Show Posts

This section allows you to view all posts made by this member. Note that you can only see posts made in areas you currently have access to.


Topics - G.Rathore

Pages:  1 2 3 ... 43
1
ਮੁਹਾਲੀ ਵਿੱਚ ਪੱਕਾ ਕਰਨ ਦੀ ਮੰਗ ਕਰਦੇ ਕੱਚੇ ਅਧਿਆਪਕਾਂ ਉਪਰ ਲਾਠੀਚਾਰਜ, ਅੱਥਰੂ ਗੈਸ ਅਤੇ ਜਲ ਤੋਪਾਂ ਦੀ ਵਰਤੋਂ ਦੀ ਅਧਿਆਪਕ ਸੰਘਰਸ਼ ਕਮੇਟੀ ਵਲੋਂ ਨਿੰਦਾ

ਫਗਵਾੜਾ 6 ਜੁਲਾਈ (ਅਰਚਨਾ) ਅਧਿਆਪਕ ਸੰਘਰਸ਼ ਕਮੇਟੀ ਇਕਾਈ ਫਗਵਾੜਾ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਜਸਬੀਰ ਭੰਗੂ, ਅਜੇ ਕੁਮਾਰ, ਦਲਜੀਤ ਸੈਣੀ, ਜਸਬੀਰ ਸੈਣੀ, ਗੌਰਵ ਰਾਠੌਰ ਵਲੋਂ ਮੁਹਾਲੀ ਵਿਖੇ ਪੱਕੇ ਕਰਨ ਦੀ ਮੰਗ ਕਰਦੇ ਕੱਚੇ ਅਧਿਆਪਕਾਂ ਉਪਰ ਅੱਥਰੂ ਗੈਸ, ਜਲ ਟੋਪਾਂ ਤੇ ਲਾਈਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ । ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੇ ਸਕੂਲਾਂ ਵਿੱਚ ਹਜਾਰਾਂ ਹੀ ਅਧਿਆਪਕਾਂ ਦੀ ਪੋਸਟਾਂ ਖਾਲੀਆਂ ਹਨ ਤੇ ਦੂਸਰੇ ਪਾਸੇ ਉੱਚ ਯੋਗਤਾ ਪ੍ਰਾਪਤ ਇਹ ਅਧਿਆਪਕ ਪਿਛਲੇ 16-16 ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ਤੇ ਸਿੱਖਿਆ ਵਿਭਾਗ ਵਿੱਚ ਤਨਦੇਹੀ ਨਾਲ ਸੇਵਾਵਾਂ ਦੇ ਰਹੇ ਹਨ। ਚੋਣਾਂ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਇਨਾਂ ਦੇ ਹੀ ਮੋਹਾਲੀ ਧਰਨੇ ਵਿੱਚ ਹਾਜ਼ਰ ਹੋਏ ਸੀ ਤੇ ਆਪਣੀ ਸਰਕਾਰ ਬਣਨ ਤੇ ਪਹਿਲੀ ਕੈਬਨਿਟ ਵਿੱਚ ਇਨ੍ਹਾਂ ਨੂੰ ਤੁਰੰਤ ਪੱਕਾ ਕਰਨ ਦਾ ਵਾਅਦਾ ਵੀ ਕੀਤਾ ਸੀ । ਹੁਣ ਸਮਾਂ ਹੈ ਕਿ ਉਹ ਆਪਣੀ ਕਥਨੀ ਅਤੇ ਕਰਨੀ ਨੂੰ ਇਕ ਕਰ ਦੇਣ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਕੱਚੇ ਅਧਿਆਪਕਾਂ ਨੂੰ ਤੁਰੰਤ ਬਿਨਾਂ ਸ਼ਰਤ ਪੂਰੇ ਤਨਖਾਹ ਸਕੇਲ ਤੇ ਪੱਕਾ ਕੀਤਾ ਜਾਵੇ ਤੇ ਘਰ-ਘਰ ਰੁਜ਼ਗਾਰ ਮੁਹਿੰਮ ਨੂੰ ਅਸਲੀ ਜਾਮਾਂ ਪਹਿਨਾਇਆ ਜਾਵੇ। ਜੇਕਰ ਪੰਜਾਬ ਸਰਕਾਰ ਤੁਰੰਤ ਇਨ੍ਹਾਂ ਨੂੰ ਪੱਕਾ ਨਹੀਂ ਕਰਦੀ ਹੈ ਤਾਂ ਕੱਚੇ ਅਧਿਆਪਕਾਂ ਦੇ ਸੰਘਰਸ਼ ਵਿੱਚ ਸਾਥ ਦਿੰਦੇ ਹੋਏ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

