Show Posts

This section allows you to view all posts made by this member. Note that you can only see posts made in areas you currently have access to.


Topics - Gaurav Rathore

Pages:  1 2 3 ... 41
1

अक्तूबर में होंगी डीएलएड_ब्रिज_कोर्स की परीक्षाएं
ब्यूरो/अमर उजाला
देहरादून। राष्ट्रीय मुक्त विद्यालयी शिक्षा संस्थान (एनआईओएस) की ओर से डीएलएड ब्रिज कोर्स की परीक्षाएं अक्तूबर में कराई जाएंगी। एनआईओएस ने इसका कार्यक्रम जारी कर दिया है। उत्तराखंड में 20,213 अभ्यर्थियों ने छह माह के डीएलएड ब्रिज कोर्स के लिए पंजीकरण कराया हुआ है।
एनआईओएस क्षेत्रीय निदेशक प्रदीप कुमार रावत ने बताया कि जिन अभ्यर्थियों ने ब्रिज कोर्स में पंजीकरण कराया हुआ है, वह संस्थान की वेबसाइट dledbr.nios.ac.in से अपना प्रवेश पत्र डाउनलोड कर सकते हैं। पंजीकृत प्रवेश पत्र का प्रिंट निकालने के बाद उसे अपने प्रिंसिपल से प्रमाणित करवा कर अपने पास रख लें। यह प्रवेश पत्र ब्रिज कोर्स की विभिन्न गतिविधियों में सम्मिलित होने के लिए जरूरी होगा। ब्रिज कोर्स के लिए दस दिनों का पीसीपी प्रोग्राम जून-जुलाई में आयोजित होगा। कोर्स कोड 521, 522, 523, 524 का एसाइनमेंट जुलाई तक जमा करना होगा। सितंबर में दस दिन की कार्यशाला होगी। अक्तूबर में परीक्षाएं होंगी। शिक्षा विभाग सभी अध्ययन केंद्रों का चयन वर्तमान डीएलएड दो वर्षीय पाठ्यक्रमों के केंद्रों से ही इनका चयन करेगा। पंजीकृत अभ्यर्थियों को अध्ययन केंद्रों का आवंटन शिक्षा विभाग करेगा।

2

Government hikes basic pay of Gramin Dak Sevaks to up to Rs 14,500 per month
PTI | Updated: Jun 6, 2018,
Postal employees under the aegis of All India Gramin Dak Sevaks Union held a protest at Chief Post Master General office in Bengaluru.
"Gramin Dak Sevaks (GDS) who were getting Rs 2,295 per month will get Rs 10,000. Those who were getting Rs 2,775 will get Rs 12,500. GDS who were paid Rs 4,115 will get Rs 14,500 per month," Telecom Minister Manoj Sinha told reporters after the cabinet meeting.

He said the revised wages will come with arrears with effect from January 1, 2016.

He said that allowances will be over the basic pay and the Cabinet has also additionally for the first time approved risk and hardship allowances for GDS.


