Author Topic: ਖ਼ਬਰ ਜ਼ਰਾ ਹੱਟਕੇ /Strange News  (Read 15019 times)

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
ਖ਼ਬਰ ਜ਼ਰਾ ਹੱਟਕੇ /Strange News
« on: November 08, 2012, 07:06:47 AM »
ਭਾਰਤ : ਕਾਰ ਰੇਸ ਖਤਮ , ਸੈਕਸ ਰੇਸ ਹਾਲੇ ਵੀ ਜਾਰੀ

ਭਾਰਤ ਦੀ ਐਫ ਵਨ ਰੇਸ  ਖਤਮ ਹੋ ਚੁੱਕੀ ਹੈ।  ਗ੍ਰਾਂ ਪ੍ਰੀ ਵਿੱਚ  ਦੁਨੀਆਂ ਭਰ ਦੀਆਂ ਸਭ ਤੋਂ ਵਧੀਆਂ ਕਾਰਾਂ  ਨਜ਼ਰ ਆਈਆਂ।  ਦੇਸ਼ ਵਿਦੇਸ਼ ਵਿੱਚੋਂ ਕਾਰਾਂ ਦੇ ਦੀਵਾਨੇ ਵੀ  ਆਏ ਅਤੇ ਜਾ ਵੀ ਚੁੱਕੇ ਹਨ । ਪਰ ਕੁਝ ਟੂਰਿਸਟ ਹੈ ਜੋ ਹਾਲੇ ਵਾਪਸ ਨਹੀਂ ਪਰਤੇ , ਅਜਿਹੇ  ਟੂਰਿਸਟਾਂ ਤੋਂ  ਦਿੱਲੀ ਪੁਲੀਸ ਖੁਸ਼ ਨਹੀਂ ਹੈ। ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ  ਕੁਝ ਵਿਦੇਸ਼ੀ ਸੈਕਸ ਵਰਕਰਾਂ ਨੇ  ਇੰਡੀਅਨ ਗ੍ਰਾਂ ਪ੍ਰੀ ਨੂੰ ਭਾਰਤ ਦਾ ਵੀਜ਼ਾ ਹਾਸਲ  ਕਰਨ  ਦੇ ਰਸਤੇ ਦੇ ਤੌਰ ਤੇ ਵਰਤਿਆ  ।
 ਹੁਣ ਉਹ ਦਿੱਲੀ ਵਿੱਚ ਆਪਣਾ ਕੰਮ ਕਰ ਰਹੀਆਂ ਹਨ । ਇਹਨਾਂ ਵਿੱਚੋਂ ਕੁਝ ਅਜਿਹੀਆਂ ਸੈਕਸ ਵਰਕਰ ਵੀ ਹਨ ਜੋ ਪਹਿਲਾਂ  ਗ੍ਰਿਫ਼ਤਾਰ ਕਰਕੇ ਦੇਸ਼ ਵਿੱਚੋਂ ਭਾਰਤ ਭੇਜੀਆਂ ਜਾ ਚੁੱਕੀਆਂ ਸਨ ।
 ਦੱਸਿਆ  ਜਾਂਦਾ  ਹੈ ਕਿ ਕ੍ਰਾਈਮ ਬਰਾਂਚ ਨੇ ਅਜਿਹੀਆਂ ਔਰਤਾਂ ਦੀ ਲਿਸਟ ਦਿੱਲੀ  ਅਤੇ ਕੇਂਦਰ ਦੇ ਗ੍ਰਹਿ ਮੰਤਰਾਲੇ ਅਤੇ ਵਿਦੇਸ਼ੀ ਨਾਗਰਿਕਾਂ  ਦੀ ਰਜਿਸਟਰੇਸ਼ਨ ਲਈ ਬਣੇ ਦਫ਼ਤਰਾਂ ਨੂੰ  ਭੇਜੀ ਹੈ । ਕਰਾਈਮ ਬਰਾਂਚ  ਦੇ ਸਲਾਹ ਦਿੱਤੀ ਹੈ ਕਿ ਇਹਨਾਂ   ਔਰਤਾਂ ਨੂੰ ਮੁੜ ਕੇ ਵੀਜਾ ਨਾ ਦਿੱਤਾ ਜਾਵੇ ।
 ਪਿਛਲੇ ਸਾਲ ਐਫ-1 ਰੇਸ  ਦੇ ਆਸਪਾਸ  ਦਿੱਲੀ  ਪੁਲੀਸ ਨੇ ਚਾਰ ਸੈਕਸ ਰੈਕੇਟ ਫੜੇ ਸਨ । ਇਹਨਾਂ ਵਿੱਚ ਜਿ਼ਆਦਾਤਰ  ਵਿਦੇਸ਼ੀ   ਨਾਗਰਿਕ ਸਨ । ਇਸ ਮਾਮਲੇ  ਨੂੰ ਦੇਖ ਰਹੇ   ਇੱਕ ਸੀਨੀਅਰ ਪੁਲੀਸ ਅਫਸਰ ਨੇ  ਦੱਸਿਆ , ਸਾਨੂੰ ਪਤਾ ਲੱਗਿਆ ਕਿ ਕੁਝ ਅਜਿਹੀਆਂ ਲੜਕੀਆਂ ਫਿਰ ਤੋਂ ਸ਼ਹਿਰ  ਵਿੱਚ  ਆ ਰਹੀਆਂ ਹਨ । ਅਸੀਂ ਚਾਹੁੰਦੇ ਹਾਂ ਕਿ ਇੱਕ ਵਾਰ ਇਹਨਾਂ ਨੂੰ ਹਿਰਾਸਤ ਵਿੱਚ ਲੈ ਕੇ  ਬਾਹਰ ਭੇਜ ਦਿੱਤਾ ਜਾਵੇ ਫਿਰ ਇਹ ਲੋਕ ਕਦੇ ਵੀ  ਭਾਰਤ ਨਾ ਆ ਸਕਣ ।
ਪਤਾ ਲੱਗਿਆ ਕਿ ਇਸ ਵਾਰ  ਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਇੱਕ ਰੈਕੇਟ ਫੜਿਆ ਹੈ ਜਿਸ ਵਿੱਚ 23 ਤੋਂ 28 ਸਾਲ ਦੀ  ਕਈ ਵਿਦੇਸ਼ੀ ਮੁਟਿਆਰਾਂ ਸ਼ਾਂਮਿਲ ਹਨ । ਇਹ ਲੜਕੀਆਂ  ਸਾਊਥ ਦਿੱਲੀ , ਗੋਆ ਅਤੇ ਮੁੰਬਈ ਵਿੱਚ ਕੰਮ  ਕਰਕੇ   ਮਹੀਨੇ ਦੇ 5 ਲੱਖ  ਰੁਪਏ  ਤੱਕ ਕਮਾਉਂਦੀਆਂ ਹਨ ।
ਹੁਣ ਪੁਲੀਸ ਇਹਨਾਂ ਤੇ ਸਿਕੰਜਾ ਕਸ ਰਹੀ ਹੈ।
« Last Edit: June 15, 2015, 10:33:55 AM by PATIALA CITY »

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: ਖ਼ਬਰ ਜ਼ਰਾ ਹੱਟਕੇ /Strange News
« Reply #1 on: November 08, 2012, 07:07:59 AM »
ਜਿੱਥੇ ਕੀਲੌਗਰ ਡਿਵਾਈਸ ਲੱਗੀ ਹੋਵੇ ਉਹ ਕੰਪਿਊਟਰ ਭੁੱਲ ਕੇ ਵੀ ਨਾ ਵਰਤੋਂ , ਨਹੀਂ ਤਾਂ ----