2
ਬਲਵਿੰਦਰ ਸਿੰਘ ਸੇਖੋ ਦੀ ਅਗਵਾਈ ਵਿੱਚ ਦਿੱਲੀ ਕਿਸਾਨੀ ਮੋਰਚੇ ਲਈ ਜਾ ਰਹੇ ਜੱਥੇ ਦਾ ਫਗਵਾੜਾ ਵਿੱਚ ਕੀਤਾ ਗਿਆ ਸਵਾਗਤ
ਨਵੀਂ ਪੈਨਸ਼ਨ ਸਕੀਮ ਰੱਦ ਕੀਤੀ ਜਾਵੇ ਤੇ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ: ਭੰਗੂ
ਫਗਵਾੜਾ 17 ਦਸੰਬਰ: ਅੱਜ ਫਗਵਾੜਾ ਵਿਖੇ ਬਲਵਿੰਦਰ ਸਿੰਘ ਸੇਖੋ ਪੰਜਾਬ ਪ੍ਰਧਾਨ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ ਅਗਵਾਈ ਵਿੱਚ ਦਿੱਲੀ ਵਿੱਚ ਚਲ ਰਹੇ ਕਿਸਾਨੀ ਮੋਰਚੇ ਵਿੱਚ ਜਾ ਰਹੇ ਕਾਰਾਂ, ਟਰੈਕਟਰਾਂ ਦੇ ਕਾਫਿਲੇ ਦਾ ਜਸਬੀਰ ਭੰਗੂ ਉਪ ਪੰਜਾਬ ਪ੍ਰਧਾਨ ਤੇ ਇੰਟਕ ਇਕਾਈ ਫਗਵਾੜਾ ਵਲੋਂ ਸਥਾਨਕ ਟਾਊਨ ਹਾਲ ਵਿੱਚ ਸਵਾਗਤ ਕੀਤਾ ਗਿਆ। ਸੇਖੋ ਨੇ ਕਿਹਾ ਕਿ ਉਨ੍ਹਾਂ ਵਲੋਂ ਜਰੂਰੀ ਸਮਾਨ ਸਮੇਤ ਦਿੱਲੀ ਵਿੱਚ ਕਿਸਾਨਾਂ ਵੱਲੋਂ ਲਗਾਏ ਗਏ ਪੱਕੇ ਮੋਰਚੇ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ । ਉਨ੍ਹਾਂ ਮੰਗ ਕੀਤੀ ਗਈ ਕਿ ਕੇੰਦਰ ਸਰਕਾਰ ਖੇਤੀ ਸੁਧਾਰ ਬਿੱਲ ਨਾਂ ਦਾ ਕਾਲਾ ਕਾਨੂੰਨ ਤੁਰੰਤ ਵਾਪਸ ਲਵੇ ਅਤੇ ਜਦੋ ਤੱਕ ਇਹ ਕਾਲਾ ਕਾਨੂੰਨ ਰੱਦ ਨਹੀਂ ਹੋ ਜਾਂਦਾ ਉਥੋ ਤੱਕ ਹਰ ਮੋਰਚੇ ਤੇ ਕਿਸਾਨਾਂ ਦੇ ਸੰਘਰਸ਼  ਦਾ ਡੱਟ ਕੇ ਸਾਥ ਦਿੱਤਾ ਜਾਵੇਗਾ।  ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਸਾਲ 2004 ਤੋਂ ਬਾਅਦ ਭਰਤੀ ਮੁਲਾਜਮਾਂ ਤੇ ਲਾਗੂ ਨਵੀਂ ਪੈਨਸ਼ਨ ਸਕੀਮ ਰੱਦ ਕੀਤੀ ਜਾਵੇ ਤੇ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ। ਇਸ ਮੌਕੇ ਤੇ ਜਸਬੀਰ ਭੰਗੂ, ਜਸਵੀਰ ਸੈਣੀ, ਦਲਜੀਤ ਸੈਣੀ, ਅਜੇ ਕੁਮਾਰ, ਕੁਲਵਿੰਦਰ ਰਾਏ, ਗੌਰਵ ਰਾਠੌਰ, ਦਲਜੀਤ ਸੈਣੀ, ਪਰਮਜੀਤ ਸਿੰਘ ਚੌਹਾਨ, ਪਰਮਿੰਦਰ ਪਾਲ ਸਿੰਘ, ਤੀਰਥ ਸਿੰਘ, ਰਵਿੰਦਰ ਕੁਮਾਰ, ਰਾਮਪਾਲ, ਰਸ਼ਪਾਲ ਸਿੰਘ, ਪਰਮਜੀਤ ਸਿੰਘ ਆਦਿ ਹਾਜਰ ਸਨ

