Show Posts

This section allows you to view all posts made by this member. Note that you can only see posts made in areas you currently have access to.


Messages - Gaurav Rathore

Pages:  1 2 3 ... 496
1
Teachers News / Re: Teachers News Daily Updated
« on: September 23, 2017, 09:09:31 PM »
ਪਿੰਡ ਠੱਕਰਕੀ ਦੇ ਪ੍ਰਾਇਮਰੀ ਸਕੂਲ ਵਿਖੇ ਬਲਾਕ-1 ਪੱਧਰ ਦੀਆਂ ਖੇਡਾਂ ਸ਼ੁਰੂ
ਫਗਵਾੜਾ (ਰਾਠੌਰ) ਸਰਕਾਰੀ ਪ੍ਰਾਇਮਰੀ ਸਕੂਲ ਠੱਕਰਕੀ ਬਲਾਕ ਫਗਵਾੜਾ-1 ਵਿਖੇ 40ਵੀਂਆਂ ਦੋ ਰੋਜ਼ਾ ਸਕੂਲ ਪੱਧਰੀ ਖੇਡਾਂ ਬਲਾਕ ਸਿੱਖਿਆ ਅਫ਼ਸਰ ਰਜਵੰਤ ਕੌਰ ਦੀ ਸਰਪ੍ਰਸਤੀ ਹੇਠ ਸ਼ੁਰੂ ਹੋਈਆਂ | ਇਨ੍ਹਾਂ ਖੇਡਾਂ ਦਾ ਉਦਘਾਟਨ ਬੀਪੀਈਓ ਰਜਵੰਤ ਕੌਰ ਮੁਲਤਾਨੀ ਅਤੇ ਸਰਪੰਚ ਸੁਖਜਿੰਦਰ ਸਿੰਘ ਨੇ ਸਾਂਝੇ ਤੌਰ ਤੇ ਕੀਤਾ | ਇਸ ਤੋਂ ਪਹਿਲਾਂ ਰਜਵੰਤ ਕੌਰ ਮੁਲਤਾਨੀ ਨੇ ਸ਼ਮਾ ਰੋਸ਼ਨ ਦੀ ਰਸਮ ਨਿਭਾਈ | ਉਨ੍ਹਾਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲ ਹੀ ਖੇਡਾਂ ਵਿਚ ਭਾਗ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਚੁਣੌਤੀਆਂ ਨੂੰ ਸਵੀਕਾਰ ਕਰਨ ਦਾ ਹੌਸਲਾ ਮਿਲਦਾ ਹੈ |
ਖੇਡ ਕੋਆਰਡੀਨੇਟਰ ਮਾਸਟਰ ਅਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਖੋ-ਖੋ, ਕਬੱਡੀ, ਦੌੜਾਂ, ਲੰਬੀ ਛਾਲ, ਫੁੱਟਬਾਲ ਅਤੇ ਕੁਸ਼ਤੀ ਮੁਕਾਬਲੇ ਕਰਵਾਏ ਗਏ | ਖੇਡਾਂ ਵਿਚ ਰੈਫ਼ਰੀ ਦੀ ਭੂਮਿਕਾ ਮਾਸਟਰ ਪਰਮਜੀਤ ਸਿੰਘ ਚੌਹਾਨ, ਗੌਰਵ ਰਾਠੌਰ, ਪ੍ਰਭਜੀਤ ਕੌਰ, ਨਵਜੀਤ ਜੱਗੀ, ਕਮਲ ਗੁਪਤਾ, ਹਰਪ੍ਰੀਤ ਸਿੰਘ, ਰਾਣੀ ਚਾਚੋਕੀ, ਜਸਵੀਰ ਸੈਣੀ, ਰਾਮਪਾਲ, ਸਰਬਜੀਤ ਕੁਮਾਰ ਅਤੇ ਤੀਰਥ ਸਿੰਘ ਨੇ ਨਿਭਾਈ | ਇਸ ਮੌਕੇ ਹੈੱਡ ਟੀਚਰ ਕੁਲਵਿੰਦਰ, ਸੁਮਿਤਾ, ਸੰਦੀਪ ਕੁਮਾਰੀ ਤੋਂ ਇਲਾਵਾ ਸੀ.ਐਚ.ਟੀ. ਹਰਜਿੰਦਰ ਕੌਰ, ਰੇਨੂੰ ਬਾਲਾ, ਨਰੇਸ਼ ਬਾਲਾ, ਨਛੱਤਰ ਕੌਰ, ਕੁਲਵਿੰਦਰ ਕੌਰ, ਜਸਬੀਰ ਲਾਲ, ਜਸਪਾਲ ਲੰਬੜਦਾਰ, ਪ੍ਰਵਾਸੀ ਭਾਰਤੀ ਦਵਿੰਦਰ ਸਿੰਘ, ਜੋਗਿੰਦਰ ਸਿੰਘ, ਬਲਜੀਤ ਸਿੰਘ, ਪਿ੍ੰਸੀਪਲ ਵਰਿੰਦਰ ਮੋਹਨ, ਪੰਚਾਇਤ ਮੈਂਬਰ ਲੇਖਰਾਜ, ਭਜਨ ਕੌਰ, ਸੋਮ ਪ੍ਰਕਾਸ਼, ਤਰਲੋਚਨ ਸਿੰਘ, ਸੁਰਜੀਤ ਸਿੰਘ, ਰਣਜੀਤ ਕੌਰ, ਸੰਦੀਪ ਕੁਮਾਰ, ਅਨੁ ਧੀਰ, ਵਿਨੀਤਾ ਜੋਸ਼ੀ, ਨਿਖਿਲ, ਪਰਮਿੰਦਰ ਕੌਰ, ਕਸ਼ਮੀਰ ਕੌਰ, ਬਲਵਿੰਦਰ ਕੁਮਾਰ, ਕਮਲਜੀਤ ਕੌਰ, ਰੁਪਿੰਦਰ ਕੌਰ, ਸਨੀ ਡੇਵਿਡ ਕਲਰਕ ਆਦਿ ਵੀ ਹਾਜ਼ਰ ਸਨ |

