Author Topic: Baba Budha Ji and other Shromany Bhagats  (Read 8222 times)

bawa

 • Guest
Baba Budha Ji and other Shromany Bhagats
« on: January 04, 2013, 07:45:21 AM »
sagal kalesh nidak bhya khed
 name narian nahi baith
                                   ਪ੍ਰਲੋਕ ਗਮਨ ਦਿਵਸ 'ਤੇ ਵਿਸ਼ੇਸ਼
ਭਗਤ ਨਾਮਦੇਵ ਜੀ
 
ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਜਨਮ 1270 ਈ: ਵਿਚ ਪੰਡਰਪੁਰ ਦੇ ਨਜ਼ਦੀਕ ਪਿੰਡ ਨਰਸੀ ਬ੍ਰਾਹਮਣੀ ਵਿਚ ਹੋਇਆ। ਇਸ ਸਮੇਂ ਦੇਸ਼ ਅੰਦਰ ਲੁੱਟ-ਖਸੁੱਟ ਮਚੀ ਹੋਈ ਸੀ ਤੇ ਬਾਹਰੀ ਹਮਲਿਆਂ ਦਾ ਵੀ ਜ਼ੋਰ ਸੀ। ਮੂਰਤੀ ਪੂਜਾ ਜ਼ੋਰਾਂ 'ਤੇ ਸੀ। ਉਸ ਵੇਲੇ ਮੰਦਿਰਾਂ ਅੰਦਰ ਉੱਚ-ਜਾਤੀ ਦੇ ਲੋਕ ਹੀ ਪੂਜਾ ਕਰਦੇ ਸਨ। ਨੀਵੀਂ ਜਾਤ ਵਾਲਿਆਂ ਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਜਾਂਦਾ। ਭਗਤ ਜੀ ਨੇ ਇਸ ਸਮੇਂ ਜਨਮ ਲੈ ਕੇ ਸਮਾਜਿਕ ਬੁਰਾਈਆਂ, ਜਾਤ-ਪਾਤ ਤੇ ਊਚ-ਨੀਚ ਨੂੰ ਖਤਮ ਕਰਨ ਦਾ ਯਤਨ ਕੀਤਾ। ਉਨ੍ਹਾਂ ਦੀ ਬਾਣੀ ਦੇ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ।
ਭਗਤ ਜੀ ਦੇ ਪਿਤਾ ਦਾ ਨਾਂਅ ਦਾਮਸ਼ੇਟ ਤੇ ਮਾਤਾ ਦਾ ਨਾਂਅ ਗੋਣਾ ਬਾਈ ਸੀ। ਭਗਤ ਨਾਮਦੇਵ ਜੀ ਜਦੋਂ ਦੋ ਸਾਲ ਦੇ ਸਨ, ਉਦੋਂ ਵੀ ਬੀਠਲ ਬੀਠਲ ਜਪਦੇ ਰਹਿੰਦੇ। ਕਿਉਂਕਿ ਉਨ੍ਹਾਂ ਦੇ ਵਡੇਰੇ ਬੀਠਲ ਦੇਵ ਜੀ ਦੇ ਸਨ। ਬਾਅਦ ਵਿਚ ਭਗਤ ਜੀ ਦੇ ਪਿਤਾ ਦਾਮਸ਼ੇਟ ਪਰਿਵਾਰ ਸਮੇਤ ਪੰਡਰਪੁਰ ਆ ਕੇ ਵਸ ਗਏ, ਕਿਉਂਕਿ ਉਥੇ ਬੀਠਲ ਜੀ ਦਾ ਮੰਦਿਰ ਸੀ। ਇਕ ਦਿਨ ਦਾਮਸ਼ੇਟ ਜੀ ਨੂੰ ਬਾਹਰ ਜਾਣਾ ਪੈ ਗਿਆ ਤੇ ਜਾਂਦੇ ਸਮੇਂ ਬਾਲਕ ਨਾਮਦੇਵ ਨੂੰ ਠਾਕਰਾਂ ਨੂੰ ਭੋਗ ਲਾਉਣ ਵਾਸਤੇ ਕਹਿ ਗਏ। ਭਗਤ ਜੀ ਨੇ ਦੁੱਧ ਦਾ ਕਟੋਰਾ ਲਿਜਾ ਕੇ ਠਾਕਰਾਂ ਅੱਗੇ ਰੱਖ ਕੇ ਕਿਹਾ ਕਿ 'ਭਗਵਾਨ ਭੋਗ ਲਗਾਓ' ਪਰ ਉਹ ਮੂਰਤੀ ਦੁੱਧ ਕਿਥੇ ਪੀ ਸਕਦੀ ਸੀ। ਨਾਮਦੇਵ ਨੇ ਭਗਵਾਨ ਅੱਗੇ ਹਠ ਕੀਤਾ ਤੇ ਅਖੀਰ ਠਾਕਰਾਂ ਨੂੰ ਭੋਗ ਲਗਵਾ ਕੇ ਵਾਪਸ ਆਏ। ਜਦੋਂ ਪਿਤਾ ਦਾਮਸ਼ੇਟ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ।