3
 ਯਾਦਗਾਰੀ ਹੋ ਨਿੱਬੜਿਆ ਜਗਤਪੁਰ ਜੱਟਾ ਵਿਖੇ ਪੰਜ ਰੋਜਾ ਸਮਰਕੈਂਪ

ਫਗਵਾੜਾ 6 ਜੂਨ (ਅਰਚਨਾ) ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ ਤਹਿਤ ਸੂਬੇ ਭਰ ਦੇ ਅਧਿਆਪਕਾਂ ਵੱਲੋ ਸਵੈ-ਇੱਛੁਕ ਸਮਰਕੈਂਪ ਲਗਾਏ ਜਾ ਰਹੇ ਹਨ। ਇਸ ਲੜੀ ਤਹਿਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀਮਤੀ ਰਣਜੀਤ ਕੌਰ ਦੀ ਯੋਗ ਅਗਵਾਈ ਹੇਠ ਤੇ ਬੀ.ਐਮ.ਟੀ. ਜਗਦੀਸ਼ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ, ਜਗਤਪੁਰ ਜੱਟਾ ਵਿੱਖੇ 1 ਜੂਨ ਤੋਂ 6 ਜੂਨ ਤੱਕ ਪੰਜ ਦਿਨਾਂ ਸਮਰਕੈਂਪ ਦਾ ਆਯੋਜਨ ਕੀਤਾ ਗਿਆ। ਸਕੂਲ ਇੰਚਾਰਜ ਗੌਰਵ ਸਿੰਘ ਰਾਠੌਰ ਨੇ ਦੱਸਿਆ ਕਿ ਇਨਾਂ ਕੈੰਪ ਦਾ ਮੁੱਖ ਮਕਸਦ ਬੱਚਿਆਂ ਦੀ ਛੁਪੀ ਪ੍ਰਤੀਭਾ ਨੂੰ ਬਾਹਰ ਕੱਢ ਕੇ ਉਸ ਨੂੰ ਹੋਰ ਨਿਖਾਰਨਾ ਸੀ। ਜਿਸ ਤਹਿਤ ਬੱਚਿਆਂ ਨੂੰ ਯੋਗਾਂ ਤੋਂ ਇਲਾਵਾ ਪੇਪਰ ਫੋਲਡਿੰਗ,ਪੇਪਰ ਕਟਿੰਗ, ਕਲੇਅ ਮਾਡਲਿੰਗ, ਕੋਲਾਜ ਮੇਕਿੰਗ, ਗਰੀਟਿੰਗ ਕਾਰਡ ਤਿਆਰ ਕਰਨ ਦੇ ਨਾਲ ਗਿੱਧਾ, ਭੰਗੜਾ, ਸਕਿੱਟਾਂ, ਨਾਟਕ, ਕਵਿਤਾਵਾਂ, ਪੇਟਿੰਗ ਆਦਿ ਵੱਖ-ਵੱਖ ਵੰਨਗੀਆਂ ਦੀ ਜਾਣਕਾਰੀ ਦਿੱਤੀ ਗਈ। ਪੰਜਵੇ ਤੇ ਆਖਰੀ ਦਿਨ ਬੱਚਿਆਂ ਨੂੰ ਕੋਆਪ੍ਰਟਿਵ ਬੈਂਕ ਲੈ ਜਾਇਆ ਗਿਆ ਤੇ ਬੈਕਿੰਗ ਵਿਵਸਥਾ ਦੀ ਜਾਣਕਾਰੀ ਦਿੱਤੀ ਗਈ। ਬਾਅਦ ਵਿੱਚ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਦੇ ਜੀਵਨ ਨਾਲ ਸਬੰਧਿਤ ਫਿਲਮ ਦਿਖਾਈ ਗਈ ਤੇ ਉਨਾਂ ਦੇ ਜੀਵਨ ਤੋ ਪ੍ਰੇਰਨਾ ਲੈਣ ਲਈ ਪ੍ਰੇਰਿਤ ਵੀ ਕੀਤਾ ਗਿਆ। ਇਨਾਂ ਕੈਂਪ ਵਿੱਚ ਤਿਆਰ ਵੱਖ-ਵੱਖ ਸੱਮਗਰੀ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ। ਸਮਾਰੋਹ ਦੇ ਅੰਤ ਵਿੱਚ ਸ਼੍ਰੀ ਭਗਵਾਨ ਸਿੰਘ ਰਾਠੌਰ ਵੱਲੋ ਪ੍ਰਾਪਤ ਰਿਫਰੈਸ਼ਮੇਂਟ ਤੇ ਸਟੇਸ਼ਨਰੀ ਬੱਚਿਆਂ ਵਿੱਚ ਤਕਸੀਮ ਕੀਤੀ ਗਈ।  ਇਨਾਂ 5 ਦਿਨਾਂ ਦੇ ਕੈਂਪ ਵਿੱਚ ਲਗਭਗ 45 ਬੱਚਿਆਂ ਨੇ ਭਾਗ ਲਿਆ । ਸਕੂਲ ਇੰਚਾਰਜ ਵੱਲੋ ਬੈਂਕ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ। ਬੱਚਿਆਂ ਦੇ ਮਾਪਿਆਂ ਵੱਲੋ ਇਨਾਂ ਕੈਂਪਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਤੇ ਆਂਗਣਵਾੜੀ ਵਰਕਰ ਤੇ ਬੱਚਿਆਂ ਦੇ ਮਾਪੇ ਮੌਜੂਦ ਸਨ।


4
ਸਰਕਾਰੀ ਪ੍ਰਾਇਮਰੀ ਸਕੂਲ, ਬਾਬਾ ਗਧੀਆ ਵਿਖੇ ਸਮਰਕੈਂਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ


ਫਗਵਾੜਾ 6 ਜੂਨ (ਰਾਠੌਰ) ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਗਧੀਆ ਵਿਖੇ 1 ਜੂਨ ਤੋਂ ਸ਼ੁਰੂ ਹੋਏ ਸਮਰ ਕੈਂਪ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਫਗਵਾੜਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀਮਤੀ ਰਣਜੀਤ ਕੌਰ ਜੀ ਨੇ  ਜੋਤੀ ਪ੍ਰਜਵਲਣ ਦੀ ਰਸਮ ਅਦਾ ਕੀਤੀ ਅਤੇ ਕੇਕ ਕੱਟ ਕੇ ਸਮਾਰੋਹ ਦਾ ਅਰੰਭ ਕੀਤਾ। ਉਨ੍ਹਾਂ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ  ਇਸ ਉਪਰਾਲੇ ਲਈ ਵਧਾਈ ਦਿੱਤੀ। ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। 5 ਦਿਨ ਤੱਕ ਚੱਲੇ ਇਸ ਕੈਂਪ ਵਿੱਚ ਬੱਚਿਆ ਵਲੋਂ ਹੱਥੀਂ ਬਣਾਏ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ। ਬੱਚਿਆਂ ਵਲੋਂ ਬੀ ਪੀ ਈ ਓ ਮੈਡਮ ਜੀ ਨੂੰ ਹੱਥੀਂ ਬਣਾਇਆ ਵਾਲ ਹੈਂਗਿਗ ਉਪਹਾਰ ਵਜੋਂ ਦਿੱਤਾ ਗਿਆ।ਸਕੂਲ ਇੰਚਾਰਜ ਅਧਿਆਪਕਾ ਰੇਨੂ ਡਡਵਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਧਿਆਪਕਾ ਜਸਪ੍ਰੀਤ ਕੌਰ,ਸੀਐਮਟੀ ਮਨੀਸ਼ ਰਣਦੇਵ ਅਤੇ ਬੀਐਮਟੀ ਜਗਦੀਸ਼ ਸਿੰਘ ਅਤੇ ਚੇਅਰਮੈਨ ਵੀਨਾ ਵੀ ਹਾਜ਼ਰ ਸਨ।


