Show Posts

This section allows you to view all posts made by this member. Note that you can only see posts made in areas you currently have access to.


Topics - Gaurav Rathore

Pages:  1 2 3 ... 40
1
Teachers News / Amar Shahid Sukhdev
« on: May 15, 2018, 04:34:55 PM »


ਸ਼ਹੀਦ ਸੁਖਦੇਵ ਅਮਰ ਰਹੇ !
ਅੱਜ ਸ਼ਹੀਦ ਸੁਖਦੇਵ ਜੀ ਦਾ ਜਨਮ ਦਿਨ ਹੈ !
---ਸ਼ਿਵ ਵਰਮਾ----

{ਭਗਤ ਸਿੰਘ ਦੇ ਨੇੜਲੇ ਸਾਥੀ ਤੇ ਹਿੰਦੋਸਤਾਨ ਸੋਸ਼ਲਿਸਟ ਰਿਬਲਿਕਨ ਆਰਮੀ ਦੀਆਂ ਆਗੂ ਕਤਾਰਾਂ ਵਿਚਲੇ ਸ਼ਹੀਦ ਸੁਖਦੇਵ ਦਾ 15 ਮਈ ਨੂੰ 111ਵਾਂ ਜਨਮ ਦਿਨ ਹੈ। ਉਹਨਾਂ ਨੂੰ 23 ਮਾਰਚ 1931 ਨੂੰ ਭਗਤ ਸਿੰਘ ਤੇ ਰਾਜਗੁਰੂ ਸਮੇਤ ਫਾਂਸੀ ਦਿੱਤੀ ਗਈ ਸੀ। ਉਹਨਾਂ ਦੇ ਜਨਮ ਦਿਨ ਮੌਕੇ ਅਸੀਂ ਲਲਕਾਰ ਦੇ ਪਾਠਕਾਂ ਲਈ ਉਹਨਾਂ ਦੇ ਸਾਥੀ ਸ਼ਿਵ ਵਰਮਾਂ ਵੱਲੋਂ ਲਿਖੀਆਂ ਯਾਦਾਂ ਵਿੱਚੋਂ ਕੁੱਝ ਅੰਸ਼ ਪੇਸ਼ ਕਰ ਰਹੇ ਹਾਂ। ਸੰਪਾਦਕ}

ਦੂਸਰਿਆਂ ਸਾਹਮਣੇ ਰੋਣਾ, ਕਿਸੇ ਤਰ੍ਹਾਂ ਦੀ ਮਮਤਾ ਜਾਹਿਰ ਕਰਨਾ, ਚਾਹੁਣ ਜਾਂ ਹਮਦਰਦੀ ਦਾ ਪਾਤਰ ਬਣਨ ਨੂੰ ਉਹ ਕਮਜੋਰੀ ਸਮਝਦਾ ਸੀ। ਇਸਦਾ ਮਤਲਬ ਇਹ ਨਹੀਂ ਸੀ ਕਿ ਉਸ ਨੂੰ ਕਿਸੇ ਨਾਲ਼ ਲਗਾਅ ਨਹੀਂ ਸੀ ਜਾਂ ਉਹ ਕਦੇ ਰੋਇਆ ਹੀ ਨਹੀਂ ਸੀ। ਉਹ ਦਲ ਦੇ ਸਾਰੇ ਸਾਥੀਆਂ ਦੇ ਅਰਾਮ ਅਤੇ ਤਕਲੀਫਾਂ ਬਾਰੇ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਪਰ ਆਪਣੇ ਬਾਰੇ ਉਸਦਾ ਰਵੱਈਆ ਕੋਈ ਪ੍ਰਵਾਹ ਨਹੀਂ ਜਾਂ ਮੇਰੀ ਬਲਾ ਜਾਣੇ ਵਾਲ਼ਾ ਹੁੰਦਾ ਸੀ। ਜਿਆਦਾਤਰ ਸਾਥੀ ਵੀ ਉਸ ਦੀ ਇਸ ਆਦਤ ਤੋਂ ਜਾਣੂ ਸਨ ਅਤੇ ਇਸ ਲਈ ਉਸ ਦੇ ਜ਼ਿੱਦੀ ਅਤੇ ਸਨਕੀ ਹੋਣ ਦੇ ਬਾਵਜੂਦ ਕੁੱਝ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਲਗਾਅ ਅੰਤ ਤੱਕ ਉਸ ਨਾਲ਼ ਬਣਿਆ ਰਿਹਾ।

ਦਲ ਵਿੱਚ ਆਉਣ ਤੋਂ ਬਾਅਦ ਪਾਰਟੀ ਦੀ ਭਲਾਈ ਅਤੇ ਆਦਰਸ਼ ਦੀ ਪੂਰਤੀ, ਇਨ੍ਹਾਂ ਦੋਵਾਂ ਸਾਹਮਣੇ ਦੂਸਰੇ ਕਿਸੇ ਖਿਆਲ ਨੂੰ ਉਸ ਨੇ ਇੱਕ ਪਲ ਲਈ ਵੀ ਆਪਣੇ ਤੇ ਹਾਵੀ ਨਾ ਹੋਣ ਦਿੱਤਾ। ਅਰਾਮ, ਤਕਲੀਫ, ਖਾਣ-ਪਹਿਨਣ ਦਾ ਸ਼ੌਂਕ, ਪਿਆਰ-ਮੁਹੱਬਤ, ਦੋਸਤਾਂ ਪ੍ਰਤੀ ਲਗਾਅ ਆਦਿ ਇਨਸਾਨ ਦੀਆਂ ਸੁਭਾਵਿਕ ਪ੍ਰਵਿਰਤੀਆਂ ਸੁਖਦੇਵ ਵਿੱਚ ਵੀ ਸਨ, ਪਰ ਉਸ ਦੀ ਜ਼ਿੰਦਗੀ ਵਿੱਚ ਇਹਨਾਂ ਸਾਰਿਆਂ ਦੀ ਜਗ੍ਹਾ ਆਦਰਸ਼ ਤੋਂ ਹੇਠਾਂ ਸੀ।