ਇਸ ਤੋਂ ਬਾਅਦ ਭਗਤ ਨਾਮਦੇਵ ਜੀ ਨੇ ਮਰੀ ਹੋਈ ਗਊ ਨੂੰ ਜੀਵਤ ਕਰਨਾ, ਮੰਦਿਰ ਘੁਮਾਉਣਾ ਆਦਿ ਕੌਤਕਾਂ ਤੋਂ ਬਾਅਦ ਪੰਜਾਬ ਵੱਲ ਚਾਲੇ ਪਾਏ। ਹਰਿਦੁਆਰ, ਜਵਾਲਾਪੁਰ ਤੋਂ ਭਗਤ ਜੀ ਬਿਆਸ ਦਰਿਆ ਪਾਰ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੂਤਵਿੰਡ ਪਹੁੰਚੇ। ਇਥੋਂ ਮਰੜ, ਭੱਟੀਵਾਲ ਤੋਂ ਹੁੰਦੇ ਹੋਏ ਉਜਾੜ ਜੰਗਲ ਵਿਚ ਪਹੁੰਚੇ ਤੇ ਘੁਮਾਣ ਦਾ ਇਤਿਹਾਸਕ ਨਗਰ ਵਸਾਇਆ। ਇਥੇ ਹੀ ਆਪ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਪੂਰੇ ਕੀਤੇ ਤੇ ਬਾਣੀ ਰਚੀ। ਇਹੀ ਬਾਣੀ ਪਿੱਛੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤੀ। ਭਗਤ ਜੀ ਨੇ ਆਪਣਾ ਸਰੀਰ ਕਸਬਾ ਘੁਮਾਣ ਵਿਖੇ ਹੀ ਤਿਆਗਿਆ। ਭਗਤ ਜੀ ਦੀ ਸਮਾਧੀ ਕਸਬਾ ਘੁਮਾਣ ਵਿਖੇ ਮੌਜੂਦ ਹੈ। ਉਸ ਜਗ੍ਹਾ 'ਤੇ ਸ੍ਰੀ ਨਾਮਦੇਵ ਦਰਬਾਰ ਸਾਹਿਬ ਤੇ ਜਿਸ ਜਗ੍ਹਾ ਤਪ ਕਰਦੇ ਸਨ, ਉਸ ਜਗ੍ਹਾ ਸ੍ਰੀ ਤਪਿਆਣਾ ਸਾਹਿਬ ਸੁਸ਼ੋਭਿਤ ਹੈ। ਇਸ ਤੋਂ ਇਲਾਵਾ ਭੱਟੀਵਾਲ ਵਿਖੇ ਗੁਰਦੁਆਰਾ ਸ੍ਰੀ ਨਾਮਿਆਣਾ ਸਾਹਿਬ, ਖੂਹ ਸਾਹਿਬ ਤੇ ਖੁੰਡੀ ਸਾਹਿਬ ਵੀ ਮੌਜੂਦ ਹੈ। ਗੁਰਦੁਆਰਾ ਨਾਮਿਆਣਾ ਸਾਹਿਬ ਵਿਖੇ ਭਗਤ ਨਰਾਇਣ ਦਾਸ (ਮਹਾਰਾਸ਼ਟਰ) ਜੀ ਸੇਵਾ ਸੰਭਾਲ ਕਰ ਰਹੇ ਹਨ। ਭਗਤ ਜੀ ਦੀ ਯਾਦ ਵਿਚ ਹਰ ਸਾਲ ਲੋਹੜੀ 'ਤੇ ਮੇਲਾ ਲਗਦਾ ਹੈ। ਇਹ ਲੋਹੜੀ ਵਾਲੇ ਦਿਨ ਤੋਂ ਸ਼ੁਰੂ ਹੋ ਕੇ 7 ਦਿਨ ਚਲਦਾ ਹੈ। ਇਸ ਵਾਰ ਲੋਹੜੀ ਵਾਲੇ ਦਿਨ 12 ਜਨਵਰੀ ਤੋਂ ਮੇਲਾ ਸ਼ੁਰੂ ਹੋਵੇਗਾ। ਇਸ ਮੌਕੇ 'ਤੇ ਸੰਗਤਾਂ ਪੰਜਾਬ, ਭਾਰਤ ਭਰ ਤੇ ਬਾਹਰਲੇ ਦੇਸ਼ਾਂ ਤੋਂ ਆ ਕੇ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ।