3
ਭਾਰਤ ਬੰਦ ਦਾ ਅਧਿਆਪਕ ਜਥੇਬੰਦੀਆਂ ਵਲੋਂ ਸਮਰਥਨ

ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ: ਭੰਗੂ


ਫਗਵਾੜਾ 7 ਦਸੰਬਰ :  ਅੱਜ ਬਲਾਕ ਫਗਵਾੜਾ ਦੀਆਂ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਸਬੰਧੀ ਭਾਰਤ ਬੰਦ ਦੀ ਕਾਲ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਅਧਿਆਪਕ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਭਾਰੀ ਸੰਖਿਆ ਵਿੱਚ ਕੇਡਰ 8 ਦਸੰਬਰ ਨੂੰ ਫਗਵਾੜਾ  ਵਿੱਚ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਮੰਗ ਕੀਤੀ ਗਈ ਕਿ ਕੇੰਦਰ ਸਰਕਾਰ ਖੇਤੀ ਸੁਧਾਰ ਬਿੱਲ ਨਾਂ ਦਾ ਕਾਲਾ ਕਾਨੂੰਨ ਤੁਰੰਤ ਵਾਪਸ ਲਵੇ ਅਤੇ ਜਦੋ ਤੱਕ ਇਹ ਕਾਲਾ ਕਾਨੂੰਨ ਰੱਦ ਨਹੀਂ ਹੋ ਜਾਂਦਾ ਉਥੋ ਤੱਕ ਹਰ ਮੋਰਚੇ ਤੇ ਕਿਸਾਨਾਂ ਦੇ ਸੰਘਰਸ਼  ਦਾ ਡੱਟ ਕੇ ਸਾਥ ਦਿੱਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਤੁਰੰਤ ਬਹਾਲ ਕੀਤਾ ਜਾਵੇ । ਇਸ ਮੌਕੇ ਤੇ ਜਸਬੀਰ ਭੰਗੂ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ, ਅਜੇ ਕੁਮਾਰ, ਗੌਰਵ ਰਾਠੌਰ, ਕੁਲਵਿੰਦਰ ਰਾਏ ਬੀਐਡ ਅਧਿਆਪਕ ਫਰੰਟ, ਦਲਜੀਤ ਸੈਣੀ, ਰਵਿੰਦਰ ਕੁਮਾਰ, ਤੀਰਥ ਸਿੰਘ  ਈਟੀਟੀ ਯੂਨੀਅਨ, ਜਸਵੀਰ ਸੈਣੀ ਪ੍ਰਾਇਮਰੀ ਅਧਿਆਪਕ ਯੂਨੀਅਨ, ਪਰਮਿੰਦਰ ਪਾਲ ਸਿੰਘ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਆਦਿ ਵੱਖ-ਵੱਖ ਯੂਨੀਅਨ ਦੇ ਆਗੂ ਭਾਰੀ ਸੰਖਿਆ ਵਿੱਚ ਆਪਣਾ ਕੇਡਰ ਲੈ ਕੇ ਹਾਜ਼ਰ ਹੋਏ । ਇਸ ਮੌਕੇ ਤੇ ਰਾਮਪਾਲ, ਮਨਜੀਤ ਕੌਰ, ਰਸ਼ਪਾਲ ਸਿੰਘ  ਆਦਿ ਅਧਿਆਪਕ ਹਾਜ਼ਰ ਸਨ