2
Teachers News / Re: Teachers News Daily Updated
« on: September 23, 2017, 06:32:49 AM »

3
Teachers News / Re: Teachers News Daily Updated
« on: September 23, 2017, 06:29:48 AM »

4
Teachers News / Re: Teachers News Daily Updated
« on: September 23, 2017, 06:25:29 AM »

5
Teachers News / Re: Teachers News Daily Updated
« on: September 20, 2017, 05:52:43 AM »
ਜਲੰਧਰ : ਬੁਧਵਾਰ 5 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਪ੍ਰਦੂਸ਼ਣ ਫੈਲਾਉਣ ਵਾਲਿਆਂ \'ਤੇ ਪਾਬੰਦੀਆਂ ਕਮਜ਼ੋਰ ਹਨ, ਸਰਕਾਰਾਂ ਉਨ੍ਹਾਂ ਨੂੰ ਠੀਕ ਢੰਗ ਨਾਲ ਲਾਗੂ ਹੀ ਨਹੀਂ ਕਰਦੀਆਂ। -ਰਾਲਫ਼ ਨਾਡਾਰ
        Confirm Target Language 
ਪੰਜਾਬ / ਜਨਰਲ
ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ
ਚੰਡੀਗੜ੍ਹ, 19 ਸਤੰਬਰ (ਹਰਕਵਲਜੀਤ ਸਿੰਘ)- ਪੰਜਾਬ ਮੰਤਰੀ ਮੰਡਲ ਦੀ ਕੱਲ੍ਹ ਇੱਥੇ ਮੁੱਖ ਮੰਤਰੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਬਾਅਦ ਦੁਪਹਿਰ 3 ਵਜੇ ਰੱਖੀ ਗਈ ਮੀਟਿੰਗ ਵਿਚ 5 ਏਕੜ ਦੀ ਮਾਲਕੀ ਵਾਲੇ ਕਿਸਾਨਾਂ ਦੇ 2 ਲੱਖ ਤੱਕ ਦੇ ਕਰਜ਼ੇ ਮੁਆਫ਼ ਕਰਨ ਸਬੰਧੀ ...

ਪੂਰੀ ਖ਼ਬਰ
ਨਹਿਰ 'ਚ ਛਾਲ ਮਾਰ ਕੇ ਨੌਜਵਾਨ ਤੇ ਔਰਤ ਵਲੋਂ ਖ਼ੁਦਕੁਸ਼ੀ
ਸ਼ਹਿਣਾ/ਰਾਮਪੁਰਾ ਫੂਲ 19 ਸਤੰਬਰ (ਸੁਰੇਸ਼ ਗੋਗੀ/ਗੁਰਮੇਲ ਸਿੰਘ ਵਿਰਦੀ)-ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਬੱਲੋਕੇ ਦੇ ਪੁਲ ਨੇੜਿਉਂ ਅੱਜ ਦੁਪਹਿਰ ਸਮੇਂ ਇਕ ਪ੍ਰੇਮੀ ਜੋੜੇ ਨੇ ਬਠਿੰਡਾ ਬਰਾਂਚ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ | ਮੌਕੇ 'ਤੇ ਜਾ ਕੇ ...

ਪੂਰੀ ਖ਼ਬਰ
ਹੁਣ ਘੁੱਗੀ ਨਹੀਂ ਚੱਲੇਗੀ, ਕਰਨੇ ਪੈਣਗੇ ਪੂਰੇ ਦਸਤਖ਼ਤ
ਸੰਗਰੂਰ, 19 ਸਤੰਬਰ (ਸੁਖਵਿੰਦਰ ਸਿੰਘ ਫੁੱਲ, ਧੀਰਜ ਪਸ਼ੌਰੀਆ)- ਪੰਜਾਬ ਸਰਕਾਰ ਨੇ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਬੋਰਡਾਂ/ ਕਾਰਪੋਰੇਸ਼ਨਾਂ/ ਕਮਿਸ਼ਨਾਂ ਦੇ ਚੇਅਰਮੈਨਾਂ ਅਤੇ ਮੈਨੇਜਿੰਗ ਡਾਇਰੈਕਟਰਾਂ ਸਮੂਹ ਮੰਡਲਾਂ ਦੇ ਕਮਿਸ਼ਨਰਾਂ, ਸਮੂਹ ਡਿਪਟੀ ...