ਨਿੱਜੀ ਤੌਰ ਤੇ ਉਸ ਨੂੰ ਸਭ ਤੋਂ ਵੱਧ ਮੋਹ ਭਗਤ ਸਿੰਘ ਨਾਲ ਸੀ। ਪਿਆਰ ਨਾਂ ਦੀ ਜੋ ਪੂੰਜੀ ਉਸ ਕੋਲ਼ ਸੀ, ਉਹ ਸਾਰੀ ਦੀ ਸਾਰੀ ਉਸਨੇ ਭਗਤ ਸਿੰਘ ਨੂੰ ਹੀ ਸੌਂਪੀ ਸੀ। ਜਦੋਂ ਆਗਰੇ ਜਾਂ ਗਵਾਲੀਅਰ ਵਿਖੇ ਸੁਖਦੇਵ ਆ ਜਾਂਦਾ ਤਾਂ ਇਹ ਦੋਵੇਂ ਇੱਕ-ਦੂਜੇ ਨੂੰ ਇਸ ਤਰ੍ਹਾਂ ਲਿਪਟ ਜਾਂਦੇ ਕਿ ਜਿਵੇਂ ਹਰ ਕੋਈ ਹੋਵੇ ਹੀ ਨਾ। ਇੱਕ ਕੋਨੇ ਵਿੱਚ ਬੈਠ ਕੰਗਲਾਂ ਕਰਨ ਵਿੱਚ ਉਹ ਰਾਤਾਂ ਗੁਜਾਰ ਦਿੰਦੇ। ਰਾਜਸੀ ਸਿਧਾਂਤਾਂਂ ਤੋਂ ਲੈ ਕੇ ਪੰਜਾਬ ਦੀਆਂ ਵੱਖੋ-ਵੱਖਰੀਆਂ ਪਾਰਟੀਆਂ, ਵੱਖਰੋ-ਵੱਖਰੇ ਆਗੂਆਂ ਅਤੇ ਕਾਰਕੁੰਨਾਂ ਦੀਆਂ ਸਰਗਰਮੀਆਂ ਆਦਿ ਸਭ ਗੱਲਾਂ ਉੱਪਰ ਟੀਕਾ-ਟਿੱਪਣੀ ਹੁੰਦੀ। ਮੌਕਾ ਆਉਣ ਤੇ ਆਦਰਸ਼ ਖਾਤਰ ਆਪਣੇ ਇਸ ਸਭ ਤੋਂ ਪਿਆਰੇ ਦੋਸਤ ਨੂੰ ਵੀ ਮੌਤ ਦੇ ਮੂੰਹ ਵਿੱਚ ਭੇਜਣ ਲੱਗਿਆਂ ਉਸਨੇ ਸੰਕੋਚ ਨਾ ਕੀਤਾ।

ਭਗਤ ਸਿੰਘ ਦੇ ਮੁਕਾਬਲੇ ਸੁਖਦੇਵ ਘੱਟ ਪੜ੍ਹਦਾ-ਲਿਖਦਾ ਸੀ, ਪਰ ਉਸਦੀ ਯਾਦ ਸ਼ਕਤੀ ਬਹੁਤ ਤੇਜ ਸੀ। ਆਮ ਤੌਰ ਤੇ ਫਲਸਫੇ ਜਾਂ ਸਿਧਾਂਤ ਦੀਆਂ ਜਿਹੜੀਆਂ ਕਿਤਾਬਾਂ ਨੂੰ ਦੂਸਰੇ ਸਾਥੀ ਹਫਤਿਆਂ ਵਿੱਚ ਪੜ੍ਹਦੇ ਸਨ ਸੁਖਦੇਵ ਉਹਨਾਂ ਨੂੰ ਦੋ ਦਿਨਾਂ ਵਿੱਚ ਹੀ ਪੜ੍ਹ ਲੈਂਦਾ ਸੀ। ਉਸ ਨੇ ਕਦੇ ਵੀ ਨੋਟਸ ਨਹੀਂ ਬਣਾਏ, ਫਿਰ ਵੀ ਸਰਸਰੀ ਪੜ੍ਹੀਆਂ ਕਿਤਾਬਾਂ ਵਿੱਚੋਂ ਉਸ ਕੋਲ਼ੋਂ ਵਿਸਥਾਰ ਵਿੱਚ ਉਦਾਹਰਨਾਂ ਮਹੀਨਿਆਂ ਬਾਅਦ ਵੀ ਪੁੱਛੀਆਂ ਜਾ ਸਕਦੀਆਂ ਸਨ। ਜੇਲ੍ਹ ਵਿਚਲੇ ਸਾਥੀਆਂ ਵਿੱਚੋਂ ਭਗਤ ਸਿੰਘ ਤੋਂ ਬਾਅਦ ਸਮਾਜਵਾਦ ਉੱਪਰ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਅਧਿਐਨ ਕੀਤਾ ਸੀ ਤਾਂ ਉਹ ਸੁਖਦੇਵ ਸੀ।