ਇੰਟਰਨੈੱਟ  ਦੀ ਵਰਤੋਂ ਵੱਧ ਰਹੀ ਹੈ  ਤਾਂ  ਤੁਹਾਡੀਆਂ ਗੁਪਤ ਜਾਣਕਾਰੀਆਂ  ਚੋਰੀ ਕਰਨ ਵਾਲਿਆਂ ਹੈਕਰਸ  ਵੀ ਨਵੀਂਆਂ  ਨਵੀਂਆਂ  ਜੁਗਤਾਂ ਖੋਜ ਰਹੇ ਹਨ ।   ਹੁਣ ਕੰਪਿਊਟਰ / ਲੈਪਟਾਪ ਵਰਤਣ ਵਾਲਿਆਂ ਨੂੰ ਸੁਚੇਤ ਰਹਿਣ ਲਈ ਹੇਠ ਲਿਖਿਆ   ਆਰਟੀਕਲ  ਗੌਰ ਨਾਲ ਪੜਨਾ ਚਾਹੀਦਾ ਹੈ।  ਹੁਣ    ਹੈਕਿੰਗ ਲਈ   ਕੀਲੌਗਰ ਹਾਰਡਵੇਅਰ ਨੂੰ ਵਰਤਿਆ ਜਾਣ ਲੱਗਾ ਹੈ।
 ਇਹ ਇੱਕ ਛੋਟਾ ਜਿਹਾ  ਹਾਰਡਵੇਅਰ ਹੈ ਜਿਹੜਾ  ਕੰਪਿਊੇਟਰ ਦੇ  ਕੀ ਬੋਰਡ ਨਾਲ ਜੋੜ ਦਿੱਤਾ ਜਾਂਦਾ  । ਇਸ  ਤਸਵੀਰ ਵਿੱਚ ਨਜ਼ਰ  ਆ ਰਿਹਾ ਹੈ ਕਿਵੇਂ ਇਸਨੂੰ  ਸੀਪੀਯੂ ਵਿੱਚ ਜੋੜਿਆ ਜਾਂਦਾ ਹੈ।   ਵਾਈ ਫਾਈ ਵੀ  ਇਸ ਦੀ ਵਰਤੋਂ ਕੀਤੀ ਜਾਂਦੀ ਹੈ।
 ਇਹ  ਪਿੰਨ ਕੂਨੈਕਸ਼ਨ ਦੇ ਰੂਪ ਵਿੱਚ ਕੰਮ ਕਰਦਾ ਹੈ , ਜਿਸ ਕੰਪਿਊਟਰ ਤੋਂ ਤੁਸੀ ਕੁਝ ਵੀ  ਵਰਤਦੇ ਹੋ  ਤਾਂ ਇਹ ਸਾਰਾ ਡਾਟਾ ਸੇਵ ਕਰ ਲੈਂਦਾ ਹੈ।  ਇੱਥੋਂ ਤੱਕ  ਇਹ  ਪਾਸਵਰਡ ਅਤੇ  ਬੈਕਿੰਗ ਆਦਿ ਦਾ ਸਾਰਾ ਡਾਟਾ ਹੈਕ ਕਰ ਲੈਂਦਾ ਹੈ।  ਇਹ ਗੈਜੇਟ  ਟੂਲ  ਇੰਟਰਨੈੱਟ ਯੂਜਰਸ ਦੁਆਰਾ ਕੰਪਿਊਟਰ ਉਪਰ ਕੀਤੇ ਜਾਣ ਵਾਲੇ ਹਰ ਪ੍ਰਸੈਸ ਨੂੰ ਰਿਕਾਰਡ ਕਰਨ ਦਾ ਕੰਮ ਕਰਦਾ ਹੈ। ਅਜਿਹੇ  ਵਿੱਚ ਹਰ ਇੰਟਰਨੈੱਟ ਯੂਜਰ ਨੂੰ ਪਬਲਿਕ ਕੰਪਿਊਟਰ  ਇਸਤੇਮਾਲ ਕਰਦੇ ਸਮੇਂ ਇਹ ਸਭ ਤੋਂ ਪਹਿਲਾ ਦੇਖ ਲੈਣਾ ਚਾਹੀਦਾ ਕਿ  ਕਿ ਸਿਸਟਮ ਵਿੱਚ  ਹਾਰਡਵੇਅਰ  ਕੀਲੌਗਰ ਨਾ ਲੱਗਿਆ  ਹੋਵੇ ।   

ਬਾਜ਼ਾਰ ਵਿੱਚ ਤਿੰਨ ਤਰ੍ਹਾਂ ਦੇ  ਹਾਰਡਵੇਅਰ ਕੀਲੌਗਰ  ਮੌਜੂਦ ਹਨ ।  ਇੱਕ ਪੀਐਸ -2 ,  ਦੂਸਰਾ  ਯੂਐਸਬੀ , ਤੀਜਾ ਵਾਈ ਫਾਈ ਯੂਐਸਵੀ  ਕੀਲੌਗਰ ।  ਇਹਨਾਂ ਤਿੰਨਾਂ ਵਿੱਚੋਂ ਇੱਕ  ਵੀ ਡਿਵਾਇਸ  ਲੱਗੀ ਹੋਵੇ ਤਾਂ  ਤੁਹਾਡਾ  ਸਾਰਾ ਡਾਟਾ ਆਪਣੇ ਆਪ ਸੇਵ ਹੁੰਦਾ ਰਹਿੰਦਾ ਹੈ।
ਜਿਹੜੇ ਕੰਪਿਊਟਰ ਤੇ ਇਹ ਲੱਗ ਗਿਆ ਉਸ  ਉਪਰ ਕੀਬੋਰਡ ਤੇ ਲੱਗੇ ਸਾਰੇ ਪ੍ਰੈਸ ਬਟਨ ਨੂੰ ਟਰੇਸ ਕਰ ਲੈਂਦਾ ਹੈ।  ਇਹ   20 ਲੱਖ ਕੀਸਟਰੋਕ ( ਕੀਬੋਰਡ ਤੇ ਦਬਾਏ ਗਏ ਬਟਨ )  ਤੱਕ ਸੇਵ ਕਰ ਲੈਂਦਾ ਹੈ।  ਸ਼ਬਦਾਂ ਵਿੱਚ ਇਸ ਤਬਦੀਲ  ਕਰਨ  ਲਈ  ਇਸਦੀ ਸਮਰੱਥਾ 3 ਲੱਖ ਵਰਡ   ਹੁੰਦੀ ਹੈ।
 ਇਸ ਲਈ ਜਦੋਂ ਵੀ  ਸਾਈਬਰ ਕੈਫੇ ਜਾ ਕਿਤੇ ਹੋਰ  ਜਿੱਥੇ ਪਬਲਿਕ ਪੀਸੀ ਵਰਤਣਾ ਹੈ ਤਾਂ ਪਹਿਲਾਂ   ਇਹ ਚੈੱਕ ਕਰ ਲਵੋ ਕਿ ਇਸ ਵਿੱਚ  ਕੀਲੌਗਰ  ਡਿਵਾਈਸ ਤਾਂ ਨਹੀਂ ਲੱਗੀ ਤਾਂ  ਤੁਹਾਡੀ ਡਾਟਾ ਕੋਈ ਹੋਰ ਚੋਰੀ ਕਰ ਸਕਦਾ ਹੈ ।

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: ਖ਼ਬਰ ਜ਼ਰਾ ਹੱਟਕੇ /Strange News
« Reply #2 on: November 08, 2012, 07:08:18 AM »
ਹੁਣ ਹਵਾ ਤੋ ਪੈਟਰੋਲ ਬਣੇਗਾ

ਰਣਵੀਰ ਸਿੰਘ ਜਲਵੇੜਾ *
ਜੀ ਹਾਂ ਇਹ ਸੁਪਨਾ ਨਹੀ ਬਿਲਕੁਲ ਸੱਚ ਹੈ |ਬ੍ਰਿਟੈਨ ਦੀ ਇਕ ਛੋਟੀ ਜਿਹੀ ਫਰਮ ਨੇ ਇਹ ਕਮਾਲ ਦੀ ਤਕਨਾਲੋਜੀ ਖੋਜ਼ਣ ਦਾ ਦਾਅਵਾ ਕੀਤਾ ਹੈ|ਉਹਨਾ ਦਾ
 
