Show Posts

This section allows you to view all posts made by this member. Note that you can only see posts made in areas you currently have access to.


Messages - Gaurav Rathore

Pages:  1 2 3 ... 495
1
Teachers News / Re: Teachers News Daily Updated
« on: May 26, 2018, 03:37:39 PM »


ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਸਮਾਂ ਤਬਦੀਲੀ ਸਬੰਧੀ ਅਜੇ ਕੋਈ ਫੈਸਲਾ ਨਹੀਂ : ਬੁਲਾਰਾ
ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਤੇ ਅਫਵਾਹ ਫੈਲਾਉਣ ਵਾਲੇ ਖਿਲਾਫ ਕਾਰਵਾਈ ਹਿੱਤ ਪੁਲਿਸ ਮੁਖੀ ਨੂੰ ਕਿਹਾ
ਚੰਡੀਗੜ੍ਹ, 26 ਮਈ :ਮੌਸਮ ਦੇ ਮੱਦੇਨਜ਼ਰ ਪੰਜਾਬ ਰਾਜ ਵਿੱਚ ਸਕੂਲਾਂ ਦਾ ਸਮਾਂ ਤਬਦੀਲ ਕਰਨ ਸਬੰਧੀ ਰਾਜ ਦੇ ਸਿੱਖਿਆ ਮੰਤਰੀ ਸ੍ਰੀ ਉਮ ਪ੍ਰਕਾਸ਼ ਸੋਨੀ ਦੇ ਨਾਮ ਤੇ ਵਾਇਰਲ ਕੀਤਾ ਜਾ ਰਿਹਾ ਸੁਨੇਹਾ ਫ਼ਰਜ਼ੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱੱਸਿਆ ਕਿ ਸ਼ੋਸ਼ਲ ਮੀਡੀਆ ਉਤੇ ਇਸ ਸਬੰਧੀ ਫ਼ਰਜ਼ੀ ਸੁਨੇਹਾ ਪਾਉਣ ਵਾਲੇ ਖਿਲਾਫ ਕਾਰਵਾਈ ਲਈ ਸਿੱਖਿਆ ਮੰਤਰੀ ਪੰਜਾਬ ਸ੍ਰੀ ਉਮ ਪ੍ਰਕਾਸ਼ ਸੋਨੀ ਵੱਲੋਂ ਰਾਜ ਦੇ ਪੁਲਿਸ ਮੁਖੀ ਨੂੰ ਕਿਹਾ ਗਿਆ ਹੈ।

2
Punjab Talks / MR Vaccination camp held at GSSS JAGATPUR JATTAN
« on: May 25, 2018, 06:03:42 PM »

3
Teachers News / Re: Teachers News Daily Updated
« on: May 25, 2018, 04:05:50 PM »
hi

4
Teachers News / Re: Teachers News Daily Updated
« on: May 15, 2018, 04:36:42 PM »


1988 रोडरेज केस- नवजोत सिंह सिद्धू को सुप्रीम कोर्ट से बड़ी राहत, सुप्रीम कोर्ट से नवजोत सिंह सिद्धू हुए बरी, SC ने हाईकोर्ट की 3 साल की सजा को किया खारिज, SC ने सिद्धू की अपील मंजूर की, SC ने धारा-323 के तहत सिद्धू को दोषी करार देते हुए एक हजार के जुर्माना पर रिहा करने के आदेश दिए।

5
Teachers News / Amar Shahid Sukhdev
« on: May 15, 2018, 04:34:55 PM »


ਸ਼ਹੀਦ ਸੁਖਦੇਵ ਅਮਰ ਰਹੇ !
ਅੱਜ ਸ਼ਹੀਦ ਸੁਖਦੇਵ ਜੀ ਦਾ ਜਨਮ ਦਿਨ ਹੈ !
---ਸ਼ਿਵ ਵਰਮਾ----

{ਭਗਤ ਸਿੰਘ ਦੇ ਨੇੜਲੇ ਸਾਥੀ ਤੇ ਹਿੰਦੋਸਤਾਨ ਸੋਸ਼ਲਿਸਟ ਰਿਬਲਿਕਨ ਆਰਮੀ ਦੀਆਂ ਆਗੂ ਕਤਾਰਾਂ ਵਿਚਲੇ ਸ਼ਹੀਦ ਸੁਖਦੇਵ ਦਾ 15 ਮਈ ਨੂੰ 111ਵਾਂ ਜਨਮ ਦਿਨ ਹੈ। ਉਹਨਾਂ ਨੂੰ 23 ਮਾਰਚ 1931 ਨੂੰ ਭਗਤ ਸਿੰਘ ਤੇ ਰਾਜਗੁਰੂ ਸਮੇਤ ਫਾਂਸੀ ਦਿੱਤੀ ਗਈ ਸੀ। ਉਹਨਾਂ ਦੇ ਜਨਮ ਦਿਨ ਮੌਕੇ ਅਸੀਂ ਲਲਕਾਰ ਦੇ ਪਾਠਕਾਂ ਲਈ ਉਹਨਾਂ ਦੇ ਸਾਥੀ ਸ਼ਿਵ ਵਰਮਾਂ ਵੱਲੋਂ ਲਿਖੀਆਂ ਯਾਦਾਂ ਵਿੱਚੋਂ ਕੁੱਝ ਅੰਸ਼ ਪੇਸ਼ ਕਰ ਰਹੇ ਹਾਂ। ਸੰਪਾਦਕ}