ਸੁਖਦੇਵ ਦੇ ਇਨਕਲਾਬੀ ਜੀਵਨ ਉੱਪਰ ਸਭ ਤੋਂ ਵੱਡਾ ਧੱਬਾ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਸਾਹਮਣੇ ਉਸਦਾ  ਬਿਆਨ ਦੇ ਦੇਣਾ ਹੈ। ਇੱਥੇ ਵੀ ਉਸ ਦੀਆਂ ਭਾਵਨਾਵਾਂ ਨੂੰ ਠੀਕ ਤਰ੍ਹਾਂ ਸਮਝਣ ਦੀ ਕੋਸ਼ਿਸ਼ ਨਾ ਕਰਕੇ ਸਾਥੀਆਂ ਨੇ ਉਸ ਦੇ ਉੱਪਰਲੇ ਵਿਹਾਰ ਨੂੰ ਹੀ ਜ਼ਿਆਦਾ ਮਹੱਤਵ ਦਿੱਤਾ। ਹੋਰ ਕੁੱਝ ਵੀ ਹੋਵੇ ਇੱਕ ਗੱਲ ਤਾਂ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਅੰਤ ਤੱਕ ਵੀ ਮੌਤ ਦਾ ਡਰ ਉਸ ਦੇ ਨੇੜੇ ਵੀ ਨਹੀਂ ਸੀ ਫਟਕਿਆ ਅਤੇ ਨਾ ਹੀ ਬਹਾਦਰੀ ਵਿੱਚ ਉਹ ਕਿਸੇ ਤੋਂ ਪਿੱਛੇ ਰਿਹਾ।

ਉਸ ਦਾ ਬਿਆਨ ਦੇਣਾ ਗਲਤ ਸੀ, ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਉਸ ਨਾਲ਼ ਹੋਰ ਕੁੱਝ ਨਹੀਂ ਤਾਂ ਦਲ ਦੇ ਵੱਕਾਰ ਨੂੰ ਕਾਫੀ ਸੱਟ ਪਹੁੰਚੀ, ਪਰ ਇਹ ਬਿਆਨ ਉਸ ਨੇ ਆਪਣੇ ਬਚਾਅ ਦੇ ਖਿਆਲ ਜਾਂ ਦਲ ਨੂੰ ਨੁਕਸਾਨ ਪਹੁੰਚਾਉਣ ਦੇ ਖਿਆਲ ਨਾਲ਼ ਨਹੀਂ ਸੀ ਦਿੱਤਾ। ਉਸ ਨੇ ਉਨ੍ਹਾਂ ਮਕਾਨਾਂ ਅਤੇ ਥਾਵਾਂ ਦਾ ਪਤਾ ਦੱਸਿਆ ਜਿਨ੍ਹਾਂ ਬਾਰੇ ਉਸਨੂੰ ਪਤਾ ਸੀ ਕਿ ਉਹ ਛੱਡੇ ਜਾ ਚੁੱਕੇ ਹਨ, ਸਹਾਰਨਨਪੁਰ ਦੇ ਜਿਸ ਮਕਾਨ ਵਿੱਚ ਮੈਂ, ਡਾ. ਗਯਾ ਪ੍ਰਸਾਦ ਤੇ ਜੈਦੇਵ ਰਹਿ ਰਹੇ ਸਾਂ, ਉਸ ਦਾ ਪਤਾ ਦੋ ਹੀ ਜਣੇ ਜਾਣਦੇ ਸਨ, ਸੁਖਦੇਵ ਅਤੇ ਫਨਿੰਦਰ। ਸੁਖਦੇਵ ਚਾਹੁੰਦਾ ਤਾਂ ਸਾਡਾ ਪਤਾ ਦੇ ਕੇ ਪੁਲਿਸ ਕੋਲ਼ ਆਪਣੀ ਸੱਚਾਈ ਦਾ ਇਮਤਿਹਾਨ ਦੇ ਸਕਦਾ ਸੀ, ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਇਸੇ ਤਰ੍ਹਾਂ ਉਸ ਨੇ ਕਿਸੇ ਵੀ ਵਿਅਕਤੀ ਦਾ ਅਸਲੀ ਨਾਂ ਅਤੇ ਪਤਾ ਵੀ ਪੁਲਿਸ ਨੂੰ ਨਹੀਂ ਦਿੱਤਾ। ਬਿਆਨ ਦੇ ਪਿੱਛੇ ਭਾਵਨਾ ਸੀ- ਹਾਂ ਅਸੀਂ ਇਹ ਸਭ ਕੀਤਾ ਹੈ, ਹੁਣ ਤੁਸੀਂ ਜੋ ਚਾਹੋ ਕਰ ਲਵੋ। ਉਸ ਦੇ ਬਿਆਨ ਨੇ ਸਭ ਤੋਂ ਜਿਆਦਾ ਨੁਕਸਾਨ ਉਸਨੂੰ ਹੀ ਪਹੁੰਚਾਇਆ।