ਦਾਅਵਾ ਹੈ ਕਿ ਉਹ ਹਵਾ ਤੋ ਪੈਟਰੋਲ ਅਤੇ ਬਿਜਲੀ ਪੈਦਾ ਕਰ ਸਕਦੇ ਹਾਂ|ਉਤਰੀ ਇੰਗਲੈਂਡ ਦੀ ਇਹ ਤਕਨਾਲੋਜੀ ਸਾਡੇ ਲਈ ਬਹੁਤ ਲਾਭਕਾਰੀ ਸਾਬਿਤ ਹੋ
 
ਸਕਦੀ ਹੈ |ਪੈਟਰੋਲ ਦੀਆ ਆਏ ਦਿਨ ਵੱਧ ਰਹੀਆਂ ਕੀਮਤਾ ਤੋ ਆਮ ਆਦਮੀ ਨੂ ਨਿਜ਼ਾਤ ਮਿਲ ਸਕਦੀ ਹੈ|
ਰਿਪੋਰਟ ਅਨੁਸਾਰ ਇਹ ਤਕਨਾਲੋਜੀ ਲੰਡਨ ਇੰਜੀਨੀਰਿੰਗ ਕਾਨਫਰੰਸ ਵਿੱਚ ਪੇਸ਼ ਕੀਤੀ ਗਈ ਹੈ |ਇਸ ਵਿਧੀ ਰਾਹੀ ਵਾਤਾਵਰਨ ਵਿਚੋਂ ਕਾਰਬਨ
 
ਡਾਇਕਸਾਇਡ ਪ੍ਰਾਪਤ ਕਰ ਲਈ ਜਾਂਦੀ ਹੈ|ਫਿਰ ਇਸ ਕਾਰਬਨ ਡਾਇਕਸਾਇਡ ਵਿੱਚ ਸੋਡੀਅਮ ਹਾਇਡਰੋਕਸਾਇਡ ਨਾਲ ਮਿਲਾ ਕੇ ਇਲੈਕਟਰੋਲਾਇਸਿੰਗ ਦੀ
 
ਪ੍ਰਕਿਰਿਆ ਰਾਹੀ  ਸੋਡੀਅਮ ਕਾਰਬੋਨੇਟ ਬਣਾ ਕੇ ਸ਼ੁੱਧ ਕਾਰਬਨ ਡਾਇਕਸਾਇਡ ਪ੍ਰਾਪਤ ਕਰ ਲਈ ਜਾਂਦੀ ਹੈ|
ਫੇਰ ਡੀਹਉਮੀਡਿਟੀਫਾਇਰ ਨਾਲ ਜਲ਼ ਵਾਸ਼ਪ ਪ੍ਰਾਪਤ ਕਰ ਕੇ ਉਹਨਾ ਉਤੇ ਇਲੈਕਟਰੋਲਾਇਸਿੰਗ ਕਰ ਕੇ ਹਾਇਡ੍ਰੋਜਨ ਤਿਆਰ ਕੀਤੀ ਜਾਂਦੀ ਹੈ|
ਇਸ ਪਿਛੋਂ ਸ਼ੁੱਧ ਕਾਰਬਨ ਡਾਇਕਸਾਇਡ ਅਤੇ ਹਾਇਡ੍ਰੋਜਨ ਤੋ ਮੀਥਾਨੋਲ ਬਣਾ ਕੇ ਗੈਸੋਲਾਇਨ ਫ਼ਿਊਲ ਰਿਐਕਟਰ ਵਰਤ ਕੇ ਪੈਟਰੋਲ ਬਣਾ ਲਿਆ ਜਾਂਦਾ
 
ਹੈ|ਇਸ ਫਰਮ ਦੇ ਅਦਿਕਾਰੀਆਂ ਦਾ ਦਾਅਵਾ ਹੈ ਕੇ ਉਹਨਾ ਨੇ ਇੱਕ ਛੋਟੇ ਜਿਹੇ ਪਲਾਂਟ ਤੋ ਪੰਜ ਲੀਟਰ ਪੈਟਰੋਲ ਤਿੰਨ ਮਹੀਨਿਆ ਵਿੱਚ ਬਣਾਇਆ ਹੈ|
 ਇਹ ਪੈਟਰੋਲ ਆਮ ਪੈਟਰੋਲ ਤੇ ਚੱਲਣ ਵਾਲੇ ਵਾਹਨਾ,ਇੰਜਣਾ ਵਿੱਚ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ|ਹੁਣ ਇਹ ਕੰਪਨੀ ਵੱਡਾ ਪਲਾਂਟ ਲਾਉਣ ਬਾਰੇ
 
ਵਿਚਾਰ ਕਰ ਰਹੀ ਹੈ ਜੋ ਇੱਕ ਦਿਨ ਵਿੱਚ ਇੱਕ ਟਨ ਪੈਟਰੋਲ ਪੈਦਾ ਕਰ ਸਕੇ |ਬਾਅਦ ਵਿੱਚ ਜਿਸ ਨੂੰ ਕਿ ਰੀਫੈਨਰੀ ਬਣਾਇਆ ਜਾ ਸਕੇ|
ਇੰਸਟੀਚਿਊਟ ਆਫ ਮੇਕੈਨੀਕਲ ਇੰਜੀਨੀਅਰਸ(IMechE) ਨੇ ਇਸ ਤਕਨਾਲੋਜੀ ਦੀ ਪੁਸ਼ਟੀ ਕਰ ਕੇ ਆਸ ਪ੍ਰਗਟਾਈ ਹੈ ਕਿ ਆਉਂਦੇ ਸਮੇ ਵਿੱਚ ਯੁਗ
 
ਪਲਟਾਊ ਸਾਬਿਤ ਹੋ ਸਕਦੀ ਹੈ|
ਇਸ ਪੈਟਰੋਲ ਦੀ ਖਾਸੀਅਤ ਇਹ ਹੈ ਕਿ ਇਸ ਦੀ ਗੰਧ ਆਮ ਪੈਟਰੋਲ ਵਰਗੀ ਹੀ ਹੈ ਪਰ ਇਹ ਪੈਟਰੋਲ ਆਮ ਪੈਟਰੋਲ ਨਾਲੋ ਵੱਧ ਸਾਫ਼ ਅਤੇ ਵਾਤਾਵਰਨ
 
ਵਧੀਆ ਹੈ|

9530500199
ranvir1006@rediffmail.com

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: ਖ਼ਬਰ ਜ਼ਰਾ ਹੱਟਕੇ /Strange News
« Reply #3 on: November 08, 2012, 07:08:33 AM »
ਵਿਸ਼ਵ ਰਿਕਾਰਡ : ਆਵਾਜ਼ ਨਾਲੋਂ ਵੀ ਤੇਜ ਰਫ਼ਤਾਰ ਵਿੱਚ ਫੇਲਿਕਸ ਨੇ ਲਾਈ ਪੁਲਾੜ ਤੋਂ ਧਰਤੀ ਤੱਕ ਛਾਲ