ਪੂਰੀ ਖ਼ਬਰ
ਸਰਕਾਰੀ ਇਮਾਰਤਾਂ 'ਚ ਐੱਲ.ਈ.ਡੀ. ਬਲਬ-ਟਿਊਬਾਂ ਲਾਉਣ ਦਾ ਆਦੇਸ਼
ਪਟਿਆਲਾ, 19 ਸਤੰਬਰ (ਜ.ਸ. ਦਾਖਾ)- ਪੰਜਾਬ ਸਰਕਾਰ ਨੇ ਬਿਜਲੀ ਦੀ ਖਪਤ ਘਟਾਉਣ ਦਾ ਫ਼ੈਸਲਾ ਕੀਤਾ ਹੈ, ਇਸੇ ਤਹਿਤ ਰਾਜ ਦੇ ਸਾਰੇ ਸਰਕਾਰੀ ਅਦਾਰਿਆਂ ਵਿਚ ਅਤੇ ਉਨ੍ਹਾਂ ਕਮਿਊਨਿਟੀ ਪ੍ਰਾਜੈਕਟਾਂ ਜਿਨ੍ਹਾਂ ਵਿਚ ਸਰਕਾਰ ਵੱਲੋਂ ਫ਼ੰਡ ਦਿੱਤੇ ਜਾਂਦੇ ਹਨ, ਦੀਆਂ ਇਮਾਰਤਾਂ ਵਿਚ ...

ਪੂਰੀ ਖ਼ਬਰ
ਮੈਰੀਟੋਰੀਅਸ ਸਕੂਲ ਦੇ ਹੋਸਟਲ 'ਚ ਵਿਦਿਆਰਥਣ ਦੀ ਲਟਕਦੀ ਹੋਈ ਲਾਸ਼ ਮਿਲੀ
ਤਲਵੰਡੀ ਭਾਈ, 19 ਸਤੰਬਰ (ਕੁਲਜਿੰਦਰ ਸਿੰਘ ਗਿੱਲ)-ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਿਤ ਪੰਜਾਬ ਸਰਕਾਰ ਦੇ ਮੈਰੀਟੋਰੀਅਸ ਸਕੂਲ ਅੰਦਰ ਤੀਜੀ ਮੰਜ਼ਿਲ 'ਤੇ ਸਥਿਤ ਹੋਸਟਲ ਦੇ ਬਾਥਰੂਮ 'ਚ ਰੌਸ਼ਨਦਾਨ ਦੀ ਗਰਿੱਲ ਨਾਲ ਲਟਕਦੀ ਹੋਈ ਲਾਸ਼ ਮਿਲੀ ਹੈ | ਮਿ੍ਤਕ ਦੀ ਪਛਾਣ ...

ਪੂਰੀ ਖ਼ਬਰ
ਸਕੂਲਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਸਬੰਧੀ ਦਸਤਾਵੇਜ਼ 29 ਤੱਕ ਜਮ੍ਹਾਂ ਹੋਣਗੇ
ਐੱਸ.ਏ.ਐੱਸ. ਨਗਰ, 19 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਮੂਹ ਸਕੂਲਾਂ ਵਿਚ ਜਿਹੜੇ ਵਿਦਿਆਰਥੀ ਸਾਲ/ਸੈਸ਼ਨ 2016-17 ਦੌਰਾਨ ਦੂਜੇ ਰਾਜ/ਬੋਰਡਾਂ ਤੋਂ 8ਵੀਂ/10ਵੀਂ ਸ਼੍ਰੇਣੀ ਪਾਸ ਕਰਕੇ ਆਏ ਸਨ ਅਤੇ ਉਨ੍ਹਾਂ ਵਲੋਂ ਪੰਜਾਬ ਬੋਰਡ ਦੇ ...

ਪੂਰੀ ਖ਼ਬਰ
ਬੋਰਡ ਵਲੋਂ 10ਵੀਂ/12ਵੀਂ ਮਾਰਚ ਦੀ ਕੰਪਾਰਟਮੈਂਟ ਵਾਲੇ ਪ੍ਰੀਖਿਆਰਥੀਆਂ ਨੂੰ 'ਵਿਸ਼ੇਸ਼ ਮੌਕਾ'
ਐੱਸ. ਏ. ਐੱਸ. ਨਗਰ, 19 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ/ 12ਵੀਂ ਸ਼ੇ੍ਰਣੀ ਦੇ ਇਸ ਸਾਲ ਦੇ ਕੰਪਾਰਟਮੈਂਟ ਅਤੇ ਰੀ-ਅਪੀਅਰ ਐਲਾਨੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਦੇਣ ਦਾ ਵਿਸ਼ੇਸ਼ ਮੌਕਾ ਦਿੰਦੇ ਹੋਏ ਇਹ ਪ੍ਰੀਖਿਆ ਅਕਤੂਬਰ ...

ਪੂਰੀ ਖ਼ਬਰ
ਚੰਡੀਗੜ੍ਹ ਦੀ ਸਰਹੱਦ 'ਤੇ ਧਰਨਾ ਲਾਈ ਬੈਠੇ ਕਿਸਾਨ ਪੁਲਿਸ ਵਲੋਂ ਗਿ੍ਫ਼ਤਾਰ, ਜ਼ਮਾਨਤ 'ਤੇ ਰਿਹਾਅ
ਐੱਸ. ਏ. ਐੱਸ. ਨਗਰ, 19 ਸਤੰਬਰ (ਕੇ. ਐੱਸ. ਰਾਣਾ)- ਪੰਜਾਬ ਦੇ ਕਿਸਾਨਾਂ ਦੇ ਗੰਨੇ ਦੀ 100 ਕਰੋੜ ਦੀ ਰਹਿੰਦੀ ਅਦਾਇਗੀ ਅਤੇ ਹੋਰ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਗਵਾਈ ਹੇਠ ਚੰਡੀਗੜ੍ਹ ਦੀ ਸਰਹੱਦ 'ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਅੱਜ ਬਾਅਦ ...