« Last Edit: November 07, 2016, 11:23:58 AM by Baljit NABHA »

SHANDAL

 • News Editor
 • *****
 • Online
 • Posts: 42824
 • Gender: Male
 • English
  • View Profile
Re: Baba Budha Ji and other Shromany Bhagats
« Reply #1 on: January 04, 2013, 08:33:55 AM »
ਦੇਵਾ ਪਾਹਨ ਤਾਰੀਅਲੇ ॥
देवा पाहन तारीअले ॥
Ḏevĝ pĝhan ṯĝrī▫ale.
God makes even stones float.
Thrown before a drunk elephant
« Last Edit: January 04, 2013, 08:36:36 AM by SHANDAL »

SHANDAL

 • News Editor
 • *****
 • Online
 • Posts: 42824
 • Gender: Male
 • English
  • View Profile
Re: Baba Budha Ji and other Shromany Bhagats
« Reply #2 on: January 04, 2013, 08:39:13 AM »
ਹਉ ਬਲਿ ਬਲਿ ਜਿਨ ਰਾਮ ਕਹੇ ॥੧॥
हउ बलि बलि जिन राम कहे ॥१॥
Ha▫o bal bal jin rĝm kahe. ||1||
I am a sacrifice, a sacrifice to those who chant the Lord's Name
Idol of Bhagat Namdev, Installed in Historical Temple near Bassi Pathana, Punjab

SHANDAL

 • News Editor
 • *****
 • Online
 • Posts: 42824
 • Gender: Male
 • English
  • View Profile
Re: Baba Budha Ji and other Shromany Bhagats
« Reply #3 on: January 04, 2013, 08:43:57 AM »
ਦਾਸੀ ਸ੝ਤ ਜਨ੝ ਬਿਦਰ੝ ਸ੝ਦਾਮਾ ਉਗ੝ਰਸੈਨ ਕਉ ਰਾਜ ਦੀਝ ॥
दासी सढ़त जनढ़ बिदरढ़ सढ़दामा उगढ़रसैन कउ राज दीझ ॥
Ḏĝsī suṯ jan biḝar suḝĝmĝ ugarsain ka▫o rĝj ḝī▫e.
You saved Bidur, the son of the slave-girl,and Sudama;You restored Ugrasain to his throne.
 

Gurdwara at Ghoman
« Last Edit: January 04, 2013, 08:48:34 AM by SHANDAL »

SHANDAL

 • News Editor
 • *****
 • Online
 • Posts: 42824
 • Gender: Male
 • English
  • View Profile
Re: Baba Budha Ji and other Shromany Bhagats
« Reply #4 on: January 04, 2013, 08:49:21 AM »
Temple in Pandharpur, where the Eastern entrance is called Namdev Gate