ਆਸਟਰੀਆ ਦੇ ਸਕਾਈਡਾਈਵਰ  ਫੇਲਿਕਸ ਬਾਮਗਾਟਨਰ ਨੇ  ਸਭ ਤੋਂ ਉਚਾਈ ਤੇ ਜਾ ਕੇ ਧਰਤੀ ਉਪਰ ਉਤਰਨ ਦਾ  ਰਿਕਾਰਡ ਬਣਾਇਆ ਹੈ।  ਇਸ ਤਰ੍ਹਾਂ ਉਸਨੇ 1960  ਵਿੱਚ ਬਣਿਆ ਆਸਮਾਨ ਵਿੱਚੋਂ ਸਭ ਤੋਂ ਉਚਾਈ ਵਾਲੀ ਛਾਲ ਲਾਉਣ   ਦਾ ਰਿਕਾਰਡ   ਤੋੜ ਦਿੱਤਾ ।
 ਗਾਟਨਰ ਨੇ ਹੀਲੀਅਮ   ਗੁਬਾਰੇ ਨਾਲ ਪੁਲਾੜ ਵਿੱਚ ਪਹੁੰਚਣ ਤੋਂ ਬਾਅਦ ਛਾਲ  ਲਗਾਈ ਅਤੇ ਇੱਕ ਹਜ਼ਾਰ ਪ੍ਰਤੀ ਕਿਲੋਮੀਟਰ  ਦੀ ਰਫ਼ਤਾਰ   ਧਰਤੀ ਵੱਲ ਆਇਆ ।
 ਆਪਣੀ ਇਸ  ਲੰਬੀ ਯਾਤਰਾ ਵਿੱਚ ਉਸਨੇ ਆਵਾਜ਼ ਦੀ ਗਤੀ ਨੂੰ ਪਿੱਛੇ ਛੱਡ ਦਿੱਤਾ  ਅਤੇ ਇੱਕ ਸਮੇਂ ਉਹ  1342 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ  ਤੱਕ ਜਾ ਪਹੁੰਚੇ ।
43 ਵਰ੍ਹਿਆਂ ਦੇ   ਫੇਲਿਕਸ ਨੂੰ  ਧਰਤੀ ਤੱਕ ਆਉਣ ਤੇ 10 ਮਿੰਟ ਲੱਗੇ ।
ਜ਼ਮੀਨ ਦੇ ਨਜ਼ਦੀਕ ਆਉਂਦੇ ਹੀ ਉਸਨੇ  ਕੁਝ ਹਜ਼ਾਰ ਫੁੱਟ ਦੀ ਦੂਰੀ  ਪੈਰਾਸ਼ੂਟ ਦੇ ਜ਼ਰੀਏ ਤਹਿ ਕੀਤੀ ।
ਹਾਲੇ ਤੱਕ ਐਨੀ ਉੱਚਾਈ ਤੋਂ ਕਿਸੇ ਨੇ ਵੀ ਛਾਲ  ਮਾਰਨ ਦੀ ਕੋਸਿ਼ਸ਼ ਨਹੀਂ ਕੀਤੀ ਸੀ ।
 ਬਾਮਗਾਟਨਰ  ਜੋ ਵੀ ਨਵੇ ਰਿਕਾਰਡ ਬਣਾਏ  ਹਨ , ਉਹਨਾਂ ਨੂੰ ਹਾਲੇ ਤੱਕ  ਐਲਾਨਿਆ ਨਹੀਂ ਗਿਆ। ਉਹਨਾਂ ਦੀ  ਪੁਸ਼ਟੀ    ਫੈਡਰੇਸ਼ਨ ਅਰੋਨਾਟਿਕ ਇੰਟਰਨੈਸ਼ਨਲ  ਸੰਸਥਾ ਕਰੇਗੀ ।
 ਬਾਮਗਾਟਨਰ ਜਦੋ ਗੁਬਾਰੇ ਵਿੱਚੋਂ ਉਤਰ ਰਹੇ ਸੀ ਤਾਂ ਉਸ ਸਮੇਂ  ਹੀ ਉਸਦੇ ਹੈਲਮਟ ਦੇ ਇੱਕ ਹੀਟਰ ਨੇ ਕੰਮ ਕਰਨਾ ਬੰਦ ਕਰ ਦਿੱਤਾ , ਜਿਸ ਕਾਰਨ  ਲੋਕਾਂ ਦੀ ਚਿੰਤਾ ਵੱਧ ਗਈ ਸੀ , ਹੈਲਮਟ ਸਾਹ ਲੈਣ ਕਾਰਨ  ਭਾਫ ਨਾਲ ਭਰ ਗਿਆ ਸੀ ।
ਜ਼ਮੀਨ ਤੇ ਉਤਰਨ ਮਗਰੋਂ  ਉਸਨੇ ਹਵਾ ਵਿੱਚ ਹੱਥ ਲਹਿਰਾਏ ਤਾਂ ਉਸਦੇ ਉਡਾਨ ਭਰਨ ਦੇ ਸਥਾਨ ਦੇ ਖੜੇ ਉਸਦੇ ਪਰਿਵਾਰ ਵਾਲੇ ਖੁਸ਼ੀ ਵਿੱਚ ਝੂਮ ਉੱਠੇ ।
ਇਸ ਤੋਂ ਪਹਿਲਾਂ ਉਹ ਹੀਲੀਅਮ ਗੁਬਾਰੇ ਵਿੱਚ  ਸਵਾਰ ਹੋ ਕੇ ਨਿਊ ਮੈਕਿਸੀਕੋ ਦੇ ਰਾਸਵੇਲ ਦੇ ਕਰੀਬ  ਸਾਢੇ ਛੱਤੀ ਕਿਲੋਮੀਟਰ ਦੀ ਉਚਾਈ ਦੀ ਯਾਤਰਾ ਦੇ ਨਿਕਲੇ ਸਨ । ਉਥੇ ਪਹੁੰਚਣ ਤੋਂ ਬਾਅਦ   ਫੇਲਿਕਸ ਨੇ ਧਰਤੀ ਉਪਰ ਵਾਪਸ ਆਉਣ ਦੇ ਲਈ ਛਾਲ ਲਗਾਈ ।
ਉਸਨੇ  ਇਹ ਦਲੇਰੀ ਭਰੇ ਕਾਰਨਾਮੇ  ਨੂੰ ਅੰਜ਼ਾਮ ਦੇਣ ਦੇ ਲਈ ਪੁਲਾੜ ਯਾਤਰੀਆਂ ਵਰਗਾ  ਸੂਟ ਪਹਿਨਿਆ ਹੋਇਆ ਜਿਸ ਕਾਰਨ ਉਸਨੂੰ ਕੋਈ ਖਤਰਾ ਨਾ ਹੋਵੇ ।
ਇਸ ਸੂਟ ਨੇ  ਵਿਸ਼ੇਸ਼ ਹਵਾ ਦਾ ਦਬਾਅ ਬਣਾ  ਰੱਖਿਆ ।
 

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: ਖ਼ਬਰ ਜ਼ਰਾ ਹੱਟਕੇ /Strange News
« Reply #4 on: November 08, 2012, 07:08:54 AM »
ਸੈਕਸ ਇੰਡਸਟਰੀ ਦੀ ਪਸੰਦ ਹੈ ਉਬਾਮਾ