ਦੂਸਰਿਆਂ ਸਾਹਮਣੇ ਰੋਣਾ, ਕਿਸੇ ਤਰ੍ਹਾਂ ਦੀ ਮਮਤਾ ਜਾਹਿਰ ਕਰਨਾ, ਚਾਹੁਣ ਜਾਂ ਹਮਦਰਦੀ ਦਾ ਪਾਤਰ ਬਣਨ ਨੂੰ ਉਹ ਕਮਜੋਰੀ ਸਮਝਦਾ ਸੀ। ਇਸਦਾ ਮਤਲਬ ਇਹ ਨਹੀਂ ਸੀ ਕਿ ਉਸ ਨੂੰ ਕਿਸੇ ਨਾਲ਼ ਲਗਾਅ ਨਹੀਂ ਸੀ ਜਾਂ ਉਹ ਕਦੇ ਰੋਇਆ ਹੀ ਨਹੀਂ ਸੀ। ਉਹ ਦਲ ਦੇ ਸਾਰੇ ਸਾਥੀਆਂ ਦੇ ਅਰਾਮ ਅਤੇ ਤਕਲੀਫਾਂ ਬਾਰੇ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਪਰ ਆਪਣੇ ਬਾਰੇ ਉਸਦਾ ਰਵੱਈਆ ਕੋਈ ਪ੍ਰਵਾਹ ਨਹੀਂ ਜਾਂ ਮੇਰੀ ਬਲਾ ਜਾਣੇ ਵਾਲ਼ਾ ਹੁੰਦਾ ਸੀ। ਜਿਆਦਾਤਰ ਸਾਥੀ ਵੀ ਉਸ ਦੀ ਇਸ ਆਦਤ ਤੋਂ ਜਾਣੂ ਸਨ ਅਤੇ ਇਸ ਲਈ ਉਸ ਦੇ ਜ਼ਿੱਦੀ ਅਤੇ ਸਨਕੀ ਹੋਣ ਦੇ ਬਾਵਜੂਦ ਕੁੱਝ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਲਗਾਅ ਅੰਤ ਤੱਕ ਉਸ ਨਾਲ਼ ਬਣਿਆ ਰਿਹਾ।

ਦਲ ਵਿੱਚ ਆਉਣ ਤੋਂ ਬਾਅਦ ਪਾਰਟੀ ਦੀ ਭਲਾਈ ਅਤੇ ਆਦਰਸ਼ ਦੀ ਪੂਰਤੀ, ਇਨ੍ਹਾਂ ਦੋਵਾਂ ਸਾਹਮਣੇ ਦੂਸਰੇ ਕਿਸੇ ਖਿਆਲ ਨੂੰ ਉਸ ਨੇ ਇੱਕ ਪਲ ਲਈ ਵੀ ਆਪਣੇ ਤੇ ਹਾਵੀ ਨਾ ਹੋਣ ਦਿੱਤਾ। ਅਰਾਮ, ਤਕਲੀਫ, ਖਾਣ-ਪਹਿਨਣ ਦਾ ਸ਼ੌਂਕ, ਪਿਆਰ-ਮੁਹੱਬਤ, ਦੋਸਤਾਂ ਪ੍ਰਤੀ ਲਗਾਅ ਆਦਿ ਇਨਸਾਨ ਦੀਆਂ ਸੁਭਾਵਿਕ ਪ੍ਰਵਿਰਤੀਆਂ ਸੁਖਦੇਵ ਵਿੱਚ ਵੀ ਸਨ, ਪਰ ਉਸ ਦੀ ਜ਼ਿੰਦਗੀ ਵਿੱਚ ਇਹਨਾਂ ਸਾਰਿਆਂ ਦੀ ਜਗ੍ਹਾ ਆਦਰਸ਼ ਤੋਂ ਹੇਠਾਂ ਸੀ।

ਨਿੱਜੀ ਤੌਰ ਤੇ ਉਸ ਨੂੰ ਸਭ ਤੋਂ ਵੱਧ ਮੋਹ ਭਗਤ ਸਿੰਘ ਨਾਲ ਸੀ। ਪਿਆਰ ਨਾਂ ਦੀ ਜੋ ਪੂੰਜੀ ਉਸ ਕੋਲ਼ ਸੀ, ਉਹ ਸਾਰੀ ਦੀ ਸਾਰੀ ਉਸਨੇ ਭਗਤ ਸਿੰਘ ਨੂੰ ਹੀ ਸੌਂਪੀ ਸੀ। ਜਦੋਂ ਆਗਰੇ ਜਾਂ ਗਵਾਲੀਅਰ ਵਿਖੇ ਸੁਖਦੇਵ ਆ ਜਾਂਦਾ ਤਾਂ ਇਹ ਦੋਵੇਂ ਇੱਕ-ਦੂਜੇ ਨੂੰ ਇਸ ਤਰ੍ਹਾਂ ਲਿਪਟ ਜਾਂਦੇ ਕਿ ਜਿਵੇਂ ਹਰ ਕੋਈ ਹੋਵੇ ਹੀ ਨਾ। ਇੱਕ ਕੋਨੇ ਵਿੱਚ ਬੈਠ ਕੰਗਲਾਂ ਕਰਨ ਵਿੱਚ ਉਹ ਰਾਤਾਂ ਗੁਜਾਰ ਦਿੰਦੇ। ਰਾਜਸੀ ਸਿਧਾਂਤਾਂਂ ਤੋਂ ਲੈ ਕੇ ਪੰਜਾਬ ਦੀਆਂ ਵੱਖੋ-ਵੱਖਰੀਆਂ ਪਾਰਟੀਆਂ, ਵੱਖਰੋ-ਵੱਖਰੇ ਆਗੂਆਂ ਅਤੇ ਕਾਰਕੁੰਨਾਂ ਦੀਆਂ ਸਰਗਰਮੀਆਂ ਆਦਿ ਸਭ ਗੱਲਾਂ ਉੱਪਰ ਟੀਕਾ-ਟਿੱਪਣੀ ਹੁੰਦੀ। ਮੌਕਾ ਆਉਣ ਤੇ ਆਦਰਸ਼ ਖਾਤਰ ਆਪਣੇ ਇਸ ਸਭ ਤੋਂ ਪਿਆਰੇ ਦੋਸਤ ਨੂੰ ਵੀ ਮੌਤ ਦੇ ਮੂੰਹ ਵਿੱਚ ਭੇਜਣ ਲੱਗਿਆਂ ਉਸਨੇ ਸੰਕੋਚ ਨਾ ਕੀਤਾ।

ਭਗਤ ਸਿੰਘ ਦੇ ਮੁਕਾਬਲੇ ਸੁਖਦੇਵ ਘੱਟ ਪੜ੍ਹਦਾ-ਲਿਖਦਾ ਸੀ, ਪਰ ਉਸਦੀ ਯਾਦ ਸ਼ਕਤੀ ਬਹੁਤ ਤੇਜ ਸੀ। ਆਮ ਤੌਰ ਤੇ ਫਲਸਫੇ ਜਾਂ ਸਿਧਾਂਤ ਦੀਆਂ ਜਿਹੜੀਆਂ ਕਿਤਾਬਾਂ ਨੂੰ ਦੂਸਰੇ ਸਾਥੀ ਹਫਤਿਆਂ ਵਿੱਚ ਪੜ੍ਹਦੇ ਸਨ ਸੁਖਦੇਵ ਉਹਨਾਂ ਨੂੰ ਦੋ ਦਿਨਾਂ ਵਿੱਚ ਹੀ ਪੜ੍ਹ ਲੈਂਦਾ ਸੀ। ਉਸ ਨੇ ਕਦੇ ਵੀ ਨੋਟਸ ਨਹੀਂ ਬਣਾਏ, ਫਿਰ ਵੀ ਸਰਸਰੀ ਪੜ੍ਹੀਆਂ ਕਿਤਾਬਾਂ ਵਿੱਚੋਂ ਉਸ ਕੋਲ਼ੋਂ ਵਿਸਥਾਰ ਵਿੱਚ ਉਦਾਹਰਨਾਂ ਮਹੀਨਿਆਂ ਬਾਅਦ ਵੀ ਪੁੱਛੀਆਂ ਜਾ ਸਕਦੀਆਂ ਸਨ। ਜੇਲ੍ਹ ਵਿਚਲੇ ਸਾਥੀਆਂ ਵਿੱਚੋਂ ਭਗਤ ਸਿੰਘ ਤੋਂ ਬਾਅਦ ਸਮਾਜਵਾਦ ਉੱਪਰ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਅਧਿਐਨ ਕੀਤਾ ਸੀ ਤਾਂ ਉਹ ਸੁਖਦੇਵ ਸੀ।

ਸੁਖਦੇਵ ਦੇ ਇਨਕਲਾਬੀ ਜੀਵਨ ਉੱਪਰ ਸਭ ਤੋਂ ਵੱਡਾ ਧੱਬਾ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਸਾਹਮਣੇ ਉਸਦਾ  ਬਿਆਨ ਦੇ ਦੇਣਾ ਹੈ। ਇੱਥੇ ਵੀ ਉਸ ਦੀਆਂ ਭਾਵਨਾਵਾਂ ਨੂੰ ਠੀਕ ਤਰ੍ਹਾਂ ਸਮਝਣ ਦੀ ਕੋਸ਼ਿਸ਼ ਨਾ ਕਰਕੇ ਸਾਥੀਆਂ ਨੇ ਉਸ ਦੇ ਉੱਪਰਲੇ ਵਿਹਾਰ ਨੂੰ ਹੀ ਜ਼ਿਆਦਾ ਮਹੱਤਵ ਦਿੱਤਾ। ਹੋਰ ਕੁੱਝ ਵੀ ਹੋਵੇ ਇੱਕ ਗੱਲ ਤਾਂ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਅੰਤ ਤੱਕ ਵੀ ਮੌਤ ਦਾ ਡਰ ਉਸ ਦੇ ਨੇੜੇ ਵੀ ਨਹੀਂ ਸੀ ਫਟਕਿਆ ਅਤੇ ਨਾ ਹੀ ਬਹਾਦਰੀ ਵਿੱਚ ਉਹ ਕਿਸੇ ਤੋਂ ਪਿੱਛੇ ਰਿਹਾ।

