੇਖਣ ਲਈ ਰੱਖ
ਸਕਦਾ ਹੈ।
ਟਿੱਪਣੀਆਂ
ਸਮਾਜਿਕ ਨੈੱਟਵਰਕ ਸਾਈਟਾਂ ਵਿਚ ਤੁਹਾਡੇ ਨਾਲ ਜੁੜੇ ਹੋਏ
ਜਾਂ ਸਾਰੇ ਦੋਸਤਾਂ ਦੀ ਪ੍ਰੋਫਾਈਲ ਵਿਚ ਕੋਈ ਸੰਦੇਸ਼ ਛੱਡਣ
ਦੀ ਖ਼ਾਸ ਵਿਸ਼ੇਸ਼ਤਾ ਹੁੰਦੀ ਹੈ। ਇਸ ਵਿਸ਼ੇਸ਼ਤਾ ਨੂੰ ਕਮੈਂਟਸ
ਜਾਂ ਟਿੱਪਣੀਆਂ ਕਿਹਾ ਜਾਂਦਾ ਹੈ। ਓਰਕੁਟ ਵਿਚ ਇਸ
ਵਿਸ਼ੇਸ਼ਤਾ ਨੂੰ ਸਕਰੈਪਬੁਕ ਕਿਹਾ ਜਾਂਦਾ ਹੈ। ਸਮਾਜਿਕ
ਨੈੱਟਵਰਕ ਸਾਈਟਾਂ 'ਤੇ ਇੱਕ ਪਾਸੜ ਸੰਪਰਕ ਨੂੰ ਫੈਨਜ਼
(Fans) ਜਾਂ ਫੋਲਵਰਜ਼ (Followers) ਦੇ ਨਾਂ ਨਾਲ
ਲੇਬਲ ਕੀਤਾ ਜਾਂਦਾ ਹੈ।
ਹੋਰ ਸੁਵਿਧਾਵਾਂ
ਸਮਾਜਿਕ ਨੈੱਟਵਰਕ ਸਾਈਟਾਂ ਵਿਚ ਪ੍ਰੋਫਾਈਲ ਅਤੇ
ਟਿੱਪਣੀਆਂ ਦੇ ਨਾਲ-ਨਾਲ ਫਰੈਂਡਜ਼, ਕਮੈਂਟਸ ਅਤੇ
ਪ੍ਰਾਈਵੇਟ ਮੈਸੇਜਿੰਗ ਦੀ ਵਿਸ਼ੇਸ਼ਤਾ ਵੀ ਹੁੰਦੀ ਹੈ। ਕਈ
ਸਾਈਟਾਂ ਵਿਚ ਤਾਂ ਫ਼ੋਟੋ ਅਤੇ ਵੀਡੀਓ
ਸਾਂਝਦਾਰੀ (sharing) ਅਤੇ ਵਾਇਸ ਚੈਟਿੰਗ
ਦੀ ਸੁਵਿਧਾ ਵੀ ਸ਼ੁਮਾਰ ਹੋ ਗਈ ਹੈ। ਹੋਰ ਤਾਂ ਹੋਰ ਕਈਆਂ
ਵਿਚ ਬਲੌਗਿੰਗ ਅਤੇ ਇਨਸਟੈਂਟ ਮੈਸੇਜਿੰਗ
ਦੀ ਸੁਵਿਧਾ ਵੀ ਉਪਲਬਧ ਹੈ। ਕਈਆਂ ਵਿਚ ਮੋਬਾਈਲ ਫ਼ੋਨ
ਦੇ ਜ਼ਰੀਏ ਸਮਾਜਿਕ ਨੈੱਟਵਰਕ ਸਾਈਟਾਂ ਨਾਲ ਜੁੜਨ
ਦੀ ਸੁਵਿਧਾ ਹੈ। ਕਈ ਵੈੱਬਸਾਈਟਾਂ ਜਿਵੇਂ ਕਿ ਫੇਸਬੁਕ ਅਤੇ
ਓਰਕੁਟ 'ਤੇ ਅਸੀਂ ਆਪਣਾ ਇਸ਼ਤਿਹਾਰ ਵੀ ਦੇ ਸਕਦੇ ਹਾਂ।
ਵਰਗੀਕਰਨ
ਆਮ ਤੌਰ 'ਤੇ ਸਮਾਜਿਕ ਨੈੱਟਵਰਕ ਸਾਈਟਾਂ ਨੂੰ ਕਿੱਤਾ,
ਭੂਗੋਲਿਕ ਪਸਾਰਾ, ਧਰਮ ਜਾਂ ਭਾਸ਼ਾਈ ਖ਼ਿੱਤੇ ਦੇ ਆਧਾਰ 'ਤੇ
ਵਰਗੀਕਰਨ ਕੀਤਾ ਜਾ ਸਕਦਾ ਹੈ। ਮਿਸਾਲ ਵਜੋਂ ਓਰਕੁਟ
ਅਮਰੀਕਾ ਵਿਚ ਆਰੰਭ ਕੀਤੀ ਗਈ ਜਿਸ ਕਾਰਨ ਇਸ 'ਤੇ
ਬਹੁਗਿਣਤੀ ਵਰਤੋਂਕਾਰ ਅੰਗਰੇਜ਼ੀ ਜਾਣਨ ਵਾਲੇ ਹੀ ਹਨ। ਸੋ
ਸਪਸ਼ਟ ਹੈ ਕਿ ਅਜਿਹੀਆਂ ਅਨੇਕਾਂ ਵੈੱਬਸਾਈਟਾਂ ਨੂੰ ਜਾਤੀ,
ਨਸਲ, ਧਰਮ, ਲਿੰਗ, ਰਾਜਨੀਤੀ ਜਾਂ ਹੋਰਨਾਂ ਪਛਾਣ
ਚਿੰਨ੍ਹਾਂ ਦੇ ਆਧਾਰ 'ਤੇ ਵਰਗੀਕਰਨ ਕਰ ਕੇ ਸਥਾਪਿਤ
ਕੀਤਾ ਗਿਆ ਹੈ। ਇੱਥੋਂ ਤੱਕ ਕਿ ਜਾਨਵਰਾਂ ਦੇ ਰੰਗ, ਨਸਲ,
ਕੱਦ ਆਦਿ ਨਾਲ ਸਬੰਧਿਤ ਪ੍ਰੋਫਾਈਲ ਨੂੰ ਇੰਟਰਨੈੱਟ 'ਤੇ
ਪਾਉਣ ਲਈ ਕਈ ਵੱਖਰੀਆਂ ਸਮਾਜਿਕ ਨੈੱਟਵਰਕਿੰਗ
ਸਾਈਟਾਂ ਬਣਾਈਆਂ ਗਈਆਂ ਹਨ। ਮਿਸਾਲ ਵਜੋਂ ਅਜਿਹੀਆਂ
ਸਾਈਟਾਂ 'ਤੇ ਕੁੱਤਿਆਂ (Dogster), ਬਿੱਲੀਆਂ
(Catster) ਦੀਆਂ ਪ੍ਰੋਫਾਈਲਾਂ ਨੂੰ ਉਨ੍ਹਾਂ ਦੇ ਮਾਲਕਾਂ ਨੇ
ਬੜੀ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਹੋਇਆ ਹੈ।
ਆਪਣੀ ਭਾਸ਼ਾ ਵਿਚ ਲਿਖੋ
ਤੁਸੀਂ ਫੇਸਬੁਕ, ਓਰਕੁਟ, ਟਵੀਟਰ ਆਦਿ ਵੈੱਬਸਾਈਟਾਂ ਉੱਤੇ
ਆਪਣੀ ਖੇਤਰੀ ਭਾਸ਼ਾ ਵਿਚ ਕੰਮ ਕਰ ਸਕਦੇ ਹੋ। ਇਹ