ਪੂਰੀ ਖ਼ਬਰ
ਬਰਸੀ 'ਤੇ ਵਿਸ਼ੇਸ਼

ਬਖਸ਼ੀ ਇੰਦਰਜੀਤ ਸਿੰਘ ਨੂੰ ਯਾਦ ਕਰਦਿਆਂ
ਨਵੀਂ ਦਿੱਲੀ-ਗੁਰੂ ਘਰ ਦੇ ਚੌਕੀਦਾਰ ਅਤੇ ਸਪਤਾਹਿਕ ‘ਪੰਥ ਪ੍ਰਕਾਸ਼’ ਦੇ ਸੰਸਥਾਪਕ ਸੰਪਾਦਕ ਬਖਸ਼ੀ ਇੰਦਰਜੀਤ ਸਿੰਘ 91 ਸਾਲ ਦੀ ਉਮਰ ਬਿਤਾ ਕੇ 22 ਸਤੰਬਰ, 2009 ਨੂੰ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ ਸਨ | ਦਰਵੇਸ਼ਾਂ ਵਾਲਾ ਜੀਵਨ ਬਤੀਤ ਕਰਨ ਵਾਲੇ ਬਖਸ਼ੀ ਇੰਦਰਜੀਤ ...

ਪੂਰੀ ਖ਼ਬਰ
ਸਾਹਿਤਕਾਰ ਅਫ਼ਜ਼ਲ ਅਹਿਸਾਨ ਰੰਧਾਵਾ ਨੂੰ ਸੇਜਲ ਅੱਖਾਂ ਨਾਲ ਕੀਤਾ ਵਿਦਾ
ਅੰਮਿ੍ਤਸਰ, 19 ਸਤੰਬਰ (ਸੁਰਿੰਦਰ ਕੋਛੜ)- ਪੰਜਾਬੀ ਅਦਬ ਦੀ ਜਾਣੀ ਪਹਿਚਾਣੀ ਸ਼ਖਸੀਅਤ ਜਨਾਬ ਅਫ਼ਜ਼ਲ ਅਹਿਸਾਨ ਰੰਧਾਵਾ ਦਾ ਬੀਤੀ ਰਾਤ 1.47 'ਤੇ ਦੇਹਾਂਤ ਹੋ ਗਿਆ | ਪਾਕਿਸਤਾਨ ਦੇ ਸ਼ਹਿਰ ਫ਼ੈਸਲਾਬਾਦ ਦੇ ਰਾਜੇਵਾਲਾ ਦੀ ਗਰੀਨ ਵੀਉ ਕਲੋਨੀ ਦੇ ਕਾਇਮ ਸਾਂਈ ਕਬਰਸਤਾਨ 'ਚ ...

ਪੂਰੀ ਖ਼ਬਰ
ਕਿਸਾਨ ਵਲੋਂ ਸਪਰੇਅ ਪੀ ਕੇ ਖ਼ੁਦਕੁਸ਼ੀ
ਮਾਨਸਾ, 19 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਨੇੜਲੇ ਪਿੰਡ ਕਿਸ਼ਨਗੜ੍ਹ ਫਰਵਾਹੀ ਵਿਖੇ ਇਕ ਨੌਜਵਾਨ ਕਿਸਾਨ ਵੱਲੋਂ ਸਪਰੇਅ ਪੀ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਜਗਸੀਰ ਸਿੰਘ (28) ਪੱੁਤਰ ਦਰਸ਼ਨ ਸਿੰਘ ਜਿਸ ਕੋਲ ਢਾਈ ਏਕੜ ਜ਼ਮੀਨ ਸੀ ਅਤੇ ਉਹ ਵੀ ...

ਪੂਰੀ ਖ਼ਬਰ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਅਵਤਾਰ ਪੁਰਬ ਨੂੰ ਸਮਰਪਿਤ ਸਿੱਕੇ ਜਾਰੀ ਹੋਣਗੇ
ਜਗਰਾਉਂ, 19 ਸਤੰਬਰ (ਜੋਗਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਅਵਤਾਰ ਪੁਰਬ ਨੂੰ ਸਮਰਪਿਤ ਇਸ ਸਾਲ ਚੱਲ ਰਹੀ ਸ਼ਤਾਬਦੀ ਦੌਰਾਨ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਯਾਦਗਾਰੀ ਸਿੱਕੇ ਜਾਰੀ ਕੀਤੇ ਜਾਣਗੇ | ਇਸ ਬਾਰੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ
ਸਰਬੱਤ ਦੇ ਭਲੇ ਦੀ ਅਰਦਾਸ ਨਾਲ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਆਰੰਭ
ਫ਼ਰੀਦਕੋਟ, 19 ਸਤੰਬਰ (ਜਸਵੰਤ ਸਿੰਘ ਪੁਰਬਾ)- ਅੱਜ ਫ਼ਰੀਦਕੋਟ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਮੇਲੇ ਦਾ ਆਰੰਭ ਹੋ ਗਿਆ | ਪੰਜ ਦਿਨ ਚੱਲਣ ਵਾਲੇ ਇਸ ਮੇਲੇ ਵਿਚ ਹਰ ਰੋਜ਼ ਸ਼ਹਿਰ ਦੀਆਂ ...