ਮੁਕੱਦਮੇ ਦੌਰਾਨ ਸਫਾਈ ਆਦਿ ਦੇ ਸਵਾਲ ਤੇ ਵੀ ਉਹ ਸਭ ਤੋਂ ਜ਼ਿਆਦਾ ਲਾਪਰਵਾਹ ਰਿਹਾ। ਉਹ ਮੁਕੱਦਮੇ ਦੀ ਪੈਰਵੀ ਵਿੱਚ ਉਸ ਹੱਦ ਤੱਕ ਹਿੱਸਾ ਲੈਣ ਦਾ ਹਾਮੀ ਸੀ ਜਿਸ ਹੱਦ ਤੱਕ ਅਦਾਲਤ ਦੇ ਮੰਚ ਨੂੰ ਇਨਕਲਾਬੀ ਆਦਰਸ਼ਾਂ ਦੇ ਪ੍ਰਚਾਰ ਦੇ ਸਾਧਨ ਦੇ ਰੂਪ ਵਿੱਚ ਵਰਤਿਆ ਜਾ ਸਕੇ। ਦੁਸ਼ਮਣ ਦੀ ਅਦਾਲਤ ਤੋਂ ਨਿਆਂਦੀ ਉਮੀਦ ਰੱਖਣਾ ਉਹ ਨਾਦਾਨੀ ਸਮਝਦਾ ਸੀ। ਦੁਸ਼ਮਣ ਪੱਖ ਦੇ ਕਿਸੇ ਮੁਲਾਜਮ ਤੋਂ, ਭਾਵੇਂ ਉਹ ਅਦਾਲਤ ਦਾ ਹੋਵੇ ਜਾਂ ਜੇਲ੍ਹਾਂ ਦਾ, ਨਾ ਤਾਂ ਉਸਨੇ ਭਲੇਮਾਣਸੀ ਦੀ ਉਮੀਦ ਕੀਤੀ ਅਤੇ ਨਾ ਹੀ ਖੁਦ ਹੀ ਵਰਤਾਅ ਵਿੱਚ ਉਨ੍ਹਾਂ ਪ੍ਰਤੀ ਭਲੇਮਾਣਸੀ ਵਰਤੀ। ਉਸਦਾ ਅਸਲੀ ਰੂਪ ਉਸ ਵੇਲ਼ੇ ਵੇਖਣ ਨੂੰ ਮਿਲ਼ਦਾ ਸੀ ਜਦੋਂ ਕਦੇ ਪੁਲਿਸ ਜਾਂ ਜੇਲ੍ਹ ਵਾਲ਼ਿਆਂ ਨਾਲ਼ ਕੁੱਟਮਾਰ ਹੁੰਦੀ। ਹੱਸ-ਹੱਸ ਕੇ ਮਾਰਨ ਅਤੇ ਮਾਰ ਖਾਣ ਵਿੱਚ ਉਸਨੂੰ ਸੁਆਦ ਆਉਂਦਾ ਸੀ।

ਸੁਖਦੇਵ ਨੂੰ ਇਨਕਲਾਬੀਆਂ ਦੇ ਨਿਸ਼ਾਨੇ ਦੀ ਸਫਲਤਾ ਉੱਪਰ ਜਿੰਨਾ ਅਡੋਲ ਨਿਹਚਾ ਸੀ ਉਸਦਾ ਪ੍ਰਮਾਣ ਫਾਂਸੀ ਤੋਂ ਕੁੱਝ ਦਿਨ ਪਹਿਲਾਂ ਉਸ ਵੱਲੋਂ ਗਾਂਧੀ ਜੀ ਦੇ ਨਾਂ ਲਿਖੀ ਉਸਦੀ ਚਿੱਠੀ ਹੈ, ਇਨਕਲਾਬੀਆਂ ਦਾ ਨਿਸ਼ਾਨਾ ਇਸ ਦੇਸ਼ ਵਿੱਚ ਸਮਾਜਵਾਦੀ ਜਮਹੂਰੀ ਪ੍ਰਬੰਧ ਸਥਾਪਤ ਕਰਨਾ ਹੈ। ਇਸ ਨਿਸ਼ਾਨੇ ਵਿੱਚ ਤਬਦੀਲੀ ਦੀ ਜ਼ਰਾ ਜਿੰਨੀ ਵੀ ਗੁੰਜਾਇਸ਼ ਨਹੀਂ ਹੈ। ਮੇਰਾ ਖਿਆਲ ਹੈ ਕਿ ਤੁਹਾਡੀ ਇਹ ਧਾਰਨਾ ਨਹੀਂ ਹੋਵੇਗੀ ਕਿ ਇਨਕਲਾਬੀ ਤਰਕਹੀਣ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਿਰਫ ਵਿਨਾਸ਼ਕਾਰੀ ਕੰਮਾਂ ਵਿੱਚ ਹੀ ਅਨੰਦ ਆਉਂਦਾ ਹੈ। ਅਸੀਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਅਸਲ ਵਿੱਚ ਗੱਲ ਇਸ ਤੋਂ ਐਨ ਉਲਟ ਹੈ। ਉਹ ਹਰ ਇੱਕ ਕਦਮ ਅੱਗੇ ਵਧਾਉਣ ਤੋਂ ਪਹਿਲਾਂ ਆਪਣੇ ਆਲ਼ੇ-ਦੁਆਲ਼ੇ ਦੀਆਂ ਹਾਲ਼ਤਾਂ ਉੱਪਰ ਵਿਚਾਰ ਕਰਦੇ ਹਨ। ਉਨ੍ਹਾਂ ਨੂੰ ਹਰ ਵੇਲ਼ੇ ਆਪਣੀ ਜਿੰਮੇਵਾਰੀ ਦਾ ਅਹਿਸਾਸ ਬਣਿਆ ਰਹਿੰਦਾ ਹੈ। ਉਹ ਆਪਣੇ ਇਨਕਲਾਬੀ ਵਿਧਾਨ ਵਿੱਚ ਰਚਨਾਤਮਕ ਕਲਾ ਦੀ ਉਪਯੋਗਤਾ ਨੂੰ ਮੁੱਖ ਥਾਂ ਦਿੰਦੇ ਹਨ, ਭਾਵੇਂ ਮੌਜੂਦਾ ਹਾਲਤਾਂ ਵਿੱਚ ਉਨ੍ਹਾਂ ਨੂੰ ਸਿਰਫ ਵਿਨਾਸ਼ਕਾਰੀ ਹਿੱਸੇ ਵੱਲ ਜ਼ਿਆਦਾ ਧਿਆਨ ਦੇਣਾ ਪਿਆ ਹੈ।