ਵੈੱਬਸਾਈਟਾਂ ਅੰਗਰੇਜ਼ੀ ਦੇ ਨਾਲ-ਨਾਲ ਅਰਬੀ, ਚੀਨੀ,
ਹਿੰਦੀ, ਪੰਜਾਬੀ ਆਦਿ ਭਾਸ਼ਾਵਾਂ ਨੂੰ ਪੂਰਾ ਸਮਰਥਨ ਦਿੰਦੀਆਂ
ਹਨ। ਆਪਣੀ ਖੇਤਰੀ ਭਾਸ਼ਾ ਵਿਚ ਕੰਮ ਕਰਨ ਲਈ ਇੱਕ
ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ
ਕਿ ਤੁਹਾਡਾ ਕੰਪਿਊਟਰ ਯੂਨੀਕੋਡ ਵਿਚ ਕੰਮ ਕਰਨ ਦੇ ਯੋਗ
ਹੋਵੇ।
ਸਰਵੇਖਣ ਦੀ ਰਿਪੋਰਟ
ਈ-ਵਪਾਰ ਅਤੇ ਐਮ. ਬੀ. ਏ. ਬਾਰੇ ਵੈੱਬਸਾਈਟ
ਈ.ਬਿਜ਼.ਐਮ.ਬੀ.ਏ. ਡਾਟ ਕਾਮ (ebizmba.com)
'ਤੇ ਸਮਾਜਿਕ ਨੈੱਟਵਰਕ ਸਾਈਟਾਂ ਦੀ ਲੋਕਪ੍ਰਿਅਤਾ ਬਾਰੇ
ਇੱਕ ਸਰਵੇਖਣ ਕਰਵਾਇਆ ਗਿਆ ਜਿਸ ਦੀ ਅਪ੍ਰੈਲ
2011 ਵਿਚ ਛਾਇਆ ਹੋਈ ਰਿਪੋਰਟ ਤੋਂ ਪਤਾ ਲੱਗਦਾ ਹੈ
ਕਿ ਫੇਸਬੁਕ ਸਭ ਤੋਂ ਹਰਮਨ-ਪਿਆਰੀ ਵੈੱਬਸਾਈਟ ਹੈ।
ਰਿਪੋਰਟ ਅਨੁਸਾਰ ਫੇਸਬੁਕ 'ਤੇ 60 ਕਰੋੜ ਲੋਕ ਜੁੜੇ ਹੋਏ
ਹਨ। ਇਸ ਰਿਪੋਰਟ ਵਿਚ ਟਵੀਟਰ ਨੂੰ
ਦੂਸਰਾ ਦਰਜਾ ਦਿੱਤਾ ਗਿਆ ਜਿਸ 'ਤੇ 9 ਕਰੋੜ 58 ਲੱਖ
ਲੋਕ ਜੁੜੇ ਹੋਏ ਹਨ। ਇਸੇ ਪ੍ਰਕਾਰ ਮਾਈ ਸਪੇਸ (8 ਕਰੋੜ
5 ਲੱਖ), ਕਲਾਸ ਮੇਟ (2 ਕਰੋੜ 90 ਲੱਖ), ਫਰੈਂਡਸਟਰ
(5 ਕਰੋੜ) ਅਤੇ ਓਰਕੁਟ (4 ਕਰੋੜ 50 ਲੱਖ)
ਦੀ ਸਾਈਟ ਵੀ 15 ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ
ਵੈੱਬਸਾਈਟਾਂ ਦੀ ਸੂਚੀ ਵਿਚ ਸ਼ਾਮਿਲ ਹੈ।
ਸੁਰੱਖਿਆ ਦਾ ਮੁੱਦਾ
ਸਮਾਜਿਕ ਨੈੱਟਵਰਕ ਸਾਈਟਾਂ 'ਤੇ ਸੁਰੱਖਿਆ ਲਈ
ਹੇਠਾਂ ਲਿਖੇ ਕੁੱਝ ਸਿੱਕੇਬੰਦ ਤਰੀਕੇ ਅਪਣਾਉਣੇ ਚਾਹੀਦੇ ਹਨ:
ਸਿੱਧੇ ਸੰਦੇਸ਼ ਰਾਹੀਂ ਆਏ ਕਿਸੇ ਅਣਪਛਾਤੇ/
ਸ਼ੱਕੀ ਲਿੰਕ ਨੂੰ ਨਾ ਖੋਲ੍ਹੋ। ਸਾਈਬਰ
ਅਪਰਾਧੀ ਵਰਤੋਂਕਾਰਾਂ ਨੂੰ ਝਾਂਸਾ ਦੇ ਕੇ ਉਨ੍ਹਾਂ ਦਾ ਨਾਂ ਅਤੇ
ਪਾਸਵਰਡ ਚੋਰੀ ਕਰ ਸਕਦੇ ਹਨ। ਕਈ ਵਾਰ ਸ਼ੱਕੀ ਲਿੰਕ
ਤੇ ਕਲਿੱਕ ਕਰਦਿਆਂ ਵਰਤੋਂਕਾਰ ਕਿਸੇ ਫ਼ਰਜ਼ੀ ਵੈੱਬਸਾਈਟ
ਤੇ ਪਹੁੰਚ ਜਾਂਦਾ ਹੈ। ਇਹ ਵੀ ਹੋ ਸਕਦਾ ਹੈ ਕਿ ਵੈੱਬਸਾਈਟ
ਦਾ ਇਹ ਪੰਨਾ ਤੁਹਾਡੀ ਵੈੱਬਸਾਈਟ ਦੇ ਹੋਮ ਪੰਨੇ
ਵਰਗਾ ਹੀ ਨਜ਼ਰ ਆਵੇ ਤੇ ਤੁਹਾਨੂੰ ਧੋਖੇ ਦੀ ਵਾਰਦਾਤ
ਦੀ ਭੋਰਾ ਵੀ ਭਿਣਕ ਨਾ ਪਵੇ।
ਵਰਤੋਂਕਾਰ ਨੂੰ ਆਪਣੇ ਖਾਤੇ ਦਾ ਪਾਸਵਰਡ
ਔਖਾ ਰੱਖਣਾ ਚਾਹੀਦਾ ਹੈ। ਇਹ ਇੰਨਾ ਔਖਾ ਵੀ ਨਾ ਹੋਵੇ
ਕਿ ਤੁਹਾਨੂੰ ਖ਼ੁਦ ਨੂੰ ਭੁੱਲ ਜਾਵੇ ਤੇ ਦੂਜੇ ਪਾਸੇ
ਇੰਨਾ ਸੌਖਾ ਵੀ ਨਾ ਹੋਵੇ ਕਿ ਇਹ ਹਰੇਕ ਨੂੰ ਪਤਾ ਲੱਗ
ਜਾਵੇ।
ਸਾਰੀਆਂ ਥਾਵਾਂ ਤੇ ਇੱਕੋ ਜਿਹੇ ਪਾਸਵਰਡ ਦੀ ਵਰਤੋਂ
ਨਾ ਕਰੋ।
ਜੇਕਰ ਇਹ ਸ਼ੱਕ ਪੈ ਜਾਵੇ ਕਿ ਸਾਡੇ ਖਾਤੇ ਰਾਹੀਂ ਕੋਈ
ਇਤਰਾਜ਼ਯੋਗ ਸੰਦੇਸ਼ ਭੇਜਿਆ ਗਿਆ ਹੈ
ਤਾਂ ਆਪਣਾ ਪਾਸਵਰਡ ਫ਼ੌਰਨ ਬਦਲ ਲਓ। ਖਾਤਾ ਖੋਲ੍ਹਦੇ
ਸਮੇਂ ਆਮ ਵਰਤੋਂਕਾਰ ਪਾਸਵਰਡ 1234