5
Punjab Talks / MR Vaccination camp held at GSSS JAGATPUR JATTAN
« on: May 25, 2018, 06:03:42 PM »

6
Teachers News / Amar Shahid Sukhdev
« on: May 15, 2018, 04:34:55 PM »


ਸ਼ਹੀਦ ਸੁਖਦੇਵ ਅਮਰ ਰਹੇ !
ਅੱਜ ਸ਼ਹੀਦ ਸੁਖਦੇਵ ਜੀ ਦਾ ਜਨਮ ਦਿਨ ਹੈ !
---ਸ਼ਿਵ ਵਰਮਾ----

{ਭਗਤ ਸਿੰਘ ਦੇ ਨੇੜਲੇ ਸਾਥੀ ਤੇ ਹਿੰਦੋਸਤਾਨ ਸੋਸ਼ਲਿਸਟ ਰਿਬਲਿਕਨ ਆਰਮੀ ਦੀਆਂ ਆਗੂ ਕਤਾਰਾਂ ਵਿਚਲੇ ਸ਼ਹੀਦ ਸੁਖਦੇਵ ਦਾ 15 ਮਈ ਨੂੰ 111ਵਾਂ ਜਨਮ ਦਿਨ ਹੈ। ਉਹਨਾਂ ਨੂੰ 23 ਮਾਰਚ 1931 ਨੂੰ ਭਗਤ ਸਿੰਘ ਤੇ ਰਾਜਗੁਰੂ ਸਮੇਤ ਫਾਂਸੀ ਦਿੱਤੀ ਗਈ ਸੀ। ਉਹਨਾਂ ਦੇ ਜਨਮ ਦਿਨ ਮੌਕੇ ਅਸੀਂ ਲਲਕਾਰ ਦੇ ਪਾਠਕਾਂ ਲਈ ਉਹਨਾਂ ਦੇ ਸਾਥੀ ਸ਼ਿਵ ਵਰਮਾਂ ਵੱਲੋਂ ਲਿਖੀਆਂ ਯਾਦਾਂ ਵਿੱਚੋਂ ਕੁੱਝ ਅੰਸ਼ ਪੇਸ਼ ਕਰ ਰਹੇ ਹਾਂ। ਸੰਪਾਦਕ}

ਦੂਸਰਿਆਂ ਸਾਹਮਣੇ ਰੋਣਾ, ਕਿਸੇ ਤਰ੍ਹਾਂ ਦੀ ਮਮਤਾ ਜਾਹਿਰ ਕਰਨਾ, ਚਾਹੁਣ ਜਾਂ ਹਮਦਰਦੀ ਦਾ ਪਾਤਰ ਬਣਨ ਨੂੰ ਉਹ ਕਮਜੋਰੀ ਸਮਝਦਾ ਸੀ। ਇਸਦਾ ਮਤਲਬ ਇਹ ਨਹੀਂ ਸੀ ਕਿ ਉਸ ਨੂੰ ਕਿਸੇ ਨਾਲ਼ ਲਗਾਅ ਨਹੀਂ ਸੀ ਜਾਂ ਉਹ ਕਦੇ ਰੋਇਆ ਹੀ ਨਹੀਂ ਸੀ। ਉਹ ਦਲ ਦੇ ਸਾਰੇ ਸਾਥੀਆਂ ਦੇ ਅਰਾਮ ਅਤੇ ਤਕਲੀਫਾਂ ਬਾਰੇ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਪਰ ਆਪਣੇ ਬਾਰੇ ਉਸਦਾ ਰਵੱਈਆ ਕੋਈ ਪ੍ਰਵਾਹ ਨਹੀਂ ਜਾਂ ਮੇਰੀ ਬਲਾ ਜਾਣੇ ਵਾਲ਼ਾ ਹੁੰਦਾ ਸੀ। ਜਿਆਦਾਤਰ ਸਾਥੀ ਵੀ ਉਸ ਦੀ ਇਸ ਆਦਤ ਤੋਂ ਜਾਣੂ ਸਨ ਅਤੇ ਇਸ ਲਈ ਉਸ ਦੇ ਜ਼ਿੱਦੀ ਅਤੇ ਸਨਕੀ ਹੋਣ ਦੇ ਬਾਵਜੂਦ ਕੁੱਝ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਲਗਾਅ ਅੰਤ ਤੱਕ ਉਸ ਨਾਲ਼ ਬਣਿਆ ਰਿਹਾ।

ਦਲ ਵਿੱਚ ਆਉਣ ਤੋਂ ਬਾਅਦ ਪਾਰਟੀ ਦੀ ਭਲਾਈ ਅਤੇ ਆਦਰਸ਼ ਦੀ ਪੂਰਤੀ, ਇਨ੍ਹਾਂ ਦੋਵਾਂ ਸਾਹਮਣੇ ਦੂਸਰੇ ਕਿਸੇ ਖਿਆਲ ਨੂੰ ਉਸ ਨੇ ਇੱਕ ਪਲ ਲਈ ਵੀ ਆਪਣੇ ਤੇ ਹਾਵੀ ਨਾ ਹੋਣ ਦਿੱਤਾ। ਅਰਾਮ, ਤਕਲੀਫ, ਖਾਣ-ਪਹਿਨਣ ਦਾ ਸ਼ੌਂਕ, ਪਿਆਰ-ਮੁਹੱਬਤ, ਦੋਸਤਾਂ ਪ੍ਰਤੀ ਲਗਾਅ ਆਦਿ ਇਨਸਾਨ ਦੀਆਂ ਸੁਭਾਵਿਕ ਪ੍ਰਵਿਰਤੀਆਂ ਸੁਖਦੇਵ ਵਿੱਚ ਵੀ ਸਨ, ਪਰ ਉਸ ਦੀ ਜ਼ਿੰਦਗੀ ਵਿੱਚ ਇਹਨਾਂ ਸਾਰਿਆਂ ਦੀ ਜਗ੍ਹਾ ਆਦਰਸ਼ ਤੋਂ ਹੇਠਾਂ ਸੀ।

