Author Topic: ਸਰਕਾਰ ਦੀ ਅਣਦੇਖੀ ਅਤੇ ਵਿਭਾਗੀ ਵਿਤਕਰੇ ਕਾਰਨ ਕੰਪ  (Read 634 times)

LUBANA

 • Real Savvy
 • *****
 • Offline
 • Posts: 5120
 • Gender: Male
 • LUBANA
  • AOL Instant Messenger - -
  • Yahoo Instant Messenger - -
  • View Profile
ਸਰਕਾਰ ਦੀ ਅਣਦੇਖੀ ਅਤੇ ਵਿਭਾਗੀ ਵਿਤਕਰੇ ਕਾਰਨ ਕੰਪਿਊਟਰ ਅਧਿਆਪਕਾਂ ਵੱਲੋਂ ਤਿਖੇ ਸੰਘਰਸ਼ ਦਾ ਐਲਾਨ
 (News posted on: 21 Jul 2013)

             
ਭਾਦਸੋਂ 21 ਜੁਲਾਈ (ਬਬ) : ਵੋਕੇਸ਼ਨਲ ਕੰਪਿਊਟਰ ਮਾਸਟਰ ਐਸੋਸੀਏਸ਼ਨ ਵੱਲੋਂ ਜਿਲ਼੍ਹਾ ਫਤਿਹਗੜ੍ਹ ਸਾਹਿਬ ਦੀ ਜਿਲ਼ਾ ਪੱਧਰੀ ਮੀਟਿੰਗ ਗੁਰੂਦੁਆਰਾ ਜਯੋਤੀ ਸਰੂਪ ਫਤਿਹਗੜ੍ਹ ਸਾਹਿਬ ਵਿੱਚ ਸ. ਬਲਜਿੰਦਰ ਸਿੰਘ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਕੀਤੀ ਗਈ।ਮੀਟਿੰਗ ਵਿਚ ਕੰਪਿਊਟਰ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਕਈ ਮੁਸ਼ਕਿਲਾਂ ਸਬੰਧੀ ਵਿਚਾਰ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ (ਸਿੱਖਿਆ ਸ਼ਾਖਾ -7 ) ਦੇ ਮੀਮੋ ਨੰਬਰ 1/49/09-2ਸਿ7/2494-2536 ਮਿਤੀ 5-7-2013 ਚੰਡੀਗੜ੍ਹ ਅਨੁਸਾਰ ਕੰਪਿਊਟਰ ਅਧਿਆਪਕਾਂ ਦੀਆਂ ਸਪਸ਼ਟ ਰੂਪ ਵਿੱਚ ਸੇਵਾਵਾਂ ਰੈਗੁਲਰ ਕਰਨ ਸਬੰਧੀ ਨੋਟੀਫਿਕੇਸ਼ਨ ਕੀਤਾ ਗਿਆ ਸੀ ਪ੍ਰੰਤੂ ਅਜੇ ਤੱਕ ਸਰਕਾਰ ਵੱਲੋਂ ਬਣਦੇ ਪੂਰੇ ਲਾਭ ਤਾਂ ਕੀ ਦੇਣੇ ਸਨ ਸਗੋਂ ਹੁਣ ਵਿਭਾਗ ਵੱਲੋਂ ਪਰਖ ਸਮਾਂ ਪਾਰ ਕਰਨ ਦੇ ਮੰਗੇ ਜਾ ਰਹੇ ਕੇਸਾਂ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਰੈਗੁਲਰ ਸੇਵਾਵਾਂ ਦੀ ਬਜਾਏ ਕੇਵਲ ਰੈਗੁਲਰ ਪੇ ਸਕੇਲ ਤੇ ਦਰਸਾਇਆ ਜਾ ਰਿਹਾ ਹੈ ਜੋ ਕਿ ਸਰਕਾਰ ਵੱਲੋਂ ਕੀਤੇ ਗਏ ਨੋਟੀਫਿਕਿਸ਼ਨਾਂ ਅਤੇ ਕੰਪਿਊਟਰ ਅਧਿਆਪਕਾਂ ਨੂੰ ਮਿਲੇ ਰੈਗੁਲਰ ਨਿਯੁਕਤੀ ਆਰਡਰਾਂ ਦੀ ਪੂਰੀ ਤਰਾਂ ਅਣਦੇਖੀ ਹੈ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਿਰਫ ਰੈਗੁਲਰ ਪੇ ਸਕੇਲ ਤੇ ਦਰਸਾਉਣ ਦੀ ਕੋਝੀ ਚਾਲ ਹੈ ਜਿਸਨੂੰ ਯੂਨੀਅਨ ਅਤੇ ਸਮੂਹ ਕੰਪਿਊਟਰ ਅਧਿਆਪਕਾਂ ਵੱਲੋਂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀ ਕੀਤਾ ਜਾਵੇਗਾ ।