ਉਹ ਦਿਨ ਦੂਰ ਨਹੀਂ ਜਦੋਂ ਉਹਨਾਂ (ਇਨਕਲਾਬੀਆਂ) ਦੀ ਅਗਵਾਈ ਵਿੱਚ ਅਤੇ ਉਹਨਾਂ ਦੇ ਝੰਡੇ ਹੇਠਾਂ ਲੋਕ ਉਹਨਾਂ ਦੇ ਸਮਾਜਵਾਦੀ ਜਮਹੂਰੀਅਤ ਦੇ ਉੱਚੇ ਨਿਸ਼ਾਨੇ ਵੱਲ ਵਧਦੇ ਵਿਖਾਈ ਦੇਣਗੇ।

ਇਸ ਚਿੱਠੀ ਵਿੱਚ ਆਪਣੀ ਫਾਸੀਂ ਦੀ ਸਜਾ ਬਾਰੇ ਇੱਕ ਹੋਰ ਥਾਂ ਤੇ ਉਸ ਨੇ ਲਿਖਿਆ, ਲਾਹੌਰ ਸਾਜਿਸ਼ ਕੇਸ ਦੇ ਤਿੰਨ ਰਾਜਬੰਦੀ ਜਿਨ੍ਹਾਂ ਨੂੰ ਫਾਸੀਂ ਲਾਉਣ ਦਾ ਹੁਕਮ ਹੋਇਆ ਹੈ ਅਤੇ ਜਿਨ੍ਹਾਂ ਨੇ ਸੰਯੋਗ ਨਾਲ਼ ਦੇਸ਼ ਵਿੱਚ ਬਹੁਤ ਵੱਡੀ ਪ੍ਰਸਿੱਧੀ ਹਾਸਲ ਕਰ ਲਈ ਹੈ, ਇਨਕਲਾਬੀ ਦਲ ਦੇ ਸਭ ਕੁੱਝ ਨਹੀਂ ਹਨ। ਅਸਲ ਵਿੱਚ ਇਨ੍ਹਾਂ ਦੀਆਂ ਸਜਾਵਾਂ ਨੂੰ ਬਦਲ ਦੇਣ ਨਾਲ਼ ਦੇਸ਼ ਦੇ ਲੋਕਾਂ ਦਾ ਓਨਾ ਭਲਾ ਨਹੀਂ ਹੋਣਾ ਜਿੰਨ੍ਹਾ ਕਿ ਇਹਨਾਂ ਨੂੰ ਫਾਸੀਂ ਚੜ੍ਹਾ ਦੇਣ ਨਾਲ਼ ਹੋਵੇਗਾ।

ਅਜਿਹਾ ਸੀ ਸੁਖਦੇਵ, ਫੁੱਲ ਤੋਂ ਵੀ ਕੋਮਲ ਅਤੇ ਪੱਥਰ ਤੋਂ ਵੀ ਸਖਤ। ਡਰ ਜੀਹਦੇ ਨੇੜੇ ਵੀ ਨਹੀਂ ਸੀ ਫਟਕਦਾ ਅਤੇ ਦੁਸ਼ਮਣ ਨਾਲ਼ ਸਮਝੌਤੇ ਦੀ ਗੱਲ ਜਿਸਨੇ ਇੱਕ ਪਲ ਖਾਤਰ ਵੀ ਨਹੀਂ ਸੀ ਸੋਚੀ। ਲੋਕਾਂ ਨੇ ਉਸਦੀ ਕਠੋਰਤਾ ਹੀ ਵੇਖੀ ਅਤੇ ਉਸਨੂੰ ਨਾਸਮਝ ਕਹਿ ਕੇ ਉਸ ਨਾਲ਼ ਬਹੁਤ ਵੱਡੀ ਬੇਇਨਸਾਫੀ ਵੀ ਕੀਤੀ, ਪਰ ਉਸ ਨੇ ਕਦੇ ਵੀ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ। ਆਪਣੀਆਂ ਕੋਮਲ ਭਾਵਨਾਵਾਂ ਨਾਲ਼ ਪਿਆਰ ਅਤੇ ਮਮਤਾ ਨੂੰ ਨਿੱਜੀ ਚੀਜ ਸਮਝ ਕੇ ਅੰਤ ਤੱਕ ਉਸ ਨੇ ਉਨ੍ਹਾਂ ਨੂੰ ਆਪਣੇ ਅੰਦਰ ਹੀ ਲੁਕਾਈ ਰੱਖਿਆ।

ਲਲਕਾਰ 1 ਮਈ 2016 ਅੰਕ 'ਚ ਪ੍ਰਕਾਸ਼ਿਤ

2
Teachers News / PSTET 2018 RESULT OUT.. SOURCE SHIKSHA FOCUS NEWS
« on: April 13, 2018, 06:00:10 PM » NEWS SOURCE-SHIKSHA FOCUS website