ਜਾਂ Password ਰੱਖ ਲੈਂਦੇ ਹਨ ਜਿਸ ਦਾ ਸਹਿਜੇ
ਹੀ ਪਤਾ ਲਗਾਇਆ ਜਾ ਸਕਦਾ ਹੈ। ਇਸ ਗੱਲ ਨੂੰ ਧਿਆਨ
ਵਿਚ ਰੱਖਦਿਆਂ ਟਵੀਟਰ ਦੀ ਸੁਰੱਖਿਆ ਟੀਮ ਨੇ ਪਾਸਵਰਡ
1234 ਜਾਂ Password ਰੱਖਣ ਤੇ ਰੋਕ ਲਗਾ ਦਿੱਤੀ ਹੈ।
ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
ਆਪਣਾ ਖਾਤਾ ਖੋਲ੍ਹਣ ਲਈ ਕਿਸੇ ਹੋਰ ਦਾ ਪੀ. ਸੀ.
ਜਾਂ ਲੈਪਟਾਪ ਨਾ ਵਰਤੋ।
ਖਾਤਾ ਖੋਲ੍ਹਣ ਸਮੇਂ ਆਪ ਵੱਲੋਂ ਸੁਰੱਖਿਆ
ਸਬੰਧੀ ਪੁੱਛਿਆ ਗਿਆ ਸਵਾਲ (Security
question) ਹਮੇਸ਼ਾ ਯਾਦ ਰੱਖੋ।
ਖਾਤਾ ਖੋਲ੍ਹਣ ਸਮੇਂ ਸੈਕੰਡਰੀ ਪਤਾ ਦੇਣਾ ਨਾ ਭੁੱਲੋ।
ਫੇਸਬੁਕ
ਫੇਸਬੁਕ ਦੁਨੀਆ ਭਰ ਦੀਆਂ ਸਮਾਜਿਕ ਨੈੱਟਵਰਕ
ਸਾਈਟਾਂ ਵਿਚੋਂ ਸਭ ਤੋਂ ਵੱਧ ਹਰਮਨ-ਪਿਆਰੀ ਵੈੱਬਸਾਈਟ
ਹੈ। ਇਸ ਵੈੱਬਸਾਈਟ ਨਾਲ 60 ਕਰੋੜ ਦੇ ਕਰੀਬ
ਵਰਤੋਂਕਾਰ ਜੁੜੇ ਹੋਏ ਹਨ।
ਫੇਸਬੁਕ 'ਤੇ ਸੰਪਰਕ ਸੇਜੋ।
ਸੰਪਰਕ ਸੂਚੀ ਦੇ ਕਿਸੇ ਵੀ ਨਾਂ 'ਤੇ,
ਕਲਿੱਕ ਕਰ ਕੇ ਸੰਦੇਸ਼ ਭੇਜੋ।
ਲੱਭਣਾ ਚਾਹੋ ਜੇ ਕੋਈ ਮਿੱਤਰ।
ਫੇਸਬੁਕ ਵਿਚ ਖਾਤਾ ਖੋਲ੍ਹੋ,
ਤੇ ਬਣਾਓ ਇਸ 'ਤੇ ਰੇਖਾ-ਚਿੱਤਰ।
ਫੇਸਬੁੱਕ ਇੱਕ ਸਮਾਜਿਕ ਨੈੱਟਵਰਕ ਸਾਈਟ ਹੈ। ਇਸ
ਦੀ ਸ਼ੁਰੂਆਤ ਫਰਵਰੀ 2004 ਵਿਚ ਅਮਰੀਕਾ ਵਿਚ ਹੋਈ।
ਫੇਸਬੁੱਕ ਵਿਚ ਕੋਈ ਵਿਅਕਤੀ ਆਪਣੀ ਪ੍ਰੋਫਾਈਲ
ਬਣਾ ਸਕਦਾ ਹੈ, ਦੋਸਤਾਂ-ਮਿੱਤਰਾਂ ਦੀ ਸੂਚੀ ਤਿਆਰ ਕਰ
ਸਕਦਾ ਹੈ ਤੇ ਉਨ੍ਹਾਂ ਨੂੰ ਸੰਦੇਸ਼ ਭੇਜ ਸਕਦਾ ਹੈ।ਫੇਸਬੁਕ 'ਤੇ
ਆਪਣਾ ਗਰੁੱਪ ਜਾਂ ਪੇਜ ਬਣਾ ਕੇ ਕਿਸੇ ਧਰਮ, ਭਾਈਚਾਰੇ
ਭਾਸ਼ਾ, ਤਕਨੀਕ ਆਦਿ ਬਾਰੇ ਖੁੱਲ੍ਹੀ ਚਰਚਾ ਕਰ ਸਕਦੇ
ਹੋ। ਫੇਸਬੁਕ ਸਾਨੂੰ ਫਲੈਸ਼ ਗੇਮਾਂ ਦੀ ਸੁਵਿਧਾ ਵੀ ਮੁਹੱਈਆ
ਕਰਵਾਉਂਦੀ ਹੈ।
ਫੇਸਬੁਕ ਨੇ ਮਨੁੱਖੀ ਜ਼ਿੰਦਗੀ ਨੂੰ ਬੜਾ ਨੇੜਿਉਂ ਪ੍ਰਭਾਵਿਤ
ਕੀਤਾ ਹੈ। ਇਸ ਨੇ ਦੁਨੀਆ ਦੇ ਕਈ ਵਿੱਛੜੇ ਵਿਅਕਤੀਆਂ ਨੂੰ
ਮਿਲਾਇਆ ਹੈ, ਬਿਗਾਨਿਆਂ ਨੂੰ ਗਲਵੱਕੜੀ ਪਾ ਕੇ
ਆਪਣਾ ਬਣਾਇਆ ਹੈ ਤੇ ਪਾਕ-ਪਵਿੱਤਰ ਰਿਸ਼ਤਿਆਂ ਦੀਆਂ
ਤੰਦਾਂ ਨੂੰ ਹੋਰ ਮਜ਼ਬੂਤ ਕੀਤਾ ਹੈ।
ਟਵੀਟਰ
ਟਵੀਟਰ ਇੱਕ ਅਜਿਹੀ ਵੈੱਬਸਾਈਟ ਹੈ ਜੋ ਸਮਾਜਿਕ
ਨੈੱਟਵਰਕਿੰਗ ਅਤੇ ਮਾਈਕ੍ਰੋ-ਬਲੌਗਿੰਗ (ਲਘੂ ਸੰਦੇਸ਼)
ਦੀ ਸੇਵਾ ਮੁਹੱਈਆ ਕਰਾਉਂਦੀ ਹੈ। ਇਸ ਦੀ ਮਦਦ ਨਾਲ
ਲਘੂ ਸੰਦੇਸ਼ ਭੇਜੇ ਅਤੇ ਪੜ੍ਹੇ ਜਾ ਸਕਦੇ ਹਨ। ਜਿਨ੍ਹਾਂ ਨੂੰ
ਟਵੀਟਸ (Tweets) ਜਾਂ ਰਿਰਵਰ ਕਿਹਾ ਜਾਂਦਾ ਹੈ।
ਟਵੀਟਸ ਪਾਠ ਆਧਾਰਿਤ ਸੰਦੇਸ਼ ਹੁੰਦੇ ਹਨ।
ਜਿਨ੍ਹਾਂ ਦਾ ਆਕਾਰ 140 ਅੱਖਰ ਤੱਕ ਹੁੰਦਾ ਹੈ ਤੇ ਇਹ
ਸਾਡੀ ਪ੍ਰੋਫਾਈਲ ਦੇ ਪੰਨੇ 'ਤੇ ਨਜ਼ਰ ਆਉਂਦੀ ਹੈ। ਇੱਥੇ