ਚਰਨ ਬਧਿਕ ਜਨ ਤੇਊ ਮ੝ਕਤਿ ਭਝ ॥
चरन बधिक जन तेऊ मढ़कति भझ ॥
Cẖaran baḝẖik jan ṯe▫ū mukaṯ bẖa▫e.
The hunter who shot Krishna in the foot - even he was liberated
« Last Edit: January 04, 2013, 08:51:15 AM by SHANDAL »

bawa

 • Guest
Re: Baba Budha Ji and other Shromany Bhagats
« Reply #5 on: January 04, 2013, 08:08:41 PM »
ਸ਼੍ਰੋਮਣੀ ਭਗਤ ਨਾਮਦੇਵ ਦੇ ਲੱਖਾਂ ਸ਼ਰਧਾਲੂ ਹਰ ਸਾਲ ਲੋਹੜੀ ਤੇ ਮਾਘੀ ਦੇ ਪਾਵਨ ਦਿਹਾੜੇ 'ਤੇ ਜਦ ਭਗਤ ਨਾਮਦੇਵ ਜੀ ਅਸਥਾਨ ਘੁਮਾਣ ਵਿਖੇ ਦਰਸ਼ਨਾਂ ਲਈ ਆਉਂਦੇ ਹਨ, ਤਦ ਘੁਮਾਣ ਤੋਂ ਹੀ ਤਿੰਨ ਕਿਲੋਮੀਟਰ ਦੂਰ ਪਹਾੜ ਦਿਸ਼ਾ ਵਿਚ ਸਥਿਤ ਪਿੰਡ ਭੱਟੀਵਾਲ ਵਿਖੇ ਭਗਤ ਨਾਮਦੇਵ ਨਾਲ ਸਬੰਧਤ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰੇ ਵੀ ਕਰਦੇ ਹਨ। ਸੰਤ ਬਾਬਾ ਨਰਾਇਣ ਦਾਸ ਮਹਾਰਾਸ਼ਟਰ ਵਾਲੇ ਲੰਮੇ ਸਮੇਂ ਤੋਂ ਭੱਟੀਵਾਲ ਵਿਖੇ ਭਗਤ ਨਾਮਦੇਵ ਜੀ ਦੇ ਅਸਥਾਨਾਂ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ। ਸੰਗਤਾਂ ਦੀ ਆਓ ਭਗਤ ਲਈ ਇਸ ਵਾਰ ਵੀ ਉਹ ਭੱਟੀਵਾਲ ਤੇ ਇਲਾਕੇ ਦੇ ਪਿੰਡਾਂ ਦੇ ਸਹਿਯੋਗ ਨਾਲ ਤਿਆਰ ਹਨ।