SHIKSHA  FOCUS
Edu. NEWS ALERT
 ✍  ਕ੍ਰਿਸ਼ਨ ਕੁਮਾਰ ਨੇ ਸਮੂਹ ਪਾਸ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਦਿਤੀ ਵਧਾਈ
 ✍  ਪੀਐਸਟੀਈਟੀ-1 'ਚੋਂ 28.87 ਤੇ ਪੀਐਸਟੀਈਟੀ-2 'ਚੋਂ 35.14 ਪ੍ਰਤੀਸ਼ਤ ਪਾਸ ਨਤੀਜਾ

✍  http://goo.gl/uScwc8


3
ਮਾਪੇ-ਅਧਿਆਪਕ ਮਿਲਣੀ ਤੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ

ਫਗਵਾੜਾ 31 ਮਾਰਚ (ਰਾਠੌਰ) ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਜਗਤਪੁਰ ਜੱਟਾਂ ਵਿੱਚ ਐਸ.ਐਮ.ਸੀ. ਚੇਅਰਮੈਨ ਸੁਰਜੀਤ ਸਿੰਘ ਅਤੇ ਸਕੂਲ ਇੰਚਾਰਜ ਗੋਰਵ ਸਿੰਘ ਦੀ ਪ੍ਰਧਾਨਗੀ ਹੇਠਾਂ ਮਾਪੇ-ਅਧਿਆਪਕ ਮਿਲਣੀ ਤੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਕੂਲ ਇੰਚਾਰਜ ਗੋਰਵ ਸਿੰਘ ਵੱਲੋ ਵਿੱਦਿਅਕ ਵਰ੍ਹੇ ਦੌਰਾਨ ਸਕੂਲ ਦੀ ਵਿੱਦਿਅਕ ਅਤੇ ਸਹਿ-ਵਿੱਦਿਅਕ ਪ੍ਰਾਪਤੀ ਸਬੰਧੀ ਰਿਪੋਰਟ ਪੇਸ਼ ਕੀਤੀ। ਵਿੱਦਿਅਕ ਖੇਤਰ ਵਿੱਚ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਦੀ ਮੈਡਲਾਂ ਨਾਲ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਇਨਾਮਾਂ ਨਾਲ ਹੌਸਲਾ ਅਵਜਾਈ ਕੀਤੀ ਗਈ। ਅਧਿਆਪਕਾਂ ਵੱਲੋ ਬੱਚਿਆਂ ਦੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਬੰਧੀ ਕਾਰਜਗੁਜਾਰੀ ਮਾਪਿਆਂ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਤੇ ਮੈਡਮ ਜੋਤੀ, ਐਸ.ਐਮ.ਸੀ ਮੈਬਰ ਬਲਬੀਰ ਚੰਦ, ਗੁਰਮੀਤ ਸਿੰਘ, ਇੰਦਰਜੀਤ ਸਿੰਘ, ਅਮਰਜੀਤ ਕੌਰ, ਹੇਮਾ, ਜੋਗੀ, ਜਸਪਾਲ ਸਿੰਘ, ਲਕਸ਼ਮੀ, ਪ੍ਰਮੋਦ ਕੁਮਾਰ, ਅਸ਼ੋਕ ਕੁਮਾਰ ਆਦਿ ਹਾਜਰ ਸਨ।

4

5

सुप्रीम कोर्ट का बड़ा सवाल : जब एक चपरासी की सैलरी 36000 तो शिक्षकों का वेतन इतना कम क्यों
Thursday, 15 Mar, 11.58 am
#लाइव_सिटीज_डेस्क : नियोजित शिक्षकों से जुड़ी बड़ी खबर सुप्रीम कोर्ट से मिल रही है. मामला नियोजित शिक्षकों के समान काम समान वेतन को लेकर है. आज 15 मार्च को सुप्रीम कोर्ट में इस पर सुनवाई हुई. जिसमें सुप्रीम कोर्ट ने राज्य सरकार से गंभीर सवाल किया साथ ही सरकार द्वारा सौंपी गई रिपोर्ट पर असंतुष्टि भी दिखाई है. कोर्ट ने इस मामले में अगली सुनवाई की तारीख 27 मार्च तय की है. आज सुप्रीम कोर्ट में राज्य सरकार द्वारा नियोजित शिक्षकों के मामले में सौंपे गए रिपोर्ट पर सुनवाई चल रही थी. सुनवाई के दौरान रिपोर्ट देखकर जस्टिस नाखुश हो गए. उन्होंने कहा कि जब एक चपरासी की सैलरी 36 हजार है तो एक शिक्षक की सैलरी 26 हजार क्यों ?
राज्य सरकार के रिपोर्ट से असंतुष्ट सुप्रीम कोर्ट ने इस पर नाराजगी जताई है. अब इस मामले 27 मार्च को फिर से सुनवाई होगी.
मालूम हो कि 29 जनवरी को सुप्रीम कोर्ट ने सुनवाई के दौरान बिहार सरकार को फटकार भी लगाई गई थी. कोर्ट ने सरकार को जल्द से जल्द 'समान काम सामन वेतन' पर रिपोर्ट तैयार करने को कहा था. इस मामले में कोर्ट ने केंद्र सरकार को भी पार्टी बनाया है. साथ ही निर्देश दिया था कि चीफ सेक्रेट्री एक कमिटी बनाये. कोर्ट ने बिहार के चीफ चीफ सेक्रेट्री को जल्द से जल्द शिक्षकों के क्वालिफिकेशन पर रिपोर्ट तैयार कर भेजने को कहा था . इस मामले पर अगली सुनवाई की तारीख 15 मार्च तय की गई थी. समान काम-समान वेतन : सुप्रीम कोर्ट से बिहार सरकार को फटकार, चीफ सेक्रेट्री से रिपोर्ट तलब
बता दें कि नियोजित शिक्षकों के मामले में 22 जनवरी को सुप्रीम कोर्ट में सुनवाई होने की बात सामने आई थी. लेकिन 29 जनवरी को इस पर पहली सुनवाई की गई. बता दें कि बिहार सरकार समान काम के बदले समान वेतन देने के खिलाफ सुप्रीम कोर्ट गई है.
पिछले साल अक्टूबर में पटना हाईकार्ट ने नियोजित शिक्षकों के पक्ष में फैसला सुनाया था. पटना हाईकोर्ट ने इस पर भी आश्चर्य प्रकट किया था कि एक ही स्कूल में दो तरह के वेतन दिये जा रहे हैं. कोर्ट ने समान काम के लिए समान वेतन देने का भी निर्देश दिया था. पटना हाईकोर्ट के फैसले से नियोजित शिक्षकों में काफी उत्साह भी जगा था, लेकिन अचानक नियोजित शिक्षकों को तब झटका लगा, जब इस फैसले के खिलाफ बिहार सरकार सुप्रीम कोर्ट पहुंच गयी. Breaking : दुमका ट्रेजरी मामले में आज टल सकता है लालू प्रसाद पर फैसला
बिहार सरकार ने सुप्रीम कोर्ट जाने का फैसला पिछले साल 2 नवंबर को लिया. इसे लेकर शिक्षा विभाग के प्रधान सचिव आरके महाजन ने 1 नवंबर बुधवार को विभाग के अधिकारियों के साथ बैठक की और 2 नवंबर गुरुवार को इस निर्णय की पुष्टि कर दी. हालांकि इसे लेकर बिहार सरकार के खिलाफ तमाम नियोजित शिक्षक गुस्से में हैं, वहीं बिहार माध्यमिक शिक्षक संघ भी सरकार के खिलाफ आंदोलन छेड़ रखा है.
Dailyhunt