ਨਿੱਜੀ ਤੌਰ ਤੇ ਉਸ ਨੂੰ ਸਭ ਤੋਂ ਵੱਧ ਮੋਹ ਭਗਤ ਸਿੰਘ ਨਾਲ ਸੀ। ਪਿਆਰ ਨਾਂ ਦੀ ਜੋ ਪੂੰਜੀ ਉਸ ਕੋਲ਼ ਸੀ, ਉਹ ਸਾਰੀ ਦੀ ਸਾਰੀ ਉਸਨੇ ਭਗਤ ਸਿੰਘ ਨੂੰ ਹੀ ਸੌਂਪੀ ਸੀ। ਜਦੋਂ ਆਗਰੇ ਜਾਂ ਗਵਾਲੀਅਰ ਵਿਖੇ ਸੁਖਦੇਵ ਆ ਜਾਂਦਾ ਤਾਂ ਇਹ ਦੋਵੇਂ ਇੱਕ-ਦੂਜੇ ਨੂੰ ਇਸ ਤਰ੍ਹਾਂ ਲਿਪਟ ਜਾਂਦੇ ਕਿ ਜਿਵੇਂ ਹਰ ਕੋਈ ਹੋਵੇ ਹੀ ਨਾ। ਇੱਕ ਕੋਨੇ ਵਿੱਚ ਬੈਠ ਕੰਗਲਾਂ ਕਰਨ ਵਿੱਚ ਉਹ ਰਾਤਾਂ ਗੁਜਾਰ ਦਿੰਦੇ। ਰਾਜਸੀ ਸਿਧਾਂਤਾਂਂ ਤੋਂ ਲੈ ਕੇ ਪੰਜਾਬ ਦੀਆਂ ਵੱਖੋ-ਵੱਖਰੀਆਂ ਪਾਰਟੀਆਂ, ਵੱਖਰੋ-ਵੱਖਰੇ ਆਗੂਆਂ ਅਤੇ ਕਾਰਕੁੰਨਾਂ ਦੀਆਂ ਸਰਗਰਮੀਆਂ ਆਦਿ ਸਭ ਗੱਲਾਂ ਉੱਪਰ ਟੀਕਾ-ਟਿੱਪਣੀ ਹੁੰਦੀ। ਮੌਕਾ ਆਉਣ ਤੇ ਆਦਰਸ਼ ਖਾਤਰ ਆਪਣੇ ਇਸ ਸਭ ਤੋਂ ਪਿਆਰੇ ਦੋਸਤ ਨੂੰ ਵੀ ਮੌਤ ਦੇ ਮੂੰਹ ਵਿੱਚ ਭੇਜਣ ਲੱਗਿਆਂ ਉਸਨੇ ਸੰਕੋਚ ਨਾ ਕੀਤਾ।

ਭਗਤ ਸਿੰਘ ਦੇ ਮੁਕਾਬਲੇ ਸੁਖਦੇਵ ਘੱਟ ਪੜ੍ਹਦਾ-ਲਿਖਦਾ ਸੀ, ਪਰ ਉਸਦੀ ਯਾਦ ਸ਼ਕਤੀ ਬਹੁਤ ਤੇਜ ਸੀ। ਆਮ ਤੌਰ ਤੇ ਫਲਸਫੇ ਜਾਂ ਸਿਧਾਂਤ ਦੀਆਂ ਜਿਹੜੀਆਂ ਕਿਤਾਬਾਂ ਨੂੰ ਦੂਸਰੇ ਸਾਥੀ ਹਫਤਿਆਂ ਵਿੱਚ ਪੜ੍ਹਦੇ ਸਨ ਸੁਖਦੇਵ ਉਹਨਾਂ ਨੂੰ ਦੋ ਦਿਨਾਂ ਵਿੱਚ ਹੀ ਪੜ੍ਹ ਲੈਂਦਾ ਸੀ। ਉਸ ਨੇ ਕਦੇ ਵੀ ਨੋਟਸ ਨਹੀਂ ਬਣਾਏ, ਫਿਰ ਵੀ ਸਰਸਰੀ ਪੜ੍ਹੀਆਂ ਕਿਤਾਬਾਂ ਵਿੱਚੋਂ ਉਸ ਕੋਲ਼ੋਂ ਵਿਸਥਾਰ ਵਿੱਚ ਉਦਾਹਰਨਾਂ ਮਹੀਨਿਆਂ ਬਾਅਦ ਵੀ ਪੁੱਛੀਆਂ ਜਾ ਸਕਦੀਆਂ ਸਨ। ਜੇਲ੍ਹ ਵਿਚਲੇ ਸਾਥੀਆਂ ਵਿੱਚੋਂ ਭਗਤ ਸਿੰਘ ਤੋਂ ਬਾਅਦ ਸਮਾਜਵਾਦ ਉੱਪਰ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਅਧਿਐਨ ਕੀਤਾ ਸੀ ਤਾਂ ਉਹ ਸੁਖਦੇਵ ਸੀ।

ਸੁਖਦੇਵ ਦੇ ਇਨਕਲਾਬੀ ਜੀਵਨ ਉੱਪਰ ਸਭ ਤੋਂ ਵੱਡਾ ਧੱਬਾ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਸਾਹਮਣੇ ਉਸਦਾ  ਬਿਆਨ ਦੇ ਦੇਣਾ ਹੈ। ਇੱਥੇ ਵੀ ਉਸ ਦੀਆਂ ਭਾਵਨਾਵਾਂ ਨੂੰ ਠੀਕ ਤਰ੍ਹਾਂ ਸਮਝਣ ਦੀ ਕੋਸ਼ਿਸ਼ ਨਾ ਕਰਕੇ ਸਾਥੀਆਂ ਨੇ ਉਸ ਦੇ ਉੱਪਰਲੇ ਵਿਹਾਰ ਨੂੰ ਹੀ ਜ਼ਿਆਦਾ ਮਹੱਤਵ ਦਿੱਤਾ। ਹੋਰ ਕੁੱਝ ਵੀ ਹੋਵੇ ਇੱਕ ਗੱਲ ਤਾਂ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਅੰਤ ਤੱਕ ਵੀ ਮੌਤ ਦਾ ਡਰ ਉਸ ਦੇ ਨੇੜੇ ਵੀ ਨਹੀਂ ਸੀ ਫਟਕਿਆ ਅਤੇ ਨਾ ਹੀ ਬਹਾਦਰੀ ਵਿੱਚ ਉਹ ਕਿਸੇ ਤੋਂ ਪਿੱਛੇ ਰਿਹਾ।

