Author Topic: Psychologists Say :  (Read 10103 times)

BHARPUR

  • Full Member
  • ***
  • Offline
  • Posts: 653
  • Gender: Male
  • SINGH BHARPUR
    • View Profile
Psychologists Say :
« on: April 13, 2013, 08:31:45 AM »
Psychologists Say :
1) If A Person Laughs Too Much,
Even At Stupid Things,
He Is Lonely Deep Inside.
2) If A Person Sleeps A Lot,
He Is Sad.
3) If A Person Speaks Less,
But Speaks Fast,
He Keeps Secrets.
4) If Some One Can't Cry,
He Is Weak.
5) If Some One Eats In An Abnormal
Manner,
He Is Tensed.
6) If Some One Cries On Little
Things,
He Is Innocent & Soft-Hearted.
7) If Some One Becomes Angry Over
Silly
Or Petty (Small) Things,
It Means He Needs Love.
Try to understand people...

BHARPUR

  • Full Member
  • ***
  • Offline
  • Posts: 653
  • Gender: Male
  • SINGH BHARPUR
    • View Profile
Re: Psychologists Say :
« Reply #1 on: April 13, 2013, 08:32:56 AM »
ਵੈਲੀਆਂ ਦਾ ਸੰਗ ਮਾੜਾ, ਭਾਈਆਂ ਵਿੱਚ ਜੰਗ ਮਾੜਾ
ਗਵਾਂਢੀ ਹੋਜੇ ਨੰਗ ਮਾੜਾ , ਨਿੱਤ ਤੰਗ ਕਰਦਾ
ਕੱਚਾ ਧੋਰੀ ਖਾਲ ਮਾੜਾ,ਲਾਲਚੀ ਦਲਾਲ ਮਾੜਾ
ਚੌਰਾਸੀ ਜੇਹਾ ਸਾਲ ਮਾੜਾ, ਫੱਟ ਹਰੇ ਕਰਦਾ
ਭਾਦੋਂ ਦਾ ਮਰੋੜਾ ਮਾੜਾ, ਵੱਡਿਆਂ ਨੂੰ ਮੋੜਾ ਮਾੜਾ
ਯਾਰ ਦਾ ਵਿਛੋੜਾ ਮਾੜਾ , ਕੋਈ ਕੋਈ ਜਰਦਾ
ਦੁੱਖ ਲਾ-ਇਲਾਜ ਮਾੜਾ, ਤਾਨਾਸ਼ਾਹੀ ਰਾਜ ਮਾੜਾ
ਪੁਲਸ ਨਾਲ ਲਿਹਾਜ਼ ਮਾੜਾ, ਬੜਾ ਤੰਗ ਕਰਦਾ
ਸੱਥ ਵਿੱਚ ਸ਼ੋਰ ਮਾੜਾ, ਸ਼ਰੀਕੇ ਵਿੱਚ ਖੋਰ ਮਾੜਾ
ਬੱਦਲ ਘਨ ਘੋਰ ਮਾੜਾ, ਜੇ ਪੱਕੀ ਉੱਤੇ ਵਰ੍ਹਦਾ
ਖੰਘ ਨੂੰ ਅਚਾਰ ਮਾੜਾ, ਇੱਕ ਤਰਫਾ 'ਖਬਾਰ ਮਾੜਾ
ਘੁੱਦੇ ਬੰਦਾ ਭਾਨੀਮਾਰ ਮਾੜਾ, ਕੰਨ ਰਹੇ ਭਰਦਾ...

neeru

  • Full Member
  • ***
  • Offline
  • Posts: 703
  • SERVING HUMANITY = SERVING GOD
    • View Profile
Re: Psychologists Say :
« Reply #2 on: April 13, 2013, 06:30:31 PM »
Psychologists Say :
1) If A Person Laughs Too Much,
Even At Stupid Things,
He Is Lonely Deep Inside.
2) If A Person Sleeps A Lot,
He Is Sad.
3) If A Person Speaks Less,
But Speaks Fast,
He Keeps Secrets.
4) If Some One Can't Cry,
He Is Weak.
5) If Some One Eats In An Abnormal
Manner,
He Is Tensed.
6) If Some One Cries On Little
Things,
He Is Innocent & Soft-Hearted.
7) If Some One Becomes Angry Over
Silly
Or Petty (Small) Things,
It Means He Needs Love.
Try to understand people...
NICE

BHARPUR

  • Full Member
  • ***
  • Offline
  • Posts: 653
  • Gender: Male
  • SINGH BHARPUR
    • View Profile
Re: Psychologists Say :
« Reply #3 on: April 14, 2013, 02:07:14 PM »
ਤੁਹਾਡੀ ਸਿਹਤ ਲਈ :-
ਘੱਟ ਮੀਟ.... ਜਿਆਦਾ ਸਬਜੀਆਂ
ਘੱਟ ਨਮਕ.... ਜਿਆਦਾ ਸਿਰਕਾ
ਘੱਟ ਖੰਡ.......ਜਿਆਦਾ ਫਲ
ਘੱਟ ਖਾਣਾ..... ਜਿਆਦਾ ਚਬਾਣਾ
ਘੱਟ ਬੋਲਣਾ..... ਜਿਆਦਾ ਕੰਮ ਕਰਨਾ
ਘੱਟ ਫਿਕਰ..... ਜਿਆਦਾ ਨੀਂਦ
ਘੱਟ ਡਰਾਈਵਿੰਗ.....ਜਿਆਦਾ ਤੁਰਨਾ
ਘੱਟ ਗੁਸਾ...... ਜਿਆਦਾ ਹਸਣਾ