6

देश के करोड़ों कर्मियों को तोहफा, लोकसभा में पारित हुआ ग्रेच्युटी 20 लाख करने का बिल

नई दिल्ली (उत्तम हिन्दू न्यूज): निजी एवं सार्वजनिक क्षेत्र के कर्मचारियों के लिए ग्रेच्युटी की सीमा 10 लाख रुपये से बढ़ाकर 20 लाख रुपये करने और मातृत्व अवकाश की अवधि मौजूदा 12 सप्ताह से बढ़ाने संबंधी ग्रेच्युटी भुगतान (संशोधन) विधेयक, 2017 आज भारी हंगामे के बीच बिना चर्चा के लोकसभा में पारित हो गया। श्रम एवं रोजगार मंत्री संतोष कुमार गंगवार ने सदन में बताया कि सातवें वेतन आयोग की सिफारिश के अनुरूप केंद्रीय कर्मचारियों के लिए ग्रेच्युटी की अधिकतम सीमा 10 लाख रुपये से बढ़ाकर 20 लाख रुपये कर दी गई है।

विधेयक में निजी तथा सार्वजनिक क्षेत्र के कर्मचारियों के लिए भी ग्रेच्युटी की सीमा 10 लाख रुपये से बढ़ाकर 20 लाख रुपये करने का प्रावधान है। उन्होंने बताया कि महिलाओं कर्मचारियों के लिए मातृत्व अवकाश की सीमा बढ़ाये जाने का भी विधेयक में प्रावधान है। मौजूदा सीमा 12 सप्ताह है और बढ़ी हुई सीमा के बारे में सरकार बाद में अधिसूचना जारी करेगी।

7
Teachers News / Hunger strike and Rosh Rally by Teachers
« on: February 21, 2018, 08:06:58 PM »

8
अप्रैल से स्कूली शिक्षा का बदल जाएगा ताना-बाना, सरकार ला रही नया कानून
मंत्रालय के वरिष्ठ अधिकारियों के मुताबिक इस नए बदलाव के साथ ही सर्व शिक्षा अभियान, राष्ट्रीय माध्यमिक शिक्षा अभियान, मिड-डे मील जैसी तमाम योजनाओं का बजट एक हो जाएगा।
नई दिल्ली, जागरण ब्यूरो। नर्सरी से 12वीं तक की स्कूली शिक्षा को एकीकृत बनाने के एलान के साथ ही सरकार ने इसके अमल की तैयारी शुरू कर दी है। सरकार मार्च तक इसके लिए कानून लाएगी, जबकि एक अप्रैल यानि नए शैक्षणिक सत्र से देश भर में एकीकृत स्कूली शिक्षा योजना लागू हो जाएगी।मंत्रालय के वरिष्ठ अधिकारियों के मुताबिक इस नए बदलाव के साथ ही सर्व शिक्षा अभियान, राष्ट्रीय माध्यमिक शिक्षा अभियान, मिड-डे मील जैसी तमाम योजनाओं का बजट एक हो जाएगा। बजट में फिलहाल इन योजनाओं को अलग-अलग आवंटन जारी किया गया है। वित्तीय वर्ष 2018-19 में सर्व शिक्षा अभियान के लिए करीब 2628 करोड़ दिए गए है, जबकि राष्ट्रीय माध्यमिक शिक्षा अभियान को 383 करोड़ और मिड-डे मील को 233 करोड़ रुपए दिए गए है। इसके अलावा सरकार ने बजट में स्कूली शिक्षा के बजट को करीब आठ फीसदी बढ़ाते हुए 50 हजार करोड़ का प्रावधान किया गया है। यह राशि वित्तीय वर्ष 2017-18 की तुलना में करीब 3643 करोड़ ज्यादा है।
मौजूदा समय में देश में स्कूली शिक्षा टुकड़ों में बंटी है। प्राथमिक शिक्षा का संचालन सर्व शिक्षा अभियान और शिक्षा के अधिकार कानून जैसे कानूनों के तहत किया जा रहा है, जबकि माध्यमिक शिक्षा का संचालन राष्ट्रीय माध्यमिक शिक्षा अभियान के तहत हो रहा है, जबकि नर्सरी को अभी तक स्कूली शिक्षा में कहीं जगह ही नहीं मिली है।