ਇਹ ਦੱਸਣਯੋਗ ਹੈ ਕਿ ਇਹ (ਟਵੀਟਸ) ਵਰਤੋਂਕਾਰ ਦੇ
ਫਲੋਅਰ ਨੂੰ ਭੇਜੇ ਜਾਂਦੇ ਹਨ।ਟਵੀਟਰ ਉੱਤੇ ਟਵੀਟਸ ਭੇਜਣ
ਦੀ ਸੁਵਿਧਾ ਮੁਫ਼ਤ ਹੈ ਪਰ SMS ਭੇਜਣ ਦੀ ਸੁਰਤ ਵਿਚ
ਫ਼ੋਨ ਸੇਵਾ ਵਰਤਣ ਵਾਲੇ ਨੂੰ ਕੀਮਤ ਤਾਰਨੀ ਪੈਂਦੀ ਹੈ।
ਟਵੀਟਰ ਮਾਰਚ 2006 ਵਿਚ ਜੈਕ ਡੋਰਸੇਈ ਵੱਲੋਂ ਤਿਆਰ
ਕੀਤੀ ਗਈ ਤੇ ਤਿੰਨ ਮਹੀਨਿਆਂ ਮਗਰੋਂ ਜਾਰੀ ਕੀਤੀ ਗਈ।
ਟਵੀਟਰ ਸਾਨੂੰ ਇੰਟਰਨੈੱਟ ਰਿਲੇ-ਚਾਟ (IRC)
ਦੀ ਸੇਵਾ ਵੀ ਮੁਹੱਈਆ ਕਰਵਾਉਂਦੀ ਹੈ। ਟਵੀਟਰ
ਦਾ ਵਰਤੋਂਕਾਰਾਂ ਨਾਲ ਸੰਪਰਕ 'ਰੁਬੀ ਆਨ
ਰੇਲਜ਼' (Ruby on Rails) ਫਰੇਮ ਵਰਕ 'ਤੇ
ਆਧਾਰਿਤ ਹੈ। 30 ਅਪ੍ਰੈਲ 2009 ਵਿਚ ਟਵੀਟਰ ਨੇ
ਆਪਣੇ ਪੰਨੇ ਤੇ ਸਰਚ ਬਾਰ (ਖੋਜ ਪੱਟੀ) ਅਤੇ ਸਾਈਡ ਬਾਰ
ਦੀ ਸੁਵਿਧਾ ਪ੍ਰਦਾਨ ਕਰਵਾਈ।
ਟਵੀਟਰ ਉੱਤੇ ਭੇਜੇ ਜਾਣ ਵਾਲੇ ਸੰਦੇਸ਼ ਜਨਤਕ ਹੁੰਦੇ ਹਨ
ਪਰ ਜੇਕਰ ਵਰਤੋਂਕਾਰ ਚਾਹੇ ਤਾਂ ਪ੍ਰਾਈਵੇਟ (ਨਿੱਜੀ) ਸੰਦੇਸ਼
ਵੀ ਭੇਜੇ ਜਾ ਸਕਦੇ ਹਨ। ਟਵੀਟਰ ਦਾ ਜਾਦੂ ਦੂਸਰੀਆਂ
ਸਮਾਜਿਕ ਨੈੱਟਵਰਕ ਸਾਈਟਾਂ ਜਿਵੇਂ ਕਿ ਫੇਸਬੁਕ, ਮਾਈ
ਸਪੇਸ ਆਦਿ 'ਤੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਟਵੀਟਰ
ਦਾ ਮੁੱਖ ਕੰਮ ਇਹ ਪਤਾ ਕਰਨਾ ਹੁੰਦਾ ਹੈ ਕਿ ਕਿਸੇ ਖ਼ਾਸ
ਸਮੇਂ ਕੋਈ ਵਿਅਕਤੀ ਕੀ ਕਰ ਰਿਹਾ ਹੈ।
ਓਰਕੁਟ
ਓਰਕੁਟ ਪ੍ਰਸਿੱਧ ਸਮਾਜਿਕ ਨੈੱਟਵਰਕ ਹੈ ਜੋ ਗੂਗਲ ਸਮੂਹ
ਦੁਆਰਾ ਸੰਚਾਲਿਤ ਕੀਤੀ ਜਾ ਰਹੀ ਹੈ। ਇਸ ਦਾ ਨਾਂ ਗੂਗਲ
ਸਮੂਹ ਦੇ ਇੱਕ ਕਰਮਚਾਰੀ ਓਰਕੁਟ ਬਿਊ-ਕਾਕਟੇਨ ਦੇ
ਨਾਂ 'ਤੇ ਰੱਖਿਆ ਗਿਆ। ਇਹ ਵਰਤੋਂਕਾਰਾਂ ਲਈ ਨਵੇਂ ਦੋਸਤ
ਬਣਾਉਣ ਅਤੇ ਵਰਤਮਾਨ ਸਬੰਧ ਬਣਾਈ ਰੱਖਣ ਲਈ
ਮਦਦਗਾਰ ਸਾਬਤ ਹੋਈ ਹੈ। ਇਹ ਵੈੱਬਸਾਈਟ ਕਰੀਬ 5
ਕਰੋੜ ਦੇ ਲੋਕਾਂ ਦੁਆਰਾ ਵਰਤੀ ਜਾ ਰਹੀ ਹੈ। ਓਰਕੁਟ
ਦੀ ਸਭ ਤੋਂ ਵੱਧ ਵਰਤੋਂ ਬਰਾਜ਼ੀਲ ਵਿਚ ਕੀਤੀ ਜਾਂਦੀ ਹੈ ਤੇ
ਭਾਰਤ ਦੂਸਰੇ ਸਥਾਨ 'ਤੇ ਆਉਂਦਾ ਹੈ। ਪਹਿਲਾਂ ਪਹਿਲ
ਓਰਕੁਟ ਵਿਚ ਖਾਤਾ ਖੋਲ੍ਹਣ ਲਈ ਕਿਸੇ ਪੁਰਾਣੇ ਮੈਂਬਰ
ਦੀ ਜ਼ਾਮਨੀ ਦੇਣੀ ਪੈਂਦੀ ਸੀ ਪਰ ਬਾਅਦ ਵਿਚ ਬਿਨਾਂ ਕਿਸੇ
ਦੀ ਜ਼ਾਮਨੀ ਦੇ ਖਾਤਾ ਖੋਲ੍ਹਣ ਦੀ ਸੁਵਿਧਾ ਮੁਹੱਈਆ
ਕਰਵਾਈ ਗਈ।
ਸਮੁਦਾਏ ਜਾਂ ਸਮੂਹ ਓਰਕੁਟ ਦੀ ਇੱਕ ਮਹੱਤਵਪੂਰਨ
ਵਿਸ਼ੇਸ਼ਤਾ ਹੈ। ਇਸ ਸੇਵਾ ਤਹਿਤ ਕੋਈ ਮੈਂਬਰ
ਆਪਣਾ ਵੱਖਰਾ ਖਾਤਾ ਬਣਾ ਸਕਦਾ ਹੈ। ਇਹ ਸਮੂਹ ਇੱਕੋ
ਜਿਹੀ ਭਾਸ਼ਾ ਬੋਲਣ ਵਾਲਿਆਂ ਦਾ , ਇੱਕੋ ਭੂਗੋਲਿਕ ਖੇਤਰ
ਵਿਚ ਰਹਿਣ ਵਾਲਿਆਂ ਦਾ, ਕਿਸੇ ਇੱਕ ਸਾਂਝੇ ਟੀਚੇ ਲਈ.
ਕੰਮ ਕਰਨ ਵਾਲੇ ਵਿਅਕਤੀਆਂ ਆਦਿ ਹੋ ਸਕਦਾ ਹੈ। ਓਰਕੁਟ
ਵਿਚ ਇਸ ਸਮੇਂ ਲੱਖਾਂ ਸਮੂਹ ਹਨ।


