Recent Posts

Pages:  1 2 3 4 5 ... 10
21
Teachers News / Re: New Education Minister O.P.Soni
« Last post by Baljit NABHA on Today at 05:31:59 AM »
ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਡੇਲੀ ਪੋਸਟ ਨੂੰ ਦੱਸਿਆ ਕਿ ਇੰਝ ਕੀਤਾ ਜਾਵੇਗਾ ਸਿੱਖਿਆ ਦਾ ਪਸਾਰ
Punjab education minister OP Soni
Punjab education minister OP Soni: (ਨਰਿੰਦਰ ਜੱਗਾ): ਅੰਮ੍ਰਿਤਸਰ ਤੋਂ 5 ਵਾਰ ਵਿਧਾਇਕ ਰਹਿ ਚੁੱਕੇ ਓਮ ਪ੍ਰਕਾਸ਼ ਸੋਨੀ ਨੂੰ ਪੰਜਾਬ ਦੇ ਮੰਤਰੀ ਮੰਡਲ ਵਿੱਚ ਆਪਣੀ ਥਾਂ ਮਿਲ ਗਈ ਹੈ। ਓਮ ਪ੍ਰਕਾਸ਼ ਸੋਨੀ ਜੋ ਅੰਮ੍ਰਿਤਸਰ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸਨ ਓਹਨਾਂ ਨੂੰ ਪੰਜਾਬ ਸਰਕਾਰ ਵਿੱਚ ਸਿੱਖਿਆ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਜਦੋਂ ਓਮ ਪ੍ਰਕਾਸ਼ ਸੋਨੀ ਤੋਂ ਡੇਲੀ ਪੋਸਟ ਨੇ ਇਸ ਵੇਲੇ ਚੱਲ ਰਹੇ ਸੂਬੇ ਵਿੱਚ ਅਧਿਆਪਕਾਂ ਦੀ ਘਾਟ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੀ ਲਗਾਤਾਰ ਗੈਰ ਹਾਜ਼ਰੀ ਸਬੰਧੀ ਸਵਾਲ ਕੀਤੇ ਤਾਂ ਓਹਨਾਂ ਨੇ ਕਿਹਾ ਕਿ ਸੂਬੇ ਵਿੱਚ ਕਿਸੇ ਨੂੰ ਵੀ ਸਿੱਖਿਆ ਪ੍ਰਣਾਲੀ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।

ਅਧਿਆਪਕਾਂ ਦੀ ਗੈਰ ਮੌਜੂਦਗੀ ਸਬੰਧੀ ਸਖ਼ਤ ਰਵਈਆ ਅਪਣਾਉਂਦਿਆਂ ਓ.ਪੀ ਸੋਨੀ ਨੇ ਕਿਹਾ ਕਿ ਅਧਿਆਪਕਾਂ ਦੀ ਮਨਮਰਜੀਆਂ ਨਹੀਂ ਚਲਣ ਦਿਤੀਆਂ ਜਾਣਗੀਆਂ। ਓਹਨਾਂ ਦਾ ਸਕੂਲਾਂ ਵਿੱਚ ਹਰ ਵੇਲੇ ਮੌਜੂਦ ਰਹਿਣਾ ਯਕੀਨੀ ਬਣਾਇਆ ਜਾਵੇਗਾ। ਓਹਨਾਂ ਨੇ ਡੇਲੀ ਪੋਸਟ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸੂਬੇ ਦੇ ਹਰ ਇੱਕ ਸ਼ਹਿਰ ਦੇ ਅਫਸਰਾਂ ਨਾਲ ਮੀਟਿੰਗ ਕਰਨਗੇ ਅਤੇ ਜ਼ਮੀਨੀ ਹਕੀਕਤ ਦਾ ਪਤਾ ਕਰਨਗੇ। ਅਫਸਰਾਂ ਨਾਲ ਮਿਲ ਕੇ ਇਹ ਦੇਖਿਆ ਜਾਵੇਗਾ ਕਿ ਸੂਬੇ ਵਿਚ ਅਧਿਆਪਕਾਂ ਅਤੇ ਸਿੱਖਿਆ ਸਬੰਧੀ ਕੀ ਪ੍ਰੇਸ਼ਾਨੀਆਂ ਸਾਹਮਣੇ ਆ ਰਹੀਆਂ ਹਨ