ਉਸ ਦਾ ਬਿਆਨ ਦੇਣਾ ਗਲਤ ਸੀ, ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਉਸ ਨਾਲ਼ ਹੋਰ ਕੁੱਝ ਨਹੀਂ ਤਾਂ ਦਲ ਦੇ ਵੱਕਾਰ ਨੂੰ ਕਾਫੀ ਸੱਟ ਪਹੁੰਚੀ, ਪਰ ਇਹ ਬਿਆਨ ਉਸ ਨੇ ਆਪਣੇ ਬਚਾਅ ਦੇ ਖਿਆਲ ਜਾਂ ਦਲ ਨੂੰ ਨੁਕਸਾਨ ਪਹੁੰਚਾਉਣ ਦੇ ਖਿਆਲ ਨਾਲ਼ ਨਹੀਂ ਸੀ ਦਿੱਤਾ। ਉਸ ਨੇ ਉਨ੍ਹਾਂ ਮਕਾਨਾਂ ਅਤੇ ਥਾਵਾਂ ਦਾ ਪਤਾ ਦੱਸਿਆ ਜਿਨ੍ਹਾਂ ਬਾਰੇ ਉਸਨੂੰ ਪਤਾ ਸੀ ਕਿ ਉਹ ਛੱਡੇ ਜਾ ਚੁੱਕੇ ਹਨ, ਸਹਾਰਨਨਪੁਰ ਦੇ ਜਿਸ ਮਕਾਨ ਵਿੱਚ ਮੈਂ, ਡਾ. ਗਯਾ ਪ੍ਰਸਾਦ ਤੇ ਜੈਦੇਵ ਰਹਿ ਰਹੇ ਸਾਂ, ਉਸ ਦਾ ਪਤਾ ਦੋ ਹੀ ਜਣੇ ਜਾਣਦੇ ਸਨ, ਸੁਖਦੇਵ ਅਤੇ ਫਨਿੰਦਰ। ਸੁਖਦੇਵ ਚਾਹੁੰਦਾ ਤਾਂ ਸਾਡਾ ਪਤਾ ਦੇ ਕੇ ਪੁਲਿਸ ਕੋਲ਼ ਆਪਣੀ ਸੱਚਾਈ ਦਾ ਇਮਤਿਹਾਨ ਦੇ ਸਕਦਾ ਸੀ, ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਇਸੇ ਤਰ੍ਹਾਂ ਉਸ ਨੇ ਕਿਸੇ ਵੀ ਵਿਅਕਤੀ ਦਾ ਅਸਲੀ ਨਾਂ ਅਤੇ ਪਤਾ ਵੀ ਪੁਲਿਸ ਨੂੰ ਨਹੀਂ ਦਿੱਤਾ। ਬਿਆਨ ਦੇ ਪਿੱਛੇ ਭਾਵਨਾ ਸੀ- ਹਾਂ ਅਸੀਂ ਇਹ ਸਭ ਕੀਤਾ ਹੈ, ਹੁਣ ਤੁਸੀਂ ਜੋ ਚਾਹੋ ਕਰ ਲਵੋ। ਉਸ ਦੇ ਬਿਆਨ ਨੇ ਸਭ ਤੋਂ ਜਿਆਦਾ ਨੁਕਸਾਨ ਉਸਨੂੰ ਹੀ ਪਹੁੰਚਾਇਆ।

ਮੁਕੱਦਮੇ ਦੌਰਾਨ ਸਫਾਈ ਆਦਿ ਦੇ ਸਵਾਲ ਤੇ ਵੀ ਉਹ ਸਭ ਤੋਂ ਜ਼ਿਆਦਾ ਲਾਪਰਵਾਹ ਰਿਹਾ। ਉਹ ਮੁਕੱਦਮੇ ਦੀ ਪੈਰਵੀ ਵਿੱਚ ਉਸ ਹੱਦ ਤੱਕ ਹਿੱਸਾ ਲੈਣ ਦਾ ਹਾਮੀ ਸੀ ਜਿਸ ਹੱਦ ਤੱਕ ਅਦਾਲਤ ਦੇ ਮੰਚ ਨੂੰ ਇਨਕਲਾਬੀ ਆਦਰਸ਼ਾਂ ਦੇ ਪ੍ਰਚਾਰ ਦੇ ਸਾਧਨ ਦੇ ਰੂਪ ਵਿੱਚ ਵਰਤਿਆ ਜਾ ਸਕੇ। ਦੁਸ਼ਮਣ ਦੀ ਅਦਾਲਤ ਤੋਂ ਨਿਆਂਦੀ ਉਮੀਦ ਰੱਖਣਾ ਉਹ ਨਾਦਾਨੀ ਸਮਝਦਾ ਸੀ। ਦੁਸ਼ਮਣ ਪੱਖ ਦੇ ਕਿਸੇ ਮੁਲਾਜਮ ਤੋਂ, ਭਾਵੇਂ ਉਹ ਅਦਾਲਤ ਦਾ ਹੋਵੇ ਜਾਂ ਜੇਲ੍ਹਾਂ ਦਾ, ਨਾ ਤਾਂ ਉਸਨੇ ਭਲੇਮਾਣਸੀ ਦੀ ਉਮੀਦ ਕੀਤੀ ਅਤੇ ਨਾ ਹੀ ਖੁਦ ਹੀ ਵਰਤਾਅ ਵਿੱਚ ਉਨ੍ਹਾਂ ਪ੍ਰਤੀ ਭਲੇਮਾਣਸੀ ਵਰਤੀ। ਉਸਦਾ ਅਸਲੀ ਰੂਪ ਉਸ ਵੇਲ਼ੇ ਵੇਖਣ ਨੂੰ ਮਿਲ਼ਦਾ ਸੀ ਜਦੋਂ ਕਦੇ ਪੁਲਿਸ ਜਾਂ ਜੇਲ੍ਹ ਵਾਲ਼ਿਆਂ ਨਾਲ਼ ਕੁੱਟਮਾਰ ਹੁੰਦੀ। ਹੱਸ-ਹੱਸ ਕੇ ਮਾਰਨ ਅਤੇ ਮਾਰ ਖਾਣ ਵਿੱਚ ਉਸਨੂੰ ਸੁਆਦ ਆਉਂਦਾ ਸੀ।