ਸੀ. ਪੀ. ਕੰਬੋਜ

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
Re: Psychologists Say :
« Reply #22 on: June 26, 2013, 10:51:53 PM »
☞ ਇੱਕ ਗਿਲਾਸ ਪਾਣੀ ਜਾਗਣ ਤੋਂ ਬਾਅਦ -
ਸਰੀਰ
ਅੰਦਰਲੀ ਨਾੜੀ ਪ੍ਰਨਾਲੀ ਨੂੰ ਚਲਾਉਂਦਾ ਹੈ ।

☞ ਇੱਕ ਗਿਲਾਸ ਪਾਣੀ ਖਾਣਾ ਖਾਣ ਤੋਂ ਤੀਹ ਮਿੰਟ ਪਹਿਲਾਂ -
ਪਚਾਉਣ ਵਿੱਚ ਮੱਦਦ ਕਰਦਾ ਹੈ ।

☞ ਇੱਕ ਗਿਲਾਸ ਪਾਣੀ ਨਹਾਉਣ ਤੋਂ ਪਹਿਲਾਂ - ਘੱਟ ਬਲੱਡ
ਪ੍ਰੈਸ਼ਰ ਦੀ ਮਦੱਦ ਕਰਦਾ ਹੈ ।

☞ ਇੱਕ ਗਿਲਾਸ ਪਾਣੀ ਸੋਣ ਤੋਂ ਪਹਿਲਾਂ - ਦਿਲ ਦੇ ਦੋਰੇ ਨੂੰ
ਮਿਟਾਉਣ ਵਿੱਚ ਮੱਦਦ ਕਰਦਾ ਹੈ ।


ਸੋ ਸਮੇਂ ਸਮੇਂ ਤੇ ਪਾਣੀ ਜਰੂਰ ਪੀਓ ਜੀ।

Hardwork

 • Guest
Re: Psychologists Say :
« Reply #23 on: June 26, 2013, 11:02:36 PM »
your information is very valueable sir ji. Thanks ji.

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
Re: Psychologists Say :
« Reply #24 on: July 23, 2013, 10:11:05 PM »
1.ਭਾਵਨਾ ਕਦੇ ਮਰਦੀ ਨਹੀਂ।

2.ਵਿਸ਼ਾਲ ਨਜ਼ਰ ਨਾਲ ਦੇਖਿਆਂ ਖੰਡਰ ਵੀ ਰੌਣਕ ਬਣ ਜਾਂਦੇ
ਨੇ...।

3.ਹਮੇਸ਼ਾ ਚੰਗਾ ਸੋਚੋ ਕਿਉਂਕਿ ਮਨੁੱਖ ਆਪਣੀ ਸੋਚ ਤੋਂ
ਚੰਗਾ ਨਹੀਂ ਹੋ ਸਕਦਾ।

4.ਦੂਜਿਆਂ ਦੇ ਅਪਮਾਨ ਦੀਆਂ ਇੱਟਾਂ ਨਾਲ ਆਪਣੀ ਇੱਜ਼ਤ
ਦਾ ਗੁੰਬਦ ਨਹੀਂ ਉਸਾਰਿਆ
ਜਾ ਸਕਦਾ |

5. ਝਿਜਕਣਾ ਅਪਰਾਧ ਹੈ।

6. ਮਿਹਨਤ ਕਰਨ ਵਾਲੇ
ਉਦਾਸ ਨਹੀਂ ਹੁੰਦੇ , ਉਹਨਾਂ ਦੇ ਚਿਹਰੇ 'ਤੇ ਥਕਾਵਟ
ਦੀ ਰੌਣਕਹੁੰਦੀ ਹੈ।

7. ਆਪਣੇ ਪੈਰਾਂ 'ਤੇ ਖਲੋਤਾ ਇਕ ਮੰਗਤਾ ਵੀ , ਗੋਡਿਆਂ 'ਤੇ
ਝੁਕੇ ਬਾਦਸ਼ਾਹ ਨਾਲੋਂ
ਲੰਮਾ ਨਜ਼ਰ ਆਉਂਦਾ ਹੈਂ|

8.ਅਮੀਰੀ ਇਸ ਗੱਲ ਵਿਚ ਹੁੰਦੀ ਹੈ ਕਿ ਕਿਤਨੇ ਘਰਾਂ ਦੇ
ਬੂਹੇ ਤੁਹਾਡੀ ਉਡੀਕ ਵਿਚ
ਖੁਲੇ ਹਨ ।

9.ਜਦੋਂ ਲੋਕ ਧੋਖੇਬਾਜ਼ ਸਾਬਿਤ ਹੋਣ ਤਾਂ ਮਨੁੱਖ
ਚੀਜ਼ਾਂ ਵਸਤਾਂ ਵਿਚੋਂ ਤਸੱਲੀ ਲੱਭਣ
ਦਾ ਯਤਨ ਕਰਦਾ  ਹੈ ।

10. ਆਪਣੀ ਸਿਆਣਪ ਦਾ ਗੁਣ-ਗਾਣ ਕਰੋ , ਕੋਈ
ਨਹੀਂ ਸੁਣੇਗਾ;
ਆਪਣੀ ਮੂਰਖਤਾ ਦੀਆਂ ਗੱਲਾਂ ਕਰੋ , ਸਾਰੇ ਧਿਆਨ ਨਾਲ
ਸੁਨਣਗੇ| ਲੋਕਾਂ ਨੂੰ
ਮੂਰਖਾਂ ਨੂੰ ਮਿਲਕੇ ਆਨੰਦ ਮਿਲਦਾ ਹੈ , ਸਿਆਣਾ ਉਹ ਆਪਣੇ
ਆਪ ਨੂੰ ਸਮਝਦੇ
ਹਨ..