ਪੂਰੀ ਖ਼ਬਰ
ਗੋਇੰਦਵਾਲ ਸਾਹਿਬ ਵਿਖੇ ਚੜ੍ਹਾਏ ਜਾਂਦੇ ਰੁਮਾਲਿਆਂ ਨੂੰ ਦਰਿਆ ਕੰਢੇ ਲਾਈ ਜਾ ਰਹੀ ਹੈ ਅੱਗ
ਗੋਇੰਦਵਾਲ ਸਾਹਿਬ, 19 ਸਤੰਬਰ (ਵਰਿੰਦਰ ਸਿੰਘ ਰੰਧਾਵਾ)-ਸੰਗਤਾਂ ਵਲੋਂ ਧਾਰਮਿਕ ਸ਼ਰਧਾ ਨਾਲ ਸੱਚਖੰਡ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿਚ ਚੜਾਏ ਜਾ ਰਹੇ ਰੁਮਾਲੇ ਅਤੇ ਹੋਰ ਧਾਰਮਿਕ ਚਿੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ...

ਪੂਰੀ ਖ਼ਬਰ
ਦਾਰਾਪੁਰ ਮੰਡ ਖੇਤਰ 'ਚ ਰੇਤ ਦੀ ਨਾਜਾਇਜ਼ ਮਾਈਨਿੰਗ ਜ਼ੋਰਾਂ 'ਤੇ
ਖਡੂਰ ਸਾਹਿਬ, 19 ਸਤੰਬਰ (ਪ੍ਰਤਾਪ ਸਿੰਘ ਵੈਰੋਵਾਲ)- ਨੇੜਲੇ ਪਿੰਡ ਦਾਰਾਪੁਰ ਦੇ ਮੰਡ ਖੇਤਰ ਵਿਚ ਦਰਿਆ ਬਿਆਸ ਦੇ ਕਿਨਾਰੇ ਰੇਤ ਰੇਤ ਨਾਜਾਇਜ਼ ਮਾੲਨਿੰਗ ਦਾ ਟੱਕ ਮਿਲਣ ਦਾ ਸਮਾਚਾਰ ਹੈ | ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦਰਿਆ ਬਿਆਸ ਦੇ ਕਿਨਾਰੇ ਇਹ ਦੇਖਣ ...

ਪੂਰੀ ਖ਼ਬਰ
ਜੇਲ੍ਹਾਂ 'ਚ ਬਿਮਾਰੀਆਂ ਕਾਰਨ ਕੈਦੀਆਂ ਦੀ ਮੌਤ ਨੂੰ ਲੈ ਕੇ•ਵਿਭਾਗ ਹੋਇਆ ਮੁਸਤੈਦ
ਚੰਡੀਗੜ•, 19 ਸਤੰਬਰ (ਵਿਕਰਮਜੀਤ ਸਿੰਘ ਮਾਨ)- ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵੱਲੋਂ ਦੇਸ਼ ਭਰ ਦੀਆਂ ਜੇਲ੍ਹ•ਾਂ 'ਚ ਬੰਦ ਕੈਦੀਆਂ ਦੇ ਹਾਲਾਤਾਂ ਬਾਰੇ ਨਸ਼ਰ ਕੀਤੀ ਰਿਪੋਰਟ ਮਗਰੋਂ ਪੰਜਾਬ ਦਾ ਜੇਲ੍ਹ•ਵਿਭਾਗ ਵੀ ਜੇਲ੍ਹਾਂ 'ਚ ਬੰਦ ਕੈਦੀਆਂ ਦੀ ਹਾਲਤ 'ਚ ਸੁਧਾਰ ਕਰਨ ...

ਪੂਰੀ ਖ਼ਬਰ
ਸਰਕਾਰ ਵਲੋਂ ਸ਼ੁਰੂ ਕੀਤੀਆਂ ਲੋਕ ਹਿੱਤ ਯੋਜਨਾਵਾਂ ਦੀ ਨਿਗਰਾਨੀ ਲਈ ਸਾਬਕਾ ਫ਼ੌਜੀ ਹੋਣਗੇ ਨਿਯੁਕਤ-ਲੈਫ: ਸ਼ੇਰਗਿੱਲ
ਲੁਧਿਆਣਾ, 19 ਸਤੰਬਰ (ਪਰਮਿੰਦਰ ਸਿੰਘ ਆਹੂਜਾ/ਪੁਨੀਤ ਬਾਵਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਸੇਵਾ ਮੁਕਤ ਟੀ.ਐੱਸ. ਸ਼ੇਰਗਿੱਲ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕਹਿਤ ਯੋਜਨਾਵਾਂ ...

ਪੂਰੀ ਖ਼ਬਰ
ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮੁੱਖ ਦੋਸ਼ੀ ਕਾਬੂ
ਰਾਜਪੁਰਾ, 19 ਸਤੰਬਰ (ਰਣਜੀਤ ਸਿੰਘ)- ਸੀ.ਆਈ.ਏ.ਸਟਾਫ਼ ਰਾਜਪੁਰਾ ਨੇ ਨਾਭਾ ਜੇਲ ਬ੍ਰੇਕ ਕਾਂਡ ਦਾ ਕਥਿਤ ਦੋਸ਼ੀ ਪਜੈਰੋ ਗੱਡੀ, ਪਾਸਪੋਰਟ, ਪਿਸਟਲ ਅਤੇ ਕਾਰਤੂਸ ਅਤੇ ਹੋਰ ਜਾਅਲੀ ਕਾਗਜ਼ਾਤਾਂ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ...