BHARPUR

  • Full Member
  • ***
  • Offline
  • Posts: 653
  • Gender: Male
  • SINGH BHARPUR
    • View Profile
Re: Psychologists Say :
« Reply #4 on: April 14, 2013, 02:14:12 PM »
ਪੰਜਾਬ ਪਿੱਛੇ ਰਹਿ ਗਿਆ..
ਭਗਤ ਸਿੰਘ ਆ ਗਿਆ,
ਸਰਾਭਾ ਕਿੱਥੇ ਰਹਿ ਗਿਆ..
ਸਾਰੀ ਆਜ਼ਾਦੀ ਕੱਲਾ,
ਗਾਂਧੀ ਤਾਂ ਨੀਂ ਲੈ ਗਿਆ..
ਗਦਰੀ-ਬਾਬਿਆਂ ਦਾ ਕਿਵੇਂ,
ਗਦਰ ਭੁਲਾਵਾਂ ਮੈਂ..
ਝੂਠੇ-ਇਤਿਹਾਸ ਉੱਤੇ,
ਮੋਹਰ ਕਿਵੇਂ ਲਾਵਾਂ ਮੈਂ.."
ਜ਼ਰਾ ਸੋਚ ਕੇ ਸੁਣਾਈਂ ਅੱਜ ਫ਼ੈਸਲਾ,
ਨੀਂ ਜਿੰਮੇਦਾਰੀ ਬੜੀ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||
ਡੇਰਿਆਂ ਨੇਂ ਕੀਤਾ ਸਿੱਖ-ਪੰਥ ਕਮਜ਼ੋਰ,
ਲੈਂਡ-ਕਰੂਜ਼ਰਾਂ ਚ ਘੁੰਮਦੇ ਨੇਂ ਚੋਰ..
ਬੇਨਜ਼ੀਰ ਪਤਾ ਨੀਂ ਕਿਓਂ ਮਾਰਤੀ,
ਜਿੱਤ ਗਿਆ ਉਬਾਮਾ ਖੁਸ਼ ਬੜੇ ਭਾਰਤੀ..
ਬੈਠਾ ਤੇਲਗੀ ਨਜ਼ਾਰੇ ਲੈਂਦਾ ਜੇਲ ਚ,
ਸਪੋਰਟ ਉਸਨੂੰ ਸਰਕਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||
ਮੰਨੋ ਜ਼ਾਂ ਨਾ ਮੰਨੋ ਬੁਸ਼ ਵੀ ਹੈ ਪੰਗੇਬਾਜ਼,
ਮਿੰਟਾਂ ਚ ਫ਼ਿਦਾਈਨ ਦੇਖੋ ਢਾਹ ਗਏ ਤਾਜ਼..
ਆਪਣੇ ਹੀ ਕੰਮ ਲੱਗੀ ਹੋਈ ਏ ਅਲ-ਕਾਇਦਾ,
ਪਤਾ ਨਹੀਂ ਨੁਕਸਾਨ ਹੈ ਜ਼ਾਂ ਹੈ ਫ਼ਾਇਦਾ..
ਆ ਜਾਓ ਇਕੱਠੇ ਹੋ ਕੇ ਦੇਸ਼ ਲਈ ਲੜੀਏ,
ਸੈਕਿੰਡ ਸਾਡੇ ਉੱਤੇ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||
ਉਂਝ ਮੇਰੇ ਹੱਥਾਂ ਦੀਆਂ ਲਾਈਨਾਂ ਵੀ ਨੇਂ ਲੰਬੀਆਂ,
ਰੇਲ ਦੀਆਂ ਲਾਈਨਾਂ ਵਾਂਗ ਸਾਰੀਆਂ ਨਿਕੰਮੀਆਂ..
ਪੈਸੇ ਲੈਕੇ ਅੱਜ-ਕਲ ਚੌਕੇ-ਛੱਕੇ ਵੱਜਦੇ,
ਰੋਟੀ ਨਾਲ ਨਹੀਂ ਏ ਤਾਂ ਅਚਾਰ ਨਾਲ ਰੱਜਦੇ..

vineysharma

  • Guest
Re: Psychologists Say :
« Reply #5 on: April 14, 2013, 05:26:15 PM »
Psychologists Say :
1) If A Person Laughs Too Much,
Even At Stupid Things,
He Is Lonely Deep Inside.
2) If A Person Sleeps A Lot,
He Is Sad.
3) If A Person Speaks Less,
But Speaks Fast,
He Keeps Secrets.
4) If Some One Can't Cry,
He Is Weak.
5) If Some One Eats In An Abnormal
Manner,
He Is Tensed.
6) If Some One Cries On Little
Things,
He Is Innocent & Soft-Hearted.
7) If Some One Becomes Angry Over
Silly
Or Petty (Small) Things,
It Means He Needs Love.
Try to understand people...
nice.

BHARPUR

  • Full Member
  • ***
  • Offline
  • Posts: 653
  • Gender: Male
  • SINGH BHARPUR
    • View Profile
Re: Psychologists Say :
« Reply #6 on: April 14, 2013, 07:14:49 PM »

 ਸ਼੍ਰੀ ਲੰਕਾ ਦੇ 38 ਸਾਲ ਦੇ
ਆਦਮੀ ਦੀ ਪਤਨੀ ਤਿੰਨ ਮਹੀਨੇ ਪਹਿਲਾਂ ਇੱਕ
ਬੱਚੀ ਨੂੰ ਜਨੰਮ ਦੇ ਕੇ ਪੂਰੀ ਹੋ ਗਈ । ਇੱਕ ਦਿਨ
ਰੋਂਦੀ ਹੋਈ ਬੱਚੀ ਨੂੰ ਚੁੱਪ ਕਰਵਾਉਣ ਲਈ ਇਸ
ਆਦਮੀ ਨੇ ਬੱਚੀ ਨੂੰ ਆਪਣੀ ਛਾਤੀ ਨਾਲ ਲਾਇਆ
ਤਾਂ ਉਸਨੂੰ ਪਤਾ ਲਗਾ ਕਿ ਉਹ ਵੀ ਬੱਚੀ ਨੂੰ ਦੁੱਧ
ਪਿਲਾਉਣ ਦੇ ਯੋਗ ਹੈ । ਡਾਕਟਰ ਕਮਾਲ ਜੈਸਿੰਘ,
ਜੋ ਕਿ ਸ਼੍ਰੀ ਲੰਕਾ ਦੇ ਸਰਕਾਰੀ ਹਸਪਤਾਲ ਦੇ
ਡਿਪਟੀ ਡਾਇਰੈਕਟਰ ਹਨ, ਨੇ ਦਸਿਆ
ਕਿ ਆਦਮੀਆਂ ਲਈ ਵੀ ਦੁੱਧ ਪਿਆਉਣਾ ਸੰਭਵ ਹੈ ਜੇ
prolactine ਹਾਰਮੋਨ ਜਿਆਦਾ ਬਣਦਾ ਹੋਵੇ ।