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
Re: Psychologists Say :
« Reply #25 on: August 04, 2013, 09:32:32 PM »
* ਜੋ ਸਾਡੇ ਲਈ ਅਸੰਭਵ ਹੁੰਦਾ ਹੈ, ਉਸ ਨੂੰ ਸਾਡੇ
ਬੱਚੇ ਸੰਭਵ ਕਰ ਵਿਖਾਉਂਦੇ ਹਨ।
* ਬੱਚਿਆਂ ਵਿੱਚ ਅਸੰਭਵ ਨੂੰ ਸੰਭਵ ਬਣਾਉਣ
ਦੀ ਹਿੰਮਤ ਬੀਜੋ।
* ਜੇ ਬੱਚਿਆਂ ਦੀ ਆਲੋਚਨਾ ਹੀ ਕਰਦੇ ਰਹੋਗੇ, ਉਹ
ਸਾਰਾ ਜੀਵਨ ਹੋਰਾਂ ਨੂੰ ਭੰਡਣ ਵਿੱਚ ਲਾ ਦੇਣਗੇ।
* ਜੇ ਉਨ੍ਹਾਂ ਦੀਆਂ ਸੁਭਾਵਿਕ
ਭਾਵਨਾਵਾਂ ਦਾ ਵਿਰੋਧ ਕਰੋਗੇ, ਉਹ ਹਿੰਸਕ ਅਤੇ
ਲੜਾਕੇ ਹੋ ਨਿੱਬੜਨਗੇ।
* ਜੇ ਉਨ੍ਹਾਂ ਨੂੰ ਡਰ ਪਾਓਗੇ, ਉਹ ਹਰ ਚੀਜ਼ ਤੋਂ
ਡਰਨਗੇ।
* ਜੇ ਉਨ੍ਹਾਂ ਤੇ ਤਰਸ ਕਰੋਗੇ ਅਤੇ ਹਰ
ਥਾਂ ਸਹਾਰਾ ਬਣੋਗੇ ਤਾਂ ਉਹ ਨਿੱਕੀਆ-ਨਿੱਕੀਆਂ
ਗੱਲਾਂ ਤੇ ਢੇਰੀ ਢਾਹ ਬੈਠਣਗੇ।
* ਜੇ ਉਨ੍ਹਾਂ ਦਾ ਮਖੌਲ ਉਡਾਓਗੇ ਤਾਂ ਉਹ ਲੁਕਣ
ਲੱਗ ਜਾਣਗੇ।
* ਉਨ੍ਹਾਂ ਵਿੱਚੋਂ ਈਰਖਾ-ਸਾੜਾ ਨਹੀਂ ਕੱਢੋਗੇ, ਉਹ
ਹੀਣ-ਭਾਵਨਾ ਤੋਂ ਕਦੇ ਮੁਕਤ ਨਹੀਂ ਹੋਣਗੇ।
* ਜੇ ਉਨ੍ਹਾਂ ਨੂੰ ਸ਼ਰਮਸਾਰ ਕਰਦੇ ਰਹੋਗੇ
ਤਾਂ ਉਨ੍ਹਾਂ ਦਾ ਦ੍ਰਿਸ਼ਟੀਕੋਣ ਸੰਕੀਰਨ ਅਤੇ
ਸਨਕੀ ਹੋ ਜਾਵੇਗਾ।
* ਪਰ ਜੇ ਉਨ੍ਹਾਂ ਨਾਲ ਸਬਰ ਨਾਲ ਪੇਸ਼ ਆਓਗੇ
ਤਾਂ ਉਹ ਵੀ ਧੀਰਜਵਾਨ ਬਣ ਜਾਣਗੇ।
* ਜੇ ਉਨ੍ਹਾਂ ਵਿੱਚ ਸਵੈ-ਵਿਸ਼ਵਾਸ ਭਰੋਗੇ ਤਾਂ ਉਹ
ਅਸੰਭਵ ਨੂੰ ਸੰਭਵ ਕਰ ਵਿਖਾਉਣਗੇ।
* ਜੇ ਉਨ੍ਹਾਂ ਦੇ ਚੰਗੇ ਕੰਮਾਂ ਦੀ ਸਿਫ਼ਤ ਕਰੋਗੇ
ਤਾਂ ਉਨ੍ਹਾਂ ਵਿੱਚ ਦੂਜਿਆਂ ਨੂੰ ਸਲਾਹੁਣ
ਦੀ ਦਲੇਰੀ ਉਪਜੇਗੀ।
* ਜੇ ਉਨ੍ਹਾਂ ਨੂੰ, ਜਿਵੇਂ ਉਹ ਹਨ, ਉਵੇਂ ਪ੍ਰਵਾਨ
ਕਰੋਗੇ, ਉਨ੍ਹਾਂ ਨੂੰ ਹਰ ਕਿਸੇ ਨਾਲ ਰਹਿਣ
ਦੀ ਜਾਚ ਆ ਜਾਵੇਗੀ।
* ਜੇ ਉਨ੍ਹਾਂ ਦੇ ਗੁਣਾਂ ਨਾਲ ਦੋਸ਼ਾਂ ਨੂੰ
ਵੀ ਸਵੀਕਾਰ ਕਰੋਗੇ ਤਾਂ ਉਹ ਸਾਰੇ ਸੰਸਾਰ ਨੂੰ
ਆਪਣਾ ਸਮਝਣਗੇ।
* ਜੇ ਉਨ੍ਹਾਂ ਨੂੰ ਈਮਾਨਦਾਰੀ ਅਤੇ
ਵਫ਼ਾਦਾਰੀ ਸਿਖਾਓਗੇ ਤਾਂ ਉਹ ਸੱਚ ਅਤੇ
ਇਨਸਾਫ਼ ਦੇ ਪਹਿਰੇਦਾਰ ਬਣ ਜਾਣਗੇ।
* ਜੇ ਉਨ੍ਹਾਂ ਵਿੱਚ ਸੁਰੱਖਿਆ ਅਤੇ
ਸੁਤੰਤਰਤਾ ਦੀ ਭਾਵਨਾ ਜਗਾਓਗੇ
ਤਾਂ ਉਨ੍ਹਾਂ ਵਿੱਚ ਦੂਜਿਆਂ ਦਾ ਧਿਆਨ ਰੱਖਣ
ਦੀ ਅਮੀਰੀ ਜਾਗੇਗੀ।
* ਜੇ ਉਨ੍ਹਾਂ ਨੂੰ ਆਪਣੀ ਮਾਂ ਦੀਆਂ
ਆਸਾਂ ਦੀ ਜਾਗ ਲਾਉਂਦੇ ਰਹੋਗੇ, ਉਹ ਪਰਿਵਾਰ,
ਸਮਾਜ ਅਤੇ ਦੇਸ਼ ਲਈ ਮਹਿਮਾ ਕਮਾਉਣਗੇ। ਜਿਵੇਂ
ਠੀਕ ਲੱਗੇ, ਉਵੇਂ ਕਰਨਾ ਪਰ ਨਿਕਲਣ ਵਾਲੇ
ਸਿੱਟਿਆਂ ਨੂੰ ਧਿਆਨ ਵਿੱਚ ਰੱਖ ਕੇ ਕਰਨਾ।

N S  K

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
Re: Psychologists Say :
« Reply #26 on: August 25, 2013, 01:26:32 PM »
ਗਲੀ ਅਸੀ ਚੰਗੀਆਂ
ਆਚਾਰੀ ਬੁਰੀਆਹ ॥




ਅਸੀ ਗੱਲਾਂ ਵਿਚ ਸੁਚਜੀਆਂ ਹਾ,
ਪਰ ਆਚਰਨ
ਦੀਆ ਮਾੜੀਆਂ ਹਾਂ।

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
Re: Psychologists Say :
« Reply #27 on: August 25, 2013, 01:26:54 PM »
ਗਲੀ ਅਸੀ ਚੰਗੀਆਂ
ਆਚਾਰੀ ਬੁਰੀਆਹ ॥