ਪੂਰੀ ਖ਼ਬਰ
ਤਸਵੀਰਾਂ ਦੀ ਜੁਬਾਨੀ...
...

ਪੂਰੀ ਖ਼ਬਰ
ਪਾਕਿ ਹਿੰਦੂ ਡਾ: ਭੀਖਾ ਰਾਮ ਉਪ-ਕੁਲਪਤੀ ਤੇ ਮਿਸ਼ਰੀ ਲਧਾਨੀ ਬੀ.ਆਰ.ਏ. ਨਿਯੁਕਤ
ਅੰਮਿ੍ਤਸਰ, 19 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਗਵਰਨਰ ਨੇ ਇਤਿਹਾਸਕ ਫ਼ੈਸਲਾ ਲੈਂਦਿਆਂ ਡਾ: ਭੀਖਾ ਰਾਮ ਦੇਵਰਾਜਾਨੀ ਦੀ ਨਿਯੁਕਤੀ ਲਿਆਕਤ ਯੂਨੀਵਰਸਿਟੀ ਆਫ਼ ਮੈਡੀਕਲ ਐਾਡ ਹੈਲਥ ਸਾਇੰਸ ਦੇ ਉਪ-ਕੁਲਪਤੀ ਵਜੋਂ ਕੀਤੀ ਹੈ | ਸਿੰਧ ਦੇ ਹੈਦਰਾਬਾਦ ...

ਪੂਰੀ ਖ਼ਬਰ
ਡੇਰਾ ਮੁਖੀ ਦੇ ਕੁਰਬਾਨੀ ਗੈਂਗ ਦਾ ਅਹਿਮ ਮੈਂਬਰ ਸੰਦੀਪ ਸੰਤਰਾ ਕਾਬੂ
ਅੰਬਾਲਾ ਸ਼ਹਿਰ, 19 ਸਤੰਬਰ (ਭੁਪਿੰਦਰ ਸਿੰਘ)-ਸਾਧਵੀ ਜਬਰ ਜਨਾਹ ਮਾਮਲੇ 'ਚ ਸੀ.ਬੀ.ਆਈ. ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 20 ਸਾਲਾਂ ਲਈ ਜੇਲ੍ਹ ਭੇਜੇ ਗਏ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਮਰਨ ਮਾਰਨ ਲਈ ਤਿਆਰ ਕੀਤੇ ਗਏ ਕੁਰਬਾਨੀ ਗੈਂਗ ਦਾ 8ਵਾਂ ...

ਪੂਰੀ ਖ਼ਬਰ
'84 ਦੇ ਗਵਾਹਾਂ ਨੂੰ ਸੁਰੱਖਿਆ ਦਿਵਾਏਗੀ ਦਿੱਲੀ ਗੁਰਦੁਆਰਾ ਕਮੇਟੀ-ਜੀ.ਕੇ.
ਨਵੀਂ ਦਿੱਲੀ,19 ਸਤੰਬਰ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ, 1984 ਸਿੱਖ ਕਤਲੇਆਮ ਦੇ ਮੁੱਖ ਗਵਾਹਾਂ ਨੂੰ ਕਮੇਟੀ ਵੱਲੋਂ ਨਿੱਜੀ ਸੁਰੱਖਿਆ ਦਸਤਾ ਉਪਲਬਧ ਕਰਵਾਉਣ ਦਾ ਐਲਾਨ ਕੀਤਾ ਹੈ | ਜੀ.ਕੇ. ਨੇ ਕਿਹਾ ਕਿ ...

ਪੂਰੀ ਖ਼ਬਰ
ਖੰਨਾ ਪੁਲਿਸ ਨੇ 68 ਲੱਖ ਦੀ ਪੁਰਾਣੀ ਕਰੰਸੀ ਫੜੀ, 4 ਗਿ੍ਫ਼ਤਾਰ
ਖੰਨਾ,19 ਸਤੰਬਰ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ)- ਖੰਨਾ ਦੇ ਐੱਸ.ਐੱਸ.ਪੀ. ਨਵਜੋਤ ਸਿੰਘ ਮਾਹਲ ਨੇ ਖੰਨਾ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ 68 ਲੱਖ ਰੁਪਏ ਦੀ ਪੁਰਾਣੀ ਕਰੰਸੀ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਮਾਹਲ ਨੇ ਦੱਸਿਆ ਕਿ ਐੱਸ. ਪੀ. (ਜਾਂਚ) ...

ਪੂਰੀ ਖ਼ਬਰ
ਨਵ-ਨਿਯੁਕਤ ਸਿਖਾਂਦਰੂ ਪਟਵਾਰੀ ਮਈ ਮਹੀਨੇ ਤੋਂ ਤਨਖਾਹਨੁਮਾ ਵਜ਼ੀਫ਼ੇ ਤੋਂ ਵਾਂਝੇ
ਲੁਧਿਆਣਾ, 19 ਸਤੰਬਰ (ਸਲੇਮਪੁਰੀ)-ਬਾਦਲ ਸਰਕਾਰ ਵੱਲੋਂ ਸੂਬੇ ਅੰਦਰ ਮਾਲ ਅਤੇ ਨਹਿਰੀ ਵਿਭਾਗ ਅੰਦਰ ਪਟਵਾਰੀਆਂ ਦੀਆਂ ਖਾਲੀ ਪਈਆਂ ਆਸਾਮੀਆਂ ਪੁਰ ਕਰਨ ਲਈ ਵੱਡੀ ਪੱਧਰ 'ਤੇ ਭਰਤੀ ਕੀਤੀ ਸੀ ਅਤੇ ਵੱਖ-ਵੱਖ ਜ਼ਿਲਿ੍ਹਆਂ ਅੰਦਰ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ...