ਉਸ ਦਾ ਬਿਆਨ ਦੇਣਾ ਗਲਤ ਸੀ, ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਉਸ ਨਾਲ਼ ਹੋਰ ਕੁੱਝ ਨਹੀਂ ਤਾਂ ਦਲ ਦੇ ਵੱਕਾਰ ਨੂੰ ਕਾਫੀ ਸੱਟ ਪਹੁੰਚੀ, ਪਰ ਇਹ ਬਿਆਨ ਉਸ ਨੇ ਆਪਣੇ ਬਚਾਅ ਦੇ ਖਿਆਲ ਜਾਂ ਦਲ ਨੂੰ ਨੁਕਸਾਨ ਪਹੁੰਚਾਉਣ ਦੇ ਖਿਆਲ ਨਾਲ਼ ਨਹੀਂ ਸੀ ਦਿੱਤਾ। ਉਸ ਨੇ ਉਨ੍ਹਾਂ ਮਕਾਨਾਂ ਅਤੇ ਥਾਵਾਂ ਦਾ ਪਤਾ ਦੱਸਿਆ ਜਿਨ੍ਹਾਂ ਬਾਰੇ ਉਸਨੂੰ ਪਤਾ ਸੀ ਕਿ ਉਹ ਛੱਡੇ ਜਾ ਚੁੱਕੇ ਹਨ, ਸਹਾਰਨਨਪੁਰ ਦੇ ਜਿਸ ਮਕਾਨ ਵਿੱਚ ਮੈਂ, ਡਾ. ਗਯਾ ਪ੍ਰਸਾਦ ਤੇ ਜੈਦੇਵ ਰਹਿ ਰਹੇ ਸਾਂ, ਉਸ ਦਾ ਪਤਾ ਦੋ ਹੀ ਜਣੇ ਜਾਣਦੇ ਸਨ, ਸੁਖਦੇਵ ਅਤੇ ਫਨਿੰਦਰ। ਸੁਖਦੇਵ ਚਾਹੁੰਦਾ ਤਾਂ ਸਾਡਾ ਪਤਾ ਦੇ ਕੇ ਪੁਲਿਸ ਕੋਲ਼ ਆਪਣੀ ਸੱਚਾਈ ਦਾ ਇਮਤਿਹਾਨ ਦੇ ਸਕਦਾ ਸੀ, ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਇਸੇ ਤਰ੍ਹਾਂ ਉਸ ਨੇ ਕਿਸੇ ਵੀ ਵਿਅਕਤੀ ਦਾ ਅਸਲੀ ਨਾਂ ਅਤੇ ਪਤਾ ਵੀ ਪੁਲਿਸ ਨੂੰ ਨਹੀਂ ਦਿੱਤਾ। ਬਿਆਨ ਦੇ ਪਿੱਛੇ ਭਾਵਨਾ ਸੀ- ਹਾਂ ਅਸੀਂ ਇਹ ਸਭ ਕੀਤਾ ਹੈ, ਹੁਣ ਤੁਸੀਂ ਜੋ ਚਾਹੋ ਕਰ ਲਵੋ। ਉਸ ਦੇ ਬਿਆਨ ਨੇ ਸਭ ਤੋਂ ਜਿਆਦਾ ਨੁਕਸਾਨ ਉਸਨੂੰ ਹੀ ਪਹੁੰਚਾਇਆ।

ਮੁਕੱਦਮੇ ਦੌਰਾਨ ਸਫਾਈ ਆਦਿ ਦੇ ਸਵਾਲ ਤੇ ਵੀ ਉਹ ਸਭ ਤੋਂ ਜ਼ਿਆਦਾ ਲਾਪਰਵਾਹ ਰਿਹਾ। ਉਹ ਮੁਕੱਦਮੇ ਦੀ ਪੈਰਵੀ ਵਿੱਚ ਉਸ ਹੱਦ ਤੱਕ ਹਿੱਸਾ ਲੈਣ ਦਾ ਹਾਮੀ ਸੀ ਜਿਸ ਹੱਦ ਤੱਕ ਅਦਾਲਤ ਦੇ ਮੰਚ ਨੂੰ ਇਨਕਲਾਬੀ ਆਦਰਸ਼ਾਂ ਦੇ ਪ੍ਰਚਾਰ ਦੇ ਸਾਧਨ ਦੇ ਰੂਪ ਵਿੱਚ ਵਰਤਿਆ ਜਾ ਸਕੇ। ਦੁਸ਼ਮਣ ਦੀ ਅਦਾਲਤ ਤੋਂ ਨਿਆਂਦੀ ਉਮੀਦ ਰੱਖਣਾ ਉਹ ਨਾਦਾਨੀ ਸਮਝਦਾ ਸੀ। ਦੁਸ਼ਮਣ ਪੱਖ ਦੇ ਕਿਸੇ ਮੁਲਾਜਮ ਤੋਂ, ਭਾਵੇਂ ਉਹ ਅਦਾਲਤ ਦਾ ਹੋਵੇ ਜਾਂ ਜੇਲ੍ਹਾਂ ਦਾ, ਨਾ ਤਾਂ ਉਸਨੇ ਭਲੇਮਾਣਸੀ ਦੀ ਉਮੀਦ ਕੀਤੀ ਅਤੇ ਨਾ ਹੀ ਖੁਦ ਹੀ ਵਰਤਾਅ ਵਿੱਚ ਉਨ੍ਹਾਂ ਪ੍ਰਤੀ ਭਲੇਮਾਣਸੀ ਵਰਤੀ। ਉਸਦਾ ਅਸਲੀ ਰੂਪ ਉਸ ਵੇਲ਼ੇ ਵੇਖਣ ਨੂੰ ਮਿਲ਼ਦਾ ਸੀ ਜਦੋਂ ਕਦੇ ਪੁਲਿਸ ਜਾਂ ਜੇਲ੍ਹ ਵਾਲ਼ਿਆਂ ਨਾਲ਼ ਕੁੱਟਮਾਰ ਹੁੰਦੀ। ਹੱਸ-ਹੱਸ ਕੇ ਮਾਰਨ ਅਤੇ ਮਾਰ ਖਾਣ ਵਿੱਚ ਉਸਨੂੰ ਸੁਆਦ ਆਉਂਦਾ ਸੀ।