ਭੱਟੀਵਾਲ ਦੇ ਲਹਿੰਦੇ ਪਾਸੇ ਖੇਤਾਂ ਵਿਚ ਗੁਰਦੁਆਰਾ ਨਾਮੇਆਣਾ ਸਾਹਿਬ ਹੈ। ਇਸ ਅਸਥਾਨ 'ਤੇ ਨਾਮਦੇਵ ਜੀ ਨੇ 17-18 ਸਾਲ ਪ੍ਰਭੂ ਦੀ ਭਗਤੀ ਕੀਤੀ। ਇਥੇ ਭੋਰਾ ਸਾਹਿਬ ਤੇ ਇਤਿਹਾਸਕ ਬੇਰੀ ਮੌਜੂਦ ਹੈ, ਜਿਸ ਥੱਲੇ ਬੈਠ ਕੇ ਮਜ਼ਦੂਰਾਂ ਨੂੰ ਖਜ਼ਾਨਾ ਵੰਡਣ ਤੇ ਢੀਮ ਪੁੱਟ ਕੇ ਪਾਣੀ ਕੱਢਣ ਦੀ ਗੱਲ ਇਤਿਹਾਸ 'ਚ ਦਰਜ ਹੈ। ਹੁਣ ਇਥੇ ਸਰੋਵਰ 'ਚ ਸੰਗਤਾਂ ਇਸ਼ਨਾਨ ਕਰਦੀਆਂ ਹਨ। ਦੱਖਣ ਪਾਸੇ ਗੁਰਦੁਆਰਾ ਖੂਹ ਸਾਹਿਬ ਹੈ। ਉਸ ਸਮੇਂ ਲੋਕਾਂ ਨੂੰ ਇਥੋਂ ਪਾਣੀ ਮਿਲਿਆ ਸੀ। ਪਿੰਡ ਦੇ ਵਿਚਕਾਰ ਗੁਰਦੁਆਰਾ ਖੁੰਡੀ ਸਾਹਿਬ ਹੈ। ਨਾਲ ਹੀ ਭਗਤ ਨਾਮਦੇਵ ਜੀ ਦੇ ਅਨਿਨ ਸੇਵਕ ਜੱਲੋ ਜੀ ਦੇ ਅਸਥਾਨ ਧਾਰੀਵਾਲ ਵਿਖੇ ਤੇ ਬਾਬਾ ਲੱਖਾ ਜੀ ਦਾ ਸੱਖੋਵਾਲ ਵਿਖੇ ਹੈ। ਬਾਬਾ ਨਰਾਇਣ ਦਾਸ ਦੀ ਰਹਿਨੁਮਾਈ ਹੇਠ ਵਿਸ਼ਾਲ ਗੁਰੂ-ਘਰ ਦੀ ਇਮਾਰਤ, ਲੰਗਰ ਹਾਲ ਤੇ ਰੈਣ ਬਸੇਰੇ ਉਸਾਰੀ ਅਧੀਨ ਹਨ। 12 ਤੇ 13 ਜਨਵਰੀ ਨੂੰ ਬਾਬਾ ਨਰਾਇਣ ਦਾਸ ਦੀ ਰਹਿਨੁਮਾਈ ਹੇਠ ਸਾਲਾਨਾ ਮਾਘੀ ਮੇਲਾ ਭੱਟੀਵਾਲ ਵਿਖੇ ਭਗਤ ਨਾਮਦੇਵ ਨੂੰ ਸਮਰਪਿਤ ਹੋਵੇਗਾ।
« Last Edit: July 07, 2013, 09:21:13 PM by Bawa »

SHANDAL

 • News Editor
 • *****
 • Online
 • Posts: 42824
 • Gender: Male
 • English
  • View Profile
Re: Baba Budha Ji and other Shromany Bhagats
« Reply #6 on: January 05, 2013, 01:37:52 AM »
thanx  sir i live at ghoman
    Glad to know that you are living in a NAMDEV NAGRI.

bawa

 • Guest
Re: Baba Budha Ji and other Shromany Bhagats
« Reply #7 on: January 06, 2013, 01:22:07 PM »
namdev nagar ghoman is situated in teh batala disst gurdaspur
« Last Edit: January 07, 2013, 11:48:52 AM by bawa »

vineysharma

 • Guest
Re: Baba Budha Ji and other Shromany Bhagats
« Reply #8 on: January 06, 2013, 08:37:17 PM »
Thanks Bawa Ji for providing us with such a beautiful real story of Most Hon'ble Shri Naamdev ji.
thanks once again.

bawa

 • Guest
Re: Baba Budha Ji and other Shromany Bhagats
« Reply #9 on: January 07, 2013, 12:47:27 PM »
BHAGAT BENI G sab bhagta te pir fakira ne dunia nu change kam karn parmatma de namm da simran karn ate hathi kirat karan da updaish dita
« Last Edit: January 24, 2013, 09:02:09 PM by bawa »

 

GoogleTaggedDhan Dhan Baba Deep Singh Ji

Started by jagmohan singh

Replies: 9
Views: 4688
Last post January 27, 2012, 06:18:41 AM
by Ajay Pal Singh
Tributes paid to Saint Mian Mir (Baba Sai Mir Mohammad Sahib ) at Surrey, Canada

Started by SHANDAL

Replies: 12
Views: 492
Last post January 16, 2017, 01:52:05 PM
by SHANDAL
Dera Bias Chief Baba Gurinder Singh

Started by Baljit NABHA

Replies: 8
Views: 847
Last post May 26, 2017, 11:55:22 AM
by Baljit NABHA
Baba Nanak University in Pakistan

Started by Baljit NABHA

Replies: 9
Views: 616
Last post September 21, 2017, 04:30:32 AM
by Baljit NABHA
BABA VISHWAKARMA DAY: Celebration

Started by SHANDAL

Replies: 39
Views: 1096
Last post November 22, 2017, 10:38:38 AM
by SHANDAL