4
ਸਿੱਖਿਆ ਅਧਿਕਾਰੀ ਸੁਪਨਸਾਜ਼ੀ ਛੱਡ ਕੇ ਯਥਾਰਥਵਾਦੀ ਪਹੁੰਚ ਅਪਣਾਉਣ-ਅਧਿਆਪਕ ਯੂਨੀਅਨਾਂ


9 ਜੁਲਾਈ :- ਸਿੱਖਿਆ ਵਿਭਾਗ ਪੰਜਾਬ ਵੱਲੋਂ ਹੁਣ ਤੱਕ ਵੀ ਬੱਚਿਆਂ ਨੂੰ ਪੂਰੀਆਂ ਕਿਤਾਬਾਂ ਨਾ ਪਹੁੰਚਾਉਣ, ਸਾਰੇ ਵਿਦਿਆਰਥੀਆਂ ਕੋਲ ਆਨਲਾਈਨ ਪੜ੍ਹਾਈ ਦੇ ਸਾਧਨ ਨਾ ਹੋਣ ਦੇ ਬਾਵਜ਼ੂਦ ਸਿੱਖਿਆ ਵਿਭਾਗ ਨੇ ਅਪਰ ਪ੍ਰਾਇਮਰੀ  ਦੇ 13 ਜੁਲਾਈ ਤੋਂ ਪ੍ਰੀਖਿਆਵਾਂ ਲੈਣ ਲਈ ਡੇਟ ਸ਼ੀਟ ਜਾਰੀ ਕੀਤੀ ਹੈ। ਜੂਮ ਐਪ ਰਾਹੀਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿੱਚ ਉੱਚ ਸਿੱਖਿਆ ਅਧਿਕਾਰੀਆਂ ਵੱਲੋਂ ਜਬਾਨੀ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਸੌ ਪ੍ਰਤੀਸ਼ਤ ਬੱਚਿਆਂ ਦਾ ਪ੍ਰੀਖਿਆ ਵਿੱਚ ਭਾਗ ਲੈਣਾ ਯਕੀਨੀ ਬਣਾਇਆ ਜਾਵੇ।
ਵੱਖ ਵੱਖ ਯੂਨੀਅਨਾਂ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ  ਜ਼ਮੀਨੀ ਹਕੀਕਤ ਇਹ ਹੈ ਕਿ ਬਹੁਤ ਸਾਰੇ ਬੱਚਿਆਂ ਕੋਲ ਸਮਾਰਟਫੋਨ, ਇੰਟਰਨੈੱਟ ਅਤੇ ਟੈਲੀਵਿਜ਼ਨ ਦੀ ਸੁਵਿਧਾ ਉਪਲਬਧ ਨਹੀਂ ਹੈ। ਹੇਠਲੇ ਅਧਿਕਾਰੀ ਅਧਿਆਪਕਾਂ ਨੂੰ ਜ਼ੁਬਾਨੀ ਹਦਾਇਤਾਂ ਦੇ ਕੇ ਕਹਿ ਰਹੇ ਹਨ ਕਿ ਜਿਨ੍ਹਾਂ ਬੱਚਿਆਂ ਕੋਲ ਫੋਨ ਨਹੀਂ ਹਨ,  ਉਨ੍ਹਾਂ ਨੂੰ ਘਰ ਘਰ ਪ੍ਰਸ਼ਨ ਪੱਤਰ ਪਹੁੰਚਾਏ ਜਾਣ ਅਤੇ ਉਨ੍ਹਾਂ ਦੀਆਂ ਉੱਤਰ ਪੱਤਰੀਆਂ ਇਕੱਠੀਆਂ ਕੀਤੀਆਂ ਜਾਣ। ਜੋ ਕਿ ਸਰਾਸਰ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਹੈ। ਜਥੇਬੰਦੀਆਂ ਮੁੱਢ ਤੋਂ ਵਿਦਿਆਰਥੀਆਂ  ਨੂੰ ਮਿਆਰੀ ਸਿੱਖਿਆ ਦੇਣ ਦੀ ਹਾਮੀ ਰਹੀ ਹੈ ਪਰ ਜਿਨ੍ਹਾਂ ਬੱਚਿਆਂ ਕੋਲ ਕਿਤਾਬਾਂ ਅਤੇ ਸਮਾਰਟ ਫੋਨ ਨਹੀਂ ਹਨ ਅਤੇ ਸਕੂਲ ਬੰਦ ਹੋਣ ਕਾਰਨ ਜਦੋਂ ਉਨ੍ਹਾਂ ਨੂੰ ਪੜ੍ਹਾਇਆ ਹੀ ਨਹੀਂ ਗਿਆ ਤਾਂ ਇਸ ਸਥਿਤੀ ਵਿੱਚ ਉਨ੍ਹਾਂ ਬੱਚਿਆਂ ਕੋਲ ਕਿਤਾਬਾਂ ਪਹੁੰਚਣ ਅਤੇ ਆਨਲਾਈਨ ਪੜ੍ਹਾਈ ਦੇ ਪ੍ਰਬੰਧ ਹੋਣ ਤੱਕ ਪ੍ਰੀਖਿਆਵਾਂ ਅੱਗੇ ਪਾਈਆਂ ਜਾਣ ਜਾਂ ਪਿਛਲੀ ਜਮਾਤ ਦੀ ਦੁਹਰਾਈ ਅਤੇ ਆਮ ਗਿਆਨ ਸਬੰਧੀ ਹੀ ਪ੍ਰੀਖਿਆ ਲਈ ਜਾਵੇ ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚੇ ਹੀਣ ਭਾਵਨਾ ਦਾ ਸ਼ਿਕਾਰ ਨਾ ਹੋਣ। ਇਸ ਜੂਮ ਮੀਟਿੰਗ ਵਿੱਚ ਬਲਾਕ ਫਗਵਾੜਾ ਤੋਂ ਜਸਬੀਰ ਭੰਗੂ ਇੰਟੈਕ, ਜਗਦੀਸ਼ ਸਿੰਘ, ਅਜੈ ਸ਼ਰਮਾ, ਗੌਰਵ, ਰਾਮਪਾਲ, ਸਰਬਜੀਤ, ਬੀਐੱਡ ਅਧਿਆਪਕ ਫਰੰਟ, ਦਲਜੀਤ ਸਿੰਘ, ਵਿਕਾਸਦੀਪ, ਪਰਮਜੀਤ ਸਿੰਘ, ਤੀਰਥ ਸਿੰਘ, ਰਵਿੰਦਰ ਕੁਮਾਰ ਈਟੀਟੀ ਅਧਿਆਪਕ ਯੂਨੀਅਨ, ਜਸਬੀਰ ਸੈਣੀ ਪ੍ਰਾਇਮਰੀ ਅਧਿਆਪਕ ਯੂਨੀਅਨ ਆਦਿ ਯੂਨੀਅਨਾਂ ਦੇ ਨੁਮਾਇੰਦੇ ਹਾਜ਼ਰ ਸਨ ।

5
RECRUITMENT OF 3186 POSTS IN TEACHING and NON-TEACHING CADRE IN SCHOOLS.
Chandigarh, January 14, 2020: The Punjab Government has decided to fill up as many as 3186 posts of various cadres in teaching and non-teaching staff in schools.

The Cabinet, led by Chief Minister Captain Amarinder Singh, on Tuesday approved the School Education Department proposal to this effect.