ਸੁਖਦੇਵ ਨੂੰ ਇਨਕਲਾਬੀਆਂ ਦੇ ਨਿਸ਼ਾਨੇ ਦੀ ਸਫਲਤਾ ਉੱਪਰ ਜਿੰਨਾ ਅਡੋਲ ਨਿਹਚਾ ਸੀ ਉਸਦਾ ਪ੍ਰਮਾਣ ਫਾਂਸੀ ਤੋਂ ਕੁੱਝ ਦਿਨ ਪਹਿਲਾਂ ਉਸ ਵੱਲੋਂ ਗਾਂਧੀ ਜੀ ਦੇ ਨਾਂ ਲਿਖੀ ਉਸਦੀ ਚਿੱਠੀ ਹੈ, ਇਨਕਲਾਬੀਆਂ ਦਾ ਨਿਸ਼ਾਨਾ ਇਸ ਦੇਸ਼ ਵਿੱਚ ਸਮਾਜਵਾਦੀ ਜਮਹੂਰੀ ਪ੍ਰਬੰਧ ਸਥਾਪਤ ਕਰਨਾ ਹੈ। ਇਸ ਨਿਸ਼ਾਨੇ ਵਿੱਚ ਤਬਦੀਲੀ ਦੀ ਜ਼ਰਾ ਜਿੰਨੀ ਵੀ ਗੁੰਜਾਇਸ਼ ਨਹੀਂ ਹੈ। ਮੇਰਾ ਖਿਆਲ ਹੈ ਕਿ ਤੁਹਾਡੀ ਇਹ ਧਾਰਨਾ ਨਹੀਂ ਹੋਵੇਗੀ ਕਿ ਇਨਕਲਾਬੀ ਤਰਕਹੀਣ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਿਰਫ ਵਿਨਾਸ਼ਕਾਰੀ ਕੰਮਾਂ ਵਿੱਚ ਹੀ ਅਨੰਦ ਆਉਂਦਾ ਹੈ। ਅਸੀਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਅਸਲ ਵਿੱਚ ਗੱਲ ਇਸ ਤੋਂ ਐਨ ਉਲਟ ਹੈ। ਉਹ ਹਰ ਇੱਕ ਕਦਮ ਅੱਗੇ ਵਧਾਉਣ ਤੋਂ ਪਹਿਲਾਂ ਆਪਣੇ ਆਲ਼ੇ-ਦੁਆਲ਼ੇ ਦੀਆਂ ਹਾਲ਼ਤਾਂ ਉੱਪਰ ਵਿਚਾਰ ਕਰਦੇ ਹਨ। ਉਨ੍ਹਾਂ ਨੂੰ ਹਰ ਵੇਲ਼ੇ ਆਪਣੀ ਜਿੰਮੇਵਾਰੀ ਦਾ ਅਹਿਸਾਸ ਬਣਿਆ ਰਹਿੰਦਾ ਹੈ। ਉਹ ਆਪਣੇ ਇਨਕਲਾਬੀ ਵਿਧਾਨ ਵਿੱਚ ਰਚਨਾਤਮਕ ਕਲਾ ਦੀ ਉਪਯੋਗਤਾ ਨੂੰ ਮੁੱਖ ਥਾਂ ਦਿੰਦੇ ਹਨ, ਭਾਵੇਂ ਮੌਜੂਦਾ ਹਾਲਤਾਂ ਵਿੱਚ ਉਨ੍ਹਾਂ ਨੂੰ ਸਿਰਫ ਵਿਨਾਸ਼ਕਾਰੀ ਹਿੱਸੇ ਵੱਲ ਜ਼ਿਆਦਾ ਧਿਆਨ ਦੇਣਾ ਪਿਆ ਹੈ।

ਉਹ ਦਿਨ ਦੂਰ ਨਹੀਂ ਜਦੋਂ ਉਹਨਾਂ (ਇਨਕਲਾਬੀਆਂ) ਦੀ ਅਗਵਾਈ ਵਿੱਚ ਅਤੇ ਉਹਨਾਂ ਦੇ ਝੰਡੇ ਹੇਠਾਂ ਲੋਕ ਉਹਨਾਂ ਦੇ ਸਮਾਜਵਾਦੀ ਜਮਹੂਰੀਅਤ ਦੇ ਉੱਚੇ ਨਿਸ਼ਾਨੇ ਵੱਲ ਵਧਦੇ ਵਿਖਾਈ ਦੇਣਗੇ।