ਅਮਰੀਕਾ  ਦੀ ਸੈਕਸ ਇੰਡਸਟਰੀ  ਬਰਾਕ ਉਬਾਮਾ ਨੂੰ ਫਿਰ ਰਾਸ਼ਟਰਪਤੀ ਚੁਣੇ ਜਾਣ ਦੇ ਹੱਕ ਵਿੱਚ ਹੈ।
 ਕੁਝ ਅਜਿਹਾ ਹੀ ਸਮਰਥਨ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ  ਅਤੇ ਨਵੰਬਰ ਵਿੱਚ ਰਾਸ਼ਟਰਪਤੀ  ਚੋਣ ਦੇ ਡੈਮੋਕ੍ਰੇਟਿਕ  ਉਮੀਦਵਾਰ   ਬਰਾਕ ਉਬਾਮਾ ਨੂੰ   ਮਿਲ ਹੈ।
ਇਸ ਉਦਯੋਗ  ਨਾਲ ਜੁੜੀ ਇੱਕ ਸੋਸ਼ਲ ਨੈਟਵਰਕ ਸਾਈਟ  ਐਕਸਬੀਆਈਜੈਡ ਡਾਟ ਨੈੱਟ ਦੇ ਇੱਕ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ।
 ਸਰਵੇ ਵਿੱਚ ਪੋਰਨ ਉਦਯੋਗ  ਨਾਲ ਜੁੜੇ 339 ਲੋਕ ਸ਼ਾਮਿਲ ਸਨ ਅਤੇ ਉਹਨਾਂ ਵਿੱਚ 68 ਫੀਸਦੀ  ਦੀ  ਪਸੰਦ ਉਬਾਮਾ ਹਨ । ਜਦਕਿ  13 ਫੀਸਦੀ   ਲੋਕਾਂ ਨੇ ਰਿਪਬਿਲਕਿਨ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ  ਉਪਰ ਮੋਹਰ ਲਗਾਈ ਹੈ।
 14 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਦੇ ਅਹੁਦੇ  ਲਈ ਕਿਸੇ ਹੋਰ ਵਿਅਕਤੀ  ਨੂੰ ਚਾਹੁੰਦੇ ਹਨ ਅਤੇ ਪੰਜ  ਫੀਸਦੀ ਲੋਕਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਰਾਸ਼ਟਰਪਤੀ ਹੈ। 
 ਅਮਰੀਕੀ ਪੋਰਨ ਇੰਡਸਟਰੀ  ਵਿੱਚ ਇੱਕ ਵੱਡਾ ਨਾਮ ,  ਵਿਵਿਡ ਐਂਟਰਟੇਨਮੈਂਟ  ਦੇ ਮੁਖੀ  ਹਿਰਸ਼ ਨੇ  ਕਿਹਾ ਕਿ ਇਹ  ਨਤੀਜੇ ਹੈਰਾਨੀ ਵਾਲੇ ਨਹੀਂ ਕਿਉਂਕਿ ਇਸ ਉਦਯੋਗ ਨਾਲ ਜੁੜੇ ਜਿ਼ਆਦਾਤਰ ਲੋਕਾਂ ਦਾ ਸਰਕਾਰ ਅਤੇ  ਉਸਦੇ  ਸੰਚਾਲਨ  ਦੇ ਬਾਰੇ ਵਿੱਚ ਉਦਾਰਵਾਦੀ ਸੋਚ ਹੈ। ਵਿੱਤੀ ਮੁੱਦੇ ਦੀ  ਤੁਲਨਾ  ਵਿੱਚ ਸਮਾਜਿਕ ਮੁੱਦੇ ਜਿ਼ਆਦਾ ਜਰੂਰੀ ਹਨ ਅਤੇ ਇਹ ਲੋਕ ਇਸ ਉਮੀਦਵਾਰ ਦਾ   ਸਮਰਥਨ ਕਰਨਗੇ ਜਿਸਦੇ ਵਿਚਾਰ ਇਹਨਾਂ ਨਾਲ ਮਿਲਦੇ ਹੋਣਗੇ।
ਬਾਲਗਾਂ ਦੀ  ਪੱਤਰਿਕਾ  ਹਸਲਰ ਦੇ ਸੰਪਾਦਕ  ਲੈਰੀ ਫਿਲੰਟ ਅਤੇ  ਇਸ  ਉਦਯੋਗ ਨਾਲ ਜੁੜੇ ਹੋਰ ਲੋਕ ਉਬਾਮਾ ਨੂੰ ਮਿਲੇ  ਸਮਰਥਨ ਤੋਂ ਹੈਰਾਨ ਨਹੀਂ ।
ਫਿਲੰਟ ਉਹੀ ਵਿਅਕਤੀ ਹਨ ਜਿਹਨਾਂ ਨੇ ਪਿਛਲੇ ਮਹੀਨੇ ਮਿਟ ਰੋਮਨੀ  ਦੇ ਇਨਕਮ ਟੈਕਸ ਜਾਂ ਵਿੱਤੀ ਲੈਣ "ਦੇਣ ਦਾ ਜਨਤਕ ਬਿਊਰਾ ਦੇਣ ਵਾਲੇ ਵਿਅਕਤੀ ਨੂੰ 10 ਲੱਖ ਡਾਲਰ  ਦੇਣ ਦਾ ਐਲਾਨ ਕੀਤਾ ਸੀ ।
 ਇੱਕ ਹੋਰ ਅਖਬ਼ਾਰ ਨੇ  ਮਿੱਟ ਰੋਮਨੀ ਨੂੰ   ਪੋਰਨ ਇੰਡਸਟਰੀ ਵੱਲੋਂ ਨਾਪਸੰਦ ਕਰਨ ਸਬੰਧੀ ਕੋਈ ਹੈਰਾਨੀ  ਵਿਅਕਤ ਨਹੀਂ ਕੀਤੀ ਕਿਉਂਕਿ  ਰਿਪਬਿਲਕਿਨ ਪਾਰਟੀ ਨੇ ਇਸ  ਸਾਲ ਆਪਣੇ ਸੰਮੇਲਨ ਵਿੱਚ ਪੋਰਨੋਗਰਾਫੀ ਅਤੇ  ਅਸ਼ਲੀਲਤਾ   ਕਾਨੂੰਨਾਂ  ਨੂੰ  ਜਿ਼ਆਦਾ ਜ਼ੋਰਦਾਰ ਤਰੀਕੇ  ਨਾਲ ਅਮਲ ਵਿੱਚ ਲਿਆਉਣ ਦੀ ਗੱਲ ਆਖੀ ਸੀ ।
ਪੋਰਨੋਗਰਾਫੀ ਅਤੇ ਅਸ਼ਲੀਲਤਾ ਦਾ ਵਿਰੋਧ ਕਰਨ ਵਾਲੀ ਸੰਸਥਾ ਮੋਰੈਲਿਟੀ ਇਨ ਮੀਡੀਆ ਦੇ ਪ੍ਰਧਾਨ  ਪੈਟ੍ਰਿਕ ਟਰੂਮੈਨ  ਦਾ ਕਹਿਣਾ ਸੀ ਕਿ  ਉਬਾਮਾ ਪ੍ਰਸ਼ਾਸਨ ਵਿੱਚ ਕਾਨੂੰਨ ਮੰਤਰਾਲੇ  ਨੇ ਅਸ਼ਲੀਲ  ਸਮੱਗਰੀ  ਦੇ ਵਿਤਰਣ ਅਤੇ ਪਾਬੰਦੀ ਲਾਉਣ ਵਾਲੇ ਕਾਨੂੰਨਾਂ  ਉਪਰ ਅਮਲ ਨਹੀਂ ਕੀਤਾ ।
 ਲਾਸ ਏਂਜਲਿਸ  ਟਾਈਮਸ਼  ਨੇ   ਟਰੂਮੈਨ ਦੇ ਹਵਾਲੇ ਨਾਲ ਕਿਹਾ ਹੈ ਕਿ ਪੋਰਨ ਉਦਯੋਗ ਫਲ- ਫੁੱਲ ਰਿਹਾ ਹੈ ਕਿਉਂਕਿ  ਉਬਾਮਾ  ਪ੍ਰਸ਼ਾਸ਼ਨ ਨੇ ਉਸਨੰ ਹਰ ਆਦਮੀ , ਔਰਤ ਅਤੇ ਬੱਚੇ ਤੱਕ ਹਾਰਡਕੋਰ ਪਾਰਨ ਸਮੱਗਰੀ ਪਹੁੰਚਾਉਣ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ।
 

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: ਖ਼ਬਰ ਜ਼ਰਾ ਹੱਟਕੇ /Strange News
« Reply #5 on: November 08, 2012, 07:09:16 AM »
ਪ੍ਰੀਖਿਆ ਵਿੱਚ ਚੰਗੇ ਨੰਬਰ ਲੈਣ ਦਾ ਰਾਜ ਖੁੱਲਿਆ