BHARPUR

  • Full Member
  • ***
  • Offline
  • Posts: 653
  • Gender: Male
  • SINGH BHARPUR
    • View Profile
Re: Psychologists Say :
« Reply #7 on: April 21, 2013, 12:42:05 PM »
ਨੇਤਰਹੀਣਤਾ
*******
ਸੰਸਾਰ ਨਾਲ ਮਨੁੱਖ ਦਾ ਸੰਪਰਕ ਅੱਖਾਂ,
ਕੰਨਾਂ, ਨੱਕ, ਜ਼ੁਬਾਨ ਅਤੇ
ਚਮੜੀ ਰਾਹੀਂ ਹੁੰਦਾ ਹੈ। ਆਲੇ-ਦੁਆਲੇ
ਦੀ ਤਕਰੀਬਨ
ਅੱਸੀ ਫ਼ੀਸਦੀ ਸੂਚਨਾ ਸਾਨੂੰ
ਅੱਖਾਂ ਰਾਹੀਂ ਪ੍ਰਾਪਤ ਹੁੰਦੀ ਹੈ ਅਤੇ
ਤਕਰੀਬਨ
ਅਠਾਰਾਂ ਫ਼ੀਸਦੀ ਸੂਚਨਾ ਅਸੀਂ ਕੰਨਾਂ ਰ
ਕਰਦੇ ਹਾਂ। ਅੱਖਾਂ ਰਾਹੀਂ ਸਾਨੂੰ
ਕਿਸੇ ਚੀਜ਼ ਦੇ ਗੋਲ ਜਾਂ ਚੌਰਸ ਆਦਿ ਹੋਣ
ਦਾ ਪਤਾ ਲੱਗਦਾ ਹੈ। ਕਿਸੇ ਚੀਜ਼ ਦੇ
ਛੋਟੀ-ਵੱਡੀ, ਦੂਰ-ਨੇੜੇ, ਅੱਗੇ-
ਪਿੱਛੇ, ਉੱਚੀ-ਨੀਵੀਂ ਹੋਣ
ਆਦਿ ਦਾ ਪਤਾ ਵੀ ਅੱਖਾਂ ਰਾਹੀਂ ਲੱਗਦਾ
ਰੰਗ-ਰੂਪ ਦੀ ਸੋਝੀ ਵੀ ਅੱਖਾਂ ਤੋਂ
ਪ੍ਰਾਪਤ ਹੁੰਦੀ ਹੈ। ਕਿਸੇ ਵਸਤੂ ਦੇ
ਲਾਭਕਾਰੀ ਜਾਂ ਹਾਨੀਕਾਰਕ,
ਸੋਹਣੀ ਜਾਂ ਕੋਝੀ ਹੋਣ
ਦਾ ਪਤਾ ਵੀ ਅੱਖਾਂ ਰਾਹੀਂ ਲੱਗਦਾ ਹੈ।
ਕਿਸੇ ਵਿਅਕਤੀ ਦੀਆਂ ਅੱਖਾਂ ਤੋਂ ਉਸ
ਦੀ ਮਾਨਸਿਕ ਹਾਲਤ, ਬੌਧਿਕ ਪੱਧਰ,
ਸੱਭਿਆ, ਅਸੱਭਿਆ ਹੋਣ
ਦੀ ਸੂਚਨਾ ਮਿਲਦੀ ਹੈ। ਦਿਮਾਗ਼ੀ ਪੱਖੋਂ
ਊਣਾ ਵਿਅਕਤੀ ਸਿੱਧਾ ਵੇਖ ਨਹੀਂ ਸਕਦਾ,
ਜਿਸ ਕਾਰਨ ਉਹ ਸਿੱਧਾ ਟੁਰ ਅਤੇ
ਸਿੱਧਾ ਬੋਲ ਨਹੀਂ ਸਕਦਾ। ਬੌਧਿਕ
ਵਿਕਾਸ ਨਾਲ ਅੱਖਾਂ ਦੀ ਚਮਕ ਅਤੇ
ਹੱਥਾਂ ਦੀ ਕਾਰਜ-ਕੁਸ਼ਲਤਾ ਵਧਦੀ ਹੈ।
ਸੁੰਦਰਤਾ ਦੇ ਪੈਮਾਨੇ ਬਦਲਦੇ ਰਹੇ ਹਨ
ਪਰ ਅੱਖਾਂ ਦੀ ਚਮਕ
ਹਮੇਸ਼ਾਂ ਹੀ ਸੁੰਦਰਤਾ ਦਾ ਬੁਨਿਆਦੀ ਅੰ
ਰਹੀ ਹੈ। ਜੇ ਅੱਖਾਂ ਨਾ ਮਿਲਣ
ਤਾਂ ਸਾਨੂੰ ਕਿਸੇ ਨਾਲ ਮਿਲ ਕੇ ਵੀ,
ਮਿਲਣ ਦੀ ਤਸੱਲੀ ਨਹੀਂ ਹੁੰਦੀ।
ਨੇਤਰਹੀਣ ਵਿਅਕਤੀ ਕੋਲ
ਅੱਖਾਂ ਨਹੀਂ ਹੁੰਦੀਆਂ, ਸੋ ਉਹ ਆਪਣੇ
ਕੰਨਾਂ ਨੂੰ ਵਧੇਰੇ ਵਰਤਦਾ ਹੈ। ਉਹ
ਕੰਨਾਂ ਤੋਂ ਅੱਖਾਂ ਦਾ ਵੀ ਕੰਮ
ਲੈਂਦਾ ਹੈ। ਸੁਣਨਾ ਉਂਜ ਵੀ ਵੇਖਣ
ਦੀ ਸਹਿਯੋਗੀ ਸ਼ਕਤੀ ਹੈ, ਜਿਵੇਂ ਸੁਣ ਕੇ
ਦੱਸਿਆ ਜਾ ਸਕਦਾ ਹੈ ਕਿ ਪਿੱਛੇ
ਟਰੈਕਟਰ ਆ ਰਿਹਾ ਹੈ। ਨੇਤਰਹੀਣ ਕਿਸੇ
ਬਾਰੇ ਅਨੁਮਾਨ ਉਸ ਦੀ ਆਵਾਜ਼
ਰਾਹੀਂ ਲਾਉਂਦਾ ਹੈ। ਇਸੇ ਕਰਕੇ
ਕਿਹਾ ਜਾਂਦਾ ਹੈ ਕਿ ਅਸਲ ਸੋਹਣਾ ਉਹ
ਹੈ, ਜਿਹੜਾ ਅੰਨ੍ਹੇ ਨੂੰ
ਵੀ ਸੋਹਣਾ ਲੱਗੇ। ਨੇਤਰਹੀਣ
ਵਿਅਕਤੀ ਦੂਜੇ ਵਿਅਕਤੀ ਦੀ ਆਵਾਜ਼
ਰਾਹੀਂ, ਉਸ ਦੀ ਉਮਰ, ਡੀਲ-ਡੌਲ, ਕੱਦ-
ਕਾਠ, ਬੌਧਿਕ ਪੱਧਰ, ਸਲੀਕਾ, ਚੱਜ-
ਆਚਾਰ, ਚਲਾਕੀ, ਸੁਹਿਰਦਤਾ, ਭਾਵਨਾ,
ਮਨੋਰਥ ਅਤੇ ਬੋਲਣ ਵਾਲੇ ਦੇ ਬੈਠੇ