ਸੁਖਦੇਵ ਨੂੰ ਇਨਕਲਾਬੀਆਂ ਦੇ ਨਿਸ਼ਾਨੇ ਦੀ ਸਫਲਤਾ ਉੱਪਰ ਜਿੰਨਾ ਅਡੋਲ ਨਿਹਚਾ ਸੀ ਉਸਦਾ ਪ੍ਰਮਾਣ ਫਾਂਸੀ ਤੋਂ ਕੁੱਝ ਦਿਨ ਪਹਿਲਾਂ ਉਸ ਵੱਲੋਂ ਗਾਂਧੀ ਜੀ ਦੇ ਨਾਂ ਲਿਖੀ ਉਸਦੀ ਚਿੱਠੀ ਹੈ, ਇਨਕਲਾਬੀਆਂ ਦਾ ਨਿਸ਼ਾਨਾ ਇਸ ਦੇਸ਼ ਵਿੱਚ ਸਮਾਜਵਾਦੀ ਜਮਹੂਰੀ ਪ੍ਰਬੰਧ ਸਥਾਪਤ ਕਰਨਾ ਹੈ। ਇਸ ਨਿਸ਼ਾਨੇ ਵਿੱਚ ਤਬਦੀਲੀ ਦੀ ਜ਼ਰਾ ਜਿੰਨੀ ਵੀ ਗੁੰਜਾਇਸ਼ ਨਹੀਂ ਹੈ। ਮੇਰਾ ਖਿਆਲ ਹੈ ਕਿ ਤੁਹਾਡੀ ਇਹ ਧਾਰਨਾ ਨਹੀਂ ਹੋਵੇਗੀ ਕਿ ਇਨਕਲਾਬੀ ਤਰਕਹੀਣ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਿਰਫ ਵਿਨਾਸ਼ਕਾਰੀ ਕੰਮਾਂ ਵਿੱਚ ਹੀ ਅਨੰਦ ਆਉਂਦਾ ਹੈ। ਅਸੀਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਅਸਲ ਵਿੱਚ ਗੱਲ ਇਸ ਤੋਂ ਐਨ ਉਲਟ ਹੈ। ਉਹ ਹਰ ਇੱਕ ਕਦਮ ਅੱਗੇ ਵਧਾਉਣ ਤੋਂ ਪਹਿਲਾਂ ਆਪਣੇ ਆਲ਼ੇ-ਦੁਆਲ਼ੇ ਦੀਆਂ ਹਾਲ਼ਤਾਂ ਉੱਪਰ ਵਿਚਾਰ ਕਰਦੇ ਹਨ। ਉਨ੍ਹਾਂ ਨੂੰ ਹਰ ਵੇਲ਼ੇ ਆਪਣੀ ਜਿੰਮੇਵਾਰੀ ਦਾ ਅਹਿਸਾਸ ਬਣਿਆ ਰਹਿੰਦਾ ਹੈ। ਉਹ ਆਪਣੇ ਇਨਕਲਾਬੀ ਵਿਧਾਨ ਵਿੱਚ ਰਚਨਾਤਮਕ ਕਲਾ ਦੀ ਉਪਯੋਗਤਾ ਨੂੰ ਮੁੱਖ ਥਾਂ ਦਿੰਦੇ ਹਨ, ਭਾਵੇਂ ਮੌਜੂਦਾ ਹਾਲਤਾਂ ਵਿੱਚ ਉਨ੍ਹਾਂ ਨੂੰ ਸਿਰਫ ਵਿਨਾਸ਼ਕਾਰੀ ਹਿੱਸੇ ਵੱਲ ਜ਼ਿਆਦਾ ਧਿਆਨ ਦੇਣਾ ਪਿਆ ਹੈ।

ਉਹ ਦਿਨ ਦੂਰ ਨਹੀਂ ਜਦੋਂ ਉਹਨਾਂ (ਇਨਕਲਾਬੀਆਂ) ਦੀ ਅਗਵਾਈ ਵਿੱਚ ਅਤੇ ਉਹਨਾਂ ਦੇ ਝੰਡੇ ਹੇਠਾਂ ਲੋਕ ਉਹਨਾਂ ਦੇ ਸਮਾਜਵਾਦੀ ਜਮਹੂਰੀਅਤ ਦੇ ਉੱਚੇ ਨਿਸ਼ਾਨੇ ਵੱਲ ਵਧਦੇ ਵਿਖਾਈ ਦੇਣਗੇ।

ਇਸ ਚਿੱਠੀ ਵਿੱਚ ਆਪਣੀ ਫਾਸੀਂ ਦੀ ਸਜਾ ਬਾਰੇ ਇੱਕ ਹੋਰ ਥਾਂ ਤੇ ਉਸ ਨੇ ਲਿਖਿਆ, ਲਾਹੌਰ ਸਾਜਿਸ਼ ਕੇਸ ਦੇ ਤਿੰਨ ਰਾਜਬੰਦੀ ਜਿਨ੍ਹਾਂ ਨੂੰ ਫਾਸੀਂ ਲਾਉਣ ਦਾ ਹੁਕਮ ਹੋਇਆ ਹੈ ਅਤੇ ਜਿਨ੍ਹਾਂ ਨੇ ਸੰਯੋਗ ਨਾਲ਼ ਦੇਸ਼ ਵਿੱਚ ਬਹੁਤ ਵੱਡੀ ਪ੍ਰਸਿੱਧੀ ਹਾਸਲ ਕਰ ਲਈ ਹੈ, ਇਨਕਲਾਬੀ ਦਲ ਦੇ ਸਭ ਕੁੱਝ ਨਹੀਂ ਹਨ। ਅਸਲ ਵਿੱਚ ਇਨ੍ਹਾਂ ਦੀਆਂ ਸਜਾਵਾਂ ਨੂੰ ਬਦਲ ਦੇਣ ਨਾਲ਼ ਦੇਸ਼ ਦੇ ਲੋਕਾਂ ਦਾ ਓਨਾ ਭਲਾ ਨਹੀਂ ਹੋਣਾ ਜਿੰਨ੍ਹਾ ਕਿ ਇਹਨਾਂ ਨੂੰ ਫਾਸੀਂ ਚੜ੍ਹਾ ਦੇਣ ਨਾਲ਼ ਹੋਵੇਗਾ।