ਅਸੀ ਗੱਲਾਂ ਵਿਚ ਸੁਚਜੀਆਂ ਹਾ,
ਪਰ ਆਚਰਨ
ਦੀਆ ਮਾੜੀਆਂ ਹਾਂ।

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
Re: Psychologists Say :
« Reply #28 on: June 28, 2015, 06:01:11 PM »
ਮੰਗਤਿਆਂ ਦੀ ਕੁੜੀ
MAY ਮਹੀਨੇ ਦੇ ਅਖੀਰਲੇ ਦਿਨਾਂ ਦੀ ਗੱਲ ਏ ਮੈੰ ਬਠਿੰਡੇ ਤੋਂ ਪਿੰਡ ਆ ਰਿਹਾ ਸੀ ਕਿਉੰਕਿ ਅਗਲੇ ਦਿਨ ਪਟਿਆਲੇ ਆਇਲੈਟਸ ਦਾ ਪੇਪਰ ਸੀ ਸੋ ਸੋਚਿਆ ਵੀ ਪਿੰਡੋਂ ਈ ਚਲਾ ਜਾਵਾਂਗਾ ।ਮੈੰ ਭੀਖੀ ਬੱਸ ਅੱਡੇ ਤੇ ਖੜ੍ਹ ਕੇ ਪਿੰਡ ਵਾਲੀ ਬਸ ਦੀ ਉਡੀਕ ਕਰਨ ਲੱਗਾ।ਮੇਰੀ ਨਿਗ੍ਹਾ ਉੱਥੇ ਦਾਰੂ ਵਾਲੇ ਠੇਕੇ ਤੇ ਗਈ ਜਿੱਥੇ ਠੇਕੇ ਵਾਲਾ 23ਕੁ ਸਾਲਾਂ ਦਾ ਭਈਆਂ ਠੇਕੇ ਅੱਗੇ ਖੜ੍ਹੇ ਮੰਗਣ ਵਾਲੇ ਜੁਆਕਾਂ ਨੂੰ ਅਵਾ ਤਵਾ ਬੋਲ ਕੇ ਭਜਾ ਰਿਹਾ ਸੀ। ਮੈੰ ਨਾ ਚਾਹੁੰਦੇ ਹੋਏ ਵੀ ਉਹਨਾਂ ਉਪਰੋਂ ਧਿਆਨ ਨਹੀ ਹਟਾ ਪਾਇਆ ਕਿਉੰਕਿ ਉਹ ਤਿੰਨ ਮਾਸੂਮ ਬੱਚੀਆਂ ਜਿੰਨ੍ਹਾੰ ਦੀ ਉਮਰ ਕਰੀਬ 12,9,7ਸਾਲ ਦੇ ਕਰੀਬ ਹੋਣੀ ਏ ਦੇ ਪਾਏ ਹੋਏ ਪਾਟੇ ਕੱਪੜੇ,ਨੰਗੇ ਪੈਰ ਤੇ ਖਿੱਲਰੇ ਹੋਏ ਵਾਲ ।ਉਹ ਵਾਰੀ ਵਾਰੀ ਸਾਰਿਆੰ ਕੋਲੋਂ ਭੀਖ ਮੰਗ ਰਹੀਆਂ ਸਨ। ਇੱਕ ਕੁੜੀ ਮੇਰੇ ਕੋਲ ਵੀ ਆਈ ਤੇ ਮੈੰ ਸਾਫ ਮਨ੍ਹਾ ਕਰ ਦਿੱਤਾ ਪੈਸੇ ਦੇਣ ਤੋਂ,ਸ਼ਾਇਦ ਉਹ ਵੀ ਲੋਕਾਂ ਦੇ ਚਿਹਰੇ ਪੜ੍ਹਣ ਸਿੱਖ ਗਏ ਸਨ ਜੋ ਮੇਰੇ ਕੋਲ ਵਾਰੀ-ਵਾਰੀ ਮਿੰਨਤਾਂ ਕਰਕੇ ਮੇਰੇ ਕੋਲੋਂ ਪੈਸੇ ਕਢਵਾ ਹੀ ਲਏ ਇੰਨੇ ਨੂੰ ਬੱਸ ਆਈ ਤੇ ਬੈਗ ਚੁੱਕ ਕੇ ਬੱਸ ਚ ਜਾ ਬੈਠਾ।ਦੂਸਰੇ ਿਦਨ ਪਟਿਆਲਿਓਂ ਵਾਪਿਸ ਆਉਣ ਵੇਲੇ ਫਿਰ ਸਾਰਾ ਕੁਝ ਓਹੀ ਤੇ ਮੈਨੂੰ ਵੇਖ ਕੇ ਉਹ ਭੱਜ ਕੇ ਕੋਲ ਆ ਗਈਆੰ ਪਰ ਅੱਜ ਮੈੰ ਉਨ੍ਹਾ ਨੂੰ ਪੈਸੇ ਦੇਣ ਦੀ ਬਜਾਏ ਕੁਝ ਖਵਾਉਣ ਦੀ ਪੇਸ਼ਕਸ ਕੀਤੀ ਤੇ ਠੇਕੇ ਦੇ ਨਾਲ ਵਾਲੀ ਦੁਕਾਨ ਤੇ ਲੈ ਗਿਆ ਤੇ ਉਹਨਾ ਨੇ 2 ਕੁਰਕਰਿਆਂ ਦੇ10-10 ਵਾਲੇ ਪੈਕਟ ਤੇ ਇੱਕ ਨੇ ਬਿਸਕੁਟ ਲਏ ਤੇ ਉਹ ਖੁਸ਼ ਲੱਗ ਰਹੀਆਂ ਸਨ। ਉਹਨਾ ਦਾ ਹੱਸਦਾ ਚਿਹਰਾ ਵੇਖ ਕੇ ਮਨ ਨੂੰ ਵੀ ਖੁਸ਼ੀ ਮਿਲੀ ।
ਤੀਸਰੇ ਦਿਨ ਸਪੀਕਿੰਗ ਦੇ ਕੇ ਭੀਖੀ ਆ ਕੇ ਰੁਕਿਆ ਤੇ ਬਸ ਉਡੀਕਣ ਲੱਗਾ ।ਉਨ੍ਹਾ ਵਿੱਚੋਂ ਸਭ ਤੋਂ ਛੋਟੀ ਕੁੜੀ ਦੀ ਨਿਗ੍ਹਾ ਮੇਰੇ ਤੇ ਪਈ ਤੇ ਉਸਦੇ ਮੂੰਹੋੰ ਸ਼ਾਇਦ ਆਪਣੇ ਆਪ ਈ ਨਿਕਲਿਆ "ਉਹੀ ਵੀਰਾ"।ਤੇ ਮੇਰੇ ਕੋਲ ਭੱਜ ਕੇ ਆ ਕੇ ਮੇਰਾ ਹੱਥ ਫੜਕੇ ਓਹੀ ਦੁਕਾਨ ਵੱਲ ਨੂੰ ਹੋ ਤੁਰੀ।ਮੈੰ ਨਾ ਚਾਹੁੰਦੇ ਹੋਏ ਵੀ ਮਨ੍ਹਾ ਨੀ ਕਰ ਸਕਿਆ ਪਤਾ ਨੀ ਕੀ ਸਾੰਝ ਪੈ ਗਈ ਸੀ 3 ਦਿਨਾ ਚ ਉਹਨਾ ਨਾਲ।