The move will help plug a major gap in the school staff, thereby improving the standards of education, an official spokesperson said after a meeting of the Cabinet.

During the meeting, the Chief Minister underlined the need for serious relook at the school curriculum from the point of making students job-ready. Pointing out that vocational courses had been introduced for senior classes in various fields, such as hospitality & mobile phone repair etc, he stressed on the importance of more thrust on vocational teaching.

In line with the proposal of the School Education Department, the Cabinet gave nod to fill up 132 posts of Deputy District Education Officer, Principal of Government Senior Secondary Schools, 311 Headmasters/Headmistresses, 2182 masters/mistresses in various subjects, 32 Block Primary Education Officers (BPEOs), 500 Elementary Trained Teachers, 04 law officers and 25 legal assistants.

The annual financial implication of the move, for the first three years during the probation period, would be Rs. 42 crore per annum approximately. However, once the probation period is over and the employees are given the full scale, the annual financial implication will be Rs. 197 crore per annum approximately, said the spokesperson.

Notably, all these posts, except Principals, Headmasters and BPEOs, would be filled up through the Directorate of Recruitment, already set up in the Department since October 12, 2015. The posts of Principals, Headmasters and BPEOs shall be filled up through the Punjab Public Service Commission.

In order to utilise the services of clerks optimally, the Department has proposed to follow the methodology for rationalisation of clerks to dispose of the official work expeditiously as well as efficaciously.

7
Teachers News / Cluster Khera Games 2019-20 have been started
« on: August 29, 2019, 05:47:57 PM »
ਕਲੱਸਟਰ ਪੱਧਰੀ ਸੈਂਟਰ ਖੇੜਾ ਦੀਆਂ ਖੇਡਾਂ ਦੀ ਹੋਈ ਸ਼ੁਰੂਆਤ

ਫਗਵਾੜਾ 28 ਅਗਸਤ : ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਲੱਸਟਰ ਖੇੜਾ ਦੀਆਂ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇੜਾ ਦਾ ਆਯੋਜਨ ਪਿੰਡ ਖੇੜਾ ਵਿੱਚ ਹੋੋਇਆ। ਜਿਸ ਵਿੱਚ 11 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਪਹਿਲੇ ਦਿਨ ਦੀਆਂ ਖੇਡਾਂ ਦਾ ਉਦਘਾਟਨ ਸ਼੍ਰੀਮਤੀ ਨਿਸ਼ਾ ਰਾਣੀ ਮੈਂਬਰ ਜਿਲ੍ਹਾ ਪਰਿਸ਼ਦ ਅਤੇ ਪੰਚਾਇਤ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ। ਪਹਿਲੇ ਦਿਨ ਦੌੜਾ, ਕੁਸ਼ਤੀ, ਰੱਸਾਕਸੀ, ਰੱਸੀ ਟੱਪਣਾ, ਗੋਲਾ ਸੁੱਟਣਾ, ਯੋਗਾ, ਸਕੇਟਿੰਗ, ਸ਼ਤਰੰਜ ਆਦਿ ਦੇ ਮੁਕਾਬਲਿਆ ਵਿੱਚ ਭਾਗ ਲਿਆ।ਸ਼੍ਰੀਮਤੀ ਨਿਸ਼ਾ ਰਾਣੀ ਤੇ ਸੰਤੋਸ਼ ਕੁਮਾਰੀ ਸਰਪੰਚ ਨੇ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਵਿੱਚ ਅਹਿਮ ਯੋਗਦਾਨ ਹੈ। ਖੇਡਾਂ ਸਾਡੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਵਾਧਾ ਕਰਨ ਲਈ ਸਹਾਇਕ ਹੁੰਦੀਆਂ ਹਨ। ਇਸ ਮੌਕੇ ਕਮਲੇਸ਼ ਰਾਣੀ ਪੰਚ, ਆਸ਼ਾ ਰਾਣੀ, ਕੁਲਵਿੰਦਰ ਕੌਰ ਪੰਚ, ਰਣਜੀਤ ਸਿੰਘ ਪੰਚ, ਸੁਖਵਿੰਦਰ ਕੌਰ ਪੰਚ, ਸੁਖਵਿੰਦਰ ਕੌਰ ਪੰਚ, ਰਾਜਪਾਲ, ਮਨੋਹਰ ਲਾਲ, ਸੁਨੀਤਾ ਰਾਣੀ ਸੈਂਟਰ ਇੰਚਾਰਜ, ਗੋੌਰਵ ਸਿੰਘ, ਰਵਿੰਦਰ ਕੁਮਾਰ, ਤੀਰਥ ਸਿੰਘ, ਰਾਮਪਾਲ, ਜਸਬੀਰ ਭੰਗੂ, ਸੁਰਿੰਦਰ ਕੁਮਾਰ, ਪਰਵੀਨ ਬਾਲਾ, ਦਵਿੰੰਦਰ ਕੌਰ, ਕੁਲਵਿੰਦਰ, ਪੂਨਮ, ਮਨਜੀਤ ਕੌਰ, ਨਵਜੀਤ ਜੱਗੀ, ਸੁਰਿੰਦਰ ਕੌਰ ਆਦਿ ਹਾਜਰ ਸਨ।