वित्त मंत्री अरुण जेटली की इस घोषणा के साथ ही नर्सरी की शिक्षा भी अब स्कूली शिक्षा का अंग होगी। केंद्रीय मानव संसाधन विकास मंत्री प्रकाश जावड़ेकर ने कहा कि जल्द ही वह कैबिनेट के सामने इससे संबंधित कानून को रखेंगे, जिसकी मंजूरी के बाद ही इसके अमल की प्रक्रिया शुरु की जाएगी। उन्होंने बताया कि स्कूली शिक्षा के लिए यह एक बड़ा कदम होगा।

9
Teachers News / 10th PSEB Special Exams November 2017 Result out
« on: December 14, 2017, 07:15:50 PM »

ਦਸਵੀਂ ਦੀ ਵਿਸ਼ੇਸ਼ ਮੌਕਾ ਪ੍ਰੀਖਿਆ ਦਾ ਨਤੀਜਾ ਘੋਸ਼ਿਤ

ਪ੍ਰੀਖਿਆ ਵਿੱਚ 36797 ਪ੍ਰੀਖਿਆਰਥੀ ਅਪੀਅਰ ਹੋਏ ਜਿਨ੍ਹਾਂ ਵਿੱਚੋਂ 21469 ਪਾਸ ਹੋਏ

ਸਿੱਖਿਆ ਫੋਕਸ, ਐੱਸ.ਏ.ਐੱਸ. ਨਗਰ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਸ਼੍ਰੇਣੀ ਦੀ ਰੀਅਪੀਅਰ ਪ੍ਰੀਖਿਆ (ਵਿਸ਼ੇਸ਼ ਮੌਕਾ) ਨਵੰਬਰ 2017 ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ|
ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰੀਖਿਆ ਵਿੱਚ 36797 ਪ੍ਰੀਖਿਆਰਥੀ ਅਪੀਅਰ ਹੋਏ ਜਿਨ੍ਹਾਂ ਵਿੱਚੋਂ 21469 ਪਾਸ ਹੋਏ ਅਤੇ ਨਤੀਜਾ 58.34 ਪ੍ਰਤੀਸ਼ਤ ਰਿਹਾ| ਪ੍ਰੀਖਿਆਰਥੀਆਂ ਲਈ ਨਤੀਜੇ ਦੇ ਪੂਰੇ ਵੇਰਵੇ ਬੋਰਡ ਦੀ ਵੈਬਸਾਇਟ ਤੇ ਉਪਲੱਬਧ ਹਨ|
ਬੋਰਡ ਦੇ ਬੁਲਾਰੇ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਨਤੀਜਾ ਨਿਰੋਲ ਆਰਜੀ ਹੈ ਅਤੇ ਪ੍ਰੀਖਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ| ਇਸ ਨੂੰ ਅਸਲ ਨਤੀਜਾ ਨਾ ਮੰਨਿਆ ਜਾਵੇ| ਅਸਲ ਨਤੀਜਾ ਕਾਰਡ/ਸਰਟੀਫਿਕੇਟ ਬੋਰਡ ਵੱਲੋਂ ਵੱਖਰੇ ਤੌਰ ਤੇ ਜਾਰੀ ਕੀਤੇ ਜਾਣਗੇ| ਇਸ ਲਈ ਪ੍ਰੀਖਿਆਰਥੀ ਬੋਰਡ ਵੱਲੋਂ ਜਾਰੀ ਨਤੀਜਾ ਕਾਰਡਾਂ/ਸਰਟੀਫਿਕੇਟਾਂ ਤੇ ਹੀ ਨਿਰਭਰ ਕਰਨਗੇ|

See Result


http://results.indiaresults.com/pb/pseb/matriculation-special-chance-exam-result-november-2017/query.htm

10
Teachers News / शाला सिद्धि Shaala Siddhi
« on: December 12, 2017, 07:06:23 PM »
शाला सिद्धि Shaala Siddhi रजिस्ट्रेशन की पूरी जानकारी
shaala siddhi शाला सिद्धि क्या है आपको पता ही होगा। इसकी पूरी जानकारी आपके स्कूल को दिए गए book में मिल जायेगा। आपने इसका अध्ययन भी कर लिया होगा। NEUPA (National University of Educational Planning and Administration) के सहयोग से संचालित शाला सिद्धि कार्यक्रम में स्कूलों का मूल्यांकन किया जाना है। इसके लिए वेब पोर्टल भी उपलब्ध है। जिसमें स्कूलों की जानकारी entry करना है। इसके लिए सभी स्कूलों को register करना होगा। इस पोस्ट में इसी की जानकारी प्रदान करेंगे। shaala siddhi web portal में register कैसे करें इसकी जानकारी स्टेप By स्टेप बताएँगे। जिससे आपको किसी भी तरह की परेशानी ना हो।

Pages:  1 2 3 ... 40