ਜਾਂ ਖਲੋਤੇ ਹੋਣ, ਦੂਰ ਜਾਂ ਨੇੜੇ ਹੋਣ
ਬਾਰੇ ਜਾਣ ਸਕਦਾ ਹੈ। ਆਪਣੀ ਸੋਟੀ ਨੂੰ
ਜ਼ਮੀਨ ਨਾਲ ਟਕਰਾ ਕੇ ਉਹ ਰੁਕਣ,
ਸਾਵਧਾਨ ਹੋਣ ਜਾਂ ਚਲਦੇ ਰਹਿਣ
ਦਾ ਫ਼ੈਸਲਾ ਕਰਦਾ ਹੈ। ਨੇਤਰਹੀਣ ਜੇ
ਸੱਭਿਆ ਲੋਕਾਂ ਵਿੱਚ ਰਹੇ ਤਾਂ ਉਸ
ਵਿੱਚ ਵੱਖ-ਵੱਖ ਆਵਾਜ਼ਾਂ ਦੇ ਗੁਣ-
ਲੱਛਣ, ਸੂਖ਼ਮਤਾ,
ਮਧੁਰਤਾ ਆਦਿ ਦੀ ਸੋਝੀ ਜਾਗਦੀ ਹੈ।
ਨੇਤਰਹੀਣ ਵਿਅਕਤੀ ਦੀ ਦ੍ਰਿਸ਼ਟੀ ਤੋਂ
ਆਵਾਜ਼ ਹਲਕੀ, ਭਾਰੀ, ਬਰੀਕ, ਮੋਟੀ,
ਚੀਕਵੀਂ, ਸੁਰੀਲੀ, ਕਾਹਲੀ, ਟਿਕੀ ਹੋਈ,
ਗੰਭੀਰ, ਹੋਛੀ, ਗੂੰਜਵੀਂ, ਬੈਠੀ ਹੋਈ,
ਖੜਕਵੀਂ, ਤੇਜ਼, ਰੁਕੀ ਹੋਈ, ਲਮਕਵੀਂ,
ਡੂੰਘੀ, ਬੇਧਿਆਨੀ, ਥਥਲਾਉਂਦੀ,
ਟੁੰਬਵੀਂ ਅਤੇ ਗਰਜਵੀਂ ਹੁੰਦੀ ਹੈ।
ਕਿਸੇ ਨੂੰ ਪਛਾਣਨ ਲਈ ਆਵਾਜ਼, ਨੇਤਰਹੀਣ
ਵਿਅਕਤੀ ਦਾ ਭਰੋਸੇਮੰਦ ਸਾਧਨ
ਹੁੰਦੀ ਹੈ। ਆਵਾਜ਼ ਦੀ ਸੂਖ਼ਮ ਅਤੇ
ਵਿਸ਼ਾਲ ਸੋਝੀ ਕਾਰਨ ਹੀ ਬਹੁਤੇ
ਨੇਤਰਹੀਣ ਵਿਅਕਤੀ ਸੰਗੀਤ ਵਿੱਚ
ਰੁਚੀ ਲੈਂਦੇ ਹਨ, ਜਿਸ ਰਾਹੀਂ ਉਹ
ਆਪਣੇ ਜੀਵਨ ਨੂੰ ਸਾਰਥਕ ਕਰਦੇ ਹਨ ਅਤੇ
ਸਮਾਜ ਲਈ ਲਾਭਕਾਰੀ ਸਾਬਤ ਹੁੰਦੇ ਹਨ।
ਨੇਤਰਹੀਣ ਹੋਣ ਦੀ ਸਥਿਤੀ ਵਿੱਚ
ਜਿਉਂਦਾ ਰਹਿਣ ਦੀ ਸਹੂਲਤ ਸਿਰਫ਼
ਮਨੁੱਖੀ ਸਮਾਜ ਵਿੱਚ ਹੈ। ਜੇ ਸਮਾਜ
ਸਹਿਯੋਗ ਨਾ ਦੇਵੇ ਤਾਂ ਨੇਤਰਹੀਣ
ਵਿਅਕਤੀ ਜਿਉਂਦਾ ਰਹਿ ਨਹੀਂ ਸਕਦਾ।
ਮਨੁੱਖਾਂ ਵਿੱਚ ਵੀ ਅਕਸਰ ਪੁਰਸ਼ ਇਸ
ਮੁਸ਼ਕਲ ਨੂੰ ਬਰਦਾਸ਼ਤ ਕਰਦੇ ਹਨ। ਕਿਸੇ
ਨੇਤਰਹੀਣ ਇਸਤਰੀ ਲਈ ਸਮੱਸਿਆਵਾਂ ਕਈ
ਗੁਣਾਂ ਵਧ ਜਾਂਦੀਆਂ ਹਨ। ਨੇਤਰਹੀਣ
ਧੀਆਂ ਅਕਸਰ ਮਾਪਿਆਂ ਦੀ ਕਰਤੱਵ,
ਕੁਰਬਾਨੀ ਅਤੇ ਸੇਵਾ ਦੀ ਭਾਵਨਾ ਕਾਰਨ
ਉਨ੍ਹਾਂ ਦੀ ਦੇਖਭਾਲ ਅਧੀਨ ਜੀਵਤ
ਰਹਿੰਦੀਆਂ ਹਨ ਪਰ ਇਨ੍ਹਾਂ ਦਾ ਜੀਵਨ
ਬੜਾ ਸੀਮਤ ਹੁੰਦਾ ਹੈ।
ਨੇਤਰਹੀਣਾਂ ਨੂੰ ਘਰ ਦੇ ਅੰਦਰ ਵਿਚਰਨ
ਵਿੱਚ ਮੁਸ਼ਕਲ ਨਹੀਂ ਆਉਂਦੀ। ਪਰਿਵਾਰ
ਵੀ ਇਨ੍ਹਾਂ ਉੱਤੇ ਬਹੁਤੀਆਂ
ਜ਼ਿੰਮੇਵਾਰੀਆਂ ਨਹੀਂ ਪਾਉਂਦਾ। ਕੁਦਰਤ
ਵਿੱਚ ਉਹੀ ਜੀਵ-ਜੰਤੂ ਜਿਉਂਦੇ
ਰਹਿ ਸਕਦੇ ਹਨ, ਜਿਹੜੇ ਪੂਰਨ ਭਾਂਤ
ਤੰਦਰੁਸਤ ਹੋਣ, ਨਹੀਂ ਤਾਂ ਉਹ ਖਾਰਜ ਹੋ
ਜਾਂਦੇ ਹਨ। ਪਸ਼ੂ-ਪੰਛੀ ਵੀ ਨੇਤਰਹੀਣ
ਹੋ ਜਾਂਦੇ ਹਨ ਪਰ ਉਹ
ਪੂਰੀ ਤਰ੍ਹਾਂ ਨੇਤਰਹੀਣ ਹੋਣ ਤੋਂ
ਪਹਿਲਾਂ ਹੀ ਮਰ ਜਾਂਦੇ ਹਨ। ਨੇਤਰਹੀਣ
ਵਿਅਕਤੀ ਸੀਮਤ ਆਲੇ-ਦੁਆਲੇ ਨਾਲ ਆਪਣੇ
ਆਪ ਨੂੰ ਇਕ-ਸੁਰ ਕਰ ਲੈਂਦਾ ਹੈ। ਇੱਕ
ਹੋਸਟਲ ਵਿੱਚ ਇੱਕ ਨੇਤਰਹੀਣ
ਵਿਦਿਆਰਥਣ ਰਹਿੰਦੀ ਸੀ। ਉਹ ਆਪੇ ਆ-
ਜਾ ਸਕਦੀ ਸੀ। ਜੇ ਲੋੜ ਪੈਂਦੀ ਤਾਂ ਹੋਰ
ਲੜਕੀਆਂ ਉਸ ਦੀ ਮਦਦ ਕਰਦੀਆਂ ਸਨ ਪਰ
ਆਪਣੇ ਕਾਰਜ ਉਹ ਆਪ ਕਰ ਲੈਂਦੀ ਸੀ।
