Author Topic: ਕੰਪਿਊਟਰ ਅਧਿਆਪਕ ਦਫ਼ਤਰੀ ਕੰਮਾਂ ਨੇ ਉਲਝਾਏ, ਬੱਚਿ  (Read 1681 times)

mintoo

 • Guest
ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਹਿਬ, 1 ਅਕਤੂਬਰ
ਬੱਚਿਆਂ ਨੂੰ ਸਕੂਲਾਂ ਚ ਸਿੱਖਿਆ ਦੇਣ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਖਰੀਦੇ ਕੰਪਿਊਟਰ ਹੁਣ ਅਰਾਮ ਫਰਮਾ ਰਹੇ ਹਨ ਕਿਉਂਕਿ ਕੰਪਿਊਟਰ ਟੀਚਰਾਂ ਨੂੰ ਸਕੂਲ ਦੇ ਦਫ਼ਤਰੀ ਕੰਮਾਂ ਵਿੱਚ ਮਸ਼ਰੂਫ ਕਰ ਰੱਖਿਆ ਹੈ ਅਤੇ ਬੱਚੇ ਕੰਪਿਊਟਰ ਪੀਰੀਅਡ ਚ ਵਿਹਲੇ ਬੈਠਦੇ ਹਨ। ਅਜਿਹਾ ਇਸ ਲਈ ਵੀ ਹੋਇਆ ਹੈ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਏ.ਸੀ.ਆਰ. ਲਿਖਣ ਦਾ ਨਵੇਂ ਪ੍ਰਫਾਰਮੇ ਅਨੁਸਾਰ ਸਕੂਲ ਮੁਖੀਆਂ ਨੂੰ ਅਧਿਕਾਰ ਦਿੱਤਾ ਗਿਆ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਾਲੀ ਅਲਾ ਸਿੰਘ ਦੀ ਇਕ ਅਧਿਆਪਕਾ ਦੀ ਸਕੂਲ ਮੁਖੀ ਨੇ ਅਗਸਤ ਮਹੀਨੇ ਚ ਏ ਸੀ ਆਰ ਉੱਤਮ ਗ੍ਰੇਡ ਏ ਕਲਾਸ ਵਿੱਚ ਭੇਜ ਦਿੱਤੀ ਪਰ ਜਦੋਂ ਨਵਾਂ ਪ੍ਰਫੋਰਮਾਂ ਆਇਆ ਤਾਂ ਉਸੇ ਅਧਿਆਪਕਾ ਦੀ ਏ ਸੀ ਆਰ ਬੀ ਕਲਾਸ ਵਿੱਚ ਭੇਜ ਦਿੱਤੀ। ਕੰਪਿਊਟਰ ਅਧਿਆਪਕਾਂ ਨਾਲ ਜਦੋਂ ਇਸ ਪੱਤਰਕਾਰ ਨੇ ਗੱਲ ਕੀਤੀ ਤਾਂ ਸਭ ਨੇ ਆਖਿਆ ਕਿ ਉਹ ਗੁਲਾਮੀ ਵਾਲਾ ਜੀਵਨ ਬਤੀਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਹਾਲਤ ਚੌਂਕੀਦਾਰ ਨਾਲੋਂ ਵੀ ਮਾੜੀ ਹੈ। ਇਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਕੋਈ ਅਧਿਅਪਕ ਹੋ ਰਹੀ ਵਧੀਕੀ ਵਿਰੁੱਧ ਅਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਚਾਰਜਸ਼ੀਟ ਕਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਕੰਪਿਊਟਰ ਟੀਚਰਾਂ ਦਾ ਕਹਿਣਾ ਸੀ ਕਿ ਸੈਸ਼ਨ ਸ਼ੁਰੂ ਹੁੰਦੇ ਹੀ ਐਮ.ਆਈ.ਐਸ. ਵੱਲੋਂ ਵਿਦਿਆਰਥੀਆਂ ਦਾ ਡਾਟਾ ਅਪਡੇਟ ਕਰਨ ਦੀ ਚਿੱਠੀ ਆ ਗਈ। ਪੂਰਾ ਮਹੀਨਾ 8 ਤੋਂ 2 ਵਜੇ ਤੱਕ ਬੈਠ ਕੇ ਕੰਮ ਪੂਰਾ ਕੀਤਾ ਹੀ ਸੀ ਕਿ ਅਧਿਆਪਕਾਂ ਦਾ ਡਾਟਾ ਅਪਡੇਟ ਕਰਨ ਦੀ ਚਿੱਠੀ ਆ ਗਈ। ਇਹ ਕੰਮ ਅਜੇ ਹੋਇਆ ਨਹੀਂ ਸੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਈਟ ਤੇ 9ਵੀਂ ਤੋਂ 12ਵੀਂ ਤੱਕ ਰਜਿਸਟ੍ਰੇਸ਼ਨ ਦਾ ਕੰਮ ਕਰਨ ਦੀ ਚਿੱਠੀ ਆ ਗਈ। ਪੂਰਾ ਜੁਲਾਈ ਮਹੀਨਾ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਨ ਵਿੱਚ ਨਿਕਲ ਗਿਆ। ਇਸ ਦੇ ਨਾਲ ਹੀ ਡੀ ਈ ਦਫਤਰ ਤੇ 14 ਪ੍ਰਫਾਰਮੇ ਭੇਜ ਕੇ ਸਕਾਲਰਸ਼ਿਪ ਦੀ ਡਾਕ ਮੰਗੀ ਗਈ। ਇਹ ਡਾਕ 3 ਵਾਰ ਤਿਆਰ ਕਰਨੀ ਪਈ ਕਿਉਂਕਿ ਨਾ ਤਾਂ ਡਾਕ ਮੰਗਣ ਵਾਲਿਆਂ ਤੇ ਨਾ ਵਜ਼ੀਫ਼ਾ ਇੰਚਾਰਜਾਂ ਨੂੰ ਹਦਾਇਤਾਂ ਦਾ ਪਤਾ ਸੀ। ਇਸ ਸਾਰੇ ਕੰਮ ਵਿੱਚ ਜੇਕਰ ਨੁਕਸਾਨ ਹੋਇਆ ਤਾਂ ਕਪਿਊਟਰ ਟੀਚਰਾਂ ਦਾ, ਜਿਨ੍ਹਾਂ ਦਾ ਇਸ ਕੰਮ ਨਾਲ ਕੋਈ ਸਬੰਧ ਨਹੀਂ ਸੀ। ਇਸ ਦੇ ਨਾਲ ਹੀ ਆਨਲਾਈਨ ਮੈਟ੍ਰਿਕ ਸਕਾਲਰਸ਼ਿਪ ਦਾ ਕੰਮ 31 ਅਗਸਤ ਤੱਕ ਪੂਰਾ ਕਰਨ ਦੀ ਚਿੱਠੀ ਆ ਗਈ। ਐਨਾ ਹੀ ਨਹੀਂ ਵਿਦਿਆਥੀਆਂ ਤੇ ਅਧਿਆਪਕਾਂ ਦਾ ਡਾਟਾ ਅਪਡੇਟ ਕਰਦੇ ਸਮੇਂ ਡੀ ਈ ਓ ਤੇ ਡਿਪਾਰਟਮੈਂਟ ਵੱਲੋਂ ਜਾਰੀ ਡਾਕ ਡਾਊਨਲੋਡ ਕਰ ਕੇ ਦੇਣੀ ਪੈਂਦੀ ਹੈ ਤੇ ਜੇ ਕਿਸੇ ਚਿੱਠੀ ਦਾ ਜਵਾਬ ਦੇਣਾ ਹੈ ਤਾਂ ਉਹ ਵੀ ਤਿਆਰ ਕਰੋ। ਜੇ ਕਿਸੇ ਵੀ ਡਾਕ ਦਾ ਜਵਾਬ ਮੇਲ ਰਾਹੀਂ ਮੰਗਿਆ ਗਿਆ ਹੈ ਤਾਂ ਮਤਲਬ ਕੰਪਿਊਟਰ ਟੀਚਰ ਦੀ ਹੀ ਜ਼ਿੰਮੇਵਾਰੀ ਹੈ। ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਪੂਰੇ 2 ਵਜੇ ਪ੍ਰਿੰਸੀਪਲ ਜਾਂ ਸਕੂਲ ਮੁਖੀ ਕੰਪਿਊਟਰ ਟੀਚਰ ਦੇ ਹੱਥ ਵਿੱਚ ਡਾਕ ਫੜਾ ਕੇ ਉਸੇ ਟਾਈਮ ਮੇਲ ਕਰਨ ਲਈ ਕਹਿੰਦਾ ਹੈ। ਜਦੋਂ ਕਿ ਡਾਕ ਨਾਲ ਸਬੰਧਤ ਅਧਿਆਪਕ ਹਾਜ਼ਰੀ ਲਗਾ ਕੇ ਘਰ ਜਾ ਕੇ ਸੌਂ ਜਾਂਦੇ ਹਨ, ਜੋ ਪਿਛਲੇ ਕਈ ਸਾਲਾਂ ਤੋਂ ਕੰਪਿਊਟਰ ਦੇ ਸੈਮੀਨਾਰ ਲਗਾ ਚੁੱਕੇ ਹਨ। ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਤਾਂ ਸਰਕਾਰ ਨੇ ਡੀ ਈ ਪ੍ਰੋਗਰਾਮ ਰਾਹੀਂ ਵਿਸ਼ਾ ਅਧਿਆਪਕਾਂ ਨੂੰ ਕੰਪਿਊਟਰ ਦੀ ਟ੍ਰੇਨਿੰਗ ਦਿੱਤੀ ਗਈ ਹੈ। ਜੇਕਰ ਇਨ੍ਹਾਂ ਅਧਿਆਪਕਾਂ ਦਾ ਕੰਮ ਵੀ ਕੰਪਿਊਟਰ ਟੀਚਰਾਂ ਨੇ ਹੀ ਕਰਨਾ ਹੈ ਤਾਂ ਸਰਕਾਰ ਕਰੋੜਾਂ ਰੁਪਏ ਇਨ੍ਹਾਂ ਅਧਿਆਪਕਾਂ ਤੇ ਕਿਉਂ ਖ਼ਰਚ ਕਰ ਰਹੀ ਹੈ। ਵਿਭਾਗ ਵੱਲੋਂ ਸਮੇਂ ਸਮੇਂ ਤੇ ਚਿੱਠੀਆਂ ਜਾਰੀ ਕਰਕੇ ਕੰਪਿਊਟਰ ਟੀਚਰਾਂ ਨੂੰ ਕਲੈਰੀਕਲ ਕੰਮ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ। ਕੰਪਿਊਟਰ ਟੀਚਰਾਂ ਦੀਆਂ ਕਲਾਸਾਂ ਅਤੇ ਸਿਲੇਸਬ ਬੁਰੀ ਤਰ੍ਹਾਂ ਰੁਲ ਚੁੱਕਾ ਹੈ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਰ ਹਰਵੇਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਕੂਲਾਂ ਅੰਦਰ ਅਜਿਹੀ ਗੱਲਬਾਤ ਨਹੀਂ ਹੈ ਤੇ ਨਾ ਹੀ ਕਿਸੇ ਅਧਿਆਪਕ ਨੇ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਲਿਆਂਦਾ, ਪ੍ਰੰਤੂ ਫਿਰ ਵੀ ਉਹ ਇਸ ਬਾਰੇ ਤੁਰੰਤ ਪੜਤਾਲ ਕਰਾਉਣਗੇ।