ਇਸ ਚਿੱਠੀ ਵਿੱਚ ਆਪਣੀ ਫਾਸੀਂ ਦੀ ਸਜਾ ਬਾਰੇ ਇੱਕ ਹੋਰ ਥਾਂ ਤੇ ਉਸ ਨੇ ਲਿਖਿਆ, ਲਾਹੌਰ ਸਾਜਿਸ਼ ਕੇਸ ਦੇ ਤਿੰਨ ਰਾਜਬੰਦੀ ਜਿਨ੍ਹਾਂ ਨੂੰ ਫਾਸੀਂ ਲਾਉਣ ਦਾ ਹੁਕਮ ਹੋਇਆ ਹੈ ਅਤੇ ਜਿਨ੍ਹਾਂ ਨੇ ਸੰਯੋਗ ਨਾਲ਼ ਦੇਸ਼ ਵਿੱਚ ਬਹੁਤ ਵੱਡੀ ਪ੍ਰਸਿੱਧੀ ਹਾਸਲ ਕਰ ਲਈ ਹੈ, ਇਨਕਲਾਬੀ ਦਲ ਦੇ ਸਭ ਕੁੱਝ ਨਹੀਂ ਹਨ। ਅਸਲ ਵਿੱਚ ਇਨ੍ਹਾਂ ਦੀਆਂ ਸਜਾਵਾਂ ਨੂੰ ਬਦਲ ਦੇਣ ਨਾਲ਼ ਦੇਸ਼ ਦੇ ਲੋਕਾਂ ਦਾ ਓਨਾ ਭਲਾ ਨਹੀਂ ਹੋਣਾ ਜਿੰਨ੍ਹਾ ਕਿ ਇਹਨਾਂ ਨੂੰ ਫਾਸੀਂ ਚੜ੍ਹਾ ਦੇਣ ਨਾਲ਼ ਹੋਵੇਗਾ।

ਅਜਿਹਾ ਸੀ ਸੁਖਦੇਵ, ਫੁੱਲ ਤੋਂ ਵੀ ਕੋਮਲ ਅਤੇ ਪੱਥਰ ਤੋਂ ਵੀ ਸਖਤ। ਡਰ ਜੀਹਦੇ ਨੇੜੇ ਵੀ ਨਹੀਂ ਸੀ ਫਟਕਦਾ ਅਤੇ ਦੁਸ਼ਮਣ ਨਾਲ਼ ਸਮਝੌਤੇ ਦੀ ਗੱਲ ਜਿਸਨੇ ਇੱਕ ਪਲ ਖਾਤਰ ਵੀ ਨਹੀਂ ਸੀ ਸੋਚੀ। ਲੋਕਾਂ ਨੇ ਉਸਦੀ ਕਠੋਰਤਾ ਹੀ ਵੇਖੀ ਅਤੇ ਉਸਨੂੰ ਨਾਸਮਝ ਕਹਿ ਕੇ ਉਸ ਨਾਲ਼ ਬਹੁਤ ਵੱਡੀ ਬੇਇਨਸਾਫੀ ਵੀ ਕੀਤੀ, ਪਰ ਉਸ ਨੇ ਕਦੇ ਵੀ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ। ਆਪਣੀਆਂ ਕੋਮਲ ਭਾਵਨਾਵਾਂ ਨਾਲ਼ ਪਿਆਰ ਅਤੇ ਮਮਤਾ ਨੂੰ ਨਿੱਜੀ ਚੀਜ ਸਮਝ ਕੇ ਅੰਤ ਤੱਕ ਉਸ ਨੇ ਉਨ੍ਹਾਂ ਨੂੰ ਆਪਣੇ ਅੰਦਰ ਹੀ ਲੁਕਾਈ ਰੱਖਿਆ।

ਲਲਕਾਰ 1 ਮਈ 2016 ਅੰਕ 'ਚ ਪ੍ਰਕਾਸ਼ਿਤ

7
Teachers News / PSTET 2018 RESULT OUT.. SOURCE SHIKSHA FOCUS NEWS
« on: April 13, 2018, 06:00:10 PM »



 NEWS SOURCE-SHIKSHA FOCUS website

SHIKSHA  FOCUS
Edu. NEWS ALERT
 ✍  ਕ੍ਰਿਸ਼ਨ ਕੁਮਾਰ ਨੇ ਸਮੂਹ ਪਾਸ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਦਿਤੀ ਵਧਾਈ
 ✍  ਪੀਐਸਟੀਈਟੀ-1 'ਚੋਂ 28.87 ਤੇ ਪੀਐਸਟੀਈਟੀ-2 'ਚੋਂ 35.14 ਪ੍ਰਤੀਸ਼ਤ ਪਾਸ ਨਤੀਜਾ