ਇੱਕ ਰਾਤ ਇੱਕ ਸਮਾਗਮ ਵਿੱਚ
ਬਿਜਲੀ ਚਲੀ ਗਈ ਅਤੇ ਬਿਜਲੀ ਚਲੇ ਜਾਣ
ਦਾ ਰੌਲਾ ਸੁਣ ਕੇ ਉਸ ਨੇਤਰਹੀਣ
ਲੜਕੀ ਨੇ ਬੜੇ ਵਿਸ਼ਵਾਸ ਨਾਲ ਕਿਹਾ,
ਘਬਰਾਓ ਨਾ, ਮੇਰੇ ਪਿੱਛੇ-ਪਿੱਛੇ ਆ
ਜਾਓ ਮੈਂ ਤੁਹਾਨੂੰ
ਪਹੁੰਚਾ ਦੇਵਾਂਗੀ। ਕਈ ਜਮਾਂਦਰੂ
ਨੇਤਰਹੀਣ ਹੁੰਦੇ ਹਨ, ਕੁਝ ਕਿਸੇ
ਦੁਰਘਟਨਾ, ਬੀਮਾਰੀ,
ਅਣਗਹਿਲੀ ਜਾਂ ਕਿਸੇ ਹੋਰ ਕਾਰਨ
ਦ੍ਰਿਸ਼ਟੀ ਗੁਆ ਬੈਠਦੇ ਹਨ। ਕਈਆਂ
ਦੀ ਨੇਤਰਹੀਣਤਾ ਡੂੰਘੀ ਅਤੇ
ਮਨੋਵਿਗਿਆਨਕ ਹੁੰਦੀ ਹੈ। ਇੱਕ
ਲੜਕੀ ਨੂੰ ਉਸ ਦੀ ਮਾਂ ਅੱਖਾਂ ਦੇ
ਡਾਕਟਰ ਕੋਲ ਲੈ ਕੇ ਗਈ ਅਤੇ ਦੱਸਿਆ
ਕਿ ਇਹ ਅੰਨ੍ਹੀ ਹੋ ਗਈ ਹੈ। ਜਾਂਚ
ਕਰਕੇ ਡਾਕਟਰ ਨੇ ਕਿਹਾ ਕਿ ਇਸ ਦੀਆਂ
ਅੱਖਾਂ ਸਰੀਰਕ ਪੱਖੋਂ ਠੀਕ ਹਨ ਪਰ
ਮਨੋਵਿਗਿਆਨਕ ਪੱਖੋਂ ਇਹ ਅੰਨ੍ਹੀ ਹੈ।
ਦੱਸਦੀ ਹੈ, ਕਿਸੇ ਨਾਲ ਪਿਆਰ ਹੋ ਗਿਆ
ਸੀ ਪਰ ਇਸ ਦਾ ਉਸ ਨਾਲ ਮਿਲਣਾ-
ਗਿਲਣਾ ਬੰਦ ਕਰਕੇ ਇਸ ਨੂੰ ਇੱਕ ਹਨੇਰੇ
ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਸੀ।
ਇਹ ਕਹਿੰਦੀ ਹੈ ਕਿ ਇਸ ਨੂੰ ਆਪਣੇ
ਪ੍ਰੇਮੀ ਤੋਂ ਸਿਵਾਏ ਕਿਸੇ ਹੋਰ ਨੂੰ
ਵੇਖਣ ਦੀ ਇੱਛਾ ਹੀ ਨਹੀਂ ਹੈ। ਇਸ
ਦੀ ਅੱਖਾਂ ਨੇ ਆਤਮਘਾਤ ਕਰ ਲਿਆ ਹੈ।
ਜਿਹੜੇ ਜਮਾਂਦਰੂ ਨੇਤਰਹੀਣ
ਨਹੀਂ ਹੁੰਦੇ ਅਤੇ ਮਗਰੋਂ ਪੂਰੇ
ਜਾਂ ਆਂਸ਼ਿਕ ਨੇਤਰਹੀਣ ਹੋ ਜਾਂਦੇ ਹਨ
ਉਹ ਨੇਤਰਹੀਣ ਹੋਣ ਤੋਂ
ਪਹਿਲਾਂ ਵੇਖੀਆਂ ਇਮਾਰਤਾਂ, ਥਾਵਾਂ,
ਵਿਅਕਤੀਆਂ, ਘਟਨਾਵਾਂ ਆਦਿ ਦੇ
ਹਵਾਲਿਆਂ ਨਾਲ ਗੱਲਾਂ ਕਰਦੇ ਹਨ।
ਇਨ੍ਹਾਂ ਕੋਲ ਲੋਕ-ਪ੍ਰਲੋਕ ਦੋਵੇਂ
ਪ੍ਰਕਾਰ ਦਾ ਅਨੁਭਵ ਹੁੰਦਾ ਹੈ ਪਰ
ਇਨ੍ਹਾਂ ਦਾ ਆਲੇ-ਦੁਆਲੇ ਤੇ ਨਿਯੰਤਰਣ
ਨਹੀਂ ਹੁੰਦਾ ਅਤੇ ਇਨ੍ਹਾਂ ਨੂੰ ਤਾਲ-
ਮੇਲ ਦੀ ਸਮੱਸਿਆ
ਦਾ ਸਾਹਮਣਾ ਕਰਨਾ ਪੈਂਦਾ ਹੈ। ਮੇਰੇ
ਇੱਕ ਜਾਣੰੂ ਅਧਿਆਪਕ ਪੰਜ ਸਾਲ ਦੇ
ਅਰਸੇ ਵਿੱਚ
ਪੂਰੀ ਤਰ੍ਹਾਂ ਦ੍ਰਿਸ਼ਟੀ ਗੁਆ ਬੈਠੇ
ਸਨ। ਉਨ੍ਹਾਂ ਨੂੰ ਭਾਂਤ-ਭਾਂਤ ਦੀਆਂ
ਮੁਸ਼ਕਲਾਂ, ਪ੍ਰੇਸ਼ਾਨੀਆਂ ਅਤੇ
ਅਪਮਾਨਾਂ ਦਾ ਸਾਹਮਣਾ ਕਰਨਾ ਪਿਆ ਸੀ।
ਉਨ੍ਹਾਂ ਨੇ ਬਲੈਕ ਬੋਰਡ ਵਰਤਣਾ ਤਿਆਗ
ਦਿੱਤਾ ਸੀ, ਵਿਦਿਆਰਥੀਆਂ ਦੇ ਲਿਖੇ
ਦੀ ਪਰਖ ਕਰਨੀ ਛੱਡ ਦਿੱਤੀ ਸੀ,
ਆਪਣਾ ਪੜ੍ਹਨਾ-ਲਿਖਣਾ ਰਹਿ ਗਿਆ ਸੀ।
ਕਲਾਸ ਵਿੱਚ ਆਪ ਪੜ੍ਹ ਨਾ ਸਕਣ ਕਾਰਨ
ਕਿਸੇ ਵਿਦਿਆਰਥੀ ਨੂੰ ਪਾਠ ਪੜ੍ਹਨ ਲਈ
ਕਹਿੰਦੇ ਸਨ। ਹਨੇਰਾ ਪੈ ਜਾਣ ਤੇ ਘਰ
ਨਹੀਂ ਸੀ ਪਹੁੰਚ ਸਕਦੇ। ਸਕੂਲ ਦੇ
ਕਿਸੇ ਕਾਰਜ ਵਿੱਚ ਸ਼ਾਮਲ ਨਹੀਂ ਸਨ ਹੋ
ਸਕਦੇ। ਉਨ੍ਹਾਂ ਨੇ ਰਿਸ਼ਤੇਦਾਰੀ ਵਿੱਚ
ਆਉਣਾ-ਜਾਣਾ ਬੰਦ ਕਰ ਦਿੱਤਾ ਸੀ।
ਮੁਸ਼ਕਲ ਉਦੋਂ ਹੁੰਦੀ ਸੀ, ਜਦੋਂ ਕੋਈ
ਪੜ੍ਹਨ ਵਾਲੀ ਚੀਜ਼ ਦਿੰਦਾ ਸੀ।
ਉਨ੍ਹਾਂ ਲਈ ਸਭ ਤੋਂ ਵੱਡੀ ਸਮੱਸਿਆ
ਆਪਣੀ ਸਥਿਤੀ ਨੂੰ ਸਵੀਕਾਰਨ ਦੀ ਸੀ,
ਜਿਸ ਕਾਰਨ
ਉਨ੍ਹਾਂ ਦਾ ਨਾਂ ਧ੍ਰਿਤਰਾਸ਼ਟਰ ਰੱਖ
ਦਿੱਤਾ ਗਿਆ ਸੀ। ਭੈੜੀ ਗੱਲ ਇਹ
ਸੀ ਕਿ ਜਿਸ ਇਲਾਕੇ ਵਿੱਚ ਉਹ ਰਹਿੰਦੇ
ਸਨ, ਉੱਥੇ ਨੇਤਰਹੀਣਾਂ ਪ੍ਰਤੀ ਸਮਾਜ
ਦਾ ਦ੍ਰਿਸ਼ਟੀਕੋਣ ਨਾ ਉਸਾਰੂ
ਸੀ ਨਾ ਸਹਿਯੋਗੀ। ਹਰ ਨੇਤਰਹੀਣ
ਦੀ ਇੱਕ ਦੁਖਦਾਈ ਕਹਾਣੀ ਹੁੰਦੀ ਹੈ।
ਇੱਕ ਨੇਤਰਹੀਣ ਇਸਤਰੀ ਦੱਸ
ਰਹੀ ਸੀ ਕਿ ਇੱਕ ਲੜਕੀ ਪਰਿਵਾਰ
ਦੀ ਚੌਥੀ ਧੀ ਸੀ। ਚੇਚਕ ਨਾਲ ਉਸ
ਦੀ ਨਜ਼ਰ ਜਾਂਦੀ ਰਹੀ। ਕੁਝ ਅਰਸਾ ਉਸ
ਨੂੰ ਸਿਰਫ਼ ਪਰਛਾਵੇਂ ਦਿਸਦੇ ਸਨ ਅਤੇ
ਅੱਠ ਸਾਲ ਦੀ ਉਮਰ ਵਿੱਚ ਉਸ ਨੂੰ
ਦਿਸਣਾ ਬੰਦ ਹੋ ਗਿਆ ਸੀ। ਗ਼ਰੀਬ
ਮਾਪਿਆਂ ਕੋਲ ਇਲਾਜ ਕਰਵਾਉਣ ਦੇ ਸਾਧਨ
ਨਹੀਂ ਸਨ। ਜਦੋਂ ਉਹ ਪੰਜ ਸਾਲ ਦੀ ਹੋਈ
ਤਾਂ ਇੱਕ ਦਿਨ ਉਸ ਦੀ ਮਾਂ ਉਸ ਨੂੰ ਬੱਸ
ਅੱਡੇ ਲੈ ਗਈ ਅਤੇ ਬਿਸਕੁਟਾਂ ਦਾ ਇੱਕ
ਪੈਕਟ ਦੇ ਕੇ ਉਸ ਨੂੰ ਉੱਥੇ ਬੈਠਣ ਲਈ
ਕਿਹਾ। ਉਸ ਨੂੰ
ਬਿਸਕੁਟਾਂ ਦਾ ਪੂਰਾ ਪੈਕਟ ਪਹਿਲੀ ਵਾਰ
ਮਿਲਿਆ ਸੀ। ਉਹ ਮਾਂ ਨੂੰ
ਉਡੀਕਦੀ ਰਹੀ। ਸਵੇਰ ਤੋਂ ਸ਼ਾਮ ਪੈ ਗਈ
ਸੀ। ਮਾਂ ਨੇ ਲਾਲ ਸਾੜ੍ਹੀ ਪਾਈ ਹੋਈ
ਸੀ। ਉਹ ਹਰ ਲਾਲ ਸਾੜ੍ਹੀ ਵਿੱਚੋਂ
ਮਾਂ ਲੱਭਦੀ ਰਹੀ। ਬਿਸਕੁਟਾਂ ਦਾ ਪੈਕਟ
ਭੁੱਲ ਗਿਆ, ਭੁੱਖ ਪਿਆਸ ਨਾਲ ਥੱਕ ਕੇ
ਉਹ ਰੋਂਦੀ-ਰੋਂਦੀ ਸੌਂ ਗਈ। ਕੋਈ ਉਸ
ਨੂੰ ਇੱਕ ਆਸ਼ਰਮ ਵਿੱਚ ਛੱਡ ਗਿਆ ਸੀ,
ਉੱਥੇ ਵੀ ਉਹ ਮਾਂ ਨੂੰ ਉਡੀਕਦੀ ਰਹੀ।
ਹਫ਼ਤੇ, ਮਹੀਨੇ, ਸਾਲ ਬੀਤਦੇ ਗਏ ਪਰ ਉਸ
ਦੀ ਉਡੀਕ ਨਾ ਮੁੱਕੀ। ਉਹ
ਹਨੇਰੀ ਦੁਨੀਆਂ ਵਿੱਚ ਇਕੱਲੀ ਸੀ। ਉਸ
ਦੱਸ ਰਹੀ ਸੀ: ਉਹ ਲੜਕੀ ਮੈਂ ਸਾਂ।
ਜਿਹੜੇ ਜਮਾਂਦਰੂ ਨੇਤਰਹੀਣ ਹੁੰਦੇ ਹਨ,
ਭਾਵੇਂ ਉਹ ਕਿਸੇ ਦੀਆਂ ਅੱਖਾਂ ਮਿਲਣ
ਉਪਰੰਤ ਵੇਖਣ ਲੱਗ ਪੈਂਦੇ ਹਨ ਪਰ
ਉਨ੍ਹਾਂ ਨੂੰ ਚੀਜ਼ਾਂ ਨਾਲ ਤਾਲ-ਮੇਲ
ਉਸਾਰਨ ਵਿੱਚ ਲੰਮਾ ਅਰਸਾ ਲੱਗਦਾ ਹੈ
ਕਿਉਂਕਿ ਉਹ ਸਭ ਕੁਝ ਪਹਿਲੀ ਵਾਰ ਵੇਖ
ਰਹੇ ਹੁੰਦੇ ਹਨ। ਉਨ੍ਹਾਂ ਕੋਲ
ਚੀਜ਼ਾਂ ਦਾ ਸੰਕਲਪ ਅਤੇ
ਸ਼ਬਦਾਵਲੀ ਨਹੀਂ ਹੁੰਦੀ। ਉਨ੍ਹਾਂ ਨਾਲ
ਸਭ ਕੁਝ ਪਹਿਲੀ ਵਾਰ ਵਾਪਰ
ਰਿਹਾ ਹੁੰਦਾ ਹੈ। ਉਹ ਸੁਖੀ ਹੋਣ ਲਈ
ਕਈ ਵਾਰੀ ਆਪਣੀਆਂ ਅੱਖਾਂ ਬੰਦ ਕਰ
ਲੈਂਦੇ ਹਨ। ਉਹ
ਅੱਖਾਂ ਦੀ ਦ੍ਰਿਸ਼ਟੀ ਦੇ ਬਾਵਜੂਦ,
ਪੁਰਾਣੀ ਆਦਤ ਕਾਰਨ ਵਸਤਾਂ ਨੂੰ ਛੂਹ
ਕੇ ਪ੍ਰਗਟਾਉਂਦੇ ਹਨ। ਕੋਈ ਚੀਜ਼ ਵੇਖ
ਕੇ ਤਾਂ ਹੀ ਪਛਾਣੀ ਜਾਂਦੀ ਹੈ
ਕਿਉਂਕਿ ਉਸ ਚੀਜ਼ ਦਾ ਅਕਸ
ਸਾਡੀ ਚੇਤਨਾ ਵਿੱਚ
ਪਹਿਲਾਂ ਹੀ ਹੁੰਦਾ ਹੈ।