ਅੱਜ ਉਹਨਾ ਨਾਲ 2 ਛੋਟੇ ਛੋਟੇ ਉਹਨਾ ਦੇ ਭਰਾ ਵੀ ਸਨ ਜੋ ਚੰਗੀ ਤਰਾੰ ਬੋਲਣਾ ਵੀ ਨਹੀੰ ਸੀ ਜਾਣਦੇ। ਫਿਰ ਉਨ੍ਹਾ ਨੇ ਓਹੀ 30-40 ਦਾ ਸਮਾਨ ਲਿਆ ਤੇ ਮੈੰ ਪੈਸੇ ਦੇ ਕੇ ਦੁਕਾਨ ਅੱਗੇ ਰੱਖੇ ਤਖਤਪੋਸ ਤੇ ਬੈਠ ਗਿਆ ।ਉਹਨਾਂ ਤਿੰਨਾੰ ਬੱਚੀਆੰ ਚੋ ਜੋ ਵੱਡੀ ਸੀ(12) ਮੇਰੇ ਕੋਲ ਚੁੱਪ ਕਰਕੇ ਬੈਠ ਗਈ ਤੇ ਅੱਜ ਉਹਨੇ ਕੁਰਕਰਿਆਂ ਵਾਲਾ ਪੈਕਟ ਵੀ ਨਹੀੰ ਸੀ ਖੋਲਿਆ ।5ਕੁ ਮਿੰਟਾੰ ਮਗਰੋਂ ਜਦੋੰ ਈ ਮੈੰ ਉਸਦੀ ਚੁੱਪ ਦਾ ਕਾਰਨ ਪੁੱਿਛਆ ਤਾੰ ਉਹ ਰੋਣ ਲੱਗ ਪਈ ॥ਮੈ ਉਸਨੂੰ ਚੁੱਪ ਕਰਵਾਉਣਾ ਚਾਹਿਆ ਪਰ ਉਹ ਪਤਾ ਨੀ ਵਿਚਾਰੀ ਕਿੰਨੀ ਕ ਔਖੀ ਸੀ ਕੀ ਸੋਚ ਰਹੀ ਸੀ ਫਿਰ ਉਹ ਉੱਠੀ ਤੇ ਉਹ ਕੁਰਕੁਰੇ ਵਾਪਿਸ ਕਰ 10 ਮੁੜਵਾ ਲਿਆਈ ਤੇ ਆਪਣੇ ਭੈਣ-ਭਰਾਵਾਂ ਕੋਲੋ 1-1 ਦੋ ਦੋ ਦੀ ਭਾਣ ਜੀ ਿੲਕੱਠੀ ਕਰਕੇ ਹਿਸਾਬ ਜਾ ਲਾ ਕੇ ਕਹਿੰਦੀ ਵੀਰੇ ਤੇਰੇ ਪਰਸੋੰ ਤੋੰ ਲੇ ਕੇ ਹੁਣ ਤੱਕ ਅਸੀੰ 105 ਖਰਚ ਕਰਵਾਏ ਆ
ਤੇ ਇਹ ਲੋ ਆਪਣੇ 45 ਬਾਕੀ ਮੈੰ ਕੱਲ੍ਹ ਨੂੰ ਦੇ ਦੇਵਾਂਗੀ ਮੈ ਇੱਕਦਮ ਹੈਰਾਨ ਹੋ ਕੇ ਉਸ ਵੱਲ ਵੇਖਦਾ ਈ ਰਹਿ ਗਿਆ ।ਮੈੰ ਪੈਸੇ ਤੇ ਨਹੀ ਫੜ੍ਹੇ ਪਰ ਉਸ ਨਿੱਕੀ ਜੀ ਕੁੜੀ ਨੂੰ ਮੈੰ ਸੀਨੇ ਨਾਲ ਲਾ ਲਿਆ ਮੇਰੀਆ ਵੀ ਅੱਖਾਂ ਚ ਪਾਣੀ ਆ ਗਿਆ। ਫਿਰ ਮੈੰ ਉਹਨੂੰ ਚੱਪਲਾਂ ਪਵਾਉਣ ਲਈ ਕਿਹਾ ਪਰ ਉਸਨੇ ਸਾਫ ਮਨ੍ਹਾ ਕਰਤਾ ਕਹਿੰਦੀ ਜੇ ਅਸੀੰ ਪੈਰਾਂ ਚ ਕੁਝ ਪਾ ਲਿਆ ਤਾਂ ਫਿਰ ਲੋਕ ਸਾਡੇ ਤੇ ਤਰਸ ਕਿਦਾੰ ਕਰਨਗੇ ।ਉਹਨੇ ਦੱਸਿਆ ਕੇ ਉਹ ਚੌਥੀ ਜਮਾਤ ਚ ਪੜ੍ਹਦੀ ਏ ਤੇ ਸਕੂਲ ਪਿੱਛੋਂ ਮੰਗਣ ਆ ਜਾਈਦਾ ਤੇ 80-90 ਇਕੱਠੇ ਕਰਕੇ ਮੰਮੀ ਨੂੰ ਦੇ ਦਿੰਨੇ ਆ ਜਿਸਦਾ ਉਹ ਰਾਸ਼ਨ ਪਾਣੀ ਲੈ ਆਊੰਦੇ ਆ
ਉਸ ਨਿੱਕੀ ਜੀ ਕੁੜੀ ਦੀਆਂ ਵੱਡੀਆੰ ਵੱਡੀਆੰ ਗੱਲਾੰ ਨੇ ਮੇਰੇ ਸਰੀਰ ਨੂੰ ਸੁੰਨ੍ਹ ਕਰਤਾ ਸੀ। ਉਹ ਪੂਰੇ 25ਮਿੰਟ ਬੋਲਦੀ ਰਹੀ ਤੇ ਮੈੰ ਸਿਰਫ ਉਹਨੂੰ ਸੁਣਦਾ ਰਿਹਾ ।ਇੰਨੇ ਨੂੰ ਮੇਰੀ ਬਸ ਆ ਗਈ,ਜਦੋੰ ਉਸ ਕੋਲੋੰ ਉੱਠਿਆ ਤਾਂ ਉਹਨੇ ਸਿਰਫ ਇੰਨ੍ਹਾ ਕਿਹਾ "ਵੀਰੇ ਤੂੰ ਬਹੁਤ ਚੰਗਾ ਇਨਸਾਨ ਏ"।ਮੈੰ ਸਾਰੇ ਰਾਹ ਉਸ ਨਿੱਕੀ ਜੀ ਬੱਚੀ ਬਾਰੇ ਈ ਸੋਚਦਾ ਰਿਹਾ। ਉਹਨੇ ਮੇਰੇ ਸਿਰ ਬੋਝ ਜੋ ਪਾ ਦਿੱਤਾ ਸੀ ਇੱਕ ਚੰਗਾ ਇਨਸਾਨ ਕਹਿ ਕੇ ਜੋ ਸ਼ਾਇਦ ਮੈੰ ਪਹਿਲਾਂ ਤਾਂ ਨਹੀੰ ਸੀ ਪਰ ਉਸ ਦਿਨ ਤੋਂ ਕੋਸ਼ਿਸ਼ ਕਰ ਰਿਹਾ ਹਾਂ!!
COPY & PASTE

vineysharma68

 • Guest
Re: Psychologists Say :
« Reply #29 on: June 28, 2015, 09:29:26 PM »
Really a good man you are?

 

GoogleTagged