8
Teachers News / SC given order to save 1lakh teachers jobs in UP
« on: July 16, 2019, 06:03:26 PM »

सुप्रीम कोर्ट ने हाई कोर्ट का फैसला किया रद्द, यूपी के करीब 1 लाख सहायक शिक्षकों की बची नौकरी
16 Jul. 2019 15:58
 
amarujala.com
सुप्रीम कोर्ट से उत्तर प्रदेश के सहायक शिक्षकों को बड़ी राहत मिली है। सुप्रीम कोर्ट ने इलाहाबाद हाईकोर्ट के 30 मई 2018 के फैसले को रद्द कर दिया है। सुप्रीम कोर्ट ने इलाहाबाद हाई कोर्ट का वह फैसला निरस्त कर दिया है, जिसमें टीईटी रिजल्ट के बाद B.Ed या BTC की डिग्री पाने वालों को नौकरी के लिए अयोग्य करार दिया गया था।
सुप्रीम कोर्ट के फैसले से उत्तर प्रदेश के करीब एक लाख सहायक शिक्षकों की नौकरी बच गई है। सुप्रीम कोर्ट का ये फैसला 2011 के बाद से यूपी में हुई सभी टीईटी परीक्षाओं के नतीजों पर लागू होगा।
टीईटी प्रमाण पत्र की वैधता को लेकर याचिका दायर की गई थी। जिसपर सुनवाई करते हुए सुप्रीम कोर्ट ने यह फैसला सुनाया है। बता दें कि, इलाहाबाद हाई कोर्ट ने 30 मई के अपने आदेश में कहा था कि जिन शिक्षकों के प्रशिक्षण का परिणाम उनके टीईटी रिजल्ट के बाद आया है, उनका चयन निरस्त कर दें। इसके बाद इलाहाबाद हाईकोर्ट के फैसले से प्रभावित शिक्षकों ने सुप्रीम कोर्ट का दरवाजा खटखटाया था।
इसमें चयनित शिक्षकों का कहना था कि उत्तर प्रदेश शिक्षक पात्रता परीक्षा (यूपी-टीईटी) के लिए 4 अक्टूबर 2011 और 15 मई 2013 को जारी शासनादेश में इस बात का जिक्र नहीं था कि, जिनके प्रशिक्षण का परिणाम टीईटी के बाद आएगा उन्हें टीईटी का प्रमाणपत्र नहीं मिलेगा।  इस आदेश का असर वर्तमान में चल रही 68,500 सहायक अध्यापक भर्ती पर भी पड़ने वाला था।

9
Students Corner / Gps Khera Organizing Summer Camp 2019
« on: June 04, 2019, 07:29:17 AM »
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖੇੜਾ ਵਿਖੇ ਸਮਰ ਕੈਂਪ ਲਗਾਇਆ
ਸ੍ਰੀਮਤੀ ਰਣਜੀਤ ਕੌਰ ਜੀ ਬੀ ਪੀ ਈ ਓ  ਫਗਵਾੜਾ 1 ਵਲੋਂ ਕੀਤੀ ਗਈ ਸ਼ਿਰਕਤ