ਅਜਿਹਾ ਵਿਅਕਤੀ ਚੀਜ਼ਾਂ ਨੂੰ ਨਜ਼ਰ ਨਾਲ
ਛੂੰਹਦਾ ਹੈ। ਇੱਕ ਵਾਰੀ ਪੰਝੀ ਸਾਲ
ਦਾ ਲੜਕਾ ਗੱਡੀ ਵਿੱਚੋਂ ਬਾਹਰ ਵੇਖ ਕੇ
ਆਪਣੇ ਪਿਤਾ ਨੂੰ ਬੱਚੇ ਵਾਂਗ
ਕਹਿ ਰਿਹਾ ਸੀ, ਪਿਤਾ ਜੀ ਵੇਖੋ, ਮੀਂਹ
ਪੈ ਰਿਹਾ ਹੈ। ਦਰੱਖਤ ਦੌੜਦੇ ਜਾ ਰਹੇ
ਹਨ। ਉਹ ਸਾਰਾ ਸਫ਼ਰ ਬਾਹਰ
ਹੀ ਵੇਖਦਾ ਰਿਹਾ ਸੀ। ਉਸ ਦੇ
ਬਚਕਾਨਾ ਵਿਹਾਰ ਸਬੰਧੀ ਸਵਾਰੀਆਂ
ਕੰਨੋ-ਕੰਨ ਗੱਲ ਕਰ ਰਹੀਆਂ ਸਨ। ਇੱਕ
ਨਵਾਂ ਵਿਆਹਿਆ ਜੋੜਾ ਬੈਠਾ ਸੀ, ਦੁਲਹਨ
ਦੇ ਕੱਪੜਿਆ ਤੇ ਮੀਂਹ ਦੀਆਂ ਕੁਝ
ਕਣੀਆਂ ਪੈ ਗਈਆਂ ਸਨ। ਪਤੀ ਨੇ ਕਿਹਾ,
ਬਾਰੀ ਬੰਦ ਕਿਉਂ ਨਹੀਂ ਕਰਦੇ,
ਤੁਹਾਡਾ ਲੜਕਾ ਪਾਗਲ ਹੈ! ਇਸ ਨੂੰ
ਕਿਸੇ ਪਾਗਲਖਾਨੇ ਦਾਖਲ ਕਰਾਓ।
ਪਿਤਾ ਪਹਿਲਾਂ ਝੇਪਿਆ ਪਰ ਫਿਰ ਹਿੰਮਤ
ਕਰਕੇ ਬੋਲਿਆ, ਇਹ ਜਨਮ ਤੋਂ
ਹੀ ਅੰਨ੍ਹਾ ਸੀ। ਦੁਰਘਟਨਾ ਵਿੱਚ ਕਿਸੇ
ਰਿਸ਼ਤੇਦਾਰ ਦੀ ਮੌਤ ਮਗਰੋਂ ਉਸ ਦੀਆਂ
ਅੱਖਾਂ ਇਸ ਨੂੰ ਮਿਲੀਆਂ ਹਨ। ਇਹ ਸਭ
ਕੁਝ ਅੱਜ ਪਹਿਲੀ ਵਾਰ ਵੇਖ ਰਿਹਾ ਹੈ
ਅਤੇ ਹੈਰਾਨ ਹੋ ਰਿਹਾ ਹੈ।
ਅਸੀਂ ਤਾਂ ਵੇਖ ਕੇ ਵੀ ਨਹੀਂ ਵੇਖ
ਰਹੇ।
ਕੋਈ ਸਮਾਂ ਸੀ ਜਦੋਂ ਨੇਤਰਹੀਣਤਾ ਨੂੰ
ਸਰਾਪ ਅਤੇ ਪਿਛਲੇ ਜਨਮ ਦੇ
ਕਰਮਾਂ ਦਾ ਫਲ ਸਮਝਿਆ ਜਾਂਦਾ ਸੀ। ਹੁਣ
ਨੇਤਰਹੀਣਤਾ ਵਿਕਲਾਂਗਤਾ ਦੀਆਂ ਅਨੇਕ
ਕਿਸਮਾਂ ਵਿੱਚੋਂ ਇੱਕ ਹੈ ਅਤੇ ਇਸ ਦੇ
ਇਲਾਜ ਦੀਆਂ ਸੰਭਾਵਨਾਵਾਂ ਉਜਾਗਰ ਹੋ
ਗਈਆਂ ਹਨ। ਚੰਗੀ ਗੱਲ ਇਹ ਹੈ
ਕਿ ਵਿਕਲਾਂਗਾਂ ਪ੍ਰਤੀ ਸਮਾਜ
ਦਾ ਦ੍ਰਿਸ਼ਟੀਕੋਣ ਬਦਲ ਰਿਹਾ ਹੈ।
ਵੇਖਿਆ ਗਿਆ ਹੈ ਕਿ ਕੋਈ ਕਿਸੇ ਪੱਖੋਂ
ਵਿਕਲਾਂਗ ਹੋਵੇ, ਉਹ ਵਧੇਰੇ
ਸੰਵੇਦਨਸ਼ੀਲ ਹੁੰਦਾ ਹੈ। ਵਧੇਰੇ
ਸੰਵੇਦਨਸ਼ੀਲ ਹੋਣ ਕਰਕੇ ਹੀ ਹੁਣ
ਵਿਕਲਾਂਗ ਵੀ ਚਿੱਤਰਕਾਰ, ਕਵੀ,
ਸੰਗੀਤਕਾਰ ਅਤੇ ਚਿੰਤਕ ਬਣ ਰਹੇ ਹਨ।
ਅਜਿਹੇ ਵਿਅਕਤੀਆਂ ਪ੍ਰਤੀ ਸਮਾਜ ਆਪਣੇ
ਦ੍ਰਿਸ਼ਟੀਕੋਣ ਨੂੰ ਉਸਾਰੂ ਬਣਾ ਕੇ
ਇਨ੍ਹਾਂ ਤੋਂ ਬੜੇ ਸੂਖ਼ਮ ਅਨੁਭਵ
ਪ੍ਰਾਪਤ ਕਰ ਸਕਦਾ ਹੈ। ਕਿਸੇ ਵੱਲੋਂ
ਵਿਕਲਾਂਗ ਵਿਅਕਤੀ ਨਾਲ ਉਸਾਰਿਆ
ਰਿਸ਼ਤਾ ਦੋਵਾਂ ਵਾਸਤੇ ਜੀਵਨ
ਦੀ ਅਦਭੁੱਤ ਤਸੱਲੀ, ਡੂੰਘੇ ਅਨੁਭਵ,
ਸਨੇਹ ਅਤੇ ਸਦਭਾਵਨਾ ਦੀ ਦੌਲਤ ਨਾਲ
ਮਾਲਾ-ਮਾਲ ਕਰ ਸਕਦਾ ਹੈ। ਇਹ
ਰਿਸ਼ਤਾ ਕੋਈ ਦਲੇਰ ਅਤੇ ਵਿਸ਼ਾਲ
ਦ੍ਰਿਸ਼ਟੀ ਵਾਲਾ ਵਿਅਕਤੀ ਹੀ ਉਸਾਰ
ਸਕਦਾ ਹੈ ਪਰ ਜਿਹੜਾ ਵੀ ਉਸਾਰੇਗਾ ਉਹ
ਚੰਗਾ ਇਨਸਾਨ ਬਣ ਜਾਵੇਗਾ। ਜੇ
ਨੇਤਰਹੀਣਾਂ ਪ੍ਰਤੀ ਸਮਾਜ
ਆਪਣਾ ਰਵੱਈਆ ਬਦਲ ਲਵੇ ਤਾਂ ਨੇਤਰਹੀਣ
ਵੀ ਸਭ ਕੁਝ ਵੇਖਣ ਲੱਗ ਪੈਣਗੇ।
« Last Edit: April 21, 2013, 12:52:11 PM by BHARPUR »