Arvinder Sra

 • Member
 • *
 • Offline
 • Posts: 35
  • View Profile
  • Email
Sade school vich taan computer da sara kam concerned class incharge hi karde han.

Mr.SINGH

 • Guest
bilkul sahi likhya e es khabar ch.Sab tchrs nu beshak computer trng mili e pr o kde v nahi chahunde k app comptr te apna km krn.bs ehi plan hunda ek sada km v Cf hi karn.Pr es sb lai CF v kise hadd tk rspnsible hn,eve hi darde rehnde ne.kise head ya other tchr ch ena dum nahi k tanu chargesheet kr deve ya krwa deve.Eh gal vadia hai k school copration da mahaul bana k rakhna chahida e pr kade v dar k ya dra k km nahi ho skda.So sare CF be unite,apne hakkan lai sangarsh krna hi paina hai.thnx

Baljit NABHA

 • News Caster
 • *****
 • Offline
 • Posts: 50587
 • Gender: Male
 • Bhatia
  • View Profile

munish nariala

 • Guest
200% sahi gal hai, eh sirf is saal to hi nahi balki last 5 years to eda chalya aa reha hai. Sarkar wallo vaar vaar pattar jari kite jande ne par school heads ena sab nu darkinar kar dende ne ate computer teacher to peon di tarah kam leya janda hai. Saare teachers de ghar laptop hun ate internet hunda hai,sara din facebook te online rehnde ne par jad daak tyar karni hove ja data online karna hove te saaf inkar karde ne saade kol ta comp ate internet nai hai.
Do something
Union is strenth

rajinder26

 • Real Savvy
 • *****
 • Offline
 • Posts: 423
  • View Profile
  • Email

bathinda

 • Real Member
 • **
 • Offline
 • Posts: 291
 • Kabhi Khushi Kabhie Gham...
  • View Profile
5000 GP tai ehh haal hai 5400 GP tai ki hoona si computer teachers da?

 

GoogleTagged