ਓ.ਪੀ ਸੋਨੀ ਜੋ ਕੇ ਰਾਜਸੀ ਆਗੂ ਹੋਣ ਦੇ ਇਲਾਵਾ ਖੇਤੀਬਾੜੀ ਦੇ ਵੀ ਚੰਗੇ ਜਾਣਕਾਰ ਹਨ। ਡੇਲੀ ਪੋਸਟ ਨਾਲ ਆਪਣੀ ਜਾਣਕਾਰੀ ਸਾਂਝੀ ਕਰਦਿਆਂ ਓ.ਪੀ ਸੋਨੀ ਨੇ ਕਿਹਾ ਕਿ ਸਿੱਖਿਆ ਦਾ ਖੇਤਰ ਹਰ ਇੱਕ ਸ਼ਹਿਰ, ਸੂਬੇ, ਦੇਸ਼ ਲਈ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ। ਵਿਦਿਆਰਥੀਆਂ ਦਾ ਅਤੇ ਦੇਸ਼ ਦਾ ਭਵਿੱਖ ਵਿੱਚ ਸਿੱਖਿਆ ਦਾ ਖੇਤਰ ਸਭ ਤੋਂ ਵੱਧ ਭੂਮਿਕਾ ਨਿਭਾਉਂਦਾ ਹੈ। ਇਸ ਲਈ ਇਸ ਪ੍ਰਣਾਲੀ ਨੂੰ ਮਜਬੂਤ ਕਰਨ ਲਈ ਪੰਜਾਬ ਸਰਕਾਰ ਹਰ ਇੱਕ ਤਰੀਕਾ ਅਪਣਾਏਗੀ। ਅਧਿਆਪਕਾਂ ਨਾਲ ਮਿਲ ਕੇ ਚੱਲ ਰਹੀ ਪ੍ਰੇਸ਼ਾਨੀ ਨੂੰ ਖਤਮ ਕਰਨ ਦਾ ਰਸਤਾ ਵੀ ਲਭਿਆ ਜਾਵੇਗਾ।

ਸੂਬੇ ਵਿੱਚ ਸਰਕਾਰੀ ਸਕੂਲਾਂ ਨੂੰ ਸਿੱਖਿਆ ਖੇਤਰ ਚ ਮਜਬੂਤੀ ਦੇਣ ਦੀ ਕੋਸ਼ਿਸ ਕੀਤੀ ਜਾਵੇਗੀ ਤਾਂ ਜੋ ਵਿਦਿਆਰਥੀ ਆਈ.ਪੀ.ਐੱਸ, ਆਈ.ਏ.ਐੱਸ ਅਤੇ ਹੋਰ ਕਈ ਤਰ੍ਹਾਂ ਦੀ ਪ੍ਰੀਖਿਆਵਾਂ ਦੇਣ ਦੇ ਲਾਇਕ ਹੋ ਜਾਣ। ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਜ਼ਮੀਨੀ ਪੱਧਰ ਤੇ ਮਜਬੂਤੀ ਦਿੱਤੀ ਜਾਵੇਗੀ ਤਾਂ ਜੋ ਓਹਨਾਂ ਨੂੰ ਅੱਗੇ ਜਾ ਕੇ ਆਸਾਨੀ ਹੋ ਸਕੇ। ਓਮ ਪ੍ਰਕਾਸ਼ ਸੋਨੀ ਨੇ ਡੇਲੀ ਪੋਸਟ ਨੂੰ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚੀਨੀ ਭਾਸ਼ਾ ਵਾਧੂ ਵਿਸ਼ੇ ਵੱਜੋਂ ਵਿਦਿਆਰਥੀਆਂ ਨੂੰ ਸਿਖਾਈ ਜਾਵੇਗੀ। ਦੇਸ਼ ਵਿੱਚ ਇਸ ਵੇਲੇ ਚੀਨੀ ਤਕਨੀਕ ਦਾ ਬੋਲ ਬਾਲਾ ਹੈ ਇਸ ਲਈ ਬੱਚਿਆਂ ਨੂੰ ਦੇਸ਼ ਤੋਂ ਬਾਹਰ ਅਤੇ ਦੇਸ਼ ਦੇ ਅੰਦਰ ਵੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ ਇਸ ਲਈ ਅਸੀਂ ਇਸ ਫੈਸਲਾ ਲਿਆ ਹੈ।
22
EMPLOYEES NEWS / Re: Jammu and kashmir employees
« Last post by Baljit NABHA on Today at 05:26:20 AM »
23
Teachers News / Re: Parho Punjab: The Primary Project
« Last post by Baljit NABHA on Today at 05:20:41 AM »
24
Students Corner / Re: Panjabi University, Patiala
« Last post by Baljit NABHA on Today at 05:18:21 AM »
25
Teachers News / New Education Minister O.P.Soni
« Last post by Baljit NABHA on Today at 05:15:52 AM »
27
Teachers News / Re: Private Schools fee hike issue
« Last post by Baljit NABHA on Today at 05:10:01 AM »
28
Teachers News / Re: Morning News April 25,2018
« Last post by SHANDAL on Today at 03:47:47 AM »
29
Teachers News / Re: Morning News April 25,2018
« Last post by SHANDAL on Today at 03:44:39 AM »
30
Teachers News / Re: Morning News April 25,2018
« Last post by SHANDAL on Today at 03:41:47 AM »
Pages:  1 2 3 4 5 ... 10