vineysharma

  • Guest
Re: Psychologists Say :
« Reply #8 on: April 21, 2013, 03:28:58 PM »
ਤੁਹਾਡੀ ਸਿਹਤ ਲਈ :-
ਘੱਟ ਮੀਟ.... ਜਿਆਦਾ ਸਬਜੀਆਂ
ਘੱਟ ਨਮਕ.... ਜਿਆਦਾ ਸਿਰਕਾ
ਘੱਟ ਖੰਡ.......ਜਿਆਦਾ ਫਲ
ਘੱਟ ਖਾਣਾ..... ਜਿਆਦਾ ਚਬਾਣਾ
ਘੱਟ ਬੋਲਣਾ..... ਜਿਆਦਾ ਕੰਮ ਕਰਨਾ
ਘੱਟ ਫਿਕਰ..... ਜਿਆਦਾ ਨੀਂਦ
ਘੱਟ ਡਰਾਈਵਿੰਗ.....ਜਿਆਦਾ ਤੁਰਨਾ
ਘੱਟ ਗੁਸਾ...... ਜਿਆਦਾ ਹਸਣਾ
everbody must follow above lines
wow, great.

BHARPUR

  • Full Member
  • ***
  • Offline
  • Posts: 653
  • Gender: Male
  • SINGH BHARPUR
    • View Profile
Re: Psychologists Say :
« Reply #9 on: April 23, 2013, 10:53:37 PM »
ਇੱਕ ਦਿਨ, ਇੱਕ ਅਮੀਰ ਆਦਮੀ ਨੇ ਆਪਣੇ ਪੁਤਰ
ਨੂੰ ..
ਆਪਣੇ ਫਾਰਮ ਹਾਉਸ ਤੇ ਦੋ ਤਿੰਨ ਦਿਨ ਦੇ ਦੋਰੇ ਤੇ
ਭੇਜਿਆ,
ਸਿਰਫ ਇਹ ਦਿਖਾਉਣ ਲਈ ਕਿ ਕਿਵੇ ਗਰੀਬ ਰਹਿੰਦੇ
ਹਨ,
ਕਿਹੋ ਜਿਹੇ ਇਨਾ ਦੇ ਘਰ ਬਾਰ ਹਨ ।
ਇਹ ਇੱਕ ਵੱਡਾ ਉਪਰਾਲਾ ਸੀ ਪੁਤਰ ਨੂੰ
... ਉਹਨਾ ਲੋਕਾ ਬਾਰੇ ਜਾਨਣ ਦਾ
ਜਿਹਡ਼ੇ ਲੋਕ ਗਰੀਬੀ ਰੇਖਾ ਤੋ ਥੱਲੇ ਰਹਿੰਦੇ ਹਨ।
ਜਦ ਪੁਤਰ ਦੋ ਦਿਨ ਦੋ ਰਾਤਾ ਬਾਦ ਵਾਪਸ
ਆਉਦਾ ਤਾ ਬਾਪ ਪੁਛਦੇ
ਕਿ ਕਿਸ ਤਰਾ ਦਾ ਰਿਹਾ ਤੇਰਾ ਸਫਰ ?
ਪੁਤਰ--ਬਹੁਤ ਹੀ ਵਧੀਆ ਡੈਡੀ ਜੀ
ਬਾਪ ਕੀ ਤੂੰ ਵੇਖਿਆ ਕਿ ਗਰੀਬ ਉਥੇ ਕਿਵੇ ਰਹਿਦੇ
ਹਨ।
ਪੁਤਰ (ਉਤਸ਼ਾਹ ਨਾਲ) ਜੀ ਹਾ
ਬਾਪ ਤਾ ਫਿਰ ਕੀ ਸਿਖਿਆ ਇਸ ਦੋਰੇ ਤੋ
ਪੁਤਰ ਮੈ ਦੇਖਿਆ ਪਿਤਾ ਜੀ, ਕਿ ਸਾਡੇ ਕੋਲ ਇੱਕ
ਕੁੱਤਾ ਹੈ ਤੇ
ਉਹਨਾ ਕੋਲ ਚਾਰ, ਸਾਡੇ ਕੋਲ ਇੱਕ ਤਲਾਅ ਹੈ ਆਪਣੇ
ਬਾਗ ਦੇ ਅੰਦਰ ਤੇ
ਉਹਨਾ ਕੋਲ ਸਰੋਵਰ ਹੈ ਜਿਸ ਦੀ ਕੋਈ ਸੀਮਾ ਹੀ ਨਹੀ,
ਸਾਡੇ
ਤਲਾਅ ਵਿੱਚ ਜੋ ਲਾਇਟਾ ਲਗੀਆ
ਉਹਨਾ ਦੀ ਰੋਸ਼ਨੀ ਸਾਡੇ ਗੇਟ ਤੱਕ
ਹੀ ਜਾਦੀ ਹੈ, ਪਰ ਉਹਨਾ ਦੇ ਘਰ ਚ ਜੋ ਪ੍ਰਕਾਸ਼ ਹੈ
ਉਹ ਆਕਾਸ਼ੀ ਤਾਰਿਆ ਦਾ ਹੈ। ਸਾਡੇ ਕੋਲ ਰਹਿਣ ਲਈ
ਇੱਕ ਛੋਟਾ ਟੋਕਡ਼ਾ ਜਮੀਨ ਦਾ ਹੈ ਤੇ ਉਹਨਾ ਦੀ ਜਮੀਨ
ਦੇ ਸਾਮਣੇ
ਸਾਡੀ ਜਮੀਨ ਕੁੱਝ ਵੀ ਨਹੀ। ਸਾਡੇ ਕੋਲ ਨੋਕਰ ਚਾਕਰ
ਹਨ
ਸਾਡੀ ਸੇਵਾ ਲਈ ਪਰ ਉਹ ਤਾ ਸਾਰਿਆ ਨੂੰ ਖਾਵਾਉਦੇ
ਹਨ।
ਅਸੀ ਭੋਜਨ ਖਰੀਦਦੇ ਹਾ ਪਰ ਉਹ ਉਗਾਉਦੇ ਹਨ।
ਅਸੀ ਆਪਣੀ ਜਮੀਨ ਤੇ ਘਰ ਦੇ ਦੁਆਲੇ ਕੰਧ ਮਾਰੀ ਹੈ
ਜੋ
ਸਾਡੀ ਸੁਰਖਿਆ ਕਰਦੀ ਹੈ ਪਰ
ਉਹਨਾ ਦੀ ਰਖਿਆ ਕਰਣ ਲਈ ਉਹਨਾ ਕੋਲ ਦੋਸਤ
ਹਨ।
ਇਹਸਭ ਸੁਣਕੇ ਪਿਤਾ ਖਾਮੋਸ਼ ਹੋ ਗਿਆ।
ਪੁਤਰ ਨੇ ਪਿਤਾ ਨੂੰ ਕਿਹਾ ਕਿ ਸ਼ੁਕਰ ਹੈ
ਤੁਹਾਡਾ ਤੁਸੀ ਮੈਨੂੰ ਦੇਖਇਆ
ਕਿ ਅਸੀ ਕਿੰਨੇ ਗਰੀਬ ਹਾ।
ਗੁਰੂ ਜੀ ਫਰਮਾਦੇ ਹਨ ਕਿ ਅਮੀਰ ਗਰੀਬ ਦੁਨੀਆ ਦੇ
ਬਣਾਏ ਹਨ
ਪਰ ਉਸ ਮਾਲਕ ਲਈ ਦੋਵੇ ਬਰਾਬਰ ਹਨ,
« Last Edit: April 23, 2013, 11:11:33 PM by BHARPUR »

 

GoogleTagged