ਕਿਸੇ ਵੱਡੇ ਲੇਖਕ ਨੇ ਕਿਹਾ ਹੈ ਕਿ ਪ੍ਰੀਖਿਆ  ਤਿੰਨ ਅੱਖਰਾਂ ਦਾ ਅਜਿਹਾ ਸ਼ਬਦ ਹੈ ਜੋ ਵੱਡੇ ਵੱਡਿਆਂ ਨੂੰ ਪਸੀਨਾ ਲਿਆ ਦਿੰਦਾ ਹੈ  , ਪਰ ਨਵੀਂ ਖੋਜ ਵਿੱਚ ਪਤਾ ਲੱਗਿਆ  ਪ੍ਰੀਖਿਆ ਤੋਂ ਪਹਿਲਾਂ ਪੈਦਾ ਹੋਣ ਵਾਲੀ ਇਹ ਚਿੰਤਾ  ਪ੍ਰੀਖਿਆਰਥੀ ਨੂੰ ਚੰਗੇ ਨੰਬਰ ਵੀ ਦਿਵਾ ਸਕਦੀ ਹੈ।
 ਬ੍ਰਿਟਿਸ਼  ਜਨਰਲ  ਸਾਇਕੋਲੋਜੀ ਵਿੱਚ ਛਪੇ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ  ਇਮਹਿਤਾਨ ਨੂੰ  ਲੈ ਕੇ ਚਿੰਤਾ ਸਿਰਫ਼  ਉਹਨਾਂ  ਬੱਚਿਆਂ ਦੀ ਨਤੀਜੇ ਉਪਰ ਬੁਰਾ ਅਸਰ ਪਾਉਂਦੀ ਹੈ ਜਿੰਨ੍ਹਾਂ ਦੀ ਯਾਦਾਸ਼ਤ  ਚੰਗੀ ਨਹੀਂ ਹੁੰਦੀ ।
 ਦੂਸਰੇ ਸ਼ਬਦਾਂ  ਜੇ ਯਾਦਾਸ਼ਤ  ਚੰਗੀ ਹੈ ਤਾਂ ਪ੍ਰੀਖਿਆ ਨੂੰ ਲੈ ਕੇ ਹੋਣ ਵਾਲੀ ਚਿੰਤਾ   ਨੁਕਸਾਨ ਦੇਹ ਸਾਬਿਤ ਨਹੀਂ ਹੋਵੇਗੀ । ਬਲਕਿ ਵਧੀਆ  ਯਾਦਦਾਸ਼ਤ  ਦੇ ਮੇਲ  ਨਾਲ ਇਹੀ ਚਿੰਤਾ ਚੰਗੇ ਨੰਬਰ  ਦਿਵਾ ਸਕਦੀ ਹੈ।
ਖੋਜੀਆਂ ਨੇ 12 ਤੋਂ 14 ਸਾਲ  ਦੇ 96 ਬੱਚਿਆਂ  ਉਪਰ ਅਧਿਐਨ ਕਰਕੇ ਇਹ ਨਤੀਜਾ ਕੱਢਿਆ ਹੈ।
 ਖੋਜ ਦਲ ਨੇ ਇੱਕ ਪ੍ਰਸ਼ਨਾਵਲੀ  ਤਿਆਰ ਕੀਤੀ ਜਿਸ ਵਿੱਚ ਬੱਚਿਆਂ ਨੂੰ ਪੁੱਛਿਆ ਗਿਆ ਸੀ ਕਿ  ਇਮਹਿਤਾਨ ਦੇ ਪਲਾਂ ਵਿੱਚ ਆਮਤੌਰ ਤੇ ਉਹ ਕੀ ਮਹਿਸੂਸ ਕਰਦੇ ਹਨ  ਅਤੇ  ਇਮਿਤਿਹਾਨ   ਦਾ ਕੀ ਨਤੀਜਾ ਨਿਕਲਿਆ ।
 ਜੋ ਨਤੀਜਾ ਪ੍ਰਾਪਤ ਹੋਇਆ ਉਸ ਨੂੰ ਇਹਨਾਂ ਬੱਚਿਆਂ ਦੀ ਯਾਦਾਸ਼ਤ ਨਾਲ ਜੋੜ ਕੇ ਦੇਖਿਆ ਅਤੇ ਉਹਨਾ  ਦਾ ਕੰਪਿਊਟਰ  ਦੇ ਜ਼ਰੀਏ   ਮਾਨਸਿਕ  ਪੱਧਰ ਜਾਂਚਿਆ ਗਿਆ  ।
ਖੋਜ ਵਿੱਚ ਇਹ ਵੀ ਕਿਹਾ ਕਿ   ਨਤੀਜੇ ਦਾ ਲੜਕਾ ਜਾਂ ਲੜਕੀ ਹੋਣ ਜਾਂ ਉਮਰ ਘੱਟ ਵੱਧ ਹੋਣ  ਨਾਲ ਕੋਈ   ਸਬੰਧ ਨਹੀਂ ਹੈ।

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: ਖ਼ਬਰ ਜ਼ਰਾ ਹੱਟਕੇ /Strange News
« Reply #6 on: November 08, 2012, 07:09:38 AM »
ਕੁਝ ਲੋਕ ਜ਼ਮਾਨੇ ਦੇ : ਮੌਕਾ ਮਿਲਿਆ ਤਾਂ ਫਿਰ ਵੇਸ਼ਵਾ ਬਣੂਗੀ