ਅਜਿਹਾ ਸੀ ਸੁਖਦੇਵ, ਫੁੱਲ ਤੋਂ ਵੀ ਕੋਮਲ ਅਤੇ ਪੱਥਰ ਤੋਂ ਵੀ ਸਖਤ। ਡਰ ਜੀਹਦੇ ਨੇੜੇ ਵੀ ਨਹੀਂ ਸੀ ਫਟਕਦਾ ਅਤੇ ਦੁਸ਼ਮਣ ਨਾਲ਼ ਸਮਝੌਤੇ ਦੀ ਗੱਲ ਜਿਸਨੇ ਇੱਕ ਪਲ ਖਾਤਰ ਵੀ ਨਹੀਂ ਸੀ ਸੋਚੀ। ਲੋਕਾਂ ਨੇ ਉਸਦੀ ਕਠੋਰਤਾ ਹੀ ਵੇਖੀ ਅਤੇ ਉਸਨੂੰ ਨਾਸਮਝ ਕਹਿ ਕੇ ਉਸ ਨਾਲ਼ ਬਹੁਤ ਵੱਡੀ ਬੇਇਨਸਾਫੀ ਵੀ ਕੀਤੀ, ਪਰ ਉਸ ਨੇ ਕਦੇ ਵੀ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ। ਆਪਣੀਆਂ ਕੋਮਲ ਭਾਵਨਾਵਾਂ ਨਾਲ਼ ਪਿਆਰ ਅਤੇ ਮਮਤਾ ਨੂੰ ਨਿੱਜੀ ਚੀਜ ਸਮਝ ਕੇ ਅੰਤ ਤੱਕ ਉਸ ਨੇ ਉਨ੍ਹਾਂ ਨੂੰ ਆਪਣੇ ਅੰਦਰ ਹੀ ਲੁਕਾਈ ਰੱਖਿਆ।

ਲਲਕਾਰ 1 ਮਈ 2016 ਅੰਕ 'ਚ ਪ੍ਰਕਾਸ਼ਿਤ

6
Teachers News / Re: Teachers News Daily Updated
« on: May 15, 2018, 03:37:02 PM »
ਏ.ਐਨ.ਐਮ ਸ਼ਾਂਤੀ ਰਾਣੀ ਦੀ ਦੇਖਰੇਖ ਹੇਠ ਲਗਭਗ 50 ਵਿੱਦਿਆਰਥੀਆਂ ਨੂੰ ਲਗਾਏ ਗਏ ਐਮ.ਆਰ ਦੇ ਟੀਕੇ
ਫਗਵਾੜਾ 15 ਮਈ (ਰਾਠੌਰ) ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐਸ.ਐਮ.ਓ ਡਾ. ਅਨੀਲ ਕੁਮਾਰ ਦੀ ਅਗਵਾਈ ਹੇਠ ਬਲਾਕ ਪਾਂਸ਼ਟ ਸੈਕਟਰ ਹਦੀਆਬਾਦ ਅਧੀਨ ਆਉਦੇ ਸਰਕਾਰੀ ਐਲੀਮੈਂਟਰੀ ਸਕੂਲ, ਜਗਤਪੁਰ ਜੱਟਾਂ ਤੇ ਆਂਗਣਵਾੜੀ ਸੈਂਟਰ ਦੇ ਵਿਦਿਆਰਥੀਆਂ ਨੂੰ ਏ.ਐਨ.ਐਮ ਸ਼ਾਂਤੀ ਰਾਣੀ ਦੁਆਰਾ ਮੀਜਲ ਅਤੇ ਰੂਬੇਲਾ ਤੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ। ਏ.ਐਨ.ਐਮ  ਸ਼ਾਂਤੀ ਰਾਣੀ ਨੇ ਦੱਸਿਆ ਕਿ ਖਸਰਾ ਜਿਸ ਨੂੰ ਮੀਜਲ ਵੀ ਕਿਹਾ ਜਾਂਦਾ ਹੈ ਇਹ ਇਕ ਵਾਇਰਲ ਰੋਗ ਹੈ  ਜਿਸ ਨਾਲ ਰੋਗੀ ਨੂੰ ਬੁਖਾਰ, ਸਰੀਰ ਉੱਤੇ ਦਾਣੇ, ਅੱਖਾਂ ਵਿੱਚ ਲਾਲੀ, ਦਸਤ , ਦਿਮਾਗੀ ਬੁਖਾਰ , ਨਿਮੋਨੀਆ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਰੂਬੇਲਾ ਨੂੰ ਜਰਮਨ ਮੀਜਲ ਵੀ ਕਿਹਾ ਜਾਂਦਾ ਹੈ ਗਰਭ ਅਵਸਥਾ ਦੇ ਪਹਿਲੇ ਤਿੰਨ ਮਹੀਨਿਆ ਵਿੱਚ ਇਹ ਬਿਮਾਰੀ ਹੋ ਜਾਣ ਕਾਰਨ ਬੱਚਿਆਂ ਨੂੰ ਜਮਾਂਦਰੂ ਰੋਗ ਜਿਵੇ ਅੰਨਾਪਨ, ਬੋਲਾਪਨ, ਗੂੰਗਾਪਨ ਅਤੇ ਦਿਮਾਗੀ ਕਮਜੋਰੀ, ਦਿਲ ਦੇ ਰੋਗ, ਮੰਦਬੁੱਧੀ ਆਦਿ ਸੱਮਸਿਆ ਹੋ ਸਕਦੀ ਹੈ।ਇਸ ਬਿਮਾਰੀ ਤੋ ਬਚਣ ਲਈ 9 ਮਹੀਨੇ ਤੋ 15 ਸਾਲ ਦੇ ਬੱਚਿਆਂ ਦਾ ਟੀਕਾਕਰਨ ਜਰੂਰੀ ਹੈ।ਸਕੂਲ ਇੰਚਾਰਜ ਗੌਰਵ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਤੇ ਝਿਝਕ ਤੋ ਆਪਣੇ ਬੱਚਿਆਂ ਨੁੂੰ ਐਮ.ਆਰ ਦੇ ਟੀਕੇ ਜਰੂਰ ਲਗਵਾਉਣ। ਉਨਾਂ ਨੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਆਂਗਣਵਾੜੀ ਵਰਕਰ ਸੰਤੋਖ ਕੁਮਾਰੀ, ਬਿਮਲਾ, ਰੇਸ਼ਮ ਕੌਰ, ਆਸ਼ਾ ਵਰਕਰ ਬਖਸ਼ੋ, ਰਜਿੰਦਰ ਕੌਰ ਤੋ ਇਲਾਵਾ ਸੁਮਨ, ਇੰਦਰਜੀਤ ਸਿੰਘ, ਗੁਰਮੀਤ ਸਿੰਘ, ਮਨੋਜ ਪਾਲ, ਦਵਿੰਦਰ ਸਿੰਘ ਤੇ ਬੱਚਿਆਂ ਦੇ ਮਾਪੇ ਮੌਜੂਦ ਸਨ।
 