ਫਗਵਾੜਾ 3 ਜੂਨ:-(ਰਾਠੌਰ)  ਸਰਕਾਰੀ ਪ੍ਰਾਇਮਰੀ  ਸਕੂਲ ਖੇੜਾ ਵਿਖੇ ਸਮਰ ਕੈਂਪ ਦੇ ਤੀਸਰੇ ਦਿਨ ਸ੍ਰੀਮਤੀ ਰਣਜੀਤ ਕੌਰ ਜੀ ਬੀ ਪੀ ਈ ਓ  ਫਗਵਾੜਾ-1  ਜੀ ਨੇ ਸ਼ਿਰਕਤ ਕੀਤੀ । ਉਨ੍ਹਾਂ ਦੁਆਰਾ ਬੱਚਿਆਂ ਦੀ ਆਰਟ & ਕਰਾਫਟ ਡਰਾਇੰਗ  ਚਿੱਤਰ , ਪੇਪਰ ਫੋਲਡਿੰਗ , ਪੇਪਰ ਕਟਿੰਗ ਅਤੇ ਕਲੇ ਮਾਡਲਿੰਗ ਦੇਖੀ ਗਈ  ਤੇ ਬੱਚਿਆਂ ਦੇ ਸਮਰ ਕੈਂਪ ਵਿੱਚ ਕੀਤੇ ਜਾ ਰਹੇ ਕੰਮ ਦੀ ਬਹੁਤ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਫਲ ਵੀ ਵੰਡੇ ਗਏ ।  ਸਕੂਲ ਵਿੱਚ ਵੱਧ ਬੱਚਿਆਂ ਦੀ ਗਿਣਤੀ ਹੋਂਣ ਤੇ ਸਕੂਲ ਸਟਾਫ ਨੂੰ  ਈਚ ਵਨ ਬਰਿੰਗ ਵਨ ਬੈਚ ਲਗਾਕੇ ਹੌਸਲਾ ਅਫ਼ਜਾਈ ਕੀਤੀ ਗਈ

ਇਸ ਮੌਕੇ ਸਕੂਲ ਇੰਚਾਰਜ ਰਵਿੰਦਰ ਕੁਮਾਰ ਵਲੋਂ ਮੈਡਮ ਜੀ ਦਾ ਧੰਨਵਾਦ ਕੀਤਾ ਗਿਆ ਤੇ ਸਕੂਲ ਵਿੱਚੋ ਨਵੋਦਿਆ ਦਾ ਦਾਖਲਾ ਟੈਸਟ ਪਾਸ ਕਰਨ ਵਾਲੀ ਵਿਦਿਆਰਥਣ ਨੂੰ  ਸਨਮਾਨਿਤ  ਕੀਤਾ ਗਿਆ। ਸਕੂਲ  ਦੀ ਦਿੱਖ ਸੁਧਾਰਨ ਲਈ ਸਕੂਲ  ਸਟਾਫ  ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਮੈਡਮ  ਜੀ ਵੱਲੋਂ  ਸ਼ਲਾਘਾ ਕੀਤੀ ਗਈ।

ਇਸ ਮੌਕੇ ਸਕੂਲ ਕਮੇਟੀ ਦੇ ਮੈਬਰ, ਸਕੂਲ ਸਟਾਫ ਨੀਲਮ ਰਾਣੀ, ਦਵਿੰਦਰ ਕੌਰ, ਪਰਵੀਨ ਬਾਲਾ, ਸੁਸ਼ਮਾ ਮੈਡਮ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ|

10
Students Corner / NVS Class 6th Result Out :-Year 2019
« on: May 25, 2019, 05:09:01 PM »
JNVST 2019 declared.Candidates may check by entering Roll number

https://www.nvsadmissionclasssix.in/nvs6reg/viewApplicantResult

Pages:  1 2 3 ... 43