ਖੋਜਕਾਰ ਅਤੇ ਕਦੇ ਖੁਦ ਇੱਕ ਵੇਸ਼ਵਾ  ਦੇ ਤੌਰ ਤੇ  ਕੰਮ ਕਰ ਚੁੱਕੀ   ਡਾਕਟਰ ਬਰੁਕ ਮੈਗਨਾਨਟੀ ਦਾ ਕਹਿਣਾ ਕਿ  ਵੇਸ਼ਵਾਬ੍ਰਿਤੀ ਨੇ  ਉਸਨੂੰ  ਆਜ਼ਾਦੀ ਦਾ ਅਹਿਸਾਸ ਦਿੱਤਾ ਹੈ।
ਬਰੁਕ ਨੇ ਕਿਹਾ ਕਿ  ਜੇਕਰ  ਉਸਨੂੰ ਮੌਕਾ ਮਿਲਿਆ ਤਾਂ ਉਹ ਦੋਬਾਰਾ ਵੇਸ਼ਵਾਬ੍ਰਿਤੀ  ਵਿਚ ਜਾਣਾ  ਚਾਹੇਗੀ ਪਰ  ਉਸਨੂੰ  ਲੱਗਦਾ ਕਿ ਜੋ ਕੰਮ ਉਹ ਕਰਦੀ  ਉਸ ਲਈ  ਉਸਦੀ ਉਮਰ ਥੋੜ੍ਹੀ ਜਿ਼ਆਦਾ ਹੋ ਗਈ ਹੈ।
 ਡਾਕਟਰ ਮੈਗਨਾਨਟੀ ਦਾ ਕਹਿਣਾ ਹੈ ਕਿ ਜੋ ਲੋਕ ਇਸ ਮਾਮਲੇ ਨੂੰ ਦੂਜੀ ਤਰ੍ਹਾਂ  ਨਾਲ ਦੇਖਦੇ ਹਨ ਉਹ ਦਰਅਸਲ ਇਸ ਪੂਰੇ ਮਾਮਲੇ ਨੂੰ ਸਮਝਦੇ ਹੀ ਨਹੀਂ ।
 ਬੀਬੀਸੀ ਦੇ ਵਿਸ਼ੇਸ਼ ਪ੍ਰੋਗਰਾਮ ਹਾਰਡਟਾਕ  ਵਿੱਚ ਕਾਤਿਆ ਅਡਲਰ  ਨਾਲ ਗੱਲ ਕਰਦੇ ਹੋਏ ਡਾ: ਬਰੁੱਕ ਨੇ  ਕਿਹਾ ਕਿ
 ਔਰਤਾਂ ਦੇ ਅਧਿਕਾਰਾਂ ਦਾ ਝੰਡਾ ਬੁਲੰਦ ਕਰਨ ਵਾਲਿਆਂ ਦੇ ਇੱਕ ਵੱਡੇ ਤਬਕੇ ਨੂੰ ਇਸ ਪੂਰੇ ਕੰਮ  ਦੀ ਸਮਝ ਹੀ ਨਹੀਂ ਹੈ । 
 ਇੱਕ ਸਵਾਲ ਦੇ ਜਵਾਬ ਵਿੱਚ ਉਸਨੇ ਕਿਹਾ ਕਿ  ਸਮਾਜਿਕ  ਕਾਰਕੁੰਨਾਂ ਨੂੰ ਲੱਗਦਾ ਹੈ ਕਿ ਸਿਰਫ਼  ਔਰਤਾਂ ਹੀ ਇਸ  ਉਦਯੋਗ ਦਾ ਹਿੱਸਾ ਬਣਾਈਆਂ ਜਾਂਦੀਆਂ ਹਨ  ਅਤੇ ਉਹ ਵੀ ਜ਼ਬਰਨ, ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਸ ਕੰਮ ਦੇ ਲਈ ਹੁਣ ਟਰਾਂਸਜੈਂਡਰ ਤੋਂ  ਲੈ ਕੇ  ਪੁਰਸ਼ਾਂ  ਤੱਕ ਇਸ ਵਿੱਚ ਸ਼ਾਮਿਲ ਹੋ ਰਹੇ ਹਨ ।
ਉਹਨਾ ਕਿਹਾ ਕਿ ਦੁਨੀਆਂ ਭਰ ਵਿੱਚ ਪੁਰਸ਼  ਵੇਸ਼ਵਾਬ੍ਰਿਤੀ  ਦਾ ਇੱਕ ਵੱਡਾ ਬਾਜ਼ਾਰ ਹੈ ਜਿਸਦੀਆਂ ਸੇਵਾਵਾਂ  ਦੀ ਖਰੀਦਦਾਰ  ਅਮੀਰ ਔਰਤਾਂ ਹਨ ।
ਔਰਤਾਂ ਦੇ ਹੱਕ ਅਤੇ ਪੱਖ ਵਿੱਚ ਲਿਖਣ ਵਾਲੀ  ਇੱਕ  ਦੇ  ਮਹਿਲਾ ਲੇਖਕ ਦੇ  ਹਵਾਲੇ ਨਾਲ  ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ  ਉਹਨਾ ਕਿਹਾ, ਪੁਰਸ਼  ਵੇਸ਼ਵਾਵਾਂ ਦਾ ਇੱਕ ਸਮੂਹ ਇਸ ਲਈ ਤਿਆਰ  ਕਰਦੇ ਹਨ ਕਿਉਂਕਿ ਇਸ ਨਾਲ ਉਹਨਾ ਦੀ ਪ੍ਰਤੀ  ਹੰਕਾਰ ਦੀ ਪੂਰਤੀ ਹੁੰਦੀ ਹੈ।
ਇਸ ਤੋਂ ਪਹਿਲਾਂ ਡਾ:  ਬਰੁਕ ਮੈਗਨਾਨਟੀ ਨੇ ਇੱਕ ਬਲਾਗ ਵਿੱਚ ਉਸਨੇ ਆਪਣੇ ਯੋਨ ਸਬੰਧਾਂ ਦੇ ਤਜਰਬੇ  ਬਾਰੇ  ਲਿਖਿਆ ਸੀ , ਜੋ ਕਾਫੀ  ਵਿਵਾਦਤ ਰਿਹਾ ਸੀ ।
ਇੰਟਰਵਿਊ ਦੇ ਦੌਰਾਨ ਉਸਨੇ ਯੂਰੋਪ ਸਮੇਤ ਕਈ ਦੇਸ਼ਾਂ  ਜਿਵੇਂ ਫਰਾਂਸ ਦੀ ਸੰਸਦ ਦੇ ਉਸ ਪ੍ਰਸਤਾਵ ਦਾ ਡਟ ਕੇ ਵਿਰੋਧ ਕੀਤਾ ਜਿਸ ਵਿੱਚ ਵੇਸ਼ਵਾ ਬਿਰਤੀ ਨੂੰ   ਪੂਰੀ ਤਰ੍ਹਾਂ ਖਤਮ ਕਰਨ ਦੀ ਗੱਲ ਕਹੀ ਗਈ ਸੀ ।
ਉਹਨਾ ਕਿਹਾ ਕਿ ਇਹ ਪੂਰੀ ਤਰ੍ਹਾਂ ਅਵਿਵਹਾਰਿਕ ਹੈ ਕਿਉਂਕਿ ਵਿਸ਼ਵ  ਦੇ ਇਤਿਹਾਸ ਵਿੱਚ ਕਦੇ ਵੀ , ਕੋਈ ਅਜਿਹਾ ਸਮਾਜ ਨਹੀਂ ਹੀ  ਰਿਹਾ ਜਿਸ ਵਿੱਚ ਵੇਸ਼ਵਾਬ੍ਰਿਤੀ ਨਾ ਰਹੀ ਹੋਵੇ।

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: ਖ਼ਬਰ ਜ਼ਰਾ ਹੱਟਕੇ /Strange News
« Reply #7 on: November 08, 2012, 07:09:52 AM »
12 ਵਰ੍ਹਿਆਂ ਦੀ ਲੜਕੀ ਆਈਂਸਟਾਈਨ ਤੋਂ ਅੱਗੇ ਲੰਘੀ !

ਲੰਦਨ :  ਬ੍ਰਿਟੇਨ  ਵਿੱਚ   12 ਸਾਲ ਦੀ ਲੜਕੀ  ਨੇ ਸਮਝਦਾਰੀ ਦੇ ਮਾਮਲੇ ਨੂੰ ਮਹਾਨ ਸਾਇੰਸਦਾਨ  ਅਲਬਰਟ ਆਈਂਸਟਾਈਨ ਅਤੇ ਸਟੀਫਨ  ਹਾਂਕਿੰਗ ਨੂੰ ਵੀ  ਪਿੱਛੇ ਛੱਡ ਦਿੱਤਾ ਹੈ।  ਲਿਵਰਪੁਲ  ਦੀ   ਓਲੀਵਿਆ ਮੈਨਿੰਗ ਨੇ ਇੰਟੈਲੀਜੈਂਸ ਟੈਸਟ ( ਆਈ ਕਿਊ ) ਵਿੱਚ 162 ਅੰਕ ਪ੍ਰਾਪਤ ਕੀਤੇ ਹਨ ।
 ਓਲੀਵਿਆ ਨੇ ਨਾ ਸਿਰਫ਼ ਮਹਾਨ   ਵਿਗਿਆਨੀਆਂ  ਆਈਂਸਟਾਈਨ  ਅਤੇ ਫਿਜਿਸਿਜਟ ਹਾਂਕਿੰਗ ਨਾਲੋਂ 2 ਅੰਕ ਵੱਧ ਪ੍ਰਾਪਤ  ਕੀਤੇ , ਬਲਕਿ  ਆਪਣੇ  ਆਈ ਕਿਊ  ਸਕੋਰ ਦੇ ਚੱਲਦੇ ਉਸਨੂੰ ਦੁਨੀਆਂ ਵਿੱਚ ਸਭ ਤੋਂ  ਜਿ਼ਆਦਾ ਆਈਕਿਊ  ਵਾਲੇ  1 ਫੀਸਦੀ ਲੋਕਾਂ  ਦੀ  ਸੁਸਾਇਟੀ  ਮੇਨਸਾ ਵਿੱਚ ਸ਼ਾਮਿਲ ਕੀਤਾ ਗਿਆ ਹੈ ।  ਮੇਨਸਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਓਲੀਵਿਆ ਨੂੰ ਹੁਣ ਆਪਣੇ ਸਕੂਲ  ਨਾਰਥ  ਲਿਵਰਪੂਲ ਅਕੈਡਮੀ ਵਿੱਚ ਸਿਲੇਬ੍ਰਿਟੀ ਦਾ ਦਰਜ਼ਾ ਮਿਲ ਗਿਆ ਹੈ। 
ਓਲੀਵਿਆ ਦਾ ਕਹਿਣਾ ਹੈ , ਹੁਣ ਕਾਫੀ ਲੋਕ ਆਪਣੇ ਹੋਮਵਰਕ ਦੀ ਮੱਦਦ ਮੰਗਣ ਦੇ ਲਈ ਮੇਰੇ ਕੋਲ ਆਉਣ ਲੱਗੇ । ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਅਤੇ ਉਹਨਾਂ ਦੇ  ਹੱਲ ਦੇ ਲਈ ਆਪਣੇ ਦਿਮਾਗ ਦਾ ਇਸਤੇਮਾਲ  ਕਰਨਾ ਪਸੰਦ ਹੈ।
 

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: ਖ਼ਬਰ ਜ਼ਰਾ ਹੱਟਕੇ /Strange News
« Reply #8 on: October 08, 2013, 07:31:24 PM »
ਏਡਜ਼ ਸਬੰਧੀ ਟੀਕੇ ਦੀ ਖੋਜ