ਉਨ੍ਹਾਂ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਨੂੰ ਰੈਗੁਲਰ ਹੋਇਆਂ ਨੂੰ ਦੋ ਸਾਲ ਹੋ ਗਏ ਹਨ ਪ੍ਰੰਤੂ ਅੱਜ ਤੱਕ ਉਨ੍ਹਾਂ ਨੂੰ ਬਣਦੇ ਸੇਵਾ ਲਾਭ ਜਿਵੇਂ ਕਿ ਸੀ.ਪੀ.ਐੱਫ , ਮੈਡਿਕਲ ਰੀ ਇਨਬਰਸਮੈਂਟ , ਸੀਨੀਅਰਤਾ ਸੂਚੀ ,ਪ੍ਰਮੋਸ਼ਨ ਚੈਨਲ ਨਿਰਧਾਰਿਤ ਕਰਨਾ ਆਦਿ ਨਹੀ ਦਿੱਤੇ ਗਏ।ਕੰਪਿਊਟਰ ਅਧਿਆਪਕਾਂ ਨੂੰ ਕਦੇ ਵੀ ਤਨਖਾਹ ਸਮੇ ਸਿਰ ਨਹੀ ਮਿਲਦੀ ਅਤੇ ਹੁਣ ਵੀ ਤਿੰਨ ਮਹੀਨਿਆਂ ਤੋਂ ਕੰਪਿਊਟਰ ਅਧਿਆਪਕ ਤਨਖਾਹ ਲਈ ਤਰਸ ਰਹੇ ਹਨ।ਯੂਨੀਅਨ ਆਗੂਆਂ ਨੇ ਮੰਗ ਕੀਤੀ ਪਰਖ ਸਮਾਂ ਪਰਫਾਰਮਾਂ ਤੁਰੰਤ ਬਦਲ ਕੇ ਕੰਪਿਊਟਰ ਅਧਿਆਪਕਾਂ ਉੇੱਤੇ ਨੋਟੀਫਿਕੇਸ਼ਨਾਂ ਅਤੇ ਰੈਗੁਲਰ ਸੇਵਾਵਾਂ ਦੇ ਆਰਡਰਾਂ ਅਨੁਸਾਰ ਪੂਰੇ ਸੀ.ਐੱਸ.ਆਰ ਨਿਯਮ ਲਾਗੂ ਕਰਕੇ ਜਲਦ ਉਨ੍ਹਾਂ ਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ ਨਹੀ ਤਾਂ ਯੂਨੀਅਨ ਵੱਲੋਂ ਜਲਦ ਹੀ ਬਹੁਤ ਸਖਤ ਐਕਸ਼ਨ ਲਿਆ ਜਾਵੇਗਾ।ਇਸ ਮੌਕੇ ਸਰਬਸੰਤੀ ਨਾਲ ਸ਼੍ਰੀ ਗੁਰਪ੍ਰੀਤ ਸਿੰਘ ਨਰਾਇਣਗੜ੍ਹ ਜਿਲ਼੍ਹਾ ਪ੍ਰਧਾਨ , ਸ਼੍ਰੀ ਗੁਰਪ੍ਰੀਤ ਸਿੰਘ ਟੌਹੜਾ ਸੀਨੀਅਰ ਮੀਤ ਪ੍ਰਧਾਨ ,ਹਰਪ੍ਰੀਤ ਕੌਰ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਸ਼੍ਰੀ ਰਣਵੀਰ ਸਿੰਘ ਚਰਨਾਥਲ ਜਨਰਲ ਸਕੱਤਰ ,ਸ੍ਰੀ ਸੁਨੀਲ ਸ਼ਰਮਾ ਵਿੱਤ ਸਕੱਤਰ , ਸੁਖਜੀਤ ਸਿੰਘ ਜੁਆਇੰਟ ਸਕੱਤਰ, ਰਜਿੰਦਰ ਸਿੰਘ ਐਗਜੀਕਿਊਟਿਵ ਕਮੇਟੀ ਮੈਂਬਰ, ਸੁਖਦੀਪ ਸਿੰਘ ਐਗਜੀਕਿਊਟਿਵ ਕਮੇਟੀ ਮੈਂਬਰ ,ਸ਼੍ਰੀ ਤੇਜਿੰਦਰ ਸਿੰਘ ਮੁੱਖ ਸਲਾਹਕਾਰ ਚੁਣੇ ਗਏ।ਮੀਟਿੰਗ ਵਿੱਚ ਸ. ਪਰਮਵੀਤ ਸਿੰਘ ਸੀਨੀਅਰ ਆਗੂ , ਹਰਿੰਦਰ ਸਿੰਘ ,ਰਵੀਇੰਦਰ ਸਿੰਘ ਮੰਡੇਰ ਅਤੇ ਭਾਰੀ ਗਿਣਤੀ ਵਿੱਚ ਹੋਰ ਕੰਪਿਊਟਰ ਅਧਿਆਪਕਾਂ ਵੱਲੋਂ ਭਾਗ ਲਿਆ ਗਿਆ।

 

GoogleTagged