1
Students Corner / Re: Punjab University and students
« on: Today at 05:10:56 PM »
This section allows you to view all posts made by this member. Note that you can only see posts made in areas you currently have access to. 8
Teachers News / Re: Evening News 22 April 2018« on: Today at 04:52:13 PM »
ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਗਣਿਤ ਵਰਕਸ਼ਾਪ ਦਾ ਨਿਰੀਖਣ
By : ਗੁਰਿੰਦਰ ਸਿੰਘFirst Published : Saturday, Apr 21, 2018 05:37 PM ਫਿਰੋਜ਼ਪੁਰ 21 ਅਪ੍ਰੈਲ 2018 (ਗੁਰਿੰਦਰ ਸਿੰਘ): ਸਿੱਖਿਆ ਵਿਭਾਗ ਵੱਲੋਂ ਪੜ੍ਹੋ ਪੰਜਾਬ, ਪੜਾਓ ਪੰਜਾਬ ਤਹਿਤ ਗਣਿਤ ਦੀ ਦੋ ਰੋਜ਼ਾ ਵਰਕਸ਼ਾਪ ਤਹਿਤ ਅੰਤਿਮ ਦਿਨ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਨੇਕ ਸਿੰਘ ਵੱਲੋਂ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਗਣਿਤ ਮੈਂਟਰ ਰਵੀ ਗੁਪਤਾ, ਲਖਵਿੰਦਰ ਸਿੰਘ ਵੋਕੇਸ਼ਨਲ ਕੋਆਰਡੀਨੇਟਰ ਅਤੇ ਸਟੈਨੋ ਸੁਖਚੈਨ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਨੇ ਅਧਿਆਪਕਾਂ ਵੱਲੋਂ ਲਗਾਈ ਗਈ ਕਿਰਿਆਵਾਂ ਦੀ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ ਅਤੇ ਅਧਿਆਪਕਾਂ ਦੇ ਕੰਮ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਅਧਿਆਪਕਾਂ ਨੂੰ ਲਗਨ ਅਤੇ ਮਿਹਨਤ ਨਾਲ ਇਨ੍ਹਾਂ ਕਿਰਿਆਵਾਂ ਰਾਹੀਂ ਵਿਦਿਆਰਥੀਆਂ ਨੂੰ ਗਣਿਤ ਸਿਖਾਉਣ ਲਈ ਉਤਸ਼ਾਹਿਤ ਕੀਤਾ। ਇਸ ਵਰਕਸ਼ਾਪ ਵਿਚ ਬਤੌਰ ਰਿਸੋਰਸ ਪਰਸਨ ਕੰਮ ਲਈ ਸਟੇਟ ਰਿਸੋਰਸ ਗਰੁੱਪ ਮੈਂਬਰ ਦਿਨੇਸ਼ ਚੌਹਾਨ, ਗੁਰਦੇਵ ਸਿੰਘ ਨੇ ਸਟੇਟ ਤੋਂ ਪ੍ਰਾਪਤ ਤਜਰਬੇ ਨੂੰ ਸਾਂਝਾ ਕੀਤਾ। ਇਸ ਮੌਕੇ ਚਰਨ ਸਿੰਘ ਨੇ ਗਣਿਤਕ ਕਿਰਿਆਵਾਂ ਦੀ ਮਹੱਤਤਾ ਦੱਸਦੇ ਹੋਏ ਇਨ੍ਹਾਂ ਨੂੰ ਸਕੂਲਾਂ ਵਿਚ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਯੋਗ ਢੰਗ ਤਰੀਕੇ ਅਤੇ ਅਗਵਾਈ ਪ੍ਰਦਾਨ ਕੀਤੀ। ਇਸ ਮੌਕੇ ਬਤੌਰ ਬੀਐੱਮ ਭੂਮਿਕਾ ਨਿਭਾਉਣ ਵਾਲੇ ਰਾਜੀਵ ਜਿੰਦਲ, ਰਾਜੀਵ ਸ਼ਰਮਾ ਅਤੇ ਪ੍ਰਵੀਨ ਕੁਮਾਰ ਤੋਂ ਇਲਾਵਾ ਮਹਿੰਦਰ ਸਿੰਘ, ਗੁਰਦੇਵ ਸਿੰਘ, ਜਸਬੀਰ ਸਿੰਘ, ਮੈਡਮ ਨਵੀਨ, ਤਰਵਿੰਦਰ ਕੌਰ, ਪੂਜਾ ਮੰਗਲ, ਅਲੀਸ਼ਾ, ਅਮਰਜੀਤ ਕੌਰ, ਪਰਮਿੰਦਰ ਕੌਰ, ਮਨਦੀਪ ਕੌਰ ਆਦਿ ਅਧਿਆਪਕ ਹਾਜ਼ਰ ਸਨ। |