7
Teachers News / Re: PSTET 2018 RESULT OUT.. SOURCE SHIKSHA FOCUS NEWS
« on: April 13, 2018, 06:26:19 PM »★ ਸਿੱਖਿਆ ਵਿਭਾਗ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਦਾ ਨਤੀਜਾ ਐਲਾਨਿਆ ★
★ PSTET -1 (ਪੀਐਸਟੀਈਟੀ-1) ਚੋਂ 28.87 % ★
★ PSTET -2 (ਪੀਐਸਟੀਈਟੀ-2 ) ਚੋਂ 35.14 % ★

◆ ਪ੍ਰਤੀਸ਼ਤ ਪ੍ਰੀਖਿਆਰਥੀ ਹੋਏ ਪਾਸ ◆

             ਸਕੂਲ ਸਿੱਖਿਆ ਵਿਭਾਗ ਵੱਲੋਂ 25 ਫਰਵਰੀ ਨੂੰ ਲਏ ਗਏ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ(ਪੀਐਸਟੀਈਟੀ) ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ 25 ਫਰਵਰੀ ਨੂੰ ਕਰਵਾਏ ਗਏ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-1 ਵਿੱਚ ਕੁੱਲ 48849 ਪ੍ਰੀਖਿਆਰਥੀ ਅਪੀਅਰ ਹੋਏ ਸਨ। ਇਨ੍ਹਾਂ ਚੋਂ 14105 (28.87 ਪ੍ਰਤੀਸ਼ਤ) ਪ੍ਰੀਖਿਆਰਥੀ ਪਾਸ ਹੋਏ ਹਨ| ਇਸੇ ਤਰ੍ਹਾਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2 ਵਿੱਚ ਕੁੱਲ 123856 ਪ੍ਰੀਖਿਆਰਥੀ ਅਪੀਅਰ ਹੋਏ ਸਨ ਜਿਨ੍ਹਾਂ ਚੋਂ 43523 (35.14 ਪ੍ਰਤੀਸ਼ਤ) ਪ੍ਰੀਖਿਆਰਥੀ ਪਾਸ ਹੋਏ ਹਨ।
ਸਕੱਤਰ ਸਕੂਲ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਨੇ ਸਮੂਹ ਪਾਸ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ ਚ ਸਿੱਖਿਆ ਵਿਭਾਗ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਨੂੰ ਦਸੰਬਰ ਦੇ ਦੂਜੇ ਐਤਵਾਰ ਕਰਵਾੳੁਣ ਦਾ ਫੈਸਲਾ ਕੀਤਾ ਹੈ ਜਿਸ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾ ਚੁੱਕਾ ਹੈ। ਹੁਣ ਪੀਐਸਟੀਈਟੀ ਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀ ਆਪਣੀ ਤਿਆਰੀ ਪਹਿਲਾਂ ਤੋਂ ਹੀ ਯੋਜਨਾਬੱਧ ਢੰਗ ਨਾਲ ਕਰ ਸਕਿਆ ਕਰਨਗੇ।
                  ਇਸ ਮੌਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਟੈਸਟ ਦੇ ਆਯੋਜਨ ਚ ਸ਼ਾਮਿਲ ਸਮੂਹ ਅਧਿਕਾਰੀਆਂ, ਸਹਿਯੋਗੀਆਂ ਤੇ ਕਰਮਚਾਰੀਆਂ ਨੂੰ ਸਫਲਤਾ ਪੂਰਵਕ ਕੰਮ ਨੇਪਰੇ ਚੜ੍ਹਣ ਤੇ ਵਧਾਈ ਦਿੱਤੀ।