✍  http://goo.gl/uScwc8


8
ਮਾਪੇ-ਅਧਿਆਪਕ ਮਿਲਣੀ ਤੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ

ਫਗਵਾੜਾ 31 ਮਾਰਚ (ਰਾਠੌਰ) ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਜਗਤਪੁਰ ਜੱਟਾਂ ਵਿੱਚ ਐਸ.ਐਮ.ਸੀ. ਚੇਅਰਮੈਨ ਸੁਰਜੀਤ ਸਿੰਘ ਅਤੇ ਸਕੂਲ ਇੰਚਾਰਜ ਗੋਰਵ ਸਿੰਘ ਦੀ ਪ੍ਰਧਾਨਗੀ ਹੇਠਾਂ ਮਾਪੇ-ਅਧਿਆਪਕ ਮਿਲਣੀ ਤੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਕੂਲ ਇੰਚਾਰਜ ਗੋਰਵ ਸਿੰਘ ਵੱਲੋ ਵਿੱਦਿਅਕ ਵਰ੍ਹੇ ਦੌਰਾਨ ਸਕੂਲ ਦੀ ਵਿੱਦਿਅਕ ਅਤੇ ਸਹਿ-ਵਿੱਦਿਅਕ ਪ੍ਰਾਪਤੀ ਸਬੰਧੀ ਰਿਪੋਰਟ ਪੇਸ਼ ਕੀਤੀ। ਵਿੱਦਿਅਕ ਖੇਤਰ ਵਿੱਚ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਦੀ ਮੈਡਲਾਂ ਨਾਲ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਇਨਾਮਾਂ ਨਾਲ ਹੌਸਲਾ ਅਵਜਾਈ ਕੀਤੀ ਗਈ। ਅਧਿਆਪਕਾਂ ਵੱਲੋ ਬੱਚਿਆਂ ਦੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਬੰਧੀ ਕਾਰਜਗੁਜਾਰੀ ਮਾਪਿਆਂ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਤੇ ਮੈਡਮ ਜੋਤੀ, ਐਸ.ਐਮ.ਸੀ ਮੈਬਰ ਬਲਬੀਰ ਚੰਦ, ਗੁਰਮੀਤ ਸਿੰਘ, ਇੰਦਰਜੀਤ ਸਿੰਘ, ਅਮਰਜੀਤ ਕੌਰ, ਹੇਮਾ, ਜੋਗੀ, ਜਸਪਾਲ ਸਿੰਘ, ਲਕਸ਼ਮੀ, ਪ੍ਰਮੋਦ ਕੁਮਾਰ, ਅਸ਼ੋਕ ਕੁਮਾਰ ਆਦਿ ਹਾਜਰ ਸਨ।

9

10

सुप्रीम कोर्ट का बड़ा सवाल : जब एक चपरासी की सैलरी 36000 तो शिक्षकों का वेतन इतना कम क्यों
Thursday, 15 Mar, 11.58 am
#लाइव_सिटीज_डेस्क : नियोजित शिक्षकों से जुड़ी बड़ी खबर सुप्रीम कोर्ट से मिल रही है. मामला नियोजित शिक्षकों के समान काम समान वेतन को लेकर है. आज 15 मार्च को सुप्रीम कोर्ट में इस पर सुनवाई हुई. जिसमें सुप्रीम कोर्ट ने राज्य सरकार से गंभीर सवाल किया साथ ही सरकार द्वारा सौंपी गई रिपोर्ट पर असंतुष्टि भी दिखाई है. कोर्ट ने इस मामले में अगली सुनवाई की तारीख 27 मार्च तय की है. आज सुप्रीम कोर्ट में राज्य सरकार द्वारा नियोजित शिक्षकों के मामले में सौंपे गए रिपोर्ट पर सुनवाई चल रही थी. सुनवाई के दौरान रिपोर्ट देखकर जस्टिस नाखुश हो गए. उन्होंने कहा कि जब एक चपरासी की सैलरी 36 हजार है तो एक शिक्षक की सैलरी 26 हजार क्यों ?
राज्य सरकार के रिपोर्ट से असंतुष्ट सुप्रीम कोर्ट ने इस पर नाराजगी जताई है. अब इस मामले 27 मार्च को फिर से सुनवाई होगी.
मालूम हो कि 29 जनवरी को सुप्रीम कोर्ट ने सुनवाई के दौरान बिहार सरकार को फटकार भी लगाई गई थी. कोर्ट ने सरकार को जल्द से जल्द 'समान काम सामन वेतन' पर रिपोर्ट तैयार करने को कहा था. इस मामले में कोर्ट ने केंद्र सरकार को भी पार्टी बनाया है. साथ ही निर्देश दिया था कि चीफ सेक्रेट्री एक कमिटी बनाये. कोर्ट ने बिहार के चीफ चीफ सेक्रेट्री को जल्द से जल्द शिक्षकों के क्वालिफिकेशन पर रिपोर्ट तैयार कर भेजने को कहा था . इस मामले पर अगली सुनवाई की तारीख 15 मार्च तय की गई थी. समान काम-समान वेतन : सुप्रीम कोर्ट से बिहार सरकार को फटकार, चीफ सेक्रेट्री से रिपोर्ट तलब
बता दें कि नियोजित शिक्षकों के मामले में 22 जनवरी को सुप्रीम कोर्ट में सुनवाई होने की बात सामने आई थी. लेकिन 29 जनवरी को इस पर पहली सुनवाई की गई. बता दें कि बिहार सरकार समान काम के बदले समान वेतन देने के खिलाफ सुप्रीम कोर्ट गई है.
पिछले साल अक्टूबर में पटना हाईकार्ट ने नियोजित शिक्षकों के पक्ष में फैसला सुनाया था. पटना हाईकोर्ट ने इस पर भी आश्चर्य प्रकट किया था कि एक ही स्कूल में दो तरह के वेतन दिये जा रहे हैं. कोर्ट ने समान काम के लिए समान वेतन देने का भी निर्देश दिया था. पटना हाईकोर्ट के फैसले से नियोजित शिक्षकों में काफी उत्साह भी जगा था, लेकिन अचानक नियोजित शिक्षकों को तब झटका लगा, जब इस फैसले के खिलाफ बिहार सरकार सुप्रीम कोर्ट पहुंच गयी. Breaking : दुमका ट्रेजरी मामले में आज टल सकता है लालू प्रसाद पर फैसला
बिहार सरकार ने सुप्रीम कोर्ट जाने का फैसला पिछले साल 2 नवंबर को लिया. इसे लेकर शिक्षा विभाग के प्रधान सचिव आरके महाजन ने 1 नवंबर बुधवार को विभाग के अधिकारियों के साथ बैठक की और 2 नवंबर गुरुवार को इस निर्णय की पुष्टि कर दी. हालांकि इसे लेकर बिहार सरकार के खिलाफ तमाम नियोजित शिक्षक गुस्से में हैं, वहीं बिहार माध्यमिक शिक्षक संघ भी सरकार के खिलाफ आंदोलन छेड़ रखा है.
Dailyhunt

Pages:  1 2 3 ... 41