ਵਾਸ਼ਿੰਗਟਨ :: ਏਡਜ਼ ਦੇ ਇਲਾਜ ਲਈ ਇਕ ਨਵਾਂ ਟੀਕਾ ਸਰੀਰ 'ਚੋਂ ਐੱਚ। ਆਈ। ਵੀ। ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦਾ ਹੈ । ਇਕ ਨਵੀਂ ਖੋਜ 'ਚ ਇਸ ਟੀਕੇ ਬਾਰੇ ਇਹ ਦਾਅਵਾ ਕੀਤਾ ਗਿਆ ਹੈ । ਖੋਜੀਆਂ ਨੇ ਦੱਸਿਆ ਕਿ ਓਰੇਜ਼ੋਨ ਹੈਲਥ ਐਾਡ ਸਾਇੰਸ ਯੂਨੀਵਰਸਿਟੀ 'ਚ ਵਿਕਸਿਤ ਕੀਤੇ ਗਏ ਐੱਚ। ਆਈ। ਵੀ। ਏਡਜ਼ ਦੇ ਇਸ ਟੀਕੇ ਨੇ ਵਣਮਾਨਵਾਂ 'ਚ ਏਡਜ਼ ਫੈਲਾਉਣ ਵਾਲੇ ਵਾਇਰਸਾਂ ਦੇ ਸਾਰੇ ਨਿਸ਼ਾਨ ਚੰਗੇ ਤਰੀਕੇ ਨਾਲ ਮਿਟਾ ਦੇਣ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ । ਇਸ ਟੀਕੇ ਦਾ ਤਜ਼ਰਬਾ ਵਣਮਾਨਵਾਂ 'ਚ ਪਾਏ ਜਾਣ ਵਾਲੇ ਐੱਚ। ਆਈ। ਵੀ। ਦੀ ਤਰ੍ਹਾਂ ਦੇ ਇਕ ਹੋਰ ਵਾਇਰਸ ਐਸ। ਆਈ। ਵੀ। 'ਤੇ ਕੀਤਾ ਜਾ ਰਿਹਾ ਹੈ । ਐਸ। ਆਈ। ਵੀ। ਬਾਂਦਰਾਂ 'ਚ ਏਡਜ਼ ਫੈਲਾਉਂਦਾ ਹੈ । ਅਜਿਹਾ ਮੰਨਿਆ ਜਾ ਰਿਹਾ ਹੈ ਕਿ ਐੱਚ। ਆਈ। ਵੀ। ਦੇ ਅਜਿਹੇ ਟੀਕੇ ਦੀ ਜਾਂਚ ਜਲਦ ਹੀ ਮਨੁੱਖਾਂ 'ਤੇ ਕੀਤੀ ਜਾ ਸਕੇਗੀ ।

GURSHARAN NATT

 • Real Savvy
 • *****
 • Offline
 • Posts: 1995
 • Gender: Male
  • View Profile
Re: ਖ਼ਬਰ ਜ਼ਰਾ ਹੱਟਕੇ /Strange News
« Reply #9 on: October 08, 2013, 07:31:54 PM »
ਐਪਲ ਕੰਪਨੀ ਨੇ ਜਾਰੀ ਕੀਤਾ ਨਵਾਂ ਆਈ ਫੋਨ `5-ਐਸ` ਅਤੇ `5-ਸੀ`-ਕ੍ਰਮਵਾਰ 20 ਅਤੇ 13 ਸਤੰਬਰ ਤੋਂ ਵਿਕਰੀ ਜਾਰੀ
  ਕਾਫੀ ਚਿਰ ਤੋਂ ਉਡੀਕਿਆ ਜਾ ਰਿਹਾ ਨਵਾਂ ਆਈ ਫੋਨ ਆਖਿਰ ਐਪਲ ਕੰਪਨੀ ਵੱਲੋਂ ਅੱਜ ਜਾਰੀ ਕਰ ਦਿੱਤਾ ਗਿਆ। ਇਸ ਫੋਨ ਦੇ ਦੋ ਮਾਡਲ ਪੇਸ਼ ਕੀਤੇ ਗਏ ਹਨ ਇਕ ਦੀ ਕੀਮਤ ਘੱਟ ਹੈ ਅਤੇ ਦੂਜੇ ਦੀ ਕਾਫੀ ਜਿਆਦਾ। ਇਹ ਨਵਾਂ ਆਈ ਫੋਨ ਅਪਰੇਟ ਕਰਨ ਤੋਂ ਪਹਿਲਾਂ 'ਟੱਚ ਆਈ.ਡੀ. ਸੈਂਸਰ' ਰਾਹੀਂ ਇਸ ਦੇ ਕੀ ਬੋਰਡ ਤੱਕ ਪਹੁੰਚਿਆ ਜਾ ਸਕੇਗਾ। ਇਹ ਸੈਂਸਰ ਹੋਮ (ਗੋਲ) ਬਟਨ ਦੇ ਵਿਚ ਹੀ ਫਿੱਟ ਕਰ ਦਿੱਤਾ ਗਿਆ ਹੈ। '5-ਐਸ' ਦੇ ਵਿਚ  ਵਧੀਆ ਤਕਨੀਕ, ਹਾਰਡ ਵੇਅਰ, ਨਵਾਂ ਸੁਨਿਹਰੀ ਰੰਗ ਅਤੇ ਹੋਰ ਬਹੁਤ ਸਾਰੀਆਂ ਖੂਬੀਆਂ ਭਰੀਆਂ ਗਈਆਂ ਹਨ। ਇਹ ਤਿੰਨ ਰੰਗਾ ਸਿਲਵਰ, ਗੋਲਡ ਤੇ ਗ੍ਰੇਅ ਰੰਗ ਵਿਚ ਮਿਲੇਗਾ। ਇਸ ਵਿਚ ਨਵਾਂ ਅਪਰੇਟਿੰਗ ਸਿਸਟਮ (ਆਈ. ਓ.ਐਸ. 7), ਆਈ. ਵਰਕ ਐਪਲੀਕੇਸ਼ਨ, ਨਵੀਂਆਂ ਅਤੇ ਅਪਗ੍ਰੇਡ ਗੇਮਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਕੁਝ  ਨਵੀਂਆਂ ਐਪਲੀਕੇਸ਼ਨਾਂ 18 ਸਤੰਬਰ ਨੂੰ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਸਸਤਾ ਆਈ. ਫੋਨ ਪੰਜ ਰੰਗਾ ਹਰਾ, ਚਿੱਟਾ, ਨੀਲਾ, ਲਾਲ ਤੇ ਪੀਲੇ ਰੰਗ ਵਿਚ ਆ ਰਿਹਾ ਹੈ। ਇਸਦੀ ਸਕਰੀਨ ਰੈਟਿਨਾ 4 ਇੰਚ ਹੈ। 8 ਮੈਗਾਪਿਕਸਲ ਕੈਮਰਾ, 4 ਜੀ.ਬੀ. ਮੈਮੋਰੀ ਹੈ।

 

GoogleTaggedNews Related Kamla Advani wife of LK Advani

Started by SHANDAL

Replies: 4
Views: 708
Last post September 09, 2016, 02:09:34 AM
by SHANDAL
News related to Tarun Tejpal sexual assault case

Started by <--Jack-->

Replies: 73
Views: 3756
Last post November 30, 2013, 02:17:09 PM
by Raman
News just in: Shiv Sena Chief Bal Thackeray passesaway.

Started by Gaurav Rathore

Replies: 25
Views: 3335
Last post November 18, 2012, 08:28:43 PM
by vineysharma
News related to Parliament budget session 2017

Started by Raman

Replies: 159
Views: 3657
Last post February 10, 2017, 01:28:19 PM
by Baljit NABHA
News related to RAHUL GANDHI AND NARENDRA MODI

Started by Raman

Replies: 12
Views: 1244
Last post May 19, 2015, 04:09:52 AM
by Baljit NABHA