8
Teachers News / PSTET 2018 RESULT OUT.. SOURCE SHIKSHA FOCUS NEWS
« on: April 13, 2018, 06:00:10 PM » NEWS SOURCE-SHIKSHA FOCUS website

SHIKSHA  FOCUS
Edu. NEWS ALERT
 ✍  ਕ੍ਰਿਸ਼ਨ ਕੁਮਾਰ ਨੇ ਸਮੂਹ ਪਾਸ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਦਿਤੀ ਵਧਾਈ
 ✍  ਪੀਐਸਟੀਈਟੀ-1 'ਚੋਂ 28.87 ਤੇ ਪੀਐਸਟੀਈਟੀ-2 'ਚੋਂ 35.14 ਪ੍ਰਤੀਸ਼ਤ ਪਾਸ ਨਤੀਜਾ

✍  http://goo.gl/uScwc8


9
Teachers News / Re: Teachers News Daily Updated
« on: April 10, 2018, 10:02:02 PM »


ब्लाक फगवाड़ा के प्राइमरी अध्यापकों का एक शिष्टमंडल एसडीएम फगवाड़ा ज्योति बाला मट्टू से मुलाकात कर अध्यापकों को बीएलओ डयूटियों पर नहीं भेजने की मांग की।...
संवाद सहयोगी, फगवाड़ा : ब्लाक फगवाड़ा के प्राइमरी अध्यापकों का एक शिष्टमंडल एसडीएम फगवाड़ा ज्योति बाला मट्टू से मुलाकात कर अध्यापकों को बीएलओ डयूटियों पर नहीं भेजने की मांग की। अध्यापकों ने ज्ञापन सौंप बीएलओ डयूटियों से संबंधित अध्यापकों को पूर्ण तौर पर छूट दी जाए। ज्ञापन सौंपने वालों में जसबीर भंगू, अजय कुमार, जसबीर सैनी, गौरव राठौर, परमजीत चौहान, कमल गुप्ता, विकास दीप, अकबर खान, मुनीष रणदेव, बिकर सिंह, सुरिंदर कुमार, कुलविंदर राय, विशाल गुप्ता व अन्य उपस्थित थे।

10
Teachers News / Re: Teachers News Daily Updated
« on: April 10, 2018, 09:49:57 PM »
10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਡਿਜੀਟਲ ਪ੍ਰਮਾਣ-ਪੱਤਰ-ਕਮ-ਅੰਕ ਬਿਓਰਾ ਕਾਰਡ ਹੋਣਗੇ ਆਨ-ਲਾਈਨ

ਐੱਸ. ਏ. ਐੱਸ. ਨਗਰ, 10 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨੈਂਸ਼ਨਲ ਅਕਾਦਮਿਕ ਡਿਪੋਜ਼ਿਟਰੀ (ਐੱਨ.ਏ.ਡੀ.) ਨਾਲ ਕਰਾਰ ਕੀਤਾ ਗਿਆ ਹੈਂ ਜੋ ਕਿ ਇਸ ਸੈਂਸ਼ਨ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਡਿਜੀਟਲ ਪ੍ਰਮਾਣ-ਪੱਤਰ-ਕਮ-ਅੰਕ ਬਿਓਰਾ ਕਾਰਡ ਆਨ-ਲਾਈਨ ਸੰਭਾਲੇਗੀ। ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਵਜ਼ਾਰਤ ਨੇ ਡਿਜੀਟਲ ਡਿਪੋਜ਼ਿਟਰੀ ਤਿਆਰ ਕੀਤੀ ਹੈਂ ਜਿਸ ਵਿੱਚ ਵਿਦਿਆਰਥੀਆਂ ਦੇ ਅਕਾਦਮਿਕ ਪ੍ਰਮਾਣ ਪੱਤਰ-ਕਮ-ਅੰਕ ਬਿਓਰਾ ਕਾਰਡ ਡਿਜ਼ੀਟਲ ਰੂਪ ਵਿੱਚ ਸੰਭਾਲੇ ਜਾਣਗੇ। ਐੱਨ.ਏ.ਡੀ. (ਨੈਂਡ) ਨੇ ਸੁਨਿਸ਼ਚਿਤ ਕੀਤਾ ਹੈਂ ਕਿ ਇਸ ਡਿਪੋਜ਼ਿਟਰੀ ਤੋਂ ਅਕਾਦਮਿਕ ਰਿਕਾਰਡ ਨੂੰ ਦੇਖਿਆ ਜਾ ਪ੍ਰਾਪਤ ਕੀਤਾ ਜਾ ਸਕਦਾ ਹੈਂ ਅਤੇ ਇਸ ਡਿਪੋਜ਼ਿਟਰੀ 'ਤੇ ਸੁਰੱਖਿਅਤ ਰਹਿਣ ਦੀ ਗਾਰੰਟੀ ਤੇ ਪ੍ਰਮਾਣਿਕਤਾ ਵੀ ਦਿੱਤੀ ਹੈਂ।

Pages:  1 2 3 ... 495