ਪੂਰੀ ਖ਼ਬਰ
ਪੁਲਿਸ ਵਿਭਾਗ ਦੇ ਮੁਲਾਜ਼ਮਾਂ ਦੀ ਅਕਤੂਬਰ ਤੱਕ ਤਨਖਾਹਾਂ ਕਢਵਾਉਣ ਲਈ ਹੁਕਮ ਜਾਰੀ
ਲੁਧਿਆਣਾ, 19 ਸਤੰਬਰ (ਸਲੇਮਪੁਰੀ)- ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਦੇ ਮੁਲਾਜ਼ਮਾਂ ਦੀਆਂ ਬਿਨ੍ਹਾ ਐੱਚ.ਆਰ.ਐੱਮ.ਐੱਸ ਲਾਗੂ ਕਰਨ 'ਤੇ ਅਕਤੂਬਰ ਮਹੀਨੇ ਤੱਕ ਦੀ ਤਨਖਾਹ ਕਢਵਾਉਣ ਲਈ ਛੋਟ ਦਿੱਤੀ ਹੈ | ਪੰਜਾਬ ਸਰਕਾਰ ਦੇ ਵਿੱਤ ਵਿਭਾਗ ਇੰਪਲਾਈਜ਼ ਅਤੇ ਪੈਨਸ਼ਨਰਜ਼ ਡਾਟਾ ਬੇਸ ਸੈਲ ਦੇ ਉਪ ਨਿਰਦੇਸ਼ਕ ਪੈਨਸ਼ਨ ਦੇ ਦਸਤਖ਼ਤਾਂ ਹੇਠ ਸੂਬੇ ਦੇ ਸਾਰੇ ਜ਼ਿਲਿ੍ਹਆਂ ਦੇ ਜ਼ਿਲ੍ਹਾ ਖਜ਼ਾਨਾ ਅਫ਼ਸਰਾਂ ਨੂੰ ਪੱਤਰ ਲਿਖ ਕੇ ਹਦਾਇਤ ਜਾਰੀ ਕੀਤੀ ਹੈ ਕਿ ਉਹ ਪੰਜਾਬ ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਬਿੱਲ 31 ਅਕਤੂਬਰ 2017 ਤੱਕ ਐੱਚ.ਆਰ.ਐੱਮ.ਐੱਸ ਦਾ ਕੰਮ ਮੁਕੰਮਲ ਕਰਨ ਸਬੰਧੀ ਬਿਨ੍ਹਾ ਸਰਟੀਫ਼ਿਕੇਟ ਤੋਂ ਕੱਢਵਾ ਸਕਦੇ ਹਨ ਅਤੇ ਇਸਤੋਂ ਬਾਅਦ ਜੇਕਰ ਵਿੱਤ ਵਿਭਾਗ ਆਪਣੇ ਮੁਲਾਜ਼ਮਾਂ ਦੀਆਂ ਸੇਵਾ ਪੱਤਰੀਆਂ ਆਨ ਲਾਈਨ ਕਰਕੇ ਜਮ੍ਹਾ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਦੀਆਂ ਤਨਖਾਹਾਂ ਨਹੀਂ ਕਢਵਾਈਆਂ ਜਾ ਸਕਦੀਆਂ | ਇੱਥੇ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਸੀ ਕਿ ਉਹ 31 ਜੁਲਾਈ 2017 ਤੱਕ ਸਾਰੇ ਮੁਲਾਜ਼ਮਾਂ ਦੀਆਂ ਸੇਵਾ ਪੱਤਰੀਆਂ ਦਾ ਰਿਕਾਰਡ ਆਪਣੇ ਵਿਭਾਗ/ਵਿੱਤ ਵਿਭਾਗ ਕੋਲ ਆਨਲਾਈਨ ਜਮ੍ਹਾਂ ਕਰਵਾਉਣ | ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਸਾਰੇ ਵਿਭਾਗਾਂ ਦੇ ਮੁਖੀਆਂ ਨੇ ਆਪਣੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸੇਵਾ ਪੱਤਰੀਆਂ ਸਰਕਾਰ ਕੋਲ ਆਨਲਾਈਨ ਜਮ੍ਹਾ ਕਰਵਾ ਦਿੱਤੀਆਂ ਹਨ, ਜਦੋਂ ਕਿ ਪੁਲਿਸ ਵਿਭਾਗ ਨੇ ਅਜਿਹਾ ਨਹੀਂ ਕੀਤਾ | ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵਿਭਾਗ ਵੱਲੋਂ ਪਿਛਲੇ ਦਿਨੀਂ ਪ੍ਰਮੁੱਖ ਸਕੱਤਰ ਵਿੱਤ ਵਿਭਾਗ ਨੂੰ ਮਿਲਕੇ ਅਪੀਲ ਕੀਤੀ ਸੀ ਕਿ ਪੁਲਿਸ ਵਿਭਾਗ ਵਿਚ ਐੱਚ.ਆਰ.ਐੱਮ.ਐੱਸ ਨੂੰ ਲਾਗੂ ਕਰਨ ਲਈ ਕੁਝ ਹੋਰ ਸਮਾਂ ਦਿੱਤਾ ਜਾਵੇ, ਜਿਸਦੇ ਆਧਾਰ 'ਤੇ ਵਿੱਤ ਵਿਭਾਗ ਨੇ ਪੁਲਿਸ ਵਿਭਾਗ ਨੂੰ ਸੇਵਾ ਪੱਤਰੀਆਂ ਦਾ ਰਿਕਾਰਡ ਵਿਭਾਗ ਕੋਲ ਜਮ੍ਹਾ ਕਰਵਾਉਣ ਲਈ ਅਕਤੂਬਰ 2017 ਤੱਕ ਦਾ ਸਮਾਂ ਦਿੱਤਾ ਹੈ ਅਤੇ ਜੇਕਰ ਫਿਰ ਵੀ ਪੁਲਿਸ ਵਿਭਾਗ ਨੇ ਵਿੱਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤੋਂ ਆਨਾਕਾਨੀ ਕੀਤੀ ਤਾਂ ਉਨ੍ਹਾਂ ਦੀਆਂ ਤਨਖਾਹਾਂ ਰੋਕ ਦਿੱਤੀਆਂ ਜਾਣਗੀਆਂ |

6
Teachers News / Re: Teachers News Daily Updated
« on: September 20, 2017, 05:51:38 AM »

7
Teachers News / Re: Teachers News Daily Updated
« on: September 20, 2017, 05:50:36 AM »
ਸਕੂਲਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਸਬੰਧੀ ਦਸਤਾਵੇਜ਼ 29 ਤੱਕ ਜਮ੍ਹਾਂ ਹੋਣਗੇ
ਐੱਸ.ਏ.ਐੱਸ. ਨਗਰ, 19 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਮੂਹ ਸਕੂਲਾਂ ਵਿਚ ਜਿਹੜੇ ਵਿਦਿਆਰਥੀ ਸਾਲ/ਸੈਸ਼ਨ 2016-17 ਦੌਰਾਨ ਦੂਜੇ ਰਾਜ/ਬੋਰਡਾਂ ਤੋਂ 8ਵੀਂ/10ਵੀਂ ਸ਼੍ਰੇਣੀ ਪਾਸ ਕਰਕੇ ਆਏ ਸਨ ਅਤੇ ਉਨ੍ਹਾਂ ਵਲੋਂ ਪੰਜਾਬ ਬੋਰਡ ਦੇ ਸਕੂਲਾਂ ਵਿਚ 9ਵੀਂ/11ਵੀਂ ਸ਼੍ਰੇਣੀ ਵਿਚ ਦਾਖ਼ਲਾ ਲਿਆ ਗਿਆ ਸੀ, ਉਨ੍ਹਾਂ 'ਚੋਂ ਕਈ ਵਿਦਿਆਰਥੀਆਂ ਦੇ ਦਸਤਾਵੇਜ ਰਜਿਸਟ੍ਰੇਸ਼ਨ ਸ਼ਾਖਾ ਵਿਚ ਰਜਿਸਟ੍ਰੇਸ਼ਨ ਨੰਬਰ ਲਾਉਣ ਲਈ ਅਜੇ ਤੱਕ ਪ੍ਰਾਪਤ ਨਹੀਂ ਹੋਏ | ਅਜਿਹੇ ਵਿਦਿਆਰਥੀਆਂ ਵਾਲੇ ਸਕੂਲ 29 ਸਤੰਬਰ ਤੱਕ ਰਜਿਸਟ੍ਰੇਸ਼ਨ ਨਾਲ ਸਬੰਧਤ ਦਸਤਾਵੇਜ਼ ਰਜਿਸਟ੍ਰੇਸ਼ਨ ਸ਼ਾਖਾ ਵਿਚ ਜਮ੍ਹਾਂ ਕਰਵਾ ਕੇ ਰਜਿਸਟ੍ਰੇਸ਼ਨ ਨੰਬਰ ਪ੍ਰਾਪਤ ਕਰ ਸਕਦੇ ਹਨ | ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਜਦੋਂ ਤੱਕ ਇਨ੍ਹਾਂ ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਨੰਬਰ ਨਹੀਂ ਲੱਗਦੇ, ਉਦੋਂ ਤੱਕ ਇਨ੍ਹਾਂ ਵਿਦਿਆਰਥੀਆਂ ਦੇ ਵੇਰਵੇ ਅਗਲੀ ਸ਼੍ਰੇਣੀ ਭਾਵ 10ਵੀਂ ਸ਼੍ਰੇਣੀ ਲਈ ਐੱਮ-1 ਫਾਰਮ 'ਚ ਅਤੇ 12ਵੀਂ ਸ਼੍ਰੇਣੀ ਲਈ ਟੀ-1 ਫਾਰਮ ਵਿਚ ਦਰਜ ਨਹੀਂ ਹੋਣਗੇ

8
Teachers News / Re: Teachers News Daily Updated
« on: September 20, 2017, 05:49:56 AM »

9
Teachers News / Re: Teachers News Daily Updated
« on: September 20, 2017, 05:45:50 AM »

10
Teachers News / Re: Teachers News Daily Updated
« on: September 20, 2017, 05:44:51 AM »

Pages:  1 2 3 ... 496